naubata, naubatiनउबत, नउबति
ਅ਼. [نوَبت] ਨੌਬਤ. ਸੰਗ੍ਯਾ- ਬਾਰੀ। ੨. ਦਸ਼ਾ. ਹ਼ਾਲਤ। ੩. ਵੇਲਾ. ਸਮਾਂ। ੪. ਪਹਿਰਾ। ੫. ਵਡਾ ਨਗਾਰਾ. "ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ." (ਸਲੋਕ)
अ़. [نوَبت] नौबत. संग्या- बारी। २. दशा. ह़ालत। ३. वेला. समां। ४. पहिरा। ५. वडा नगारा. "कबीर नउबति आपनी दिन दस लेहु बजाइ." (सलोक)
ਅ਼. [نوَبت] ਸੰਗ੍ਯਾ- ਵਡਾ ਨਗਾਰਾ। ੨. ਬਾਰੀ (ਵਾਰੀ). ੩. ਦਸ਼ਾ. ਹਾਲਤ। ੪. ਪਹਿਰਾ. ਚੌਕੀ। ੫. ਦਰਬਾਰੀ ਖ਼ੇਮਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਦ੍ਵਾਰ. ਤਾਕੀ. "ਸਾਧਸੰਗਤਿ ਸਚਖੰਡ ਹੈ ਆਇ ਝਰੋਖੈ ਖੋਲੈ ਬਾਰੀ." (ਭਾਗੁ) ੨. ਵਾਟਿਕਾ. ਵਾੜੀ. "ਕਹੂੰ ਹਾਥ ਪੈ ਲਗਾਵੈ ਬਾਰੀ." (ਅਕਾਲ) "ਨਾਉਂ ਮੇਰੇ ਖੇਤੀ ਨਾਉ ਮੇਰੀ ਬਾਰੀ." (ਭੈਰ ਕਬੀਰ) ੩. ਬਾਲਿਕਾ. ਲੜਕੀ. "ਹਮ ਜਾਨਤ ਹੈਂ ਤੁਮ ਹੋਂ ਸਭ ਬਾਰੀ." (ਕ੍ਰਿਸਨਾਵ) ੪. ਵਾਰਿ. ਜਲ. "ਜਾਇ ਸਪਰਸ੍ਯੋ ਸੁੰਦਰ ਬਾਰੀ." (ਗੁਪ੍ਰਸੂ) ੫. ਵਾਲੀ. ਕੰਨਾ ਦਾ ਛੋਟਾ ਕੁੰਡਲ, ਜੋ ਇਸਤ੍ਰੀਆਂ ਪਹਿਰਦੀਆਂ ਹਨ। ੬. ਬਾੜ. ਖੇਤ ਦੀ ਰਖ੍ਯਾ ਲਈ ਬਣਾਇਆ ਘੇਰਾ। ੭. ਅੱਗੇ ਪਿੱਛੇ ਦੇ ਸਿਲਸਿਲੇ ਨਾਲ ਆਉਣ ਵਾਲਾ ਮੌਕਾ. ਵਾਰੀ. ਕ੍ਰਮ। ੮. ਇੱਕ ਜਾਤਿ, ਜੋ ਸ਼ਾਦੀ ਦੇ ਸਮੇਂ ਮਸਾਲ (ਮਸ਼ਅ਼ਲ) ਮਚਾਉਣ ਦੀ ਰਸਮ ਕਰਦੀ ਹੈ। ੯. ਉਹ ਲਾਗੀ ਅਥਵਾ ਪਿੰਡ ਦਾ ਕਮੀਨ, ਜੋ ਵਾਰੀ ਸਿਰ ਆਪਣੀ ਨੌਕਰੀ ਪੁਰ ਆਵੇ. ਨਾਈ ਆਦਿਕ ਸਭ ਬਾਰੀ ਕਹੇ ਜਾਂਦੇ ਹਨ. "ਪੂਛਨ ਕੋ ਇਕ ਪਠਿਓ ਬਾਰੀ." (ਗੁਰੁਸੋਭਾ) ੧੦. ਬਿਆਸ ਅਤੇ ਰਾਵੀ ਦੇ ਮੱਧ ਦੇ ਦੇਸ਼ ਲਈ ਸੰਕੇਤ, ਜਿਵੇਂ ਬਾਰੀ ਦੋਆਬ। ੧੧. ਅ਼. [باری] ਕਰਤਾਰ. ਪਾਰਬ੍ਰਹਮ....
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਦੇਖੋ, ਪਹਰਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਫ਼ਾ. [نقارہ] ਨੱਕ਼ਾਰਹ. ਸੰਗ੍ਯਾ- ਧੌਂਸਾ. ਦੁੰਦੁਭਿ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਅ਼. [نوَبت] ਨੌਬਤ. ਸੰਗ੍ਯਾ- ਬਾਰੀ। ੨. ਦਸ਼ਾ. ਹ਼ਾਲਤ। ੩. ਵੇਲਾ. ਸਮਾਂ। ੪. ਪਹਿਰਾ। ੫. ਵਡਾ ਨਗਾਰਾ. "ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ." (ਸਲੋਕ)...
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਲਓ. ਅੰਗੀਕਾਰ ਕਰੋ. ਦੇਖੋ, ਲੇਹੁ. "ਲੇਹੁ ਆਰਤੀ, ਹੋ ਪੁਰਖ ਨਿਰੰਜਨਾ !" (ਪ੍ਰਭਾ ਕਬੀਰ)...
ਸ- ਲੋਕ. ਉਹੀ ਲੋਕ. ਵਹੀ ਦੇਸ਼। ੨. ਸੰ. ਸਾਲੋਕ੍ਯ. ਮੁਕਤਿ ਦਾ ਇੱਕ ਭੇਦ, ਜਿਸ ਦਾ ਰੂਪ ਹੈ ਕਿ ਉਪਾਸ੍ਯ ਦੇ ਲੋਕ ਵਿੱਚ ਜਾ ਰਹਿਣਾ। ੩. ਸੰ. ਸ਼੍ਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। ੪. ਯਸ਼ ਦਾ ਗੀਤ। ੫. ਛੰਦ. ਪਦ ਕਾਵ੍ਯ. ਪਦ੍ਯ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਲੋਕ" ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ "ਗੁਰੁ ਛੰਦ ਦਿਵਾਕਰ" ਵਿੱਚ ਦਿਖਾਏ ਗਏ ਹਨ। ੬. ਦੇਖੋ, ਅਨੁਸ੍ਟੁਭ। ੭. ਦੇਖੋ, ਸੱਲੋਕ....