phāhīफाही
ਦੇਖੋ, ਫਾਹਾ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਧਿਆਨ ਫਾਹੁਣ ਵਿੱਚ ਹੈ, ਅਤੇ ਭੇਖ ਸੰਤਾਂ ਦਾ ਹੈ. ਦੇਖੋ, ਮਲੂਕ.
देखो, फाहा. "फाही सुरति मलूकी वेस." (स्री मः १) धिआन फाहुण विॱच है, अते भेख संतां दा है. देखो, मलूक.
ਸੰਗ੍ਯਾ- ਪਾਸ਼. ਫਾਹੀ. ਫੰਧਾ. "ਫਾਹੇ ਕਾਟੇਮਿਟੇ ਗਵਨ." (ਬਾਵਨ) ੨. ਕਮੰਦ. "ਲੈ ਫਾਹੇ ਰਾਤੀ ਤੁਰਹਿ." (ਵਾਰ ਗਉ ੧. ਮਃ ੫) ਚੋਰ ਮਕਾਨ ਉੱਪਰ ਚੜ੍ਹਨ ਉਤਰਨ ਲਈ ਕਮੰਦ ਰੰਖਦੇ ਹਨ....
ਦੇਖੋ, ਫਾਹਾ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਧਿਆਨ ਫਾਹੁਣ ਵਿੱਚ ਹੈ, ਅਤੇ ਭੇਖ ਸੰਤਾਂ ਦਾ ਹੈ. ਦੇਖੋ, ਮਲੂਕ....
ਸੰਗ੍ਯਾ- ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੨. ਧਿਆਨ. ਤਵੱਜੋ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ, ਸੁਰਤਿ ਸਿਮ੍ਰਤਿ। ੩. ਉੱਤਮ ਪ੍ਰੀਤਿ. ਸ਼੍ਰੇਸ੍ਠ ਰਤਿ. "ਦੂਧ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੪. ਸ਼੍ਰੁਤਿ ਵੇਦ। ੫. ਸੁਣਨਾ. ਸ਼੍ਰਵਣਸ਼ਕਤਿ. "ਸ੍ਰਵਨਿ ਨ ਸੁਰਤਿ." (ਗਉ ਮਃ ੫) ੬. ਕੰਨ. ਸ਼੍ਰੋਤ੍ਰ. "ਸਬਦ ਸੁਰਤਿ ਪਰੈ." (ਭਾਗੁ) ੭. ਸ੍ਵਰ ਦਾ ਵਿਭਾਗ. ਸ਼੍ਰੁਤਿ. "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ੬....
(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. ਸੰਗ੍ਯਾ- ਪ੍ਰਵੇਸ਼. ਦਖਲ। ੨. ਰਹਿਣ ਦਾ ਥਾਂ. ਘਰ. ਤੰਬੂ। ੩. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹। ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ." (ਸ. ਫਰੀਦ) ੪. ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ੫. ਵੇਸ਼੍ਯਾ (ਕੰਚਨੀ) ਦਾ ਘਰ। ੬. ਵਪਾਰ. ਵਣਿਜ। ੭. ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ." (ਮਃ ੧. ਵਾਰ ਮਾਝ) ੮. ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ." (ਸੋਹਿਲਾ) ੯. ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਭੇਸ. "ਭੇਖ ਅਨੇਕ ਅਗਨਿ ਨਹੀ ਬੂਝੈ." (ਸੁਖਮਨੀ) ੨. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. "ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਤਕੇ ਦਨੁ ਧੋਇ." (ਮਃ ੩. ਵਾਰ ਸਾਰ) ੩. ਭਿਕ੍ਸ਼ੁ ਭਿਖਾਰੀ. ਦੇਖੋ, ਜੰਤਭੇਖ ੨....
ਅ਼. [مُلوُک] ਮੁਲੂਕ. ਮਲਿਕ ਦਾ ਬਹੁਵਚਨ. ਬਾਦਸ਼ਾਹ ਲੋਕ. ਮਹਾਰਾਜੇ. "ਖਾਨ ਮਲੂਕ ਕਹਾਇਦੇ, ਕੋ ਰਹਣੁ ਨ ਪਾਸੀ." (ਮਃ ੪. ਵਾਰ ਸਾਰ) ੨. ਵਿ- ਸੁੰਦਰ, ਕੋਮਲ ਅਤੇ ਆਰਾਮਤਲਬ ਲਈ ਪੰਜਾਬੀ ਵਿੱਚ ਮਲੂਕ ਸ਼ਬਦ ਵਰਤਿਆ ਜਾਂਦਾ ਹੈ. ਇਸ ਦਾ ਮੂਲ ਭੀ ਅ਼ਰਬੀ ਮੁਲੂਕ ਹੈ, ਕਿਉਂਕਿ ਇਹ ਸਿਫਤਾਂ ਬਾਦਸ਼ਾਹਾਂ ਵਿੱਚ ਘਟਦੀਆਂ ਹਨ. "ਕੋਮਲ ਬਹੁ ਮਲੂਕ ਤਵ ਹਾਥ." (ਗੁਪ੍ਰਸੂ)...