ਵਾਉ

vāuवाउ


ਸੰ. ਵਾਯੁ. ਪਵਨ. "ਤਾਤੀ ਵਾਉ ਨ ਲਗਈ." (ਬਿਲਾ ਮਃ ੫) ੨. ਸੰ. ਵਿ- ਮਨ ਭਾਉਂਦਾ. ਦਿਲਪਸੰਦ. "ਨਾਨਕ ਬੈਠਾ ਭਖੈ ਵਾਉ." (ਵਾਰ ਮਾਰੂ ੨. ਮਃ ੫) ਮਨਭਾਵਨ ਦਾ ਨਾਮ ਭਾਖਦਾ (ਕਥਨ ਕਰਦਾ) ਹੈ। ੩. ਅਸਰ ਬਿਨਾ. ਵ੍ਰਿਥਾ. ਅਸਾਰ. "ਜੋ ਜੀਅ ਹੋਇ ਸੁ ਉਗਵੈ, ਮੁਹਕਾ ਕਹਿਆ ਵਾਉ." (ਮਃ ੨. ਵਾਰ ਆਸਾ).


सं. वायु. पवन. "ताती वाउ न लगई." (बिला मः ५) २. सं. वि- मन भाउंदा. दिलपसंद. "नानक बैठा भखै वाउ." (वार मारू २. मः ५) मनभावन दा नाम भाखदा (कथन करदा) है। ३.असर बिना. व्रिथा. असार. "जो जीअ होइ सु उगवै, मुहका कहिआ वाउ." (मः २. वार आसा).