nāhaनाह
ਸੰਗ੍ਯਾ- ਨਾਥ. ਸ੍ਵਾਮੀ. ਪਤਿ. (ਦੇਖੋ, ਨਹਨ). "ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ." (ਸੂਹੀ ਰਵਿਦਾਸ) ੨. ਵ੍ਯ- ਨਹੀਂ ਨਾ. "ਤਿਨ ਕੋ ਜਮ ਡਰ ਨਾਹ." (ਗੁਪ੍ਰਸੂ) ੩. ਸੰਗ੍ਯਾ- ਇਨਕਾਰ. ਨਨਕਾਰ. ਨਾਂਹ. "ਕਰੋ ਨਾਹ, ਕੈ ਅੰਗੀਕਾਰੋ." (ਸਲੋਹ)
संग्या- नाथ. स्वामी. पति. (देखो, नहन). "जिनि नाह निरंतरि भगति न कीनी." (सूही रविदास) २. व्य- नहीं ना. "तिन को जम डर नाह." (गुप्रसू) ३. संग्या- इनकार. ननकार. नांह. "करो नाह, कै अंगीकारो." (सलोह)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। ੨. ਸੰਗ੍ਯਾ- ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ." (ਜੈਤ ਰਵਿਦਾਸ) ੩. ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। ੪. ਭਰਤਾ. ਪਤਿ। ੫. ਨੱਕ ਵਿੱਚ ਪਾਈ ਰੱਸੀ। ੬. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ." (ਗੁਪ੍ਰਸੂ)...
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
(ਸੰ. नह्. ਧਾ- ਬੰਨ੍ਹਣਾ, ਜੋੜਨਾ, ਸ਼ਸਤ੍ਰ ਧਾਰਨ ਕਰਨਾ). ੨. ਸੰਗ੍ਯਾ- ਕਵਚ ਆਦਿ ਸ਼ਸ੍ਤ ਪਹਿਰਨ ਦੀ ਕ੍ਰਿਯਾ। ੩. ਜੋੜਣ (ਜੋਤਣ) ਦੀ ਕ੍ਰਿਯਾ. "ਨਹੇ ਪਿੰਗ ਬਾਜੀ." (ਰਾਮਾਵ) ਰਥ ਨੂੰ ਪੀਲੀ ਭਾਹ ਵਾਲੇ ਘੋੜੇ ਜੋਤੇ। ੪. ਦੇਖੋ, ਨਾਹਨ....
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਸੰਗ੍ਯਾ- ਨਾਥ. ਸ੍ਵਾਮੀ. ਪਤਿ. (ਦੇਖੋ, ਨਹਨ). "ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ." (ਸੂਹੀ ਰਵਿਦਾਸ) ੨. ਵ੍ਯ- ਨਹੀਂ ਨਾ. "ਤਿਨ ਕੋ ਜਮ ਡਰ ਨਾਹ." (ਗੁਪ੍ਰਸੂ) ੩. ਸੰਗ੍ਯਾ- ਇਨਕਾਰ. ਨਨਕਾਰ. ਨਾਂਹ. "ਕਰੋ ਨਾਹ, ਕੈ ਅੰਗੀਕਾਰੋ." (ਸਲੋਹ)...
ਪੂਰੀ ਤਰਾਂ ਅੰਦਰ. ਦਿਲ ਵਿੱਚ. "ਸੇ ਛੂਟੇ ਮਹਾਜਾਲ ਤੇ ਜਿਸੁ ਗੁਰਸਬਦ ਨਿਰੰਤਰਿ." (ਆਸਾ ਮਃ ੫)...
ਸੰ. ਭਕ੍ਤਿ. ਸੰਗ੍ਯਾ- ਵਿਭਾਗ. ਬਾਂਟ. ਤਕਸੀਮ। ੨. ਸੇਵਾ. ਉਪਾਸਨਾ। ੩. ਸ਼੍ਰੱਧਾ. "ਗੁਰ ਕੀ ਸੇਵਾ ਗੁਰਭਗਤਿ ਹੈ." (ਸ੍ਰੀ ਅਃ ਮਃ ੩) "ਭਗਤਿ ਹਰਿ ਕਾ ਪਿਆਰੁ ਹੈ." (ਸ੍ਰੀ ਮਃ ੩)¹...
ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਅ਼. [اِنکار] ਸੰਗ੍ਯਾ- ਅੰਗੀਕਾਰ ਕਰਨ ਦਾ ਅਭਾਵ. ਅਸ੍ਵੀਕਾਰ. ਨਾ ਮਨਜੂਰੀ. ਨਾਂਹ....
ਸੰਗ੍ਯਾ- ਇਨਕਾਰ. "ਜਿਹ ਸਿਮਰਨਿ ਨਾਹੀ ਨਨਕਾਰ." (ਰਾਮ ਕਬੀਰ)...
ਦੇਖੋ, ਨਾਹ ੩...