tuka, tukuटुक, टुकु
ਵਿ- ਅਲਪ. ਥੋੜਾ. ਜਰਾ. "ਅੰਜਨ ਦੇਇ ਸਭੈਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਕਟਾਕ੍ਸ਼੍ ਵਿੱਚ ਥੋੜੀ ਵਿਲਕ੍ਸ਼੍ਣਤਾ ਹੈ. ਭਾਵ- ਹਰੇਕ ਸੁਰਮੇਂ ਵਾਲੀ ਅੱਖ ਉਹ ਕਟਾਕ੍ਸ਼੍ ਪ੍ਰਗਟ ਨਹੀਂ ਕਰ ਸਕਦੀ। ੨. ਅੱਧਾ. ਅਰਧ. "ਟੁਕੁ ਦਮੁ ਕਰਾਰੀ ਜਉ ਕਰਉ." (ਤਿਲੰ ਕਬੀਰ) ਅੱਧਾ ਸ੍ਵਾਸ ਜੇ ਮਨ ਦੀ ਇਸਥਿਤੀ ਕਰੋ. ੩. ਕ੍ਰਿ. ਵਿ- ਥੋੜਾ- ਜੇਹਾ. ਜਰਾਸਾ। ੪. ਸੰਗ੍ਯਾ- ਰੋਟੀ ਦਾ ਟੁਕੜਾ. ਟੁੱਕਰ.
वि- अलप. थोड़ा. जरा. "अंजन देइ सभैकोई, टुकु चाहन माहि बिडानु." (मारू कबीर) कटाक्श् विॱच थोड़ी विलक्श्णता है. भाव- हरेक सुरमें वाली अॱख उह कटाक्श् प्रगट नहीं कर सकदी। २. अॱधा. अरध. "टुकु दमु करारी जउ करउ." (तिलं कबीर) अॱधा स्वास जे मन दीइसथिती करो. ३. क्रि. वि- थोड़ा- जेहा. जरासा। ४. संग्या- रोटी दा टुकड़ा. टुॱकर.
ਸੰ. ਅਲਪ. ਵਿ- ਥੋੜਾ. ਕਮ. ਤੁੱਛ. "ਅਲਪ ਸੁਖ ਅਵਿਤ ਚੰਚਲ." (ਸਹਸ ਮਃ ੫) ੨. ਅਲਿਪਤ. ਅਲੇਪ. ਨਿਰਲੇਪ. "ਅਲਪ ਮਾਇਆ ਜਲ ਕਮਲ ਰਹਤਹ." (ਸਹਸ ਮਃ ੫) "ਰਹਿਤ ਬਿਕਾਰ ਅਲਪ ਮਾਇਆ ਤੇ" (ਸਾਰ ਮਃ ੫) ੩. ਕਾਵ੍ਯ ਦਾ ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਆਧੇਯ ਨਾਲੋਂ ਆਧਾਰ ਕਮ ਅਥਵਾ ਸੂਖਮ ਵਰਣਨ ਕਰਨਾ.#"ਅਲਪ" ਦਾ ਉਦਾਹਰਣ-#"ਨੌਮੇ ਸਤਿਗੁਰੁ ਦੇ ਪ੍ਰਗਟਣ ਦੀ,#ਸਿੱਖਾਂ ਜਦ ਸੁਧ ਪਾਈ।#ਭਯੋ ਰੁਮਾਂਚ ਟੁੱਟੀਆਂ ਤਣੀਆਂ,#ਨੈਨਾਂ ਛਹਿਬਰ ਲਾਈ."#ਆਨੰਦ ਆਧੇਯ ਨਾਲੋਂ ਸਿੱਖਾਂ ਦਾ ਤਨ ਆਧਾਰ ਛੋਟਾ ਹੈ, ਕਿਉਂਕਿ ਉਸ ਵਿੱਚ ਸਮਾ ਨਹੀਂ ਸਕਿਆ.#"ਕੰਕਨ ਕਰੀ ਹੈ ਛਾਪ ਸੋਊ ਹੈ ਢਰ ਢਲਾਤ." (ਹਨੂ) ਛਾਪ ਆਧੇਯ ਨਾਲੋਂ ਸੀਤਾ ਦੀ ਭੁਜਾ ਆਧਾਰ ਨੂੰ ਸੂਖਮ ਵਰਣਨ ਕੀਤਾ....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਸੰ. अञ्जन. ਸੰਗ੍ਯਾ- ਸੁਰਮਾ. ਕੱਜਲ. ਦੇਖੋ, ਅੰਜ ਧਾ. "ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. ਸ੍ਯਾਹੀ. ਰੌਸ਼ਨਾਈ। ੩. ਮਾਇਆ. "ਅੰਜਨ ਮਾਹਿ. ਨਿਰੰਜਨ ਰਹੀਐ." (ਸੂਹੀ ਮਃ ੧) ੪. ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫. ਰਾਤ। ੬. ਅਭ੍ਯੰਜਨ. ਲੇਪ. ਬਟਨਾ. ਦੇਖੋ, ਅੰਜ ਧਾ. "ਗਿਆਨ ਅੰਜਨਿ ਮੇਰਾ ਮਨੁ ਇਸਨਾਨੈ." (ਧਨਾ ਅਃ ਮਃ ੫) ੭. ਕਿਰਲੀ. ਛਿਪਕਲੀ। ੮. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. "ਆਪੇ ਸਭ ਘਟ ਭੋਗਵੈ ਸੁਆਮੀ. ਆਪੇ ਹੀ ਸਭ ਅੰਜਨ." (ਵਾਰ ਬਿਹਾ ਮਃ ੪) "ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ." (ਮਲਾ ਅਃ ਮਃ ੧) ੯. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਦੁਲਹਾ ਦੁਲਹਨ ਦੇ ਵਸਤ੍ਰ ਨੂੰ ਦਿੱਤੀ ਗੰਢ....
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਵਿ- ਅਲਪ. ਥੋੜਾ. ਜਰਾ. "ਅੰਜਨ ਦੇਇ ਸਭੈਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਕਟਾਕ੍ਸ਼੍ ਵਿੱਚ ਥੋੜੀ ਵਿਲਕ੍ਸ਼੍ਣਤਾ ਹੈ. ਭਾਵ- ਹਰੇਕ ਸੁਰਮੇਂ ਵਾਲੀ ਅੱਖ ਉਹ ਕਟਾਕ੍ਸ਼੍ ਪ੍ਰਗਟ ਨਹੀਂ ਕਰ ਸਕਦੀ। ੨. ਅੱਧਾ. ਅਰਧ. "ਟੁਕੁ ਦਮੁ ਕਰਾਰੀ ਜਉ ਕਰਉ." (ਤਿਲੰ ਕਬੀਰ) ਅੱਧਾ ਸ੍ਵਾਸ ਜੇ ਮਨ ਦੀ ਇਸਥਿਤੀ ਕਰੋ. ੩. ਕ੍ਰਿ. ਵਿ- ਥੋੜਾ- ਜੇਹਾ. ਜਰਾਸਾ। ੪. ਸੰਗ੍ਯਾ- ਰੋਟੀ ਦਾ ਟੁਕੜਾ. ਟੁੱਕਰ....
ਕ੍ਰਿ- ਇੱਛਾ ਕਰਨਾ. ਲੋੜਨਾ। ੨. ਦੇਖਣਾ. ਦੇਖੋ, ਟੁਕ। ੩. ਸੰਗ੍ਯਾ- ਇੱਛਾ. ਅਭਿਲਾਖਾ. "ਮਨਹੁ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)...
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਸੰ. ਵਿਡੰਬਨ. ਆਡੰਬਰ (ਦਿਖਾਵਾ) ਕਰਨ ਦੀ ਕ੍ਰਿਯਾ। ੨. ਨਕਲ (ਸ੍ਵਾਂਗ) ਕਰਨਾ। ੩. ਨਿੰਦਾ (ਬਦਨਾਮੀ) ਕਰਨੀ। ੪. ਉਪਹਾਸ (ਹਾਸੀ) ਕਰਨੀ। ੫. ਧੋਖਾ ਦੇਣ ਦੀ ਕ੍ਰਿਯਾ. "ਆਸ ਬਿਡਾਣੀ ਲਾਹੀ." (ਗੂਜ ਮਃ ੫) ਧੋਖਾ ਦੇਣ ਵਾਲੀ ਉਮੀਦ ਤਿਆਗੀ. "ਲਾਹਿ ਬਿਡਾਨੀ ਆਸ." (ਬਾਵਨ) "ਅੰਜਨੁ ਦੇਇ ਸਭੈ ਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਦੇਖਣ ਵਿੱਚ ਆਡੰਬਰ ਦੀ ਜਰੂਰਤ ਹੈ। ੬. ਸੰਪ੍ਰਦਾਈ ਗ੍ਯਾਨੀ ਬਿਡਾਨ ਦਾ ਅਰਥ ਹੈਰਾਨੀ ਅਤੇ ਓਪਰਾ (ਬੇਗਾਨਾ) ਭੀ ਕਰਦੇ ਹਨ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. कटाक्ष ਸੰਗ੍ਯਾ- ਅੱਖ ਦੇ ਕੋਏ ਨਾਲ ਦੇਖਣਾ. ਟੇਢੀ ਨਜਰ. ਬਾਂਕੀ ਚਿਤਵਨ. "ਕ੍ਰਿਪਾ ਖਟਾਖ੍ਯ ਅਵਿਲੋਕਨ ਕੀਨਉ." (ਧਨਾ ਮਃ ੫) "ਜਿਨਿ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ." (ਨਟ ਮਃ ੪) ੨. ਵ੍ਯੰਗ ਵਾਕ੍ਯ. ਰਮਜ। ੩. ਤਾਨਾ. ਤਨਜ਼....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਸੰ. अधम. ਵ੍ਯ- ਹੇਠ. ਥੱਲੇ. ਦੇਖੋ, ਅਰਧ ਉਰਧ। ੨. ਸੰ. अर्द्घ. ਅਰ੍ਧ. ਵਿ- ਅੱਧਾ. ਨਿਸਫ. "ਅਰਧ ਸਰੀਰ ਕਟਾਈਐ." (ਸਿਰੀ ਅਃ ਮਃ ੧) ੩. ਅੱਧ. ਭਾਵ- ਮਧ੍ਯ. "ਅਧੋ ਉਰਧ ਅਰਧੰ." (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ. ੪. ਸੰ. अर्ध्य- ਅਧ੍ਯ. ਪੂਰਾ ਕਰਨ ਲਾਇਕ। ੫. ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. ੬. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ, ਅਰਧਿ। ੬. ਜੀਵਾਤਮਾ. ਦੇਖੋ, ਅਰਧ ਉਰਧ ੪....
ਸਾਹ. ਸ੍ਵਾਸ. ਦੇਖੋ, ਦਮ ੬. "ਇਕੁ ਦਮੁ ਸਾਚਾ ਵੀਸਰੈ." (ਮਃ ੩. ਵਾਰ ਬਿਹਾ)...
ਕਰਾਰਾ ਦਾ ਇਸਤ੍ਰੀ ਲਿੰਗ. ਦੇਖੋ, ਕਰਾਰਾ. ਸੰਗ੍ਯਾ- ਦ੍ਰਿੜ੍ਹਤਾ। ੨. ਇਸਥਿਤੀ. "ਟੁਕ ਦਮ ਕਰਾਰੀ ਜਉ ਕਰਉ." (ਤਿਲੰ ਕਬੀਰ) ੩. ਵਿ- ਦ੍ਰਿੜ੍ਹ. ਮਜਬੂਤ. "ਵਿੱਚ ਹਉਮੈ ਭੀਤ ਕਰਾਰੀ." (ਮਲਾ ਮਃ ੪) ੪. ਔਖੀ. ਮੁਸ਼ਕਿਲ. "ਹੁਕਮੀ ਬੰਦੇ ਕਾਰ ਕਰਾਰੀ." (ਭਾਗੁ) ੫. ਪ੍ਰਤਿਗ੍ਯਾ. ਇਕਰਾਰ. "ਹਮ ਸੋਂ ਇਹ ਬਿਧਿ ਕਰੈਂ ਕਰਾਰੀ." (ਗੁਰੁਸੋਭਾ)...
ਦੇਖੋ, ਕਰਣਾ. "ਕਰਉ ਸੇਵਾ ਗੁਰੁ ਲਾਗਉ ਚਰਨ." (ਧਨਾ ਅਃ ਮਃ ੫) ੨. ਸੰਗ੍ਯਾ- ਕਰਮ. ਕ਼ਦਮ. ਡਿੰਘ. ਡੇਢ ਗਜ਼ ਪ੍ਰਮਾਣ. "ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ." (ਪ੍ਰਭਾ ਅਃ ਮਃ ੧) ੩. ਕਰਉਂ. ਕਰਦਾ ਹਾਂ....
ਸੰ. श्र्वास ਧਾ- ਸਾਹ ਲੈਣਾ. ਹਾਹੁਕਾ ਲੈਣਾ। ੨. ਸ਼੍ਵਾਸ. ਸੰਗ੍ਯਾ- ਦਮ. ਸਾਹ. ਪ੍ਰਾਣ ਦੇ ਆਉਣ ਜਾਣ ਦਾ ਭਾਵ। ੩. ਦਮਾ. ਦਮਕਸ਼ੀ। ੪. ਸੰ. स्वास् ਤਿੱਖੇ ਮੂੰਹ ਵਾਲਾ ਅਗਨਿ। ੫. ਤਿੱਖੀ ਧਾਰ ਵਾਲਾ ਸ਼ਸਤ੍ਰ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)...
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....