ਸਹਜ, ਸਹਜੁ

sahaja, sahajuसहज, सहजु


ਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗ੍ਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸਲ ਪ੍ਰਕ੍ਰਿਤਿ. "ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਆ ਕੋ ਸਹਜੁ ਨ ਜਾਈ।।" (ਆਸਾ) ੪. ਵਿਚਾਰ. ਵਿਵੇਕ. "ਸਹਜੇ ਗਾਵਿਆ ਥਾਇ ਪਵੈ." (ਸ੍ਰੀ ਅਃ ਮਃ ੩) ੫. ਗ੍ਯਾਨ. "ਕਰਮੀ ਸਹਜ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਗੁਰੁ ਬਿਨ ਸਹਜ ਨ ਊਪਜੈ ਭਾਈ, ਪੂਛਹੁ ਗਿਆਨੀਆ ਜਾਇ." (ਸੋਰ ਅਃ ਮਃ ੩) ੬. ਆਨੰਦ. ਸ਼ੋਕ ਦਾ ਅਭਾਵ. "ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ." (ਸ੍ਰੀ ਅਃ ਮਃ ੩) ੭. ਸੁਸ਼ੀਲ. ਪਤਿਵ੍ਰਤ। ੮. ਪਾਰਬ੍ਰਹਮ. ਕਰਤਾਰ. "ਸਹਜ ਸਾਲਾਹੀ ਸਦਾ ਸਦਾ." (ਸ੍ਰੀ ਅਃ ਮਃ ੩) ੯. ਸਨਮਾਨ. ਆਦਰ। ੧੦. ਕ੍ਰਿ. ਵਿ- ਨਿਰਯਤਨ. "ਸਤਿਗੁਰੁ ਤ ਪਾਇਆ ਸਹਜ ਸੇਤੀ." (ਅਨੰਦੁ) ੧੧. ਸ੍ਵਾਭਾਵਿਕ. "ਜੋ ਕਿਛੁ ਹੋਇ ਸੁ ਸਹਜੇ ਹੋਇ." (ਵਾਰ ਬਿਲਾ ਮਃ ੩) "ਸਹਜੇ ਜਾਗੈ ਸਹੇਜੇ ਸੋਵੈ." (ਵਾਰ ਸੋਰ ਮਃ ੩) ੧੨. ਆਸਾਨੀ ਨਾਲ. "ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ." (ਸ. ਕਬੀਰ) ੧੩. ਸਿੰਧੀ. ਸੰਗ੍ਯਾ- ਘੋਟੀ ਹੋਈ ਭੰਗ.


सं. सहज वि- साथ पैदा होण वाला. जो नाल जंमे। २. संग्या- साथ पैदा होण वाला (जौड़ा जंमिआ) भाई। ३. स्वभाव. ख़ो. आदत. फ़ितरत. असल प्रक्रिति. "अंम्रितु लै लै नीम सिंचाई। कहित कबीर उआ को सहजु न जाई।।" (आसा) ४. विचार. विवेक. "सहजे गाविआ थाइ पवै." (स्री अः मः ३) ५. ग्यान. "करमी सहज न ऊपजै विणु सहजै सहसा न जाइ." (अनंदु) "गुरु बिन सहज न ऊपजै भाई, पूछहु गिआनीआ जाइ." (सोर अः मः ३) ६. आनंद. शोक दा अभाव. "चउथै पद महि सहज है गुरमुखि पलै पाइ." (स्री अः मः ३) ७. सुशील. पतिव्रत। ८. पारब्रहम. करतार. "सहज सालाही सदा सदा." (स्री अः मः ३) ९. सनमान. आदर। १०. क्रि. वि- निरयतन. "सतिगुरु त पाइआ सहज सेती." (अनंदु) ११. स्वाभाविक. "जो किछु होइ सु सहजे होइ." (वार बिला मः ३) "सहजे जागै सहेजे सोवै." (वार सोर मः ३) १२. आसानी नाल. "मुकति दुआरा मोकला सहिजेआवउ जाउ." (स. कबीर) १३. सिंधी. संग्या- घोटी होई भंग.