varamīवरमी
ਸੰ. ਵਲਮੀਕ ਅਤੇ ਵਮ੍ਰੀਕੂਟ. ਸੰਗ੍ਯਾ- ਸਿਉਂਕ ਦਾ ਬਣਾਇਆ ਮਿੱਟੀ ਦਾ ਢੇਰ. ਨਿਰੁਕ੍ਤ ਵਿੱਚ ਸਿਉਂਕ (ਦੀਮਕ) ਦਾ ਨਾਮ ਵਮ੍ਰੀ ਲਿਖਿਆ ਹੈ. "ਵਰਮੀ ਮਾਰੀ ਸਾਪੁ ਨ ਮਰਦੀ." (ਆਸਾ ਮਃ ੫) ਵਰਮੀ ਸ਼ਰੀਰ, ਸਰਪ ਮਨ. ਦੇਖੋ, ਵਲਮੀ। ੨. ਸੰ. वर्मिन्. ਵਿ- ਵਰ੍ਮ (ਕਵਚ) ਪਹਿਰਨ ਵਾਲਾ. "ਟੂਕ ਟੂਕ ਭੇ ਵਰਮੀ ਯੋਧਾ." (ਸਲੋਹ)
सं. वलमीक अते वम्रीकूट. संग्या- सिउंक दा बणाइआ मिॱटी दा ढेर. निरुक्त विॱच सिउंक (दीमक) दा नाम वम्री लिखिआ है. "वरमी मारी सापु न मरदी." (आसा मः ५) वरमी शरीर, सरप मन. देखो, वलमी। २. सं. वर्मिन्. वि- वर्म (कवच) पहिरन वाला. "टूक टूक भे वरमी योधा." (सलोह)
ਸੰ. ਵਲਮੀ੍ਕ. ਸੰਗ੍ਯਾ- ਵਲਮੀ (ਸਿਉਂਕ) ਦੀ ਬਣਾਈ ਮਿੱਟੀ ਦੀ ਢੇਰੀ. ਵਰਮੀ. ਵਲਮੀਕੂਟ. ਦੇਖੋ, ਵਰਮੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਿਟੀ ਅਤੇ ਮਿਟੀਆ....
ਸੰਗ੍ਯਾ- ਅੰਬਾਰ. ਗੰਜ। ੨. ਟਿੱਬਾ. ਟਿੱਲਾ. "ਖਾਲੀ ਰਹੇ ਢੇਰ ਜਿਉ ਪਾਨੀ." (ਗੁਵਿ ੧੦) ੩. ਵਿ- ਬਹੁਤ. ਅਧਿਕ....
ਦੇਖੋ, ਨਿਰੁਕਤ ਅਤੇ ਨਿਰੁਕਤਿ....
ਦੇਖੋ, ਸਿਉਂਕ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਸਿਉਂਕ. ਦੀਮਕ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਵਲਮੀਕ ਅਤੇ ਵਮ੍ਰੀਕੂਟ. ਸੰਗ੍ਯਾ- ਸਿਉਂਕ ਦਾ ਬਣਾਇਆ ਮਿੱਟੀ ਦਾ ਢੇਰ. ਨਿਰੁਕ੍ਤ ਵਿੱਚ ਸਿਉਂਕ (ਦੀਮਕ) ਦਾ ਨਾਮ ਵਮ੍ਰੀ ਲਿਖਿਆ ਹੈ. "ਵਰਮੀ ਮਾਰੀ ਸਾਪੁ ਨ ਮਰਦੀ." (ਆਸਾ ਮਃ ੫) ਵਰਮੀ ਸ਼ਰੀਰ, ਸਰਪ ਮਨ. ਦੇਖੋ, ਵਲਮੀ। ੨. ਸੰ. वर्मिन्. ਵਿ- ਵਰ੍ਮ (ਕਵਚ) ਪਹਿਰਨ ਵਾਲਾ. "ਟੂਕ ਟੂਕ ਭੇ ਵਰਮੀ ਯੋਧਾ." (ਸਲੋਹ)...
ਦੇਖੋ, ਮਾੜੀ। ੨. ਵਿ- ਮਾਰਣ ਵਾਲਾ। ੩. ਫ਼ਾ. [ماری] ਵਿ- ਮਾਰਿਆ ਹੋਇਆ. ਕ਼ਤਲ ਕੀਤਾ। ੪. ਕੁਚਲਿਆ ਹੋਇਆ. ਮਰਦਿਤ....
ਸਰ੍ਪ. ਸੱਪ. "ਵਰਮੀ ਮਾਰੀ ਸਾਪੁ ਨ ਮਰਈ." (ਆਸਾ ਮਃ ੫) ਭਾਵ- ਸ਼ਰੀਰ ਤਾੜਨ ਤੋਂ ਮਨ ਸ਼ਾਂਤ ਨਹੀਂ ਹੁੰਦਾ....
ਫ਼ਾ. ਸੰਗ੍ਯਾ- ਮਰਦਉ. ਪੁਰੁਸਤ੍ਵ ਮਰਦਾਨਗੀ। ੨. ਮਰਦੀਂ. ਮਰਦਾਂ ਨੇ. "ਜਾਂ ਘਾਲ ਮਰਦੀ ਘਾਲੀ." (ਵਾਰ ਰਾਮ ੩)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. ਸਰ੍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ....
ਸੰ. वल्मी. ਸੰਗ੍ਯਾ- ਸਿਉਂਕ. ਦੀਮਕ....
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਟੁਕੜਾ. ਖੰਡ। ੨. ਰੋਟੀ ਦਾ ਟੁਕੜਾ. ਟੁੱਕਰ। ੩. ਦੇਖੋ, ਅੰਡਟੂਕ। ੪. ਪੁਸ੍ਤਕ ਵਿੱਚ ਭੁੱਲਿਆ ਪਾਠ ਜੋ ਹਾਸ਼ੀਏ ਤੇ ਲਿਖਿਆ ਜਾਂਦਾ ਹੈ, ਉਸ ਨੂੰ ਬੋਧਨ ਕਰਨ ਵਾਲਾ ਚਿੰਨ੍ਹ....
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....