satīसती
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ.
वि- सत्य रूप. अविनाशी. "गुरि नामु द्रिड़ाइआहरि हरि नामु हरि सती." (वड छंत मः ४) २. सत्य वकता. सॱच बोलण वाला. जिस ने झूठ दा पूरा त्याग कीता है. देखो, मुकता. "मुख का सती." (रतनमाला बंनो) ३. दानी. उदारतमा. "सतीआ मनि संतोखु उपजै देणै कै वीचारि." (वार आसा मः १) ४. संजमी. संतोखी. "असंख सती असंख दातारु." (जपु) ५. संग्या- स्त्री. इसत्री. "गऊतम सती सिला निसतरी." (गौंड नामदेव) गोतम दी इसत्री अहल्या। ६. सं. सती पतिव्रत धारन वाली इसत्री. "बिन सत सती होइ कैसे नारि." (गउ कबीर) "भी सो सतीआं जाणीअनि सील संतोखि रहंनि." (वार सूही मः ३) ७. मनहठ नाल मोए पती नाल प्राण देण वाली. "सतीआं सउत टोभड़ी टोए." (भाग) हिंदूमत दे धरमग्रंथां विॱच सती होणा वडा पुंन- करम है. पाराशर सिम्रिति दे चौथे अध्याय विॱच लिखिआ है कि जो पती नाल सती हुंदी है, उह उतने वर्हे स्वरग विॱच रहिंदी है जितने पती दे रोम हन. ऐसी ही आग्या दक्श् सिम्रिति दे चौथे अध्याय विॱच है. गुरुबाणी विॱच सती होण दा खंडन है- "सतीआ एहि न आखीअनि जो मड़िआ लगि जलंनि। नानक सतीआ जाणीअनि जि बिरहे चोट मरंनि." (वार सूही मः ३)#राजा राम मोहन राइ, ब्रहम समाज दे बानी दी प्रेरणा नाल लारड बैंटिंक (W Bentinck) ने ७. दसंबरसन १८२९ नूं सती होण दे विरुॱध कानून जारी कीता. पंजाब अते राजपूताने विॱच सती दी बंदी सन १८४७ विॱच होई है.#८. दक्श् दी पुत्री महादेव दी इसत्री. देवी भागवत सकंध ७. अध्याय ३० विॱच अते कालिका पुराण विॱच कथा है कि जद सती ने पिता दे जॱग विॱच आपणे पती महादेव दा निरादर देखके जॱगकुंड विॱच डिगके प्राण तिआगे, तद शिव ने आके दक्श् दा जॱग नाश कीता अर मोह दे वश हो के सती दी लोथ नूं अगनिकुंड विचों कॱढके कंन्हे ते रॱख लीता अते रात दिन बिना विश्राम दे फिरन लॱगा. विसनु ने सती दी लोथ दा इस तरां हाल देखके सुदरशन चक्र नाल लोथ दे अंग टुकड़े टुकड़े कर दिॱते. जिस जिस थां सती दे अंग डिॱगे, उह पवित्र तीरथ मंने गए. जैसे जीभ वाला असथान ज्ववालामुखी, नेत्रां दी थां नैणादेवी आदि. तंत्रचूड़ामणि विॱच लिखिआ है कि सती दे अंग ५१ थां डिॱगे हन अते उह सभ "देवी पीठ" कहे जांदे हन. ९. सं. शती ( शतिन्). सैंकड़ा. सौ दा समूह.
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਗੁਰੂ ਨੇ. "ਗੁਰਿ ਕਟੀ ਮਿਹੰਡੀ ਜੇਵੜੀ." (ਸ੍ਰੀ ਮਃ ੫. ਪੈਪਾਇ. ) "ਗੁਰਿ ਆਸਾ ਮਨਸਾ ਪੂਰੀਆ." (ਬਿਹਾ ਛੰਤ ਮਃ ੪) ੨. ਸੰ. ਗੁਰੁਭਿਃ ਤ੍ਰਿਤੀਆ ਵਿਭਕ੍ਤਿ ਦਾ ਬਹੁਵਚਨ. ਗੁਰੂਆਂ ਨੇ. ਸਤਿਗੁਰਾਂ ਨੇ ੩. ਗੁਰ੍ਵੀ. ਵਡੀ ਭਾਰੀ....
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ) ੨. ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਪਿਆ." (ਬਾਵਨ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਬੋਲਣ ਵਾਲਾ. ਦੇਖੋ, ਬਕਤਾ....
ਸਤ੍ਯ. ਮਿਥ੍ਯਾ ਦੇ ਵਿਰੁੱਧ। ੨. ਰਾਸ੍ਤੀ. ਸਚਾਈ। ੩. सत- च ਸਤ੍ਯ- ਅਤੇ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)...
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਤਿਆਗ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. "ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ." (ਸਃ ਮਃ ੯) "ਮੁਕਤੇ ਸੇਵੇ, ਮੁਕਤਾ ਹੋਵੇ." (ਮਾਝ ਅਃ ਮਃ ੩) "ਹਿਰਦੇ ਕਾ ਮੁਕਤਾ ਮੁਖ ਕਾ ਸਤੀ." (ਰਤਨਮਾਲਾ ਬੰਨੋ) ੨. ਅਲਗ. ਕਿਨਾਰੇ. "ਹਰਖ ਸੋਗ ਦੁਹਾ ਤੇ ਮੁਕਤਾ." (ਧਨਾ ਛੰਤ ਮਃ ੪) ੩. ਅਲੇਪ. "ਸੂਰ ਮੁਕਤਾ ਸਸੀ ਮੁਕਤਾ." (ਮਾਰੂ ਮਃ ੫) ੪. ਖੁਲ੍ਹਾ. ਕੁਸ਼ਾਦਾ. "ਸਤਿਗੁਰਿ ਮਿਲਿਐ ਮਾਰਗੁ ਮੁਕਤਾ." (ਰਾਮ ਮਃ ੫) ੫. ਅਤੁੱਟ. ਜੋ ਮੁੱਕੇ ਨਾ. "ਮੁਕਤੇ ਭੰਡਾਰਾ." (ਮਾਰੂ ਅਃ ਮਃ ੧) ੬. ਸੰਗ੍ਯਾ- ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। ੭. ਦੇਖੋ, ਮੁਕਤੇ। ੮. ਸੰ. ਮੁਕ੍ਤਾ ਮੋਤੀ. ਦੇਖੋ, ਗਜਮੁਕਤਾ। ੯. ਅ਼. [مُقطع] ਮੁਕ਼ਤ਼ਅ਼. ਵਿ- ਕ਼ਤਅ ਕੀਤਾ ਹੋਇਆ. ਕੱਟਿਆ ਹੋਇਆ। ੧੦. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ, ਮੁਕਾਤੀ। ੧੧. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. "ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ." (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਰਤਨਾਂ ਦੀ ਮਾਲਾ. ਮਣਿਹਾਰ। ੨. ਰਾਜਾ ਬਲਿ ਦੀ ਪੁਤ੍ਰੀ. ਵਾਮਨ ਭਗਵਾਨ ਨੂੰ ਦੇਖਕੇ ਇਸ ਦੇ ਮਨ ਭਾਵਨਾ ਹੋਈ, ਕਿ ਮੈ ਅਜੇਹੇ ਬਾਲਕ ਨੂੰ ਦੁੱਧ ਚੁੰਘਾਵਾਂ, ਇਹ ਮਰਕੇ ਪੂਤਨਾ ਹੋਈ ਅਤੇ ਕ੍ਰਿਸਨ ਜੀ ਨੂੰ ਮੰਮਾ ਚੁੰਘਾਇਆ। ੩. ਭਾਈ ਬੰਨੋ ਦੀ ਬੀੜ ਵਿੱਚ "ਰਾਮਕਲੀ ਮਃ ੧. ਰਤਨਮਾਲਾ" ਸਿਰਲੇਖ ਹੇਠ ੨੫ ਪਦਾਂ ਦੀ ਇੱਕ ਬਾਣੀ, ਜਿਸ ਵਿੱਚ ਹਠਯੋਗ ਦੇ ਨਿਯਮਾਨੁਸਾਰ ਪ੍ਰਾਣਾਯਾਮ ਆਦਿ ਸਾਧਨਾ ਦਾ ਵਰਣਨ ਹੈ. ਇਸ ਦੇ ਕਠਿਨ ਸ਼ਬਦਾਂ ਦੇ ਅਰਥ ਇਸ ਕੋਸ਼ ਵਿੱਚ ਯਥਾਮਤਿ ਯਥਾਕ੍ਰਮ ਕੀਤੇ ਗਏ ਹਨ....
ਸੰ. दानिन. ਵਿ- ਦਾਨ ਦੇਣ ਵਾਲਾ. "ਉਰਵਾਰਿ ਪਾਰਿ ਸਭ ਏਕੋ ਦਾਨੀ." (ਗਉ ਕਬੀਰ) ਲੋਕ ਪਰਲੋਕ ਵਿੱਚ ਇੱਕੋ ਦਾਤਾ ਹੈ। ੨. ਫ਼ਾ. [دانی] ਤੂੰ ਜਾਣਦਾ ਹੈਂ. "ਤਹਕੀਕ ਦਿਲ ਦਾਨੀ." (ਤਿਲੰ ਮਃ ੧) ਜੇ ਇਹ ਦੂਜੇ ਸ਼ਬਦ ਦੇ ਅੰਤ ਆਵੇ, ਤਦ ਜਾਣਨ ਦਾ ਅਰਥ ਦਿੰਦਾ ਹੈ, ਜੈਸੇ- ਸਖ਼ੁਨਦਾਨੀ, ਰਾਜ਼ਦਾਨੀ ਆਦਿ। ੪. ਦੂਜੇ ਸ਼ਬਦ ਦੇ ਅੰਤ ਆਕੇ ਇਸ ਦਾ ਅਰਥ ਰੱਖਣ (ਧਾਰਨ) ਵਾਲੀ ਅਰਥ ਭੀ ਹੋਇਆ ਕਰਦਾ ਹੈ, ਜਿਵੇਂ- ਸੁਰਮੇਦਾਨੀ, ਗੁਲਾਬਦਾਨੀ ਆਦਿ....
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਦੇਖੋ, ਸੰਤੋਖ....
ਦੇਖੋ, ਉਪਜਨ। ੨. ਵ੍ਰਿੱਧੀ ਪ੍ਰਾਪਤ ਕਰਦਾ ਹੈ. ਕਾਮਯਾਬ ਹੁੰਦਾ ਹੈ। ੩. ਫ਼ਤੇ ਪਾਉਂਦਾ ਹੈ. ਜਿੱਤਦਾ ਹੈ. "ਖੋਜੀ ਉਪਜੈ ਬਾਦੀ ਬਿਨਸੈ." (ਮਲਾ ਮਃ ੧) ਖੋਜੀ ਜਿੱਤਦਾ ਹੈ ਵਾਦੀ ਹਾਰਦਾ ਹੈ....
ਵਿਚਾਰ ਕਰਕੇ. ਵਿਵੇਕ ਦ੍ਵਾਰਾ. "ਵੀਚਾਰਿ ਮਾਰੈ, ਤਰੈ ਤਰੈ." (ਧਨਾ ਛੰਤ ਮਃ ੧) ੨. ਵਿਸਾਰ ਵਿਚ. "ਜੋਰੁ ਨ ਸੁਰਤੀ ਗਿਆਨਿ ਵੀਰਾਹਿ." (ਜਪੁ)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. संय्मिन ਵਿ- ਸੰਜਮ ਵਾਲਾ. ਸੰਯਮੀ. ਦੇਖੋ, ਸੰਜਮ....
ਸੰ. सन्तोषिन ਵਿ- ਸੰਤੋਖ ਵਾਲਾ. ਸਾਬਰ. ਲੋਭ ਦਾ ਤਿਆਗੀ....
ਵਿ- ਸੰਖ੍ਯਾ ਬਿਨਾ. ਬੇਸ਼ੁਮਾਰ. ਅਣ- ਗਿਣਤ. ਅਨੰਤ. "ਅਸੰਖ ਜਪ ਅਸੰਖ ਭਾਉ." (ਜਪੁ)...
ਦੇਖੋ, ਦਾਤਾਰ. "ਦਾਤਾਰੁ ਸਦਾ ਦਇਆਲੁ ਸੁਆਮੀ." (ਆਸਾ ਛੰਤ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. स्तृ ਧਾ- ਫੈਲਾਉਣਾ. ਢਕਣਾ। ੨. ਦੇਖੋ, ਇਸਤ੍ਰੀ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਦੇਖੋ, ਗੋਤਮ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ੨. ਦੇਖੋ, ਗੋਤਮ....
ਸੰ. शिल ਖੇਤ ਵਿੱਚ ਡਿਗੇ ਹੋਏ ਦਾਣੇ. ਦੇਖੋ, ਸਿਲ। ੨. ਸ਼ਿਲਾ. ਸੰਗ੍ਯਾ- ਪੱਥਰ. ਵੱਟਾ. "ਪੂਜਿ ਸਿਲਾ ਤੀਰਥ ਬਨਵਾਸਾ." (ਧਨਾ ਅਃ ਮਃ ੧) ੩. ਸ਼ਸਤ੍ਰ. ਦੇਖੋ, ਸਿਲਹ. "ਇੱਕ ਸਵਾਰਨ ਸਿਲਾ ਸੰਜੋਆ." (ਭਾਗੁ) "ਸਬੈ ਸੂਰ ਲੈ ਕੈ ਸਿਲਾ ਸਾਜ ਸਜ੍ਯੋ." (ਵਿਚਿਤ੍ਰ) ੪. ਅ਼. [صِلہ] ਸਿਲਹ. ਇਨਾਮ. ਬਖਸ਼ਿਸ਼। ੫. ਮਿਲਾਪ. ਜੋੜ....
ਦੇਖੋ, ਗੌਡ ੧....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਮਹਾਭਾਰਤ ਵਿੱਚ ਗੋਤਮ ਦਾ ਅਰਥ ਕੀਤਾ ਹੈ ਕਿ ਜਿਸ ਨੇ ਆਪਣੇ ਗੋ (ਪ੍ਰਕਾਸ਼) ਨਾਲ ਤਮ (ਅੰਧਕਾਰ) ਨਾਸ਼ ਕਰ ਦਿੱਤਾ ਹੈ।#੨. ਇੱਕ ਵਿਦ੍ਵਾਨ ਰਿਖੀ, ਜਿਸ ਦਾ ਨਾਉਂ ਅਕ੍ਸ਼੍ਪਾਦ ਭੀ ਹੈ. ਇਹ ਈਸਵੀ ਸਦੀ ਤੋਂ ੬੦੦ ਵਰ੍ਹੇ ਪਹਿਲਾਂ ਹੋਇਆ ਹੈ. ਇਸ ਨੇ ਨ੍ਯਾਯ ਦਰਸ਼ਨ ਦੇ ੫੩੨ ਸੂਤ੍ਰ ਬਣਾਏ ਹਨ, ਇਸੇ ਲਈ ਨ੍ਯਾਯ ਸ਼ਾਸਤ੍ਰ ਦਾ ਨਾਉਂ ਅਕ੍ਸ਼੍ਪਾਦ ਦਰਸ਼ਨ ਹੈ। ੩. ਇੱਕ ਬਹੁਤ ਪ੍ਰਾਚੀਨ ਰਿਖੀ, ਜਿਸ ਤੋਂ ਗੌਤਮ ਵੰਸ਼ ਚੱਲਿਆ ਹੈ।#੪. ਗੌਤਮ. ਗੋਤਮ ਵੰਸ਼ ਵਿੱਚ ਹੋਣ ਵਾਲਾ "ਸ਼ਰਦ੍ਵਤ" ਜਿਸ ਦੀ ਕਥਾ ਰਾਮਾਯਣ ਵਿੱਚ ਹੈ. ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ. ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ. ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ. ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ.#ਵਾਲਮੀਕ ਕਾਂਡ ੧. ਅਃ ੪੭- ੪੮ ਵਿੱਚ ਲੇਖ ਹੈ ਕਿ ਅਹਲ੍ਯਾ ਖੁਦ ਇੰਦ੍ਰ ਨੂੰ ਚਾਹੁੰਦੀ ਸੀ. ਇੰਦ੍ਰ ਗੌਤਮ ਦਾ ਰੂਪ ਧਾਰਕੇ ਰਿਖੀ ਦੇ ਆਸ਼ਰਮ ਉਸ ਦੀ ਗੈਰਹਾਜਿਰੀ ਵਿੱਚ ਅਹਲ੍ਯਾ ਨੂੰ ਮਿਲਿਆ. ਜਦ ਘਰੋਂ ਇੰਦ੍ਰ ਨਿਕਲਦਾ ਸੀ ਤਦ ਗੌਤਮ ਮਿਲ ਗਿਆ. ਰਿਖੀ ਨੇ ਆਖਿਆ ਹੇ ਪਾਪੀ! ਤੂੰ ਨਪੁੰਸਕ ਹੋਜਾ. ਇਤਨਾ ਕਹਿਣ ਪੁਰ ਇੰਦ੍ਰ ਦੇ ਫੋਤੇ ਝੜ ਗਏ. ਦੇਵਤਿਆਂ ਨੇ, ਪਿਤਰਾਂ ਦੇ ਦੇਵਤਾ "ਕਵ੍ਯਵਾਹਨ" ਵਾਸਤੇ ਜੋ ਮੀਢਾ ਬਲਿਦਾਨ ਲਈ ਰੱਖਿਆ ਸੀ, ਉਸ ਦੇ ਫੋਤੇ ਤੋੜਕੇ ਇੰਦ੍ਰ ਦੇ ਜੜੇ, ਜਿਸ ਤੋਂ ਨਪੁੰਸਕਪੁਣਾ ਦੂਰ ਹੋਇਆ ਤੇ ਉਸ ਦਿਨ ਤੋਂ ਖੱਸੀ ਮੀਢਾ ਬਲਿਦਾਨ ਦੇਣਾ ਵਿਧਾਨ ਹੋਇਆ.#ਆਸ਼੍ਰਮ ਵਿੱਚ ਆਕੇ ਰਿਖੀ ਨੇ ਅਹਲ੍ਯਾ ਨੂੰ ਸ਼੍ਰਾਪ ਦਿੱਤਾ ਕਿ ਤੂੰ ਅਦ੍ਰਿਸ਼੍ਯ (ਗਾਯਬ) ਹੋਕੇ ਇਸ ਆਸ਼੍ਰਮ ਪਈਰਹੁ ਅਰ ਕੇਵਲ ਪਵਨ ਆਹਾਰ ਕਰ, ਜਦ ਤਕ ਰਾਮ ਨਹੀਂ ਆਉਂਦੇ ਤੇਰੀ ਇਹੀ ਦਸ਼ਾ ਰਹੇਗੀ. ਰਾਮ ਦੀ ਚਰਣਰਜ ਛੁਹਿਣ ਤੋਂ ਤੇਰਾ ਛੁਟਕਾਰਾ ਹੋਵੇਗਾ, ਅਤੇ ਤੂੰ ਆਪਣਾ ਅਸਲ ਰੂਪ ਧਾਰਨ ਕਰੇਂਗੀ. ਸੋ ਜਦ ਰਾਮ ਗੌਤਮ ਦੇ ਆਸ਼੍ਰਮ ਆਏ, ਤਦ ਅਹਲ੍ਯਾ ਪਹਿਲੇ ਜੇਹੀ ਬਣਕੇ ਗੌਤਮ ਨੂੰ ਮਿਲੀ. "ਗੋਤਮਨਾਰਿ ਅਹਲਿਆ ਤਾਰੀ" (ਮਾਲੀ ਨਾਮਦੇਵ) ਦੇਖੋ, ਅਹਲਿਆ। ੫. ਇੱਕ ਪਰਬਤ, ਜੋ ਨਾਸਿਕ ਪਾਸ ਹੈ, ਜਿੱਥੋਂ ਗੋਦਾਵਰੀ ਨਦੀ ਨਿਕਲਦੀ ਹੈ। ੬. ਦੇਖੋ, ਗੌਤਮ....
ਦੇਖੋ, ਅਹਲਿਆ ਅਤੇ ਗੌਤਮ ੪....
ਸੰਗ੍ਯਾ ਪਤਿ ਦੀ ਅਨਨ੍ਯ ਭਗਤਿ. ਪਤਿ ਦੀ ਉਪਾਸਨਾ ਅਤੇ ਸੇਵਾ ਦਾ ਨਿਯਮ. ਪਤਿ ਵਿੱਚ ਹੀ ਪ੍ਰੇਮ ਧਾਰਨ ਦਾ ਪ੍ਰਣ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਕ੍ਰਿ. ਵਿ- ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. "ਕੈਸੇ ਹਰਿਗੁਣ ਗਾਵੈ?" (ਵਡ ਅਃ ਮਃ ੩) ਕੇਹੋ ਜੇਹੀ. ਕੇਹੀ। ੨. ਕੈਸੀ ਸ਼ਬਦ "ਜੈਸੀ" ਅਰਥ ਵਿੱਚ ਭੀ ਆਇਆ ਹੈ. "ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ." (ਅਕਾਲ)...
ਸੰ. ਨਾਲ. ਨਲਕੀ. "ਤੁਰੀ ਨਾਰਿ ਕੀ ਛੋਡੀ ਬਾਤਾ." (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡ ਦਿੱਤੀ ਹੈ. ਦੇਖੋ, ਤੁਰੀ। ੨. ਸੰ. ਨਾਡੀ. ਨਬਜ. ਨਾੜੀ "ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ." (ਚਰਿਤ੍ਰ ੨੮੯) ੩. ਦੇਖੋ, ਨਾਰੀ. "ਸੰਗੀ ਜੋਗੀ ਨਾਰਿ ਲਪਟਾਣੀ." (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ ਦੇਹ ਹੈ। ੪. ਮਾਇਆ. "ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ." (ਰਾਮ ਮਃ ੧)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. शील्. ਧਾ- ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ. ੨. ਸੰਗ੍ਯਾ- ਸੁਭਾਉ। ੩. ਸ਼ਿਸ੍ਟਾਚਾਰ ਭਲਮਨਸਊ "ਸੀਲ ਬਿਗਾਰਿਓ ਤੇਰਾ ਕਾਮ" (ਆਸਾ ਮਃ ੫) ਕਾਮ ਨੇ ਤੇਰਾ ਸਿਸ੍ਟਾਚਾਰ ਵਿਗਾੜ ਦਿੱਤਾ.#ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ#ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ,#ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ#ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ,#ਕਹੈ "ਜਯਦੇਵ" ਬਿਨ ਹਤਿ ਕੋ ਹਿਤੂ ਹੈ ਜੈਸੇ#ਸਾਧੁ ਬਨਿ ਸੰਗਿਤ ਕਲੰਕ ਕੀ ਨਿਸ਼ਾਨੀ ਹੈ,#ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ#ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ.#੪. ਪਤਿਵ੍ਰਤ ਧਰਮ. "ਸਾਚ ਸੀਲ ਸੁਚਿ ਸੰਜਮੀ ਸਾ#ਪੂਰੀ ਪਰਿਵਾਰ." (ਵਾਰ ਮਾਰੂ ੧. ਮਃ ੧) ੫. ਅਜਗਰ#ਸਰਪ। ੬. ਮਿਤ੍ਰਤਾ। ੭. ਕ੍ਰਿਤਗ੍ਯਤਾ। ੮. ਸ਼ਾਂਤਿਭਾਵ....
ਰਹਿਂਦੇ ਹਨ. "ਸਚੈ ਮਹਲਿ ਰਹੰਨਿ." (ਸ੍ਰੀ ਅਃ ਮਃ ੫) "ਅਨਦਿਨੁ ਅਨਦ ਰਹੰਨਿ." (ਸਵਾ ਮਃ ੩)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਮਨਮੁਖਤਾ. ਜੋ ਮਨ ਵਿੱਚ ਅਵਿਦ੍ਯਾ ਦੇ ਕਾਰਣ ਗੱਲ ਬੈਠ ਗਈ ਹੈ, ਉਸ ਨੂੰ ਭ੍ਯਾਗਣ ਵਿੱਚ ਜ਼ਿਦ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਦੇਖੋ, ਸਉਕਣ ਅਤੇ ਸਉਤੁ....
ਸੰਗ੍ਯਾ- ਤੋਯ (ਪਾਣੀ) ਦੀ ਹੈ ਆਭਾ (ਸ਼ੋਭਾ) ਜਿਸ ਵਿੱਚ, ਛੱਪੜ- ਛਪੜੀ. ਕੱਚਾ ਤਾਲ. ਤਲਾਈ. "ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਪਿਤਰਾਂ ਦੇ ਪੂਜਣ ਲਈ ਬਣਾਇਆ ਹੋਇਆ ਤਾਲ, ਜਿਸ ਵਿੱਚੋਂ ਹਰ ਵਰ੍ਹੇ ਖ਼ਾਸ ਦਿਨ ਹਿੰਦੂ ਪਰਿਵਾਰ ਦੇ ਲੋਕ ਮਿੱਟੀ ਕੱਢਦੇ ਹਨ. "ਜੋਧ ਜਠੇਰੇ ਮੰਨੀਅਨ ਸਤੀਆਂ ਸਉਤ ਟੋਭੜੀ ਟੋਏ." (ਭਾਗੁ) "ਮੜ੍ਹੀ ਟੋਭੜੀ ਮਠ ਅਰੁ ਗੋਰ। ਇਨਹੁ ਨ ਸੇਵਹੁ ਸਭ ਦਿਹੁ ਛੋਰ." (ਗੁਪ੍ਰਸੂ)...
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩) ੨. ਸੰਗ੍ਯਾ- ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ." (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)...
ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਦੇਖੋ, ਆਗਿਆ....
ਸੰ. दक्ष. ਧਾ- ਚਤੁਰ ਹੋਣਾ, ਯੋਗ੍ਯ ਹੋਣਾ, ਵਧਣਾ, ਬਲਵਾਨ ਹੋਣਾ। ੨. ਵਿ- ਚਤੁਰ. ਦਾਨਾ। ੩. ਸੰਗ੍ਯਾ- ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕ੍ਸ਼੍ ਅਤੇ ਖੱਬੇ ਵਿੱਚੋਂ ਦਕ੍ਸ਼੍ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦਕ੍ਸ਼੍ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦਕ੍ਸ਼੍ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਕ੍ਸ਼੍ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨ੍ਯਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼੍ਯਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਕ੍ਸ਼੍ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ. ਦੇਖੋ, ਸਤੀ ਅਤੇ ਗਾਲ੍ਹ ਬਜਾਨਾ। ੪. ਮੁਰਗਾ. ਕੁੱਕੜ। ੫. ਸ਼ਿਵ ਦੀ ਸਵਾਰੀ ਦਾ ਬੈਲ। ੬. ਸ਼ਿਵ। ੭. ਵਿਸਨੁ। ੮. ਬਲ. ਤ਼ਾਕ਼ਤ। ੯. ਵੀਰਯ. ਮਣੀ। ੧੦. ਵਿ- ਸੱਜਾ....
ਦੇਖੋ, ਗੁਰਬਾਣੀ. "ਗੁਰੁਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ." (ਨਟ ਅਃ ਮਃ ੪)#ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ#ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।#ਕਿਧੌਂ ਯਹਿ ਹੰਸਨੀ ਸੀ ਮਾਨਸਵਤੰਸਨੀ ਹੈ#ਗੁਨਿਨ ਪ੍ਰਸੰਸਨੀ ਸਰਬ ਜਗ ਜਾਨੀ ਹੈ।#ਕਿਧੌਂ ਚੰਦ ਚਾਂਦਨੀ ਸੀ ਮੋਹਘਾਮ ਮੰਦਨੀ ਹੈ#ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।#ਪ੍ਰੇਮ ਪਟਰਾਨੀ ਸ੍ਯਾਨੀ ਗ੍ਯਾਨ ਕੀ ਜਨਨਿ ਜਾਨੀ#ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।#(ਨਾਪ੍ਰ)#੨. ਕਰਤਾਰ ਸੰਬੰਧੀ ਬਾਣੀ. "ਰਾਤੀ ਜਾਇ ਸੁਣੈ ਗੁਰੁਬਾਣੀ." (ਭਾਗੁ)...
ਸੰ. ਸੰਗ੍ਯਾ- ਤੋੜਨਾ. ਟੁਕੜੇ ਕਰਨਾ. "ਤੁਮ ਪਾਪਖੰਡਨ." (ਸੋਰ ਮਃ ੫) ੨. ਰੱਦ ਕਰਨਾ। ੩. ਨੈਸਿਧ ਕਾਵ੍ਯ ਦੇ ਕਰਤਾ ਸ਼੍ਰੀਹਰ੍ਸ ਦਾ ਰਚਿਆ ਨ੍ਯਾਯਸ਼ਾਸਤ੍ਰ ਦਾ ਗ੍ਰੰਥ. 'ਖਾਦ੍ਯਖੰਡਨ'....
ਕ੍ਰਿ. ਵਿ- ਵਾਸਤੇ. ਲੀਯੇ. ਲਈ. "ਹਰਿ ਸਿਮਰਨਿ ਲਗਿ ਬੇਦ ਉਪਾਏ." (ਸੁਖਮਨੀ) "ਖੋਜ ਰੋਜ ਕੇ ਹੇਤ ਲਗਿ ਦਯੋ ਮਿਸ੍ਰ ਜੂ ਰੋਇ." (ਖਾਮ) ੨. ਲੱਗਕੇ. ਲਗਨ ਹੋਕੇ. ਮਿਲਕੇ. "ਲਗਿ ਗੁਰਮੁਖਿ ਅਸਥਿਰੁ ਹੋਇ ਜੀਉ." (ਆਸਾ ਛੰਤ ਮਃ ੪) ੩. ਅਸਰ ਤੋਂ. ਤਾਸੀਰ ਸੇ. "ਮਧੁਰ ਬਚਨ ਲਗਿ ਅਗਮ ਸੁਗਮ ਹੋਇ." (ਭਾਗੁ ਕ) ੪. ਵਿ- ਸਮਾਨ. ਤੁੱਲ. ਸਦ੍ਰਿਸ਼. ਵਾਂਙ. ਵਾਕਰ. "ਗੁੜੁ ਮਿਠਾ ਮਾਇਆ ਪਸਰਿਆ, ਮਨਮੁਖ ਲਗਿ ਮਾਖੀ ਪਚੈ ਪਚਾਇ." (ਸ੍ਰੀ ਮਃ ੪) ੫. ਲਗਣਾ ਕ੍ਰਿਯਾ ਦਾ ਅਮਰ. "ਲਗਿ ਸੰਤਚਰਣੀ." (ਬਿਹਾ ਮਃ ੫)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰਗ੍ਯਾ- ਸੱਟ. ਆਘਾਤ. ਪ੍ਰਹਾਰ. ਦੇਖੋ, ਚੁਟ ਧਾ. "ਚੋਟ ਸਹਾਰੈ ਸਬਦ ਕੀ." (ਸ. ਕਬੀਰ) ੨. ਨਗਾਰੇ ਪੁਰ ਚੋਬ ਦੀ ਸੱਟ. "ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ." (ਵਿਚਿਤ੍ਰ)...
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਸੰ. ਵਿ- ਬੇਹੋਸ਼ ਕਰਨ ਵਾਲਾ। ੨. ਮੋਹਿਤ ਕਰਨ ਵਾਲਾ. "ਮੋਹਨ ਨਾਮ ਸਦਾ ਰਵਿਰਹਿਓ." (ਗਉ ਅਃ ਮਃ ੫) ੩. ਸੰਗ੍ਯਾ- ਕਾਮਦੇਵ ਦਾ ਇੱਕ ਤੀਰ। ੪. ਬੇਹੋਸ਼ ਕਰਨ ਦੀ ਕ੍ਰਿਯਾ। ੫. ਗੁਮਰਾਹ ਕਰਨਾ। ੬. ਭੁਲਾਉਣਾ. ਧੋਖੇ ਵਿੱਚ ਫਸਾਉਣਾ। ੭. ਬਾਬਾ ਮੋਹਨ. ਸ਼੍ਰੀ ਗੁਰੂ ਅਮਰਦਾਸ ਜੀ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੩ ਵਿੱਚ ਹੋਇਆ. ਇਸੇ ਮਹਾਤਮਾ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਮਤ ੧੬੬੦ ਵਿੱਚ ਗੁਰਬਾਣੀ ਦੀਆਂ ਪੋਥੀਆਂ ਲੈ ਗਏ ਸਨ. ਇਨ੍ਹਾਂ ਨੇ ਸਾਰੀ ਅਵਸਥਾ ਗੋਇੰਦਵਾਲ ਰਹਿਕੇ ਵਿਤਾਈ. "ਮੋਹਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ." (ਗਉ ਛੰਤ ਮਃ ੫) ਇਸ ਥਾਂ ਮੋਹਨ ਸ਼ਬਦ ਦੇ ਦੋ ਅਰਥ ਹਨ ਕਰਤਾਰ ਅਤੇ ਬਾਬਾ ਮੋਹਨ। ੮. ਅਮ੍ਰਿਤਸਰ ਨਿਵਾਸੀ ਸੁਇਨੀ ਗੋਤ ਦੇ ਖਤ੍ਰੀ ਗੁਰਮੁਖ ਦਾ ਪੁਤ੍ਰ, ਜਿਸ ਨੂੰ ਬਾਬਾ ਅਟਲ ਜੀ ਨੇ ਪ੍ਰਾਣ ਬਖਸ਼ੇ ਸਨ। ੯. ਢਾਕਾ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਦਾ ਉਪਕਾਰੀ ਸਿੱਖ। ੧੦. ਰੂਪਚੰਦ ਦਾ ਪਿਤਾ ਅਤੇ ਫੂਲ ਦਾ ਦਾਦਾ ਚੌਧਰੀ ਮੋਹਨ, ਜਿਸ ਨੇ ਆਪਣੇ ਵਡੇਰੇ ਦੇ ਨਾਮ ਪੁਰ ਮੇਹਰਾਜ ਗ੍ਰਾਮ ਵਸਾਇਆ. ਦੇਖੋ, ਬਾਹੀਆ ਅਤੇ ਮੇਹਰਾਜ। ੧੧. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ, ਅੰਤ ਰਗਣ .#ਉਦਾਹਰਣ-#ਧਰਦਾੜ੍ਹ ਜ੍ਯੋਂ ਰਣ ਗਾੜ੍ਹ ਹਨਐ,#ਤ੍ਰਯ ਲੋਕ ਜੀਤ ਸਭੈ ਲਿਯੇ,#ਬਹੁ ਦਾਨ ਦੈ ਸਨਮਾਨ ਸੇਵਕ,#ਭੇਜ ਭੇਜ ਤਹਾਂ ਦਿਯੇ. ×××#(ਕਲਕੀ)#ਦੇਖੋ, "ਹਰਿਗੀਤਿਕਾ" ਦਾ ਪਹਿਲਾ ਰੂਪ.#(ਅ) ਕੇਸ਼ਵਦਾਸ ਨੇ "ਰਾਮਚੰਦ੍ਰਿਕਾ" ਵਿੱਚ ਮੋਹਨ ਦਾ ਸਰੂਪ ਦਿੱਤਾ ਹੈ-#ਪ੍ਰਤਿ ਚਰਣ ਭ, ਨ, ਜ, ਯ. , , , #ਉਦਾਹਰਣ-#ਸੁੰਦਰ ਵਪੁ ਅਤਿ ਸ਼੍ਯਾਮਲ ਸੋਹੈ,#ਦੇਖਤ ਸੁਰ ਨਰ ਕੋ ਮਨ ਮੋਹੈ. ×××#(ੲ) ਮੋਹਨ ਦਾ ਤੀਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ੧੩- ੧੦ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਜੋ ਗੁਰੁ ਗੋਪੇ ਆਪਣਾ, ਸੋ ਠੌਰ ਨ ਪਾਵੈ,#ਚੌਰਾਸੀ ਭਟਕਤਾ ਫਿਰੈ, ਮਨ ਸਾਂਤਿ ਨ ਆਵੈ. ××#ਜੇ ਤੁਕ ਦੇ ਅੰਤ ਦੀ ਥਾਂ ਵਿਚਕਾਰ ਅਨੁਪ੍ਰਾਸ ਹੋਵੇ, ਤਦ ਇਹ ੨੩ ਮਾਤ੍ਰਾ ਦਾ ਸਿਰਖਿੰਡੀ (ਸ਼੍ਰੀਖੰਡ) ਬਣ ਜਾਂਦਾ ਹੈ....
ਸੰਗ੍ਯਾ- ਰਾਜਾ. ਅਮਰੀ. ਦੇਖੋ, ਰਾਉ। ੨. ਕਰਤਾਰ. ਪਾਰਬ੍ਰਹਮ. "ਜਾਕੇ ਬੰਧਨ ਕਾਟੇ ਰਾਇ." (ਰਾਮ ਮਃ ੫) ੩. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। ੪. ਅ਼. [رائے] ਸਲਾਹ। ੫. ਇਰਾਦਾ. ਸੰਕਲਪ। ੬. ਬੁੱਧਿ. ਅਕਲ. "ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ." (ਸਵਾ ਮਃ ੧) ਬੁੱਢੇ ਤੋਂ ਭਾਵ ਵਿਸਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰ. ਸੰਗ੍ਯਾ- ਸਮ੍-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ....
ਸੰ. ਵਰ੍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। ੩. ਲਾਲ ਵਰ੍ਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। ੪. ਸੁਵਰਣ ਦਾ ਵਰ੍ਣ (ਰੰਗਤ) ਬੰਨੀ। ੫. ਸੁਭਾਉ. ਬਾਣ. ਆਦਤ. "ਪਰਦਰਬੁ ਹਿਰਨ ਕੀ ਬਾਨੀ." (ਪ੍ਰਭਾ ਬੇਣੀ) ੬. ਬਾਣਾਂ (ਤੀਰਾਂ) ਨਾਲ. ਵਾਣੋ ਸੇ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ੭. ਅ਼. [بانی] ਵਿ- ਮੋਢੀ. ਮੂਜਿਦ. "ਮੰਡ੍ਯੋ ਬੀਰ ਬਾਨੀ." (ਵਿਚਿਤ੍ਰ) ੮. ਸੰ. ਵਾਣੀ. ਸੰਗ੍ਯਾ- ਵਚਨ. ਵਾਕ੍ਯ. "ਬਾਨੀ ਪਢੋ ਸ਼ੁੱਧ ਗੁਰੁ ਕੇਰੀ." (ਗੁਪ੍ਰਸੂ) ੯. ਸਰਸ੍ਵਤੀ. "ਲਿਯੇ ਬੀਨ ਨਾਰਦ ਅਰੁ ਬਾਨੀ." (ਸਲੋਹ)...
ਸੰ. ਸੰਗ੍ਯਾ- ਕਾਰਜ ਵਿੱਚ ਲਾਉਣ ਦੀ ਕ੍ਰਿਯਾ. "ਜਿਉ ਪ੍ਰੇਰੇ ਤਿਉ ਕਰਨਾ." (ਬਿਲਾ ਮਃ ੪) ੨. ਧਕੇਲਣਾ। ੩. ਭੜਕਾਉਣਾ. "ਉਰਝਿ ਰਹਿਓ ਇੰਦ੍ਰੀਰਸ ਪ੍ਰੇਰਿਓ." (ਬਿਲਾ ਮਃ ੫)...
Lord William Cavendish Bentinck ਇਹ ਪਹਿਲਾਂ ਮਦਰਾਸ ਦਾ ਗਵਰਨਰ ਸੀ. ਫੇਰ ਜੁਲਾਈ ੧੮੨੮ ਤੋਂ ਮਾਰਚ ੧੮੩੫ ਤਕ ਭਾਰਤ ਦਾ ਗਵਰਨਰ ਜਨਰਲ ਰਿਹਾ. ਇਸ ਨੇ ੧੮੨੯ ਵਿੱਚ ਸਤੀ ਹੋਣ ਦੀ ਰਸਮ ਹੁਕਮਨ ਬੰਦ ਕੀਤੀ.#ਬੈਂਟਿਂਕ ਦੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ੨੫ ਅਕਤੂਬਰ ਸਨ ੧੮੩੧ ਨੂੰ ਮੁਲਾਕਾਤ ਹੋਈ ਸੀ. ਇਸ ਦਾ ਦੇਹਾਂਤ ਸਨ ੧੮੩੯ ਵਿੱਚ ਹੋਇਆ ਹੈ....
ਦੇਖੋ, ਬਿਰੁੱਧ....
ਅ਼. [قانوُن] ਸੰਗ੍ਯਾ- ਦਸਤੂਰ. ਕਾਇਦਾ. ਨਿਯਮ। ੨. ਨੀਤਿਪ੍ਰਬੰਧ. ਰਿਆਸਤ ਦੇ ਇੰਤਜਾਮ ਦੇ ਨਿਯਮ। ੩. ਇੱਕ ਪ੍ਰਕਾਰ ਦਾ ਤਾਰਦਾਰ ਬਾਜਾ, ਜੋ ਤਾਨਸੇਨ ਦੀ ਵੰਸ਼ ਵਿੱਚ ਹੋਣ ਵਾਲੇ ਪ੍ਯਾਰਸੇਨ ਗਵੈਯੇ ਨੇ ਈਜਾਦ ਕੀਤਾ....
ਜਲਾਈ. ਦਗਧ ਕੀਤੀ. "ਕਾਮ ਕ੍ਰੋਧ ਮਾਇਆ ਲੈ ਜਾਰੀ." (ਆਸਾ ਕਬੀਰ) ੨. ਸੰਗ੍ਯਾ- ਜਾਲੀ. ਫਾਹੀ. "ਖੈਂਚਤ ਦ੍ਵੈ ਕਰ ਝੀਵਰ ਜਾਰੀ." (ਕ੍ਰਿਸਨਾਵ) ੩. ਜਾਰਕ੍ਰਿਯਾ. "ਕਾਨ ਕਹ੍ਯੋ ਹਮ ਖੇਲਹਿਂ ਜਾਰੀ." (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। ੪. ਦੇਖੋ, ਯਾਰੀ। ੫. ਅ਼. [جاری] ਵਿ- ਚਲਦਾ. ਪ੍ਰਚਲਿਤ. "ਭਯੋ ਖੂਨ ਜਾਰੀ." (ਸਲੋਹ)...
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਬੰਦਹ ਦਾ ਇਸ੍ਤ੍ਰੀਲਿੰਗ. ਦਾਸੀ. ਬਾਂਦੀ. "ਮਾਇਆ ਬੰਦੀ ਖਸਮ ਕੀ." (ਮਃ ੩. ਵਾਰ ਸ੍ਰੀ) ੨. ਇਸਤ੍ਰੀਆਂ ਦਾ ਇੱਕ ਮਸਤਕ ਭੂਸਣ। ੩. ਬੰਦਿਸ਼. ਦੇਖੋ, ਬੰਦਸਿ. "ਬੰਦੀ ਅੰਦਰਿ ਸਿਫਤਿ ਕਰਾਏ. ਤਾ ਕਉ ਕਹੀਐ ਬੰਦਾ." (ਆਸਾ ਮਃ ੧) ੪. ਗੁਲਾਮੀ. "ਸਾ ਬੰਦੀ ਤੇ ਲਈ ਛਡਾਇ." (ਆਸਾ ਮਃ ੫) ੫. ਫ਼ਾ. [بندی] ਕੈਦੀ. ਬੰਧੂਆ. "ਜਗੁ ਬੰਦੀ, ਮੁਕਤੇ ਹਉ ਮਾਰੀ." (ਆਸਾ ਅਃ ਮਃ ੧) ੬. ਸੰ. बन्दिन- ਬੰਦੀ ਭੱਟ- ਚਾਰਣ. ਰਾਜਦਰਬਾਰ ਵਿੱਚ ਯਸ਼ ਗਾਉਣ ਵਾਲਾ ਕਵਿ. "ਬੰਦੀ ਜਸ ਗਾਵਹਿ." (ਗੁਪ੍ਰਸੂ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....
ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰਗ੍ਯਾ- ਆਦਰ ਦਾ ਅਭਾਵ. ਅਪਮਾਨ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਦੇਖੋ, ਮੁਹ ਧਾ. ਸੰ. ਸੰਗ੍ਯਾ- ਬੇਹੋਸ਼ੀ।#੨. ਅਗ੍ਯਾਨ। ੩. ਸਨੇਹ. ਮੁਹੱਬਤ. "ਮੋਹ ਕੁਟੰਬ ਬਿਖੈ ਰਸ ਮਾਤੇ." (ਆਸਾ ਮਃ ੫) ੪. ਭ੍ਰਮ. ਭੁਲੇਖਾ। ੫. ਦੁੱਖ. ਕਲੇਸ਼....
ਸੰਗ੍ਯਾ- ਪ੍ਰਾਣ ਰਹਿਤ. ਦੇਹ. ਲਾਸ਼. "ਸਾਸ ਬਿਨਾ ਮਿਰਤਕ ਕੀ ਲੋਥਾ." (ਸੁਖਮਨੀ)...
ਦੇਖੋ, ਅਗਿਨਕੁੰਟ ੨. ਅਤੇ ਹਮਨਕੁੰਡ....
ਦੇਖੋ, ਵਿਚਹੁ....
ਸੰਗ੍ਯਾ- ਰਖ੍ਯਾ. ਰੱਛਾ। ੨. ਉਹ ਬੰਨਾ ਅਥਵਾ ਜੰਗਲ, ਜੋ ਰਕ੍ਸ਼ਿਤ ਹੋਵੇ. ਜਿਸ ਵਿੱਚ ਬਿਨਾ ਮਾਲਿਕ ਦੀ ਆਗ੍ਯਾ ਕੋਈ ਪ੍ਰਵੇਸ਼ ਨਾ ਕਰ ਸਕੇ....
ਲੀਆ. ਲੀਏ. "ਕਰਿ ਕਿਰਪਾ ਅਪੁਨੇ ਕਰਿਲੀਤ." (ਟੋਡੀ ਮਃ ੫) ਆਪਣੇ ਕਰ ਲੀਤੇ. "ਲੀਤੜਾ ਲਬਿ ਰੰਗਾਏ." (ਤਿਲੰ ਮਃ ੧) "ਦਾਨੁ ਸਭਨੀ ਹੈ ਲੀਤਾ." (ਵਡ ਛੰਤ ਮਃ ੫)...
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਬਿਸਰਾਮ....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਅ਼. [حال] ਹ਼ਾਲ. ਸੰਗ੍ਯਾ- ਵਰਤਮਾਨ ਕਾਲ। ੨. ਪ੍ਰੇਮ. ਪਿਆਰ. "ਭਏ ਗਲਤਾਨ ਹਾਲ." (ਨਟ ਮਃ ੪. ਪੜਤਾਲ) ੩. ਹਾਲਤ. ਦਸ਼ਾ. "ਹਰਿ ਬਿਸਰਤ ਹੋਵਤ ਏਹ ਹਾਲ." (ਗਉ ਥਿਤੀ ਮਃ ੫) "ਅਨਬੋਲਤ ਹੀ ਜਾਨਹੁ ਹਾਲ." (ਬਿਲਾ ਮਃ ੫) ੪. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. "ਖੇਲਤ ਖੇਲਤ ਹਾਲ ਕਰਿ." (ਸ. ਕਬੀਰ) ੫. ਅਹਵਾਲ. ਵ੍ਰਿੱਤਾਂਤ. "ਬਨਾਵੈ ਗ੍ਰੰਥ ਹਾਲ ਹੈ." (ਕ੍ਰਿਸਨਾਵ) ੬. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ....
ਸੰ. ਸੁਦਰ੍ਸ਼ਨ. ਵਿ- ਸੁੰਦਰ ਹੈ ਜਿਸ ਦਾ ਦਰਸ਼ਨ. ਦਿਦਾਰੀ। ੨. ਸੰਗ੍ਯਾ- ਵਿਸਨੁ ਦਾ ਚਕ੍ਰ. ਵਿਸਨੁ ਪੁਰਾਣ ਵਿੱਚ ਲਿਖਿਆ ਹੈ¹ ਕਿ ਵਿਸ਼੍ਵਕਰਮਾ ਨੇ ਸੂਰਜ ਨੂੰ ਖਰਾਦਕੇ ਉਸ ਦੇ ਛਿੱਲੜ ਤੋਂ, ਇਹ ਚਕ੍ਰ ਬਣਾਇਆ ਹੈ. ਲਿੰਗਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਪੂਜਾ ਕਰਕੇ ਵਿਸਨੁ ਨੇ ਇਹ ਚਕ੍ਰ ਪ੍ਰਾਪਤ ਕੀਤਾ। ੩. ਇੱਕ ਬ੍ਰਾਹਮਣ ਜੋ ਅਤ੍ਰਿ ਰਿਖਿ ਦੇ ਪੁਤ੍ਰ ਦੇ ਸ੍ਰਾਪ ਨਾਲ ਸੱਪ ਹੋ ਗਿਆ ਸੀ. ਇਸ ਨੂੰ ਸਰਪਯੋਨਿ ਤੋਂ ਕ੍ਰਿਸਨ ਜੀ ਨੇ ਛੁਡਾਇਆ. "ਬ੍ਰਾਹਮਨ ਹੋਯ ਗਯੋ ਸੁ ਵਹੈ ਫੁਨ ਨਾਮ ਸੁਦਰਸਨ ਹੈ ਪੁਨ ਜਾਕੋ." (ਕ੍ਰਿਸਨਾਵ) ੪. ਸ਼ਿਵ। ੫. ਮੱਛ। ੬. ਸੁਮੇਰੁ ਪਰਬਤ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਜਿਹਵਾ ਅਤੇ ਜਿਹ੍ਵਾ. "ਜੀਭ ਰਸਾਇਣਿ ਸਾਚੈ ਰਾਤੀ." (ਮਾਰੂ ਸੋਲਹੇ ਮਃ ੧)#ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ,#ਜੀਭ ਕਰੈ ਉਦਯੋਗ ਜੀਭ ਲੈ ਕੈਦ ਕਰਾਵੈ,#ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ,#ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ,#ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ,#"ਬੈਤਾਲ" ਕਹੈ ਵਿਕ੍ਰਮ ਸੁਨੋ! ਜੀਭ ਸੰਭਾਰ ਬੋਲਿਯੇ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਆਨੰਦਪੁਰ ਤੋਂ ਸੱਤ ਕੋਹ ਉੱਤਰ ਵੱਲ ਇੱਕ ਪਹਾੜ ਦੀ ਚੋਟੀ ਤੇ ਦੁਰਗਾ ਦਾ ਅਸਥਾਨ ਅਤੇ ਇਸੇ ਨਾਮ ਦਾ ਪਿੰਡ ਹੈ. ਗੁਰੁਪ੍ਰਤਾਪਸੂਰਜ ਅਨੁਸਾਰ ਨੈਣੇ ਜੱਟ ਦੀ ਪ੍ਰਸਿੱਧ ਕੀਤੀ ਦੇਵੀ. ਪੁਰਾਣਾਂ ਅਨੁਸਾਰ ਉਹ ਥਾਂ, ਜਿੱਥੇ ਸਤੀ ਦੇ ਨਯਨ (ਨੇਤ੍ਰ) ਡਿਗੇ ਹਨ. ਦੇਖੋ, ਸਤੀ ੮. ਇਸ ਦੀ ਪੁਸ੍ਟੀ ਦਸਮਗ੍ਰੰਥ ਤੋਂ ਹੁੰਦੀਹੈ- "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ) ਨੈਣਾਦੇਵੀ ਗ੍ਰਾਮ ਤੋਂ ਉੱਤਰ ਪੂਰਵ ਗੁਰੂ ਗੋਬਿੰਦਸਿੰਘ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਪੁਜਾਰੀ ਕੋਈ ਨਹੀਂ. ਇਹ ਥਾਂ ਰਿਆਸਤ ਬਿਲਾਸਪੁਰ ਵਿੱਚ ਹੈ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੫ ਮੀਲ ਪੂਰਵ ਹੈ. ਹੁਣ ਰੋਪੜ ਰੇਲਵੇ ਸਟੇਸ਼ਨ ਤੋਂ ਨੇੜੇ ਹੈ. ਦੇਖੋ, ਭੈਰੋ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਪ੍ਰਿਸ੍ਟਿ. ਪਿੱਠ. "ਪੀਠ ਰਿਪੁ ਕੋ ਨਹਿ ਦੀਨੀ" (ਗੁਪ੍ਰਸੂ) ੨. ਸੰ. ਚੌਕੀ. ਕੁਰਸੀ. ਮੂੜ੍ਹਾ. ਤਖਤ। ੩. ਮੰਤ੍ਰਸਿੱਧੀ ਵਾਸਤੇ ਦੇਵਤਾ ਦਾ ਅਸਥਾਨ। ੪. ਉਹ ਥਾਂ, ਜਿੱਥੇ ਸਤੀ ਦੇਵੀ ਦੇ ਅੰਗ ਡਿਗੇ ਹਨ. ਦੇਖੋ, ਸਤੀ ੮, ਜ੍ਵਾਲਾਦੇਵੀ ਅਰ ਨੈਣਾਦੇਵੀ....
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ....
ਸੌ ਦੇ ਕਰੀਬ. ਸੌ ਇਕ. ਸੌ ਪ੍ਰਮਾਣ. ਸੌ ਮਾਤ੍ਰ। ੨. ਸ਼ਤਕ. ਸੌ....
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....