ਬਾਦ

bādhaबाद


ਸੰ. ਵਾਦ. ਸੰਗ੍ਯਾ- ਚਰਚਾ. ਤਰਕ. ਬਹਸ. "ਬਿਦਿਆ ਨ ਪਰਉ, ਬਾਦ ਨਹੀ ਜਾਨਉ." (ਬਿਲਾ ਕਬੀਰ) ੨. ਵਿਵਾਦ. ਝਗੜਾ. "ਅਹੰਬੁਧਿ ਪਰਬਾਦ ਨੀਤ." (ਬਿਲਾ ਮਃ ੫) ੩. ਵ੍ਯ- ਵ੍ਯਰਥ. ਫੁਜੂਲ. "ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦ ਹੈ." (ਮਃ ੩. ਵਾਰ ਸੋਰ) "ਬਾਦ ਕਾਰਾਂ ਸਭਿ ਛੋਡੀਆਂ." (ਮਾਰੂ ਅਃ ਮਃ ੧) ੪. ਸੰ. ਵਾਦ੍ਯ. ਸੰਗ੍ਯਾ- ਬਾਜਾ. "ਗੁਰਰਸ ਗੀਤ ਬਾਦ ਨਹੀਂ ਭਾਵੈ." (ਓਅੰਕਾਰ) ੫. ਫ਼ਾ. [باد] ਵਾਯੁ. ਹਵਾ. ਵਾਤ. "ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ." (ਅਕਾਲ) ੬. ਤਖ਼ਤ ਰਾਜਸਿੰਘ ਸਨ. ਦੇਖੋ, ਬਾਦਸ਼ਾਹ। ੭. ਅਭਿਮਾਨ। ੮. ਘੋੜਾ। ੯. ਬਾਦਹ. ਸ਼ਰਾਬ। ੧੦. ਵ੍ਯ- ਹੋਵੇ. ਜਿਵੇਂ ਉਮਰ ਦਰਾਜ਼ ਬਾਦ (ਵਡੀ ਉਮਰ ਹੋਵੇ). ੧੧. ਅ਼. ਬਅ਼ਦ. [بعد] ਕ੍ਰਿ. ਵਿ- ਪਿੱਛੋਂ. ਪਸ਼੍ਚਾਤ.


सं. वाद. संग्या- चरचा. तरक. बहस. "बिदिआ न परउ, बाद नही जानउ." (बिला कबीर) २. विवाद. झगड़ा. "अहंबुधि परबाद नीत." (बिला मः ५) ३. व्य- व्यरथ. फुजूल. "बिनु नावै पैनणु खाणु सभ बाद है." (मः ३. वार सोर) "बाद कारां सभि छोडीआं." (मारू अः मः १) ४. सं. वाद्य. संग्या- बाजा. "गुररस गीत बाद नहीं भावै." (ओअंकार) ५. फ़ा. [باد] वायु. हवा. वात. "खाक बाद आतस औ आब को रलाउ है." (अकाल) ६. तख़त राजसिंघ सन. देखो, बादशाह। ७. अभिमान। ८. घोड़ा। ९. बादह. शराब। १०. व्य- होवे. जिवें उमर दराज़ बाद (वडी उमर होवे). ११. अ़. बअ़द. [بعد] क्रि. वि- पिॱछों. पश्चात.