ਤੇਲ, ਤੇਲੁ

tēla, tēluतेल, तेलु


ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ.


सं. तैल. संग्या- तिल दा विकार. तिलां दी चिकनाई. सभ तों पहिलां तिलां विॱचों इह पदारथ कॱढिआ, इस लई नाम तेल होइआ. हुण सरसों (सर्हों) आदि दा रस भी तेल ही कहीदा है. "तेल जले बाती ठहरानी." (आसा कबीर) स्वास तेल, आयु बॱती. "दीपकु बांधि धरिओ बिनु तेल." (राम कबीर) भाव- ग्यानदीपक.