chāhana, chāhanāचाहन, चाहना
ਕ੍ਰਿ- ਇੱਛਾ ਕਰਨਾ. ਲੋੜਨਾ। ੨. ਦੇਖਣਾ. ਦੇਖੋ, ਟੁਕ। ੩. ਸੰਗ੍ਯਾ- ਇੱਛਾ. ਅਭਿਲਾਖਾ. "ਮਨਹੁ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)
क्रि- इॱछा करना. लोड़ना। २. देखणा. देखो, टुक। ३. संग्या- इॱछा. अभिलाखा. "मनहु प्रतीखत पुरवी चाहन." (गुप्रसू)
ਦੇਖੋ, ਇਛਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਚਾਹੁਣਾ. ਇਛਾ ਕਰਨਾ. "ਕੀਤਾ ਲੋੜ ਸੁ ਹੋਇ." (ਸ੍ਰੀ ਮਃ ੫) ੨. ਖੋਜਣਾ. ਟੋਲਣਾ. "ਐਸਾ ਸਤਿਗੁਰੁ ਲੋੜਿ ਲਹੁ." (ਸ੍ਰੀ ਮਃ ੩)...
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)...
ਵਿ- ਅਲਪ. ਥੋੜਾ. ਜਰਾ. "ਅੰਜਨ ਦੇਇ ਸਭੈਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਕਟਾਕ੍ਸ਼੍ ਵਿੱਚ ਥੋੜੀ ਵਿਲਕ੍ਸ਼੍ਣਤਾ ਹੈ. ਭਾਵ- ਹਰੇਕ ਸੁਰਮੇਂ ਵਾਲੀ ਅੱਖ ਉਹ ਕਟਾਕ੍ਸ਼੍ ਪ੍ਰਗਟ ਨਹੀਂ ਕਰ ਸਕਦੀ। ੨. ਅੱਧਾ. ਅਰਧ. "ਟੁਕੁ ਦਮੁ ਕਰਾਰੀ ਜਉ ਕਰਉ." (ਤਿਲੰ ਕਬੀਰ) ਅੱਧਾ ਸ੍ਵਾਸ ਜੇ ਮਨ ਦੀ ਇਸਥਿਤੀ ਕਰੋ. ੩. ਕ੍ਰਿ. ਵਿ- ਥੋੜਾ- ਜੇਹਾ. ਜਰਾਸਾ। ੪. ਸੰਗ੍ਯਾ- ਰੋਟੀ ਦਾ ਟੁਕੜਾ. ਟੁੱਕਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਭਿਲਾਸਾ. ਸੰਗ੍ਯਾ- ਬਹੁਤ ਇੱਛਾ. ਤੀਬ੍ਰ ਵਾਸਨਾ। ੨. ਕਾਮਨਾ. ਚਾਹ....
ਮਨ ਸੇ. ਮਨ ਤੋਂ. "ਮਨਹੁ ਛੋਡਿ ਵਿਕਾਰ." (ਆਸਾ ਮਃ ੧) ੨. ਕ੍ਰਿ. ਵਿ- ਮਾਨੋ. ਜਨੁ. ਗੋਯਾ. ਜਾਣੀਓਂ....
ਦੇਖੋ, ਪੁਰਬੀ। ੨. ਪੂਰਣ ਹੋਈ. "ਮਨੋ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)...
ਕ੍ਰਿ- ਇੱਛਾ ਕਰਨਾ. ਲੋੜਨਾ। ੨. ਦੇਖਣਾ. ਦੇਖੋ, ਟੁਕ। ੩. ਸੰਗ੍ਯਾ- ਇੱਛਾ. ਅਭਿਲਾਖਾ. "ਮਨਹੁ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)...