dhāīदाई
ਸੰਗ੍ਯਾ- ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਊ ਨੂੰ ਛੁਹਣ ਦੀ ਕ੍ਰਿਯਾ. "ਭਾਗ ਚਲੈਂ ਨਹਿ ਦੇਤ ਗਹਾਈ। ਅਤਿ ਲਘੁਤਾ ਕਰ ਛੈਹੈਂ ਦਾਈ." (ਨਾਪ੍ਰ) ੨. ਸੰ. ਧਾਤ੍ਰੀ. ਦਾਯਹ ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ, ਦਾਇਆ। ੩. ਵਿ- ਦੇਣ ਵਾਲਾ. ਦਾਯਕ (दायिन). "ਸੁਖਦਾਈ ਪੂਰਨ ਪਰਮੇਸਰ." (ਕੈਦਾ ਮਃ ੫) ੪. ਦਾਉ (ਘਾਤ) ਜਾਣਨ ਵਾਲਾ. "ਜੰਗੀ ਦੁਸਮਨ ਦਾਈ." (ਭਾਗੁ)
संग्या- दाउ. खेड विॱच संकेत कीते दाऊ नूं छुहण दी क्रिया. "भाग चलैं नहि देत गहाई। अति लघुता कर छैहैं दाई." (नाप्र) २. सं. धात्री. दायह चुंघावी. पालण वाली माता. देखो, दाइआ। ३. वि- देण वाला. दायक (दायिन). "सुखदाई पूरन परमेसर." (कैदा मः ५) ४. दाउ (घात) जाणन वाला. "जंगी दुसमन दाई." (भागु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)...
ਸੰਗ੍ਯਾ- ਖੇਲ। ੨. ਬਾਜ਼ੀ....
ਸੰ. संकेत ਸੰਗ੍ਯਾ- ਇਸ਼ਾਰਾ। ੨. ਚਿੰਨ੍ਹ. ਨਿਸ਼ਾਨ। ੩. ਸੰ. ਸੰ- ਕੇਤ. ਨਿਵਾਸ. "ਜਲ ਸੰਕੇਤਨਿ ਆਦਿ ਬਖਾਨਹੁ." (ਸਨਾਮਾ) ਜਲ ਦਾ ਹੈ ਸੰਕੇਤ (ਨਿਵਾਸ) ਜਿਸ ਵਿੱਚ, ਨਦੀ....
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਯੋਧਾ, ਜਿਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ। ੨. ਕ੍ਰਿਸਨ ਜੀ ਦਾ ਵਡਾ ਭਾਈ ਬਲਦੇਵ। ੩. ਵਡਾ ਭਾਈ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਸੰਗ੍ਯਾ- ਗਾਹੁਣ ਦੀ ਕ੍ਰਿਯਾ। ੨. ਗਾਹੁਣ ਦੀ ਮਜ਼ਦੂਰੀ। ੩. ਗਰਿਫ਼ਤ. ਪਕੜ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰਗ੍ਯਾ- ਛੋਟਾਪਨ. ਤੁੱਛਤਾ ਹਲਕਾਪਨ। ੨. ਨੀਚਤਾ. ਕਮੀਨਾਪਨ। ੩. ਚਪਲਤਾ. ਚਾਲਾਕੀ. "ਪਦ ਲਘੁਤਾ ਤੋਂ ਕੁਦਤ ਬਿਸਾਲ." (ਗੁਪ੍ਰਸੂ)...
ਸੰਗ੍ਯਾ- ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਊ ਨੂੰ ਛੁਹਣ ਦੀ ਕ੍ਰਿਯਾ. "ਭਾਗ ਚਲੈਂ ਨਹਿ ਦੇਤ ਗਹਾਈ। ਅਤਿ ਲਘੁਤਾ ਕਰ ਛੈਹੈਂ ਦਾਈ." (ਨਾਪ੍ਰ) ੨. ਸੰ. ਧਾਤ੍ਰੀ. ਦਾਯਹ ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ, ਦਾਇਆ। ੩. ਵਿ- ਦੇਣ ਵਾਲਾ. ਦਾਯਕ (दायिन). "ਸੁਖਦਾਈ ਪੂਰਨ ਪਰਮੇਸਰ." (ਕੈਦਾ ਮਃ ੫) ੪. ਦਾਉ (ਘਾਤ) ਜਾਣਨ ਵਾਲਾ. "ਜੰਗੀ ਦੁਸਮਨ ਦਾਈ." (ਭਾਗੁ)...
ਸੰ. धातृ. ਵਿ- ਧਾਰਣ ਕਰਨ ਵਾਲਾ। ੨. ਸਹਾਇਕ। ੩. ਸੰਗ੍ਯਾ- ਵਿਧਾਤਾ. ਰਿਗਵੇਦ ਦੇ ਪਿਛਲੇ ਸ਼ਲੋਕਾਂ ਵਿਚ ਧਾਤ੍ਰਿ ਦੀ ਬਾਬਤ ਕੇਵਲ ਇਤਨਾ ਹੀ ਦੱਸਿਆ ਹੈ ਕਿ ਇਹ ਉਤਪੰਨ ਕਰਦਾ, ਪਾਲਦਾ, ਸੰਤਾਨ ਵਧਾਉਣ ਵਾਲਾ, ਵਿਆਹ ਰਚਾਉਣ ਵਾਲਾ ਅਤੇ ਗ੍ਰਹਸ੍ਥ ਆਸ਼੍ਰਮ ਨੂੰ ਨਿਭਾਉਣ ਵਾਲਾ ਹੈ. ਰੋਗਾਂ ਦਾ ਨਾਸ਼ ਕਰਦਾ ਹੈ ਅਤੇ ਟੁੱਟੇ ਹੋਏ ਅੰਗ ਜੋੜਦਾ ਹੈ. ਇਹ ਭੀ ਲਿਖਿਆ ਹੈ ਕਿ ਏਸੇ ਨੇ ਸੂਰਯ, ਚੰਦ੍ਰਮਾ, ਆਕਾਸ਼, ਪ੍ਰਿਥਿਵੀ ਅਤੇ ਵਾਯੂ ਰਚੇ ਹਨ. ਕਈ ਏਸ ਨੂੰ ਪ੍ਰਜਾਪਤਿ ਅਤੇ ਬ੍ਰਹਮਾ ਭੀ ਆਖਦੇ ਹਨ. ਪੁਰਾਣਾਂ ਦੇ ਸਮੇਂ ਇਸ ਦੀ ਤਿੰਨ ਦੇਵਤਿਆਂ ਵਿਚ ਗਿਣਤੀ ਹੋਈ ਹੈ। ੪. ਕਰਤਾਰ। ੫. ਪ੍ਰਾਰਬਧ. ਕ਼ਿਸਮਤ। ੬. ਸੰ. धात्री ਮਾਤਾ। ੭. ਪ੍ਰਿਥਿਵੀ। ੮. ਦਾਈ। ੯. ਮਾਇਆ। ੧੦. ਆਉਲਾ। ੧੧. ਇਮਲੀ। ੧੨. ਦੁਰਗਾ. "ਨਮੋ ਧਾਤ੍ਰੀਏਯੰ." (ਚੰਡੀ ੨)...
ਚੁੰਘਾਉਣ ਵਾਲੀ. ਦਾਈ. ਧਾਤ੍ਰੀ. ਦੇਖੋ, ਚੁੰਘਣਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਬਾਲਕ ਨੂੰ ਪਾਲਣ ਅਤੇ ਖਿਡਾਉਣ ਵਾਲਾ. "ਦਿਵਸੁ ਰਾਤਿ ਦੁਇ ਦਾਈ ਦਾਇਆ." (ਜਪੁ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਦੇਣ ਵਾਲਾ. "ਦੁਖ ਨਾਸਨ ਸੁਖ ਦਾਯਕ ਸੂਰਉ." (ਸਵੈਯੇ ਮਃ ੪. ਕੇ) ੨. ਸੰਗ੍ਯਾ- ਦਾਤਾ....
ਵਿ- ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. "ਸੁਖਦਾਈ ਜੀਅਨ ਕੋ ਦਾਤਾ." (ਦੇਵ ਮਃ ੫) "ਸੁਖਦਾਤਾ ਹਰਿ ਏਕੁ ਹੈ." (ਭੈਰ ਮਃ ੩) ਸੁਖਦਾਨੀ. ਵਿ- ਸੁਖ ਦੇਣ ਵਾਲਾ. ੨. ਸੰਗ੍ਯਾ- ਦੇਖੋ, ਸਵੈਯੇ ਦਾ ਭੇਦ ੧੬....
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਸੰਗ੍ਯਾ- ਪਰਮ- ਈਸ਼. ਪਰਮੇਸ਼. ਪਰਮ- ਈਸ਼੍ਵਰ. ਪਰਮੇਸ਼੍ਵਰ. ਸਭ ਤੋਂ ਵਡਾ ਸ੍ਵਾਮੀ. ਕਰਤਾਰ. ਪਾਰਬ੍ਰਹਮ. ਵਾਹਗੁਰੂ. "ਪਰਮੇਸਰ ਕਾ ਆਸਰਾ." (ਬਿਲਾ ਮਃ ੫) "ਅਪਰੰਪਰ ਪਾਰਬ੍ਰਹਮ ਪਰਮੇਸਰੁ." (ਸੋਰ ਮਃ ੧) "ਅਚੁਤ ਪਾਰਬ੍ਰਹਮ ਪਰਮੇਸੁਰ." (ਮਾਰੂ ਸੋਲਹੇ ਮਃ ੫)...
ਦੇਖੋ, ਕਾਇਦਾ। ੨. ਸਰਵ- ਕਿਸੇ ਦਾ. ਕਿਸੀ ਕਾ. "ਨਹਿ ਮੈ ਤ੍ਰਾਸ ਧਰੋਂ ਰਿਪੁ ਕੈਦਾ." (ਗੁਪ੍ਰਸੂ)...
ਸੰ. ਸੰਗ੍ਯਾ- ਪ੍ਰਹਾਰ. ਚੋਟ। ੨. ਤੀਰ. ਬਾਣ। ੩. ਮਾਰਨਾ. ਹਤ੍ਯਾ. "ਕਰੈ ਸੁ ਘਾਤ ਘਾਤ ਕੋ ਪਾਇ." (ਗੁਪ੍ਰਸੂ) ੪. ਦਾਉ. ਪੇਂਚ. "ਐਸ ਘਾਤ ਫਿਰ ਹਾਥ ਨ ਐਹੈ." (ਵਿਚਿਤ੍ਰ)...
ਫ਼ਾ. [جنگی] ਵਿ- ਜੰਗ ਨਾਲ ਸੰਬੰਧ ਰੱਖਣ ਵਾਲਾ. ਜੰਗ ਦਾ। ੨. ਫ਼ੌਜੀ। ੩. ਜ਼ੰਗੀ. ਜ਼ੰਗਵਾਰ ਦਾ ਵਸਨੀਕ. ਦੇਖੋ, ਜੰਗ ੩....
ਫ਼ਾ. [دُشمن] ਦੁਸ਼ਮਨ. ਸੰਗ੍ਯਾ- ਵੈਰੀ. ਸ਼ਤ੍ਰੁ. ਦੂਸਿਤ ਹੈ ਮਨ ਜਿਸ ਦਾ. "ਦੂਤ ਦੁਸਮਣ ਸਭ ਸਜਣ ਹੋਏ." (ਮਾਝ ਮਃ ੫) "ਦੁਸਮਨ ਕਢੇ ਮਾਰਿ." (ਵਾਰ ਮਾਝ ਮਃ ੧)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...