bhāvaiभावै
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)
रुचे. पसंद आवे. "जो तुधु भावै साई भली कारु." (जपु) २. भाउंदा. "जीउ भावै अंनु न पाणी." (गउ छंत मः ३) ३. व्य- भावें. चाहों, ख़्वाह. "जो देना सो देरहिओ, भावै तह तह जाहि." (बावन)
ਫ਼ਾ. [پشند] ਵਿ- ਮਨਭਾਉਂਦਾ. ਰੁਚਿ ਅਨੁਕੂਲ....
ਸਰਵ- ਤੁਝੇ. ਤੈਨੂੰ. ਤੇਰਾ. ਤੇਰੇ. "ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ." (ਸੋਦਰੁ) "ਤੁਧੁ ਜੇਵਡੁ ਅਵਰੁ ਨ ਭਾਲਿਆ." (ਸ੍ਰੀ ਮਃ ੫. ਪੈਪਾਇ)...
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)...
ਸਰਵ- ਸੈਵ. ਵਹੀ. ਓਹੀ. "ਜੋ ਤੁਧ ਭਾਵੈ ਸਾਈ ਭਲੀ ਕਾਰ." (ਜਪੁ) ੨. ਸੰਗ੍ਯਾ- ਸ੍ਵਾਮੀ. ਸਾਈਂ. "ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈਂ." (ਵਾਰ ਬਿਲਾ ਮਃ ੪) ੩. ਕਿਸੇ ਸੌਦੇ ਦੇ ਪੱਕਾ ਕਰਨ ਲਈ ਪੇਸ਼ਗੀ ਦਿੱਤੀ ਰਕਮ. ਸੰ. ਸਤ੍ਯੰਕਾਰ। ੪. ਫ਼ਾ. [شائی] ਸ਼ਾਈ. ਪਰਮੇਸੁਰ। ੫. ਅ਼. [ساعی] ਸਾਈ਼. ਕੋਸ਼ਿਸ਼ (ਪ੍ਰਯਤਨ) ਕਰਨ ਵਾਲਾ....
ਸ਼੍ਰੇਸ੍ਟ. ਉੱਤਮ. "ਭਲੀ ਸੁਹਾਵੀ ਛਾਪਰੀ." (ਸੂਹੀ ਮਃ ੫) "ਭਲੀਅ ਰੁਤੇ." (ਆਸਾ ਛੰਤ ਮਃ ੪)...
ਸੰ. ਸੰਗ੍ਯਾ- ਕਾਰੀਗਰ. ਹੱਥ ਨਾਲ ਕੰਮ ਕਰਨ ਵਾਲਾ। ੨. ਦੇਖੋ, ਕਾਰ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਦੇਖੋ, ਅੰਨ. "ਅੰਨੁ ਨ ਖਾਹਿ ਦੇਹੀ ਦੁਖੁ ਦੀਜੈ." (ਰਾਮ ਅਃ ਮਃ ੧)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਫ਼ਾ. [خواہ] ਵ੍ਯ- ਅਥਵਾ. ਜਾਂ ਵਾ। ੨. ਵਿ- ਚਾਹੁਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਖ਼ੈਰਖ਼੍ਵਾਹ. ਬਦਖ਼੍ਵਾਹ। ੩. ਸੰਗ੍ਯਾ- ਚਾਹ. ਰੁਚਿ. ਮੰਗ....
ਦੇਖੋ, ਦੇਣਾ....
ਜਾਂਹਿਂ. ਜਾਂਦੇ ਹਨ. "ਜਾਹਿ ਸਵਾਰੈ ਸਾਝ ਬਿਆਲ." (ਗਉ ਮਃ ੧) ੨. ਵਿ- ਜੈਸਾ. ਜੇਹਾ. "ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ." (ਵਿਚਿਤ੍ਰ) ਮੇਰੇ ਜੇਹੇ ਨੂੰ ਤ੍ਰਿਣ ਤੋਂ ਮੇਰੁ ਕਰੋਂ। ੩. ਸਰਵ- ਜਿਸ ਨੂੰ. ਜਿਸੇ. "ਬੇਦ ਸਕੈ ਨਹਿ ਜਾਹਿ ਬਤਾਈ." (ਕ੍ਰਿਸਨਾਵ) ੪. ਜਿਸ ਨੇ. "ਅਘਾਸੁਰ ਕੀ ਸਿਰੀ ਜਾਹਿ ਫਾਰੀ ਹੈ." (ਕ੍ਰਿਸਨਾਵ)...
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....