japuजपु
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ.
जपु नामक गुरबाणी, जो सिॱखां दे निॱतनेम दा मूल है. इह स्री गुरू ग्रंथसाहिब दे आरंभ विॱच है. इस दे सलोक समेत ३९ पद हन. "जपुजी कंठ निताप्रति रटै। जनम जनम के कलमल कटै." (नाप्र)¹२. मंत्रपाठ. "जपु तपु संजमु धरमु न कमाइआ." (सोपुरखु) ३.जप्य. वि- जपण योग्य.
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਸੰਗ੍ਯਾ- ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ, ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) "ਗੁਰਬਾਣੀ ਹਰਿਨਾਮ ਸਮਾਇਆ." (ਗਉ ਮਃ ੪) ਦੇਖੋ, ਗੁਰੁਬਾਨੀ....
ਦੇਖੋ, ਨਿਤ੍ਯਨੇਮ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਸੰਗ੍ਯਾ- ਮੁੱਢ. ਸ਼ੁਰੂ. "ਆਰੰਭ ਕਾਜ ਰਚਾਇਆ." (ਸੂਹੀ ਛੰਤ ਮਃ ੪) ੨. ਉਤਪੱਤਿ. ਪੈਦਾਇਸ਼....
ਸ- ਲੋਕ. ਉਹੀ ਲੋਕ. ਵਹੀ ਦੇਸ਼। ੨. ਸੰ. ਸਾਲੋਕ੍ਯ. ਮੁਕਤਿ ਦਾ ਇੱਕ ਭੇਦ, ਜਿਸ ਦਾ ਰੂਪ ਹੈ ਕਿ ਉਪਾਸ੍ਯ ਦੇ ਲੋਕ ਵਿੱਚ ਜਾ ਰਹਿਣਾ। ੩. ਸੰ. ਸ਼੍ਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। ੪. ਯਸ਼ ਦਾ ਗੀਤ। ੫. ਛੰਦ. ਪਦ ਕਾਵ੍ਯ. ਪਦ੍ਯ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਲੋਕ" ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ "ਗੁਰੁ ਛੰਦ ਦਿਵਾਕਰ" ਵਿੱਚ ਦਿਖਾਏ ਗਏ ਹਨ। ੬. ਦੇਖੋ, ਅਨੁਸ੍ਟੁਭ। ੭. ਦੇਖੋ, ਸੱਲੋਕ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਜਪੁ ਨਾਮਕ ਗੁਰਬਾਣੀ ਨਾਲ ਜੀ ਸ਼ਬਦ ਸਨਮਾਨ ਬੋਧਕ ਲਾਇਆ ਜਾਂਦਾ ਹੈ. ਦੇਖੋ, ਜਪੁ ੧....
ਸੰ. कण्ठ ਸੰਗ੍ਯਾ- ਗਲਾ. ਗਲ। ੨. ਗ੍ਰੀਵਾ. ਗਰਦਨ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫) ੩. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰਸਬਦਿ ਪਛਾਨੈ." (ਮਲਾ ਅਃ ਮਃ ੧) ੪. ਕੰਠਧੁਨਿ. "ਕੋਕਿਲ ਸੋ ਕੰਠ." (ਕ੍ਰਿਸਨਾਵ) ੫. ਵਿ- ਹ਼ਿਫ਼ਜ. ਕੰਠਾਗ੍ਰ. "ਗੁਰੁਬਾਨੀ ਕੋ ਕੰਠ ਕਰੀਜੈ." (ਗੁਪ੍ਰਸੂ)...
ਦੇਖੋ, ਨਿਤਪ੍ਰਤਿ. "ਵਰਤ ਨੇਮ ਨਿਤਾਪ੍ਰਤਿ ਪੂਜਾ." (ਬਿਲਾ ਮਃ ੩. ਵਾਰ ੭)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਦੇਖੋ, ਕਲਿਮਲ....
ਦੇਖੋ, ਤਪ. "ਤੀਰਥੁ ਤਪੁ ਦਇਆ ਦਤੁ ਦਾਨੁ." (ਜਪੁ) ੨. ਸੰ. ਵਿ- ਤਾਪ ਸਹਿਤ. ਗਰਮ। ੩. ਸੰਗ੍ਯਾ- ਅਗਨਿ। ੪. ਸੂਰਜ। ੫. ਵੈਰੀ. ਦੁਸ਼ਮਨ....
ਦੇਖੋ, ਸੰਜਮ....
ਦੇਖੋ, ਧਰਮ. "ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ." (ਸੂਹੀ ਛੰਤ ਮਃ ੪)...
ਸਰਵ- ਓਹ ਆਦਮੀ। ੨. ਉਹ ਪੂਰਣਰੂਪ ਪਾਰਬ੍ਰਹਮ। ੩. ਸੰਗ੍ਯਾ- ਇੱਕ ਗੁਰੁਬਾਣੀ, ਜਿਸ ਦਾ ਰਹਿਰਾਸ ਵਿੱਚ ਪਾਠ ਕੀਤਾ ਜਾਂਦਾ ਹੈ. "ਸੋਪੁਰਖੁ ਨਿਰੰਜਨੁ"- ਸ਼ਬਦ ਦੇ ਮੁੱਢ ਪਾਠ ਹੋਣ ਤੋਂ ਇਹ ਸੰਗ੍ਯਾ ਹੈ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....