tolāतोला
ਸੰਗ੍ਯਾ- ਤੋਲਕ. ਤੋਲਣ ਵਾਲਾ। ੨. ਸੰ. ਤੋਲ ਅਤੇ ਤੋਲਕ. ੧੨. ਮਾਸ਼ਾ ਭਰ ਵਜ਼ਨ. ਫ਼ਾ. [تولہ] ਤੋਲਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ਭਾਵ- ਹਰਖ ਸ਼ੋਕ ਨਾਲ ਕਦੇ ਫੁਲਦਾ ਕਦੇ ਘਟਦਾ.
संग्या- तोलक. तोलण वाला। २. सं. तोल अते तोलक. १२. माशा भर वज़न. फ़ा. [تولہ] तोलह. "खिनु तोला खिनु मासा." (बसं मः १) भाव- हरख शोक नाल कदे फुलदा कदे घटदा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਤੋਲਣ ਵਾਲਾ। ੨. ਸੰ. ਤੋਲਾ ਭਰ ਵਜ਼ਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ। ੨. ਸੰ. ਤੋਲ. ਤਰਾਜੂ. ਤੱਕੜੀ। ੩. ਵਜ਼ਨ. ਭਾਰ ਦਾ ਮਾਨ.#ਸ਼ਾਰੰਗਧਰ ਵਿੱਚ ਤੇਲ ਇਸ ਤਰਾਂ ਹੈ:-#੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ ਵੰਸ਼ੀ).#੬. ਤ੍ਰਸਰੇਣੁ ਦਾ ਮਰੀਚਿ.#੬. ਮਰੀਚਿ ਦਾ ਰਾਈ.#੩. ਰਾਈ ਸਰ੍ਸਪ.#੮. ਸਰ੍ਸਪ ਦਾ ਜੌਂ (ਯਵ).#੪. ਜੌਂ ਦੀ ਗੁੰਜਾ (ਰੱਤੀ).#੬. ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ "ਹੇਮ" ਅਤੇ "ਧਾਨ੍ਯਕ" ਭੀ ਹੈ.#ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ, ਅੱਠ ਚਾਵਲ ਦੀ ਰੱਤੀ, ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ, ਦੋ ਸਰਸਾਹੀ ਦਾ ਅੱਧ ਪਾ, ਦੋ ਅੱਧ ਪਾ ਦਾ ਪਾਈਆ, ਚਾਰ ਪਾਉ ਦਾ ਸੇਰ, ਪੰਜ ਸੇਰ ਦੀ ਪੰਜਸੇਰੀ, ਦ ਪੰਜਸੇਰੀ ਦੀ ਧੜੀ, ਦੋ ਧੜੀ ਦਾ ਧੌਣ (ਅਰ੍ਧਮਨ), ਦੋ ਧੌਣ ਦਾ ਮਣ, ਅਤੇ ਪੰਜ ਮਣ ਦਾ ਭਾਰ ਲਿਖਿਆ ਹੈ.#ਭਾਈ ਗੁਰਦਾਸ ਜੀ ਲਿਖਦੇ ਹਨ:-#ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ,#ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ.#ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ,#ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ.#ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ,#ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ.#ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ,#ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ. (ਭਾਗੁ ਕ)#ਇਸ ਕਬਿੱਤ ਵਿੱਚ "ਮਨ" ਸ਼ਬਦ ਦੋ ਅਰਥ ਰਖਦਾ ਹੈ- ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ- ਅੱਠ ਪੰਜਸੇਰੀਆਂ. ਪੰਚ ਟੂਕ- ਪੰਜ ਸੇਰ. ਚਾਰ ਫਾੜ- ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ.#ਇਸ ਸਮੇਂ ਪ੍ਰਚਲਿਤ ਤੋਲ ਇਹ ਹੈ-#੮. ਚਾਵਲ, ਰੱਤੀ.#੮. ਰੱਤੀ, ਮਾਸ਼ਾ.#੧੨ ਮਾਸ਼ੇ, ਤੋਲਾ.#੫. ਤੋਲਾ, ਛਟਾਂਕ.#੪. ਛਟਾਂਕ, ਪਾਵ (ਪਾਈਆ).#੧੬ ਛਟਾਂਕ, ਸੇਰ.#੪੦ ਸੇਰ, ਮਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)...
ਅ਼. [وزن] ਸੰਗ੍ਯਾ- ਤੋਲ. ਪ੍ਰਮਾਣ. ਬੋਝ. ਭਾਰ। ੨. ਭਾਵ- ਮਾਨ ਪਤਿਸ੍ਟਾ....
ਦੇਖੋ, ਖਿਣ. "ਖਿਨੁ ਖਿਨੁ ਨਾਮੁ ਸਮਾਲੀਐ." (ਸ੍ਰੀ ਮਃ ੩)...
ਸੰਗ੍ਯਾ- ਤੋਲਕ. ਤੋਲਣ ਵਾਲਾ। ੨. ਸੰ. ਤੋਲ ਅਤੇ ਤੋਲਕ. ੧੨. ਮਾਸ਼ਾ ਭਰ ਵਜ਼ਨ. ਫ਼ਾ. [تولہ] ਤੋਲਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ਭਾਵ- ਹਰਖ ਸ਼ੋਕ ਨਾਲ ਕਦੇ ਫੁਲਦਾ ਕਦੇ ਘਟਦਾ....
ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਦੇਖੋ, ਹਰਸ. ਦੇਖੋ, ਹ੍ਰਿਸ੍ ਧਾ। ੨. ਆਨੰਦ. "ਹਰਖ ਅਨੰਤ ਸੋਗ ਨਹੀ ਬੀਆ." (ਗਉ ਮਃ ੫) ੩. ਕ੍ਰੋਧ. ਪੰਜਾਬੀ ਵਿੱਚ ਸੰਸਕ੍ਰਿਤ ਆਮਰ੍ਸ ਸ਼ਬਦ ਹਰਖ ਹੋ ਗਿਆ ਹੈ....
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...