ਬਿਖਮ

bikhamaबिखम


ਸੰ. ਵਿਸਮ. ਵਿ- ਜੋ ਸਮ ਨਹੀਂ. ਵੱਧ ਘੱਟ। ੨. ਜੋ ਹਮਵਾਰ ਨਹੀਂ, ਉੱਚਾ ਨੀਵਾਂ. "ਬਿਖਮ ਘੋਰ ਪੰਥ ਚਾਲਣਾ ਪ੍ਰਾਣੀ." (ਸ੍ਰੀ ਤ੍ਰਿਲੋਚਨ) ੩. ਭਯਾਨਕ. ਡਰਾਉਣਾ. "ਬਿਥਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ." (ਵਾਰ ਜੈਤ) ੪. ਦੁਖਦਾਈ. "ਕਰਕ ਸ਼ਬਦ ਸਮ ਬਿਖ ਨ ਬਿਖਮ ਹੈ." (ਭਾਗੁ ਕ) ਕਨਕਸ (ਕੌੜੇ) ਬੋਲ ਜੇਹੀ ਜ਼ਹਿਰ ਭੀ ਦੁਖਦਾਈ ਨਹੀਂ। ੫. ਔਖਾ. ਕਠਿਨ। ੬. ਸੰ. ਵਿਸ- ਮਯ ਦਾ ਸੰਖੇਪ ਜ਼ਹਿਰ ਰੂਪ. "ਅਸਾਧੁ ਸੰਗ ਬਿਖਮ ਅਹਾਰ ਹੈ." (ਭਾਗੁ ਕ) ਵਿਸਰੂਪ ਭੋਜਨ ਹੈ। ੭. ਸੰਗ੍ਯਾ- ਦੁੱਖ. ਕਲੇਸ਼. "ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ." (ਮਃ ੫. ਵਾਰ ਗੂਜ ੨)


सं. विसम. वि- जो सम नहीं. वॱध घॱट। २. जो हमवार नहीं, उॱचा नीवां. "बिखम घोर पंथ चालणा प्राणी." (स्री त्रिलोचन) ३. भयानक. डराउणा. "बिथम थानहु जिनि रखिआ, तिसु तिलु न विसारि." (वार जैत) ४. दुखदाई. "करक शबद सम बिख न बिखम है." (भागु क) कनकस (कौड़े) बोल जेही ज़हिर भी दुखदाई नहीं। ५. औखा. कठिन। ६. सं. विस- मय दा संखेप ज़हिर रूप. "असाधु संग बिखम अहार है." (भागु क) विसरूप भोजन है। ७. संग्या- दुॱख. कलेश. "तैडै सिमरणि हभु किछु लधमु बिखमु न डिठमु कोई." (मः ५. वार गूज २)