ਅਫੀਮ

aphīmaअफीम


ਸੰ. ਅਹਿਫੇਨ ਜੋ ਸੱਪ ਦੀ ਫੇਨ (ਵਿਸ) ਜੇਹੀ ਤਿੱਖੀ ਹੈ. ਅ਼. [افیون] ਅਫ਼ਯੂਨ. ਅੰ. Opium. ਸੰਗ੍ਯਾ- ਫੀਮ. ਪੋਸਤ ਦੇ ਡੋਡਿਆਂ ਦਾ ਦੁੱਧ ਕੱਢਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਜ਼ਹਿਰੀਲਾ ਅਤੇ ਨਸ਼ੀਲਾ ਹੁੰਦਾ ਹੈ. ਵੈਦ ਅਨੇਕ ਰੋਗਾਂ ਵਿੱਚ ਇਸ ਨੂੰ ਵਰਤਦੇ ਹਨ. ਇਹ ਬਹੁਤ ਖ਼ੁਸ਼ਕ ਅਤੇ ਪੱਠਿਆਂ ਨੂੰ ਸੁਕੜਾਉਣ ਅਤੇ ਸੁਸਤ ਕਰਨ ਵਾਲੀ ਵਸ੍‌ਤੁ ਹੈ.


सं. अहिफेन जो सॱप दी फेन (विस) जेही तिॱखी है. अ़. [افیون] अफ़यून. अं. Opium. संग्या- फीम. पोसत दे डोडिआं दा दुॱध कॱढके जमाइआ होइआ इॱक पदारथ, जो ज़हिरीला अते नशीला हुंदा है. वैद अनेक रोगां विॱच इस नूं वरतदे हन. इह बहुत ख़ुशक अते पॱठिआं नूं सुकड़ाउण अते सुसत करनवाली वस्‌तु है.