ਅਮਲ

amalaअमल


ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍‌ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ.


अमर शबद दी थां अमलु पद आइआ है. "भल्यु अमलु सतिगुरु संगि निवासु." (सवैये मः ४. के) गुरूअमर देव जी नाल निवास। २. सिंधी. संग्या- अफ़ीम. भाव- नशा. मादक. "अमलन सिउ अमली लपटाइओ." (सोर मः ५) ३. सं. अमल. वि- बिना मैल. निरमल. "लोचन अमल कमलदल जैसे." (नाप्र) ४. संग्या- अभरक. अबरक। ५. सं. अम्ल- अम्‌ल. खटाई. तुरशी. "हठत जल आग को अमल सुर राग को." (क्रिसनाव) खटाई कंठ दा सुर विगाड़ दिंदी है। ६. वि- खॱटा. तुरश. "मधुर सलवन सु अमल बिध पुन तिकत कखाया." (गुप्रसू) देखो, खटरस। ७. अ़. [عمل] अ़मल. संग्या- करम. आचार. "अमल जि कीतिआ दुनी विचि से दरगह ओगाहा." (स. फरीद) ८. नियम. नेम। ९. प्रबंध. इंतजाम। १०. अमलदारी. राज दा बंदोबसत. "तुरक पठाणी अमलु कीआ." (वार आसा) ११. अभ्यास। १२. अ़. [امل] उमीद. आशा.