kachhaकॱछ
ਸੰ. कच्छ ਨਦੀ ਆਦਿਕ ਦੇ ਕਿਨਾਰੇ ਦਾ ਦੇਸ਼. ਕਛਾਰ। ੨. ਬੰਬਈ ਹਾਤੇ ਦਾ ਇੱਕ ਦੇਸ਼, ਜਿਸ ਦੀ ਰਾਜਧਾਨੀ ਭੁਜ ਹੈ ਅਤੇ ਸਿੰਧੁ ਨਦ ਦੀ ਕੋਰੀ ਧਾਰਾ ਦੇ ਕਿਨਾਰੇ ਦਾ ਪੁਰਾਣਾ ਇਲਾਕਾ, ਜਿਸਦੀ ਰਾਜਧਾਨੀ ਕੋਟੀਸ਼੍ਵਰ ਸੀ। ੩. ਧੋਤੀ ਦਾ ਉਹ ਪੱਲਾ, ਜੋ ਦੋਹਾਂ ਟੰਗਾਂ ਵਿੱਚਦੀਂ ਲਿਆਕੇ ਪਿੱਛੇ ਟੰਗੀਦਾ ਹੈ. ਲਾਂਗ। ੪. ਦੇਖੋ, ਕੱਛਪ। ੫. ਕਛਹਿਰਾ. ਖ਼ਾਲਸੇ ਦਾ ਵਡਾ ਜਾਂਘੀਆ, ਜਿਸ ਨੂੰ ਅਮ੍ਰਿਤਧਾਰੀ ਸਿੰਘ ਪਹਿਨਦੇ ਹਨ. ਇਹ ਸਿੰਘਾਂ ਦਾ ਤੀਜਾ ਕਕਾਰ (ਕੱਕਾ) ਹੈ.
सं. कच्छ नदी आदिक दे किनारे दा देश. कछार। २. बंबई हाते दा इॱक देश, जिस दी राजधानी भुज है अते सिंधु नद दी कोरी धारा दे किनारे दा पुराणा इलाका, जिसदी राजधानी कोटीश्वर सी। ३. धोती दा उह पॱला, जो दोहां टंगां विॱचदीं लिआके पिॱछे टंगीदा है. लांग। ४. देखो, कॱछप। ५. कछहिरा. ख़ालसे दा वडा जांघीआ, जिस नूं अम्रितधारी सिंघ पहिनदे हन. इह सिंघां दा तीजा ककार (कॱका) है.
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਦੇਖੋ, ਕੱਛ ੧. "ਨਿਕਸ੍ਯੋ ਜਨੁ ਸਿੰਘ ਕਛਾਰ ਤੈਂ." (ਗੁਪ੍ਰਸੂ)...
ਨਾਸ਼ ਹੋਏ. ਦੋਖੇ, ਹਤ. "ਕੋਟਿ ਦੋਖ ਰੋਗਾ ਪ੍ਰਭੁ ਦ੍ਰਿਸਟਿ ਤੁਹਾਰੀ ਹਾਤੇ." (ਦੇਵ ਮਃ ੫) ੨. ਹਾਤਾ ਦਾ ਬਹੁ ਵਚਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਦੇਖੋ, ਭੁੰਚ। ੨. ਸੰ. ਸੰਗ੍ਯਾ- ਜਿਸ ਨਾਲ ਭੋਜਨ ਕਰੀਏ ਬਾਂਹ ਭੁਜਾ. "ਭੁਜ ਬਲਬੀਰ ਬ੍ਰਹਮ ਸੁਖ ਸਾਗਰ." (ਗਉ ਮਃ ੫) ੩. ਹੱਥ। ੪. ਬੰਬਈ ਹਾਤੇ ਕੱਛ ਰਿਆਸਤ ਦਾ ਪ੍ਰਧਾਨ ਨਗਰ. ਦੇਖੋ, ਕੱਛ ੨। ੫. ਹਾਥੀ ਦੀ ਸੁੰਡ। ੬. ਸ਼ਾਖਾ, ਟਾਹਣੀ। ੭. ਭੋਜਪਤ੍ਰ ਬਿਰਛ। ੮. ਦੋ ਸੰਖ੍ਯਾ (ਗਿਣਤੀ) ਬੋਧਕ. ਕਿਉਂਕਿ ਬਾਹਾਂ ਦੋ ਹੁੰਦੀਆਂ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਇੱਕ ਜੱਟ ਗੋਤ ਜੋ ਸਿਧੂ ਅਤੇ ਸੰਧੂ ਤੋਂ ਵੱਖ ਹੈ। ੨. ਸੰ. सिन्धु ਅਟਕ ਦਰਿਆ, ਜੋ ਤਿੱਬਤ ਤੋਂ ਨਿਕਲਦਾ ਹੈ ਅਰ ਜਿਲਾ ਅਟਕ ਤਥਾ ਸਿੰਧ ਦੇਸ਼ ਵਿੱਚ ਵਹਿੰਦਾ ਹੋਇਆ ਕਰਾਚੀ ਪਾਸ ਅਰਬ ਸਮੁੰਦਰ ਵਿੱਚ ਜਾ ਮਿਲਦਾ ਹੈ. ਇਸ ਦੀ ਸਾਰੀ ਲੰਬਾਈ ੧੮੦੦ ਮੀਲ ਹੈ। ੩. ਸਿੰਧੁ (ਸਿੰਧ) ਦੇਸ਼, ਜੋ ਸਿੰਧ ਦਰਿਆ ਦੇ ਨਾਲ ਨਾਲ ਵਸਦਾ ਹੈ. ਇਸੇ ਨੂੰ ਫਾਰਸ ਦੇ ਲੋਕ ਹਿੰਦ,¹ ਯੂਨਾਨੀ Hindos ਅਤੇ ਅੰਗ੍ਰੇਜ਼ India ਆਖਦੇ ਹਨ. ਪਰ ਹੁਣ ਇਹ ਸ਼ਬਦ ਸਾਰੇ ਭਾਰਤ ਦਾ ਬੋਧ ਕਰਾਉਂਦਾ ਹੈ। ੪. ਮੱਧ ਭਾਰਤ ਦਾ ਇੱਕ ਦਰਿਆ ਜੋ ਟਾਂਕ ਰਿਆਸਤ ਤੋਂ ਨਿਕਲਦਾ ਅਤੇ ਜਮਨਾ ਨਾਲ ਮਿਲ ਜਾਂਦਾ ਹੈ। ੫. ਸਮੁੰਦਰ. ਸਾਗਰ। ੬. ਹਾਥੀ ਦਾ ਮਦ। ੭. ਜਲ। ੮. ਸੈਂਧਵ (ਲੂਣ) ਦਾ ਸੰਖੇਪ. "ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫) ਲੂਣ ਪਾਣੀ ਵਿੱਚ ਪੈਂਦਾ ਹੀ ਗਲ ਜਾਂਦਾ ਹੈ। ੯. ਇੱਕ ਵੈਸ਼੍ਯ ਮੁਨਿ, ਜੋ ਅੰਧਕ ਦਾ ਪੁਤ੍ਰ ਸੀ. ਇਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਾਵੇਧੀ ਤੀਰ ਨਾਲ ਮਾਰ ਦਿੱਤਾ ਸੀ. ਇਸੇ ਦਾ ਨਾਉਂ ਲੋਕਾਂ ਵਿੱਚ "ਸਰਵਣ" ਪ੍ਰਸਿੱਧ ਹੈ....
ਕੋਰਾ ਦਾ ਇਸਤ੍ਰੀਲਿੰਗ. "ਨਿਤ ਉਠਿ ਕੋਰੀ ਗਾਗਰ ਆਨੈ." (ਬਿਲਾ ਕਬੀਰ) ੨. ਸੰਗ੍ਯਾ- ਹਿੰਦੂ ਜੁਲਾਹਾ. "ਕੋਰੀ ਕੋ ਕਾਹੂ ਮਰਮੁ ਨ ਜਾਨਾ." (ਆਸਾ ਕਬੀਰ) ੩. ਦੇਖੋ, ਕੋਲੀ ੪। ੪. ਫ਼ਾ. [کوری] ਅੰਧਾਪਨ. ਕੋਰ (ਅੰਨ੍ਹਾ) ਹੋਣ ਦਾ ਭਾਵ....
ਸੰ. ਸੰਗ੍ਯਾ- ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ ਤਤੀਹਰੀ. "ਚਲੀ ਵਿਲੋਚਨ ਤੇ ਜਲਧਾਰਾ." (ਗੁਪ੍ਰਸੂ) ੨. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। ੩. ਫ਼ੌਜ ਦੀ ਪੰਕ੍ਤਿ. ਸਫ। ੪. ਸੰਤਾਨ. ਔਲਾਦ. ੫. ਲਕੀਰ. ਰੇਖਾ। ੬. ਪਹਾੜ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। ੮. ਪ੍ਰਕਰਣ ਅਥਵਾ ਦਫ਼ਹ. "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। ੯. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇਂ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਿਰ੍ਤ੍ਰਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੧੦. ਦੇਖੋ, ਧਾੜਾ. "ਏਕ ਦਿਵਸ ਧਾਰਾ ਕੋ ਗਯੋ." (ਚਰਿਤ੍ਰ ੬੫) ੧੧. ਧਾਰਨ ਕੀਤਾ. ਦੇਖੋ, ਧਾਰਣ. "ਏਹੁ ਆਕਾਰੁ ਤੇਰਾ ਹੈ ਧਾਰਾ." (ਭੈਰ ਮਃ ੩)...
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਵਿ- ਧੌਤ. ਧੋਤੀ ਹੋਈ. "ਬਾਹਰਿ ਧੋਤੀ ਤੂੰਬੜੀ ਅੰਦਰਿ ਵਿਸੁ ਨਿਕੋਰ." (ਵਾਰ ਸੂਹੀ ਮਃ ੧) ੨. ਸੰਗ੍ਯਾ- ਅਧੋਵਸਤ੍ਰ. ਤੇੜ ਦੀ ਚਾਦਰ. "ਧੋਤੀ ਖੋਲਿ ਵਿਛਾਏ ਹੇਠਿ." (ਗਉ ਮਃ ੫) ੩. ਸੰ. ਧਤਿ. ਯੋਗਗ੍ਰੰਥਾਂ ਅਨੁਸਾਰ ਇੱਕ#ਯੋਗਕ੍ਰਿਯਾ, ਜਿਸ ਦਾ ਪ੍ਰਕਾਰ ਇਹ ਹੈ- ਦੋ ਉਂਗਲ ਚੌੜਾ ਅਤੇ ਅੱਠ ਦਸ ਹੱਥ ਲੰਮਾ ਕਪੜਾ ਗਿੱਲਾ ਕਰਕੇ ਪਾਣੀ ਦੀ ਸਹਾਇਤਾ ਨਾਲ ਨਿਗਲਣਾ ਅਰ ਥੋੜਾ ਚਿਰ ਠਹਿਰਕੇ ਬਾਹਰ ਕੱਢਣਾ. ਇਸ ਤਰ੍ਹਾਂ ਕਰਨ ਨਾਲ ਅੰਤੜੀ ਦੀ ਮੈਲ ਦੂਰ ਹੁੰਦੀ ਹੈ. ਹਠਯੋਗ ਦੇ ਅਭ੍ਯਾਸੀ ਧੋਤਿ ਵਰਤਦੇ ਹਨ। ੪. ਮੇਦਾ ਸਾਫ ਕਰਨ ਦੀ ਲੀਰ। ੫. ਸ਼ੁੱਧੀ. ਪਵਿਤ੍ਰਤਾ. ਯੋਗਮਤ ਵਿੱਚ ਚਾਰ ਪ੍ਰਕਾਰ ਦੀ ਧੋਤੀ (ਧੌਤਿ) ਹੈ- ਅੰਤ੍ਰ, ਧੌਤਿ, ਦੰਤ ਧੌਤਿ, ਰ੍ਹਿਦਯ ਧੌਤਿ ਅਤੇ ਗੁਦਾ ਧੌਤਿ....
ਸੰਗ੍ਯਾ- ਲੜ. ਦਾਮਨ। ੨. ਕਿਵਾੜ ਦਾ ਤਖ਼ਤਾ....
ਸੰਗ੍ਯਾ- ਧੋਤੀ ਦਾ ਉਹ ਸਿਰਾ, ਜੋ ਦੋਹਾਂ ਲੱਤਾਂ ਵਿੱਚਦੀਂ ਲੈਜਾਕੇ ਪਿੱਛੇ ਟੰਗੀਦਾ ਹੈ। ੨. ਧੋਤੀ. "ਅਸਾਡੀ ਲਾਂਗ ਤੇ ਬੋਦੀ ਤੇ ਜਨੇਊ ਰਹਿਣ ਦੇਓ." (ਭਗਤਾਵਲੀ)...
ਸੰ. कच्छप ਸੰਗ੍ਯਾ- ਕੱਛੂ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਕੱਛ (ਖੋਲ) ਜਿਸ ਦੀ ੫. (ਰਖ੍ਯਾ) ਕਰੇ, ਉਹ ਕੱਛਪ ਹੈ. ਕੱਛੂ ਦੇ ਜਿਸਮ ਤੇ ਕਰੜਾ ਖੋਲ (ਗ਼ਿਲਾਫ਼) ਹੁੰਦਾ ਹੈ। ੨. ਦੇਖੋ, ਦੋਹਰੇ ਦਾ ਰੂਪ ੫....
ਅਮ੍ਰਿਤਧਾਰੀ ਸਿੰਘ ਦੀ ਮੁਹਰੀਦਾਰ ਕੱਛ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰਗ੍ਯਾ- ਜੰਘਾਂ ਪੁਰ ਪਹਿਰਨ ਦਾ ਘੁੱਟਵਾਂ ਵਸਤ੍ਰ. ਨੰਗੇਜ ਢਕਣ ਦਾ ਕਪੜਾ, ਜੋ ਛੋਟੀ ਕੱਛ ਜੇਹਾ ਹੁੰਦਾ ਹੈ. ਇਸ ਨੂੰ ਪਹਿਲਵਾਨ ਅਤੇ ਕਸਰਤ ਕਰਨ ਵਾਲੇ ਲੋਕ ਪਹਿਰਦੇ ਹਨ....
ਵਿ- ਓਹ ਸਿੰਘ, ਜਿਸ ਨੇ ਅਮ੍ਰਿਤ ਛਕਿਆ ਹੈ। ੨. ਅਮ੍ਰਿਤ ਦੀ ਨਦੀ। ੩. ਅਮ੍ਰਿਤ ਦੀ ਧਾਰਾ। ੪. ਕੀਰਤਨ ਦੀ ਧੁਨਿ। ੫. ਹਰਿਕਥਾ. ਦੇਖੋ, ਅੰਮ੍ਰਿਤਧਾਰੀ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਦੇਖੋ, ਕਕਾ ਅਤੇ ਕੱਕਾ....
ਕ ਅੱਖਰ ਦਾ ਉਚਾਰਣ. ਕਕਾਰ। ੨. ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਮੁੱਢ ਕ ਹੋਵੇ, ਜੈਸੇ- ਕੇਸ਼ ਕ੍ਰਿਪਾਣ ਕੱਛ। ੩. ਇੱਕ ਜਾਤਿ, ਜੋ ਜੇਹਲਮ ਦੇ ਪੂਰਵੀ ਕਿਨਾਰੇ ਵਸਦੀ ਹੈ. ਇਸ ਦਾ ਨਿਕਾਸ ਖਤ੍ਰੀਆਂ ਵਿੱਚੋਂ ਹੈ। ੪. ਦੇਖੋ, ਕੇਕਯ। ੫. ਦੇਖੋ, ਕੁੱਕਾ। ੬. ਵਿ- ਭੂਰੇ ਰੰਗਾ....