trikhāत्रिखा
ਵਿ- ਤੀਕ੍ਸ਼੍ਣ. ਤਿੱਖਾ. ਤੇਜ਼। ੨. ਸੰ. तृषा- ਤ੍ਰਿਸਾ. ਸੰਗ੍ਯਾ- ਪਿਆਸ. ਦੇਖੋ, ਤ੍ਰਿਖ ੨. "ਤ੍ਰਿਖਾ ਨ ਉਤਰੈ ਸਾਂਤਿ ਨ ਆਵੈ." (ਮਾਝ ਮਃ ੫) ੩. ਲੋਭ ਦੀ ਅਧਿਕਤਾ. ਪ੍ਰਾਪਤੀ ਦੀ ਪ੍ਰਬਲ ਇੱਛਾ.
वि- तीक्श्ण. तिॱखा. तेज़। २. सं. तृषा- त्रिसा. संग्या- पिआस. देखो, त्रिख २. "त्रिखा न उतरै सांति न आवै." (माझ मः ५) ३. लोभ दी अधिकता. प्रापती दी प्रबल इॱछा.
ਸੰ. तीक्ष्ण. ਵਿ- ਤਿੱਖਾ. ਤੇਜ਼। ੨. ਚਰਪਰਾ. ਮਿਰਚ ਜੇਹੇ ਸੁਆਦ ਵਾਲਾ। ੩. ਚਾਲਾਕ। ੪. ਸੰਗ੍ਯਾ- ਵਿਸ. ਜ਼ਹਿਰ। ੫. ਫ਼ੌਲਾਦ ਲੋਹਾ। ੬. ਯੁੱਧ. ਜੰਗ। ੭. ਮੌਤ। ੮. ਸਮੁੰਦ੍ਰੀ ਲੂਣ....
ਸੰ. ਤੀਕ੍ਸ਼੍ਣ. ਵਿ- ਜਿਸ ਦੀ ਧਾਰ ਬਹੁਤ ਤੇਜ਼ ਹੋਵੇ। ੨. ਆਲਸ ਰਹਿਤ. ਉੱਦਮੀ। ੩. ਤੁੰਦ ਮਿਜ਼ਾਜ. ਗੁਸੈਲਾ। ੪. ਚਰਪਰੇ ਸੁਆਦ ਵਾਲਾ। ੫. ਤੇਜ਼ ਚਾਲ ਚੱਲਣ ਵਾਲਾ, ਪੈਰਾਂ ਦਾ ਛੋਹਲਾ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਿਪਾਸਾ. ਸੰਗ੍ਯਾ- ਪੀਣ ਦੀ ਇੱਛਾ. ਤ੍ਰਿਖਾ. "ਪਿਆਸ ਨ ਜਾਇ ਹੋਰਤੁ ਕਿਤੈ." (ਅਨੰਦੁ) ੨. ਰੁਚੀ. ਚਾਹ. "ਜਿਨ ਹਰਿ ਹਰਿ ਸਰਧਾ ਹਰਿਪਿਆਸ." (ਸੋਦਰੁ) ੩. ਵਿ- ਪਿਪਾਸ. ਪਿਆਸਾ. ਤ੍ਰਿਖਾਤੁਰ. "ਫਿਰਤ ਪਿਆਸ ਜਿਉ ਤਲ ਬਿਨੁ ਮੀਨਾ." (ਸੂਹੀ ਅਃ ਮਃ ੫)...
ਸੰ. ਸੰਗ੍ਯਾ- ਖੀਰਾ. ਇੱਕ ਕ਼ਿਸਮ ਦੀ ਕਕੜੀ। ੨. ਸੰ. तृष. ਧਾ- ਪ੍ਯਾਸ ਦਾ ਲੱਗਣਾ, ਇੱਛਾ ਕਰਨਾ। ੩. ਸੰਗ੍ਯਾ- ਤ੍ਰਿਸਾ. ਪ੍ਯਾਸ....
ਵਿ- ਤੀਕ੍ਸ਼੍ਣ. ਤਿੱਖਾ. ਤੇਜ਼। ੨. ਸੰ. तृषा- ਤ੍ਰਿਸਾ. ਸੰਗ੍ਯਾ- ਪਿਆਸ. ਦੇਖੋ, ਤ੍ਰਿਖ ੨. "ਤ੍ਰਿਖਾ ਨ ਉਤਰੈ ਸਾਂਤਿ ਨ ਆਵੈ." (ਮਾਝ ਮਃ ੫) ੩. ਲੋਭ ਦੀ ਅਧਿਕਤਾ. ਪ੍ਰਾਪਤੀ ਦੀ ਪ੍ਰਬਲ ਇੱਛਾ....
ਸੰਗ੍ਯਾ- ਸੀਤਲਤਾ। ੨. ਮਨ ਦਾ ਠਹਿਰਾਉ। ੩. ਵਿਸ਼੍ਰਾਮ। ੪. ਅਮਨ. ਚੈਨ. "ਸ਼ਾਂਤਿ ਪਾਈ ਗੁਰਿ ਸਤਿਗੁਰਿ ਪੂਰੇ." (ਬਿਲਾ ਮਃ ੫).¹ ੫. ਦੇਖੋ, ਸ਼ਾਂਤ ੭....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)...
ਸੰਗ੍ਯਾ- ਜ਼੍ਯਾਦਤੀ. ਵਿਸ਼ੇਸਤਾ....
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਵਿ- ਬਹੁਤ ਬਲ ਵਾਲਾ. ਜ਼ੋਰਾਵਰ....
ਦੇਖੋ, ਇਛਾ....