ਅੰਧਾ

andhhāअंधा


ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ.


अंन्हा अते अग्यानी. देखो, अंध. "अंधा आगू जे थीऐ किउ पाधर जाणै." (सूही छंत मः १) "नानक हुकम न बुझई अंधा कहीऐ सोइ." (वार राम १, मः २) "अंधे एहि न आखीअनि जिन मुखि लोइण नाहि। अंधे सेई नानका खसमहु घुथे जाहि." (वार राम १, मः २) देखो, काणा.