ਆਣਿ

āniआणि


ਸੰਗ੍ਯਾ- ਅਗਨਿ. "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ੨. ਸੰ. आणि. ਮਰ੍‍ਯਾਦਾ (ਮਰਯਾਦਾ). ੩. ਸੁਗੰਦ. ਕ਼ਸਮ. ਸੌਂਹ। ੪. ਪਤ. ਮਾਨ. ਪ੍ਰਤਿਸ੍ਠਾ. "ਨਾਮ ਦੇਉ ਤਾਚੀ ਆਣਿ." (ਮਲਾ ਨਾਮਦੇਵ) ੫. ਕ੍ਰਿ. ਵਿ- ਆਨਯਨ ਕਰਕੇ. ਲਿਆਕੇ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ." (ਬਿਲਾ ਅਃ ਮਃ ੪)


संग्या- अगनि. "सचु बूझणु आणि जलाईऐ." (स्री मः १) २. सं. आणि. मर्‍यादा (मरयादा). ३. सुगंद. क़सम. सौंह। ४. पत. मान. प्रतिस्ठा. "नाम देउ ताची आणि." (मला नामदेव) ५. क्रि. वि- आनयन करके. लिआके. "प्रभि आणि आणि महिंदी पीसाई." (बिला अः मः ४)