ਡੋਲ

dolaडोल


ਸੰ. ਦੋਲ. ਸੰਗ੍ਯਾ- ਝੂਲਾ। ੨. ਰੱਸੀ (ਡੋਰੀ) ਨਾਲ ਝੂਲਣ ਵਾਲਾ ਇੱਕ ਪਾਤ੍ਰ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢੀਦਾ ਹੈ. "ਡੋਲੁ ਬਧਾ ਕਸਿ ਜੇਵਰੀ." (ਗਉ ਅਃ ਮਃ ੧) ਕਰਮ ਦੀ ਰੱਸੀ ਨਾਲ ਬੱਧਾ ਜੀਵ ਡੋਲ। ੩. ਬੇਰੀ ਦੀ ਇੱਕ ਜਾਤਿ, ਜਿਸ ਦੇ ਮੋਟੇ ਅਤੇ ਮਿੱਠੇ ਫਲ, ਧੜ ਮੋਟਾ ਅਤੇ ਕੱਦ ਉੱਚਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ। ੪. ਝੋੱਲਾ. ਧੱਕਾ। ੫. ਡੋਲਣ ਕਰਕੇ ਜ਼ਖ਼ਮ ਵਿੱਚ ਹੋਈ ਸੋਜ.


सं. दोल. संग्या- झूला। २. रॱसी (डोरी) नाल झूलण वाला इॱक पात्र, जिस नाल खूह विचों पाणी कॱढीदा है. "डोलु बधा कसि जेवरी." (गउ अः मः १) करम दी रॱसी नाल बॱधा जीव डोल। ३. बेरी दी इॱक जाति, जिस दे मोटे अते मिॱठे फल, धड़ मोटा अते कॱद उॱचा हुंदा है. इस दी लॱकड़ इमारतांविॱच वरती जांदी है। ४. झोॱला. धॱका। ५. डोलण करके ज़ख़म विॱच होई सोज.