jāiāजाइआ
ਪੈਦਾ ਕੀਤਾ. ਉਪਜਾਇਆ. "ਧਨੁ ਜਨਨੀ ਜਿਨਿ ਜਾਇਆ." (ਸ੍ਰੀ ਮਃ ੩) ੨. ਪੈਦਾ ਹੋਇਆ. ਉਪਜਿਆ. "ਨਾ ਓਹ ਮਰੈ ਨ ਜਾਇਆ." (ਭੈਰ ਮਃ ੩) ੩. ਸੰ. ਜਾਯਾ. ਮਾਤਾ. ਮਾਂ। ੪. ਜੋਰੂ. ਭਾਰਯਾ. ਵਹੁਟੀ. ਦੇਖੋ, ਜਾਯਾ ਨੰਃ ੧. "ਤਹ ਮਾਤ ਨ ਬੰਧੁ ਨ ਮੀਤ ਨ ਜਾਇਆ." (ਮਾਰੂ ਮਃ ੫) ੫. ਅ਼. [ضاعِع] ਜਾਇਅ਼. ਵਿ- ਵ੍ਯਰਥ. ਨਿਸਫਲ। ੬. ਖ਼ਰਾਬ. ਨਿਕੰਮਾ.
पैदा कीता. उपजाइआ. "धनु जननी जिनि जाइआ." (स्री मः ३) २. पैदा होइआ. उपजिआ. "ना ओह मरै न जाइआ." (भैर मः ३) ३. सं. जाया. माता. मां। ४. जोरू. भारया. वहुटी. देखो, जाया नंः १. "तह मात न बंधु न मीत न जाइआ." (मारू मः ५) ५. अ़. [ضاعِع] जाइअ़. वि- व्यरथ. निसफल। ६. ख़राब. निकंमा.
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਧਨ੍ਯ. ਪੁਨ੍ਯਵਾਨ। ੨. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. "ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ." (ਵਾਰ ਗੂਜ ੧. ਮਃ ੩) "ਧਨੁ ਗੁਰਮੁਖਿ ਸੋ ਪਰਵਾਣ ਹੈ." (ਸ੍ਰੀ ਮਃ ੩) ੩. ਸੰ. ਧਨ. ਸੰਗ੍ਯਾ- ਦੌਲਤ. "ਧਨੁ ਸੰਚਿ ਹਰਿ ਹਰਿ ਨਾਮੁ ਵਖਰੁ." (ਤੁਖਾ ਛੰਤ ਮਃ ੧) ੪. ਸੰ. ਕਮਾਣ. ਧਨੁਖ. ਚਾਪ. "ਧਰ ਧਨੁ ਕਰ ਮਹਿ ਸਰ ਬਰਖਾਏ." (ਨਾਪ੍ਰ) ੫. ਜ੍ਯੋਤਿਸ ਅਨੁਸਾਰ ਨੌਮੀ ਰਾਸ਼ੀ। ੬. ਦੇਖੋ, ਧਨ....
ਵਿ- ਜਣਨ ਵਾਲੀ. ਪੈਦਾ ਕਰਨਵਾਲੀ "ਨਾਨਕ ਜਨਨੀ ਧੰਨੀ ਮਾਇ." (ਮਲਾ ਮਃ ੧) ੨. ਸੰਗ੍ਯਾ- ਮਾਤਾ. ਮਾਂ. "ਜਨਨਿ ਪਿਤਾ ਲੋਕ ਸੁਤ ਬਨਿਤਾ." (ਸੋਦਰੁ) "ਜਿਉ ਜਨਨੀ ਸੁਤ ਜਣਿ ਪਾਲਤੀ." (ਗਉ ਮਃ ੪)...
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਪੈਦਾ ਕੀਤਾ. ਉਪਜਾਇਆ. "ਧਨੁ ਜਨਨੀ ਜਿਨਿ ਜਾਇਆ." (ਸ੍ਰੀ ਮਃ ੩) ੨. ਪੈਦਾ ਹੋਇਆ. ਉਪਜਿਆ. "ਨਾ ਓਹ ਮਰੈ ਨ ਜਾਇਆ." (ਭੈਰ ਮਃ ੩) ੩. ਸੰ. ਜਾਯਾ. ਮਾਤਾ. ਮਾਂ। ੪. ਜੋਰੂ. ਭਾਰਯਾ. ਵਹੁਟੀ. ਦੇਖੋ, ਜਾਯਾ ਨੰਃ ੧. "ਤਹ ਮਾਤ ਨ ਬੰਧੁ ਨ ਮੀਤ ਨ ਜਾਇਆ." (ਮਾਰੂ ਮਃ ੫) ੫. ਅ਼. [ضاعِع] ਜਾਇਅ਼. ਵਿ- ਵ੍ਯਰਥ. ਨਿਸਫਲ। ੬. ਖ਼ਰਾਬ. ਨਿਕੰਮਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ. ਹਿੰਦੂ ਧਰਮਗ੍ਰੰਥਾਂ ਅਨੁਸਾਰ ਉਹ ਇਸਤ੍ਰੀ ਜਾਯਾ ਕਹੀ ਜਾਂਦੀ ਹੈ, ਜਿਸ ਦੇ ਪੁਤ੍ਰ ਪੈਦਾ ਹੋਇਆ ਹੋਵੇ, ਮਨੁ ਲਿਖਦਾ ਹੈ ਕਿ ਪਤੀ ਹੀ ਪੁਤ੍ਰਰੂਪ ਹੋਕੇ ਜਨਮਦਾ ਹੈ, ਇਸ ਲਈ ਭਾਰਯਾ ਜਾਯਾ ਸਦਾਉਂਦੀ ਹੈ. ਦੇਖੋ, ਮਨੁ ਅਃ ੯. ਸਃ ੮। ੨. ਮਾਤਾ. ਮਾਂ। ੩. ਅ਼. [ظائِع] ਜਾਇਅ਼. ਵਿ- ਗੁੰਮ ਖੋਇਆ ਹੋਇਆ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਜਾਯਾ. ਭਾਰਯਾ. ਪਤਨੀ. ਜ਼ੌਜਹ। ੨. ਨਾਰੀ. ਇਸਤ੍ਰੀ. "ਜਿਉ ਜੋਰੂ ਸਿਰਨਾਵਣੀ ਆਵੈ ਵਾਰੋਵਾਰਿ." (ਵਾਰ ਆਸਾ)...
ਸੰ. ਭਾਰ੍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍ਯ" ਹੈ.¹...
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਸੰਗ੍ਯਾ- ਮਾਤਾ. ਮਾਂ. "ਮਾਤ ਪਿਤਾ ਭਾਈ ਸੁਤ ਬਨਿਤਾ." (ਧਨਾ ਮਃ ੯) ੨. ਮਾਤ੍ਰਾ. "ਆਪਸ ਕੌ ਦੀਰਘ ਕਰਿ ਮਾਨੈ ਅਉਰਨ ਕਉ ਲਗਮਾਤ." (ਮਾਰੂ ਕਬੀਰ) ਲਘੁ ਮਾਤ੍ਰਾ ਜਾਣਦਾ ਹੈ। ੩. ਕ੍ਰਿ. ਵਿ- ਕੇਵਲ. ਮਾਤ੍ਰ। ੪. ਪ੍ਰਮਾਣ. ਭਰ. "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) "ਜੈਸੇ ਭੂਖੇ ਭੋਜਨ ਮਾਤ." (ਮਾਲੀ ਮਃ ੫) ਭੋਜਨਮਾਤ੍ਰ। ੫. ਤਨਿਕ. ਥੋੜਾ. "ਸੰਗਿ ਨ ਨਿਬਹਤ ਮਾਤ." (ਕੇਦਾ ਮਃ ੫) ੬. ਵਿ- ਮੱਤ. ਮਸ੍ਤ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ੭. ਫ਼ਾ. [مات] ਹੈਰਾਨ ਹੋਇਆ। ੮. ਹਾਰਿਆ, ਜੋ ਜਿੱਤਿਆ ਗਿਆ ਹੈ....
ਦੇਖੋ, ਬੰਧ। ੨. ਹੱਦ. ਸੀਮਾਂ. ਅਵਧਿ. "ਤੀਨੋ ਓਜਾੜੇ ਕਾ ਬੰਧੁ." (ਧਨਾ ਮਃ ੧) ੩. ਸੰਬੰਧ. ਸੰਯੋਗ. "ਜਲ ਅਗਨੀ ਕਾ ਬੰਧੁ ਕੀਆ." (ਆਸਾ ਮਃ ੧) ੪. ਪ੍ਰਤਿਬੰਧ. ਰੋਕ. "ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛੁ ਬੰਧੁ." (ਬਾਵਨ) ੫. ਠਹਿਰਾਉ. ਠੱਲ. "ਬੰਧੁ ਪਾਇਆ ਮੇਰਾ ਸਤਿਗੁਰ ਪੂਰੇ." (ਸੋਰ ਮਃ ੫) ੬. ਸੰ. बन्धु. ਰਿਸ਼੍ਤੇਦਾਰ. ਸੰਬੰਧੀ. "ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਬਿਗਾੜੀ." (ਮਾਰੂ ਅਃ ਮਃ ੧) ੭. ਬੰਧੁਤਾ. ਰਿਸ਼੍ਤੇਦਾਰੀ. ਮਿਤ੍ਰਤਾ. "ਵੇਖਦਿਆ ਹੀ ਭਜਿਜਾਨਿ, ਕਦੇ ਨ ਪਾਇਨਿ ਬੰਧੁ." (ਮਃ ੫. ਵਾਰ ਰਾਮ ੨) ੮. ਦੇਖੋ, ਦੋਧਕ ੨....
ਸੰ. ਮਿਤ੍ਰ. ਦੋਸ੍ਤ. "ਮੀਤ੍ਰ ਹਮਾਰਾ ਵੇਪਰਵਾਹਾ." (ਗਉ ਮਃ ੫) "ਮੀਤ ਕੇ ਕਰਤਬ ਕੁਸਲ ਸਮਾਨ." (ਗਉ ਮਃ ੫) ਦੇਖੋ, ਮਿਤ੍ਰ.#ਮੀਤ ਜੋ ਕਹਾਇ, ਪਰੇ ਦੁਖ ਨ ਸਹਾਇ ਕਰੈ#ਜਾਨਿਯੈ ਨ ਮੀਤ ਤਾਂ ਕੋ ਪਾਤਕੀ ਸੋ ਭਾਰੀ ਹੈ,#ਨਿਜ ਦੁਖ ਮੇਰੁ ਕੈਸੋ ਜਾਨ ਹੈ ਤਿਨੂਕਾ ਤੁੱਲ#ਮਿਤ੍ਰ ਦੁਖ ਤਿਨ ਕਾ ਸੋ ਮੇਰੁ ਤੇ ਅਪਾਰੀ ਹੈ,#ਕੁਪਥ ਮਿਟਾਵੈ ਔਰ ਸੁਪਥ ਲਗਾਵੈ#ਅਵਗੁਨਨ ਦੁਰਾਵੈ ਪ੍ਰਗਟਾਵੈ ਗੁਨਕਾਰੀ ਹੈ,#ਲੇਤ ਦੇਤ ਸ਼ੰਕ ਨ ਬਿਪੱਤ ਮੈ ਸਨੇਹੀ ਚੌਨੋ#ਐਸੋ ਜੌ ਨ ਮੀਤ, ਤਾਂਕੇ ਸੀਸ ਛਾਰ ਡਾਰੀ ਹੈ.#ਮੁਖ ਪੈ ਮਧੁਰ ਅਰੁ ਪੀਠ ਪੈ ਨਿਠੁਰ ਬੋਲੈ#ਊਪਰ ਤੇ ਆਦਰ ਹਿਯੇ ਮੇ ਕੁਟਲਾਈ ਹੈ,#ਸਦਾ ਹੀ ਸੁਹਿਤ ਕੋ ਨ ਮਿਤ ਕੋ ਮਨਾਵੈ ਹਿਤ#ਦੀਖਤ ਸਨੇਹੀ ਰਹੈ ਦਾਵ ਕੋ ਤਕਾਈ ਹੈ,#ਲੋਭੀ ਔਰ ਲੰਪਟ ਕੁਹਠੀ ਬਾਕਚਲੀ ਛਲੀ#ਭਲੀ ਭਾਂਤਿ ਵਾਂਕੀ ਗਤਿ ਪਾਸ਼ ਕੀ ਸੀ ਗਾਈ ਹੈ,#ਮੂਢ ਹੋ ਨਰੇਸ, ਮੀਤ ਕੁਟਿਲ, ਛਨਾਰਿ ਨਾਰਿ#ਚੌਥੇ ਸਠ ਸੇਵਕ ਤੇ ਹੋਤ ਨ ਭਲਾਈ ਹੈ.#੨. ਕਰਤਾਰ. ਜਗਤਨਾਥ. "ਤੇ ਤੇ ਮੀਤ ਮਿਲਨ ਤੇ ਬਾਚੇ." (ਚੌਬੀਸਾਵ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਅ਼. [خراب] ਵਿ- ਵੀਰਾਨ. ਉਜੜਿਆ ਹੋਇਆ। ੨. ਬੁਰਾ. ਮੰਦ....
ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ....