lokokati, lokokatī, lokokti, lokokati, lokokatī, lokokatiलोकोकति, लोकोकती, लोकोक्ति, लोकोकति, लोकोकती, लोकोकति
ਸੰਗ੍ਯਾ- ਲੋਕਾਂ ਦੀ ਉਕਤਿ (ਕਹਾਵਤ). ੨. ਇੱਕ ਅਰਥਾਲੰਕਾਰ. ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ, "ਲੋਕੋਕ੍ਤਿ" ਹੈ.#ਕਹਿਨਾਵਤ ਜੋ ਲੋਕ ਕੀ ਲੋਕੋਕ੍ਤਿ ਸੋ ਜਾਨ."#(ਸ਼ਿਵਰਾਜ ਭੂਸਣ)#ਉਦਾਹਰਣ-#੧. ਮੰਨੇ ਕੀ ਗਤਿ ਕਹੀ ਨ ਜਾਇ. (ਜਪੁ)#੨. ਆਪੇ ਬੀਜਿ ਆਪਿ ਹੀ ਖਾਹੁ. (ਜਪੁ)#੩. ਮਨਿ ਜੀਤੈ ਜਗੁ ਜੀਤੁ. (ਜਪੁ)#੪. ਜਿਤੁ ਬੋਲਿਐ ਪਤਿ ਪਾਈਐ,#ਸੋ ਬੋਲਿਆ ਪਰਵਾਣੁ. (ਸ੍ਰੀ ਮਃ ੧)#੫. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ.#(ਸ੍ਰੀ ਮਃ ੧)#੬. ਬਿਨੁ ਪਉੜੀ ਗੜਿ ਕਿਉ ਚੜਉ? (ਸ੍ਰੀ ਮਃ ੧)#੭. ਨਿਤ ਨ ਪੇਈਆ ਹੋਇ. (ਸ੍ਰੀ ਮਃ ੧)#੮. ਫਾਹੀ ਸੁਰਤਿ, ਮਲੂਕੀ ਵੇਸ! (ਸ੍ਰੀ ਮਃ ੧)#੯. ਕਰਣੀ ਬਾਝਹੁ ਘਟੇ ਘਟਿ. (ਸ੍ਰੀ ਮਃ ੧)#੧੦. ਮਨਮੁਖ ਅੰਧੁ ਨ ਚੇਤਹੀ,#ਡੂਬਿ ਮੂਏ ਬਿਨੁ ਪਾਣੀ." (ਸ੍ਰੀ ਮਃ ੩)#੧੧. ਸੁੰਵੇ ਘਰ ਕਾ ਪਾਹੁਣਾ ਜਿਉ ਆਇਆ#ਤਿਉ ਜਾਇ ਜੀਉ. (ਸ੍ਰੀ ਮਃ ੩)#੧੨. ਮਿਠਾ ਕਰਿਕੈ ਖਾਇਆ, ਕਉੜਾ ਉਪਜਿਆ ਸਾਦੁ. (ਸ੍ਰੀ ਮਃ ੫#੧੩. ਭੁਲਣ ਅੰਦਰਿ ਸਭੁਕੋ. (ਸ੍ਰੀ ਅਃ ਮਃ ੧)#੧੪. ਜਿਸ ਸਿਉ ਰਾਤਾ ਜੈਸੋ ਹੋਵੈ. (ਸ੍ਰੀ ਅਃ ਮਃ ੩)#੧੫. ਠੋਕਿ ਬਜਾਇ ਸਭ ਡਿਠੀਆ. (ਸ੍ਰੀ ਮਃ ੫. ਪੈਪਾਇ)#੧੬. ਵਰਮੀ ਮਾਰੀ ਸਾਪੁ ਨ ਮਰਈ. (ਆਸਾ ਮਃ ੫)#੧੭. ਨਦੀਆ ਵਾਹਿ ਵਿਛੁੰਨੀਆ ਮੇਲਾ ਸੰਜੋਗੀ. (ਆਸਾ ਛੰਤ ਮਃ ੧)#੧੮. ਤਤੀ ਵਾਉ ਨ ਲਗਈ ਜਿਨਿ ਮਨਿ ਵੁਠਾ ਆਇ. (ਮਾਝ ਅਃ ਮਃ ੫)#੧੯. ਸਚੈਮਾਰਗਿ ਚਲਦਿਆ ਉਸਤਤਿ ਕਰੈ ਜਹਾਨੁ. (ਮਾਝ ਬਾਰਹਮਾਹਾ)#੨੦. ਅੰਤਰਿ ਬਹਿਕੈ ਕਰਮ ਕਮਾਵੈ#ਸੋ ਚਹੁ ਕੁੰਡੀਜਾਣੀਅਹਿ. (ਮਃ ੨. ਵਾਰ ਮਾਝ)#੨੧. ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ. (ਮਃ ੧. ਵਾਰ ਮਾਝ)#੨੨. ਸਰ ਕਿ ਸਨਮੁਖ ਰਨ ਤੇ ਡਰਪੈ,#ਸਤੀ ਕਿ ਸਾਂਚੈ ਭਾਂਡੇ? (ਗਉ ਕਬੀਰ)#੨੩. ਅਬ ਤਉ ਜਰੇ ਮਰੇ ਸਿਧਿ ਪਾਈਐ#ਲੀਨੋ ਹਾਥਿ ਸਿਧਉਰਾ. (ਗਉ ਕਬੀਰ)#੨੪. ਜਿਨ ਪਟ ਅੰਦਰਿ ਬਾਹਰਿ ਗੁਦੜੁ,#ਤੇ ਭਲੇ ਸੰਸਾਰਿ. (ਵਾਰ ਆਸਾ)#੨੫. ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਤ ਕਬੀਰ#ਉਆ ਕੋ ਸਹਜੁ ਨ ਜਾਈ ॥ (ਆਸਾ)#੨੬. ਐਸੇ ਸੰਤ ਨ ਮੋ ਕਉ ਭਾਵਹਿ।#ਡਾਲਾ ਸਿਉ ਪੇਡਾ ਗਟਕਾਵਹਿ. (ਆਸਾ ਕਬੀਰ)#੨੭. ਗੰਢੇਦਿਆ ਛਿਅ ਮਾਹ, ਤੁੜੰਦਿਆ ਹਿਕ ਖਿਨੋ. (ਆਸਾ ਫਰੀਦ)#੨੮. ਜਿਥੈ ਜਾਇ ਬਹੀਐ ਭਲਾ ਕਹੀਐ. (ਵਡ ਛੰਤ ਮਃ ੧)#੨੯. ਮੰਦਾ ਕਿਸੇ ਨ ਆਖ ਝਗੜਾ ਪਾਵਣਾ. (ਵਡ ਛੰਤ ਮਃ ੧)#੩੦. ਸਾਈ ਵਸਤੁ ਪਰਾਪਤ ਹੋਈ,#ਜਿਸ ਸੇਤੀ ਮਨੁ ਲਾਇਆ. (ਸੂਹੀ ਛੰਤ ਮਃ ੧)#੩੧. ਅੰਜਨ ਤੈਸਾ ਅੰਜੀਐ, ਜੈਸਾ ਪਿਰਿ ਭਾਵੈ. (ਸੂਹੀ ਛੰਤ ਮਃ ੧)#੩੨. ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ? (ਸੂਹੀ ਛੰਤ ਮਃ ੧)#੩੩. ਕਹਿ ਕਬੀਰ ਛੂਛਾ ਘਟ ਬੋਲੈ।#ਭਰਿਆ ਹੋਇ ਸੁ ਕਬਹੁ ਨ ਡੋਲੈ (ਗੌਡ)#੩੪. ਤ੍ਰਿਣ ਓਲੇ ਲਾਖ ਛਪਾਇਆ. (ਰਾਮ ਮਃ ੪)#੩੫. ਐਸਾ ਕੰਮ ਮੂਲੇ ਨ ਕੀਚੈ,#ਜਿਤੁ ਅੰਤਿ ਪਛੋਤਾਈਐ. (ਅਨੰਦੁ)#੩੬. ਅੰਜਨ ਦੇਇ ਸਭੈਕੋਈ,#ਟੁਕੁ ਚਾਹਨ ਮਾਹਿ ਬਿਡਾਨ. (ਮਾਰੂ ਕਬੀਰ)#੩੭. ਜਬ ਨਾਚੀ ਤਬ ਘੂਘਟੁ ਕੈਸਾ? (ਤੁਖਾ ਛੰਤ ਮਃ ੧)#੩੮. ਬਿਨ ਬੇੜੀ ਪਾਰਿ ਨ ਅੰਬੜੈ. (ਤੁਖਾ ਛੰਤ ਮਃ ੧)#੩੯. ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ. (ਕੇਦਾ ਕਬੀਰ)#੪੦. ਡੂਬਿ ਮੂਏ ਬਿਨ ਪਾਨੀ. (ਭੈਰ ਮਃ ੧)#੪੧. ਖਿਨ ਤੋਲਾ ਖਿਨ ਮਾਸਾ. (ਬਸੰ ਮਃ ੧)#੪੨. ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ. (ਮਃ ੧. ਵਾਰ ਮਲਾ)#੪੩. ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖ. (ਸ. ਫਰੀਦ)#੪੪. ਪਾਇ ਕੁਹਾੜਾ ਮਾਰਿਆ ਗਾਫਲ ਅਪਨੈ ਹਾਥਿ. (ਸ. ਕਬੀਰ)#੪੫. ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ. (ਸ. ਕਬੀਰ)#੪੬. ਰਾਸਿ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ. (ਸ. ਕਬੀਰ)#੪੭. ਬਾਸਨੁ ਕਾਰੋ ਪਰਸੀਐ, ਤਉ ਕਛੁ ਲਾਗੈ ਦਾਗੁ. (ਸ. ਕਬੀਰ)#੪੮. ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕਾਢਿਆ ਜਾਇ? (ਸ. ਕਬੀਰ)#੪੯. ਹਾਥ ਦੀਪੁ ਕੂਏ ਪਰੈ. (ਸ. ਕਬੀਰ)#੫੦. ਕਾਚੀ ਸਰਸਉ ਪੇਲਿਕੈ ਨਾ ਖਲਿ ਭਈ ਨ ਤੇਲੁ. (ਸ. ਕਬੀਰ)#੫੧. ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੇਹੁ? (ਸ. ਫਰੀਦ)#੫੨. ਕਚੈ ਭਾਂਡੈ ਰਖੀਐ ਕਿਚਰ ਤਾਈਂ ਨੀਰ? (ਸ. ਫਰੀਦ)#੫੩. ਨੀਵਾ ਜਿਣੈ, ਉਚੇਰਾ ਹਾਰੈ. (ਭਾਗੁ)#੫੪. ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ. (ਭਾਗੁ)਼#੫੫. ਅੰਧਾ ਆਗੂ ਜੇ ਥੀਐ ਸਭ ਸਾਥ ਮੁਹਾਵੈ. (ਭਾਗੁ)#੫੬. ਸਭਨਾ ਦੇ ਸਿਰ ਗੁੰਦੀਅਨ ਗੰਜੀ ਗੁਰੜਾਵੈ. (ਭਾਗੁ)#੫੭. ਜਾਨ ਸੁਜਾਨ ਮੈ ਪ੍ਰੀਤਿ ਕਰੀ#ਸਹਿਕੈ ਜਗ ਕੀ ਬਹੁ ਭਾਂਤਿ ਹਁਸਾਈ,#ਤ੍ਯੋਂ "ਹਰਿਚੰਦ" ਜੁ ਜੋ ਜੋ ਕਹ੍ਯੋ#ਸੁ ਕਰ੍ਯੋ ਚੁਪ ਹ਼ੈਕਰ ਕੋਟਿ ਉਪਾਈ,#ਸੋਉ ਨਹੀਂ ਨਿਬਹੀ ਉਨ ਸੋਂ#ਅਰੁ ਤੋਰਤ ਬਾਰ ਕਛੂ ਨਹਿ ਲਾਈ,#ਸਾਚੀ ਭਈ ਕਹਨਾਵਤ ਯਾ ਅਰਿ!#ਊਚੀ ਦੁਕਾਨ ਕੀ ਫੀਕੀ ਮਿਠਾਈ.
संग्या- लोकां दी उकति (कहावत). २. इॱक अरथालंकार. लोकां दे मूंह चड़्ही अखाउत नूं किसे मुनासिब मौके पुर कहिणा, "लोकोक्ति" है.#कहिनावत जो लोक की लोकोक्ति सो जान."#(शिवराज भूसण)#उदाहरण-#१. मंने की गति कही न जाइ. (जपु)#२. आपे बीजि आपि ही खाहु. (जपु)#३. मनि जीतै जगु जीतु. (जपु)#४. जितु बोलिऐ पति पाईऐ,#सो बोलिआ परवाणु. (स्री मः १)#५. नाव जिना सुलतान खान होदे डिठे खेह.#(स्री मः १)#६. बिनु पउड़ी गड़ि किउ चड़उ? (स्री मः १)#७. नित न पेईआ होइ. (स्री मः १)#८. फाही सुरति, मलूकी वेस! (स्री मः १)#९. करणी बाझहु घटे घटि. (स्री मः १)#१०. मनमुख अंधु न चेतही,#डूबि मूए बिनु पाणी." (स्री मः ३)#११. सुंवे घर का पाहुणा जिउ आइआ#तिउ जाइ जीउ. (स्री मः ३)#१२. मिठाकरिकै खाइआ, कउड़ा उपजिआ सादु. (स्री मः ५#१३. भुलण अंदरि सभुको. (स्री अः मः १)#१४. जिस सिउ राता जैसो होवै. (स्री अः मः ३)#१५. ठोकि बजाइ सभ डिठीआ. (स्री मः ५. पैपाइ)#१६. वरमी मारी सापु न मरई. (आसा मः ५)#१७. नदीआ वाहि विछुंनीआ मेला संजोगी. (आसा छंत मः १)#१८. तती वाउ न लगई जिनि मनि वुठा आइ. (माझ अः मः ५)#१९. सचैमारगि चलदिआ उसतति करै जहानु. (माझ बारहमाहा)#२०. अंतरि बहिकै करम कमावै#सो चहु कुंडीजाणीअहि. (मः २. वार माझ)#२१. जिथै बोलणि हारीऐ, तिथै चंगी चुप. (मः १. वार माझ)#२२. सर कि सनमुख रन ते डरपै,#सती कि सांचै भांडे? (गउ कबीर)#२३. अब तउ जरे मरे सिधि पाईऐ#लीनो हाथि सिधउरा. (गउ कबीर)#२४. जिन पट अंदरि बाहरि गुदड़ु,#ते भले संसारि. (वार आसा)#२५. अंम्रितु लै लै नीम सिंचाई। कहत कबीर#उआ को सहजु न जाई ॥ (आसा)#२६. ऐसे संत न मो कउ भावहि।#डाला सिउ पेडा गटकावहि. (आसा कबीर)#२७. गंढेदिआ छिअ माह, तुड़ंदिआ हिक खिनो. (आसा फरीद)#२८. जिथै जाइ बहीऐ भला कहीऐ. (वड छंत मः १)#२९. मंदा किसे न आख झगड़ा पावणा. (वड छंत मः १)#३०. साई वसतु परापत होई,#जिस सेती मनु लाइआ. (सूही छंत मः १)#३१. अंजन तैसा अंजीऐ, जैसा पिरि भावै. (सूही छंत मः १)#३२. अंधाआगू जे थीऐ, किउ पाधरु जाणै? (सूही छंत मः १)#३३. कहि कबीर छूछा घट बोलै।#भरिआ होइ सु कबहु न डोलै (गौड)#३४. त्रिण ओले लाख छपाइआ. (राम मः ४)#३५. ऐसा कंम मूले न कीचै,#जितु अंति पछोताईऐ. (अनंदु)#३६. अंजन देइ सभैकोई,#टुकु चाहन माहि बिडान. (मारू कबीर)#३७. जब नाची तब घूघटु कैसा? (तुखा छंत मः १)#३८. बिन बेड़ी पारि न अंबड़ै. (तुखा छंत मः १)#३९. चारि दिन अपनी नउबति चले बजाइ. (केदा कबीर)#४०. डूबि मूए बिन पानी. (भैर मः १)#४१. खिन तोला खिन मासा. (बसं मः १)#४२. बलदी अंदरि तेलु दुबिधा घतिआ. (मः १. वार मला)#४३. आपनड़े गिरीवान महि सिर नीवां करि देख. (स. फरीद)#४४. पाइ कुहाड़ा मारिआ गाफल अपनै हाथि. (स. कबीर)#४५. नउबति आपनी दिन दस लेहु बजाइ. (स. कबीर)#४६. रासि बिरानी राखते खाइआ घर का खेत. (स. कबीर)#४७. बासनु कारो परसीऐ, तउ कछु लागै दागु. (स. कबीर)#४८. लागी मंदिर दुआर ते अब किआ काढिआ जाइ? (स. कबीर)#४९. हाथ दीपु कूए परै. (स. कबीर)#५०. काची सरसउ पेलिकै ना खलि भई न तेलु. (स. कबीर)#५१. किचरु झति लंघाईऐ छपरि तुटै मेहु? (स. फरीद)#५२. कचै भांडै रखीऐ किचर ताईं नीर? (स. फरीद)#५३. नीवा जिणै, उचेरा हारै. (भागु)#५४. कुॱता राज बहालीऐ फिर चॱकीचॱटै. (भागु)़#५५. अंधा आगू जे थीऐ सभ साथ मुहावै. (भागु)#५६. सभना दे सिर गुंदीअन गंजी गुरड़ावै. (भागु)#५७. जान सुजान मै प्रीति करी#सहिकै जग की बहु भांति हँसाई,#त्यों "हरिचंद" जु जो जो कह्यो#सु कर्यो चुप ह़ैकर कोटि उपाई,#सोउ नहीं निबही उन सों#अरु तोरत बार कछू नहि लाई,#साची भई कहनावत या अरि!#ऊची दुकान की फीकी मिठाई.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਉਕ੍ਤਿ. ਸੰਗ੍ਯਾ- ਕਥਨ. ਵਚਨ। ੨. ਅਣੋਖਾ ਵਾਕ. "ਉਕਤਿ ਸਿਆਨਪ ਕਿਛੂ ਨ ਜਾਨਾ" (ਆਸਾ ਮਃ ੫) ੩. ਸੰ. ਯੁਕਿਤ. ਸੰਗ੍ਯਾਦਲੀਲ. ਤਜਵੀਜ਼. "ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ." (ਧਨਾ ਮਃ ੫)...
ਸੰਗ੍ਯਾ- ਕਥਾਵਤ ਕਹਿਣ ਵਿੱਚ ਆਈ ਹੋਈ ਬਾਤ। ੨. ਪਹੇਲੀ. ਅਦ੍ਰਿਸ੍ਟਕੂਟ। ੩. ਕਥਾ. "ਉਆ ਕੀ ਕਹੀ ਨ ਜਾਇ ਕਹਾਵਤ." (ਸਾਰ ਮਃ ੫) "ਮਨਮੁਖ ਅੰਧੁ ਕਹਾਵਥ." (ਮਾਰੂ ਮਃ ੫)...
ਮੁਖ। ੨. ਚੇਹਰਾ....
ਸੰਗ੍ਯਾ- ਅਖਾਵਤ. ਆਖ੍ਯਾਨ. ਕਹਾਵਤ. ਕਹਾਣੀ. ਦੇਖੋ, ਅਖਾਣ ਅਤੇ ਲੋਕੋਕ੍ਤਿ....
ਅ਼. [مُناسِب] ਵਿ- ਨਿਸਬਤ (ਯੋਗ੍ਯਤਾ) ਰੱਖਣ ਵਾਲਾ. ਠੀਕ ਯੋਗ੍ਯ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਕ੍ਰਿ- ਕਥਨ ਕਰਨਾ. ਆਖਣਾ। ੨. ਸੰਗ੍ਯਾ- ਵਡੀ ਕਿਸਮ ਦੀ ਮਕੜੀ ਜੋ ਘਰਾਂ ਦੇ ਅੰਦਰ ਜਾਲਾ ਤਾਣਦੀ ਹੈ. ਮੱਕੜ. ਕਾਹਣਾ. ਦੇਖੋ, ਕਰਨਾ....
ਸੰਗ੍ਯਾ- ਲੋਕਾਂ ਦੀ ਉਕਤਿ (ਕਹਾਵਤ). ੨. ਇੱਕ ਅਰਥਾਲੰਕਾਰ. ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ, "ਲੋਕੋਕ੍ਤਿ" ਹੈ.#ਕਹਿਨਾਵਤ ਜੋ ਲੋਕ ਕੀ ਲੋਕੋਕ੍ਤਿ ਸੋ ਜਾਨ."#(ਸ਼ਿਵਰਾਜ ਭੂਸਣ)#ਉਦਾਹਰਣ-#੧. ਮੰਨੇ ਕੀ ਗਤਿ ਕਹੀ ਨ ਜਾਇ. (ਜਪੁ)#੨. ਆਪੇ ਬੀਜਿ ਆਪਿ ਹੀ ਖਾਹੁ. (ਜਪੁ)#੩. ਮਨਿ ਜੀਤੈ ਜਗੁ ਜੀਤੁ. (ਜਪੁ)#੪. ਜਿਤੁ ਬੋਲਿਐ ਪਤਿ ਪਾਈਐ,#ਸੋ ਬੋਲਿਆ ਪਰਵਾਣੁ. (ਸ੍ਰੀ ਮਃ ੧)#੫. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ.#(ਸ੍ਰੀ ਮਃ ੧)#੬. ਬਿਨੁ ਪਉੜੀ ਗੜਿ ਕਿਉ ਚੜਉ? (ਸ੍ਰੀ ਮਃ ੧)#੭. ਨਿਤ ਨ ਪੇਈਆ ਹੋਇ. (ਸ੍ਰੀ ਮਃ ੧)#੮. ਫਾਹੀ ਸੁਰਤਿ, ਮਲੂਕੀ ਵੇਸ! (ਸ੍ਰੀ ਮਃ ੧)#੯. ਕਰਣੀ ਬਾਝਹੁ ਘਟੇ ਘਟਿ. (ਸ੍ਰੀ ਮਃ ੧)#੧੦. ਮਨਮੁਖ ਅੰਧੁ ਨ ਚੇਤਹੀ,#ਡੂਬਿ ਮੂਏ ਬਿਨੁ ਪਾਣੀ." (ਸ੍ਰੀ ਮਃ ੩)#੧੧. ਸੁੰਵੇ ਘਰ ਕਾ ਪਾਹੁਣਾ ਜਿਉ ਆਇਆ#ਤਿਉ ਜਾਇ ਜੀਉ. (ਸ੍ਰੀ ਮਃ ੩)#੧੨. ਮਿਠਾ ਕਰਿਕੈ ਖਾਇਆ, ਕਉੜਾ ਉਪਜਿਆ ਸਾਦੁ. (ਸ੍ਰੀ ਮਃ ੫#੧੩. ਭੁਲਣ ਅੰਦਰਿ ਸਭੁਕੋ. (ਸ੍ਰੀ ਅਃ ਮਃ ੧)#੧੪. ਜਿਸ ਸਿਉ ਰਾਤਾ ਜੈਸੋ ਹੋਵੈ. (ਸ੍ਰੀ ਅਃ ਮਃ ੩)#੧੫. ਠੋਕਿ ਬਜਾਇ ਸਭ ਡਿਠੀਆ. (ਸ੍ਰੀ ਮਃ ੫. ਪੈਪਾਇ)#੧੬. ਵਰਮੀ ਮਾਰੀ ਸਾਪੁ ਨ ਮਰਈ. (ਆਸਾ ਮਃ ੫)#੧੭. ਨਦੀਆ ਵਾਹਿ ਵਿਛੁੰਨੀਆ ਮੇਲਾ ਸੰਜੋਗੀ. (ਆਸਾ ਛੰਤ ਮਃ ੧)#੧੮. ਤਤੀ ਵਾਉ ਨ ਲਗਈ ਜਿਨਿ ਮਨਿ ਵੁਠਾ ਆਇ. (ਮਾਝ ਅਃ ਮਃ ੫)#੧੯. ਸਚੈਮਾਰਗਿ ਚਲਦਿਆ ਉਸਤਤਿ ਕਰੈ ਜਹਾਨੁ. (ਮਾਝ ਬਾਰਹਮਾਹਾ)#੨੦. ਅੰਤਰਿ ਬਹਿਕੈ ਕਰਮ ਕਮਾਵੈ#ਸੋ ਚਹੁ ਕੁੰਡੀਜਾਣੀਅਹਿ. (ਮਃ ੨. ਵਾਰ ਮਾਝ)#੨੧. ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ. (ਮਃ ੧. ਵਾਰ ਮਾਝ)#੨੨. ਸਰ ਕਿ ਸਨਮੁਖ ਰਨ ਤੇ ਡਰਪੈ,#ਸਤੀ ਕਿ ਸਾਂਚੈ ਭਾਂਡੇ? (ਗਉ ਕਬੀਰ)#੨੩. ਅਬ ਤਉ ਜਰੇ ਮਰੇ ਸਿਧਿ ਪਾਈਐ#ਲੀਨੋ ਹਾਥਿ ਸਿਧਉਰਾ. (ਗਉ ਕਬੀਰ)#੨੪. ਜਿਨ ਪਟ ਅੰਦਰਿ ਬਾਹਰਿ ਗੁਦੜੁ,#ਤੇ ਭਲੇ ਸੰਸਾਰਿ. (ਵਾਰ ਆਸਾ)#੨੫. ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਤ ਕਬੀਰ#ਉਆ ਕੋ ਸਹਜੁ ਨ ਜਾਈ ॥ (ਆਸਾ)#੨੬. ਐਸੇ ਸੰਤ ਨ ਮੋ ਕਉ ਭਾਵਹਿ।#ਡਾਲਾ ਸਿਉ ਪੇਡਾ ਗਟਕਾਵਹਿ. (ਆਸਾ ਕਬੀਰ)#੨੭. ਗੰਢੇਦਿਆ ਛਿਅ ਮਾਹ, ਤੁੜੰਦਿਆ ਹਿਕ ਖਿਨੋ. (ਆਸਾ ਫਰੀਦ)#੨੮. ਜਿਥੈ ਜਾਇ ਬਹੀਐ ਭਲਾ ਕਹੀਐ. (ਵਡ ਛੰਤ ਮਃ ੧)#੨੯. ਮੰਦਾ ਕਿਸੇ ਨ ਆਖ ਝਗੜਾ ਪਾਵਣਾ. (ਵਡ ਛੰਤ ਮਃ ੧)#੩੦. ਸਾਈ ਵਸਤੁ ਪਰਾਪਤ ਹੋਈ,#ਜਿਸ ਸੇਤੀ ਮਨੁ ਲਾਇਆ. (ਸੂਹੀ ਛੰਤ ਮਃ ੧)#੩੧. ਅੰਜਨ ਤੈਸਾ ਅੰਜੀਐ, ਜੈਸਾ ਪਿਰਿ ਭਾਵੈ. (ਸੂਹੀ ਛੰਤ ਮਃ ੧)#੩੨. ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ? (ਸੂਹੀ ਛੰਤ ਮਃ ੧)#੩੩. ਕਹਿ ਕਬੀਰ ਛੂਛਾ ਘਟ ਬੋਲੈ।#ਭਰਿਆ ਹੋਇ ਸੁ ਕਬਹੁ ਨ ਡੋਲੈ (ਗੌਡ)#੩੪. ਤ੍ਰਿਣ ਓਲੇ ਲਾਖ ਛਪਾਇਆ. (ਰਾਮ ਮਃ ੪)#੩੫. ਐਸਾ ਕੰਮ ਮੂਲੇ ਨ ਕੀਚੈ,#ਜਿਤੁ ਅੰਤਿ ਪਛੋਤਾਈਐ. (ਅਨੰਦੁ)#੩੬. ਅੰਜਨ ਦੇਇ ਸਭੈਕੋਈ,#ਟੁਕੁ ਚਾਹਨ ਮਾਹਿ ਬਿਡਾਨ. (ਮਾਰੂ ਕਬੀਰ)#੩੭. ਜਬ ਨਾਚੀ ਤਬ ਘੂਘਟੁ ਕੈਸਾ? (ਤੁਖਾ ਛੰਤ ਮਃ ੧)#੩੮. ਬਿਨ ਬੇੜੀ ਪਾਰਿ ਨ ਅੰਬੜੈ. (ਤੁਖਾ ਛੰਤ ਮਃ ੧)#੩੯. ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ. (ਕੇਦਾ ਕਬੀਰ)#੪੦. ਡੂਬਿ ਮੂਏ ਬਿਨ ਪਾਨੀ. (ਭੈਰ ਮਃ ੧)#੪੧. ਖਿਨ ਤੋਲਾ ਖਿਨ ਮਾਸਾ. (ਬਸੰ ਮਃ ੧)#੪੨. ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ. (ਮਃ ੧. ਵਾਰ ਮਲਾ)#੪੩. ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖ. (ਸ. ਫਰੀਦ)#੪੪. ਪਾਇ ਕੁਹਾੜਾ ਮਾਰਿਆ ਗਾਫਲ ਅਪਨੈ ਹਾਥਿ. (ਸ. ਕਬੀਰ)#੪੫. ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ. (ਸ. ਕਬੀਰ)#੪੬. ਰਾਸਿ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ. (ਸ. ਕਬੀਰ)#੪੭. ਬਾਸਨੁ ਕਾਰੋ ਪਰਸੀਐ, ਤਉ ਕਛੁ ਲਾਗੈ ਦਾਗੁ. (ਸ. ਕਬੀਰ)#੪੮. ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕਾਢਿਆ ਜਾਇ? (ਸ. ਕਬੀਰ)#੪੯. ਹਾਥ ਦੀਪੁ ਕੂਏ ਪਰੈ. (ਸ. ਕਬੀਰ)#੫੦. ਕਾਚੀ ਸਰਸਉ ਪੇਲਿਕੈ ਨਾ ਖਲਿ ਭਈ ਨ ਤੇਲੁ. (ਸ. ਕਬੀਰ)#੫੧. ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੇਹੁ? (ਸ. ਫਰੀਦ)#੫੨. ਕਚੈ ਭਾਂਡੈ ਰਖੀਐ ਕਿਚਰ ਤਾਈਂ ਨੀਰ? (ਸ. ਫਰੀਦ)#੫੩. ਨੀਵਾ ਜਿਣੈ, ਉਚੇਰਾ ਹਾਰੈ. (ਭਾਗੁ)#੫੪. ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ. (ਭਾਗੁ)਼#੫੫. ਅੰਧਾ ਆਗੂ ਜੇ ਥੀਐ ਸਭ ਸਾਥ ਮੁਹਾਵੈ. (ਭਾਗੁ)#੫੬. ਸਭਨਾ ਦੇ ਸਿਰ ਗੁੰਦੀਅਨ ਗੰਜੀ ਗੁਰੜਾਵੈ. (ਭਾਗੁ)#੫੭. ਜਾਨ ਸੁਜਾਨ ਮੈ ਪ੍ਰੀਤਿ ਕਰੀ#ਸਹਿਕੈ ਜਗ ਕੀ ਬਹੁ ਭਾਂਤਿ ਹਁਸਾਈ,#ਤ੍ਯੋਂ "ਹਰਿਚੰਦ" ਜੁ ਜੋ ਜੋ ਕਹ੍ਯੋ#ਸੁ ਕਰ੍ਯੋ ਚੁਪ ਹ਼ੈਕਰ ਕੋਟਿ ਉਪਾਈ,#ਸੋਉ ਨਹੀਂ ਨਿਬਹੀ ਉਨ ਸੋਂ#ਅਰੁ ਤੋਰਤ ਬਾਰ ਕਛੂ ਨਹਿ ਲਾਈ,#ਸਾਚੀ ਭਈ ਕਹਨਾਵਤ ਯਾ ਅਰਿ!#ਊਚੀ ਦੁਕਾਨ ਕੀ ਫੀਕੀ ਮਿਠਾਈ....
ਦੇਖੋ, ਕਹਾਵਤ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਕਥਨ ਕੀਤੀ. ਆਖੀ. "ਉਪਮਾ ਜਾਤ ਨ ਕਹੀ." (ਬਿਲਾ ਅਃ ਮਃ ੫) ੨. ਦੇਖੋ, ਕਸੀ. "ਕਹੀ ਚੁਰਾਈ." (ਗੁਪ੍ਰਸੂ) ੩. ਕਿਸੀ. "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੪. ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ 'ਕਹੀ ਕਰਨਾ' ਸੀ।#੫. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. "ਨਿਰਭੈ ਜਾਇ ਕਹੀ ਕਰ ਆਵੈਂ।" (ਗੁਵਿ ੧੦) ੬. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners.#"ਕਹੀ ਛਿੜੀ ਤੁਰਕਨ ਲਖੀ." (ਪ੍ਰਾਪੰਪ੍ਰ), ਦੇਖੋ, ਕਹੀਂ. "ਕਹੀ ਨ ਉਪਜੈ." (ਆਸਾ ਕਬੀਰ)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਬੀਜਕੇ. ਦੇਖੋ, ਬੀਉ....
ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ....
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਦੇਖੋ, ਜਗ ਅਤੇ ਜਗਤ. "ਜਗੁ ਉਪਜੈ ਬਿਨਸੈ." (ਆਸਾ ਛੰਤ ਮਃ ੪) ੨. ਜਨਸਮੁਦਾਯ. ਲੋਕ."ਜਗੁ ਰੋਗੀ ਭੋਗੀ." (ਆਸਾ ਮਃ ੧)...
ਦੇਖੋ, ਜਿਤ। ੨. ਕ੍ਰਿ. ਵਿ- ਜਬਕਿ. "ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ?" (ਵਾਰ ਆਸਾ) ੩. ਜਿਧਰ. ਜਿਸ ਪਾਸੇ. "ਜਿਤੁ ਕੋ ਲਾਇਆ ਤਿਤੁ ਹੀ ਲਾਗਾ." (ਆਸਾ ਕਬੀਰ) ੪. ਜਿੱਥੇ. ਜਹਾਂ. "ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ?" (ਸੂਹੀ ਮਃ ੫) ੫. ਜਿਸ ਤੋਂ. ਜਿਸ ਸੇ. "ਬਧਾ ਛੁਟਹਿ ਜਿਤੁ." (ਸ੍ਰੀ ਮਃ ੧. ਪਹਰੇ) ੬. ਸਰਵ- ਜਿਸ. "ਜਿਤੁ ਦਿਹਾੜੇ ਧਨ ਵਰੀ." (ਸ. ਫਰੀਦ) "ਜਿਤੁ ਸੇਵਿਐ ਸੁਖ ਹੋਇ ਘਨਾ." (ਬਿਲਾ ਮਃ ੫)...
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਦੇਖੋ, ਪ੍ਰਮਾਣ। ੨. ਸੰਗ੍ਯਾ- ਜਿਸ ਨਾਲ ਪਰਿਮਾਣ (ਵਜ਼ਨ) ਜਾਣਿਆ ਜਾਵੇ, ਵੱਟਾ. "ਅਮੁਲੁ ਤੁਲੁ ਅਮੁਲੁ ਪਰਵਾਣੁ." (ਜਪੁ) ੩. ਵਿ- ਪ੍ਰਾਮਾਣਿਕ. ਮੰਨਣ ਯੋਗ੍ਯ. ਮਾਨਨੀਯ. "ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ." (ਆਸਾ ਮਃ ੫) "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ)#੪. ਅੰਗੀਕਾਰ ਕੀਤਾ. ਮਕ਼ਬੂਲ. "ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ." (ਮਾਝ ਮਃ ੫) ੫. ਪ੍ਰਮਾਣ ਦ੍ਵਾਰਾ ਸਿੱਧ. ਭਾਵ- ਪ੍ਰਤ੍ਯਕ੍ਸ਼੍. ਜਾਹਿਰ. "ਆਪੇ ਹੀ ਗੁਪਤ ਵਰਤਦਾ ਪਿਆਰਾ, ਆਪੇ ਹੀ ਪਰਵਾਣੁ." (ਸੋਰ ਮਃ ੪)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਨਾਮ. "ਅਸੰਖ ਨਾਵ ਅਸੰਖ ਥਾਵ." (ਜਪੁ) "ਨਾਵ ਜਿਨਾ ਸੁਲਤਾਨ ਖਾਨ." (ਸ੍ਰੀ ਮਃ ੧)#੨. ਸੰ. ਨੌਕਾ. ਜਹਾਜ਼. ਫ਼ਾ. [ناو] "ਭਵਸਾਗਰ ਨਾਵ ਹਰਿਸੇਵਾ." (ਸੂਹੀ ਛੰਤ ਮਃ ੫) ੩. ਜੈਕਾਰ ਧ੍ਵਨਿ. ਆਨੰਦ ਦੀ ਧੁਨਿ....
ਸਰਵ- ਜਿਨ੍ਹਾਂ ਨੂੰ. "ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ." (ਵਾਰ ਗਉ ੨. ਮਃ ੫) ੨. ਜਿਨ੍ਹਾਂ ਦੇ. "ਜਿਨਾ ਪਿਛੈ ਹਉ ਗਈ." (ਵਾਰ ਮਾਰੂ ੨. ਮਃ ੫) ੩. ਜਿਨ੍ਹਾਂ ਨੇ. "ਜਿਨਾ ਸਤਿਗੁਰ ਇਕਮਨਿ ਸੇਵਿਆ." (ਸਵਾ ਮਃ ੩) ੪. ਜਿੱਤਿਆ. "ਜਨਮਪਦਾਰਥ ਸੋ ਜਿਨਾ." (ਮਾਰੂ ਸੋਲਹੇ ਮਃ ੫) ੫. ਅ਼. [زِنا] ਜ਼ਿਨਾ. ਸੰਗ੍ਯਾ- ਵਿਭਚਾਰ. ਜਾਰੀ....
ਅ਼. [سُلطان] ਸੁਲਤ਼ਾਨ. ਸੰਗ੍ਯਾ- ਦਲੀਲ. ਯੁਕ੍ਤਿ। ੨. ਪ੍ਰਬਲ ਹੋਣਾ। ੩. ਬਾਦਸ਼ਾਹ. "ਸੁਲਤਾਨ ਹੋਵਾ ਮੇਲਿ ਲਸਕਰ." (ਸ੍ਰੀ ਮਃ ੧) ਸਭ ਤੋਂ ਪਹਿਲਾਂ "ਸੁਲਤਾਨ" ਪਦਵੀ ਮਹਮੂਦ ਗਜਨਵੀ ਨੇ ਧਾਰਨ ਕੀਤੀ ਹੈ। ੪. ਇੱਕ ਮੁਸਲਮਾਨ ਪੀਰ, ਜਿਸ ਦੇ ਨਾਉਂ ਸਖੀ ਸਰਵਰ, ਲਖਦਾਤਾ, ਲਾਲਾਂ ਵਾਲਾ, ਧੌਂਕਲੀਆ ਆਦਿਕ ਪ੍ਰਸਿੱਧ ਹਨ. ਸੁਲਤਾਨ ਦਾ ਅਸਲ ਨਾਉਂ ਸੈਯਦ ਅਹਮਦ ਸੀ. ਇਹ ਇੱਕ ਬਗਦਾਦੀ ਦਾ ਪੁਤ੍ਰ ਸੀ. ਇਸ ਦਾ ਬਾਪ ਸਿਆਲਕੋਟ ਪਿੰਡ ਵਿੱਚ, ਜੋ ਮੁਲਤਾਨ ਤੋਂ ੧੨. ਮੀਲ ਪੂਰਵ ਹੈ, ਸਨ ੧੨੨੦ ਨੂੰ ਆਬਾਦ ਹੋਇਆ ਸੀ. ਸੁਲਤਾਨ ਦੇ ਥਾਨਾਂ ਨੂੰ ਪੀਰਖਾਨਾ ਆਖਦੇ ਹਨ, ਜੋ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਹਨ. ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਜਮਾ ਹੁੰਦੇ ਹਨ ਅਰ ਭੇਟਾ ਚੜ੍ਹਾਉਂਦੇ ਹਨ. ਇਸ ਦੀ ਮੁੱਖ ਭੇਟਾ ਰੋਟ ਹੈ. ਇਹ ਵਡੀ ਰੋਟੀ, ਜਿਸ ਦਾ ਵਜਨ ਸਵਾ ਮਣ ਤੀਕ ਹੁੰਦਾ ਹੈ, ਜ਼ਮੀਨ ਤਪਾਕੇ ਪਕਾਈ ਜਾਂਦੀ ਹੈ. ਇਸ ਨੂੰ ਗੁੜ ਨਾਲ ਚੋਪੜਕੇ ਪੀਰ ਅੱਗੇ ਅਰਪਦੇ ਹਨ. ਭਿਰਾਈ (ਸੁਲਤਾਨ ਦਾ ਪੁਜਾਰੀ) ਦਰੂਦ ਪੜ੍ਹਕੇ ਕੁਝ ਰੋਟੀ ਆਪ ਲੈ ਲੈਂਦਾ ਹੈ ਅਤੇ ਕੁਝ ਉਪਾਸਕਾਂ ਨੂੰ ਦੇ ਦਿੰਦਾ ਹੈ. ਸੁਲਤਾਨ ਦੀ ਕਬਰ ਨਗਾਹੇ ਪਿੰਡ (ਜਿਲਾ ਡੇਰਾਗਾਜੀਖਾਂ) ਵਿੱਚ ਹੈ, ਜੋ ਈਸਵੀ ਤੇਰਵੀਂ ਸਦੀ ਵਿੱਚ ਬਣੀ ਹੈ. ਇਸ ਥਾਂ ਸੁਲਤਾਨ ਦੀ ਇਸਤ੍ਰੀ ਬੀਬੀ ਬਾਈ ਦੀ ਕਬਰ ਭੀ ਹੈ. ਸੁਲਤਾਨ ਦੇ ਤਿੰਨ ਸੇਵਕਾਂ ਦੀ ਔਲਾਦ ਪੂਜਾ ਲੈਂਦੀ ਹੈ ਜੋ ੧੬੫੦ ਹਿੱਸਿਆਂ ਵਿੱਚ ਵੰਡੀਦੀ ਹੈ. ਨਗਾਹੇ ਤੋਂ ਦੂਜੇ ਦਰਜੇ ਸੁਲਤਾਨ ਦਾ ਪੀਰਖਾਨਾ ਧੌਂਕਲ ਪਿੰਡ ਵਿੱਚ (ਵਜੀਰਾਬਾਦ ਪਾਸ) ਹੈ. ਇਸ ਤੋਂ ਹੀ ਪੀਰ ਦਾ ਨਾਉਂ ਧੌਂਕਲੀਆ ਹੋ ਗਿਆ ਹੈ....
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਦੇਖੇ. "ਡਿਠੇ ਸਭੇ ਥਾਵ." (ਫੁਨਹੇ ਮਃ ੫)...
ਸੰਗ੍ਯਾ- ਧੂਲਿ. ਧੂੜ. ਰਜ. ਗਰਦ. "ਜਿਉ ਧਰਨੀ ਮਹਿ ਖੇਹ." (ਸ. ਕਬੀਰ) ੨. ਮਿੱਟੀ. "ਖੇਹੂ ਸੇਤੀ ਰਲਿਗਇਆ." (ਵਾਰ ਗਉ ੧. ਮਃ ੪) ੩. ਵਿਸ੍ਠਾ. ਗੰਦਗੀ. "ਖੇਹ ਤੋਬਰਾ ਬਦਨ ਚਢਾਇ." (ਗੁਪ੍ਰਸੂ)...
ਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)...
ਸੰਗ੍ਯਾ- ਪਾਯ (ਪੈਰ) ਰੱਖਣ ਦੀ ਥਾਂ. ਸੀਢੀ. ਜ਼ੀਨਾ. ਸੌਪਾਨ. ਨਿਃ ਸ਼੍ਰੇਣੀ. "ਬਿਨੁ ਪਉੜੀ ਗੜਿ ਕਿਉ ਚੜਉ?" (ਸ੍ਰੀ ਮਃ ੧) ਇੱਥੇ ਸਤਸੰਗ ਪੌੜੀ ਅਤੇ ਗੜ੍ਹ ਪਰਮਪਦ ਹੈ।#੨. ਪਦਵੀ. ਮੰਜ਼ਿਲ. "ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖ ਪਾਇਦਾ." (ਮਾਰੂ ਸੋਲਹੇ ਮਃ ੫) ਇੱਥੇ ਪਉੜੀ ਤੋਂ ਭਾਵ ਮਨੁੱਖ ਦੇਹ ਹੈ।#੩. ਇੱਕ ਛੰਦ,¹ ਜਿਸ ਵਿੱਚ ਵਿਸ਼ੇਸ ਕਰਕੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ. ਢਾਢੀ ਲੋਕ ਯੁੱਧ ਦਾ ਪ੍ਰਸੰਗ ਵਾਰਤਿਕ ਸੁਣਾਕੇ ਉਸ ਦਾ ਸਾਰ ਪੌੜੀ ਛੰਦ ਵਿੱਚ ਲੈ ਤਾਰ ਨਾਲ ਮ੍ਰਿਦੰਗ ਦੀ ਸਹਾਇਤਾ ਸਾਥ ਗਾਕੇ ਪ੍ਰਕਰਣ ਸਮਾਪਤ ਕਰਦੇ ਹਨ. "ਦੁਰਗਾਪਾਠ ਬਣਾਇਆ ਸਭੇ ਪਉੜੀਆਂ." (ਚੰਡੀ ੩)#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਵਾਰਾਂ ਵਿੱਚ ਅਨੇਕ ਛੰਦ "ਪਉੜੀ" ਸਿਰਲੇਖ ਹੇਠ ਦੇਖੇ ਜਾਂਦੇ ਹਨ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪਦ ਭੀ ਪਉੜੀ ਨਾਮ ਤੋਂ ਹੀ ਪ੍ਰਸਿੱਧ ਹਨ. ਇਹ ਛੰਦ ਸਮ ਅਤੇ ਵਿਖਮ ਦੋਵੇਂ ਪ੍ਰਕਾਰ ਦਾ ਦੇਖੀਦਾ ਹੈ.#ਗੁਰੂ ਅਰਜਨ ਦੇਵ ਜੀ ਨੇ ਨੌ ਵਾਰਾਂ ਤੇ ਨੌ ਧੁਨੀਆਂ ਪਉੜੀ ਦੀਆਂ ਰਾਗੀਆਂ ਦੇ ਗਾਉਣ ਲਈ ਠਹਿਰਾਈਆਂ ਹਨ. ਪਉੜੀ ਏਕ ਤਾਲ (ਯੱਕਾ), ਤਿੰਨ ਤਾਲ, ਪੰਜ ਤਾਲ (ਅਸਵਾਰੀ), ਢਾਈ ਤਾਲ (ਰੂਪਕ) ਵਿੱਚ ਗਾਈਆਂ ਜਾਂਦੀਆਂ ਹਨ. ਪਉੜੀ ਗਾਉਣ ਵੇਲੇ ਪਖਾਵਜ ਦੀ ਗਤ ਨਹੀਂ ਵਜਾਈ ਜਾਂਦੀ, ਕਿੰਤੂ ਸਾਥ ਵਜਾਈਦਾ ਹੈ, ਇਸੇ ਲਈ ਪਉੜੀ ਗਾਕੇ ਉਸ ਦਾ ਪਾਠ ਸੁਣਾਇਆ ਜਾਂਦਾ ਹੈ, ਜਿਸ ਤੋਂ ਸ਼੍ਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ. ਸ਼ੋਕ ਹੈ ਕਿ ਹੁਣ ਕੀਰਤਨ ਕਰਨ ਵਾਲੇ ਪਉੜੀਆਂ ਦੇ ਗਾਉਣ ਦੀ ਧਾਰਨਾ ਭੁਲਦੇ ਜਾਂਦੇ ਹਨ ਅਤੇ ਸਵੇਰ ਸੰਝ ਰਾਤ ਨੂੰ ਚੌਕੀ ਦਾ ਭੋਗ ਪਾਉਣ ਵੇਲੇ ਬਿਲਾਵਲ ਕਾਨੜੇ ਆਦਿ ਦੀਆਂ ਪੌੜੀਆਂ ਪੁਰਾਣੀ ਰੀਤਿ ਅਨੁਸਾਰ ਨਹੀਂ ਗਾਉਂਦੇ.#ਸਿੱਖਕਾਵਯ ਵਿੱਚ ਪਉੜੀ ਦੇ ਸਰੂਪ ਇਹ ਹਨ-#(੧) ਦੋਹਾ ਰੂਪ ਪਉੜੀ ੮. ਚਰਣ ਦੀ-#ਰੇ ਮਨ! ਬਿਨ ਹਰਿ ਜਹਿ ਰਹਉ,#ਤਹਿ ਤਹਿ ਬੰਧਨ ਪਾਹਿ#ਜਿਹ ਬਿਧਿ ਕਤਹੁ ਨ ਛੂਟੀਐ#ਸਾਕਤ ਤੇਊ² ਕਮਾਹਿ. ×××#(ਬਾਵਨ)#(੨) ਚੌਪਈਰੂਪ ਪਉੜੀ ੮. ਚਰਣ ਦੀ-#ਭੱਭਾ ਭਰਮ ਮਿਟਾਵਹੁ ਅਪਨਾ,#ਇਆ ਸੰਸਾਰੁ ਸਗਲ ਹੈ ਸੁਪਨਾ,#ਭਰਮੇ ਸੁਰ ਨਰ ਦੇਵੀ ਦੇਵਾ,#ਭਰਮੇ ਸਿਧ ਸਾਧਿਕ ਬ੍ਰਹਮੇਵਾ. ×××#(ਬਾਵਨ)#(੩) ਹੰਸਗਤਿ ਛੰਦ ਦਾ ਰੂਪ ਪਉੜੀ ੮. ਚਰਣ ਦੀ- (ਦੇਖੋ, ਹੰਸਗਤਿ).#(੪)ਹੰਸਗਤਿ ਦਾ ਹੀ ਇੱਕ ਭੇਦ ਪਉੜੀ ੯. ਚਰਣ ਦੀ. ਪ੍ਰਤਿ ਚਰਣ ੨੦. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੯. ਪੁਰ, ਅੰਤ ਗੁਰੁ. ਤੁਕ ਦੇ ਮੱਧ ਅਰ ਅੰਤ ਅਨੁਪ੍ਰਾਸ ਮਿਲਵਾਂ-#ਗੁਰੁ ਚੇਲੇ ਰਹਿਰਾਸ, ਅਲਖ ਅਭੇਉ ਹੈ,#ਗੁਰੁ ਚੇਲੇ ਸ਼ਾਬਾਸ਼, ਨਾਨਕਦੇਉ ਹੈ. ×××#(ਭਾਗੁ ਵਾਰ ੩)#(੫) ਛੀ ਚਰਣ, ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤ ਮਗਣ- ਤੁਕ ਦੇ ਮੱਧ ਅਤੇ ਅੰਤ ਅਨੁਪ੍ਰਾਸ ਦਾ ਮੇਲ.#ਸਤਿਗੁਰੁ ਸੱਚਾ ਨਾਉਂ, ਗੁਰਮੁਖਿ ਜਾਨੀਐ,#ਸਾਧੁਸਁਗਤਿ ਸਚ ਥਾਉਂ, ਸ਼ਬਦ ਵਖਾਣੀਐ. ×××#(ਭਾਗੁ ਵਾਰ ੧੪)#(੬) ਅੱਠ ਚਰਣ. ਇਹ "ਚਾਂਦ੍ਰਾਯਣ" ਛੰਦ ਦਾ ਰੂਪ ਹੈ. ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ ਜਗਣਾਂਤ , "ਦੂਜਾ ੧੦. ਪੁਰ ਰਗਣਾਂਤ- #ਸੱਚਹੁ ਪੌਣ ਉਪਾਇ, ਘਟੇਘਟਿ ਛਾਇਆ. ×××#(ਭਾਗੁ ਵਾਰ ੨੨)#(੭) ਅੱਠ ਚਰਣ. ਛੀ ਚਰਣਾਂ ਵਿੱਚ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤਿਮ ਦੋ ਤੁਕਾਂ ਦੀਆਂ ਸਤਾਈ ਸਤਾਈ ਮਾਤ੍ਰਾ. ਪਹਿਲਾ ਵਿਸ਼੍ਰਾਮ ੧੫. ਪੁਰ, ਦੂਜਾ ੧੨. ਪੁਰ, ਅੰਤ ਸਭ ਤੁਕਾਂ ਦੇ ਮਗਣ. #ਅਕੁਲ ਨਿਰੰਜਨ ਪੁਰਖੁ, ਅਗਮ ਅਪਾਰੀਐ, ×××#ਸਭਸੈ ਦੇ ਦਾਤਾਰੁ, ਜੋਤ ਉਪਾਰੀਐ, ×××#ਪ੍ਰਭੁ ਜੀਉ ਤੁਧੁ ਧਿਆਏ ਸੋਇ,#ਜਿਸੁ ਭਾਗੁ ਮਥਾਰੀਐ,#ਤੇਰੀ ਗਤਿ ਮਿਤਿ ਲਖੀ ਨ ਜਾਇ,#ਹਉ ਤੁਧੁ ਬਲਿਹਾਰੀਐ. (ਵਾਰ ਗੂਜ ੨)#(੮) ਅੱਠ ਚਰਣ. ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੨. ਪੁਰ, ਅੰਤ ਦੋ ਗੁਰੁ, ਦੂਜਾ ੯. ਪੁਰ, ਅੰਤ ਲਘੁ ਗੁਰੁ. ਮੱਧ ਅਨੁਪ੍ਰਾਸ ਦਾ ਮੇਲ. ਇਹ ਸ਼੍ਰੀਖੰਡ ਦਾ ਰੂਪ ਹੈ-#ਅਗਣਿਤ ਘੁਰੇ ਨਗਾਰੇ, ਦਲਾਂ ਭਿੜੰਦਿਆਂ,#ਪਾਏ ਮਹਖਲ ਭਾਲੇ, ਦੇਵਾਂ ਦਾਨਵਾਂ. ×××#(ਚੰਡੀ ੩)#(੯) ਅੱਠ ਚਰਣ. ਪ੍ਰਤਿ ਚਰਣ ੨੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੯. ਪੁਰ. ਇਹ ਪਉੜੀ "ਰਾਧਿਕਾ" ਛੰਦ ਦਾ ਰੂਪ ਹੈ-#ਇਕਿ ਭਸਮ ਚੜਾਵਹਿ ਅੰਗਿ, ਮੈਲੁ ਨ ਧੋਵਹੀ,#ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ.#(ਵਾਰ ਮਲਾ ਮਃ ੧)#(੧੦) ਛੀ ਚਰਣ. ਪ੍ਰਤਿ ਚਰਣ ੨੨ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੯. ਪੁਰ. ਅੰਤ ਗੁਰੁ ਲਘੁ-#ਜੇ ਖੁੱਬੀ ਬਿੰਡਾ ਬਹੈ, ਕਿਉ ਹੋਇ ਬਜਾਜ?#ਕੁੱਤੇ ਦੇ ਗਲ ਵਾਸਣੀ, ਨ ਸ਼ਰਾਫੀ ਸਾਜ. ×××#(ਭਾਗੁ ਵਾਰ ੩੬)#(੧੧) ਪੰਜ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੦. ਪੁਰ, ਅੰਤ ਦੋ ਗੁਰੁ. ਇਹ ਦਟਪਟਾ ਅਤੇ ਨਿਸ਼ਾਨੀ ਛੰਦ ਦਾ ਰੂਪ ਹੈ-#ਲੈ ਫਾਹੇ ਰਾਤੀ ਤੁਰਹਿ, ਪ੍ਰਭੁ ਜਾਣੈ ਪ੍ਰਾਣੀ,#ਤਕਹਿ ਨਾਰਿ ਪਰਾਈਆ, ਲੁਕਿ ਅੰਦਰਿ ਠਾਣੀ. ×××#(ਵਾਰ ਗਉ ੧. ਮਃ ੫)#ਇਹੀ ਰੂਪ ਰਾਮਕਲੀ ਦੀ ਪਹਿਲੀ ਵਾਰ ਵਿੱਚ ਪਉੜੀ ਦਾ ਆਇਆ ਹੈ, ਯਥਾ-#ਸੱਚੈ ਤਖਤੁ ਰਚਾਇਆ, ਬੈਸਣ ਕਉ ਜਾਈ,#ਸਭੁਕਿਛੁ ਆਪੇਆਪਿ ਹੈ, ਗੁਰਸਬਦਿ ਸੁਣਾਈ. ×××#ਇਹੀ ਰੂਪ ਚੰਡੀ ਦੀ ਵਾਰ ਵਿੱਚ ਭੀ ਦੇਖੀਦਾ ਹੈ, ਯਥਾ-#ਦੇਖਨ ਚੰਡ ਪ੍ਰਚੰਡ ਨੂ, ਰਣ ਘੁਰੇ ਨਗਾਰੇ,#ਧਾਏ ਰਾਕਸ ਰੋਹਲੇ, ਚਉਗਿਰਦੋਂ ਭਾਰੇ. ×××#ਇੱਕ ਪ੍ਰੇਮੀ ਨੇ ਬਿਕ੍ਰਮੀ ਉੱਨੀਹਵੀਂ ਸਦੀ ਦੇ ਆਰੰਭ ਵਿੱਚ "ਗੁਰੂ ਗੋਬਿੰਦ ਸਿੰਘ ਜੀ ਦੀ ਵਾਰ" ਲਿਖੀ ਹੈ. ਉਸ ਵਿੱਚ ੭- ੮ ਅਤੇ ੯. ਚਰਨਾਂ ਦੀਆਂ ਪੌੜੀਆਂ ਇਸੇ ਵਜ਼ਨ ਦੀਆਂ ਹਨ, ਯਥਾ:-#ਜੇਬਨਸਾ³ ਫਿਰ ਆਖਦੀ, ਇਕ ਸੁਖ਼ਨ ਸੁਣਾਯਾ,#ਜਦ ਦਾ ਬੈਠਾ ਤਖ਼ਤ ਤੇ, ਕੀ ਅਦਲ ਕਮਾਯਾ?#ਸ਼ਾਹਜਹਾਂ ਨੂੰ ਕੈਦ ਕਰ, ਦਾਰਾ ਮਰਵਾਯਾ,#ਤੇਗਬਹਾਦੁਰ ਨਾਲ ਭੀ, ਤੈਂ ਧੋਹ ਕਮਾਯਾ,#ਬੀਜ੍ਯਾ ਬੀਉ ਜੁ ਜ਼ਹਿਰ ਦਾ, ਫਲ ਖਾਣਾ ਆਯਾ,#ਅੱਗੈ ਲੇਖਾ ਮੰਗੀਐ, ਭਰ ਲੈਗੁ ਸਵਾਯਾ,#ਸ਼ਾਹ ਅਦਾਲਤ ਨਾ ਕਰੇ, ਫਿਰ ਦੋਜ਼ਖ਼ ਪਾਯਾ,#ਉਮਰਖਿਤਾਬ⁴ ਅਦਾਲਤੀ, ਬੇਟਾ ਮਰਵਾਯਾ,#ਕੀਤਾ ਅਦਲ ਨੁਸ਼ੇਰਵਾਂ,⁵ ਜਸ ਜਗ ਵਿੱਚ ਛਾਯਾ.#ਈਸਵੀ ਅਠਾਰ੍ਹਵੀਂ ਸਦੀ ਵਿੱਚ "ਨਿਜਾਬਤ" ਕਵੀ ਨੇ ਨਾਦਰਸ਼ਾਹ ਦੀ ਵਾਰ ਲਿਖੀ ਹੈ, ਉਸ ਵਿੱਚ ਭੀ ਇਸੇ ਵਜ਼ਨ ਦੀਆਂ ਬਹੁਤ ਪਉੜੀਆਂ ਹਨ, ਯਥਾ:-#ਗੁੱਸਾ ਖਾਕੇ ਦੱਖਣੋ, ਕਲਰਾਣੀ ਜਾਗੀ,#ਅੱਗੇ ਨਾਦਰਸ਼ਾਹ ਦੇ, ਆਈ ਫਰਯਾਦੀ,#ਤੂ ਸੁਣ ਕਿਬਲਾ ਆਲਮ਼ੀ, ਫਰਯਾਦ ਅਸਾਡੀ. ×××#(੧੨) ਪੰਜ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਰਗਣ- -#ਆਪੇ ਆਪਿ ਨਿਰੰਜਨਾ, ਜਿਨਿ ਆਪੁ ਉਪਾਇਆ,#ਆਪੇ ਖੇਲੁ ਰਚਾਇਓਨੁ, ਸਭੁ ਜਗਤੁ ਸਬਾਇਆ. ××#(ਵਾਰ ਸਾਰ ਮਃ ੪)#(੧੩) ਪੰਜ ਚਰਣ. ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਦੋ ਗੁਰੁ-#ਹਰਿ ਕਾ ਨਾਮੁ ਧਿਆਇਕੈ, ਹੋਹੁ ਹਰਿਆ ਭਾਈ, ××#ਨਾਨਕੁ ਸਿਮਰੈ ਏਕੁ ਨਾਮੁ, ਫਿਰਿ ਬਹੁਰ ਨ ਧਾਈ.#(ਵਾਰ ਬਸੰ)#(੧੪) ਅੱਠ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਗੁਰੁ ਲਘੁ-#ਹੇ ਅਚੁਤ ਹੇ ਪਾਰਬ੍ਰਹਮ, ਅਬਿਨਾਸੀ ਅਘਨਾਸ,#ਹੇ ਪੂਰਨ ਹੇ ਸਰਬਮੈ, ਦੁਖਭੰਜਨ ਗੁਣਤਾਸ. ×××#(ਬਾਵਨ)#(੧੫) ਛੀ ਚਰਣ. ਪ੍ਰਤਿ ਚਰਣ ੨੫ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੨. ਪੁਰ ਅੰਤ ਦੋ ਗੁਰੁ. ਇਹ "ਮੁਕਤਾਮਣਿ" ਛੰਦ ਦਾ ਰੂਪ ਹੈ-#ਘੰਟ ਘੜਾਯਾ ਚੂਹਿਆਂ, ਗਲ ਬਿੱਲੀ ਪਾਈਐ,#ਮਤਾ ਪਕਾਯਾ ਮੱਖੀਆਂ, ਘਿਉ ਅੰਦਰ ਨ੍ਹਾਈਐ. ×××#(ਭਾਗੁ ਵਾਰ ੩੬)#(੧੬) ਚਾਰ ਚਰਣ. ਤਿੰਨ ਚਰਣਾਂ ਦੀਆਂ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੪. ਪੁਰ, ਅੰਤ ਦੋ ਗੁਰੁ. ਚੌਥੇ ਚਰਣ ਦੀਆਂ ੧੫. ਮਾਤ੍ਰਾ. ਅੰਤ ਦੋ ਗੁਰੁ-#ਸੁੰਭ ਨਿਸੁੰਭ ਅਲਾਇਆ, ਵਡ ਜੋਧੀਂ ਸੰਘਰ ਵਾਏ,#ਰੋਹ ਦਿਖਾਲੀ ਦਿੱਤੀਆ, ਵਰਿਆਮੀ ਤੁਰੇ ਨਚਾਏ.#ਦੇਉ ਦਾਨੋ ਲੁੱਝਣ ਆਏ.#(ਚੰਡੀ ੩)#(੧੭) ਅੱਠ ਚਰਣ, ਸੱਤ ਚਰਣ ੨੮ ਮਾਤ੍ਰਾ ਦੇ. ਪਹਿਲਾ ਵਿਸ਼੍ਰਾਮ ੧੩. ਮਾਤ੍ਰਾ ਪੁਰ, ਦੂਜਾ ੧੫. ਪੁਰ, ਅੰਤ ਗੁਰੁ. ਅੱਠਵੇਂ ਚਰਣ ਦੀਆਂ ੧੭. ਮਾਤ੍ਰਾ, ਅੰਤ ਗੁਰੁ-#ਸਾਧੂ ਸਤਜੁਗ ਬੀਤਿਆ, ਅਧਸੀਲੀ ਤ੍ਰੇਤਾ ਆਇਆ,#ਨੱਚੀ ਕੱਲ ਸਰੋਸਰੀ, ਕਲ ਨਾਰਦ ਡੌਰੂ ਵਾਇਆ,#ਪਾਸ ਦ੍ਰੁਗਾ ਦੇ ਇੰਦਰ ਆਇਆ.#(ਚੰਡੀ ੩)#(੧੮) ਬਾਰਾਂ ਚਰਣ, ਗਿਆਰਾਂ ਚਰਣ ੨੮ ਮਾਤ੍ਰਾ ਦੇ, ਵਿਸ਼੍ਰਾਮ ੧੩- ੧੫ ਪੁਰ, ਬਾਰ੍ਹਵਾਂ ਚਰਣ ੧੫. ਮਾਤ੍ਰਾ ਦਾ, ਅੰਤ ਸਭ ਦੇ ਰਗਣ- .#ਬਡੇ ਬਡੇ ਚੁਣ ਸੂਰਮੇ, ਗਹਿ ਕੋਈ ਦਏ ਚਲਾਇਕੈ,#ਰਣ ਕਾਲੀ ਗੁੱਸਾ ਖਾਇਕੈ.#(ਚੰਡੀ ੩)#(੧੯) ਅੱਠ ਚਰਣ. ਸੱਤ ਚਰਣ ੨੯ ਮਾਤ੍ਰਾ ਦੇ, ੧੩- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਦੋ ਗੁਰੁ-#ਸੁਣੀ ਪੁਕਾਰ ਦਤਾਰ ਪ੍ਰਭੁ,#ਗੁਰੁ ਨਾਨਕ ਜਗ ਮਾਹਿ ਪਠਾਯਾ, ×××#ਕਲਿ ਤਾਰਣ ਗੁਰੁ ਨਾਨਕ ਆਯਾ.#(ਭਾਗੁ ਵਾਰ ੧)#(੨੦) ਪੰਜ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ੧੪- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ-#ਕੋਟਿ ਅਘਾ ਸਭਿ ਨਾਸ ਹੋਹਿ, ਸਿਮਰਤ ਹਰਿਨਾਉ,#ਮਨਚਿੰਦੇ ਫਲ ਪਾਈਅਹਿ, ਹਰਿ ਕੇ ਗੁਣ ਗਾਉ,#ਕਰਿ ਕਿਰਪਾ ਪ੍ਰਭੁ ਰਾਖਲੇਹੁ, ਨਾਨਕ ਬਲਿ ਜਾਉ.#(ਵਾਰ ਜੈਤ)#(੨੧) ਗਿਆਰਾਂ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ੧੪- ੯ ਪੁਰ ਵਿਸ਼੍ਰਾਮ, ਤੁਕ ਦੇ ਮੱਧ ਦੋ ਗੁਰੁ ਅਤੇ ਅਨੁਪ੍ਰਾਸ ਦਾ ਮੇਲ, ਤੁਕਾਂਤ ਅਨਮੇਲ. ਇਹ ਸਿਰਖੰਡੀ (ਸ਼੍ਰੀਖੰਡ) ਦਾ ਰੂਪ ਹੈ-#ਧੱਗਾਂ ਸੂਲ ਬਜਾਈਆਂ, ਦਲਾਂ ਮੁਕਾਬਲਾ,#ਧੂਹ ਮਿਆਨੋਂ ਲਾਈਆਂ, ਜ੍ਵਾਨੀ ਸੂਰਮੀ. ×××#(ਚੰਡੀ ੩)#(੨੨) ਛੀ ਚਰਣ. ਪੰਜ ਚਰਣ ੩੦ ਮਾਤ੍ਰਾ ਦੇ, ੧੪- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਮਗਣ- #ਦਾਨੁ ਮਹਿੰਡਾ ਤਲੀਖਾਕੁ,#ਜੇ ਮਿਲੈ ਤ ਮਸਤਕਿ ਲਾਈਐ,#ਕੂੜਾ ਲਾਲਚੁ ਛਡੀਐ#ਹੋਇ ਇਕਮਨਿ ਅਲਖੁ ਧਿਆਈਐ. ××#ਮਤਿ ਥੋੜੀ ਸੇਵ ਗਵਾਈਐ.#(ਵਾਰ ਆਸਾ ਮਃ ੧)#(੨੩) ਸੱਤ ਚਰਣ, ਦੋ ਚਰਣਾਂ ਦੀਆਂ ਤੀਹ ਤੀਹ ਮਾਤ੍ਰਾ, ੧੪- ੧੬ ਪੁਰ ਵਿਸ਼੍ਰਾਮ, ਅੰਤਿਮ ਤੁਕ ੧੬. ਮਾਤ੍ਰਾ ਦੀ. ਅੰਤ ਸਭ ਦੇ ਦੋ ਗੁਰੁ-#ਸਤਿਗੁਰੁ ਸੱਚਾ ਪਾਤਸ਼ਾਹ, ਪਤਸ਼ਾਹਾਂ ਪਤਸ਼ਾਹ ਜੁਹਾਰੀ,#ਸਾਧਸੰਗਤਿ ਸਚਖੰਡ ਹੈ, ਆਇ ਝਰੋਖੈ ਖੋਲੈ ਬਾਰੀ, ××#ਭਗਤਵਛਲ ਹੁਇ ਭਗਤਿਭਁਡਾਰੀ.#(ਭਾਗੁ ਵਾਰ ੧੧)#(੨੪) ਪੰਜ ਚਰਣ, ਪ੍ਰਤਿ ਚਰਣ ੨੫ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਇਹ ਪਉੜੀ "ਸੁਗੀਤਾ" ਛੰਦ ਦਾ ਰੂਪ ਹੈ-#ਤੂ ਕਰਤਾ ਆਪਿ ਅਭੁਲੁ ਹੈ, ਭੁਲਣ ਵਿਚਿ ਨਾਹੀ,#ਤੂ ਕਰਹਿ ਸੁ ਸਚੇ ਭਲਾ ਹੈ, ਗੁਰਸਬਦਿ ਬੁਝਾਈ. ××#(ਵਾਰ ਗਉ ੧. ਮਃ ੪)#(੨੫) ਛੀ ਚਰਣ, ਪੰਜ ਚਰਣਾਂ ਦੀਆਂ ਪੱਚੀ ਪੱਚੀ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤਿਮ ਚਰਣ- ੨੪ ਮਾਤ੍ਰਾ ਦਾ, ੧੪- ੧੦ ਪੁਰ ਵਿਸ਼੍ਰਾਮ, ਅੰਤ ਸਭ ਦੇ ਦੋ ਗੁਰੁ-#ਹਰਿ ਸੱਚੇ ਤਖਤ ਰਚਾਇਆ, ਸਤਸੰਗਤਿ ਮੇਲਾ,#ਪੀਓ ਪਾਹੁਲ ਖੰਡਧਾਰ, ਹੁਇ ਜਨਮ ਸੁਹੇਲਾ, ××#ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ,#(ਗੁਰੁਦਾਸ ਕਵਿ)#(੨੬) ਪੰਜ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ੧੫- ੧੧ ਪੁਰ ਵਿਸ਼੍ਰਾਮ, ਅੰਤ ਰਗਣ- -#ਤੂ ਹਰਿ ਪ੍ਰਭੁ ਆਪਿ ਅਗੰਮੁ ਹੈ, ਸਭਿ ਤੁਧੁ ਉਪਾਇਆ,#ਤੂ ਆਪੇ ਆਪਿ ਵਰਤਦਾ, ਸਭੁ ਜਗਤੁ ਸਬਾਇਆ. ××#(ਵਾਰ ਬਿਲਾ ਮਃ ੪)#(੨੭) ਪੰਜ ਚਰਣ. ਤਿੰਨ ਚਰਣਾਂ ਦੀਆਂ ਇਕੱਤੀ ਇਕੱਤੀ ਮਾਤ੍ਰਾ, ੧੫- ੧੬ ਪੁਰ ਵਿਸ਼੍ਰਾਮ, ਅੰਤ ਦੇ ਦੋ ਚਰਣਾਂ ਦੀਆਂ ਚਾਲੀ ਚਾਲੀ ਮਾਤ੍ਰਾ, ੧੨- ੨੮ ਪੁਰ ਵਿਸ਼੍ਰਾਮ, ਅੰਤ ਸਭ ਦੇ ਮਗਣ- .#ਤੂ ਆਪੇ ਹੀ ਸਿਧ ਸਾਧਿ ਕੋ,#ਤੂ ਆਪੇ ਹੀ ਜੁਗ ਜੋਗੀਆ, ×××#ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ,#ਹਰਿ ਬੋਲਤ ਸਭਿ ਪਾਪ ਲਹੋਗੀਆ.#(ਵਾਰ ਕਾਨ ਮਃ ੪)#(੨੮) ਪੰਜ ਚਰਣ. ਪ੍ਰਤਿ ਚਰਣ ੩੧ ਮਾਤ੍ਰਾ, ੧੬- ੧੫ ਪੁਰ ਵਿਸ਼੍ਰਾਮ, ਅੰਤ ਰਗਣ- . ਇਹ ਪਉੜੀ "ਬੀਰ" ਛੰਦ ਦਾ ਹੀ ਇੱਕ ਰੂਪ ਹੈ. ਇਸ ਵਿੱਚ ਗੁਰੁ ਲਘੁ ਦੀ ਥਾਂ ਰਗਣ ਹੈ-#ਪੰਚੇ ਸਬਦ ਵਜੇ ਮਤਿ ਗੁਰਮਤਿ,#ਵਡਭਾਗੀ ਅਨਹਦੁ ਵਜਿਆ. ×××#(ਵਾਰ ਕਾਨ ਮਃ ੪)#(੨੯) ਸੱਤ ਚਰਣ. ਛੀ ਚਰਣਾਂ ਦੀਆਂ ਬੱਤੀਹ ਬੱਤੀਹ ਮਾਤ੍ਰਾ, ੧੬- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਦੋ ਗੁਰੁ-#ਬਲਿਹਾਰੀ ਤਿੰਨ੍ਹਾ ਗੁਰਸਿੱਖਾਂ,#ਜਾਇ ਜਿਨ੍ਹਾਂ ਗੁਰਦਰਸ਼ਨ ਡਿੱਠਾ,#ਬਲਿਹਾਰੀ ਤਿੰਨ੍ਹਾ ਗੁਰਸਿੱਖਾਂ,#ਪੈਰੀ ਪੈ ਗੁਰਸਭਾ ਬਹਿੱਠਾ, ×××#ਗੁਰਮੁਖਿ ਮਿਲਿਆਂ ਪਾਪ ਪਣਿੱਠਾ.#(ਭਾਗੁ ਵਾਰ ੧੨)#(੩੦) ਪੰਜ ਚਰਣ, ਇਹ ਪਉੜੀ ਵਿਖਮ ਦੰਡਕ ਹੈ, ਪਹਿਲੇ ਚਰਣ ਦੀਆਂ ੪੬ ਮਾਤ੍ਰਾ, ਦੂਜੇ ਦੀਆਂ ੩੦, ਤੀਜੇ ਦੀਆਂ ੭੩, ਚੌਥੇ ਦੀਆਂ ੫੯, ਪੰਜਵੇਂ ਦੀਆਂ ੪੬, ਅੰਤ ਸਭ ਦੇ ਦੋ ਗੁਰੁ-#ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ#ਸਿਕਦਾਰ ਹਹਿ, ਤਿਤਨੇ ਸਭਿ ਹਰਿ ਕੇ ਕੀਏ,#ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ#ਸਭਿ ਹਰਿ ਕੇ ਅਰਥੀਏ,#ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰੁ ਕੈ ਵਲਿ ਹੈ#ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ,#ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ. ×××#(ਵਾਰ ਬਿਲਾ ਮਃ ੪)...
ਘੜਕੇ. ਘਟਨ ਕਰਕੇ। ੨. ਗੜ (ਦੁਰਗ) ਮੇਂ. ਕਿਲੇ ਅੰਦਰ. "ਗੜਿ ਦੋਹੀ ਪਾਤਿਸਾਹ ਕੀ." (ਓਅੰਕਾਰ)...
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਸੰ. ਨਿਤ੍ਯ. ਵਿ- ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। ੨. ਕ੍ਰਿ. ਵਿ- ਸਦਾ. ਹਮੇਸ਼. ਪ੍ਰਤਿਦਿਨ. "ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ." (ਪ੍ਰਭਾ ਮਃ ੫)...
ਸੰਗ੍ਯਾ- ਪਿਤਾ ਦਾ ਘਰ. ਪਿਤਾ ਦਾ ਕੁਲ. ਭਾਵ ਇਹ ਲੋਕ. "ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ." (ਸ੍ਰੀ ਮਃ ੫) "ਨਿਤ ਨ ਪੇਈਆ ਹੋਇ." (ਸ੍ਰੀ ਮਃ ੧) "ਨਾਨਕ ਸੁਤੀ ਪੇਈਐ." (ਸ੍ਰੀ ਮਃ ੧) ਭਾਵ- ਇਸ ਲੋਕ ਵਿੱਚ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਦੇਖੋ, ਫਾਹਾ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਧਿਆਨ ਫਾਹੁਣ ਵਿੱਚ ਹੈ, ਅਤੇ ਭੇਖ ਸੰਤਾਂ ਦਾ ਹੈ. ਦੇਖੋ, ਮਲੂਕ....
ਸੰਗ੍ਯਾ- ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੨. ਧਿਆਨ. ਤਵੱਜੋ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ, ਸੁਰਤਿ ਸਿਮ੍ਰਤਿ। ੩. ਉੱਤਮ ਪ੍ਰੀਤਿ. ਸ਼੍ਰੇਸ੍ਠ ਰਤਿ. "ਦੂਧ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੪. ਸ਼੍ਰੁਤਿ ਵੇਦ। ੫. ਸੁਣਨਾ. ਸ਼੍ਰਵਣਸ਼ਕਤਿ. "ਸ੍ਰਵਨਿ ਨ ਸੁਰਤਿ." (ਗਉ ਮਃ ੫) ੬. ਕੰਨ. ਸ਼੍ਰੋਤ੍ਰ. "ਸਬਦ ਸੁਰਤਿ ਪਰੈ." (ਭਾਗੁ) ੭. ਸ੍ਵਰ ਦਾ ਵਿਭਾਗ. ਸ਼੍ਰੁਤਿ. "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ੬....
(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. ਸੰਗ੍ਯਾ- ਪ੍ਰਵੇਸ਼. ਦਖਲ। ੨. ਰਹਿਣ ਦਾ ਥਾਂ. ਘਰ. ਤੰਬੂ। ੩. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹। ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ." (ਸ. ਫਰੀਦ) ੪. ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ੫. ਵੇਸ਼੍ਯਾ (ਕੰਚਨੀ) ਦਾ ਘਰ। ੬. ਵਪਾਰ. ਵਣਿਜ। ੭. ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ." (ਮਃ ੧. ਵਾਰ ਮਾਝ) ੮. ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ." (ਸੋਹਿਲਾ) ੯. ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ....
ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩....
ਦੇਖੋ, ਬਾਝ. "ਅਖੀ ਬਾਝਹੁ ਵੇਖਣਾ." (ਮਃ ੨. ਵਾਰ ਮਾਝ)...
ਦਿਲ ਵਿੱਚ. ਮਨ ਅੰਦਰ. "ਤਿਤੁ ਘਟਿ ਦੀਵਾ ਨਿਹਚਲੁ ਹੋਇ." (ਰਾਮ ਮਃ ੧) "ਘਟਿ ਬ੍ਰਹਮੁ ਨ ਚੀਨਾ." (ਗੂਜ ਤ੍ਰਿਲੋਚਨ) ੨. ਘੜੇ ਅੰਦਰ. "ਘਟਿ ਮਹਿ ਸਿੰਧੁ ਕੀਓ ਪਰਗਾਸ." (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। ੩. ਸ਼ਰੀਰ ਵਿੱਚ. "ਜਿਚਰੁ ਘਟਿ ਅੰਤਰਿ ਹੈ ਸਾਸਾ." (ਸੋਰ ਮਃ ੩)...
ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)...
ਡੁੱਬਕੇ. "ਡੂਬਿ ਮੁਏ ਅਹੰਕਾਰੀ." (ਰਾਮ ਅਃ ਮਃ ੩)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਪਰਾਹੁਣਾ ਅਤੇ ਪਾਹੁਣਾ. "ਘਰਿ ਪਾਹੁਣੀ ਬਲ ਰਾਮ ਜੀਉ. " (ਸੂਹੀ ਛੰਤ ਮਃ ੧) "ਪਾਹੁਨੜੇ ਮੇਰੇ ਸੰਤ ਪਿਆਰੇ." (ਆਸਾ ਛੰਤ ਮਃ ੫)...
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਕ੍ਰਿ. ਵਿ- ਤਿਉਂ. ਤਿਵੇਂ. ਤੈਸੇ. ਵੈਸੇ. ਉਸ ਤਰਾਂ. "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ." (ਵਾਰ ਗੂਜ ੨. ਮਃ ੫)...
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਮਿਸ੍ਟ. ਮਧੁਰ. "ਮਿਠਾ ਕਰਿਕੈ ਖਾਇਆ." (ਸੋਰ ਅਃ ਮਃ ੫) ੨. ਪ੍ਰਿਯ. ਪਿਆਰਾ. "ਮਿਠਾ ਬੋਲਹਿ ਨਿਵਿ ਚਲਹਿ." (ਸ੍ਰੀ ਮਃ ੩) "ਹੁਕਮ ਮਿਠਾ ਮੰਨਿਆ ਹੈ." (ਜਸਭਾਮ) ੩. ਸੰਗ੍ਯਾ- ਗੁੜ ਖੰਡ ਆਦਿ ਪਦਾਰਥ. "ਕੂੜੁ ਮਿਠਾ ਕੂੜੁ ਮਾਖਿਓ." (ਵਾਰ ਆਸਾ) ੪. ਕਮਾਦ. ਇਖ. "ਵੇਖੁ ਜਿ ਮਿਠਾ ਕਟਿਆ." (ਮਃ ੧. ਵਾਰ ਮਾਝ) ੫. ਮਿੱਠਾ ਤੇਲੀਆ. ਇੱਕ ਪ੍ਰਕਾਰ ਦੀ ਵਿਸ. ਦੇਖੋ, ਤੇਲੀਆ ੪. "ਮਹੁਰਾ ਮਿਠਾ ਆਖੀਐ." (ਭਾਗੁ) "ਘੋਲ ਮਿਠਾ ਲਪਟੋ ਥਨ ਪੈ." (ਕ੍ਰਿਸਨਾਵ) ਕ੍ਰਿਸਨ ਜੀ ਦੇ ਮਾਰਨ ਲਈ ਪੂਤਨਾ ਨੇ ਮਿੱਠਾ ਤੇਲੀਆ ਥਣਾਂ ਪੁਰ ਲੇਪਨ ਕੀਤਾ....
ਖਾਦਨ (ਭਕ੍ਸ਼ਣ) ਕੀਤਾ. ਖਾਧਾ. "ਘਰਿ ਘਰਿ ਖਾਇਆ ਪਿੰਡੁ ਵਧਾਇਆ." (ਗੂਜ ਤ੍ਰਿਲੋਚਨ) ੨. ਕ੍ਸ਼ਯ (ਨਾਸ਼) ਹੋਇਆ। ੩. ਮੁੱਕਿਆ. "ਸੋ ਦੀਆਂ ਨਾ ਜਾਈ ਖਾਇਆ." (ਸੋਰ ਕਬੀਰ) ੪. ਫ਼ਾ. [خایہ] ਖ਼ਾਯਾ. ਅੰਡਕੋਸ਼. ਫ਼ੋਤਾ. "ਤੇਰੇ ਪਤਿ ਕੇ ਦਸ ਖਾਏ." (ਚਰਿਤ੍ਰ ੪੩) ੫. ਆਂਡਾ. ਬੈਜਾ....
ਵਿ- ਕਟੁ. ਕੜਵਾ। ੨. ਅਪ੍ਰਿਯ. ਦੁਪਿਆਰਾ. "ਕਉੜਾ ਕਿਸੈ ਨ ਲਗਈ." (ਵਾਰ ਬਿਹਾ ਮਃ ੪) ੩. ਸੰਗ੍ਯਾ- ਬਹੁਜਾਈ ਖਤ੍ਰੀਆਂ ਦਾ ਇੱਕ ਗੋਤ। ੪. ਇੱਕ ਜੱਟ ਗੋਤ੍ਰ....
ਸੰਗ੍ਯਾ- ਸ੍ਵਾਦ। ੨. ਸੰ- ਸ੍ਵਾਦੁ. ਵਿ- ਰਸ ਦਾਇਕ. ਮਜ਼ੇਦਾਰ. "ਸਾਕਤ ਹਰਿਰਸ ਸਾਦੁ ਨ ਜਾਨਿਆ." (ਸੋਹਿਲਾ) ਸ੍ਵਾਦੁ ਹਰਿਰਸ ਨ ਜਾਨਿਆ....
ਦੇਖੋ, ਸਭਕੋ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਰਤ ਹੋਇਆ. ਪ੍ਰੀਤਿ. ਵਾਲਾ. "ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ." (ਸੂਹੀ ਮਃ ੫) ੨. ਰਸ ਗ੍ਯਾਤਾ. "ਰਸੀਅਨ ਮਹਿ ਰਾਤਾ." (ਗੂਜ ਅਃ ਮਃ ੫) ੩. ਰਕ੍ਤ ਵਰਣ ਦਾ ਰੱਤਾ. ਲਾਲ ਰੰਗ ਦਾ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਕ੍ਰਿ. ਵਿ- ਠੋਕਕੇ. ਠੋਕਰ ਲਗਾਕੇ. "ਸਭ ਦੇਖੀ ਠੋਕਿਬਜਾਇ." (ਸ. ਕਬੀਰ) "ਠੋਕਿਵਜਾਇ ਸਭ ਡਿਠੀਆ." (ਸ੍ਰੀ ਮਃ ੫. ਪੈਪਾਇ) ੨. ਦ੍ਰਿੜ੍ਹ ਕਰਕੇ. ਭਾਵ- ਪੱਕੇ ਨਿਸ਼ਚੇ ਨਾਲ. "ਕਾਹੂੰ ਲੈ ਠੋਕਿ ਬੰਧੇ ਉਰ ਠਾਕੁਰ." (੩੩ ਸਵੈਯੇ)...
ਸੰ. ਵਲਮੀਕ ਅਤੇ ਵਮ੍ਰੀਕੂਟ. ਸੰਗ੍ਯਾ- ਸਿਉਂਕ ਦਾ ਬਣਾਇਆ ਮਿੱਟੀ ਦਾ ਢੇਰ. ਨਿਰੁਕ੍ਤ ਵਿੱਚ ਸਿਉਂਕ (ਦੀਮਕ) ਦਾ ਨਾਮ ਵਮ੍ਰੀ ਲਿਖਿਆ ਹੈ. "ਵਰਮੀ ਮਾਰੀ ਸਾਪੁ ਨ ਮਰਦੀ." (ਆਸਾ ਮਃ ੫) ਵਰਮੀ ਸ਼ਰੀਰ, ਸਰਪ ਮਨ. ਦੇਖੋ, ਵਲਮੀ। ੨. ਸੰ. वर्मिन्. ਵਿ- ਵਰ੍ਮ (ਕਵਚ) ਪਹਿਰਨ ਵਾਲਾ. "ਟੂਕ ਟੂਕ ਭੇ ਵਰਮੀ ਯੋਧਾ." (ਸਲੋਹ)...
ਦੇਖੋ, ਮਾੜੀ। ੨. ਵਿ- ਮਾਰਣ ਵਾਲਾ। ੩. ਫ਼ਾ. [ماری] ਵਿ- ਮਾਰਿਆ ਹੋਇਆ. ਕ਼ਤਲ ਕੀਤਾ। ੪. ਕੁਚਲਿਆ ਹੋਇਆ. ਮਰਦਿਤ....
ਸਰ੍ਪ. ਸੱਪ. "ਵਰਮੀ ਮਾਰੀ ਸਾਪੁ ਨ ਮਰਈ." (ਆਸਾ ਮਃ ੫) ਭਾਵ- ਸ਼ਰੀਰ ਤਾੜਨ ਤੋਂ ਮਨ ਸ਼ਾਂਤ ਨਹੀਂ ਹੁੰਦਾ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਵਾਹਕੇ। ੨. ਦੇਖੋ, ਵਾਹ ਅਤੇ ਵਾਹੁ। ੩. ਦੇਖੋ, ਵਾਹ੍ਯ।...
ਸੰਗ੍ਯਾ- ਮਿਲਾਪ. "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. "ਮੇਲਾ ਸੁਣਿ ਸਿਵਰਾਤਿ ਦਾ." (ਭਾਗੁ)...
ਕ੍ਰਿ. ਵਿ- ਸੰਯੋਗ ਵਸ਼. ਕਰਮ ਆਦਿਕਾਂ ਦੇ ਸੰਬੰਧ ਨਾਲ. "ਮਾਨਸ ਜਨਮ ਸੰਜੋਗਿ ਪਾਇਆ." (ਧਨਾ ਅਃ ਮਃ ੫) ੨. ਉਪਾਯ (ਜਤਨ) ਨਾਲ. "ਕਵਨ ਸੰਜੋਗਿ ਮਿਲਉ ਪ੍ਰਭੁ ਅਪਨੇ." (ਬਿਲਾ ਮਃ ੫) "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਸੰ. संयोगिन ਵਿ- ਸੰਯੋਗ ਵਾਲਾ. ਸੰਬੰਧ ਰੱਖਣ ਵਾਲਾ। ੩. ਸੰਨ੍ਯਾਸੀ ਅਤੇ ਜੋਗੀਆਂ ਦੇ ਸੰਕੇਤ ਵਿੱਚ ਉਹ ਸਾਧੂ ਸੰਜੋਗੀ ਹੈ, ਜ ਗ੍ਰਿਹਸਥੀ ਹੋਕੇ ਜੀਵਨ ਵਿਤਾਉਂਦਾ ਹੈ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਵਿ- ਤਪ੍ਤ. ਤੱਤੀ. ਗਰਮ. "ਤਤੀ ਵਾਉ ਨ ਲਗਈ." (ਮਾਝ ਅਃ ਮਃ ੫)...
ਸੰ. ਵਾਯੁ. ਪਵਨ. "ਤਾਤੀ ਵਾਉ ਨ ਲਗਈ." (ਬਿਲਾ ਮਃ ੫) ੨. ਸੰ. ਵਿ- ਮਨ ਭਾਉਂਦਾ. ਦਿਲਪਸੰਦ. "ਨਾਨਕ ਬੈਠਾ ਭਖੈ ਵਾਉ." (ਵਾਰ ਮਾਰੂ ੨. ਮਃ ੫) ਮਨਭਾਵਨ ਦਾ ਨਾਮ ਭਾਖਦਾ (ਕਥਨ ਕਰਦਾ) ਹੈ। ੩. ਅਸਰ ਬਿਨਾ. ਵ੍ਰਿਥਾ. ਅਸਾਰ. "ਜੋ ਜੀਅ ਹੋਇ ਸੁ ਉਗਵੈ, ਮੁਹਕਾ ਕਹਿਆ ਵਾਉ." (ਮਃ ੨. ਵਾਰ ਆਸਾ)....
ਜੁੜਦਾ. ਮਿਲਦਾ। ੨. ਮੁਕਾਬਲਾ ਖਾਂਦਾ. ਤੁੱਲ ਹੁੰਦਾ....
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ...
ਫ਼ਾ. [جہان] ਸੰਗ੍ਯਾ- ਜਗਤ. ਸੰਸਾਰ. "ਤਾਰਿਆ ਜਹਾਨੁ ਲਾਹਿਆ ਅਭਿਮਾਨੁ." (ਗਉ ਛੰਤ ਮਃ ੫)...
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ....
ਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਕ੍ਰਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩. ਅੰਤਹਕਰਣ ਮੇਂ. ਮਨ ਵਿੱਚ. "ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ." (ਗਉ ਮਃ ੫) "ਅੰਤਰਿ ਚਿੰਤਾ ਨੀਦ ਨ ਸੋਵੈ" (ਵਾਰ ਸੋਰ ਮਃ ੩)...
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸੁਖੀਏ ਚਹੁਜਗੀ." (ਸ੍ਰੀ ਮਃ ੩) ੩. ਚਾਰ ਨੂੰ. ਚਾਰ ਨੇ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਕ੍ਰਿ. ਵਿ- ਜਿੱਥੇ. ਜਿਸ ਸ੍ਥਾਨ ਮੇਂ. ਜਹਾਂ. "ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ." (ਆਸਾ ਛੰਤ ਮਃ ੪)...
ਕ੍ਰਿ. ਵਿ- ਤਤ੍ਰ. ਉੱਥੇ. ਵਹਾਂ. "ਤਿਥੈ ਸੋਹਨਿ ਪੰਚ ਪਰਵਾਣੁ." (ਜਪੁ)...
ਸੰ. चुप् ਧਾ- ਧੀਰੇ- ਧੀਰੇ ਚਲਨਾ। ੨. ਸੰਗ੍ਯਾ- ਖ਼ਾਮੋਸ਼ੀ. ਮੌਨ। ੩. ਵਿ- ਖ਼ਾਮੋਸ਼. ਅਬੋਲਾ. ਮੌਨੀ....
ਸੰ. सम्मुख- ਸੰਮੁਖ. ਕ੍ਰਿ. ਵਿ- ਸਾਮ੍ਹਣੇ. ਮੁਖ ਦੇ ਅੱਗੇ. "ਸਨਮੁਖ ਸਹਿ ਬਾਨ." (ਆਸਾ ਛੰਤ ਮਃ ੫) ੨. ਭਾਵ- ਆਗ੍ਯਾਕਾਰੀ. "ਮੋਹਰੀ ਪੁਤੁ ਸਨਮੁਖੁ ਹੋਇਆ." (ਸਦੁ) ੩. ਸੰਗ੍ਯਾ- ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ। ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ." (ਨਾਪ੍ਰ)...
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ....
ਦੇਖੋ, ਸਾਂਚਨ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸਹਾਰੇ. ਬਰਦਾਸ਼੍ਤ ਕਰੇ. "ਜਰੇ ਨ ਗਏ ਸੁਨੇ ਗੁਨ ਗੁਰੁ ਕੇ." (ਗੁਪ੍ਰਸੂ) ੨. ਜਲੇ. ਮੱਚੇ. "ਚੰਦ ਸੂਰਜ ਦੁਇ ਜਰੇ ਚਰਾਗਾ." (ਰਾਮ ਮਃ ੫) ੩. ਜੜੇ. ਬੰਦ ਕੀਤੇ. ਭੇੜੇ. "ਜਰੇ ਕਿਵਾਰਾ." (ਸੂਹੀ ਅਃ ਮਃ ੫) ੪. ਜਟਿਤ. ਜੜਾਊ. "ਭੂਖਨ ਰਤਨ ਜਰੇ." (ਗੁਪ੍ਰਸੂ) ੫. ਸੜ ਜਾਵੇ. ਦਗਧ ਹੋਵੇ. "ਬਿਨੁ ਗੁਰਸਬਦੈ ਜਨਮੁ ਜਰੇ." (ਮਾਰੂ ਅਃ ਮਃ ੧)...
Captain Murray. ਇਹ ਈਸਟ ਇੰਡੀਆ ਕੰਪਨੀ ਦਾ ਨੌਕਰ. ਲੁਦਿਆਨੇ ਫੌਜੀ ਡਾਕਟਰ ਸੀ ਅਤੇ ਸਰ ਡੇਵਿਡ ਆਕਟਰਲੋਨੀ ਪੋਲਿਟੀਕਲ ਰੈਜੀਡੈਂਟ ਦਿੱਲੀ ਦੇ ਮਾਤਹਤ ਅੰਬਾਲੇ ਅਤੇ ਲੁਦਿਆਨੇ ਪੋਲਿਟੀਕਲ ਕੰਮ ਭੀ ਕਰਦਾ ਸੀ. ਇਸ ਨੇ "ਰਣਜੀਤ ਸਿੰਘ" ਨਾਮੇ ਕਿਤਾਬ ਲਿਖੀ ਹੈ. ਮਰੇ ਨੇ ਲੁਦਿਆਨੇ ਮੌਲਵੀ ਬੂਟੇਸ਼ਾਹ ਅਤੇ ਸਰਦਾਰ ਰਤਨ ਸਿੰਘ ਭੜੀ ਵਾਲੇ ਤੋਂ ਸਿੱਖ ਪੰਥ ਦਾ ਹਾਲ ਲਿਖਵਾਇਆ ਸੀ. ਦੇਖੋ, ਪੰਥ ਪ੍ਰਕਾਸ਼ ਅਤੇ ਮਾਲੀ ੬.#ਸਨ ੧੮੨੬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੀਮਾਰ ਹੋਣ ਪੁਰ ਇਹ ਅੰਗ੍ਰੇਜ਼ੀ ਸਰਕਾਰ ਦੀ ਮਾਰਫਤ ਲਹੌਰ ਸੱਦਿਆ ਗਿਆ ਸੀ, ਜਿੱਥੇ ਇਹ ਦਿਸੰਬਰ ੧੮੨੬ ਤੋਂ ਮਾਰਚ ਸਨ ੧੮੨੭ ਤਕ ਰਿਹਾ. ਮਹਾਰਾਜਾ ਨਾਲ ਜੋ ਇਸ ਦੀ ਗੱਲਬਾਤ ਹੁੰਦੀ ਰਹੀ, ਜਾਂ ਜੋ ਹਾਲ ਇਸ ਨੂੰ ਆਪਣੇ ਢੰਗ ਤੇ ਮਲੂਮ ਹੋਏ, ਉਹ ਪੋਲਿਟੀਕਲ ਅਫਸਰਾਂ ਨੂੰ ਲਿਖਦਾ ਰਿਹਾ. ਇਸ ਦੀਆਂ ਕਈ ਚਿੱਠੀਆਂ “The Panjab as a Sovereign State” ਵਿੱਚ ਛਪੀਆਂ ਹਨ, ਜੋ ਪੜ੍ਹਨ ਲਾਇਕ ਹਨ. "ਮਰੇ ਸਾਹਿਬ ਤਿਂਹ ਕਹ੍ਯੋ ਬਖਾਨ." (ਪੰਪ੍ਰ)...
ਸੰ. सिद्घि. ਸਿੱਧਿ. ਸੰਗ੍ਯਾ- ਕਰਾਮਾਤ. ਅਲੌਕਿਕ ਸ਼ਕਤਿ. "ਪ੍ਰਭੁ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ." (ਸੁਖਮਨੀ) ੨. ਕਾਮਯਾਬੀ, ਕੰਮ ਵਿੱਚ ਸਫਲਤਾ। ੩. ਮੁਕਤਿ. ਨਿਜਾਤ। ੪. ਬੁੱਧਿ। ੫. ਸੰਪਦਾ. ਵਿਭੂਤਿ। ੬. ਵਿਜਯ. ਜਿੱਤ। ੭. ਅੱਠ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਮੁੱਖ ਸਿੱਧੀਆਂ ਅੱਠ ਮੰਨੀਆਂ ਹਨ. ਦੇਖੋ, ਅਸਟ ਸਿੱਧਿ....
ਹੱਥ ਵਿੱਚ. ਹਾਥ ਮੇਂ "ਹਾਥਿ ਤਿਸੈ ਕੈ ਨਾਬੇੜਾ." (ਮਾਰੂ ਸੋਲਹੇ ਮਃ ੫) ਨਾਬੇੜਾ (ਫੈਸਲਾ) ਉਸ ਕਰਤਾਰ ਦੇ ਹੱਥ ਹੈ। ੨. ਦੇਖੋ, ਵੰਝੀ....
ਸੰ. ਸਿੰਦੂਰ. ਸੰਧੂਰ. "ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ?" (ਸ. ਕਬੀਰ) ਸਤੀ ਆਪਣੇ ਪਤੀ ਦੀ ਲੋਥ ਨਾਲ ਜਲਣ ਵੇਲੇ ਇੱਕ ਥਾਲੀ ਵਿੱਚ ਸ਼੍ਰੀਫਲ, ਸੰਧੂਰ, ਫੁੱਲ, ਸੁਪਾਰੀ ਅਤੇ ਚਉਲ ਰੱਖਕੇ ਘਰੋਂ ਜਾਂਦੀ ਹੈ. ਪਤੀ ਦੇ ਮੱਥੇ ਸੰਧੂਰ ਦਾ ਤਿਲਕ ਕਰਕੇ, ਬਾਕੀ ਸਾਮਗ੍ਰੀ ਜਿਵੇਂ ਦੇਵਤਾ ਦੀ ਮੂਰਤੀ ਨੂੰ ਚੜਾਈਦੀ ਹੈ, ਤਿਵੇਂ ਅਰਪਨ ਕਰਦੀ ਹੈ. ਫੇਰ ਚਿਤਾ ਦੀ ਪਰਕੰਮਿਆ ਕਰਕੇ ਕੁਟੰਬ ਦੇ ਲੋਕਾਂ ਤੇ ਸੰਧੂਰ ਛਿੜਕਦੀ ਅਤੇ ਆਸ਼ੀਰਵਾਦ ਦਿੰਦੀ ਹੈ. ਪਤੀ ਦਾ ਸਿਰ ਆਪਣੇ ਪੱਟ ਤੇ ਰੱਖਕੇ ਚਿਤਾ ਨੂੰ ਅੱਗ ਲਾਉਣ ਦੀ ਆਗ੍ਯਾ ਦਿੰਦੀ ਹੈ.#ਕਈ ਗ੍ਯਾਨੀ ਸਿਧਉਰਾ ਦਾ ਅਰਥ ਨਲੀਏਰ ਕਰਦੇ ਹਨ, ਜੋ ਅਸੰਗਤ ਹੈ. ਦੇਖੋ, ਸਰਬਲੋਹ- "ਸ਼੍ਰੀਫਲ ਸਿਧਉਰਾ ਪੁਹਪ ਪੁੰਗਿ ਅੱਛਤ xxx ਸਤੀ ਬੇਖ ਰਾਜੈ ਮਨੋ ਬ੍ਰਿਧ ਅਨੰਗੀ." (ਅਃ ੨, ਛੰਦ ੧੯) ਦੇਖੋ, ਸੰਧਉਰਾ....
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਦੇਖੋ, ਬਾਹਰ, ੩, ੪. ਅਤੇ ੫. "ਹਰਿ, ਤੁਧਹੁ ਬਾਹਰਿ ਕਿਛੁ ਨਹੀ." (ਮਃ ੪. ਵਾਰ ਸ੍ਰੀ) ੨. ਦੇਖੋ, ਬਾਹਰ ੨. "ਕਹੁ ਕਬੀਰ ਅਬ ਬਾਹਰਿ ਪਰੀ." (ਗੌਂਡ ਕਬੀਰ) ੩. ਵਾਹ (ਵਾਹਨ- ਘੋੜਾ) ਅਰਿ (ਵੈਰੀ). ਘੋੜੇ ਦਾ ਵੈਰੀ ਸ਼ੇਰ. (ਸਨਾਮਾ)...
ਸੰਗ੍ਯਾ- ਗੋਦੜਾ. ਜੁੱਲਾ. ਪਾਟੀ ਲੀਰਾਂ ਦਾ ਬਣਿਆ ਹੋਇਆ ਭਾਰੀ ਲਿਹਾਫ਼ (ਲੇਫ) "ਜਿਨ ਪਟੁ ਅੰਦਰਿ ਬਾਹਰਿ ਗੁਦੜੁ." (ਵਾਰ ਆਸਾ) ਅੰਦਰੋਂ ਕੋਮਲ ਜਾਹਰਾ ਰੁੱਖੇ। ੨. ਕੂੜਾ ਕਰਕਟ....
ਸੰਸਾਰ (ਜਗਤ) ਵਿੱਚ. "ਮੁੰਦ੍ਰਾ ਪਾਇ ਫਿਰੈ ਸੰਸਾਰਿ." (ਵਾਰ ਰਾਮ ੧. ਮਃ ੧) "ਗੁਰਦਰਸਨੁ ਸਫਲੁ ਸੰਸਾਰਿ" (ਸਵੈਯੇ ਮਃ ੪. ਕੇ)...
ਦੇਖੋ, ਅਮ੍ਰਿਤ. "ਅੰਮ੍ਰਿਤੁ ਹਰਿ ਕਾ ਨਾਉ" (ਸੂਹੀ ਮਃ ੧)...
ਵ੍ਯ- ਨਿਸਧ. ਨਹੀਂ। ੨. ਸੰਗ੍ਯਾ- ਨਿਉਂ. ਬੁਨਿਆਦ। ੩. ਕਿਲਾ. ਗੜ੍ਹ. "ਨੀਮ ਗੁਆਲਿਅਰ ਵਿੱਚ ਰਹਿੰਦਾ ਸੀ." (ਭਗਤਾਵਲੀ) ੪. ਫ਼ਾ. [نیم] ਨਿੰਮ. ਨਿੰਬ। ਪ ਵਿ- ਅੱਧਾ. ਨਿਸਫ਼....
ਕ੍ਰਿ. ਵਿ- ਕਹਿੰਦੇ. ਕਥਨ ਕਰਤ. "ਕਹਤ ਸੁਨਤ ਕਛੁ ਜੋਗ ਨ ਹੋਊ." (ਬਾਵਨ) ੨. ਅ਼. [قحط] ਕ਼ਹ਼ਤ਼ ਸੰਗ੍ਯਾ- ਅਕਾਲ. ਦੁਰਭਿੱਖ. Famine....
ਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗ੍ਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸਲ ਪ੍ਰਕ੍ਰਿਤਿ. "ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਆ ਕੋ ਸਹਜੁ ਨ ਜਾਈ।।" (ਆਸਾ) ੪. ਵਿਚਾਰ. ਵਿਵੇਕ. "ਸਹਜੇ ਗਾਵਿਆ ਥਾਇ ਪਵੈ." (ਸ੍ਰੀ ਅਃ ਮਃ ੩) ੫. ਗ੍ਯਾਨ. "ਕਰਮੀ ਸਹਜ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਗੁਰੁ ਬਿਨ ਸਹਜ ਨ ਊਪਜੈ ਭਾਈ, ਪੂਛਹੁ ਗਿਆਨੀਆ ਜਾਇ." (ਸੋਰ ਅਃ ਮਃ ੩) ੬. ਆਨੰਦ. ਸ਼ੋਕ ਦਾ ਅਭਾਵ. "ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ." (ਸ੍ਰੀ ਅਃ ਮਃ ੩) ੭. ਸੁਸ਼ੀਲ. ਪਤਿਵ੍ਰਤ। ੮. ਪਾਰਬ੍ਰਹਮ. ਕਰਤਾਰ. "ਸਹਜ ਸਾਲਾਹੀ ਸਦਾ ਸਦਾ." (ਸ੍ਰੀ ਅਃ ਮਃ ੩) ੯. ਸਨਮਾਨ. ਆਦਰ। ੧੦. ਕ੍ਰਿ. ਵਿ- ਨਿਰਯਤਨ. "ਸਤਿਗੁਰੁ ਤ ਪਾਇਆ ਸਹਜ ਸੇਤੀ." (ਅਨੰਦੁ) ੧੧. ਸ੍ਵਾਭਾਵਿਕ. "ਜੋ ਕਿਛੁ ਹੋਇ ਸੁ ਸਹਜੇ ਹੋਇ." (ਵਾਰ ਬਿਲਾ ਮਃ ੩) "ਸਹਜੇ ਜਾਗੈ ਸਹੇਜੇ ਸੋਵੈ." (ਵਾਰ ਸੋਰ ਮਃ ੩) ੧੨. ਆਸਾਨੀ ਨਾਲ. "ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ." (ਸ. ਕਬੀਰ) ੧੩. ਸਿੰਧੀ. ਸੰਗ੍ਯਾ- ਘੋਟੀ ਹੋਈ ਭੰਗ....
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰਗ੍ਯਾ- ਕਾਂਡ. ਟਾਹਣਾ. ਦੇਖੋ, ਡਾਲ ੩. "ਡਾਲਾ ਸਿਉ ਪੇਡਾ ਗਟਕਾਵਹਿ." (ਆਸਾ ਕਬੀਰ) ੨. ਪਾਇਆ. ਘੱਤਿਆ. ਦੇਖੋ, ਡਾਲਨਾ....
ਦੇਖੋ, ਪੇਡ। ੨. ਬਿਰਛ ਦਾ ਧੜ. ਮੂਲਕਾਂਡ. "ਡਾਲਾ ਸਿਉ ਪੇਡਾ ਗਟਕਾਵਹਿ." (ਆਸਾ ਕਬੀਰ)...
ਛੇ. ਛੀ. ਸਟ੍. "ਛਿਅ ਦਰਸਨ ਕੀ ਸੋਝੀ- ਪਾਇ." (ਰਾਮ ਮਃ ੧)...
ਸੰ. माह. ਧਾ- ਮਿਣਨਾ, ਤੋਲਣਾ, ਗਿਣਨਾ, ਫੈਲਾਉਣਾ। ੨. ਸੰਗ੍ਯਾ- ਮਾਸ. ਫ਼ਾ. [ماہ] ਮਾਹ. ਮਹੀਨਾ. "ਮਾਹ ਦਿਵਸ ਮੁਰਤ ਭਲੇ." (ਮਾਝ ਬਾਰਹਮਾਹਾ) ੩. ਚੰਦ੍ਰਮਾ. "ਨਮੇ ਮਾਹਮਾਹੇ." (ਜਾਪੁ) ੪. ਮਾਘ ਮਹੀਨੇ ਲਈ ਭੀ ਕਈ ਕਵੀਆਂ ਨੇ ਮਾਹ ਸ਼ਬਦ ਵਰਤਿਆ ਹੈ। ੫. ਕ੍ਰਿ. ਵਿ- ਵਿੱਚ. ਭੀਤਰ. "ਮਾਹ ਮੇ ਨਾਹ ਨਹੀਂ ਘਰ ਮਾਹ." (ਕ੍ਰਿਸਨਾਵ) ਮਾਘ ਵਿੱਚ ਪਤੀ ਘਰ ਅੰਦਰ ਨਹੀਂ...
ਦੇਖੋ, ਹਿੱਕ। ੨. ਸਿੰਧੀ ਅਤੇ ਲਹਿੰਦੀ ਪੰਜਾਬੀ ਹਿਕੁ. ਇੱਕ. ਏਕ. ਡਿੰਗ. ਹੇਕ. "ਜੇ ਡੇਖੈ ਹਿਕ ਵਾਰ." (ਵਾਰ ਮਾਰੂ ੨. ਮਃ ੧)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਮੰਦਤਾ. ਦੇਖੋ, ਮੰਦਤਾ. "ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ?" (ਮਃ ੧. ਵਾਰ ਰਾਮ ੧) ੨. ਵਿ- ਬੁਰਾ. ਮਾੜਾ. . ਦੇਖੋ, ਮੰਦ. "ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ." (ਮਃ ੪. ਵਾਰ ਰਾਮ ੧) "ਮੰਦਾ ਕਿਸੈ ਨ ਆਖਿ ਝਗੜਾ ਪਾਵਣਾ." (ਵਡ ਛੰਤ ਮਃ ੧) ੨. ਸੰ. मन्दा. ਜ੍ਯੋਤਿਸ ਅਨੁਸਾਰ ਉਹ ਸੰਕ੍ਰਾਂਤਿ, ਜੋ ਉੱਤਰ ਫਾਲਗੁਨੀ, ਉੱਤਰਾਸਾਢਾ, ਉੱਤਰ ਭਾਦ੍ਰਪਦ ਅਤੇ ਰੋਹਿਣੀ ਨਛਤ੍ਰਾਂ ਵਿੱਚ ਆਵੇ....
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਕ੍ਰਿ- ਪ੍ਰਾਪਣ. ਪ੍ਰਾਪਤ ਕਰਨਾ. ਪਾਉਣਾ....
ਸਰਵ- ਸੈਵ. ਵਹੀ. ਓਹੀ. "ਜੋ ਤੁਧ ਭਾਵੈ ਸਾਈ ਭਲੀ ਕਾਰ." (ਜਪੁ) ੨. ਸੰਗ੍ਯਾ- ਸ੍ਵਾਮੀ. ਸਾਈਂ. "ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈਂ." (ਵਾਰ ਬਿਲਾ ਮਃ ੪) ੩. ਕਿਸੇ ਸੌਦੇ ਦੇ ਪੱਕਾ ਕਰਨ ਲਈ ਪੇਸ਼ਗੀ ਦਿੱਤੀ ਰਕਮ. ਸੰ. ਸਤ੍ਯੰਕਾਰ। ੪. ਫ਼ਾ. [شائی] ਸ਼ਾਈ. ਪਰਮੇਸੁਰ। ੫. ਅ਼. [ساعی] ਸਾਈ਼. ਕੋਸ਼ਿਸ਼ (ਪ੍ਰਯਤਨ) ਕਰਨ ਵਾਲਾ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸਹਿਤ. ਸਾਥ. ਨਾਲ. "ਸੇਤੀ ਖਸਮ ਸਮਾਇ." (ਵਾਰ ਆਸਾ ਮਃ ੨) "ਮਨੁ ਮੇਰਾ ਦਿਆਲੁ ਸੇਤੀ ਥਿਰੁ ਨ ਰਹੈ." (ਆਸਾ ਮਃ ੧) ੨. ਸੇ. ਤੋਂ....
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰ. अञ्जन. ਸੰਗ੍ਯਾ- ਸੁਰਮਾ. ਕੱਜਲ. ਦੇਖੋ, ਅੰਜ ਧਾ. "ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. ਸ੍ਯਾਹੀ. ਰੌਸ਼ਨਾਈ। ੩. ਮਾਇਆ. "ਅੰਜਨ ਮਾਹਿ. ਨਿਰੰਜਨ ਰਹੀਐ." (ਸੂਹੀ ਮਃ ੧) ੪. ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫. ਰਾਤ। ੬. ਅਭ੍ਯੰਜਨ. ਲੇਪ. ਬਟਨਾ. ਦੇਖੋ, ਅੰਜ ਧਾ. "ਗਿਆਨ ਅੰਜਨਿ ਮੇਰਾ ਮਨੁ ਇਸਨਾਨੈ." (ਧਨਾ ਅਃ ਮਃ ੫) ੭. ਕਿਰਲੀ. ਛਿਪਕਲੀ। ੮. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. "ਆਪੇ ਸਭ ਘਟ ਭੋਗਵੈ ਸੁਆਮੀ. ਆਪੇ ਹੀ ਸਭ ਅੰਜਨ." (ਵਾਰ ਬਿਹਾ ਮਃ ੪) "ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ." (ਮਲਾ ਅਃ ਮਃ ੧) ੯. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਦੁਲਹਾ ਦੁਲਹਨ ਦੇ ਵਸਤ੍ਰ ਨੂੰ ਦਿੱਤੀ ਗੰਢ....
ਵਿ- ਤਾਦ੍ਰਿਸ਼. ਤੇਹੋ ਜੇਹਾ. ਵੈਸਾ. ਤੇਹਾ. "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ!" (ਤਿਲੰ ਮਃ ੧) "ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ." (ਸੁਖਮਨੀ) "ਤੈਸੋਜੈਸਾ ਕਾਫੀਐ, ਜੈਸੀ ਕਾਰ ਕਮਾਇ." (ਸੂਹੀ ਮਃ ੧)...
ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)...
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)...
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ....
ਹੋਵੇ. ਬਣੇ....
ਸੰ. ਪਦ੍ਰ. ਪਿੰਡ. ਗ੍ਰਾਮ. "ਜਿਤੁ ਮਿਲਿ ਹਰਿ ਪਾਧਰ ਬਾਟ." (ਕਾਨ ਪੜਤਾਲ ਮਃ ੪) ਜਿਸ ਦੇ ਮਿਲਣ ਤੋਂ ਹਰਿ ਦੇ ਨਗਰ ਦਾ ਰਾਹ ਮਿਲੇ। "ਰਾਹ ਪਾਧਰੁ ਗੁਰੁ ਦਸੈ." (ਸੂਹੀ ਛੰਤ ਮਃ ੧) ੨. ਸੰ. ਪਦ੍ਟ. ਰਸਤਾ. ਮਾਰਗ. "ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ." (ਵਾਰ ਮਾਰੂ ੧. ਮਃ ੧) "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਰਾਹ ਪਾਉਣ ਵਾਲਾ. ਰਹਨੁਮਾ. ਸੁਮਾਰਗ ਦੱਸਣ ਵਾਲਾ. "ਪਾਧਰੁ ਹਰਿ ਪ੍ਰਭੁ ਕੇਰਾ." (ਟੋਡੀ ਮਃ ੪) ੪. ਪਧਰਾ. ਹਮਵਾਰ। ੫. ਡਿੰਗ. ਤਲਵਾਰ....
ਦੇਖੋ, ਕਹ। ੨. ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ." (ਹਜਾਰੇ ੧੦)...
ਵਿ- ਸੱਖਣਾ. ਖ਼ਾਲੀ. "ਕਹੁ ਕਬੀਰ ਛੂਚਾ ਘਟ ਬੋਲੈ." (ਗੌਂਡ) ੨. ਤੁੱਛ. ਘਟੀਆ. "ਕਹਿ ਕਬੀਰ ਸਗਲੇ ਮਦ ਛੂਛੇ." (ਰਾਮ) ੩. ਨਿਰਧਨ. ਕੰਗਾਲ....
ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩....
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਡੋਲਦਾ ਹੈ। ੨. ਡੁਲਾਵੈ. "ਡੋਲੈ ਵਾਉ ਨ ਵਡਾ ਹੋਇ." (ਰਾਮ ਮਃ ੧) ਇਸ ਦੀਵੇ ਨੂੰ ਹਵਾ ਡੋਲਾਉਂਦੀ ਨਹੀਂ ਅਤੇ ਬੁਝਦਾ ਨਹੀਂ....
ਸੰਗ੍ਯਾ- ਇੱਕ ਰਾਗ, ਜੋ ਸੰਪੂਰਣਜਾਤਿ ਦਾ ਹੈ. ਇਸ ਵਿੱਚ ਸੜਜ ਰਿਸਭ ਮੱਧਮ ਪੰਚਮ ਨਿਸਾਦ ਸ਼ੁੱਧ, ਗਾਂਧਾਰ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਗਾਂਧਾਰ, ਵਾਦੀ ਪੰਚਮ ਅਤੇ ਸੰਵਾਦੀ ਮੱਧਮ ਹੈ. ਗਾਉਣ ਦਾ ਵੇਲਾ ਦੋਪਹਿਰ (ਮਧ੍ਯਾਨ) ਹੈ.#ਸਰਗਮ- ਸ ਰ ਮ ਮ ਪ ਧਾ ਸ ਧਾ ਨ ਪ ਮ ਗਾ ਮ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੌਡ ਦਾ ਸਤਾਰਵਾਂ ਨੰਬਰ ਹੈ। ੨. ਮਧ੍ਯ ਭਾਰਤ (ਸੀ. ਪੀ. ) ਵਿੱਚ ਇੱਕ ਜਾਤਿ। ੩. ਦੇਖੋ, ਗੌੜ। ੪. ਗੁੜ ਦਾ ਬਣਿਆ ਕੋਈ ਪਦਾਰਥ....
ਸੰ. तृण. ਧਾ- ਘਾਸ ਖਾਣਾ, ਚਰਨਾ। ੨. ਸੰਗ੍ਯਾ- ਘਾਸ. ਕੱਖ. ਤਿਨਕਾ. "ਤ੍ਰਿਣ ਸਮਾਨਿ ਕਛੁ ਸੰਗਿ ਨਾ ਜਾਵੈ." (ਸੁਖਮਨੀ) ੩. ਵਿ- ਥੋੜਾ. ਤ੍ਰਿਣ ਸਮਾਨ. ਤੁੱਛ. ਤਨਿਕ. "ਤੁਧੁ ਲੇਪ ਨ ਲਗੈ ਤ੍ਰਿਣ." (ਵਾਰ ਮਾਰੂ ੨. ਮਃ ੫) ੪. ਅਦਨਾ. "ਤ੍ਰਿਣੰ ਤ ਮੇਰੰ." (ਸਹਸ ਮਃ ੫) ਤੁੱਛ ਨੂੰ ਸੁਮੇਰੁ....
ਲੱਖਾਂ. ਭਾਵ- ਬੇਸ਼ੁਮਾਰ. ਦੇਖੋ, ਲਕ੍ਸ਼੍. "ਲਾਖ ਕਰੋਰੀ ਬੰਧਨ ਪਰੈ." (ਸੁਖਮਨੀ) ੨. ਸੰ. ਲਾਕ੍ਸ਼ਾ. ਲਾਖ. "ਜੈਸੇ ਧੋਈ ਲਾਖ." (ਸ. ਕਬੀਰ) ੩. ਸੰ. ਲਕ੍ਸ਼੍ਯ. ਜੋ ਨਜਰ ਆ ਰਿਹਾ ਹੈ, ਜਗਤ. ਦ੍ਰਿਸ਼੍ਯ. "ਲਾਖ ਮਹਿ ਅਲਖੁ ਲਖਾਯਹੁ." (ਸਵੈਯੇ ਮਃ ੫. ਕੇ)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਕ੍ਰਿ. ਵਿ- ਮੂਲੋਂ. ਬਿਲਕੁਲ. "ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ)...
ਕੀਜੈ. ਕਰੀਜੈ. ਕਰੋ. ਦੇਖੋ, "ਸੁਧੁਕੀਚੇ." "ਹਰਿਰਸੁ ਕੀਚੈ ਜੀਉ." (ਮਾਝ ਮਃ ੪)...
ਓੜਕ ਨੂੰ. "ਅੰਤਿ ਗਇਆ ਪਛੁਤਾਇ." (ਸ੍ਰੀ ਮਃ ੩) ੨. ਅੰਤ ਸਮੇਂ. ਮਰਨ ਵੇਲੇ....
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)...
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਵਿ- ਅਲਪ. ਥੋੜਾ. ਜਰਾ. "ਅੰਜਨ ਦੇਇ ਸਭੈਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਕਟਾਕ੍ਸ਼੍ ਵਿੱਚ ਥੋੜੀ ਵਿਲਕ੍ਸ਼੍ਣਤਾ ਹੈ. ਭਾਵ- ਹਰੇਕ ਸੁਰਮੇਂ ਵਾਲੀ ਅੱਖ ਉਹ ਕਟਾਕ੍ਸ਼੍ ਪ੍ਰਗਟ ਨਹੀਂ ਕਰ ਸਕਦੀ। ੨. ਅੱਧਾ. ਅਰਧ. "ਟੁਕੁ ਦਮੁ ਕਰਾਰੀ ਜਉ ਕਰਉ." (ਤਿਲੰ ਕਬੀਰ) ਅੱਧਾ ਸ੍ਵਾਸ ਜੇ ਮਨ ਦੀ ਇਸਥਿਤੀ ਕਰੋ. ੩. ਕ੍ਰਿ. ਵਿ- ਥੋੜਾ- ਜੇਹਾ. ਜਰਾਸਾ। ੪. ਸੰਗ੍ਯਾ- ਰੋਟੀ ਦਾ ਟੁਕੜਾ. ਟੁੱਕਰ....
ਕ੍ਰਿ- ਇੱਛਾ ਕਰਨਾ. ਲੋੜਨਾ। ੨. ਦੇਖਣਾ. ਦੇਖੋ, ਟੁਕ। ੩. ਸੰਗ੍ਯਾ- ਇੱਛਾ. ਅਭਿਲਾਖਾ. "ਮਨਹੁ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)...
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਸੰ. ਵਿਡੰਬਨ. ਆਡੰਬਰ (ਦਿਖਾਵਾ) ਕਰਨ ਦੀ ਕ੍ਰਿਯਾ। ੨. ਨਕਲ (ਸ੍ਵਾਂਗ) ਕਰਨਾ। ੩. ਨਿੰਦਾ (ਬਦਨਾਮੀ) ਕਰਨੀ। ੪. ਉਪਹਾਸ (ਹਾਸੀ) ਕਰਨੀ। ੫. ਧੋਖਾ ਦੇਣ ਦੀ ਕ੍ਰਿਯਾ. "ਆਸ ਬਿਡਾਣੀ ਲਾਹੀ." (ਗੂਜ ਮਃ ੫) ਧੋਖਾ ਦੇਣ ਵਾਲੀ ਉਮੀਦ ਤਿਆਗੀ. "ਲਾਹਿ ਬਿਡਾਨੀ ਆਸ." (ਬਾਵਨ) "ਅੰਜਨੁ ਦੇਇ ਸਭੈ ਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਦੇਖਣ ਵਿੱਚ ਆਡੰਬਰ ਦੀ ਜਰੂਰਤ ਹੈ। ੬. ਸੰਪ੍ਰਦਾਈ ਗ੍ਯਾਨੀ ਬਿਡਾਨ ਦਾ ਅਰਥ ਹੈਰਾਨੀ ਅਤੇ ਓਪਰਾ (ਬੇਗਾਨਾ) ਭੀ ਕਰਦੇ ਹਨ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਕ੍ਰਿ. ਵਿ- ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. "ਕੈਸੇ ਹਰਿਗੁਣ ਗਾਵੈ?" (ਵਡ ਅਃ ਮਃ ੩) ਕੇਹੋ ਜੇਹੀ. ਕੇਹੀ। ੨. ਕੈਸੀ ਸ਼ਬਦ "ਜੈਸੀ" ਅਰਥ ਵਿੱਚ ਭੀ ਆਇਆ ਹੈ. "ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ." (ਅਕਾਲ)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰਗ੍ਯਾ- ਨੌਕਾ. ਕਿਸ਼ਤੀ. "ਬੂਡਤ ਕਉ ਜੈਸੇ ਬੇੜੀ ਮਿਲਤ." (ਮਾਲੀ ਮਃ ੫) ੨. ਪਗਬੰਧਨ. ਜੌਲਾਨ. "ਗੁਰਿ ਪੂਰੈ ਬੇੜੀ ਕਾਟੀ." (ਸੋਰ ਮਃ ੫) ੩. ਕੋਠੜੀ, ਜੋ ਵੇੜ੍ਹਨ (ਵੇਸ੍ਟਨ) ਵਾਲੀ ਹੈ. "ਪੜਿ ਪੜਿ ਬੇੜੀ ਪਾਈਐ." (ਵਾਰ ਆਸਾ) ੪. ਵਿ- ਵੇੜ੍ਹੀ. ਵੇਸ੍ਟਿਤ. ਲਪੇਟੀ ਹੋਈ. "ਰਹੀ ਸੁ ਬੇੜੀ ਹਿੰਙੁ ਦੀ, ਗਈ ਕਥੂਰੀ ਗੰਧੁ." (ਸ. ਫਰੀਦ)...
ਕ੍ਰਿ. ਵਿ- ਪਰਲੇ ਪਾਸੇ. "ਪਾਰਿ ਉਤਰਿਜਾਹਿ ਇਕ ਖਿਨਾ." (ਬਸੰ ਮਃ ੩) ੨. ਪਾਲਕੇ. ਪਾਲਨ ਕਰਕੇ। ੩. ਪਾੜਕੇ....
ਚਾਰੋਂ. ਚਾਰੇ. "ਜੇ ਵੇਦ ਪੜਹਿ ਜੁਗ ਚਾਰਿ." (ਵਾਰ ਸੋਰ ਮਃ ੩) ੨. ਚਹਾਰ. ਚਤ੍ਵਾਰ. "ਚਾਰਿ ਪੁਕਾਰਹਿ ਨਾ ਤੂ ਮਾਨਹਿ." (ਰਾਮ ਮਃ ੫)...
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸਰਵ. ਨਿਜ ਦੀ. ਆਪਣੀ। ੨. ਸੰ. ਆਪਣ. ਸੰਗ੍ਯਾ- ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ." (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। ੩. ਸੰ. ਅਪ- ਨੀ. ਦੂਰ ਲੈ ਜਾਣਾ। ੪. ਚੁਰਾਉਣਾ. ਲੁੱਟ ਲੈਜਾਣਾ....
ਅ਼. [نوَبت] ਨੌਬਤ. ਸੰਗ੍ਯਾ- ਬਾਰੀ। ੨. ਦਸ਼ਾ. ਹ਼ਾਲਤ। ੩. ਵੇਲਾ. ਸਮਾਂ। ੪. ਪਹਿਰਾ। ੫. ਵਡਾ ਨਗਾਰਾ. "ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ." (ਸਲੋਕ)...
ਸੰ. ਪਾਨੀਯ. ਪੀਣ ਯੋਗ੍ਯ ਪਦਾਰਥ. ਜਲ. "ਪਾਨੀ ਮਾਹਿ ਦੇਖੁ ਮੁਖ ਜੈਸਾ." (ਕਾਨ ਨਾਮਦੇਵ) ੨. ਸ਼ਰਾਬ. ਮਦ੍ਯ. "ਇਕਤੁ ਪਤਰਿ ਭਰਿ ਪਾਨੀ." (ਆਸਾ ਕਬੀਰ) ੩. ਭਾਵ- ਮਾਤਾ ਦੀ ਰਜ. "ਪਾਨੀ ਮੈਲਾ ਮਾਟੀ ਗੋਰੀ." (ਗਉ ਕਬੀਰ) ਇੱਥੇ ਮੈਲਾ ਅਤੇ ਗੋਰੀ ਸ਼ਬਦ ਰਜ ਅਤੇ ਮਣੀ ਦੇ ਰੰਗ ਤੋਂ ਹੈ। ੪. ਆਬ. ਚਮਕ....
ਕ੍ਸ਼ਣ. ਦੇਖੋ, ਖਿਣ. "ਖਿਨ ਪਲ ਨਾਮ ਰਿਦੇ ਵਸੈ ਭਾਈ." (ਸੋਰ ਅਃ ਮਃ ੧)...
ਸੰਗ੍ਯਾ- ਤੋਲਕ. ਤੋਲਣ ਵਾਲਾ। ੨. ਸੰ. ਤੋਲ ਅਤੇ ਤੋਲਕ. ੧੨. ਮਾਸ਼ਾ ਭਰ ਵਜ਼ਨ. ਫ਼ਾ. [تولہ] ਤੋਲਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ਭਾਵ- ਹਰਖ ਸ਼ੋਕ ਨਾਲ ਕਦੇ ਫੁਲਦਾ ਕਦੇ ਘਟਦਾ....
ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)...
ਮਚਦੀ. ਜਲਦੀ ਹੋਈ. ਦੇਖੋ, ਬਲਣਾ. "ਬਲਦੀ ਅੰਦਰਿ ਤੇਲ." (ਮਃ ੧. ਵਾਰ ਮਲਾ)...
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਵਿ- ਦੋ ਪ੍ਰਕਾਰ ਦਾ ਦ੍ਵਿਵਿਧ। ੨. ਸੰਗ੍ਯਾ- ਦ੍ਵੈਵਿਧ੍ਯ. ਦੋ ਪ੍ਰਕਾਰ ਭਾਵ. ਦੁਭਾਂਤੀਪਨ. ਦ੍ਵੈਤਭਾਵ. "ਦੁਬਿਧਾ ਦੂਰਿ ਕਰੇ ਲਿਵ ਲਾਇ." (ਬਸੰ ਮਃ ੫) "ਗੁਰਿ ਦੁਬਿਧਾ ਜਾਕੀ ਹੈ ਮਾਰੀ." (ਗਉ ਅਃ ਮਃ ੫)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਫ਼ਾ. [گِریباں] ਗਿਰੇਬਾਨ. ਸੰਗ੍ਯਾ- ਕੁੜਤੇ, ਕੋਟ ਆਦਿਕ ਦਾ ਗਲਾਵਾਂ. "ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ." (ਸ. ਫਰੀਦ) ਭਾਵ- ਆਪਣੇ ਅੰਦਰ ਝਾਤੀ ਮਾਰ. ਦੂਜਿਆਂ ਦੇ ਦੋਸ ਦੇਖਣ ਦੀ ਥਾਂ ਆਪਣੇ ਐਬ ਦੇਖ। ੨. ਗੀਰਵਾਣ (ਦੇਵਤਾ) ਦੀ ਥਾਂ ਭੀ ਗਿਰੀਵਾਨ ਸ਼ਬਦ ਆਇਆ ਹੈ. "ਗਿਰੀਵਾਨਵਾਚਾ ਅਤਿ ਗੋਈ." (ਗੁਪ੍ਰਸੂ) ਦੇਵਤਿਆਂ ਦੀ ਬੋਲੀ (ਸੰਸਕ੍ਰਿਤ) ਬਹੁਤ ਔਖੀ ਹੈ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਵਿ- ਨੰਮ੍ਰ. ਝੁਕਿਆ ਹੋਇਆ। ੨. ਨਿਰਅਭਿਮਾਨ. ਹਲੀਮ। ੩. ਡੂੰਘਾ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਸੰਗ੍ਯਾ- ਕੁਠਾਰ. ਕੁਠਾਰੀ ਦੇਖੋ, ਕੁਠਾਰ....
ਸੰ. ਗਮਨ. ਗਤਿ. ਚਾਲ. "ਚਲ ਕੇ ਗਜਗਾਮੈ." (ਕ੍ਰਿਸਨਾਵ) ੨. ਗਾਵਨ. ਗਾਇਨ. ਗਾਨ. "ਹਰਿ ਹਰਿ ਗੁਣ ਗਾਮ." (ਸੁਖਮਨੀ) ੩. ਸੰ. ਗ੍ਰਾਮ. ਵਿ- ਸਮੁਦਾਯ. "ਮਿਲੈ ਕ੍ਰਿਪਾ ਗੁਣ ਗਾਮ." (ਟੋਡੀ ਮਃ ੫) ੪. ਸੰਗ੍ਯਾ- ਪਿੰਡ. ਗਾਂਵ. ਗ੍ਰਾਮ. "ਗਾਮ ਕਿਸੀ ਮੇ ਸੋ ਨਹਿ ਰਹੈਂ." (ਗੁਪ੍ਰਸੂ) ੫. ਫ਼ਾ. [گام] ਕ਼ਦਮ. ਪੈਰ। ੬. ਘੋੜੇ ਦਾ ਲਗਾਮ। ੭. ਘੋੜੇ ਦੀ ਇੱਕ ਖ਼ਾਸ ਚਾਲ. ਕਦਮ ਕਦਮ ਸਾਧਾਰਣ ਚਾਲ....
ਲਓ. ਅੰਗੀਕਾਰ ਕਰੋ. ਦੇਖੋ, ਲੇਹੁ. "ਲੇਹੁ ਆਰਤੀ, ਹੋ ਪੁਰਖ ਨਿਰੰਜਨਾ !" (ਪ੍ਰਭਾ ਕਬੀਰ)...
ਸੰ. ਰਾਸ਼ਿ. ਸੰਗ੍ਯਾ- ਸਮੂਹ. ਢੇਰ. ਸਮੁਦਾਯ। ੨. ਜ੍ਯੋਤਿਸਚਕ੍ਰ ਦਾ ਬਾਰ੍ਹਵਾਂ ਅੰਸ਼। ੩. ਮੇਸ ਆਦਿ ਰਾਸ਼ਿ ਵਾਲਾ ਚਕ੍ਰ। ੪. ਮੂਲਧਨ. "ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖ ਹੋਇ?" (ਸ੍ਰੀ ਮਃ ੧) ੫. ਖਰੀਦਿਆ ਹੋਇਆ ਮਾਲ. "ਪੂੰਜੀ ਸਾਬਤੁ, ਰਾਸਿ ਸਲਾਮਤਿ," (ਮਾਰੂ ਸੋਲਹੇ ਮਃ ੧) ੬. ਫ਼ਾ. [راست] ਰਾਸ੍ਤ. ਵਿ- ਸਿੱਧਾ। ੭. ਸੰਗ੍ਯਾ- ਸਤ੍ਯ. ਸੱਚ. "ਦ੍ਵਾਰਿਕਾ ਨਗਰੀ, ਰਾਸਿ ਬੁਗੋਈ." (ਤਿਲੰ ਨਾਮਦਵ) ੮. ਸਹੀ. ਦੁਰੁਸ੍ਤ ਠੀਕ. "ਤਿਸੁ ਸੇਵਕ ਕੇ ਕਾਰਜ ਰਾਸਿ." (ਸੁਖਮਨੀ) "ਕਾਰਜੁ ਸਗਲਾ ਰਾਸਿ ਥੀਆ" (ਪ੍ਰਭਾ ਮਃ ੫) ੯. ਫ਼ਾ. [راستی] ਰਾਸ੍ਤੀ. "ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ." (ਵਾਰ ਆਸਾ) ਰਾਸ੍ਤੀ ਤੇ ਕਿਸ ਨੂੰ ਲਿਆਵੇਗਾ। ੧੦. ਫ਼ਾ. [آراستہ] ਆਰਾਸ੍ਤਹ. ਸਵਾਰਿਆ ਹੋਇਆ. ਸਜਾਇਆ ਹੋਇਆ. "ਜੋ ਨ ਢਹੰਦੋ ਮੂਲਿ, ਸੋ ਘਰੁ ਰਾਸਿ ਕਰਿ." (ਆਸਾ ਮਃ ੫) ਉਹ ਘਰ ਆਰਾਸ੍ਤਹ ਕਰ। ੧੧. ਦੇਖੋ, ਰਾਸ ੭. "ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ." (ਸ. ਕਬੀਰ) ੧੨. ਗੁਰਬਾਣੀ ਵਿੱਚ ਕ੍ਰਿਸਨਲੀਲਾ ਦੀ ਰਾਸ ਲਈ ਭੀ ਰਾਸਿ ਸ਼ਬਦ ਆਉਂਦਾ ਹੈ. ਦੇਖੋ, ਰਾਸਿਮੰਡਲੁ ੧....
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਵਾਸਨਾ. ਸੁਗੰਧ. "ਬਾਸਨੁ ਰੋਗ ਭਵਰੁ ਬਿਨਸਾਨੋ." (ਭੈਰ ਮਃ ੫) ਦੇਖੋ, ਬਾਸਨ....
ਵਿ- ਕਾਲਾ। ੨. ਦੇਖੋ, ਕਾਰਾ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵਿ- ਲੱਗੀ ਹੋਈ. "ਲਾਗੀ ਪ੍ਰੀਤਿ ਨ ਤੂਟੈ ਮੂਲੇ." (ਮਾਝ ਮਃ ੫) ੨. ਸੰਗ੍ਯਾ- ਗ੍ਰਿਹਸਥੀਆਂ ਦੇ ਆਸਰੇ ਲੱਗਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝੀਉਰ ਆਦਿ ਕੰਮੀ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਸੰ. ਦ੍ਵਾਰ. ਸੰਗ੍ਯਾ- ਦਰਵਾਜ਼ਾ. ਦਰ. "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ." (ਆਸਾ ਮਃ ੯) ੨. ਇੰਦ੍ਰੀਆਂ ਦੇ ਗੋਲਕ. "ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ." (ਅਨੰਦੁ)...
ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਪੜੈ। ੨. ਦੇਖੋ, ਪਰੇ....
ਕੱਚੀ. ਦੇਖੋ, ਕਾਚਾ....
ਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ)...
ਸੰ. ਸੰਗ੍ਯਾ- ਤੇਲ ਕੱਢਣ ਪਿੱਛੋਂ ਤਿਲ ਸਰਸੋਂ ਆਦਿਕ ਦਾ ਫੋਗ. "ਨਾ ਖਲਿ ਭਈ ਨਾ ਤੇਲ." (ਸ. ਕਬੀਰ) ਖਲ ਅਤੇ ਖਲਿ ਦੋਵੇਂ ਸੰਸਕ੍ਰਿਤ ਸ਼ਬਦ ਸਹੀ ਹਨ। ੨. ਦੇਖੋ, ਖਲ....
ਸੰ. कियच्चिरम ਕ੍ਰਿ. ਵਿ- ਕਿਤਨਾ ਚਿਰ. ਕਬਤਕ. ਕਦ ਤੀਕ. "ਕਿਚਰੁ ਝਤਿ ਲੰਘਾਈਐ ਛਪਰੁ ਤੁਟੈ ਮੇਹੁ?" (ਸ. ਫਰੀਦ) "ਕਿਚਰਕੁ ਬੰਨ੍ਹੈ ਧੀਰੁ?" ਅਰ "ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰ." (ਸ. ਫਰੀਦ)...
ਸੰਗ੍ਯਾ- ਵਕ੍ਤ. ਵੇਲਾ. ਸਮਾ. "ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੇਹੁ?" (ਸ. ਫਰੀਦ) "ਵਲ ਛਲ ਕਰਿ ਝਤਿ ਕਢਦੇ." (ਗਉ ਵਾਰ ੧. ਮਃ ੪)...
ਛੱਪਰ (ਛੰਨ) ਵਿੱਚ. ਛਪਰ ਅੰਦਰ. "ਕਿਚਰੁ ਝਤਿ ਲੰਘਾਈਐ ਛਪਰਿ ਤੂਟੈ ਮੇਹੁ?" (ਸ. ਫਰੀਦ) ਭਾਵ- ਜਰਾ ਅਤੇ ਰੋਗਗ੍ਰਸਿਤ ਦੇਹ ਵਿੱਚ....
ਸੰਗ੍ਯਾ- ਮੇਘ. ਦੇਖੋ, ਮੇਹ. "ਸਭ ਜਗ ਮਹਿ ਵਰਸੈ ਮੇਹੁ." (ਮਃ ੪. ਵਾਰ ਸੋਰ) ੨. ਮੀਂਹ. ਵਰਖਾ....
ਭਾਂਡੇ (ਪਾਤ੍ਰ) ਵਿੱਚ. ਕਚੈ ਭਾਡੈ ਰਖੀਐ ਕਿਚਰੁ ਤਾਈ ਨੀਰ?" (ਸ. ਫਰੀਦ) ੨. ਭੰਡਣ ਕਰਦਾ ਹੈ. ਬਦਨਾਮ ਕਰਦਾ ਹੈ....
ਰਖ੍ਯਾ ਕਰੀਐ। ੨. ਰੋਕੀਏ, ਵਰਜੀਏ. "ਸੂਤਕੁ ਕਿਉਕਰਿ ਰਖੀਐ, ਸੂਤਕੁ ਪਵੈ ਰਸੋਇ." (ਵਾਰ ਆਸਾ)...
ਸੰ. कियच्चिरम ਕ੍ਰਿ. ਵਿ- ਕਿਤਨਾ ਚਿਰ. ਕਬਤਕ. ਕਦ ਤੀਕ. "ਕਿਚਰੁ ਝਤਿ ਲੰਘਾਈਐ ਛਪਰੁ ਤੁਟੈ ਮੇਹੁ?" (ਸ. ਫਰੀਦ) "ਕਿਚਰਕੁ ਬੰਨ੍ਹੈ ਧੀਰੁ?" ਅਰ "ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰ." (ਸ. ਫਰੀਦ)...
ਵਿ- ਪਾਸ. ਸਮੀਪ. "ਜਮੁ ਨਹੀ ਆਵੈ ਨੀਰ." (ਵਾਰ ਮਾਰੂ ੨. ਮਃ ਪ) ਦੇਖੋ, ਨੀਅਰ। ੨. ਮੁਲ. ਸੰਗ੍ਯਾ- ਅੰਝੂ. ਆਂਸੂ. ਹੰਝੂ। ੩. ਵਿਖੇਰਨਾ। ੪. ਵਰਤਾਉਣਾ. ਪਰੋਸਣਾ। ਪ ਸੰ. ਰਸ। ੬. ਜਲ. ਪਾਣੀ. "ਸ਼੍ਯਾਮਲ ਨੀਰ ਬਹੈ ਜਮਨਾ." (ਗੁਪ੍ਰਸੂ)...
ਜਿੱਤਦਾ ਹੈ. ਫਤੇ ਪਾਉਂਦਾ ਹੈ. "ਜੋਬਨੁ ਘਟੈ ਜਰੂਆ ਜਿਣੈ." (ਸ੍ਰੀ ਮਃ ੧. ਪਹਰੇ) ੨. ਸਰਵ- ਜਿਸ ਨੇ. "ਲਾਇ ਚਾਬੁਕ ਮਨੁ ਜਿਣੈ ਗੁਰਮੁਖਿ ਜੀਤਿਆ." (ਵਡ ਮਃ ੪. ਘੋੜੀਆਂ)...
ਵਿ- ਉੱਚਤਾ ਵਾਲਾ. ਬਹੁਤ ਉੱਚਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਦੇਖੋ, ਕੁਤਾ ਕੁਤੀ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਸੰਗ੍ਯਾ- ਦੇਖੋ, ਚਕੀ। ੨. ਚੰਬੇ ਦੇ ਇ਼ਲਾਕੇ ਦੀ ਇੱਕ ਪਹਾੜੀ ਨਦੀ, ਜੋ ਗੁਰਦਾਸਪੁਰ ਦੇ ਇ਼ਲਾਕ਼ੇ ਵਿਆਸਾ (ਵਿਪਾਸ਼) ਵਿੱਚ ਮਿਲਦੀ ਹੈ। ੩. ਦੁੰਬੇ ਦੀ ਚਰਬੀਲੀ ਚੱਕੀ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. "ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ." (ਵਾਰ ਵਡ ਮਃ ੪) ੨. ਸਭਨਾ ਨੇ....
ਦੇਖੋ, ਸੁਜਾਣ. "ਆਪਿ ਸੁਜਾਣੁ ਨ ਭੁਲਈ." (ਸ੍ਰੀ ਮਃ ੧) ੨. ਸੁਜਾਣੁ ਸ਼ਬਦ ਸੁਜਾਖੇ ਲਈ ਭੀ ਆਇਆ ਹੈ. "ਮਨ ਅੰਧਾ ਨਾਉ ਸੁਜਾਣੁ." (ਵਾਰ ਆਸਾ)...
ਸੰਗ੍ਯਾ- ਪ੍ਯਾਰ. ਪ੍ਰੇਮ. ਮੁਹੱਬਤ. "ਜਗਤ ਮੈ ਝੂਠੀ ਦੇਖੀ ਪ੍ਰੀਤਿ." (ਦੇਵ ਮਃ ੯) ੨. ਤ੍ਰਿਪਤਿ। ੩. ਪ੍ਰਸੰਨਤਾ. ਖ਼ੁਸ਼ੀ. "ਮੀਨੇ ਪ੍ਰੀਤਿ ਭਈ ਜਲਿ ਨਾਇ." (ਗਉ ਮਃ ੪) ੪. ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ....
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਪ੍ਰਕਾਰ. ਰੀਤਿ. ਢੰਗ. "ਭਾਤਿ ਭਾਤਿ ਬਨ ਬਨ ਅਵਗਾਹੇ." (ਮਾਝ ਮਃ ੫) "ਅਨਿਕ ਭਾਂਤਿ ਹੋਇ ਪਸਰਿਆ." (ਗਉ ਥਿਤੀ ਮਃ ੫) "ਹੋਰਤੁ ਕਿਤੈ ਨਾ ਭਾਤੀ ਜੀਉ." (ਮਾਝ ਮਃ ੫) "ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ." (ਆਸਾ ਮਃ ੧) "ਸਬਹਿਂ ਸੁਹਾਤੀ ਕਹੀ ਚਾਹਿਯਤ ਬਾਤ, ਤਾਹੂੰ ਬਾਤ ਕਹਿਬੇ ਮੇ ਏਕ ਭਾਂਤਿ ਚਾਹਿਯਤ ਹੈ." (ਅਮਰੇਸ਼) ੨. ਸੰ. ਭਾਤਿ. ਸ਼ੋਭਾ. ਚਮਕ. ਮਨੋਹਰਤਾ....
ਦੇਖੋ, ਤਿਉਂ....
ਦੇਖੋ, ਹਰਿਸਚੰਦ੍ਰ। ੨. ਦੇਖੋ, ਹੀਰਚੰਦ....
ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰਗ੍ਯਾ- ਰੋਹੀ. ਜੰਗਲ. "ਟੀਡੁ ਲਵੈ ਮੰਝਿ ਬਾਰੇ." (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। ੨. ਨਾਨਕਿਆਨੇ ਦੇ ਆਸ ਪਾਸ ਦਾ ਦੇਸ਼. "ਬਾਰ ਦੇਸ਼ ਸਭ ਦੇਸ ਨਰੇਸੂ." (ਨਾਪ੍ਰ) ੩. ਚਿਰ. ਦੇਰੀ. ਢਿੱਲ. "ਚਾਰਿ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ) "ਬਿਨਸਤ ਲਗਤ ਨ ਬਾਰ." (ਸੋਰ ਮਃ ੯) ੪. ਕੁਰਬਾਨੀ. ਨਿਛਾਵਰ. "ਬਾਰਦੀਓ ਗੁਰੁ ਪੈ ਸਰਬੰਸ." (ਗੁਵਿ ੧੦) ੫. ਵਾਲ. ਰੋਮ. "ਤਿਨ ਕੇ ਬਾਰ ਨ ਬਾਂਕਨ ਪਾਏ." (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। ੬. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. "ਖੇਤ ਕੌ ਜੌ ਖਾਇ ਬਾਰ." (ਭਾਗੁ ਕ) "ਚਲੇ ਬਾਰਬੇ ਯਾਰ ਕੋ ਜਯੋਂ ਭਭੂਕੇ." ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। ੭. ਸੰ. ਬਾਲ. ਬਾਲਕ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) "ਬਾਰਨ ਭੇਦ ਯੌਂ ਭਾਖ ਸਨਾਏ." (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। ੮. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. "ਸੋਉ ਬਾਰ ਸਬੁੱਧਿ ਭਈ ਜਬਹੀ." (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. "ਸੁਰੀ ਆਸੁਰੀ ਬਾਰ." (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। ੯. ਸੰ. ਵਾਰ. ਸਮਾਂ. ਵ੍ਹ੍ਹੇਲਾ. "ਬਾਰ ਅੰਤ ਕੀ ਹੋਇ ਸਹਾਇ." (ਬਸੰ ਮਃ ੯) ੧੦. ਦ੍ਵਾਰ. ਦਰਵਾਜ਼ਾ. "ਖਰੇ ਬਾਰ ਪੈ ਦੀਨ ਗੁਹਾਰ." (ਨਾਪ੍ਰ) ੧੧. ਦਫ਼ਅ਼. ਮਰਤਬਾ. "ਜਾਰੈ ਦੂਜੀ ਬਾਰ." (ਸ. ਕਬੀਰ) ੧੨. ਸੰ. ਵਾਰਿ ਅਤੇ (वार. ). ਜਲ. "ਬਾਰਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ." (ਗੁਪ੍ਰਸੂ) "ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ." (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ, ਬਿਨਾ ਢਿੱਲ ਨਵਾਬ ਦੌਲਤਖਾਂ ਨੂੰ ਗੁਰੂ ਨਾਨਕਦੇਵ ਦੇ ਗ਼ਾਯਬ ਹੋਣ ਦੀ ਮੈ ਖ਼ਬਰ ਦਿੱਤੀ। ੧੩. ਬਾਲਣਾ. ਮਚਾਉਣਾ. ਜ੍ਵਲਨ ਕਰਨਾ. "ਦੀਪਕ ਸਤਿਗੁਰੁ ਸਬਦ ਕਰ ਰਿਦੈ ਸਦਨ ਮਹਿ ਬਾਰ." (ਨਾਪ੍ਰ) "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਪਲ ਵਿੱਚ ਸਾੜ ਦਿੱਤੇ। ੧੪. ਪ੍ਰਹਾਰ. ਆਘਾਤ. "ਕਰਵਾਰ ਉਭਾਰਤ ਬਾਰ ਕਰ੍ਯੋ." (ਗੁਪ੍ਰਸੂ) ੧੫. ਵਾਰਨਾ. ਵਰਜਨ. ਹਟਾਉਣਾ. "ਬਾਰ ਬਾਰ ਬਾਰੀ ਬਰਿਆਈ." (ਨਾਪ੍ਰ) ਬਾੜ ਹਟਾਕੇ ਭੈਂਸਾਂ (ਮੱਝਾਂ) ਵਾੜ ਦਿੱਤੀਆਂ ਮੱਲੋਜੋਰੀ। ੧੬. ਪੁਨਹ. ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਬਾਰ ੭. ਕਬੀਰ) ਇਸ ਥਾਂ ਬਾਰ ਪਦ ਦੇ ਅਰਥ ਹਨ ਹਰੇਕ ਵਾਰ ਵਿੱਚ ਬਾਰੰਬਾਰ। ੧੭. ਸੰ. ਵਾਰ ਦਿਨ. ਸੋਮ, ਮੰਗਲ ਆਦਿ ਦਿਨ. ਦੇਖੋ, ਬਾਰ ੧੬. ਦਾ ਉਦਾਹਰਣ। ੧੮. ਆਸ਼੍ਰਯ. ਅਸਥਾਨ। ੧੯. ਫ਼ਾ. [بار] ਬੋਝ. ਭਾਰ। ੨੦. ਫਲ। ੨੧. ਦਰਬਾਰ ਸਭਾ। ੨੨ ਪ੍ਰਵੇਸ਼. ਦਖਲ। ੨੩ ਅਰਜੀ. ਅਰਦਾਸ। ੨੪ ਫਸੀਲ. ਗ੍ਰਾਮ ਆਦਿ ਦਾ ਵਲਗਣ। ੨੫ ਭੋਜਨ। ੨੬ ਕਰਤਾਰ. ਖੁਦਾ। ੨੭ ਸ਼ੋਕ. ਰੰਜ। ੨੮ ਮੂਲ ਕਾਰਣ. "ਬਾਰੰਬਾਰ ਬਾਰ ਪ੍ਰਭੂ ਜਪੀਐ." (ਸੁਖਮਨੀ) ੨੯ ਸਿੰਧੀ. ਖਲਹਾਨ ਵਿੱਚ ਅੰਨ ਦਾ ਢੇਰ। ੩੦ ਦਰਿਆ ਦਾ ਡੂੰਘਾ ਥਾਂ। ੩੧ ਇਹ ਸ਼ਬਦ ਦੇ ਅੰਤ ਲੱਗਕੇ ਵਰਸਾਉਣ ਵਾਲਾ ਅਰਥ ਦਿੰਦਾ ਹੈ, ਜੈਸੇ- ਗੌਹਰਬਾਰ (ਮੋਤੀ ਬਰਸਾਉਣ ਵਾਲਾ)#ਬਾਜਤ ਬਧਾਈ ਆਜ ਕਾਲੂ ਬੇਦੀ ਬਰ ਘਰ,#ਤਾਂਕੀ ਧੁਨਿ ਧਮਕ ਧਸੀ ਹੈ ਪਰੁ ਬਾਰ ਬਾਰ,#ਦੇਨ ਕੋ ਬਧਾਈ ਧਾਈ ਧਾਈ ਸੁ ਲੁਗਾਈ ਆਵੈਂ#ਮਾਈ ਔਰ ਧਾਈ ਧਾਈ ਹਰਖ ਸੋਂ ਬਾਰ ਬਾਰ,#ਬਿਗਸ ਬਿਗਸ ਬੇਦੀਬੰਸ ਬਾਰੇ ਬਾਰੇ ਬੂਢੇ,#ਬਖਸੀਸੈਂ ਬਖਸੈਂ ਬਤੀਸਰਨ ਬਾਰ ਬਾਰ,#ਬਿਪ੍ਰਨ ਪੈ ਬਸੁ ਬਹੁ ਬਰਸੇ ਸੁ ਬੇਦਿ ਬਰ,#ਬੰਦਿਨ ਪੈ ਬਸਨਾਦਿ ਬਾਲਕ ਪੈ ਬਾਰ ਬਾਰ.#(ਰਤਨਹਰੀ)#ਯਾਰ ਧਨ ਤਨ ਮਨ ਗੋਬਿੰਦ ਮ੍ਰਿਗਿੰਦ ਪਾਂਹਿ,#ਬੈਰਿਨ ਕੋ ਬਾਰ ਬਾਰਿ ਹਿੰਦਨ ਕੀ ਬਾਰ ਕੀ,#ਬਾਰ ਥੀ ਉਮਰ ਬਾਰ ਬੈਰਿਨ ਕੇ ਪਠ੍ਯੋ ਬਾਪ,#ਬਾਰ ਦੀਨੋ ਸੀਸ ਹਿਤ ਦੇਸ਼ ਸਮ ਬਾਰ ਕੀ,#ਬਾਰ ਬਾਰ ਚਾਰ ਨਾਉ ਕੌਮ ਕੀ ਉਬਾਰ ਲੀਨੀ,#ਬੂਡਤੀ ਥੀ ਬਾਰ ਨਾ ਲਗਾਈ ਬਾਰ ਬਾਰ ਕੀ,#ਬਾਰ ਤੋਂ ਅਨੇਕ ਬਾਰ ਚੂਕਤ ਅਚੂਕ ਪਿਤਾ!#ਹੂਜੀਓ ਕ੍ਰਿਪਾਲ ਮੇਰੀ ਬਾਰ ਕੇਹੀ ਬਾਰ ਕੀ?#(ਮੁਨਸ਼ਾ ਸਿੰਘ)...
ਵਿ- ਕੁਛ. ਕੁਝ. ਥੋੜਾ. ਤਨਿਕ। ੨. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. "ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ." (ਜੈਤ ਮਃ ੪) "ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ." (ਬਾਵਨ ਕਬੀਰ) "ਕਛੂ ਸਿਆਨਪ ਉਕਤਿ ਨ ਮੋਰੀ." (ਸੂਹੀ ਅਃ ਮਃ ੫) ੩. ਜਦ ਕਛੁ ਅਥਵਾ ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਵਸਤੁ ਅਥਵਾ ਪਦਾਰਥ ਦਾ ਅਰਥ ਰਖਦਾ ਹੈ. "ਸਭਕਛੁ ਪ੍ਰਾਪਤ ਹੋਇ ਤੁਮਕੋ." (ਸਲੋਹ)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਵਿ- ਸੱਚੀ। ੨. ਦੇਖੋ, ਸਾਚਿ....
ਸੰ. ਸੰਗ੍ਯਾ- ਵੈਰੀ. ਦੁਸ਼ਮਨ। ੨. ਚਕ੍ਰ ਸ਼ਸਤ੍ਰ....
ਅ਼. [دُکان] ਦੁੱਕਾਨ. ਸੰਗ੍ਯਾ- ਹੱਟ. ਉਹ ਮਕਾਨ ਜਿਸ ਤੇ ਵਪਾਰ ਦੀਆਂ ਚੀਜ਼ਾਂ ਦਾ ਲੈਣ- ਦੇਣ ਹੋਵੇ....
ਸੰਗ੍ਯਾ- ਮਿਠਾਸ. ਮਿਸ੍ਟਤਾ। ੨. ਮਿੱਠਾ ਅੰਨ. ਮਿਸ੍ਟਾੱਨ....