chobadhāraचोबदार
ਸੰਗ੍ਯਾ- ਚੋਬ (ਆਸਾ) ਰੱਖਣ ਵਾਲਾ ਨੌਕਰ. ਦੰਡਧਰ. ਵੇਤ੍ਰਪਾਣਿ. ਚੋਬਦਾਰ ਮਹਾਰਾਜਿਆਂ ਦੇ ਦਰਬਾਰ ਤੇ ਹਾਜਿਰ ਰਹਿੰਦੇ ਅਤੇ ਅੱਗੇ ਅੱਗੇ ਚਲਦੇ ਹਨ.
संग्या- चोब (आसा) रॱखण वाला नौकर. दंडधर. वेत्रपाणि. चोबदार महाराजिआं दे दरबार ते हाजिर रहिंदे अते अॱगे अॱगे चलदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [چوب] ਸੰਗ੍ਯਾ- ਲੱਕੜ। ੨. ਸੋਟੀ. ਲਾਠੀ. ਆਸਾ। ੩. ਖ਼ੇਮੇ (ਤੰਬੂ) ਦਾ ਥੰਭਾ। ੪. ਨਗਾਰਾ ਬਜਾਉਣ ਦਾ ਡੰਡਾ. "ਦੁਹਰੀ ਚੋਬ ਨਗਾਰੇ ਪਰੀ." (ਗੁਪ੍ਰਸੂ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [نوَکر] ਸੰਗ੍ਯਾ- ਚਾਕਰ. ਤਨਖ਼੍ਹਾਹ ਲੈਣ ਵਾਲਾ, ਸੇਵਕ....
ਵਿ- ਦੰਡਿਨ. ਡੰਡਾ ਰੱਖਣ ਵਾਲਾ। ੨. ਸੰਗ੍ਯਾ- ਰਾਜਾ। ੩. ਯਮ. ਯਮਰਾਜ। ੪. ਕੁੰਭਕਾਰ (ਕੂਜ਼ੀਗਰ) ਜੋ ਹੱਥ ਵਿੱਚ ਡੰਡਾ ਰੱਖਦਾ ਹੈ। ੫. ਸੰਨ੍ਯਾਸੀ ਸਾਧੂ. ਦੰਡੀ. "ਦੰਡਧਾਰ ਜਟਧਾਰੈ ਪੇਖਿਓ." (ਭੈਰ ਮਃ ੫) ੬. ਪੁਲਿਸ ਦਾ ਸਿਪਾਹੀ। ੭. ਚੋਬਦਾਰ। ੮. ਦਸਮ ਗ੍ਰੰਥ ਵਿੱਚ ਦੰਤ ਦੀ ਥਾਂ ਲਿਖਾਰੀ ਨੇ ਦੰਡ ਸ਼ਬਦ ਲਿਖ ਦਿੱਤਾ ਹੈ. "ਬਡੋ ਦੰਡਧਾਰੀ। ਹਣ੍ਯੋ ਕਾਲ ਭਾਰੀ." (ਵਿਚਿਤ੍ਰ) ਵਰਾਹ ਅਵਤਾਰ ਜਿਸ ਦੀਆਂ ਲੰਮੀਆਂ ਹੁੱਡਾਂ ਸਨ, ਉਹ ਭੀ ਕਾਲ ਨੇ ਮਾਰਿਆ। ੯. ਸਲੋਤਰਧਾਰੀ ਨਿਹੰਗਸਿੰਘ....
ਦੇਖੋ, ਵੇਤ੍ਰਧਰ....
ਸੰਗ੍ਯਾ- ਚੋਬ (ਆਸਾ) ਰੱਖਣ ਵਾਲਾ ਨੌਕਰ. ਦੰਡਧਰ. ਵੇਤ੍ਰਪਾਣਿ. ਚੋਬਦਾਰ ਮਹਾਰਾਜਿਆਂ ਦੇ ਦਰਬਾਰ ਤੇ ਹਾਜਿਰ ਰਹਿੰਦੇ ਅਤੇ ਅੱਗੇ ਅੱਗੇ ਚਲਦੇ ਹਨ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....