ਭੰਗ, ਭੰਗੁ

bhanga, bhanguभंग, भंगु


ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧.


सं. संग्या- हार. शिकस्त। २. टेढापन. विंगा करन दा भाव. "मुह मैला करै न भंग." (वार राम २. मः ५) ३. भै. डर. "कहु नानक तिसु जन नही भंग." (भैर मः ५) ४. भेद. फरक। ५. तरंग. लहर। ६. विघन. "हरि राम जपत कब परै न भंगु." (सुखमनी) ७. कसूर. अपराध. "नानक मै तनि भंगु." (सवा मः १) ८. भंगा. विजीआ. भांग. देखो, भंगा १.