ਹੀਲੜਾ, ਹੀਲਾ, ਹੀਲੌ

hīlarhā, hīlā, hīlauहीलड़ा, हीला, हीलौ


ਸੰਗ੍ਯਾ- ਛਲ. ਫਰੇਬ। ੨. ਦੁੱਖ. "ਮਨ ਨ ਸੁਹੇਲਾ ਪਰਪੰਚ ਹੀਲਾ." (ਗਉ ਮਃ ੫) "ਸਾਧਨ ਕੋ ਹਰਤਾ ਜੋਉ ਹੀਲੌ." (ਕ੍ਰਿਸਨਾਵ) ੩. ਅ਼. [حیلہ] ਹ਼ੀਲਹ. ਬਹਾਨਾ. "ਹੀਲੜਾ ਏਹੁ ਸੰਸਾਰੋ." (ਵਡ ਮਃ ੧. ਅਲਾਹਣੀ) ੪. ਆਪਣੇ ਬਚਾਉ ਲਈ ਯੁਕਤਿ ਸੋਚਣ ਦੀ ਕ੍ਰਿਯਾ (ਤਦਬੀਰ).


संग्या- छल. फरेब। २. दुॱख. "मन न सुहेला परपंच हीला." (गउ मः ५) "साधन को हरता जोउ हीलौ." (क्रिसनाव) ३. अ़. [حیلہ] ह़ीलह. बहाना. "हीलड़ा एहु संसारो." (वड मः १. अलाहणी) ४. आपणे बचाउ लई युकति सोचण दी क्रिया (तदबीर).