chhataछॱत
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ.
संग्या- छात. छाया. सक़फ़ इस दा मूल छादित है। २. छत्र. आतपत्र। ३. देखो, छॱत बनूड़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੱਤ. "ਚਹੁਁ ਦਰ ਪਰ ਕਰ ਕਰ ਇਕ ਛਾਤ." (ਗੁਪ੍ਰਸੂ) ੨. ਸੰ. ਵਿ- ਦੁਬਲਾ. ਪਤਲਾ....
ਦੇਖੋ, ਛਾਇਆ....
ਅ਼. [سقف] ਸੰਗ੍ਯਾ- ਛੱਤ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ." (ਮਾਰੂ ਅਃ ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। ੩. ਵਿ- ਛਤ੍ਰਾਕਾਰ. ਘਟਾਟੋਪ. "ਦਹ ਦਿਸ ਛਤ੍ਰ ਮੇਘ ਘਟਾ." (ਸੋਰ ਮਃ ੫) ੪. ਕ੍ਸ਼੍ਤ੍ਰਿਯ. ਛਤ੍ਰੀ. ਦੇਖੋ, ਛਿਤੰਕੀਸ....
ਸੰ. आतपत्र. ਸੰਗ੍ਯਾ- ਆਤਪ (ਧੁੱਪ) ਤੋਂ ਤ੍ਰ (ਬਚਾਉਣ ਵਾਲਾ) ਛਤ੍ਰ. ਛਤਰੀ। ੨. ਰਾਜ੍ਯ ਦਾ ਚਿੰਨ੍ਹ ਰੂਪ ਛਤ੍ਰ. "ਸਿਰ ਆਤਪਤੁ ਸਚੋ ਤਖਤ." (ਸਵੈਯੇ ਮਃ ੪. ਕੇ)...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਪੁਰਾਣਾ ਮਸ਼ਹੂਰ ਨਗਰ, ਜੋ ਪਟਿਆਲਾ ਰਾਜ ਵਿੱਚ ਨਜਾਮਤ ਪਟਿਆਲੇ ਦੀ ਤਸੀਲ ਰਾਜਪੁਰਾ, ਥਾਣਾ ਲਾਲੜੂ ਵਿੱਚ ਰੇਲਵੇ ਸਟੇਸ਼ਨ ਰਾਜਪੁਰੇ ਤੋਂ ਉੱਤਰ ਪੂਰਵ ੯. ਮੀਲ ਹੈ. ਮੁਸਲਮਾਨ ਰਾਜ ਸਮੇਂ ਇਹ ਵਡਾ ਮਸ਼ਹੂਰ ਸ਼ਹਿਰ ਛੱਤ ਬਨੂੜ ਕਰਕੇ ਪ੍ਰਸਿੱਧ ਸੀ, ਜੋ ਛੱਤ ਅਤੇ ਬਨੂੜ ਪਿੰਡਾਂ ਦਾ ਸਾਂਝਾ ਨਾਉਂ ਹੈ.#ਕੁਕਰਮੀਆਂ ਨੂੰ ਸਜਾ ਦੇਣ ਲਈ ਜਦ ਤੋਂ ਬੰਦੇ ਬਹਾਦੁਰ ਨੇ ਇਹ ਉਜਾੜਿਆ ਹੈ, ਫੇਰ ਰੌਣਕ ਨਹੀਂ ਹੋਈ. ਪੁਰਾਣੇ ਖੰਡਰਾਤ ਪਏ ਹਨ. ਹੁਣ ਛੱਤ ਅਤੇ ਬਨੂੜ ਸਾਧਾਰਣ ਪਿੰਡ ਰਹਿ ਗਏ ਹਨ, ਜਿਨ੍ਹਾਂ ਦੇ ਵਿਚਕਾਰ ਚਾਰ ਮੀਲ ਦੀ ਵਿੱਥ ਹੈ....