pharīdhakotaफरीदकोट
"ਮੋਕਲ ਨਗਰ" ਰਾਜਾ ਮੋਕਲਦੇਵ ਨੇ ਵਿਕ੍ਰਮੀ ਬਾਰ੍ਹਵੀਂ ਸਦੀ ਦੇ ਅੰਤ ਵਸਾਇਆ, ਪਰ ਫਰੀਦ ਜੀ ਦੇ ਚਰਣ ਪਾਉਣ ਸਮੇਂ ਰਾਜੇ ਨੇ ਆਪਣਾ ਨਾਉਂ ਹਟਾਕੇ ਦਰਵੇਸ਼ ਦੇ ਨਾਉਂ ਪੁਰ ਨਗਰ ਦਾ ਨਾਉਂ ਰੱਖਿਆ.¹ ਇਹ ਲਹੌਰੋਂ ੭੯ ਅਤੇ ਫਿਰੋਜ਼ਪੁਰ ਤੋਂ ੨੨ ਮੀਲ ਦੱਖਣ ਪੂਰਵ ਹੈ.#ਫਰੀਦਕੋਟ ਚਿਰ ਤੀਕ ਅਨੇਕ ਲੋਕਾਂ ਦੇ ਹੱਥ ਰਿਹਾ, ਅੰਤ ਨੂੰ ਈਸਵੀ ਸੋਲਵੀਂ ਸਦੀ ਵਿੱਚ ਇਸ ਤੇ ਬਰਾੜਵੰਸ਼ ਦਾ ਕਬਜਾ ਹੋਇਆ. ਹੁਣ ਇਹ ਪ੍ਰਸਿੱਧ ਸਿੱਖ ਰਿਆਸਤ ਹੈ. ਇਸ ਦੀ ਸੰਖੇਪ ਕਥਾ ਇਹ ਹੈ-#ਜੈਸਲ ਭੱਟੀ ਰਾਜਪੂਤ ਦੀ ਵੰਸ਼ ਵਿੱਚ ਬਰਾੜ ਪ੍ਰਤਾਪੀ ਪੁਰਖ ਹੋਇਆ. ਜਿਸ ਦੇ ਵਡੇ ਪੁਤ੍ਰ ਪੌੜ ਤੋਂ ਫੂਲਵੰਸ਼ ਦੀ ਸ਼ਾਖ ਤੁਰੀ ਅਤੇ ਛੋਟੇ ਦੁੱਲ ਤੋਂ ਫਰੀਦਕੋਟ ਦਾ ਵੰਸ਼ ਚੱਲਿਆ. ਦੁੱਲ ਦੀ ਕੁਲ ਵਿੱਚ ਬਾਦਸ਼ਾਹ ਅਕਬਰ ਦੇ ਸਮੇਂ ਚੌਧਰੀ ਭੱਲਣ ਮਾਲਵੇ ਵਿੱਚ ਸਿਰ ਕਰਦਾ ਆਦਮੀ ਸੀ, ਕਿਉਂਕਿ ਭੱਲਣ ਦੇ ਪਿਤਾ ਸੰਘਰ ਨੇ ਕਈ ਜੰਗਾਂ ਵਿੱਚ ਬਾਦਸ਼ਾਹ ਨੂੰ ਭਾਰੀ ਸਹਾਇਤਾ ਦਿੱਤੀ ਸੀ. ਜਿਸ ਦਾ ਅਕਬਰ ਨੂੰ ਸਦਾ ਧਿਆਨ ਰਹਿੰਦਾ ਸੀ. ਪਰ ਭੱਲਣ ਦਾ ਮਨਸੂਰ ਨਾਲ, ਜੋ ਸਰਸੇ ਵੱਲ ਦੇ ਪਰਗਨੇ ਦਾ ਮਾਲਗੁਜਾਰ ਚੌਧਰੀ ਸੀ, ਇਲਾਕੇ ਦੀ ਸਰਦਾਰੀ ਬਾਬਤ ਝਗੜਾ ਬਣਿਆ ਰਹਿੰਦਾ ਸੀ. ਇਕ ਵਾਰ ਇਹ ਦੋਵੇਂ ਅਕਬਰ ਦੇ ਦਰਬਾਰ ਵਿੱਚ ਹਾਜਰ ਹੋਏ, ਤਾਂ ਮਨਸੂਰ ਨੂੰ ਬਾਦਸ਼ਾਹ ਵੱਲੋਂ ਸਰੋਪਾ ਮਿਲਿਆ. ਜਦ ਮਨਸੂਰ ਸਿਰ ਤੇ ਚੀਰਾ ਬੰਨ੍ਹਣ ਲੱਗਾ, ਤਾਂ ਭੱਲਣ ਨੇ ਆਪਣੇ ਸਰੋਪਾ ਦੀ ਉਡੀਕ ਕਰਨ ਤੋਂ ਪਹਿਲਾਂ ਹੀ, ਮਨਸੂਰ ਦਾ ਅੱਧਾ ਚੀਰਾ ਪਾੜਕੇ ਆਪਣੇ ਸਿਰ ਤੇ ਬੰਨ੍ਹ ਲਿਆ. ਇਸ ਪੁਰ ਅਕਬਰ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਵਿੱਚ ਬਰਾਬਰ ਦੇ ਇਲਾਕੇ ਵੰਡ ਦਿੱਤੇ.²#ਸਨ ੧੬੩੦ (ਸੰਮਤ ੧੬੮੮) ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਆਏ, ਤਾਂ ਭੁੱਲਣ ਨੇ ਗੁਰਸਿੱਖੀ ਧਾਰਨ ਕੀਤੀ ਅਤੇ ਤਨ ਮਨ ਤੋਂ ਆਪਣੀ ਬਿਰਾਦਰੀ ਸਮੇਤ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ. ਭੱਲਣ ਦੇ ਔਲਾਦ ਨਹੀਂ ਸੀ, ਇਸ ਲਈ ਉਸ ਦੇ ਦੇਹਾਂਤ ਪਿੱਛੋਂ ਸਨ ੧੬੪੩ ਵਿੱਚ ਉਸ ਦੇ ਭਾਈ ਲਾਲੇ ਦਾ ਪੁਤ੍ਰ ਕਪੂਰਾ, ਜਿਸ ਦਾ ਜਨਮ ਸਨ ੧੬੨੮ ਵਿੱਚ ਹੋਇਆ ਸੀ, ਚੌਧਰੀ ਥਾਪਿਆ ਗਿਆ. ਕਪੂਰੇ ਨੇ ਆਪਣੇ ਨਾਉਂ ਤੇ ਸਨ ੧੬੬੧ ਵਿੱਚ ਕੋਟਕਪੂਰਾ ਪਿੰਡ ਵਸਾਇਆ. ਇਹ ਉਦਾਰ ਬਹਾਦੁਰ ਅਤੇ ਨ੍ਯਾਯਕਾਰੀ ਸੀ. ਇਸ ਲਈ ਇਸ ਦੇ ਅਧੀਨ ਰਹਿਣਾ ਲੋਕ ਬਹੁਤ ਪਸੰਦ ਕਰਦੇ ਸਨ.#ਜਦ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਾਲਵੇ ਵੱਲ ਸੰਮਤ ੧੭੬੧- ੬੨ (ਸਨ ੧੭੦੩- ੪) ਵਿੱਚ ਆਏ, ਤਦ ਇਸ ਨੇ ਸਿਰੀਏਵਾਲੇ ਪਿੰਡ ਕਲਗੀਧਰ ਤੋਂ ਅੰਮ੍ਰਿਤ ਛਕਿਆ ਅਰ ਨਾਮ ਕਪੂਰ ਸਿੰਘ ਹੋਇਆ. ਇਸ ਮੌਕੇ ਦਸ਼ਮੇਸ਼ ਨੇ ਇਸ ਨੂੰ ਇੱਕ ਤਲਵਾਰ ਤੇ ਢਾਲ ਬਖਸ਼ੀ. ਕਪੂਰ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਸਹਜਧਾਹੀ ਸਿੱਖ ਸੀ, ਇਸੇ ਲਈ ਆਨੰਦਪੁਰ ਸਤਿਗੁਰਾਂ ਦੀ ਸੇਵਾ ਵਿੱਚ ਭੇਟਾ ਭੇਜਦਾ ਰਹਿੰਦਾ ਸੀ. ਇੱਕ ਵਾਰ ਇਸ ਨੇ ਬਹੁਤ ਸੁੰਦਰ ਘੋੜਾ ਗੁਰੂ ਸਾਹਿਬ ਦੀ ਸਵਾਰੀ ਲਈ ਘੱਲਿਆ ਸੀ, ਜਿਸ ਬਾਬਤ ਭਾਈ ਸੰਤੋਖਸਿੰਘ ਨੇ ਲਿਖਿਆ ਹੈ-#"ਜੰਗਲ ਬਿਖੇ ਕਪੂਰਾ ਜਾਟ,#ਕੇਤਿਕ ਗ੍ਰਾਮਨ ਕੋ ਪਤਿ ਰਾਠ,#ਇਕ ਸੌ, ਇਕ ਹਜਾਰ³ ਧਨ ਦੈਕੈ,#ਚੰਚਲ ਬਲੀ ਤੁਰੰਗਮ ਲੈਕੈ,#ਸੋ ਹਜੂਰ ਮੇ ਦਯੋ ਪੁਚਾਈ,#ਦੇਖਯੋ ਬਹੁ ਬਲ ਸੋਂ ਚਪਲਾਈ,#ਅਪਨੇ ਚਢਬੇ ਹੇਤ ਬੰਧਾਯੇ,#ਦਲਸਿੰਗਾਰ ਤਿਂਹ ਨਾਮ ਬਤਾਯੇ."⁴ (ਗੁਪ੍ਰਸੂ)#ਸਰਦਾਰ ਈਸਾਖ਼ਾਨ ਮੰਜ, ਜਿਸ ਦਾ ਇਲਾਕਾ ਕਪੂਰ ਸਿੰਘ ਦੇ ਨਾਲ ਲਗਦਾ ਸੀ, ਮਨ ਵਿੱਚ ਸਦਾ ਵੈਰ ਰੱਖਦਾ ਸੀ, ਇੱਕ ਵਾਰ ਮੌਕਾ ਪਾਕੇ ਧੋਖੇ ਨਾਲ ਕਪੂਰਸਿੰਘ ਨੂੰ ਫੜਕੇ ਉਸ ਨੇ ਮਾਰ ਦਿੱਤਾ. ਇਹ ਘਟਨਾ ਸਨ ੧੭੦੮ ਦੀ ਹੈ.#ਕਪੂਰਸਿੰਘ ਦੇ ਬੇਟੇ ਸੁੱਖਾ, ਸੇਮਾ ਮੁਖੀਆ ਸਨ, ਇਨ੍ਹਾਂ ਨੇ ਪਿਤਾ ਦਾ ਬਦਲਾ ਲੈਣ ਲਈ ਈਸਾਖ਼ਾਨ ਨੂੰ ਜੰਗ ਵਿੱਚ ਮਾਰਕੇ ਉਸ ਦਾ ਕਿਲਾ ਲੁੱਟਿਆ ਅਤੇ ਕੁਝ ਇਲਾਕਾ ਮੱਲਿਆ.#ਕਪੂਰਸਿੰਘ ਪਿੱਛੋਂ ਇਲਾਕੇ ਦਾ ਚੌਧਰੀ ਸੇਮਾ ਹੋਇਆ, ਜਿਸ ਨੇ ਦੋ ਵਰ੍ਹੇ ਚੌਧਰ ਕੀਤੀ. ਸਨ ੧੭੧੦ ਵਿੱਚ ਸੇਮੇ ਦੇ ਮਰਣ ਪੁਰ ਉਸ ਦਾ ਵਡਾ ਭਾਈ ਸੁੱਖਾ ਚੌਧਰੀ ਬਣਿਆ. ਇਸ ਨੇ ਆਪਣੇ ਉੱਦਮ ਨਾਲ ਕਈ ਲਾਗੇ ਦੇ ਪਿੰਡ ਆਪਣੀ ਸਰਦਾਰੀ ਹੇਠ ਲੈ ਆਂਦੇ. ਸੁੱਖੇ ਦਾ ਦੇਹਾਂਤ ਸਨ ੧੭੩੧ ਵਿੱਚ ਹੋਇਆ. ਇਸ ਦੇ ਪੁਤ੍ਰ ਜੋਧ, ਹਮੀਰ ਅਤੇ ਵੀਰ ਇਲਾਕੇ ਦੀ ਵੰਡ ਪਿੱਛੇ ਝਗੜਨ ਲੱਗੇ. ਉਸ ਵੇਲੇ ਦੇ ਮੁਖੀਏ ਸਿੰਘ ਸਰਦਾਰ ਜੱਸਾਸਿੰਘ ਆਹਲੂਵਾਲੀਆ, ਸਰਦਾਰ ਝੰਡਾ ਸਿੰਘ ਭੰਗੀ ਆਦਿਕਾਂ ਨੇ ਵਿੱਚ ਪੈਕੇ ਫੈਸਲਾ ਕੀਤਾ ਕਿ ਫਰੀਦਕੋਟ ਹਮੀਰਸਿੰਘ ਪਾਸ ਰਹੇ ਅਤੇ ਕੋਟਕਪੂਰਾ ਜੋਧ ਪਾਸ ਅਰ ਮਾੜੀਮੁਸਤਫਾ ਵੀਰ ਨੂੰ ਦਿੱਤੀ ਜਾਵੇ. ਖਾਲਸਾਦਲ ਨੇ ਇਸ ਮੌਕੇ ਤੇਹਾਂ ਭਾਈਆਂ ਨੂੰ ਅਮ੍ਰਿਤ ਛਕਾਕੇ ਸਿੰਘ ਸਜਾਇਆ.#ਸਨ ੧੭੩੨ ਵਿੱਚ ਸਰਦਾਰ ਹਮੀਰਸਿੰਘ ਨੇ ਫਰੀਦਕੋਟ ਸੰਭਾਲਕੇ ਰਾਜਸੀ ਠਾਟ ਬਣਾ ਲਿਆ ਅਰ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਜੋਧਸਿੰਘ ਦਾ ਕਈ ਕਾਰਣਾਂ ਕਰਕੇ ਪਟਿਆਲੇ ਨਾਲ ਝਗੜਾ ਹੋ ਗਿਆ, ਜਿਸ ਤੋਂ ਉਹ ਸਨ ੧੭੬੭ ਵਿੱਚ ਜੰਗ ਅੰਦਰ ਮਾਰਿਆ ਗਿਆ.#ਸਨ ੧੭੮੨ ਵਿੱਚ ਹਮੀਰ ਸਿੰਘ ਦਾ ਦੇਹਾਂਤ ਹੋਣ ਪੁਰ ਰਾਜ ਦਾ ਮਾਲਿਕ ਮੋਹਰਸਿੰਘ ਹੋਇਆ.⁵ ਇਹ ਯੋਗ੍ਯ ਪ੍ਰਬੰਧਕ ਨਹੀਂ ਸੀ. ਇਸ ਲਈ ਇਸ ਦੇ ਪੁਤ੍ਰ ਚੜ੍ਹਤਸਿੰਘ ਨੇ ਬਾਪ ਨੂੰ ਹੁਕੂਮਤ ਤੋਂ ਕਿਨਾਰੇ ਕਰਕੇ ਸਰਦਾਰੀ ਆਪਣੇ ਹੱਥ ਲਈ. ਚੜ੍ਹਤਸਿੰਘ ਬਹੁਤ ਲਾਇਕ ਅਤੇ ਨਿਰਭੈ ਯੋਧਾ ਸੀ.#ਸਨ ੧੮੦੪ ਵਿੱਚ ਚੜ੍ਹਤਸਿੰਘ ਦਾ ਤਾਇਆ ਦਲਸਿੰਘ ਰਾਤ ਨੂੰ ਛਾਪਾ ਮਾਰਕੇ ਫਰੀਦਕੋਟ ਤੇ ਆ ਪਿਆ ਅਤੇ ਚੜ੍ਹਤਸਿੰਘ ਨੂੰ ਕਤਲ ਕਰਕੇ ਰਿਆਸਤ ਤੇ ਕਬਜਾ ਕਰ ਲਿਆ. ਉਸ ਵੇਲੇ ਚੜ੍ਹਤਸਿੰਘ ਦੇ ਬੇਟੇ ਗੁਲਾਬਸਿੰਘ, ਪਹਾੜਸਿੰਘ, ਸਾਹਿਬਸਿੰਘ ਅਤੇ ਮਤਾਬ ਸਿੰਘ ਬਹੁਤ ਛੋਟੇ ਸਨ, ਜੋ ਮਸੀਂ ਜਾਨ ਬਚਾਕੇ ਨੱਸੇ. ਪਰ ਦਲਸਿੰਘ ਇੱਕ ਮਹੀਨੇ ਤੋਂ ਵੱਧ ਰਿਆਸਤ ਦਾ ਆਨੰਦ ਨਹੀਂ ਭੋਗ ਸਕਿਆ. ਨਾਬਾਲਗ ਬੱਚਿਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਮਾਮੇ ਸਰਦਾਰ ਫੌਜਾਸਿੰਘ (ਸ਼ੇਰ ਸਿੰਘ ਵਾਲੇ ਦੇ ਗਿੱਲ ਸਰਦਾਰ) ਨੇ ਕੁਝ ਫੌਜ ਲੈਕੇ ਰਾਤ ਨੂੰ ਫਰੀਦਕੋਟ ਤੇ ਛਾਪਾ ਆ ਮਾਰਿਆ ਅਤੇ ਸੁੱਤੇ ਪਏ ਦਲਸਿੰਘ ਨੂੰ ਕਤਲ ਕਰਕੇ ਗੁਲਾਬ ਸਿੰਘ ਨੂੰ ਗੱਦੀ ਤੇ ਬੈਠਾਇਆ.#ਸਨ ੧੮੦੬- ੭ ਵਿੱਚ ਦੀਵਾਨ ਮੁਹਕਮਚੰਦ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਫਰੀਦਕੋਟ ਤੇ ਚੜ੍ਹ ਆਇਆ ਅਤੇ ਸੱਤ ਹਜਾਰ ਰੁਪਯਾ ਖਿਰਾਜ ਵਸੂਲ ਕੀਤਾ. ੨੬ ਸਿਤੰਬਰ ਸਨ ੧੮੦੮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਤੇ ਆਪਣਾ ਕਬਜਾ ਆਜਮਾਇਆ ਅਤੇ ਰਈਸ ਨੂੰ ਗੁਜਾਰੇ ਲਈ ਕੇਵਲ ਪੰਜ ਪਿੰਡ ਦਿੱਤੇ.#ਸਰਕਾਰ ਅੰਗ੍ਰੇਜ਼ੀ ਨੇ ਜਦ ਸਤਲੁਜ ਉਰਾਰਦੀਆਂ ਰਿਆਸਤਾਂ ਆਪਣੀ ਰਖ੍ਯਾ ਅੰਦਰ ਲਈਆਂ, ਤਦ ੩. ਅਪ੍ਰੈਲ ਸਨ ੧੮੦੯ ਨੂੰ ਫਰੀਦਕੋਟ ਗੁਲਾਬਸਿੰਘ ਨੂੰ ਵਾਪਿਸ ਦਿਵਾਇਆ ਗਿਆ.#੫. ਨਵੰਬਰ ਸਨ ੧੮੨੬ ਨੂੰ ਗੁਲਾਬਸਿੰਘ ਦੁਸ਼ਮਨਾਂ ਦੇ ਹੱਥੋਂ ਹਵਾਖ਼ੋਰੀ ਕਰਦਾ ਮਾਰਿਆ ਗਿਆ ਅਰ ਕਾਤਲਾਂ ਦਾ ਕੁਝ ਪਤਾ ਨਾ ਮਿਲਿਆ.#ਗੁਲਾਬਸਿੰਘ ਪਿੱਛੋਂ ਉਸ ਦਾ ਪੁਤ੍ਰ ਅਤਰਸਿੰਘ, ਜੋ ਉਸ ਵੇਲੇ ਚਾਰ ਵਰ੍ਹੇ ਦਾ ਸੀ ਗੱਦੀ ਤੇ ਬੈਠਾ, ਪਰ ਇਸ ਦਾ ਦੇਹਾਂਤ ਸਨ ੧੮੨੭ ਵਿੱਚ ਹੋ ਗਿਆ. ਇਸ ਲਈ ਰਾਜ ਦਾ ਮਾਲਿਕ ਪਹਾੜਸਿੰਘ ਬਣਿਆ. ਇਹ ਦਾਨੀ, ਸੂਰਵੀਰ ਅਤੇ ਵਡਾ ਚਤੁਰ ਸੀ. ਇਸ ਨੇ ਰਾਜ ਨੂੰ ਵੱਡੀ ਤਰੱਕੀ ਦਿੱਤੀ, ਕਈ ਨਵੇਂ ਪਿੰਡ ਆਬਾਦ ਕੀਤੇ ਅਤੇ ਇਲਾਕੇ ਵਿੱਚ ਬਹੁਤ ਖੂਹ ਲਗਵਾਏ.#ਸਨ ੧੮੪੫ ਦੇ ਸਿੱਖਜੰਗ ਸਮੇਂ ਦੂਰੰਦੇਸ਼ ਪਹਾੜਸਿੰਘ ਨੇ ਅੰਗ੍ਰੇਜ਼ਾਂ ਦੀ ਤਨ ਮਨ ਧਨ ਤੋਂ ਸਹਾਇਤਾ ਕੀਤੀ. ਇਸ ਲਈ ਸਰਕਾਰ ਨੇ ਸਨ ੧੮੪੬ ਵਿੱਚ "ਰਾਜਾ" ਪਦਵੀ ਅਤੇ ਨਾਭੇ ਦੇ ਜਬਤ ਕੀਤੇ ਇਲਾਕੇ ਵਿੱਚੋਂ ੩੫੬੧੨) ਸਾਲਾਨਾ ਆਮਦਨ ਦਾ ਇਲਾਕਾ ਦਿੱਤਾ.#ਰਾਜਾ ਪਹਾੜਸਿੰਘ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ ਅਤੇ ਉਸ ਦਾ ਸੁਪੁਤ੍ਰ ਵਜੀਰ ਸਿੰਘ⁶ ੨੧. ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੪੯ ਦੇ ਸਿੱਖਜੰਗ ਅਤੇ ਸਨ ੧੮੫੭ (ਸੰਮਤ ੧੯੧੪) ਦੇ ਗ਼ਦਰ ਵੇਲੇ ਸਰਕਾਰ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਤੋਂ "ਬੈਰਾੜਬੰਸ ਰਾਜਾ ਸਾਹਿਬ ਬਹਾਦੁਰ" ਖ਼ਿਤਾਬ ਮਿਲਿਆ, ਸਲਾਮੀ ੧੧. ਤੋਪਾਂ ਦੀ ਕੀਤੀ ਗਈ ਅਤੇ ਖਿਲਤ ੧੧. ਪਾਰਦੇ ਦਾ ਹੋਇਆ. ੧੧. ਮਾਰਚ ਸਨ ੧੮੬੨ ਨੂੰ ਮੁਤਬੰਨਾ ਕਰਨ ਦੀ ਸਨਦ ਪ੍ਰਾਪਤ ਹੋਈ. ਰਾਜਾ ਵਜੀਰਸਿੰਘ ਨੇ ਹਜੂਰਸਾਹਿਬ ਜਾਕੇ ਅੰਮ੍ਰਿਤ ਛਕਿਆ ਅਤੇ ਪੂਰਣ ਸਿੱਖੀ ਦੀ ਰਹਿਤ ਧਾਰਣ ਕੀਤੀ. ਕੁਰੁਕ੍ਸ਼ੇਤ੍ਰ ਦੇ ਥਾਨ ਤੀਰਥ ਤੇ ਅਪ੍ਰੈਲ ਸਨ ੧੮੭੪ ਨੂੰ ਰਾਜਾ ਵਜੀਰ ਸਿੰਘ ਦਾ ਦੇਹਾਂਤ ਹੋਇਆ, ਜਿੱਥੇ ਰਿਆਸਤ ਵੱਲੋਂ ਸਮਾਧ ਬਣਾਈ ਗਈ ਅਤੇ ਗੁਰੂ ਗ੍ਰੰਥਸਾਹਿਬ ਸ੍ਥਾਪਨ ਕਰਕੇ ਸਦਾਵ੍ਰਤ ਲਾਇਆ ਗਿਆ.#ਪਿਤਾ ਦੇ ਮਰਨ ਪੁਰ ਰਾਜਾ ਬਿਕ੍ਰਮਸਿੰਘ, ਜਿਸ ਦਾ ਜਨਮ ਸਰਦਾਰ ਸ਼ਾਮਸਿੰਘ ਮਾਨ ਦੀ ਸੁਪੁਤ੍ਰੀ ਰਾਣੀ ਇੰਦਕੌਰ ਦੀ ਕੁੱਖ ਤੋਂ ਮਾਘ ਸੁਦੀ ੧੧. ਸੰਮਤ ੧੮੯੮ (ਜਨਵਰੀ ਸਨ ੧੮੪੨) ਨੂੰ ਹੋਇਆ ਸੀ. ੩੨ ਵਰ੍ਹੇ ਦੀ ਉਮਰ ਵਿੱਚ ਫਰੀਦਕੋਟ ਦੀ ਗੱਦੀ ਤੇ ਬੈਠਾ ਅਤੇ ਰਿਆਸਤ ਦਾ ਉੱਤਮ ਪ੍ਰਬੰਧ ਕੀਤਾ. ਦੂਜੇ ਅਪਗਾਨ ਜੰਗ ਵਿੱਚ ਸਰਕਾਰ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਅਰ "ਫ਼ਰਜ਼ੰਦੇ ਸਾਦਤ ਨਿਸ਼ਾਨ ਹਜਰਤੇ ਕ਼ੈਸਰੇ ਹਿੰਦ" ਖ਼ਿਤਾਬ ਪ੍ਰਾਪਤ ਕੀਤਾ.#ਰਾਜਾ ਬਿਕ੍ਰਮਸਿੰਘ ਜੀ ਨੇ ਬਹੁਤ ਗੁਣੀ ਗ੍ਯਾਨੀ ਇਕੱਠੇ ਕਰਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਟੀਕਾ ਭਾਈ ਬਦਨਸਿੰਘ ਗ੍ਯਾਨੀ ਤੋਂ ਲਿਖਵਾਇਆ, ਜੋ ਰਿਆਸਤ ਵੱਲੋਂ ਬਹੁਤ ਧਨ ਖ਼ਰਚਕੇ ਦੋ ਵਾਰ ਛਪਵਾਇਆ ਗਿਆ ਹੈ.#ਅਮ੍ਰਿਤਸਰ ਜੀ ਗੁਰੂ ਕੇ ਲੰਗਰ ਦੀ ਇਮਾਰਤ ਲਈ ੭੫੦੦੦) ਅਤੇ ਦਰਬਾਰ ਸਾਹਿਬ ਬਿਜਲੀ ਲਾਉਣ ਲਈ ੨੫੦੦੦ ਰੁਪ੍ਯਾ ਘਰ ਅਰਪਨ ਕੀਤਾ.#੮. ਅਗਸਤ ਸਨ ੧੮੯੮ ਨੂੰ ਰਾਜਾ ਬਿਕ੍ਰਮ ਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਪੁਤ੍ਰ ਬਲਬੀਰ ਸਿੰਘ ਜੀ, ਜਿਨ੍ਹਾਂ ਦਾ ਜਨਮ ਰਾਣੀ ਬਿਸਨਕੌਰ (ਬਖ਼ਸ਼ੀ ਪ੍ਰਤਾਪਸਿੰਘ ਚਾਹਲ ਦੀ ਸੁਪੁਤ੍ਰੀ) ਦੇ ਉਦਰੋਂ ਭਾਦੋਂ ਬਦੀ ੮. ਸੋਮਵਾਰ ਸੰਮਤ ੧੯੨੬ (ਸਨ ੧੮੬੯) ਨੂੰ ਹੋਇਆ ਸੀ, ੧੬. ਦਿਸੰਬਰ ਸਨ ੧੮੯੮ ਨੂੰ ਗੱਦੀ ਤੇ ਬੈਠੇ. ਇਹ ਬਹੁਤ ਸੁੰਦਰ ਕੱਦਾਵਰ ਅਤੇ ਮਿਲਣਸਾਰ ਸਨ. ਇਨ੍ਹਾਂ ਨੇ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਬਾਗ ਲਾਏ, ਪਰ ਸ਼ੋਕ ਹੈ ਕਿ ਇਹ ਬਹੁਤ ਚਿਰ ਰਾਜ ਨਹੀਂ ਕਰ ਸਕੇ, ਸਨ ੧੯੦੬ ਵਿੱਚ ਦੇਹਾਂਤ ਹੋ ਗਿਆ. ਰਾਜਾ ਬਲਬੀਰ ਸਿੰਘ ਜੀ ਦੇ ਸੰਤਾਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਭਾਈ ਕੌਰ ਗਜੇਂਦ੍ਰਸਿੰਘ ਦੇ ਸੁਪੁਤ੍ਰ ਬ੍ਰਿਜਇੰਦ੍ਰਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਸਨ ੧੮੯੬ ਵਿੱਚ ਹੋਇਆ ਸੀ. ਸਨ ੧੯੦੬ ਵਿੱਚ ਮੁਤਬੰਨਾ ਕਰ ਲਿਆ. ਤਾਏ ਦਾ ਦੇਹਾਂਤ ਹੋਣ ਪੁਰ ਰਾਜਕੁਮਾਰ ਬ੍ਰਿਜ ਇੰਦ੍ਰਸਿੰਘ ਜੀ ੧੫. ਮਾਰਚ ਸਨ ੧੯੦੬ ਨੂੰ ਗੱਦੀ ਤੇ ਬੈਠੇ.#ਇਨ੍ਹਾਂ ਨੇ ਐਸੀਚਨ ਕਾਲਿਜ ਲਹੌਰ ਵਿੱਚ ਤਾਲੀਮ ਪਾਈ. ਸਨ ੧੯੧੪ ਦੇ ਮਹਾਨ ਜੰਗ ਵਿੱਚ ਸਰਕਾਰ ਨੂੰ ਧਨ ਅਤੇ ਰੰਗਰੂਟਾਂ ਦੀ ਭਰਤੀ ਦ੍ਵਾਰਾ ਬਹੁਤ ਸਹਾਇਤਾ ਦਿੱਤੀ. ਰਿਆਸਤ ਦੀ ਸਫਰਮੈਨਾਂ (Sappers) ਕੰਪਨੀ ਨੇ ਈਸਟ ਅਫਰੀਕਾ ਵਿੱਚ ਤਿੰਨ ਵਰ੍ਹੇ ਤੋਂ ਉੱਪਰ ਬਹੁਤ ਸ਼ਲਾਘਾ ਯੋਗ੍ਯ ਸੇਵਾ ਕੀਤੀ. ਰਾਜਾ ਸਾਹਿਬ ਦਾ ਸਰਕਾਰ ਵੱਲੋਂ ਧੰਨਵਾਦ ਹੋਇਆ ਅਤੇ ਮਹਾਰਾਜਾ ਪਦਵੀ ਮਿਲੀ. ਸਨ ੧੯੨੨ ਵਿੱਚ ਮਹਾਰਾਜਾ ਨੂੰ ਪ੍ਰਾਣਦੰਡ ਦੇਣ ਦੇ ਪੂਰੇ ਅਖਤਿਆਰ ਦਿੱਤੇ ਗਏ. ਇਹ ਮਹਾਰਾਜਾ ਸਾਹਿਬ ਬਹੁਤ ਚਤੁਰ, ਨੀਤਿਵੇੱਤਾ ਅਤੇ ਯੋਗ੍ਯ ਪ੍ਰਬੰਧਕ ਸਨ. ਸ਼ੋਕ ਹੈ ਕਿ ਉਮਰ ਵਿੱਚ ਬਰਕਤ ਨਾ ਹੋਈ. ੨੨ ਦਿਸੰਬਰ ਸਨ ੧੯੧੮ ਨੂੰ ਅਕਾਲਮ੍ਰਿਤ੍ਯੁ ਹੋਣ ਤੇ ਸਾਰੇ ਪੰਜਾਬ ਵਿੱਚ ਮਹਾਨ ਸ਼ੋਕ ਹੋਇਆ. ਰਿਆਸਤ ਫਰੀਦਕੋਟ ਦੀ ਵੰਸ਼ਾਵਲੀ ਇਹ ਹੈ:-:#ਬਰਾੜ#।#ਦੁੱਲ#।#ਰਤਨਪਾਲ#।#ਸੰਘਰ#।#।
"मोकल नगर" राजा मोकलदेव ने विक्रमी बार्हवीं सदी दे अंत वसाइआ, पर फरीद जी दे चरण पाउण समें राजे ने आपणा नाउं हटाके दरवेश दे नाउं पुर नगर दा नाउं रॱखिआ.¹ इह लहौरों ७९ अते फिरोज़पुर तों २२ मील दॱखण पूरव है.#फरीदकोट चिर तीक अनेक लोकां दे हॱथ रिहा, अंत नूं ईसवी सोलवीं सदी विॱच इस ते बराड़वंश दा कबजा होइआ. हुण इह प्रसिॱध सिॱख रिआसत है. इस दी संखेप कथा इह है-#जैसल भॱटी राजपूत दी वंश विॱच बराड़ प्रतापी पुरख होइआ. जिस दे वडे पुत्र पौड़ तों फूलवंश दी शाख तुरी अते छोटे दुॱल तों फरीदकोट दा वंश चॱलिआ. दुॱल दी कुल विॱच बादशाह अकबर दे समें चौधरी भॱलण मालवे विॱच सिर करदा आदमी सी, किउंकि भॱलण दे पिता संघर ने कई जंगां विॱच बादशाह नूं भारी सहाइता दिॱती सी. जिस दा अकबर नूं सदा धिआन रहिंदा सी. पर भॱलण दा मनसूर नाल, जो सरसे वॱल दे परगने दा मालगुजार चौधरी सी, इलाके दी सरदारी बाबत झगड़ा बणिआ रहिंदा सी. इक वार इह दोवें अकबर दे दरबार विॱच हाजर होए, तां मनसूर नूं बादशाह वॱलों सरोपा मिलिआ. जद मनसूर सिर ते चीराबंन्हण लॱगा, तां भॱलण ने आपणे सरोपा दी उडीक करन तों पहिलां ही, मनसूर दा अॱधा चीरा पाड़के आपणे सिर ते बंन्ह लिआ. इस पुर अकबर बहुत हॱसिआ अते दोहां दी चौधर विॱच बराबर दे इलाके वंड दिॱते.²#सन १६३० (संमत १६८८) विॱच जद गुरू हरिगोबिंद साहिब जी मालवे आए, तां भुॱलण ने गुरसिॱखी धारन कीती अते तन मन तों आपणी बिरादरी समेत सतिगुरां दी सेवा करदा रिहा. भॱलण दे औलाद नहीं सी, इस लई उस दे देहांत पिॱछों सन १६४३ विॱच उस दे भाई लाले दा पुत्र कपूरा, जिस दा जनम सन १६२८ विॱच होइआ सी, चौधरी थापिआ गिआ. कपूरे ने आपणे नाउं ते सन १६६१ विॱच कोटकपूरा पिंड वसाइआ. इह उदार बहादुर अते न्यायकारी सी. इस लई इस दे अधीन रहिणा लोक बहुत पसंद करदे सन.#जद श्री गुरू गोबिंदसिंघ जी मालवे वॱल संमत १७६१- ६२ (सन १७०३- ४) विॱच आए, तद इस ने सिरीएवाले पिंड कलगीधर तों अंम्रित छकिआ अर नाम कपूर सिंघ होइआ. इस मौके दशमेश ने इस नूं इॱक तलवार ते ढाल बखशी. कपूर सिंघ अंम्रित छकण तों पहिलां भी सहजधाही सिॱख सी, इसे लई आनंदपुर सतिगुरां दी सेवा विॱच भेटा भेजदा रहिंदा सी. इॱक वार इस ने बहुत सुंदर घोड़ा गुरू साहिब दी सवारी लई घॱलिआ सी, जिस बाबत भाई संतोखसिंघ ने लिखिआहै-#"जंगल बिखे कपूरा जाट,#केतिक ग्रामन को पति राठ,#इक सौ, इक हजार³ धन दैकै,#चंचल बली तुरंगम लैकै,#सो हजूर मे दयो पुचाई,#देखयो बहु बल सों चपलाई,#अपने चढबे हेत बंधाये,#दलसिंगार तिंह नाम बताये."⁴ (गुप्रसू)#सरदार ईसाख़ान मंज, जिस दा इलाका कपूर सिंघ दे नाल लगदा सी, मन विॱच सदा वैर रॱखदा सी, इॱक वार मौका पाके धोखे नाल कपूरसिंघ नूं फड़के उस ने मार दिॱता. इह घटना सन १७०८ दी है.#कपूरसिंघ दे बेटे सुॱखा, सेमा मुखीआ सन, इन्हां ने पिता दा बदला लैण लई ईसाख़ान नूं जंग विॱच मारके उस दा किला लुॱटिआ अते कुझ इलाका मॱलिआ.#कपूरसिंघ पिॱछों इलाके दा चौधरी सेमा होइआ, जिस ने दो वर्हे चौधर कीती. सन १७१० विॱच सेमे दे मरण पुर उस दा वडा भाई सुॱखा चौधरी बणिआ. इस ने आपणे उॱदम नाल कई लागे दे पिंड आपणी सरदारी हेठ लै आंदे. सुॱखे दा देहांत सन १७३१ विॱच होइआ. इस दे पुत्र जोध, हमीर अते वीर इलाके दी वंड पिॱछे झगड़न लॱगे. उस वेले दे मुखीए सिंघ सरदार जॱसासिंघ आहलूवालीआ, सरदार झंडा सिंघ भंगी आदिकां ने विॱच पैके फैसला कीता कि फरीदकोट हमीरसिंघ पास रहे अते कोटकपूरा जोध पास अर माड़ीमुसतफा वीर नूं दिॱती जावे. खालसादल ने इस मौके तेहां भाईआं नूं अम्रितछकाके सिंघ सजाइआ.#सन १७३२ विॱच सरदार हमीरसिंघ ने फरीदकोट संभालके राजसी ठाट बणा लिआ अर शहिर नूं बहुत रौणक दिॱती. जोधसिंघ दा कई कारणां करके पटिआले नाल झगड़ा हो गिआ, जिस तों उह सन १७६७ विॱच जंग अंदर मारिआ गिआ.#सन १७८२ विॱच हमीर सिंघ दा देहांत होण पुर राज दा मालिक मोहरसिंघ होइआ.⁵ इह योग्य प्रबंधक नहीं सी. इस लई इस दे पुत्र चड़्हतसिंघ ने बाप नूं हुकूमत तों किनारे करके सरदारी आपणे हॱथ लई. चड़्हतसिंघ बहुत लाइक अते निरभै योधा सी.#सन १८०४ विॱच चड़्हतसिंघ दा ताइआ दलसिंघ रात नूं छापा मारके फरीदकोट ते आ पिआ अते चड़्हतसिंघ नूं कतल करके रिआसत ते कबजा कर लिआ. उस वेले चड़्हतसिंघ दे बेटे गुलाबसिंघ, पहाड़सिंघ, साहिबसिंघ अते मताब सिंघ बहुत छोटे सन, जो मसीं जान बचाके नॱसे. पर दलसिंघ इॱक महीने तों वॱध रिआसत दा आनंद नहीं भोग सकिआ. नाबालग बॱचिआं दी सहाइता लई उन्हां दे मामे सरदार फौजासिंघ (शेर सिंघ वाले दे गिॱल सरदार) ने कुझ फौज लैके रात नूं फरीदकोट ते छापा आ मारिआ अते सुॱते पए दलसिंघ नूं कतल करके गुलाब सिंघ नूं गॱदी ते बैठाइआ.#सन १८०६- ७ विॱच दीवान मुहकमचंद, महाराजा रणजीत सिंघ दा जरनैल फरीदकोट ते चड़्ह आइआ अते सॱत हजार रुपया खिराज वसूलकीता. २६ सितंबर सन १८०८ नूं महाराजा रणजीत सिंघ ने फरीदकोट ते आपणा कबजा आजमाइआ अते रईस नूं गुजारे लई केवल पंज पिंड दिॱते.#सरकार अंग्रेज़ी ने जद सतलुज उरारदीआं रिआसतां आपणी रख्या अंदर लईआं, तद ३. अप्रैल सन १८०९ नूं फरीदकोट गुलाबसिंघ नूं वापिस दिवाइआ गिआ.#५. नवंबर सन १८२६ नूं गुलाबसिंघ दुशमनां दे हॱथों हवाख़ोरी करदा मारिआ गिआ अर कातलां दा कुझ पता ना मिलिआ.#गुलाबसिंघ पिॱछों उस दा पुत्र अतरसिंघ, जो उस वेले चार वर्हे दा सी गॱदी ते बैठा, पर इस दा देहांत सन १८२७ विॱच हो गिआ. इस लई राज दा मालिक पहाड़सिंघ बणिआ. इह दानी, सूरवीर अते वडा चतुर सी. इस ने राज नूं वॱडी तरॱकी दिॱती, कई नवें पिंड आबाद कीते अते इलाके विॱच बहुत खूह लगवाए.#सन १८४५ दे सिॱखजंग समें दूरंदेश पहाड़सिंघ ने अंग्रेज़ां दी तन मन धन तों सहाइता कीती. इस लई सरकार ने सन १८४६ विॱच "राजा" पदवी अते नाभे दे जबत कीते इलाके विॱचों ३५६१२) सालाना आमदन दा इलाका दिॱता.#राजा पहाड़सिंघ दा देहांत अप्रैल सन १८४९ विॱच होइआ अते उस दा सुपुत्र वजीर सिंघ⁶ २१. वर्हे दी उमर विॱच गॱदी ते बैठा. इस ने सन १८४९ दे सिॱखजंग अते सन १८५७ (संमत १९१४) दे ग़दर वेले सरकार नूं पूरी सहाइता दिॱती,जिस तों "बैराड़बंस राजा साहिब बहादुर" ख़िताब मिलिआ, सलामी ११. तोपां दी कीती गई अते खिलत ११. पारदे दा होइआ. ११. मारच सन १८६२ नूं मुतबंना करन दी सनद प्रापत होई. राजा वजीरसिंघ ने हजूरसाहिब जाके अंम्रित छकिआ अते पूरण सिॱखी दी रहित धारण कीती. कुरुक्शेत्र दे थान तीरथ ते अप्रैल सन १८७४ नूं राजा वजीर सिंघ दा देहांत होइआ, जिॱथे रिआसत वॱलों समाध बणाई गई अते गुरू ग्रंथसाहिब स्थापन करके सदाव्रत लाइआ गिआ.#पिता दे मरन पुर राजा बिक्रमसिंघ, जिस दा जनम सरदार शामसिंघ मान दी सुपुत्री राणी इंदकौर दी कुॱख तों माघ सुदी ११. संमत १८९८ (जनवरी सन १८४२) नूं होइआ सी. ३२ वर्हे दी उमर विॱच फरीदकोट दी गॱदी ते बैठा अते रिआसत दा उॱतम प्रबंध कीता. दूजे अपगान जंग विॱच सरकार नूं हर तरां दी सहाइता दिॱती अर "फ़रज़ंदे सादत निशान हजरते क़ैसरे हिंद" ख़िताब प्रापत कीता.#राजा बिक्रमसिंघ जी ने बहुत गुणी ग्यानी इकॱठे करके श्री गुरू ग्रंथसाहिब जी दा टीका भाई बदनसिंघ ग्यानी तों लिखवाइआ, जो रिआसत वॱलों बहुत धन ख़रचके दो वार छपवाइआ गिआ है.#अम्रितसर जी गुरू के लंगर दी इमारत लई ७५०००) अते दरबार साहिब बिजली लाउण लई २५००० रुप्या घर अरपन कीता.#८. अगसत सन १८९८नूं राजा बिक्रम सिंघ जी दा देहांत होइआ.#राजा साहिब दा देहांत होण पुर उन्हां दे पुत्र बलबीर सिंघ जी, जिन्हां दा जनम राणी बिसनकौर (बख़शी प्रतापसिंघ चाहल दी सुपुत्री) दे उदरों भादों बदी ८. सोमवार संमत १९२६ (सन १८६९) नूं होइआ सी, १६. दिसंबर सन १८९८ नूं गॱदी ते बैठे. इह बहुत सुंदर कॱदावर अते मिलणसार सन. इन्हां ने सुंदर इमारतां बणवाईआं अते बाग लाए, पर शोक है कि इह बहुत चिर राज नहीं कर सके, सन १९०६ विॱच देहांत हो गिआ. राजा बलबीर सिंघ जी दे संतान नहीं सी, इस लई उन्हां ने आपणे छोटे भाई कौर गजेंद्रसिंघ दे सुपुत्र ब्रिजइंद्रसिंघ जी नूं जिन्हां दा जनम सन १८९६ विॱच होइआ सी. सन १९०६ विॱच मुतबंना कर लिआ. ताए दा देहांत होण पुर राजकुमार ब्रिज इंद्रसिंघ जी १५. मारच सन १९०६ नूं गॱदी ते बैठे.#इन्हां ने ऐसीचन कालिज लहौर विॱच तालीम पाई. सन १९१४ दे महान जंग विॱच सरकार नूं धन अते रंगरूटां दी भरती द्वारा बहुत सहाइता दिॱती. रिआसत दी सफरमैनां (Sappers) कंपनी ने ईसट अफरीका विॱच तिंन वर्हे तों उॱपर बहुत शलाघा योग्य सेवा कीती. राजा साहिब दा सरकार वॱलों धंनवाद होइआ अते महाराजा पदवी मिली. सन १९२२ विॱच महाराजा नूं प्राणदंड देण दे पूरेअखतिआर दिॱते गए. इह महाराजा साहिब बहुत चतुर, नीतिवेॱता अते योग्य प्रबंधक सन. शोक है कि उमर विॱच बरकत ना होई. २२ दिसंबर सन १९१८ नूं अकालम्रित्यु होण ते सारे पंजाब विॱच महान शोक होइआ. रिआसत फरीदकोट दी वंशावली इह है:-:#बराड़#।#दुॱल#।#रतनपाल#।#संघर#।#।
ਇੱਕ ਖਤ੍ਰੀ ਜਾਤਿ। ੨. ਦੇਖੋ, ਮੋਕਲਾ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਵਿ- ਵਿਕ੍ਰਮਾਦਿਤ੍ਯ ਦਾ. ਜੈਸੇ ਵਿਕ੍ਰਮੀ ਸੰਮਤ. ਦੇਖੋ, ਵਿਕ੍ਰਮਾਦਿਤ੍ਯ। ੨. ਪਰਾਕ੍ਰਮੀ. ਉਤਸਾਹੀ। ੩. ਸੰਗ੍ਯਾ- ਸ਼ੇਰ. ਸਿੰਹ....
ਫ਼ਾ. [صدی] ਸਦੀ. ਸੰ शताब्द. ਸੰਗ੍ਯਾ- ਸ਼ਤ- ਅਬ੍ਦ. ਸੌ ਵਰ੍ਹੇ ਦਾ ਸਮਾ। ੨. ਸੈਂਕੜਾ. ਜਿਵੇਂ- ਦੋ ਫ਼ੀ ਸਦੀ ਅਤੇ ਵੀਹਵੀਂ ਸਦੀ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਫ਼ਾ. [درویش] ਸੰਗ੍ਯਾ- ਦਰ ਆਵੇਜ਼. ਦਰਵਾਜ਼ੇ ਪੁਰ ਆਵੇਜ਼ (ਲਟਕਣ ਵਾਲਾ). ਮੰਗਤਾ। ੨. ਕਰਤਾਰ ਦੇ ਦਰ ਦਾ ਯਾਚਕ, ਭਗਤ. ਸਾਧੁ. "ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ." (ਵਾਰ ਬਿਹਾ ਮਃ ੩) ੩. ਕਈ ਵਿਦ੍ਵਾਨਾਂ ਨੇ ਦੁਰਵੇਸ਼ (ਮੋਤੀ ਜੇਹਾ) ਤੋਂ ਦਰਵੇਸ਼ ਸ਼ਬਦ ਮੰਨਿਆ ਹੈ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਦਕ੍ਸ਼ਿਣ....
ਦੇਖੋ, ਪੂਰਬ....
"ਮੋਕਲ ਨਗਰ" ਰਾਜਾ ਮੋਕਲਦੇਵ ਨੇ ਵਿਕ੍ਰਮੀ ਬਾਰ੍ਹਵੀਂ ਸਦੀ ਦੇ ਅੰਤ ਵਸਾਇਆ, ਪਰ ਫਰੀਦ ਜੀ ਦੇ ਚਰਣ ਪਾਉਣ ਸਮੇਂ ਰਾਜੇ ਨੇ ਆਪਣਾ ਨਾਉਂ ਹਟਾਕੇ ਦਰਵੇਸ਼ ਦੇ ਨਾਉਂ ਪੁਰ ਨਗਰ ਦਾ ਨਾਉਂ ਰੱਖਿਆ.¹ ਇਹ ਲਹੌਰੋਂ ੭੯ ਅਤੇ ਫਿਰੋਜ਼ਪੁਰ ਤੋਂ ੨੨ ਮੀਲ ਦੱਖਣ ਪੂਰਵ ਹੈ.#ਫਰੀਦਕੋਟ ਚਿਰ ਤੀਕ ਅਨੇਕ ਲੋਕਾਂ ਦੇ ਹੱਥ ਰਿਹਾ, ਅੰਤ ਨੂੰ ਈਸਵੀ ਸੋਲਵੀਂ ਸਦੀ ਵਿੱਚ ਇਸ ਤੇ ਬਰਾੜਵੰਸ਼ ਦਾ ਕਬਜਾ ਹੋਇਆ. ਹੁਣ ਇਹ ਪ੍ਰਸਿੱਧ ਸਿੱਖ ਰਿਆਸਤ ਹੈ. ਇਸ ਦੀ ਸੰਖੇਪ ਕਥਾ ਇਹ ਹੈ-#ਜੈਸਲ ਭੱਟੀ ਰਾਜਪੂਤ ਦੀ ਵੰਸ਼ ਵਿੱਚ ਬਰਾੜ ਪ੍ਰਤਾਪੀ ਪੁਰਖ ਹੋਇਆ. ਜਿਸ ਦੇ ਵਡੇ ਪੁਤ੍ਰ ਪੌੜ ਤੋਂ ਫੂਲਵੰਸ਼ ਦੀ ਸ਼ਾਖ ਤੁਰੀ ਅਤੇ ਛੋਟੇ ਦੁੱਲ ਤੋਂ ਫਰੀਦਕੋਟ ਦਾ ਵੰਸ਼ ਚੱਲਿਆ. ਦੁੱਲ ਦੀ ਕੁਲ ਵਿੱਚ ਬਾਦਸ਼ਾਹ ਅਕਬਰ ਦੇ ਸਮੇਂ ਚੌਧਰੀ ਭੱਲਣ ਮਾਲਵੇ ਵਿੱਚ ਸਿਰ ਕਰਦਾ ਆਦਮੀ ਸੀ, ਕਿਉਂਕਿ ਭੱਲਣ ਦੇ ਪਿਤਾ ਸੰਘਰ ਨੇ ਕਈ ਜੰਗਾਂ ਵਿੱਚ ਬਾਦਸ਼ਾਹ ਨੂੰ ਭਾਰੀ ਸਹਾਇਤਾ ਦਿੱਤੀ ਸੀ. ਜਿਸ ਦਾ ਅਕਬਰ ਨੂੰ ਸਦਾ ਧਿਆਨ ਰਹਿੰਦਾ ਸੀ. ਪਰ ਭੱਲਣ ਦਾ ਮਨਸੂਰ ਨਾਲ, ਜੋ ਸਰਸੇ ਵੱਲ ਦੇ ਪਰਗਨੇ ਦਾ ਮਾਲਗੁਜਾਰ ਚੌਧਰੀ ਸੀ, ਇਲਾਕੇ ਦੀ ਸਰਦਾਰੀ ਬਾਬਤ ਝਗੜਾ ਬਣਿਆ ਰਹਿੰਦਾ ਸੀ. ਇਕ ਵਾਰ ਇਹ ਦੋਵੇਂ ਅਕਬਰ ਦੇ ਦਰਬਾਰ ਵਿੱਚ ਹਾਜਰ ਹੋਏ, ਤਾਂ ਮਨਸੂਰ ਨੂੰ ਬਾਦਸ਼ਾਹ ਵੱਲੋਂ ਸਰੋਪਾ ਮਿਲਿਆ. ਜਦ ਮਨਸੂਰ ਸਿਰ ਤੇ ਚੀਰਾ ਬੰਨ੍ਹਣ ਲੱਗਾ, ਤਾਂ ਭੱਲਣ ਨੇ ਆਪਣੇ ਸਰੋਪਾ ਦੀ ਉਡੀਕ ਕਰਨ ਤੋਂ ਪਹਿਲਾਂ ਹੀ, ਮਨਸੂਰ ਦਾ ਅੱਧਾ ਚੀਰਾ ਪਾੜਕੇ ਆਪਣੇ ਸਿਰ ਤੇ ਬੰਨ੍ਹ ਲਿਆ. ਇਸ ਪੁਰ ਅਕਬਰ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਵਿੱਚ ਬਰਾਬਰ ਦੇ ਇਲਾਕੇ ਵੰਡ ਦਿੱਤੇ.²#ਸਨ ੧੬੩੦ (ਸੰਮਤ ੧੬੮੮) ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਆਏ, ਤਾਂ ਭੁੱਲਣ ਨੇ ਗੁਰਸਿੱਖੀ ਧਾਰਨ ਕੀਤੀ ਅਤੇ ਤਨ ਮਨ ਤੋਂ ਆਪਣੀ ਬਿਰਾਦਰੀ ਸਮੇਤ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ. ਭੱਲਣ ਦੇ ਔਲਾਦ ਨਹੀਂ ਸੀ, ਇਸ ਲਈ ਉਸ ਦੇ ਦੇਹਾਂਤ ਪਿੱਛੋਂ ਸਨ ੧੬੪੩ ਵਿੱਚ ਉਸ ਦੇ ਭਾਈ ਲਾਲੇ ਦਾ ਪੁਤ੍ਰ ਕਪੂਰਾ, ਜਿਸ ਦਾ ਜਨਮ ਸਨ ੧੬੨੮ ਵਿੱਚ ਹੋਇਆ ਸੀ, ਚੌਧਰੀ ਥਾਪਿਆ ਗਿਆ. ਕਪੂਰੇ ਨੇ ਆਪਣੇ ਨਾਉਂ ਤੇ ਸਨ ੧੬੬੧ ਵਿੱਚ ਕੋਟਕਪੂਰਾ ਪਿੰਡ ਵਸਾਇਆ. ਇਹ ਉਦਾਰ ਬਹਾਦੁਰ ਅਤੇ ਨ੍ਯਾਯਕਾਰੀ ਸੀ. ਇਸ ਲਈ ਇਸ ਦੇ ਅਧੀਨ ਰਹਿਣਾ ਲੋਕ ਬਹੁਤ ਪਸੰਦ ਕਰਦੇ ਸਨ.#ਜਦ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਾਲਵੇ ਵੱਲ ਸੰਮਤ ੧੭੬੧- ੬੨ (ਸਨ ੧੭੦੩- ੪) ਵਿੱਚ ਆਏ, ਤਦ ਇਸ ਨੇ ਸਿਰੀਏਵਾਲੇ ਪਿੰਡ ਕਲਗੀਧਰ ਤੋਂ ਅੰਮ੍ਰਿਤ ਛਕਿਆ ਅਰ ਨਾਮ ਕਪੂਰ ਸਿੰਘ ਹੋਇਆ. ਇਸ ਮੌਕੇ ਦਸ਼ਮੇਸ਼ ਨੇ ਇਸ ਨੂੰ ਇੱਕ ਤਲਵਾਰ ਤੇ ਢਾਲ ਬਖਸ਼ੀ. ਕਪੂਰ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਸਹਜਧਾਹੀ ਸਿੱਖ ਸੀ, ਇਸੇ ਲਈ ਆਨੰਦਪੁਰ ਸਤਿਗੁਰਾਂ ਦੀ ਸੇਵਾ ਵਿੱਚ ਭੇਟਾ ਭੇਜਦਾ ਰਹਿੰਦਾ ਸੀ. ਇੱਕ ਵਾਰ ਇਸ ਨੇ ਬਹੁਤ ਸੁੰਦਰ ਘੋੜਾ ਗੁਰੂ ਸਾਹਿਬ ਦੀ ਸਵਾਰੀ ਲਈ ਘੱਲਿਆ ਸੀ, ਜਿਸ ਬਾਬਤ ਭਾਈ ਸੰਤੋਖਸਿੰਘ ਨੇ ਲਿਖਿਆ ਹੈ-#"ਜੰਗਲ ਬਿਖੇ ਕਪੂਰਾ ਜਾਟ,#ਕੇਤਿਕ ਗ੍ਰਾਮਨ ਕੋ ਪਤਿ ਰਾਠ,#ਇਕ ਸੌ, ਇਕ ਹਜਾਰ³ ਧਨ ਦੈਕੈ,#ਚੰਚਲ ਬਲੀ ਤੁਰੰਗਮ ਲੈਕੈ,#ਸੋ ਹਜੂਰ ਮੇ ਦਯੋ ਪੁਚਾਈ,#ਦੇਖਯੋ ਬਹੁ ਬਲ ਸੋਂ ਚਪਲਾਈ,#ਅਪਨੇ ਚਢਬੇ ਹੇਤ ਬੰਧਾਯੇ,#ਦਲਸਿੰਗਾਰ ਤਿਂਹ ਨਾਮ ਬਤਾਯੇ."⁴ (ਗੁਪ੍ਰਸੂ)#ਸਰਦਾਰ ਈਸਾਖ਼ਾਨ ਮੰਜ, ਜਿਸ ਦਾ ਇਲਾਕਾ ਕਪੂਰ ਸਿੰਘ ਦੇ ਨਾਲ ਲਗਦਾ ਸੀ, ਮਨ ਵਿੱਚ ਸਦਾ ਵੈਰ ਰੱਖਦਾ ਸੀ, ਇੱਕ ਵਾਰ ਮੌਕਾ ਪਾਕੇ ਧੋਖੇ ਨਾਲ ਕਪੂਰਸਿੰਘ ਨੂੰ ਫੜਕੇ ਉਸ ਨੇ ਮਾਰ ਦਿੱਤਾ. ਇਹ ਘਟਨਾ ਸਨ ੧੭੦੮ ਦੀ ਹੈ.#ਕਪੂਰਸਿੰਘ ਦੇ ਬੇਟੇ ਸੁੱਖਾ, ਸੇਮਾ ਮੁਖੀਆ ਸਨ, ਇਨ੍ਹਾਂ ਨੇ ਪਿਤਾ ਦਾ ਬਦਲਾ ਲੈਣ ਲਈ ਈਸਾਖ਼ਾਨ ਨੂੰ ਜੰਗ ਵਿੱਚ ਮਾਰਕੇ ਉਸ ਦਾ ਕਿਲਾ ਲੁੱਟਿਆ ਅਤੇ ਕੁਝ ਇਲਾਕਾ ਮੱਲਿਆ.#ਕਪੂਰਸਿੰਘ ਪਿੱਛੋਂ ਇਲਾਕੇ ਦਾ ਚੌਧਰੀ ਸੇਮਾ ਹੋਇਆ, ਜਿਸ ਨੇ ਦੋ ਵਰ੍ਹੇ ਚੌਧਰ ਕੀਤੀ. ਸਨ ੧੭੧੦ ਵਿੱਚ ਸੇਮੇ ਦੇ ਮਰਣ ਪੁਰ ਉਸ ਦਾ ਵਡਾ ਭਾਈ ਸੁੱਖਾ ਚੌਧਰੀ ਬਣਿਆ. ਇਸ ਨੇ ਆਪਣੇ ਉੱਦਮ ਨਾਲ ਕਈ ਲਾਗੇ ਦੇ ਪਿੰਡ ਆਪਣੀ ਸਰਦਾਰੀ ਹੇਠ ਲੈ ਆਂਦੇ. ਸੁੱਖੇ ਦਾ ਦੇਹਾਂਤ ਸਨ ੧੭੩੧ ਵਿੱਚ ਹੋਇਆ. ਇਸ ਦੇ ਪੁਤ੍ਰ ਜੋਧ, ਹਮੀਰ ਅਤੇ ਵੀਰ ਇਲਾਕੇ ਦੀ ਵੰਡ ਪਿੱਛੇ ਝਗੜਨ ਲੱਗੇ. ਉਸ ਵੇਲੇ ਦੇ ਮੁਖੀਏ ਸਿੰਘ ਸਰਦਾਰ ਜੱਸਾਸਿੰਘ ਆਹਲੂਵਾਲੀਆ, ਸਰਦਾਰ ਝੰਡਾ ਸਿੰਘ ਭੰਗੀ ਆਦਿਕਾਂ ਨੇ ਵਿੱਚ ਪੈਕੇ ਫੈਸਲਾ ਕੀਤਾ ਕਿ ਫਰੀਦਕੋਟ ਹਮੀਰਸਿੰਘ ਪਾਸ ਰਹੇ ਅਤੇ ਕੋਟਕਪੂਰਾ ਜੋਧ ਪਾਸ ਅਰ ਮਾੜੀਮੁਸਤਫਾ ਵੀਰ ਨੂੰ ਦਿੱਤੀ ਜਾਵੇ. ਖਾਲਸਾਦਲ ਨੇ ਇਸ ਮੌਕੇ ਤੇਹਾਂ ਭਾਈਆਂ ਨੂੰ ਅਮ੍ਰਿਤ ਛਕਾਕੇ ਸਿੰਘ ਸਜਾਇਆ.#ਸਨ ੧੭੩੨ ਵਿੱਚ ਸਰਦਾਰ ਹਮੀਰਸਿੰਘ ਨੇ ਫਰੀਦਕੋਟ ਸੰਭਾਲਕੇ ਰਾਜਸੀ ਠਾਟ ਬਣਾ ਲਿਆ ਅਰ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਜੋਧਸਿੰਘ ਦਾ ਕਈ ਕਾਰਣਾਂ ਕਰਕੇ ਪਟਿਆਲੇ ਨਾਲ ਝਗੜਾ ਹੋ ਗਿਆ, ਜਿਸ ਤੋਂ ਉਹ ਸਨ ੧੭੬੭ ਵਿੱਚ ਜੰਗ ਅੰਦਰ ਮਾਰਿਆ ਗਿਆ.#ਸਨ ੧੭੮੨ ਵਿੱਚ ਹਮੀਰ ਸਿੰਘ ਦਾ ਦੇਹਾਂਤ ਹੋਣ ਪੁਰ ਰਾਜ ਦਾ ਮਾਲਿਕ ਮੋਹਰਸਿੰਘ ਹੋਇਆ.⁵ ਇਹ ਯੋਗ੍ਯ ਪ੍ਰਬੰਧਕ ਨਹੀਂ ਸੀ. ਇਸ ਲਈ ਇਸ ਦੇ ਪੁਤ੍ਰ ਚੜ੍ਹਤਸਿੰਘ ਨੇ ਬਾਪ ਨੂੰ ਹੁਕੂਮਤ ਤੋਂ ਕਿਨਾਰੇ ਕਰਕੇ ਸਰਦਾਰੀ ਆਪਣੇ ਹੱਥ ਲਈ. ਚੜ੍ਹਤਸਿੰਘ ਬਹੁਤ ਲਾਇਕ ਅਤੇ ਨਿਰਭੈ ਯੋਧਾ ਸੀ.#ਸਨ ੧੮੦੪ ਵਿੱਚ ਚੜ੍ਹਤਸਿੰਘ ਦਾ ਤਾਇਆ ਦਲਸਿੰਘ ਰਾਤ ਨੂੰ ਛਾਪਾ ਮਾਰਕੇ ਫਰੀਦਕੋਟ ਤੇ ਆ ਪਿਆ ਅਤੇ ਚੜ੍ਹਤਸਿੰਘ ਨੂੰ ਕਤਲ ਕਰਕੇ ਰਿਆਸਤ ਤੇ ਕਬਜਾ ਕਰ ਲਿਆ. ਉਸ ਵੇਲੇ ਚੜ੍ਹਤਸਿੰਘ ਦੇ ਬੇਟੇ ਗੁਲਾਬਸਿੰਘ, ਪਹਾੜਸਿੰਘ, ਸਾਹਿਬਸਿੰਘ ਅਤੇ ਮਤਾਬ ਸਿੰਘ ਬਹੁਤ ਛੋਟੇ ਸਨ, ਜੋ ਮਸੀਂ ਜਾਨ ਬਚਾਕੇ ਨੱਸੇ. ਪਰ ਦਲਸਿੰਘ ਇੱਕ ਮਹੀਨੇ ਤੋਂ ਵੱਧ ਰਿਆਸਤ ਦਾ ਆਨੰਦ ਨਹੀਂ ਭੋਗ ਸਕਿਆ. ਨਾਬਾਲਗ ਬੱਚਿਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਮਾਮੇ ਸਰਦਾਰ ਫੌਜਾਸਿੰਘ (ਸ਼ੇਰ ਸਿੰਘ ਵਾਲੇ ਦੇ ਗਿੱਲ ਸਰਦਾਰ) ਨੇ ਕੁਝ ਫੌਜ ਲੈਕੇ ਰਾਤ ਨੂੰ ਫਰੀਦਕੋਟ ਤੇ ਛਾਪਾ ਆ ਮਾਰਿਆ ਅਤੇ ਸੁੱਤੇ ਪਏ ਦਲਸਿੰਘ ਨੂੰ ਕਤਲ ਕਰਕੇ ਗੁਲਾਬ ਸਿੰਘ ਨੂੰ ਗੱਦੀ ਤੇ ਬੈਠਾਇਆ.#ਸਨ ੧੮੦੬- ੭ ਵਿੱਚ ਦੀਵਾਨ ਮੁਹਕਮਚੰਦ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਫਰੀਦਕੋਟ ਤੇ ਚੜ੍ਹ ਆਇਆ ਅਤੇ ਸੱਤ ਹਜਾਰ ਰੁਪਯਾ ਖਿਰਾਜ ਵਸੂਲ ਕੀਤਾ. ੨੬ ਸਿਤੰਬਰ ਸਨ ੧੮੦੮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਤੇ ਆਪਣਾ ਕਬਜਾ ਆਜਮਾਇਆ ਅਤੇ ਰਈਸ ਨੂੰ ਗੁਜਾਰੇ ਲਈ ਕੇਵਲ ਪੰਜ ਪਿੰਡ ਦਿੱਤੇ.#ਸਰਕਾਰ ਅੰਗ੍ਰੇਜ਼ੀ ਨੇ ਜਦ ਸਤਲੁਜ ਉਰਾਰਦੀਆਂ ਰਿਆਸਤਾਂ ਆਪਣੀ ਰਖ੍ਯਾ ਅੰਦਰ ਲਈਆਂ, ਤਦ ੩. ਅਪ੍ਰੈਲ ਸਨ ੧੮੦੯ ਨੂੰ ਫਰੀਦਕੋਟ ਗੁਲਾਬਸਿੰਘ ਨੂੰ ਵਾਪਿਸ ਦਿਵਾਇਆ ਗਿਆ.#੫. ਨਵੰਬਰ ਸਨ ੧੮੨੬ ਨੂੰ ਗੁਲਾਬਸਿੰਘ ਦੁਸ਼ਮਨਾਂ ਦੇ ਹੱਥੋਂ ਹਵਾਖ਼ੋਰੀ ਕਰਦਾ ਮਾਰਿਆ ਗਿਆ ਅਰ ਕਾਤਲਾਂ ਦਾ ਕੁਝ ਪਤਾ ਨਾ ਮਿਲਿਆ.#ਗੁਲਾਬਸਿੰਘ ਪਿੱਛੋਂ ਉਸ ਦਾ ਪੁਤ੍ਰ ਅਤਰਸਿੰਘ, ਜੋ ਉਸ ਵੇਲੇ ਚਾਰ ਵਰ੍ਹੇ ਦਾ ਸੀ ਗੱਦੀ ਤੇ ਬੈਠਾ, ਪਰ ਇਸ ਦਾ ਦੇਹਾਂਤ ਸਨ ੧੮੨੭ ਵਿੱਚ ਹੋ ਗਿਆ. ਇਸ ਲਈ ਰਾਜ ਦਾ ਮਾਲਿਕ ਪਹਾੜਸਿੰਘ ਬਣਿਆ. ਇਹ ਦਾਨੀ, ਸੂਰਵੀਰ ਅਤੇ ਵਡਾ ਚਤੁਰ ਸੀ. ਇਸ ਨੇ ਰਾਜ ਨੂੰ ਵੱਡੀ ਤਰੱਕੀ ਦਿੱਤੀ, ਕਈ ਨਵੇਂ ਪਿੰਡ ਆਬਾਦ ਕੀਤੇ ਅਤੇ ਇਲਾਕੇ ਵਿੱਚ ਬਹੁਤ ਖੂਹ ਲਗਵਾਏ.#ਸਨ ੧੮੪੫ ਦੇ ਸਿੱਖਜੰਗ ਸਮੇਂ ਦੂਰੰਦੇਸ਼ ਪਹਾੜਸਿੰਘ ਨੇ ਅੰਗ੍ਰੇਜ਼ਾਂ ਦੀ ਤਨ ਮਨ ਧਨ ਤੋਂ ਸਹਾਇਤਾ ਕੀਤੀ. ਇਸ ਲਈ ਸਰਕਾਰ ਨੇ ਸਨ ੧੮੪੬ ਵਿੱਚ "ਰਾਜਾ" ਪਦਵੀ ਅਤੇ ਨਾਭੇ ਦੇ ਜਬਤ ਕੀਤੇ ਇਲਾਕੇ ਵਿੱਚੋਂ ੩੫੬੧੨) ਸਾਲਾਨਾ ਆਮਦਨ ਦਾ ਇਲਾਕਾ ਦਿੱਤਾ.#ਰਾਜਾ ਪਹਾੜਸਿੰਘ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ ਅਤੇ ਉਸ ਦਾ ਸੁਪੁਤ੍ਰ ਵਜੀਰ ਸਿੰਘ⁶ ੨੧. ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੪੯ ਦੇ ਸਿੱਖਜੰਗ ਅਤੇ ਸਨ ੧੮੫੭ (ਸੰਮਤ ੧੯੧੪) ਦੇ ਗ਼ਦਰ ਵੇਲੇ ਸਰਕਾਰ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਤੋਂ "ਬੈਰਾੜਬੰਸ ਰਾਜਾ ਸਾਹਿਬ ਬਹਾਦੁਰ" ਖ਼ਿਤਾਬ ਮਿਲਿਆ, ਸਲਾਮੀ ੧੧. ਤੋਪਾਂ ਦੀ ਕੀਤੀ ਗਈ ਅਤੇ ਖਿਲਤ ੧੧. ਪਾਰਦੇ ਦਾ ਹੋਇਆ. ੧੧. ਮਾਰਚ ਸਨ ੧੮੬੨ ਨੂੰ ਮੁਤਬੰਨਾ ਕਰਨ ਦੀ ਸਨਦ ਪ੍ਰਾਪਤ ਹੋਈ. ਰਾਜਾ ਵਜੀਰਸਿੰਘ ਨੇ ਹਜੂਰਸਾਹਿਬ ਜਾਕੇ ਅੰਮ੍ਰਿਤ ਛਕਿਆ ਅਤੇ ਪੂਰਣ ਸਿੱਖੀ ਦੀ ਰਹਿਤ ਧਾਰਣ ਕੀਤੀ. ਕੁਰੁਕ੍ਸ਼ੇਤ੍ਰ ਦੇ ਥਾਨ ਤੀਰਥ ਤੇ ਅਪ੍ਰੈਲ ਸਨ ੧੮੭੪ ਨੂੰ ਰਾਜਾ ਵਜੀਰ ਸਿੰਘ ਦਾ ਦੇਹਾਂਤ ਹੋਇਆ, ਜਿੱਥੇ ਰਿਆਸਤ ਵੱਲੋਂ ਸਮਾਧ ਬਣਾਈ ਗਈ ਅਤੇ ਗੁਰੂ ਗ੍ਰੰਥਸਾਹਿਬ ਸ੍ਥਾਪਨ ਕਰਕੇ ਸਦਾਵ੍ਰਤ ਲਾਇਆ ਗਿਆ.#ਪਿਤਾ ਦੇ ਮਰਨ ਪੁਰ ਰਾਜਾ ਬਿਕ੍ਰਮਸਿੰਘ, ਜਿਸ ਦਾ ਜਨਮ ਸਰਦਾਰ ਸ਼ਾਮਸਿੰਘ ਮਾਨ ਦੀ ਸੁਪੁਤ੍ਰੀ ਰਾਣੀ ਇੰਦਕੌਰ ਦੀ ਕੁੱਖ ਤੋਂ ਮਾਘ ਸੁਦੀ ੧੧. ਸੰਮਤ ੧੮੯੮ (ਜਨਵਰੀ ਸਨ ੧੮੪੨) ਨੂੰ ਹੋਇਆ ਸੀ. ੩੨ ਵਰ੍ਹੇ ਦੀ ਉਮਰ ਵਿੱਚ ਫਰੀਦਕੋਟ ਦੀ ਗੱਦੀ ਤੇ ਬੈਠਾ ਅਤੇ ਰਿਆਸਤ ਦਾ ਉੱਤਮ ਪ੍ਰਬੰਧ ਕੀਤਾ. ਦੂਜੇ ਅਪਗਾਨ ਜੰਗ ਵਿੱਚ ਸਰਕਾਰ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਅਰ "ਫ਼ਰਜ਼ੰਦੇ ਸਾਦਤ ਨਿਸ਼ਾਨ ਹਜਰਤੇ ਕ਼ੈਸਰੇ ਹਿੰਦ" ਖ਼ਿਤਾਬ ਪ੍ਰਾਪਤ ਕੀਤਾ.#ਰਾਜਾ ਬਿਕ੍ਰਮਸਿੰਘ ਜੀ ਨੇ ਬਹੁਤ ਗੁਣੀ ਗ੍ਯਾਨੀ ਇਕੱਠੇ ਕਰਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਟੀਕਾ ਭਾਈ ਬਦਨਸਿੰਘ ਗ੍ਯਾਨੀ ਤੋਂ ਲਿਖਵਾਇਆ, ਜੋ ਰਿਆਸਤ ਵੱਲੋਂ ਬਹੁਤ ਧਨ ਖ਼ਰਚਕੇ ਦੋ ਵਾਰ ਛਪਵਾਇਆ ਗਿਆ ਹੈ.#ਅਮ੍ਰਿਤਸਰ ਜੀ ਗੁਰੂ ਕੇ ਲੰਗਰ ਦੀ ਇਮਾਰਤ ਲਈ ੭੫੦੦੦) ਅਤੇ ਦਰਬਾਰ ਸਾਹਿਬ ਬਿਜਲੀ ਲਾਉਣ ਲਈ ੨੫੦੦੦ ਰੁਪ੍ਯਾ ਘਰ ਅਰਪਨ ਕੀਤਾ.#੮. ਅਗਸਤ ਸਨ ੧੮੯੮ ਨੂੰ ਰਾਜਾ ਬਿਕ੍ਰਮ ਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਪੁਤ੍ਰ ਬਲਬੀਰ ਸਿੰਘ ਜੀ, ਜਿਨ੍ਹਾਂ ਦਾ ਜਨਮ ਰਾਣੀ ਬਿਸਨਕੌਰ (ਬਖ਼ਸ਼ੀ ਪ੍ਰਤਾਪਸਿੰਘ ਚਾਹਲ ਦੀ ਸੁਪੁਤ੍ਰੀ) ਦੇ ਉਦਰੋਂ ਭਾਦੋਂ ਬਦੀ ੮. ਸੋਮਵਾਰ ਸੰਮਤ ੧੯੨੬ (ਸਨ ੧੮੬੯) ਨੂੰ ਹੋਇਆ ਸੀ, ੧੬. ਦਿਸੰਬਰ ਸਨ ੧੮੯੮ ਨੂੰ ਗੱਦੀ ਤੇ ਬੈਠੇ. ਇਹ ਬਹੁਤ ਸੁੰਦਰ ਕੱਦਾਵਰ ਅਤੇ ਮਿਲਣਸਾਰ ਸਨ. ਇਨ੍ਹਾਂ ਨੇ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਬਾਗ ਲਾਏ, ਪਰ ਸ਼ੋਕ ਹੈ ਕਿ ਇਹ ਬਹੁਤ ਚਿਰ ਰਾਜ ਨਹੀਂ ਕਰ ਸਕੇ, ਸਨ ੧੯੦੬ ਵਿੱਚ ਦੇਹਾਂਤ ਹੋ ਗਿਆ. ਰਾਜਾ ਬਲਬੀਰ ਸਿੰਘ ਜੀ ਦੇ ਸੰਤਾਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਭਾਈ ਕੌਰ ਗਜੇਂਦ੍ਰਸਿੰਘ ਦੇ ਸੁਪੁਤ੍ਰ ਬ੍ਰਿਜਇੰਦ੍ਰਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਸਨ ੧੮੯੬ ਵਿੱਚ ਹੋਇਆ ਸੀ. ਸਨ ੧੯੦੬ ਵਿੱਚ ਮੁਤਬੰਨਾ ਕਰ ਲਿਆ. ਤਾਏ ਦਾ ਦੇਹਾਂਤ ਹੋਣ ਪੁਰ ਰਾਜਕੁਮਾਰ ਬ੍ਰਿਜ ਇੰਦ੍ਰਸਿੰਘ ਜੀ ੧੫. ਮਾਰਚ ਸਨ ੧੯੦੬ ਨੂੰ ਗੱਦੀ ਤੇ ਬੈਠੇ.#ਇਨ੍ਹਾਂ ਨੇ ਐਸੀਚਨ ਕਾਲਿਜ ਲਹੌਰ ਵਿੱਚ ਤਾਲੀਮ ਪਾਈ. ਸਨ ੧੯੧੪ ਦੇ ਮਹਾਨ ਜੰਗ ਵਿੱਚ ਸਰਕਾਰ ਨੂੰ ਧਨ ਅਤੇ ਰੰਗਰੂਟਾਂ ਦੀ ਭਰਤੀ ਦ੍ਵਾਰਾ ਬਹੁਤ ਸਹਾਇਤਾ ਦਿੱਤੀ. ਰਿਆਸਤ ਦੀ ਸਫਰਮੈਨਾਂ (Sappers) ਕੰਪਨੀ ਨੇ ਈਸਟ ਅਫਰੀਕਾ ਵਿੱਚ ਤਿੰਨ ਵਰ੍ਹੇ ਤੋਂ ਉੱਪਰ ਬਹੁਤ ਸ਼ਲਾਘਾ ਯੋਗ੍ਯ ਸੇਵਾ ਕੀਤੀ. ਰਾਜਾ ਸਾਹਿਬ ਦਾ ਸਰਕਾਰ ਵੱਲੋਂ ਧੰਨਵਾਦ ਹੋਇਆ ਅਤੇ ਮਹਾਰਾਜਾ ਪਦਵੀ ਮਿਲੀ. ਸਨ ੧੯੨੨ ਵਿੱਚ ਮਹਾਰਾਜਾ ਨੂੰ ਪ੍ਰਾਣਦੰਡ ਦੇਣ ਦੇ ਪੂਰੇ ਅਖਤਿਆਰ ਦਿੱਤੇ ਗਏ. ਇਹ ਮਹਾਰਾਜਾ ਸਾਹਿਬ ਬਹੁਤ ਚਤੁਰ, ਨੀਤਿਵੇੱਤਾ ਅਤੇ ਯੋਗ੍ਯ ਪ੍ਰਬੰਧਕ ਸਨ. ਸ਼ੋਕ ਹੈ ਕਿ ਉਮਰ ਵਿੱਚ ਬਰਕਤ ਨਾ ਹੋਈ. ੨੨ ਦਿਸੰਬਰ ਸਨ ੧੯੧੮ ਨੂੰ ਅਕਾਲਮ੍ਰਿਤ੍ਯੁ ਹੋਣ ਤੇ ਸਾਰੇ ਪੰਜਾਬ ਵਿੱਚ ਮਹਾਨ ਸ਼ੋਕ ਹੋਇਆ. ਰਿਆਸਤ ਫਰੀਦਕੋਟ ਦੀ ਵੰਸ਼ਾਵਲੀ ਇਹ ਹੈ:-:#ਬਰਾੜ#।#ਦੁੱਲ#।#ਰਤਨਪਾਲ#।#ਸੰਘਰ#।#।...
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ....
ਅ਼. [قبضہ] ਕ਼ਬਜਾ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ. "ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ." (ਤਿਲੰ ਮਃ ੫) ੩. ਤਲਵਾਰ ਦੀ ਮੁੱਠ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਯਦੁਵੰਸ਼ੀ ਭੱਟੀ ਰਾਜਪੂਤ ਦੁਸਾਜ ਦਾ ਪੁਤ੍ਰ ਰਾਵਲ ਜੈਸਲ (ਜਯਸ਼ਾਲ) ਪ੍ਰਤਾਪੀ ਰਾਜਾ, ਜਿਸ ਨੇ ਸਨ ੧੧੫੬ ਵਿੱਚ ਆਪਣੇ ਨਾਮ ਤੇ ਰਾਜਪੂਤਾਨੇ ਵਿੱਚ ਜੈਸਲਮੇਰੁ ਨਗਰ ਵਸਾਇਆ. ਫੂਲਵੰਸ਼ ਦਾ ਨਿਕਾਸ ਭੀ ਜੈਸਲ ਤੋਂ ਹੈ....
ਯਦੁਵੰਸ਼ੀ ਰਾਜਪੂਤ. ਜੈਸਲਮੇਰ ਦੇ ਰਈਸ ਇਸੇ ਜ਼ਾਤਿ ਵਿੱਚੋਂ ਹਨ. ਫੂਲਵੰਸ਼ ਦਾ ਨਿਕਾਸ ਭੀ ਭੱਟੀਆਂ ਵਿੱਚੋਂ ਹੈ.¹ ਭਟਨੇਰ ਅਤੇ ਭਟਿੰਡਾ ਆਦਿ ਇਸੇ ਜਾਤਿ ਦੇ ਵਸਾਏ ਹੋਏ ਹਨ, ਮੁਸਲਮਾਨਾਂ ਦੇ ਰਾਜ ਸਮੇਂ ਭੱਟੀ ਰਾਜਪੂਤ ਬਹੁਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿੱਚੋਂ ਪਿੰਡ ਭੱਟੀਆਂ (ਜਿਲਾ ਗੁਜਰਾਤ) ਦਾ ਰਾਜਾ ਦੁੱਲਾਭੱਟੀ ਅਤੇ ਉਸ ਦਾ ਪੁਤ੍ਰ ਕਮਾਲ ਖ਼ਾਂ ਇਤਿਹਾਸ ਵਿੱਚ ਪ੍ਰਸਿੱਧ ਹਨ।#੨. ਵੇਣੀਸੰਹਾਰ ਦੇ ਰਚਣ ਵਾਲੇ ਮਹਾਨ ਕਵਿ ਭੱਟਨਾਰਾਯਣ ਦਾ ਨਾਮ ਭੀ ਭੱਟਿ ਹੈ. ਇਸ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ।#੩. ਇਸ ਨਾਮ ਦੀ ਇੱਕ ਜੱਟੀ, ਜੋ ਦਸ਼ਮੇਸ਼ ਨੂੰ ਹੇਹਰ ਪਿੰਡ ਤੋਂ ਤੁਰਣ ਸਮੇਂ ਮਿਲੀ, ਜਦਕਿ ਗੁਰੂ ਸਾਹਿਬ ਉੱਚਪੀਰ ਦੇ ਲਿਬਾਸ ਵਿੱਚ ਸਨ, ਇਸ ਨੇ ਪਲੰਘ ਹੇਠ ਮੋਢਾ ਦਿੱਤਾ ਅਤੇ ਸਤਿਗੁਰੂ ਤੋਂ ਵਰਦਾਨ ਪਾਇਆ।² ੪. ਭੱਟੀਕਾਵ੍ਯ, ਜਿਸ ਵਿੱਚ ਰਾਮਕਥਾ ਹੈ....
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਦੇਖੋ, ਬੰਸ....
ਬੈਰਾੜਵੰਸ਼ ਦਾ ਮੁਖੀਆ। ੨. ਦੇਖੋ, ਫੂਲਵੰਸ਼ ਅਤੇ ਬੈਰਾੜ....
ਵਿ- ਪ੍ਰਤਾਪਿਨ੍. ਪ੍ਰਤਾਪਵਾਨ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰਗ੍ਯਾ- ਘੋੜੇ ਦਾ ਪੈਰ. ਸੁੰਮ। ੨. ਚੌੜੀ ਪੌੜੀ. ਖੁਲ੍ਹਾ ਜ਼ੀਨਾ। ੩. ਦਰਸ਼ਨੀ ਡਿਹੁਢੀ ਅੱਗੇ ਬੈਠਣ ਦੀ ਚੌਕੀ, ਜੋ ਦੋਹੀਂ ਪਾਸੀਂ ਹੁੰਦੀ ਹੈ....
ਬਾਬਾ ਫੂਲ ਦੀ ਕੁਲ. ਯਦੁਵੰਸ਼ੀ ਭੱਟੀ ਰਾਜਪੂਤਾਂ ਵਿੱਚ ਜੈਸਲ ਪ੍ਰਤਾਪੀ ਯੋਧਾ ਹੋਇਆ, ਜਿਸ ਨੇ ਸੰਮਤ ੧੨੧੩ ਵਿੱਚ ਜੈਸਲਮੇਰੁ ਨਗਰ ਵਸਾਇਆ, ਜੋ ਹੁਣ ਰਾਜਪੂਤਾਨੇ ਅੰਦਰ ਪ੍ਰਸਿੱਧ ਰਾਜਧਾਨੀ ਹੈ. ਜੈਸਲ ਦੇ ਪੁਤ੍ਰ ਹੇਮ ਤੋਂ (ਜਿਸ ਨੂੰ ਹੇਮਹੇਲ ਅਤੇ ਭੀਮ ਭੀ ਆਖਦੇ ਹਨ) ਛੀਵੀਂ ਪੀੜ੍ਹੀ ਸਿੱਧੂ ਹੋਇਆ, ਜਿਸ ਤੋਂ ਸਿੱਧੂ ਗੋਤ ਚੱਲਿਆ. ਸਿੱਧੂ ਤੋਂ ਨੌਮੀ ਪੀੜ੍ਹੀ ਬਰਾੜ ਹੋਇਆ. ਜਿਸ ਤੋਂ ਵੰਸ਼ ਦੀ ਬੈਰਾੜ ਸੰਗ੍ਯਾ ਹੋਈ. ਬਰਾੜ ਤੋਂ ਬਾਰ੍ਹਵੀਂ ਪੀੜ੍ਹੀ ਪਰਮਪ੍ਰਤਾਪੀ ਬਾਬਾ ਫੂਲ ਜਨਮਿਆ, ਜਿਸ ਤੋਂ ਫੂਲਵੰਸ਼ ਪ੍ਰਸਿੱਧ ਹੋਇਆ. ਇਸ ਫੂਲ ਦਾ ਫਲਰੂਪ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਤਿੰਨ ਰਿਆਸਤਾਂ ਪੰਜਾਬ ਵਿੱਚ ਸਿੱਖਾਂ ਦਾ ਮਾਣ ਤਾਣ ਹਨ. ਇਨ੍ਹਾਂ ਤਿੰਨ ਰਿਆਸਤਾਂ ਤੋਂ ਛੁੱਟ- ਭਦੌੜ, ਮਲੌਦ, ਪੱਖੋ, ਬੇਰ, ਰਾਮਪੁਰ, ਬਡਰੁੱਖਾਂ, ਜਿਉਂਦਾ, ਦਿਆਲਪੁਰਾ, ਰਾਮਪੁਰਾ, ਕੋਟਦੁੱਨਾ ਅਤੇ ਗੁਮਟੀ ਦੇ ਜਾਗੀਰਦਾਰ, ਫੂਲਵੰਸ਼ ਦੇ ਛੋਟੇ ਰਈਸ ਹਨ, ਜਿਨ੍ਹਾਂ ਬਾਬਤ ਫੂਲ ਵੰਸ਼ ਦੇ ਸ਼ਜਰਿਆਂ ਤੋਂ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਨ੍ਹਾਂ ਵਿੱਚੋਂ ਭਦੌੜ, ਜਿਉਂਦਾ, ਰਾਮਪੁਰਾ ਅਤੇ ਕੋਟਦੁੱਨੇ ਦੇ ਸਰਦਾਰ ਰਾਜ ਪਟਿਆਲੇ ਦੇ ਅੰਦਰ ਹਨ. ਪੱਖੋ, ਬੇਰ, ਮਲੌਦ ਅਤੇ ਰਾਮਪੁਰ ਦੇ ਸਰਦਾਰ ਲੁਧਿਆਨੇ ਜਿਲੇ ਅੰਦਰ ਗਵਰਨਮੈਂਟ ਬਰਤਾਨੀਆ ਦੇ ਅਧੀਨ ਹਨ. ਬਡਰੁੱਖਾ ਅਤੇ ਦਿਆਲਪੁਰੇ ਦੇ ਸਰਦਾਰ ਰਾਜ ਜੀਂਦ ਅੰਦਰ ਹਨ. ਗੁਮਟੀ ਦੇ ਲੌਢਘਰੀਏ ਰਿਆਸਤ ਨਾਭੇ ਦੇ ਅਧੀਨ ਹਨ. ਫੂਲਵੰਸ਼ ਦਾ ਵ੍ਹ੍ਹਿਕ੍ਸ਼੍ (ਸ਼ਜਰਾ) ਇਹ ਹੈ:-:#(ਨੰਃ ੧)#ਜੈਸਲ (ਭੱਟੀ ਰਾਜਪੂਤ)#।#ਹੇਮ (ਭੀਮ) ਦੇ:ਸੰਮਤ ੧੨੬੫¹#।#ਜੂੰਧਰ (ਜੋਧਰਾਯ)#।#ਬਟੇਰਾਯ#।#ਮੰਗਲਰਾਯ#।#ਆਨੰਦਰਾਯ#।#ਖੀਵਾ#।...
ਸੰ. ਸ਼ਾਕ. ਸੰਗ੍ਯਾ- ਸਾਗ. ਸਬਜੀ. ਖੇਤੀ. "ਜਲ ਬਿਨ ਸਾਖ ਕੁਮਲਾਵਤੀ." (ਬਾਰਹਮਾਹਾ ਮਾਝ) "ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ." (ਸ. ਫਰੀਦ) ੨. ਸੰ. ਸਾਕ੍ਸ਼੍ਯ. ਸ਼ਹਾਦਤ. ਗਵਾਹੀ. "ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ." (ਵਿਚਿਤ੍ਰ) ਸਾਕ੍ਸ਼੍ਯ ਦੈਬੇ ਨਿਮਿੱਤ। "ਹਰਿਨਾਮ ਮਿਲੈ ਪਤਿ ਸਾਖ." (ਮਾਰੂ ਮਃ ੪) ੩. ਨੇਕ ਸ਼ੁਹਰਤ. "ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ." (ਪਾਰਸਾਵ) ੪. ਸੰ ਸ਼ਾਖਾ. ਦੇਖੋ, ਫ਼ਾ. [شاخ] ਸ਼ਾਖ਼. ਟਾਹਣੀ. ਸ਼ਾਖਾ. ਡਾਲੀ. "ਤੂੰ ਪੇਡ ਸਾਖ ਤੇਰੀ ਫੂਲੀ." (ਮਾਝ ਮਃ ੫) "ਨਾਮ ਸੁਰਤਰੁ ਸਾਖਹੁ." (ਸਹਸ ਮਃ ੫) ੫. ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। ੬. ਬੇਲ। ੭. ਗ੍ਰੰਥ ਦਾ ਹਿੱਸਾ. ਭਾਗ. ਕਾਂਡ....
ਸੰ. ਸੰਗ੍ਯਾ- ਜੁਲਾਹੇ ਦੀ ਕੁੱਚ. "ਤੁਰੀ ਨਾਰਿ ਕੀ ਛੋਡੀ ਬਾਤਾ." (ਗੌਂਡ ਕਬੀਰ) ਕੁੱਚ ਅਤੇ ਨਾਰਿ (ਨਲਕੀ) ਦਾ ਨਾਉਂ ਹੀ ਨਹੀਂ ਲੈਂਦਾ। ੨. ਸੰ. ਤੁਰਗੀ. ਘੋੜੀ. "ਇਕ ਤਾਜਨਿ ਤੁਰੀ ਚੰਗੇਰੀ." (ਧਨਾ ਧੰਨਾ) "ਹਰਿਰੰਗੁ ਤੁਰੀ ਚੜਾਇਆ." (ਵਡ ਮਃ ੪. ਘੋੜੀਆਂ) ੩. ਤੁਰੀਯ (ਚੌਥੀ) ਅਵਸਥਾ. "ਗੁਰੁ ਚੇਲੇ ਵੀਵਾਹੁ ਤੁਰੀ ਚੜਾਇਆ." (ਭਾਗੁ) ਇਸ ਤੁਕ ਵਿੱਚ ਤੁਰੀ ਦੇ ਦੋ ਅਰਥ ਹਨ- ਘੋੜੀ ਅਤੇ ਤੁਰੀਯ ਅਵਸਥਾ, ਵੀਵਾਹੁ ਦਾ ਅਰਥ ਸੰਬਧ ਹੈ। ੪. ਦੇਖੋ, ਤੁਰਮ, ਤੁਰਰੀ ਅਤੇ ਤੁਰ੍ਹੀ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਅ਼. [اکبر] ਵਿ- ਕਿਬਰ (ਬਜ਼ੁਰਗੀ) ਵਾਲਾ. ਬਹੁਤ ਵਡਾ. ਮਹਾਂ ਪ੍ਰਧਾਨ। ੨. ਸੰਗ੍ਯਾ- ਕਰਤਾਰ. ਅਕਾਲਪੁਰਖ। ੩. ਬਾਦਸ਼ਾਹ ਹੁਮਾਯੂੰ ਦਾ ਪੁਤ੍ਰ, ਜੋ ੧੫. ਅਕਤੂਬਰ ਸਨ ੧੫੪੨ (ਸੰਮਤ ੧੫੯੯) ਨੂੰ ਅਮਰਕੋਟ (ਸਿੰਧ) ਵਿੱਚ ਉਸ ਵੇਲੇ ਹਮੀਦਾ ਬਾਨੂੰ ਦੇ ਉਦਰ ਤੋਂ ਜਨਮਿਆ, ਜਦ ਇਸ ਦਾ ਪਿਤਾ ਸ਼ੇਰਸ਼ਾਹ ਤੋਂ ਹਾਰ ਖਾਕੇ ਭਾਰਤ ਤੋਂ ਵਿਦਾ ਹੋ ਰਿਹਾ ਸੀ.¹#ਤੇਰਾਂ ਵਰ੍ਹੇ ਨੌ ਮਹੀਨੇ ਦੀ ਉਮਰ ਵਿੱਚ ਅਕਬਰ ਦਿੱਲੀ ਦੇ ਤਖ਼ਤ ਤੇ ਬੈਠਾ. ਬੈਰਾਮ ਖ਼ਾਂ (ਖ਼ਾਨਖ਼ਾਨਾਂ), ਜੋ ਹੁਮਾਯੂੰ ਦਾ ਮੁੱਖਮੰਤ੍ਰੀ ਅਤੇ ਸੈਨਾਪਤਿ ਸੀ, ਉਸ ਦੀ ਨਿਗਰਾਨੀ ਵਿੱਚ ਰਾਜ ਕਾਜ ਚੰਗੀ ਤਰ੍ਹਾਂ ਚਲਦਾ ਰਿਹਾ. ਸੰਮਤ ੧੬੧੭ ਵਿੱਚ ਅਕਬਰ ਨੇ ਪੂਰੀ ਹੁਕੂਮਤ ਆਪਣੇ ਹੱਥ ਲਈ ਅਰ ਮੁਗ਼ਲ ਰਾਜ ਨੂੰ ਭਾਰੀ ਤਰੱਕੀ ਦਿੱਤੀ. ਸੰਮਤ ੧੬੧੮ ਵਿੱਚ ਅਕਬਰ ਨੇ ਅੰਬਰ² ਦੇ ਰਾਜਾ ਬਿਹਾਰੀ ਮੱਲ ਦੀ ਪੁਤ੍ਰੀ ਨਾਲ ਸ਼ਾਦੀ ਕਰਕੇ ਰਾਜਪੂਤਾਂ ਨਾਲ ਸੰਬੰਧ ਜੋੜਿਆ. ਇਸ ਪਿੱਛੋਂ ਜੋਧਪੁਰ ਦੀ ਕੰਨ੍ਯਾ ਨਾਲ ਭੀ ਵਿਆਹ ਕੀਤਾ. ਬਿਹਾਰੀ ਮੱਲ ਦਾ ਬੇਟਾ ਭਗਵਾਨ ਦਾਸ ਅਤੇ ਉਸਦਾ ਪੁਤ੍ਰ ਮਾਨ ਸਿੰਘ ਅਕਬਰ ਦੇ ਪ੍ਰਸਿੱਧ ਜਰਨੈਲ (Generals) ਅਤੇ ਸਹਾਇਕ ਸਨ. ਇਹ ਬਾਦਸ਼ਾਹ ਹਿੰਦੂਆਂ ਨੂੰ ਉੱਚੇ ਅਧਿਕਾਰ ਦੇਣ ਵਿੱਚ ਸੰਕੋਚ ਨਹੀਂ ਕਰਦਾ ਸੀ, ਇਸੇ ਕਾਰਣ ਟੋਡਰ ਮੱਲ ਬੀਰਬਲ ਆਦਿਕ ਇਸ ਦੇ ਮੁੱਖਮੰਤ੍ਰੀਆਂ ਵਿੱਚੋਂ ਸਨ.#ਮੇਵਾਰਪਤਿ ਰਾਣਾ ਉਦਯਸਿੰਘ ਜੋ ਅੰਬਰ ਦੇ ਰਾਜਾ ਤੋਂ ਇਸ ਲਈ ਘ੍ਰਿਣਾ ਕਰਦਾ ਸੀ ਕਿ ਉਸਨੇ ਮੁਸਲਮਾਨ ਨੂੰ ਪੁਤ੍ਰੀ ਦਿੱਤੀ ਹੈ, ਸੁਭਾਵਿਕ ਹੀ ਅਕਬਰ ਦਾ ਵੈਰੀ ਸਮਝਿਆ ਗਿਆ. ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ ਵਿੱਚ ਚਤੌੜਗੜ੍ਹ ਉੱਤੇ ਚੜ੍ਹਾਈ ਕੀਤੀ. ਉਦਯਸਿੰਘ ਤਾਂ ਘਾਇਲ ਹੋਕੇ ਭੱਜ ਗਿਆ, ਪਰ ਬੇਦਨੋਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ), ਇਸ ਬਹਾਦੁਰੀ ਨਾਲ ਲੜੇ ਕਿ ਉਨ੍ਹਾਂ ਦੀ ਵੀਰਤਾ ਦਾ ਪ੍ਰਸੰਗ ਸੁਣਕੇ ਰੋਮਾਂਚ ਹੋ ਜਾਂਦਾ ਹੈ.#ਏਹ ਦੋਵੋਂ ਮੇਵਾਰ ਦੇ ੧੬. ਵਡੇ ਰਾਈਸ਼ਾਂ ਵਿੱਚੋਂ ਸਨ. ਅੰਤ ਨੂੰ ਜੈਮਲ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ, ਇਸ ਦਾ ਜਿਕਰ ਉਸ ਨੇ ਆਪ ਅਤੇ ਜਹਾਂਗੀਰ ਨੇ ਭੀ ਲਿਖਿਆ ਹੈ. ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਮਾਰਿਆ ਉਸ ਦਾ ਨਾਉਂ "ਸੰਗਰਾਮ³" ਰੱਖਿਆ. ਜੈਮਲ ਦੇ ਮਰਣ ਪੁਰ ਕਿਲੇ ਅੰਦਰ ਜੌਹਰ⁴ ਦੀ ਰਸਮ ਹੋਈ, ਜਿਸ ਨਾਲ ੯. ਰਾਣੀਆਂ, ੫. ਰਾਜਪੁਤ੍ਰੀਆਂ, ੨. ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਪਤਿਵ੍ਰਤਾ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ. ੧੧. ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਘਰ ਘਰ ਮਨਾਇਆ, ਅਰ ਸ਼ਹੀਦ ਹੋਏ ਯੋਧਿਆਂ ਨੂੰ ਅਮਰ ਰੱਖਣ ਵਾਲਾ ਜਸ ਕਵੀਆਂ ਅਤੇ ਢਾਡੀਆਂ ਦ੍ਵਾਰਾ ਗਾਇਆ ਜਾਂਦਾ ਹੈ.#'ਜੌਹਰ' ਹੋਣ ਪਿੱਛੋਂ ਪੱਤੋ ਅਤੇ ਹਜ਼ਾਰਾਂ ਰਾਜਪੂਤ ਕੇਸਰੀ ਬਾਗੇ ਪਹਿਨਕੇ ਕਿਲਾ ਛੱਡ ਮੈਦਾਨ ਵਿੱਚ ਆ ਡਟੇ ਅਤੇ ਅਕਬਰ ਦੀ ਸੈਨਾ ਨਾਲ ਮੁਠਭੇੜ ਕਰਕੇ ਸ਼ਹੀਦ ਹੋਏ. ਇਸ ਜੰਗ ਵਿੱਚ ਮੋਏ ਰਾਜਪੂਤਾਂ ਦੇ ਜਨੇਊ ਤੋਲਣ ਪੁਰ ੭੪॥ ਸਾਢੇ ਚੁਹੱਤਰ ਮਾਨ (ਅਰਥਾਤ ੩੯੮ ਸੇਰ ਕੱਚੇ) ਹੋਏ. ਇਸੇ ਘਟਨਾ ਦਾ ਸੂਚਕ ਮਹਾਜਨੀ ਚਿੱਠੀਆਂ ਉੱਤੇ ੭੪॥ ਅੰਗ ਲਿਖਿਆ ਜਾਂਦਾ ਹੈ. ਜਿਸ ਦਾ ਭਾਵ ਹੈ ਕਿ ਜੋ ਬੇਗਾਨੀ ਚਿੱਠੀ ਖੋਲ੍ਹੇ ਉਸ ਨੂੰ ਚਤੌੜ ਦੀ ਹਤ੍ਯਾਲੱਗੇ. ਇਹ ਆਣ ਸਿਰਫ ਚਿੱਠੀਆਂ ਉੱਤੇ ਹੀ ਨਹੀਂ, ਸਗੋਂ ਰਾਜਪੂਤਾਨੇ ਦੀ ਰਿਆਸਤੀ ਲਿਖਤਾਂ ਅਤੇ ਦਾਨਪਤ੍ਰਾਂ ਵਿੱਚ ਭੀ "ਚਤੌੜ ਮਾਰਿਆ ਰਾ ਪਾਪ"- ਲਿਖੀ ਜਾਂਦੀ ਹੈ, ਅਰਥਾਤ ਜੋ ਇਸ ਦਾਨ ਨੂੰ ਬੰਦ ਕਰੇ ਉਸ ਨੂੰ ਮਹਾਂ ਪਾਪ ਲੱਗੇ. ਦੇਖੋ, ਕਰਨਲ ਜੇ. ਟਾਡ (Col. James Tod) ਦੀ ਰਾਜਸਥਾਨ.#ਫ੍ਰਾਂਸ ਦੇ ਵੈਦ੍ਯ ਬਰਨੀਅਰ (Bernier) ਨੇ ੧. ਜੁਲਾਈ ਸਨ ੧੬੬੩ ਨੂੰ ਜੋ ਚਿੱਠੀ ਲਿਖੀ ਹੈ, ਉਸ ਤੋਂ ਜਾਪਦਾ ਹੈ ਕਿ ਦਿੱਲੀ ਕਿਲੇ ਦੇ ਦਰਵਾਜ਼ੇ ਅੱਗੇ ਜੋ ਦੋ ਹਾਥੀਸਵਾਰ ਬੁੱਤ ਹਨ, ਉਹ ਜੈਮਲ ਅਤੇ ਪੱਤੋ ਦੇ ਹਨ, ਜਿਨ੍ਹਾਂ ਦੀ ਬਹਾਦੁਰੀ ਨੇ ਅਕਬਰ ਦਾ ਮਨ ਭੀ ਯਾਦਗਾਰ ਕਾਯਮ ਕਰਨ ਲਈ ਪ੍ਰੇਰਿਆ.⁵#ਅਕਬਰ ਨੇ ਹਿੰਦੂਆਂ ਤੋਂ ਜੇਜੀਆ (ਜਿਜ਼ੀਯਹ) ਅਤੇ ਤੀਰਥਯਾਤ੍ਰਾ ਦਾ ਟੈਕਸ ਲੈਣਾ ਵਰਜ ਦਿੱਤਾ ਸੀ ਅਰ ਹਿੰਦੂਆਂ ਲਈ "ਧਰਮਪੁਰ" ਅਤੇ ਮੁਸਲਮਾਨਾਂ ਲਈ "ਖ਼ੈਰਪੁਰ" ਆਸ਼੍ਰਮ ਬਣਵਾਏ, ਜਿੱਥੇ ਉਨ੍ਹਾਂ ਨੂੰ ਵਿਸ਼੍ਰਾਮ ਅਤੇ ਖਾਨ ਪਾਨ ਮਿਲਦਾ ਸੀ.#ਅਕਬਰ ਨੇ "ਵਿਦ੍ਯਨ੍ਯਾਯ"⁶ ਹੁਕਮਨ ਰੋਕ ਦਿੱਤਾ ਸੀ ਅਤੇ ਆਪਣੀ ਇੱਛਾ ਬਿਨਾ ਕੋਈ ਇਸਤ੍ਰੀ ਜਬਰਨ ਸਤੀ ਭੀ ਨਹੀਂ ਕੀਤੀ ਜਾਂਦੀ ਸੀ.#ਇਹ ਬਾਦਸ਼ਾਹ ਪ੍ਰਜਾ ਤੋਂ ਪੈਦਾਵਾਰ ਦਾ ਤੀਜਾ ਹਿੱਸਾ ਲੈਂਦਾ ਸੀ ਅਤੇ ਰਈਸ ਜੋ ਉਸ ਦੀ ਸੇਵਾ ਲਈ ਹਾਜਿਰ ਰਹਿੰਦੇ ਸਨ ਉਨ੍ਹਾਂ ਦਾ ਅਧਿਕਾਰ "ਮਨਸਬਦਾਰ" ਸੀ, ਜਿਨ੍ਹਾਂ ਦੇ ਅਧੀਨ ੫੦੦ ਤੋਂ ੧੦੦੦੦ ਤੀਕ ਸੈਨਾ ਹੋਇਆ ਕਰਦੀ ਸੀ. ਮਾਲ ਦੇ ਆਲਾ ਅਫਸਰ ਟੋਡਰ ਮੱਲ ਦੀਵਾਨ ਦੇ ਅਧੀਨ ਰਸਦ, ਵਸਤ੍ਰ, ਸੁਗੰਧਿ, ਧਾਤੁ ਅਤੇ ਰਤਨ ਆਦਿ ਸਾਮਾਨ ਖਰੀਦਣ ਵਾਲੇ ਕਰਮਚਾਰੀ "ਕਰੋੜੇ" (क्रयिक) ਸਨ. ਪਰਗਨਿਆਂ ਦੇ ਹਾਕਿਮ, ਜੋ ਦੀਵਾਨੀ ਫੌਜਦਾਰੀ ਅਖਤਿਆਰ ਰਖਦੇ ਸਨ "ਫੌਜਦਾਰ" ਕਹਾਉਂਦੇ ਸਨ.⁷ ਸ਼ਹਿਰਾਂ ਵਿੱਚ ਕੋਤਵਾਲ ਅਤੇ ਕਾਜੀ ਝਗੜੇ ਨਿਬੇੜਦੇ ਸਨ.#ਅਕਬਰ ਦੀ ਸਭਾ ਵਿੱਚ ਹਰ ਮਜ਼ਹਬ ਦਾ ਆਦਮੀ ਆਪਣੇ ਮਤ ਦੇ ਨਿਯਮ ਬਿਨਾ ਸ਼ੰਕਾ ਪ੍ਰਗਟ ਕਰ ਸਕਦਾ ਸੀ ਅਤੇ ਬਾਦਸ਼ਾਹ ਨੂੰ ਭੀ ਗੁਣਚਰਚਾ ਸੁਣਨ ਦਾ ਭਾਰੀ ਸ਼ੌਕ ਸੀ. ਸ਼ਾਹ ਅਕਬਰ ਹਿੰਦੀ ਦਾ ਭੀ ਉੱਤਮ ਕਵੀ ਸੀ. ਬੀਰਬਲ ਦਾ ਮਰਣਾ ਸੁਣਕੇ ਜੋ ਉਸ ਨੇ ਸੋਰਠਾ ਰਚਿਆ ਹੈ ਉਸ ਤੋਂ ਉਸ ਦੀ ਚਮਤਕਾਰੀ ਰਚਨਾ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਹੈ, ਯਥਾ-#"ਦੀਨ ਜਾਨ ਸੁਖ ਦੀਨ, ਏਕ ਨ ਦੀਨੋ ਦੁਸਹ ਦੁਖ,#ਸੋ ਅਬ ਹਮ ਕੋ ਦੀਨ, ਕਛੂ ਨ ਰਾਖ੍ਯੋ ਬੀਰਬਲ."⁸#ਅਕਬਰ ਸ਼੍ਰੀ ਗੁਰੂ ਅਮਰਦੇਵ ਜੀ ਦੇ ਦਰਬਾਰ ਵਿੱਚ ਹਾਜਿਰ ਹੋਕੇ ਸਤਗੁਰਾਂ ਦੇ ਆਸ਼ੀਰਬਾਦ ਦਾ ਪਾਤ੍ਰ ਬਣਿਆ ਸੀ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-#ਤਬ ਅਕਬਰ ਦਿੱਲੀ ਤੇ ਆਵਾ,#ਸਰਿਤਾ ਉਤਰ ਸਿਵਰ ਨਿਜ ਪਾਵਾ,#ਧਰ ਪ੍ਰਤੀਤਿ ਦਰਸ਼ਨ ਕੋ ਚਾਹ੍ਯੋ,#ਉੱਤਮ ਲੀਨ ਉਪਾਯਨ ਆਹ੍ਯੋ. (ਗੁਪ੍ਰਸੂ)#ਬਾਦਸ਼ਾਹ ਹੋਣ ਤੋਂ ਛੁੱਟ ਅਕਬਰ ਆਪਣੇ ਤਾਈਂ ਧਾਰਮਿਕ ਖ਼ਲੀਫ਼ਾ ਭੀ ਮੰਨਦਾ ਸੀ ਅਤੇ ਉਸ ਨੇ "ਦੀਨ ਇਲਾਹੀ" ਨਾਉਂ ਦਾ ਫਿਰਕ਼ਾ ਭਾਰਤ ਦੇ ਧਰਮਾਂ ਨੂੰ ਇੱਕ ਕਰਨ ਲਈ ਕਾਇਮ ਕੀਤਾ ਸੀ, ਜੋ ਪਰਸਪਰ ਮਿਲਣ ਸਮੇਂ "ਅੱਲਾਹੂ ਅਕਬਰ" ਆਖਦਾ ਸੀ.#ਆਗਰੇ ਨੂੰ ਇਸ ਨੇ ਰੌਣਕ ਦੇਕੇ ਨਾਉਂ 'ਅਕਬਰਾਬਾਦ' ਰੱਖਿਆ ਅਤੇ ਉੱਥੇ ਲਾਲ ਕਿਲਾ ਅਤੇ ਹੋਰ ਇਮਾਰਤਾਂ ਬਣਵਾਈਆਂ. ਆਗਰੇ ਪਾਸ "ਫਤੇਪੁਰ ਸੀਕਰੀ" ਦੀ ਸੁੰਦਰ ਇਮਾਰਤ ਪ੍ਰਗਟ ਕਰਦੀ ਹੈ ਕਿ ਅਕਬਰ ਨੂੰ ਵਿਦੇਸ਼ੀ ਅਤੇ ਭਾਰਤੀ ਵਾਸ੍ਤੁਵਿਦ੍ਯਾ (architecture) ਇੱਕ ਕਰ ਦੇਣ ਦਾ ਕਿਤਨਾ ਪ੍ਰੇਮ ਸੀ.#ਇਸ ਬਾਦਸ਼ਾਹ ਦੀ ਸਲਤਨਤ ਕਿੱਥੋਂ ਤੀਕ ਫੈਲੀ ਹੋਈ ਸੀ, ਇਸ ਨੂੰ ਉਸ ਦੇ ੧੮. ਸੂਬੇ (੧ ਅਲਾਹਾਬਾਦ, ੨. ਆਗਰਾ, ੩. ਅਵਧ, ੪. ਅਜਮੇਰ, ੫. ਗੁਜਰਾਤ, ੬ਬਿਹਾਰ, ੭. ਬੰਗਾਲ, ੮. ਦਿੱਲੀ, ੯. ਕਾਬੁਲ, ੧੦. ਲਹੌਰ, ੧੧. ਮੁਲਤਾਨ, ੧੨. ਮਾਲਵਾ, ੧੩. ਬੈਰਾਰ, ੧੪. ਖਾਨਦੇਸ਼, ੧੫. ਅਹਮਦਨਗਰ, ੧੬ ਬਿਦਰ, ੧੭. ਹੈਦਰਾਬਾਦ ਅਤੇ ੧੮. ਬਿਜਾਪੁਰ) ਸਾਫ ਦਸਦੇ ਹਨ ਕਿ ਉਹ ਭਾਰਤ ਦਾ ਚਕ੍ਰਵਰਤੀ ਮਹਾਰਾਜਾਧਿਰਾਜ (ਸ਼ਹਨਸ਼ਾਹ) ਸੀ.#ਰਾਮਾਇਣ ਦੇ ਪ੍ਰਸਿੱਧ ਕਵਿ ਤੁਲਸੀ ਦਾਸ ਜੀ ਇਸੇ ਦੇ ਸਮੇਂ ਹੋਏ ਹਨ ਅਤੇ ਭਾਰਤ ਦਾ ਰਤਨ, ਰਾਗ ਵਿਦ੍ਯਾ ਦਾ ਪੂਰਾ ਪੰਡਿਤ ਅਤੇ ਮਨੋਹਰ ਗਵੈਯਾ ਤਾਨਸੈਨ ਅਕਬਰ ਦੇ ਦਰਬਾਰ ਦਾ ਭੂਸਣ ਸੀ.#੧੬ ਅਕਤੂਬਰ ਸਨ ੧੬੦੫ (ਸੰਮਤ ੧੬੬੩) ਵਿੱਚ ਅਕਬਰ ਇਸ ਬਿਨਸਨਹਾਰ ਸੰਸਾਰ ਤੋਂ ਵਿਦਾ ਹੋਇਆ. ਆਗਰੇ ਪਾਸ ਸਿਕੰਦਰੇ ਵਿੱਚ ਇਸ ਪ੍ਰਤਾਪੀ ਬਾਦਸ਼ਾਹ ਦੀ ਸੁੰਦਰ ਕ਼ਬਰ ਬਣੀ ਹੋਈ ਹੈ....
ਦੇਖੋ, ਚਉਧਰੀ। ੨. ਸੂਰੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਆਤਮ- ਗ੍ਯਾਨੀ ਅਤੇ ਪ੍ਰਸਿੱਧ ਉਪਕਾਰੀ ਹੋਇਆ....
ਇਹ ਲਾਲੇ ਦਾ ਭਾਈ ਅਤੇ ਬੈਰਾੜ ਕਪੂਰਸਿੰਘ ਦਾ ਤਾਇਆ ਸੀ, ਇੱਕ ਵਾਰ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਸਰਸੇ ਦਾ ਭੱਟੀ ਸਰਦਾਰ ਮਨਸੂਰ ਅਤੇ ਭੱਲਣ ਦੋਵੇਂ ਹਾਜਿਰ ਹੋਏ. ਮਨਸੂਰ ਨੂੰ ਜੋ ਸਰਦਾਰੀ ਦੀ ਦਸਤਾਰ ਮਿਲੀ ਉਸ ਨੂੰ ਉਹ ਸਿਰ ਬੰਨ੍ਹਣ ਲੱਗਾ, ਭੱਲਣ ਨੇ ਪੱਗ ਦਾ ਦੂਜਾ ਸਿਰਾ ਆਪਣੇ ਸਿਰ ਤੇ ਲਪੇਟਣਾ ਸ਼ੁਰੂ ਕੀਤਾ. ਅੱਧੀ ਪੱਗ ਵਿੱਚੋਂ ਪਾੜ ਸੁੱਟੀ. ਅਕਬਰ ਨੇ ਹੱਸਕੇ ਮਾਲਵੇ ਦੀ ਅੱਧੀ ਸਰਦਾਰੀ ਭੱਲਣ ਨੂੰ ਦੇ ਦਿੱਤੀ. ਕਹਾਵਤ ਪ੍ਰਸਿੱਧ ਹੈ- "ਭੱਲਣ ਚੀਰਾ ਪਾੜਿਆਃ ਅਕਬਰ ਕੇ ਦਰਬਾਰ." ਦੇਖੋ, ਫਰੀਦਕੋਟ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰਗ੍ਯਾ- ਝਾਫਿਆਂ ਦਾ ਬਣਾਇਆ ਹੋਇਆ ਕਿਲਾ. ਕਾਠ ਦਾ ਦੁਰਗ. "ਸੰਘਰ ਤਹਿ ਬੰਧਾਇ ਚੁਫੇਰਾ." (ਗੁਪ੍ਰਸੂ) ੨. ਸੰਗ੍ਰਾਮ ਦਾ ਵਾਜਾ. ਰਣਸ਼੍ਰਿੰਗ (ਰਨਸਿੰਘਾ). "ਬਡ ਜੋਧੀ ਸੰਘਰ ਵਾਏ." (ਚੰਡੀ ੩) ੩. ਸੰ. ਸੰਗਰ. ਯੁੱਧ. ਜੰਗ. "ਸੂਰ ਦੇਖ ਸੰਘਰ ਮੇ ਕਾਯਰ ਪਲਾਵਹੀਂ." (ਨਾਪ੍ਰ) ੪. ਇੱਕ ਜੱਟ ਗੋਤ. "ਕੰਦੂ ਸੰਘਰ ਮਿਲੈ ਹਸੰਦਾ." (ਭਾਗੁ)...
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ....
ਅ਼. [منصوُر] ਵਿ- ਨਸਰ (ਸਹਾਇਤਾ) ਪ੍ਰਾਪਤ ਕਰਨ ਵਾਲਾ। ੨. ਫ਼ਤਹਮੰਦ. ਵਿਜਈ। ੩. ਸੰਗ੍ਯਾ- ਇੱਕ ਸੂਫ਼ੀ ਫ਼ਕੀਰ, ਜੋ ਸ਼ੈਖ ਹੁਸੈਨ ਬਿਨ ਹੱਲਾਜ ਦਾ ਪੁਤ੍ਰ ਸੀ. ਇਹ ਈਰਾਨ ਦੇ ਨਗਰ ਬੈਜ਼ੇ ਵਿੱਚ ਪੈਦਾ ਹੋਇਆ. ਇਸਨੇ ਸ਼ੁਸ੍ਤਰ ਨਿਵਾਸੀ ਸੁਹੇਲ ਤੋਂ ਵਿਦ੍ਯਾ ਪੜ੍ਹੀ ਅਤੇ ਉੱਤਮ ਕਵੀ ਹੋਗਿਆ.#ਅੱਬੁਲਹੁਸੈਨ ਸੂਰੀ ਅਤੇ ਜੁਦੈਨ ਬਗਦਾਦੀ ਸੁਫ਼ੀਆਂ ਦੀ ਸੰਗਤਿ ਤੋਂ ਇਸ ਨੂੰ ਵੇਦਾਂਤਮਤ ਦਾ ਪ੍ਰੇਮ ਜਾਗਿਆ ਅਰ ਬਸਰਾ ਨਿਵਾਸੀ ਉਮਰ ਅਦ੍ਵੈਤਵਾਦੀ ਪਾਸ ਰਹਿਕੇ ਪੱਕਾ ਵੇਦਾਂਤੀ ਬਣਗਿਆ.#ਦੇਸ਼ ਵਿੱਚ ਫਿਰਕੇ ਮਨਸੂਰ ਆਪਣੇ ਮਤ ਦਾ ਪ੍ਰਚਾਰ ਕਰਨ ਲੱਗਾ ਅਰ ਬਗਦਾਦ ਵਿੱਚ ਰਹਿਕੇ ਅਨੇਕ ਚੇਲੇ ਬਣਾਏ. ਇਹ ਬਿਨਾ ਸ਼ੰਕਾ "ਅਨਾਲ ਹੱਕ਼" (ਅਹੰ ਬ੍ਰਹਮਾਸਿਮ) ਆਖਿਆ ਕਰਦਾ ਸੀ. ਜਿਸ ਪੁਰ ਮੁਲਾਣਿਆਂ ਦੀ ਪ੍ਰੇਰਣਾ ਨਾਲ ਖ਼ਲੀਫ਼ਾ ਮੁਕ਼ਤਦਿਰ ਨੇ ੨੬ ਮਾਰਚ ਸਨ ੯੨੨ (ਸਨ ੩੦੯ ਹਿਜਰੀ) ਨੂੰ ਕੋਰੜਿਆਂ ਦੀ ਮਾਰ ਕਰਾਕੇ ਮਨਸੂਰ ਨੂੰ ਸੂਲੀ¹ ਚੜ੍ਹਵਾਕੇ ਮਰਵਾ ਦਿੱਤਾ ਅਰ ਲੋਬ ਭਸਮ ਕਰਵਾ ਦਿੱਤੀ.#ਮਨਸੂਰ ਦੇ ਮਨੋਹਰ ਵਾਕ ਹੁਣ ਭੀ ਅਦ੍ਵੈਤਵਾਦੀਆਂ ਦੇ ਮੰਤ੍ਰਰੂਪ ਹਨ. ਮਨਸੂਰ ਲਿਖਦਾ ਹੈ- "ਇਸ ਲੋਕ ਦੇ ਪਦਾਰਥਾਂ ਦਾ ਤ੍ਯਾਗ ਅਤੇ ਪਰਲੋਕ ਸੁਖਾਂ ਦੀ ਵਾਸਨਾ ਦਾ ਤ੍ਯਾਗ, ਪੂਰਣ ਸੰਨ੍ਯਾਸ ਹੈ. ਈਸ਼੍ਵਰ ਅਤੇ ਜੀਵ ਦੇ ਵਿੱਚ ਕੇਵਲ ਦੋ ਡਿੰਘ ਦੀ ਵਿੱਥ ਹੈ. ਇੱਕ ਡਗ ਲੋਕ ਅਤੇ ਦੂਜੀ ਪਰਲੋਕ ਤੋਂ ਉਠਾ ਲਓ, ਫੇਰ ਨਿਰਸੰਦੇਹ ਬ੍ਰਹਮ ਨਾਲ ਅਭੇਦਤਾ ਹੈ।" ੪. ਅੱਬਾਸ ਵੰਸ਼ੀ ਬਗਦਾਦ ਦਾ ਦੂਜਾ ਖ਼ਲੀਫ਼ਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸਰਦਾਰ ਦੀ ਪਦਵੀ....
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ....
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਕ੍ਰਿ. ਵਿ- ਦੋਨੋਂ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਅ਼. [حاضر] ਹ਼ਾਜਿਰ. ਵਿ- ਮੌਜੂਦ. ਉਪਿਸ੍ਥਤ। ੨. ਜਾਹਰ. ਪ੍ਰਤੱਖ. "ਓਇ ਹਾਜਰੁ ਮਿਠਾ ਬੋਲਦੇ." (ਵਾਰ#ਗਉ ੧. ਮਃ ੪)...
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਚੀਰਣ ਤੋਂ ਹੋਇਆ ਘਾਉ. ਫੱਟ।#੨. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ)ਕਰਨ ਵਾਲੇ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। ੩. ਫ਼ਾ. [چیِرہ] ਦਿਲੇਰੀ. ਬਹਾਦੁਰੀ। ੪. ਵਿਜੈ. ਫ਼ਤੇ। ੫. ਸਰਬੰਦ।¹ ੬. ਬਲ. ਸ਼ਕ੍ਤਿ. "ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ." (ਸੋਦਰੁ) "ਸਭ ਜਗੁ ਤਿਸ ਕੈ ਵਸਿ ਹੈ ਸਭ ਤਿਸ ਕਾ ਚੀਰਾ." (ਵਾਰ ਗੂਜ ੧. ਮਃ ੩) "ਸਭ ਕੋ ਜਮ ਕੇ ਚੀਰੇ ਵਿਚਿ ਹੈ." (ਵਾਰ ਬਿਲਾ ਮਃ ੩) "ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ." (ਸ੍ਰੀ ਮਃ ੩) ੭. ਵਿ- ਦਿਲੇਰ. ਬਹਾਦੁਰ। ੮. ਉੱਚਾ. ਵੱਡਾ। ੯. ਦਾਨਾ। ੧੦. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- "ਲਿਖੈਂ ਤਾਸ ਚੀਰਾ." ਦੇਖੋ, ਚਿਹਰਾ ਲਿਖਣਾ....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਸੰਗ੍ਯਾ- ਇੰਤਜਾਰੀ. ਦੇਖੋ, ਉਡੀਕਣਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਦੇਖੋ, ਬੰਧੁ। ੨. ਦੇਖੋ, ਮੁੰਦ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਚੌਧਰੀ ਦਾ ਕਰਮ. ਨੰਬਰਦਾਰੀ. "ਚੌਧਰ ਕਰਹਿ ਬਨਾਇ." (ਚਰਿਤ੍ਰ ੪੦)...
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਸੰ. वणड्. ਧਾ- ਅਲਗ ਕਰਨਾ, ਹਿੱਸਾ ਕਰਨਾ, ਢਕਣਾ। ੨. ਸੰਗ੍ਯਾ- ਵਿਭਾਗ. ਹਿੱਸਾ. "ਤਿਸੁ ਹਰਿਧਨ ਕੀ ਵੰਡ ਹਥਿ ਆਵੈ." (ਮਃ ੪. ਵਾਰ ਬਿਲਾ) ਦੇਖੋ, ਕਾਠੀਵੰਡ, ਚੂੰਡਾਵੰਡ, ਪੱਗਵੰਡ ਅਤੇ ਮੱਲਵੰਡ। ੩. ਆਟਾ ਆਦਿ ਛਾਣਨ ਤੋਂ ਛਾਣਨੀ ਵਿੱਚ ਰਿਹਾ ਸੂਹੜ. ਸੂੜ੍ਹਾ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਭਾਈਚਾਰਾ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਦੇਖੋ, ਪਿਛਹੁ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਬੈਰਾੜ ਜੱਟ ਸਰਦਾਰ, ਜਿਸ ਦੇ ਨਾਉਂ ਤੇ "ਕੋਟਕਪੂਰਾ" ਨਗਰ ਆਬਾਦ ਹੈ. ਜਦ ਸੂਬਾ ਸਰਹਿੰਦ ਦਸ਼ਮੇਸ਼ ਦਾ ਪਿੱਛਾ ਕਰਦਾ ਹੋਇਆ ਫ੍ਹ੍ਹੌਜ ਲੈ ਕੇ ਜੰਗਲ ਪਹੁੰਚਿਆ, ਤਦ ਮੁਕਤਸਰ ਦੇ ਮੁਕਾਮ ਕਪੂਰਾ ਸ਼ਾਹੀ ਫੌਜ ਨਾਲ ਸੀ. ਘੋਰ ਜੰਗ ਪਿੱਛੋਂ ਇਸ ਨੇ ਸੂਬੇ ਨੂੰ ਇਹ ਸਮਝਾਕੇ ਕਿ ਪਾਣੀ ਆਸ ਪਾਸ ਕਿਤੇ ਨਹੀਂ, ਤੁਰਕੀ ਸੈਨਾ ਨੂੰ ਗੁਰੂ ਸਾਹਿਬ ਦਾ ਪਿੱਛਾ ਕਰਨੋਂ ਵਰਜਿਆ. ਕਲਗੀਧਰ ਤੋਂ ਅਮ੍ਰਿਤ ਛਕ ਕੇ ਕਪੂਰਾ ਕਪੂਰ ਸਿੰਘ ਸਜਿਆ. ਗੁਰੂ ਸਾਹਿਬ ਨੇ ਇਸ ਨੂੰ ਇੱਕ ਖੜਗ ਅਤੇ ਢਾਲ ਬਖਸ਼ੀ, ਜੋ ਹੁਣ ਫਰੀਦਕੋਟ ਦੇ ਰਾਜਮਹਿਲ ਵਿੱਚ ਸਨਮਾਨ ਨਾਲ ਰੱਖੇ ਹੋਏ ਹਨ. ਢਾਲ ਗੈਂਡੇ ਦੀ ੨੨ ਇੰਚ ਕੁਤਰ ਦੀ ਹੈ. ਖੜਗ ਫ਼ੌਲਾਦੀ ਸੀਖਮਾਨੀ ਜਾਤਿ ਦਾ ੩੧ ਇੰਚ ਲੰਮਾ ਹੈ, ਚੌੜਾਈ ਸਵਾ ਇੰਚ ਹੈ, ਮੁੱਠ ਸੁਨਹਿਰੀ ਹੈ. ਦੇਖੋ, ਫਰੀਦਕੋਟ.#ਮੰਜ ਈਸਾਖ਼ਾਨ (ਜੋ ਗਵਾਂਢੀ ਇਲਾਕੇ ਦਾ ਮਾਲਿਕ ਬਣਿਆ ਹੋਇਆ ਸੀ), ਉਸ ਨੇ ਕਪੂਰ ਸਿੰਘ ਨੂੰ ਸਨ ੧੭੦੮ ਵਿੱਚ ਫਾਂਸੀ ਦੇ ਕੇ ਮਾਰ ਦਿੱਤਾ। ੨. ਮੀਢੇ ਬਕਰੇ ਆਦਿ ਦਾ ਅੰਡਕੋਸ਼ (ਫ਼ੋਤਾ)....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਫ਼ਰੀਦਕੋਟ ਰਿਆਸਤ ਵਿੱਚ ਕਪੂਰ ਸਿੰਘ ਬੈਰਾੜ ਦਾ ਵਸਾਇਆ ਨਗਰ, ਜੋ ਹੁਣ ਰੇਲਵੇ ਸਟੇਸ਼ਨ ਹੈ. ਦਸ਼ਮੇਸ਼ ਇਸ ਥਾਂ ਕੁਝ ਸਮਾਂ ਠਹਿਰਕੇ ਮੁਕਤਸਰ ਵੱਲ ਗਏ ਹਨ. ਇਸ ਥਾਂ ਦੋ ਗੁਰਦ੍ਵਾਰੇ ਹਨ- ਇੱਕ ਆਬਾਦੀ ਅੰਦਰ ਕੱਚੇ ਤਾਲ ਦੇ ਵਿਚਕਾਰ, ਜਿਸ ਨਾਲ ਰਿਆਸਤ ਵੱਲੋਂ ੧੨੬ ਘੁਮਾਉਂ ਜ਼ਮੀਨ ਹੈ. ਦੂਜਾ ਨਗਰ ਤੋਂ ਦੱਖਣ ਵੱਲ ਦੋ ਮੀਲ ਕਰੀਬ "ਗੁਰੂਢਾਬ" ਨਾਉਂ ਤੋਂ ਪ੍ਰਗਟ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਇਸਨਾਨਾ ਕਰਕੇ ਦਸਤਾਰ ਸਜਾਈ ਹੈ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰ. उदार. ਵਿ- ਦਾਨੀ. ਫ਼ੈੱਯਾਜ਼. "ਉਦਾਰ ਉਚਤਿ ਦਾਰਿਦ ਹਰਨ. " (ਸਵੈਯੇ ਮਃ ੨)#੨. ਸ਼੍ਰੇਸ੍ਠ. ਉੱਤਮ। ੩. ਸੰ. उद्घार- ਉੱਦਾਰ. ਉਦ੍ਦਾਰ. ਦੇਖੋ, ਦ੍ਰਿਧਾ. ਚੀਰਨ ਵਾਲਾ. ਦਲਨ ਵਾਲਾ. ਨਾਸ਼ ਕਰਤਾ. "ਸਭ ਲੋਕ ਸੋਕਉਦਾਰ." (ਅਕਾਲ)...
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਫ਼ਾ. [پشند] ਵਿ- ਮਨਭਾਉਂਦਾ. ਰੁਚਿ ਅਨੁਕੂਲ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਭਕ੍ਸ਼੍ਣ ਕੀਤਾ. ਖਾਧਾ। ੨. ਤ੍ਰਿਪਤ ਹੋਇਆ। ੩. ਸਜਿਆ. ਭੂਸਿਤ ਹੋਇਆ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਕਪੂਰ. ਸੰਗ੍ਯਾ- ਕਾਫ਼ੂਰ. ਇੱਕ ਬਿਰਛ ਅਤੇ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧ ਵਾਲਾ ਪਦਾਰਥ, ਜੋ ਹਵਾ ਵਿੱਚ ਉਡ ਜਾਂਦਾ ਹੈ ਅਤੇ ਅੱਗ ਵਿੱਚ ਘੀ ਦੀ ਤਰਾਂ ਜਲਦਾ ਹੈ. ਇਸ ਨੂੰ ਆਰਤੀ ਦੇ ਸਮੇਂ ਭੀ ਜਲਾਉਂਦੇ ਹਨ. ਇਹ ਬਹੁਤ ਦਵਾਈਆਂ ਵਿੱਚ ਵਰਤੀਦਾ ਹੈ. Camphora Officinarum.#ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਪੂਰ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਨਜ਼ਲੇ ਅਤੇ ਖੰਘ ਨੂੰ ਹਟਾਉਂਦਾ ਹੈ. ਫੇਫੜੇ ਦੇ ਰੋਗਾਂ ਵਿੱਚ ਵਰਤਣਾ ਗੁਣਕਾਰੀ ਹੈ. ਜਿਗਰ ਦੀ ਜਲਨ ਅਤੇ ਪਿਆਸ ਬੁਝਾਉਂਦਾ ਹੈ. ਨੀਂਦ ਲਿਆਉਂਦਾ ਹੈ। ੨. ਇੱਕ ਖਤ੍ਰੀ ਗੋਤ੍ਰ। ੩. ਦਸਮਗ੍ਰੰਥ ਵਿੱਚ ਲਿਖਾਰੀ ਦੀ ਭੁੱਲ ਨਾਲ ਕਰਪੂਰ ਦੀ ਥਾਂ ਕਪੂਰ ਲਿਖਿਆ ਹੈ. ਦੇਖੋ, ਕਰਪੂਰ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਦੇਖੋ, ਤਰਵਾਰ....
ਸੰਗ੍ਯਾ- ਰੀਤਿ. ਢੰਗ. ਮਰਯਾਦਾ. "ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ." (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। ੨. ਢਲਣ (ਪਿਘਰਨ) ਦਾ ਭਾਵ। ੩. ਦੇਖੋ, ਢਾਰ। ੪. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੁੰਦਾ ਹੈ। ੫. ਪਨਾਹ. ਓਟ. "ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ." (ਗ੍ਯਾਨ) ੬. ਦੇਖੋ, ਢਾਲਿ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਦੇਖੋ ਅਨੰਦਪੁਰ।#੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰਮਤ ੧੭੨੩ ਵਿੱਚ ਇਹ ਨਗਰ ਆਬਾਦ ਕੀਤਾ, ਜੋ ਹੁਣ ਜਿਲਾ ਹੁਸ਼ਿਆਰਪੁਰ ਦੀ ਊਨਾ ਤਸੀਲ ਵਿੱਚ ਹੈ. ਦਸ਼ਮੇਸ਼ ਨੇ ਇਸ ਨਗਰ ਨੂੰ ਵਡੀ ਰੌਣਕ ਦਿੱਤੀ. ਇਹ ਨਗਰ "ਖ਼ਾਲਸੇ ਦੀ ਵਾਸੀ" ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਕਿ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖ਼ਾਲਸੇ ਦਾ ਹੈ.#ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ ਦੀ ਰਖ੍ਯਾ ਲਈ ਪੰਜ ਕ਼ਿਲੇ ਤਿਆਰ ਕਰਾਏ:-#(ੳ) ਆਨੰਦਗੜ੍ਹ (ਅ) ਲੋਹਗੜ੍ਹ (ੲ) ਫਤੇਗੜ੍ਹ, (ਸ) ਕੇਸ਼ਗੜ੍ਹ. (ਹ) ਹੋਲਗੜ੍ਹ. ਇਨ੍ਹਾਂ ਕਿਲਿਆਂ ਦੀ ਥਾਂ ਹੁਣ ਗੁਰੁਦ੍ਵਾਰੇ ਸ਼ੋਭਾ ਦੇ ਰਹੇ ਹਨ.#ਇਸ ਗੁਰੁਨਗਰ ਦੇ ਗੁਰੁਦ੍ਵਾਰਿਆਂ ਦਾ ਵੇਰਵਾ ਇਉਂ ਹੈ:-#(੧) ਅਕਾਲ ਬੁੰਗਾ. ਸ਼ਹਿਰ ਦੇ ਵਿੱਚ ਹੀ ਗੁਰੁਦ੍ਵਾਰਾ ਸੀਸਗੰਜ ਦੇ ਅਹਾਤੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਹੈ. ਇਸ ਥਾਂ ਛੋਟਾ ਜਿਹਾ ਬਹੁਤ ਸੁੰਦਰ ਦਰਬਾਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼. ਹੈ.#(੨) ਆਨੰਦਗੜ੍ਹ ਕਿਲਾ. ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ਅੱਧ ਮੀਲ ਤੋਂ ਭੀ ਘੱਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਗੁਰੂ ਜੀ ਨੇ ਜੋ ਕਿਲੇ ਬਣਵਾਏ ਸਨ ਉਨ੍ਹਾਂ ਵਿਚੋਂ ਇੱਕ ਇਹ ਭੀ ਹੈ.#ਇਸ ਕਿਲੇ ਅੰਦਰ ਇੱਕ ਬਾਵਲੀ (ਵਾਪੀ) ਹੈ. ਜਿਸ ਦੀਆਂ ਪਉੜੀਆਂ ਉਤਰਕੇ ਚੜ੍ਹਨਾ ਔਖਾ ਹੋ ਜਾਂਦਾ ਹੈ, ਅਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਕਿ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਫਿਰ ਬਾਹਰ ਦਾ ਰਸਤਾ ਮਿਲਨਾ ਮੁਸ਼ਕਲ ਹੋ ਜਾਂਦਾ ਹੈ. ਦਰਬਾਰ ਭੀ ਬਹੁਤ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#੧੬੦੦ ਰੁਪਯੇ ਦੇ ਕਰੀਬ ਸਾਲਾਨਾ ਜਾਗੀਰ ਪਿੰਡ ਚੰਦਪੁਰ, ਬੁਰਜ, ਚੀਕੁਣਾ, ਮੈਂਹਦੜੀ ਥਾਣਾ ਆਨੰਦਪੁਰ ਵਿੱਚ ਹੈ. ੩੭।) ਰੁਪਯੇ ਸਾਲਾਨਾ ਜਾਗੀਰ ਰਿਆਸਤ ਕਲਸੀਆ ਵੱਲੋਂ ਹੈ. ੧੨੫ ਘੁਮਾਉਂ ਜ਼ਮੀਨ ਇਥੇ ਹੀ ਗੁਰੁਦ੍ਵਾਰੇ ਨਾਲ ਹੈ.#ਇਸ ਕਿਲੇ ਨੂੰ ਹੀ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਛੱਡਿਆ ਸੀ, ਅਤੇ ਭਾਈ ਵਿਚਿਤ੍ਰ ਸਿੰਘ ਨੇ ਬਰਛਾ ਮਾਰਕੇ ਹਾਥੀ ਦਾ ਸਿਰ ਭੇਦ਼ਨ ਕੀਤਾ ਸੀ.#(੩) ਸੀਸਗੰਜ. ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਜੀ ਦੇ ਦਿੱਲੀ ਤੋਂ ਆਏ ਸੀਸ ਦਾ ਸਸਕਾਰ ਕੀਤਾ ਗਿਆ ਸੀ.#ਸਿੱਖ ਰਾਜ ਵੇਲੇ ਦੀ ਜਾਗੀਰ ਪਿੰਡ ਚੱਕ ਸਾਦੂ ਅਤੇ ਮੁਖੇੜਾ ਤੋਂ ਨੌ ਸੌ ਰੁਪਯੇ ਸਾਲਾਨਾ ਹੈ. ੩੭।) ਰਾਜਾ ਸਾਹਿਬ ਕਲਸੀਆ ਵੱਲੋਂ, ੬੦) ਰਿਆਸਤ ਪਟਿਆਲਾ ਅਤੇ ੭੦) ਰਿਆਸਤ ਨਾਭਾ ਵੱਲੋਂ ਸਾਲਾਨਾ ਮਿਲਦੇ ਹਨ।#(੪) ਕੇਸਗੜ੍ਹ. ਸ਼ਹਿਰ ਆਨੰਦਪੁਰ ਤੋਂ ਨੈਰਤ ਕੋਣ ਵਿੱਚ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ੧੭੫੬ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ. ਵਡਾ ਮੇਲਾ ਹੋਲੇ ਨੂੰ ਹੁੰਦਾ ਹੈ, ਸਾਧਾਰਨ ਮੇਲਾ ਵੈਸਾਖੀ ਨੂੰ ਭੀ ਹੁੰਦਾ ਹੈ.#ਇਸ ਗੁਰੁਦ੍ਵਾਰੇ ਵਿੱਚ ਇਹ ਗੁਰੁਵਸਤੂਆਂ ਹਨ:-#(ੳ) ਨਾਗਣੀ. ਇਸ ਨਾਗਣੀ ਬਰਛੀ ਦੀ ਲੰਬਾਈ ੮. ਫੁੱਟ ੯. ਇੰਚ ਹੈ.#(ਅ) ਭਾਲਾ (ਬਰਛਾ). ਇਸ ਦੀ ਲੰਬਾਈ ਅੱਧ ਇੰਚ ਘੱਟ ਅੱਠ ਫੁੱਟ ਹੈ. ਇਸ ਦਾ ਅਗਲਾ ਫਲ ੨. ਫੁੱਟ ੯. ਇੰਚ ਲੰਬਾ ਹੈ. ਵਿਚਕਾਰ ਲਕੜੀ ਦਾ ਲੰਬਾ ਦਸਤਾ ਹੈ.#(ੲ) ਸੈਫ਼ (ਅਥਵਾ ਬਾਣਾ). ਇਸ ਦੀ ਲੰਬਾਈ ਦਸਤੇ ਸਮੇਤ ੪. ਫੁੱਟ ੩. ਇੰਚ ਹੈ. ਚੌੜਾਈ ਦਸਤੇ ਪਾਸ ਤਿੰਨ ਇੰਚ ਫੇਰ ਵਿਚਕਾਰ ਦੋ ਇੰਚ, ਇਸੇ ਤਰ੍ਹਾਂ ਘਟਦੀ ਹੋਈ ਅੰਤ ਤਿੱਖੀ ਨੋਕ ਹੈ. ਤੋਲ ਬੱਤੀ ਛਟਾਂਕ ਹੈ.¹#ਇਸ ਉੱਪਰ ਇਹ ਇ਼ਬਾਰਤ ਲਿਖੀ ਹੋਈ ਹੈ:-#ਇੱਕ ਪਾਸੇ:-# [نصرمن الله فتح قریب] # [محیط علم راگندمہرامیرالمومنین حیدر] # [امام الجن والانس وصی مصطفٰےحق] #ਅਤੇ ਦੂਜੇ ਪਾਸੇ:-# [لااله الاالله محمد رسول الله] # [لافتٰی اِلاعلی لاسیف الاذوالفقار] # [بسم الله الرحمن الرحیم] # [تحفہ است علی فاطمہ حسین و حسن] #(ਸ) ਖੰਡਾ ਦੁਧਾਰਾ. ਇਸ ਖੰਡੇ ਦੀ ਲੰਬਾਈ ੩॥ ਫੁੱਟ ੩. ਇੰਚ ਹੈ. ਇਸੇ ਖੰਡੇ ਨਾਲ ਸਿੱਖੀ ਪਰਖੀ ਸੀ, ਜਦੋਂ ਪੰਜ ਪਿਆਰੇ ਚੁਣੇ ਸਨ. ਇਸ ਦਾ ਫਲ ਅਗਲੇ ਸਿਰੇ ਤੋਂ ੨। ਇੰਚ ਵਿਚਕਾਰੋਂ ੧॥ ਇੰਚ ਚੌੜਾ ਹੈ.#(ਹ) ਕਟਾਰ. ਇਸ ਕਟਾਰ ਦੀ ਲੰਬਾਈ ਸਮੇਤ ਦਸਤੇ ਦੋ ਫੁੱਟ ਇੱਕ ਇੰਚ ਹੈ. ਇਸ ਦੇ ਦਸਤੇ ਉੱਪਰ ਹਾਥੀ ਸ਼ੇਰਾਂ ਦੀਆਂ ਤਸਵੀਰਾਂ ਚਿਤ੍ਰ ਕੀਤੀਆਂ ਹੋਈਆਂ ਹਨ.#ਗੁਰੁਦ੍ਵਾਰੇ ਕੇਸ ਗੜ੍ਹ ਦੀ ਜਾਗੀਰ ਦਾ ਵੇਰਵਾ- ੧੧੫੦) ਰੁਪਯੇ ਸਾਲਾਨਾ ਅਰਥਾਤ ਪਿੰਡ "ਬੱਡੋਂ" ਦੇ ਸਾਰੇ ਸਰਕਾਰੀ ਮੁਆ਼ਮਲੇ ਦਾ ਅੱਧ, ਜਿਲਾ ਹੁਸ਼ਿਆਰਪੁਰ ਤੋਂ, ਜੋ ਸਰਦਾਰ ਬਘੇਲ ਸਿੰਘ ਜਥੇਦਾਰ ਨੇ ਅਮ੍ਰਿਤ ਛਕਣ ਵੇਲੇ ਅਰਦਾਸ ਕਰਾਈ. ੪੦੦) ਰੁਪਯੇ ਸਾਲਾਨਾ ਪਿੰਡ "ਗੀਗਨ ਵਾਲ" ਜ਼ਿਲਾ ਜਾਲੰਧਰ ਤੋਂ, ਜੋ ਸਰਦਾਰ ਮਿੱਤ ਸਿੰਘ ਜੀ ਜਥੇਦਾਰ ਨੇ ਅਰਦਾਸ ਕਰਾਈ. ੧੧੦੦) ਰੁਪਯੇ ਸਾਲਾਨਾ ਪਿੰਡ "ਮੋਠੇਪੁਰ" ਥਾਣਾ ਆਨੰਦਪੁਰ ਤੋਂ, ਜੋ ਸਰਦਾਰ ਚੜ੍ਹਤ ਸਿੰਘ ਜੀ ਡੱਲੇ ਵਾਲੀਏ ਨੇ ਅਰਦਾਸ ਕਰਾਈ.#੭੫) ਰੁਪਯੇ ਸਾਲਾਨਾ ਪਿੰਡ "ਮਹੈਣ" ਥਾਣਾ ਆਨੰਦਪੁਰ ਵਿੱਚ ਰਿਆਸਤ ਬਿਲਾਸਪੁਰ ਵੱਲੋਂ ਹੈ. ੩੭੫) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹਨ. ੧੬੯/-) ਰੁਪਯੇ ਰਿਆਸਤ ਨਾਭੇ ਵੱਲੋਂ ਸਾਲਾਨਾ ਹਨ. ੩੭।) ਰੁਪਯੇ ਸਾਲਾਨਾ ਰਾਜਾ ਸਾਹਿਬ ਕਲਸੀਆ ਵੱਲੋਂ ਹਨ. ੩੩ ਘੁਮਾਉਂ ਦੇ ਕਰੀਬ ਰਕ਼ਬਾ ਜ਼ਮੀਨ ਦਾ ਹੈ, ਜਿਸ ਦੇ ਵਿੱਚ ਹੀ ਗੁਰੁਦ੍ਵਾਰਾ ਹੈ.#ਇਸ ਸਾਰੀ ਜਾਗੀਰ ਦਾ ਅਟਾ ਸਟਾ ੩. ਹਜਾਰ ਰੁਪਯੇ ਦੇ ਕ਼ਰੀਬ ਸਾਲਾਨਾ ਹੈ. ਹੋਲੇ ਮਹੱਲੇ ਦੇ ਮੇਲੇ ਤੇ ਕਾਫ਼ੀ ਚੜ੍ਹਾਵਾ ਹੋ ਜਾਂਦਾ ਹੈ.#(੫) ਗੁਰੂ ਕੇ ਮਹਿਲ. ਸ਼ਹਿਰ ਅੰਦਰ ਜੋ ਗੁਰੂ ਤੇਗ਼ ਬਹਾਦੁਰ ਜੀ ਨੇ ਆਪਣੇ ਰਹਿਣ ਲਈ ਮਕਾਨ ਬਣਾਏ. ਇਨ੍ਹਾਂ ਮਹਿਲਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ, ਅਤੇ ਚਾਰੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਸ ਵੇਲੇ ਦੀਆਂ ਕੁਝ ਦੀਵਾਰਾਂ ਅਜੇ ਮੌਜੂਦ ਹਨ.#(੬) ਦਮਦਮਾ ਸਾਹਿਬ. ਸ਼ਹਿਰ ਆਨੰਦਪੁਰ ਤੋਂ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ. ਅਤੇ ਮਸੰਦਾਂ ਨੂੰ ਦੰਡ ਇਸੇ ਥਾਂ ਬੈਠਕੇ ਦਿੱਤਾ ਸੀ.#(੭) ਮੰਜੀ ਸਾਹਿਬ. ਗੁਰੂ ਕੇ ਮਹਿਲਾਂ ਪਾਸ ਸ਼੍ਰੀ ਗੁਰੂ ਤੇਗ ਬਾਹਦੁਰ ਜੀ ਦਾ ਗੁਰੁਦ੍ਵਾਰਾ ਹੈ. ਇਥੇ ਗੁਰੂ ਜੀ ਰੋਜ਼ ਸ਼ਾਮ ਦਾ ਦੀਵਾਨ ਲਾਇਆ ਕਰਦੇ ਸਨ, ਇਥੇ ਹੀ ਦੀਵਨ ਵਿੱਚ ਆਕੇ ਕਸ਼ਮੀਰੀ ਪੰਡਿਤਾਂ ਨੇ ਸਤਿਗੁਰਾਂ ਪਾਸ ਧਰਮਰਖ੍ਯਾ ਲਈ ਫਰਿਆਦ ਕੀਤੀ ਸੀ.#(੮) ਮੰਜੀ ਸਾਹਿਬ (੨) ਸ਼ਹਿਰ ਵਿੱਚ ਗੁਰੁਦ੍ਵਾਰੇ ਕੇਸਗੜ੍ਹ ਸਾਹਿਬ ਦੇ ਪਾਸ ਹੀ ਚਾਰੇ ਸਾਹਿਬਜ਼ਾਦਿਆਂ ਦਾ ਗੁਰੁਦ੍ਵਾਰਾ ਹੈ. ਇਥੇ ਬਾਬਾ ਅਜੀਤ ਸਿਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇ ਸਿੰਘ ਜੀ ਛੋਟੀ ਅਵਸਥਾ ਵਿੱਚ ਖੇਡਦੇ ਅਤੇ ਵਿਦ੍ਯਾ ਪ੍ਰਾਪਤ ਕਰਦੇ ਹੁੰਦੇ ਸਨ.#੮੦) ਰੁਪਯੇ ਸਾਲਾਨਾ ਜਾਗੀਰ ਪਿੰਡ "ਸੂਰੇ ਵਾਲ" ਥਾਣਾ ਆਨੰਦਪੁਰ ਤੋਂ ਮਹਾਰਾਜਾ ਰਣਜੀਤ ਸਿਘ ਵੱਲੋਂ ਹੈ. ੧੮/-) ਰਿਆਸਤ ਕਲਸੀਆ ਵਲੋਂ ਅਤੇ ੨੫) ਸਾਲਾਨਾ ਰਿਆਸਤ ਪਟਿਆਲੇ ਵੱਲੋਂ ਹਨ.#ਛੋਟੀ ਜਿਹੀ ਪਹਾੜੀ ਉੱਪਰ ਉੱਚੀ ਥਾਂ ਦਰਬਾਰ ਬਣਿਆ ਹੋਇਆ ਹੈ. ਇਸ ਇਮਾਰਤ ਦੀ ਸੇਵਾ ਸਰਦਾਰ ਗੁੱਜਰ ਸਿੰਘ ਜੀ ਰਈਸ "ਸੁਰਖ ਪੁਰ," ਰਿਆਸਤ ਕਪੂਰਥਲਾ ਨੇ ਕਰਾਈ ਹੈ.#ਗੁਰਦ੍ਵਾਰੇ ਦੇ ਪਾਸ ਹੀ ਇੱਕ ਬੋਹੜ ਦਾ ਬਿਰਛ ਹੈ, ਜੋ ਸਾਹਿਬਜ਼ਾਦਿਆਂ ਦੇ ਸਮੇਂ ਦਾ ਹੈ.#(੯) ਭੋਰਾ ਸਾਹਿਬ. ਆਨੰਦਪੁਰ ਵਿੱਚ ਪੱਛਮ ਵੱਲ ਗੁਰੂ ਕੇ ਮਹਿਲਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਇੱਥੇ ਏਕਾਂਤ ਬੈਠਕੇ ਭਜਨ ਕੀਤਾ ਕਰਦੇ ਸਨ.#ਇਹ ਭੋਰਾ ਕਰੀਬ ੮. ਫੁੱਟ ਗਹਿਰਾ ਹੈ. ਜਿਸ ਦੀਆਂ ੧੦. ਪੌੜੀਆਂ ਹਨ.#(੧੦) ਫ਼ਤੇ ਗੜ੍ਹ ਕਿਲਾ. ਸ਼ਹਿਰ ਆਨੰਦਪੁਰ ਵਿੱਚ ਹੀ ਥਾਣੇ ਦੇ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਇਹ ਕਿਲਾ ਹੁਣ ਢੈਹ ਚੁੱਕਾ ਹੈ.#(੧੧) ਲੋਹਗੜ੍ਹ ਕਿਲਾ. ਸ਼ਹਿਰ ਆਨੰਦ ਪੁਰ ਤੋਂ ਨੈਰਤ ਕੋਣ ਵਿੱਚ ਇੱਕ ਮੀਲ ਦੇ ਕਰੀਬ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੇ ਬਚਾਉ ਲਈ ਇਹ ਦ੍ਰਿੜ੍ਹ ਕਿਲਾ ਬਣਵਾਇਆ ਸੀ.#ਇਹ ਕਿਲਾ ਦਰਿਆ ਸਤਲੁਜ ਦੀ ਢਾਹ ਅਤੇ ਸਿੱਖਾਂ ਦੀ ਅਨਗਹਿਲੀ ਕਾਰਣ ਢੈਹ ਚੁੱਕਾ ਹੈ, ਹੁਣ ਛੋਟਾ ਜਿਹਾ ਦਰਬਾਰ ਦੇਖਣ ਵਿੱਚ ਆਉਂਦਾ ਹੈ. ਗੁਰੁਦ੍ਵਾਰੇ ਨਾਲ ਕਰੀਬ ੩. ਘੁਮਾਉਂ ਜ਼ਮੀਨ ਹੈ। ੩. ਦੇਖੋ, ਸੂਰਜ ਮੱਲ ਅਤੇ ਸੋਢੀ ਸ਼ਬਦ....
ਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਸ਼੍ਰੀਗੁਰੂ ਗ੍ਰੰਥਸਾਹਿਬ ਜੀ ਦੀ ਜਿਲਦ ਸਮੇਤ ਭੇਟਾ ੫੦ ਰੁਪਯੇ ਹੈ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)...
ਸੰਗ੍ਯਾ- ਯਾਨ. ਘੋੜਾ ਰਥ ਆਦਿ, ਜਿਨਾਂ ਉੱਪਰ ਸਵਾਰ ਹੋਈਏ। ੨. ਕ੍ਰਿ. ਵਿ- ਸਵੇਰੇ. ਤੜਕੇ. ਅਮ੍ਰਿਤ ਵੇਲੇ. "ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ." (ਆਸਾ ਮਃ ੫) ੩. ਦੇਖੋ, ਸਵਾਰਣਾ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਦੇਖੋ, ਬਿਖੈ ਅਤੇ ਵਿਖੇ....
ਦੇਖੋ, ਜੱਟ। ੨. ਜੂਟ. ਜੂੜਾ. "ਕਰਿ ਜਟ ਜਟਾ ਜਟ ਜਾਟ." (ਕਾਨ ਮਃ ੪. ਪੜਤਾਲ) ੩. ਸਿੰਧੀ. ਤੀਰਥਯਾਤ੍ਰਾ ਕਰਨ ਵਾਲਿਆਂ ਦਾ ਟੋਲਾ। ੪. ਹਲ ਦਾ ਓਰਾ. ਸਿਆੜ....
ਸੰ. ਕਤਿ- ਕਿਯਤ. ਵਿ- ਕਿਤਨਾ. ਕਿਤਨੀ. ਕਿਸ ਕ਼ਦਰ. "ਆਖਉ ਕੇਤੜਾ." (ਸੂਹੀ ਅਃ ਮਃ ੧) "ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ." (ਆਸਾ ਅਃ ਮਃ ੧) "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ)...
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਸੰਗ੍ਯਾ- ਰਾਜਾ। ੨. ਸਰਦਾਰ. ਇਹ ਰਾਸ੍ਟ੍ਰ ਸ਼ਬਦ ਤੋਂ ਹੈ. ਦੇਖੋ, ਰਾਸ੍ਟ੍ਰ। ੩. ਮੁਸਲਮਾਨ ਹੋਏ ਰਾਜਪੂਤਾਂ ਦੀ ਇੱਕ ਜਾਤਿ, ਜੋ ਮਾਂਟਗੁਮਰੀ ਦੇ ਜਿਲੇ ਦੇਖੀ ਜਾਂਦੀ ਹੈ। ੪. ਰਾਜਪੂਤਾਨੇ ਵਿੱਚ ਇੱਕ ਜੱਟ ਜਾਤਿ....
ਵਿ- ਚਲਾਇਮਾਨ. ਜੋ ਸ੍ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ....
ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)...
ਸੰ. ਸੰਗ੍ਯਾ- ਘੋੜਾ। ੨. ਮਨ. ਦੇਖੋ, ਤੁਰੰਗ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਨਗਣ, ਦੋ ਗੁਰੁ. , , , .#ਉਦਾਹਰਣ-#ਸਰਬ ਸੁਖ ਲਹੈ ਸੋ। ਨਿਯਮ ਸੁਭ ਗਹੈ ਜੋ।×××...
ਅ਼. [حضوُر] ਹ਼ਜੂਰ. ਵਿ- ਪ੍ਰਤੱਖ. ਹਾਜਿਰ. "ਅੰਤਰਜਾਮੀ ਸਦਾ ਹਜੂਰ." (ਟੋਡੀ ਮਃ ੫) ੨. ਵ੍ਯ- ਸਤਕਾਰ ਬੋਧਕ ਸ਼ਬਦ. ਸ਼੍ਰੀ ਮਾਨ!...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਪਿਆਰ. ਦੇਖੋ, ਹਿਤ. "ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ." (ਗਉ ਮਃ ੫) ੨. ਕਾਰਣ. ਸਬਬ. ਦੇਖੋ, ਹੇਤੁ. "ਹੇਤ ਰੋਗ ਕਾ ਸਗਲ ਸੰਸਾਰਾ." (ਭੈਰ ਮਃ ੫)...
ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸਵਾਰੀ ਦਾ ਇੱਕ ਖ਼ਾਸ ਘੋੜਾ, ਜੋ ਕਪੂਰਸਿੰਘ ਬੈਰਾੜ ਨੇ ਗ੍ਯਾਰਾਂ ਸੌ ਰੁਪਯੇ ਨੂੰ ਖ਼ਰੀਦਕੇ ਸਤਿਗੁਰੂ ਦੀ ਸਵਾਰੀ ਲਈ ਆਨੰਦਪੁਰ ਭੇਜਿਆ ਸੀ. "ਜੰਗਲ ਬਿਖੈ ਕਪੂਰਾ ਜਾਟ। ਕੇਤਿਕ ਗ੍ਰਾਮਨ ਕੋ ਪਤਿ ਰਾਠ। ਇਕ ਸੌ ਇਕ ਹਜਾਰ ਧਨ ਦੈਕੈ। ਚੰਚਲ ਬਲੀ ਤੁਰੰਗਮ ਲੈਕੈ। ਸੌ ਹਜੂਰ ਮੇ ਦਯੋ ਪੁਚਾਈ। ਦੇਖ੍ਯੋ ਬਹੁ ਬਲ ਸੋਂ ਚਪਲਾਈ। ਅਪਨੇ ਚਢਬੇ ਹੇਤ ਬੰਧਾਯੋ। ਦਲ ਸਿੰਗਾਰ ਤਿ"ਹ ਨਾਮ ਬਤਾਯੋ." (ਗੁਪ੍ਰਸੂ)#ਦਲਵਿਦਾਰ ਘੋੜਾ ਇਸ ਤੋਂ ਵੱਖ ਹੈ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰ. मञ्ज. ਧਾ- ਗੋਤਾ ਮਾਰਨਾ. ਹਿਠਾਹਾਂ ਜਾਣਾ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਦੁਸ਼ਮਨੀ. ਵਿਰੋਧ. ਦੇਖੋ, ਬੈਰ. "ਵੈਰ ਕਰੇ ਨਿਰਵੈਰ ਨਾਲਿ." (ਵਾਰ ਮਾਰੂ ੨. ਮਃ ੫)...
ਅ਼. [موَقع] ਮੌਕ਼ਅ਼. ਸੰਗ੍ਯਾ- ਵਾਕ਼ਅ਼ ਹੋਣ ਦੀ ਥਾਂ. ਉਹ ਥਾਂ, ਜਿੱਥੇ ਕੋਈ ਘਟਨਾ ਹੋਈ ਹੈ। ੨. ਸਮਾਂ (ਵੇਲਾ), ਜਿਸ ਵਿੱਚ ਕੋਈ ਘਟਨਾ ਹੋਈ ਹੈ....
ਦੇਖੋ, ਨਰਦੇਵ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਦੇਖੋ, ਘਟਣਾ. "ਨਹ ਬਢਨ ਘਟਨ ਤਿਲੁਸਾਰ." (ਬਾਵਨ) ੨. ਸੰ. ਕ੍ਰਿ- ਇੱਕਠਾ ਕਰਨਾ. ਜੋੜਨਾ। ੩. ਬਣਾਉਣਾ. ਰਚਣਾ। ੪. ਸੰਗ੍ਯਾ- ਹਾਦਸਾ. ਵਾਰਦਾਤ. ਜਿਵੇਂ- ਇਹ ਘਟਨਾ ਸੰਮਤ ੧੯੦੦ ਵਿੱਚ ਹੋਈ, ਆਦਿ....
ਸੰਗ੍ਯਾ- ਭੰਗੜਾਂ ਦਾ ਕਲਪਿਆ ਹੋਇਆ ਭੰਗ ਦਾ ਨਾਉਂ. ਵਿਜੀਆ....
ਵਿ- ਪ੍ਰਧਾਨ. ਆਗੂ. ਪੇਸ਼ਵਾ....
ਦੇਖੋ, ਬਦਲ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਉਦ੍ਯਮ. ਸੰਗ੍ਯਾ- ਜਤਨ. ਕੋਸ਼ਿਸ਼. ਮਿਹਨਤ. ਪੁਰਖਾਰਥ (ਪੁਰੁਸਾਰਥ)...
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰ. ਸੰਗ੍ਯਾ- ਯੋਧਾ. "ਕਵਨ ਜੋਧ ਜੋ ਕਾਲ ਸੰਘਾਰੈ." (ਸਿਧਗੋਸਟਿ) ੨. ਖਹਿਰੇ ਗੋਤ ਦਾ ਇੱਕ ਜੱਟ, ਜੋ ਗੁਰੂ ਨਾਨਕਦੇਵ ਦਾ ਪਰਮ ਭਗਤ ਸੀ। ੩. ਸ਼੍ਰੀ ਗੁਰੂ ਅਮਰਦੇਵ ਦਾ ਲਾਂਗਰੀ। ੪. ਇੱਕ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ। ੫. ਦੇਖੋ, ਜੋਧਰਾਯ। ੬. ਦੇਖੋ, ਧੁਨੀ (ਕ) ੭. ਦਸ਼ਮੇਸ਼ ਦਾ ਸੇਵਕ ਇੱਕ ਮਸੰਦ, ਜੋ ਕੋਟਕਮਾਲ ਦਾ ਵਸਨੀਕ ਸੀ. ਮਸੰਦਾਂ ਨੂੰ ਦੰਡ ਦੇਣ ਸਮੇਂ ਸਤਿਗੁਰੂ ਨੇ ਇਸ ਨੂੰ ਮੁਆ਼ਫ਼ ਕੀਤਾ। ੮. ਰਾਜਪੂਤਾਂ ਦਾ ਇੱਕ ਗੋਤ੍ਰ। ੯. ਡਿੰਗ. ਪੁਤ੍ਰ. ਬੇਟਾ। ੧੦. ਲੁਦਿਆਨੇ ਤੋਂ ੧੧. ਕੋਹ ਪੁਰ ਇੱਕ ਪਿੰਡ, ਇਸ ਥਾਂ ਦਸ਼ਮੇਸ਼ ਆਲਮਗੀਰ ਪਿੰਡ ਤੋਂ ਚੱਲਕੇ ਕੁਝ ਸਮਾ ਵਿਰਾਜੇ ਹਨ. ਦੇਖੋ, ਆਲਮਗੀਰ ੩....
ਅ਼. [ہمیر] ਵਿ- ਸ਼ਿਕਸ੍ਤ ਦੇਣ ਵਾਲਾ. ਜਿੱਤਣ ਵਾਲਾ. "ਹਾਠ ਹਮੀਰ." (ਕਲਕੀ) ਹਠੀਆ ਅਤੇ ਵਿਜਯੀ। ੨. ਸੰਗ੍ਯਾ- ਰਨਥੰਭੌਰ ਦਾ ਰਾਜਪੂਤ ਰਾਜਾ, ਜੋ ਸੰਃ ੧੩੫੭ ਵਿੱਚ ਗੱਦੀ ਬੈਠਾ. ਬਾਦਸ਼ਾਹ ਅਲਾਉੱਦੀਨ ਖਿਲਜੀ ਦਾ ਇੱਕ ਅਹਿਲਕਾਰ ਮੀਰਮੁਹੰਮਦ ਬਾਗੀ ਹੋਗਿਆ ਅਤੇ ਭੱਜਕੇ ਹਮੀਰ ਪਾਸ ਪਹੁੰਚਿਆ. ਅਲਾਉੱਦੀਨ ਨੇ ਹਮੀਰ ਪਾਸੋਂ ਮੀਰ ਮੁਹ਼ੰਮਦ ਮੰਗਿਆ. ਹਮੀਰ ਨੇ ਕਿਹਾ ਕਿ ਭਾਵੇਂ ਸੂਰਜ ਅਪਨੀ ਚਾਲ ਬਦਲ ਲਵੇ, ਪਰ ਹਮੀਰ ਸ਼ਰਣਾਗਤ ਨੂੰ ਨਹੀਂ ਦੇਵੇਗਾ. ਇਸ ਪੁਰ ਅਲਾਉੱਦੀਨ ਨੇ ਚੜ੍ਹਾਈ ਕੀਤੀ ਅਤੇ ਹਮੀਰ ਵਡੀ ਵੀਰਤਾ ਨਾਲ ਸ਼ਹੀਦ ਹੋਇਆ. "ਤਿਰਿਯਾ ਤੇਲ ਹਮੀਰ ਹਠ ਚਢਤ ਨ ਦੂਜੀ ਵਾਰ." (ਲੋਕੋ) ੩. ਇੱਕ ਮੇਵਾਰ ਦਾ ਰਾਜਾ, ਇਹ ਭੀ ਅਲਾਉੱਦੀਨ ਖਿਲਜੀ ਦੇ ਸਮੇਂ ਹੋਇਆ ਹੈ. ਇਹ ਬਾਦਸ਼ਾਹ ਦੇ ਸੂਬੇਦਾਰ ਮਾਲਦੇਵ ਝਲੋਰ ਦੇ ਇਲਾਕੇ ਉੱਤੇ ਹਮਲੇ ਕਰਦਾ ਰਹਿੰਦਾ. ਮਾਲਦੇਵ ਨੇ ਹੋਰ ਤਰਾਂ ਹਮੀਰ ਨੂੰ ਕਾਬੂ ਆਉਂਦਾ ਨਾ ਵੇਖਕੇ ਆਪਣੀ ਬੇਟੀ ਦਾ ਨਾਤਾ ਭੇਜਿਆ, ਜੋ ਹਮੀਰ ਨੇ ਮਨਜ਼ੂਰ ਕਰ ਲਿਆ. ਵਿਆਹ ਹੋਣ ਪੁਰ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵਿਆਹੀ ਹੋਈ ਅਤੇ ਵਿਧਵਾ ਹਾਂ. ਹਮੀਰ ਨੇ ਇੱਕ ਵਾਰ ਮਾਲਦੇਵ ਦੀ ਗੈਰ ਹਾਜਿਰੀ ਵਿੱਚ ਉਸਦੇ ਇਲਾਕੇ ਜਾਕੇ ਸਾਰੀ ਫੌਜ ਨੂੰ ਆਪਣੀ ਵੱਲ ਕਰਕੇ ਸਾਰਾ ਸੂਬਾ ਆਪਣੇ ਕਬਜੇ ਕਰ ਲਿਆ।...
ਸੰ. वीर. ਧਾ- ਪਰਾਕ੍ਰਮੀ ਹੋਣਾ, ਸ਼ੂਰਤ੍ਵ ਕਰਨਾ। ੨. ਸੰਗਯਾ- ਮਿਰਚ। ੩. ਕਮਲ ਦੀ ਜੜ। ੪. ਖਸ. ਉਸ਼ੀਰ। ੫. ਪਤਿ. ਭਰਤਾ। ੬. ਪੁਤ੍ਰ। ੭. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਕਵੀਆਂ ਨੇ ਵੀਰ ਰਸ ਦੇ ਚਾਰ ਭੇਦ ਕਲਪੇ ਹਨ-#(ੳ) ਯੁੱਧਵੀਰ- "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ। ਕਰੰ ਲੈ ਕਮਾਣੰ। ਹਣੇ ਬਾਣ ਤਾਣੰ। ਸਭੈ ਬੀਰ ਧਾਏ। ਸਰੋਘੰ ਚਲਾਏ। ਤਬੈ ਤਾਕ ਬਾਣੰ। ਹਣ੍ਯੋ ਏਕ ਜਾਣੁੰ। ਹਰੀਚੰਦ ਮਾਰੇ। ਸੁ ਜੋਧਾ ਲਤਾਰੇ।। (ਵਿਚਿਤ੍ਰ)#(ਅ) ਦਯਾਵੀਰ- "ਜਿਤੇ ਸਰਨਿ ਜੈਹੈਂ। ਤਿਤਯੋ ਰਾਥ ਲੈਹੈਂ ॥ (ਵਿਚਿਤ੍ਰ)#"ਠਾਕੁਰ ਤੁਮ੍ਹ੍ਹ ਸਰਣਾਈ ਆਇਆ, ×××#ਦੁਖ ਨਾਠੇ ਸੁਖ ਸਹਜਿ ਸਮਾਏ,#ਅਨਦ ਅਨਦ ਗੁਣ ਗਾਇਆ,#ਬਾਂਹ ਪਕਰਿ ਕਢਿਲੀਨੇ ਅਪੁਨੇ,#ਗ੍ਰਹਿ ਅੰਧਕੂਪ ਤੇ ਮਾਇਆ,#ਕਹੁ ਨਾਨਕ ਗੁਰਿ ਬੰਧਨ ਕਾਟੇ#ਬਿਛੁਰਤ ਆਨਿ ਮਿਲਾਇਆ." (ਸਾਰ ਮਃ ੫)#(ੲ) ਦਾਨਵੀਰ- "ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ." (ਬਾਵਨ)#ਦੀਨਦਯਾਲੂ ਦਯਾਨਿਧਿ ਦੋਖਨ#ਦੋਖਤ ਹੈ, ਪਰ ਦੇਤ ਨ ਹਾਰੈ." ×××#"ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ,#ਰੋਖ ਰੂਹਾਨ ਕੀ ਰੋਜ਼ੀ ਨ ਟਾਰੈ." (ਅਕਾਲ)#(ਸ) ਧਰਮਵੀਰ- "ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਮਿਰਰੁ ਨ ਦੀਆ॥ (ਵਿਚਿਤ੍ਰ) ੮. ਦੇਵਤਿਆਂ ਦੇ ਗਣ। ੯. ਵ੍ਰਿਹਸਪਤਿਵਾਰ. "ਵੀਰਵਾਰਿ ਵੀਰ ਭਰਮ ਭੁਲਾਏ." (ਬਿਲਾ ਮਃ ੩. ਵਾਰ ੭) ੧੦. ਬਹਾਦੁਰ. ਯੋਧਾ. ਸ਼ੂਰਤ੍ਵ ਵਾਲਾ। ੧੧. ਪੰਜਾਬੀ ਵਿੱਚ ਵੀਰ ਦਾ ਅਰਥ ਭਾਈ ਭੀ ਹੈ। ੧੨. ਦੇਖੋ, ਬੀਰ....
ਸੰਗ੍ਯਾ- ਨਿਸ਼ਾਨ. ਧੁਜਾ। ੨. ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਥਾਣਾ ਬਢਾਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸੁਚਾਨ ਤੋਂ ਸੱਤ ਮੀਲ ਈਸ਼ਾਨ ਕੋਣ ਅਤੇ ਝੋਰੜ ਤੋਂ ਛੀ ਕੋਹ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਂਦੇ ਵਿਰਾਜੇ ਹਨ. ਪਿੰਡ ਦੇ ਲਹਿੰਦੇ ਵੱਲ ਗੁਰਦ੍ਵਾਰਾ ਹੈ. ਰਿਆਸਤ ਪਟਿਆਲੇ ਤੋਂ ੩੨੫ ਰੁਪਯੇ ਸਾਲਾਨਾ ਜਾਗੀਰ ਹੈ. ਪੁਜਾਰੀ ਉਦਾਸੀ ਸਾਧੁ ਹੈ। ੩. ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੪. ਸਿਆਣੇ ਪਿੰਡ (ਜਿਲਾ ਕਰਨਾਲ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਨਾਨਕ ਦੇਵ ਦਾ ਸਿੱਖ ਮਹਾ ਆਤਮਗ੍ਯਾਨੀ ਅਤੇ ਉਪਕਾਰੀ ਸੀ.¹ ਇਹ ਜਗਤਗੁਰੂ ਦੇ ਨਾਲ ਕੁਝ ਕਾਲ ਯਾਤ੍ਰਾ ਵਿੱਚ ਭੀ ਰਿਹਾ ਹੈ. ਇਸ ਦੀ ਔਲਾਦ ਨੇ ਸੰਮਤ ੧੭੫੯ ਵਿੱਚ ਕਲਗੀਧਰ ਤੋਂ ਅਮ੍ਰਿਤ ਛਕਿਆ. ਦਸ਼ਮੇਸ ਦਾ ਬਖ਼ਸ਼ਿਆ ਖੰਡਾ ਹੁਣ ਉਨ੍ਹਾਂ ਪਾਸ ਮੌਜੂਦ ਹੈ। ੫. ਦੇਖੋ, ਝੰਡਾ ਭਾਈ....
ਵਿ- ਭੰਗ (ਭੰਗਾ) ਪੀਣ ਵਾਲਾ. ਭੰਗੜ। ੨. ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦਾ ਮੁਖੀਆ ਸਰਦਾਰ ਛੱਜੂਸਿੰਘ ਪਿੰਡ ਪੰਜਵੜ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਫੇਰ ਸਰਦਾਰ ਹਰੀਸਿੰਘ ਚੌਧਰੀ ਭੂਮਾਸਿੰਘ ਦਾ ਪੁਤ੍ਰ ਢਿੱਲੋਂ ਜੱਟ ਮਾਲਵੇ ਵਿੱਚ ਰੰਗੂ ਪਿੰਡ (ਪਰਗਣੇ ਬਧਣੀ) ਦੇ ਰਹਿਣ ਵਾਲਾ ਜਥੇਦਾਰ ਹੋਇਆ. ਇਹ ਭੰਗ (ਸੁੱਖਾ) ਬਹੁਤ ਪੀਂਦਾ ਅਤੇ ਪਿਆਉਂਦਾ ਸੀ, ਜਿਸ ਤੋਂ ਇਸ ਮਿਸਲ ਦਾ ਨਾਉਂ ਭੰਗੀ ਪੈਗਿਆ. ਭੰਗੀਆਂ ਦੀ ਰਾਜਧਾਨੀ ਪਹਿਲਾਂ ਗਿੱਲਵਾਲੀ ਫੇਰ ਅਮ੍ਰਿਤਸਰ ਸੀ. ਅੰਬਾਲਾ ਜਿਲੇ ਵਿੱਚ ਰਿਆਸਤ ਬੂੜੀਏ ਦੇ ਰਈਸ ਅਤੇ ਦਯਾਲਗੜ੍ਹ ਦੇ ਸਰਦਾਰ, ਅਰ ਫਿਰੋਜਪੁਰ ਜਿਲੇ ਦੇ ਧਰਮ ਸਿੰਘ ਵਾਲੇ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ. ਦੇਖੋ, ਭੰਗੀਆ ਦੀ ਤੋਪ। ੩. ਸੰ. ਜੁਦਾਈ। ੪. ਤਿਰਛਾਪਨ. ਟੇਢ। ੫. ਫ਼ਰੇਬ। ੬. ਏਢੀ ਵਾਣੀ. ਵ੍ਯੰਗ੍ਯ ਭਰੀ ਰਚਨਾ। ੭. ਸੰ. भङ्किन्. ਵਿ- ਟੁੱਟਣ ਵਾਲਾ। ੮. ਨਾਸ਼ ਹੋਣ ਵਾਲਾ। ੯. ਹਾਰਿਆ ਹੋਇਆ। ੧੦. ਖ਼ਾਕਰੋਬ (ਸੜਕ ਅਤੇ ਟੱਟੀ ਸਾਫ ਕਰਨ ਵਾਲਾ) ਭੀ ਭੰਗੀ ਸੱਦੀਦਾ ਹੈ....
ਅ਼. [فیسلہ] ਫ਼ੈਸਲਾ. ਸੰਗ੍ਯਾ- ਨਿਬੇੜਾ. ਵਿਵੇਕ. ਦੋ ਪੱਖਾਂ ਦੀ ਬਾਤ ਦਾ ਨਿਬਟੇਰਾ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਵਿ- ਰਾਜਾ ਜੇਹਾ. ਰਾਜਾ ਯੋਗ੍ਯ। ੨. ਰਜੋਗੁਣਮਈ। ੩. ਸੰਗ੍ਯਾ- ਦੁਰਗਾ. ਦੇਵੀ....
ਸੰਗ੍ਯਾ- ਰਚਨਾ. ਬਨਾਵਟ. "ਜਾਕੇ ਨਿਗਮ ਦੁਧ ਕੇ ਠਾਟਾ." (ਸੋਰ ਕਬੀਰ) ੨. ਸਾਮਾਨ. ਸਾਮਗ੍ਰੀ। ੩. ਸ੍ਵਰਾਂ ਦੀ ਇਸਥਿਤੀ. ਸੱਤ ਸੁਰਾਂ ਦਾ ਆਪਣੇ ਆਪਣੇ ਥਾਂ ਤੇ ਠਹਿਰਨ ਦਾ ਭਾਵ. ਸੰਗੀਤਗ੍ਰੰਥਾਂ ਵਿੱਚ ਇਸੇ ਦਾ ਨਾਉਂ 'ਮੂਰਛਨਾਂ' ਹੈ. ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾਂ ਹੋਇਆ ਕਰਦੀਆਂ ਹਨ.#ਰਾਗਵਿਦ੍ਯਾ ਦੇ ਪੰਡਿਤਾਂ ਨੇ ਸਾਰੇ ਦਸ ਠਾਟ ਕਲਪੇ ਹਨ, ਜਿਨ੍ਹਾਂ ਵਿੱਚ ਸਾਰੇ ਰਾਗ ਗਾਏ ਅਤੇ ਵਜਾਏ ਜਾਂਦੇ ਹਨ.#(ੳ) ਕਲ੍ਯਾਣ ਠਾਟ. ਇਸ ਵਿੱਚ ਮੱਧਮ ਤੋਂ ਬਿਨਾ ਸਾਰੇ ਸ਼ੁੱਧ ਸੁਰ ਹਨ, ਯਥਾ-#ਸ ਰ ਗ ਮੀ ਪ ਧ ਨ.#(ਅ) ਬਿਲਾਵਲ ਠਾਟ. ਇਸ ਵਿੱਚ ਸਾਰੇ ਸ਼ੁੱਧ ਸੁਰ ਹਨ, ਯਥਾ-#ਸ ਰ ਗ ਮ ਪ ਧ ਨ.#(ੲ) ਕਮਾਚ ਠਾਟ. ਇਸ ਵਿੱਚ ਛੀ ਸੁਰ ਸ਼ੁੱਧ, ਅਤੇ ਨਿਸਾਦ ਕੋਮਲ ਹੈ, ਯਥਾ-#ਸ ਰ ਗ ਮ ਪ ਧ ਨਾ.#(ਸ) ਭੈਰਵ ਠਾਟ. ਇਸ ਵਿੱਚ ਪੰਜ ਸ਼ੁੱਧ ਸੁਰ ਅਤੇ ਰਿਸਭ ਧੈਵਤ ਕੋਮਲ ਹਨ, ਯਥਾ-#ਸ ਰਾ ਗ ਮ ਪ ਧਾ ਨ.#(ਹ) ਭੈਰਵੀ ਠਾਟ. ਇਸ ਵਿੱਚ ਤਿੰਨ ਸ਼ੁੱਧ ਸੁਰ ਅਤੇ ਚਾਰ ਕੋਮਲ ਸੁਰ ਹਨ, ਯਥਾ-#ਸ ਰਾ ਗਾ ਮ ਪ ਧਾ ਨਾ.#(ਕ) ਆਸਾਵਰੀ ਠਾਟ. ਇਸ ਵਿੱਚ ਚਾਰ ਸ਼ੁੱਧ ਸੁਰ ਅਤੇ ਤਿੰਨ ਕੋਮਲ ਹਨ, ਯਥਾ-#ਸ ਰ ਗਾ ਮ ਪ ਧਾ ਨਾ.#(ਖ) ਟੋਡੀ ਠਾਟ. ਇਸ ਵਿੱਚ ਤਿੰਨ ਸ਼ੁੱਧ, ਤਿੰਨ ਕੋਮਲ ਅਤੇ ਇੱਕ ਤੀਵ੍ਰ ਸੁਰ ਹੈ, ਯਥਾ-#ਸ ਰਾ ਗਾ ਮੀ ਪ ਧਾ ਨ.#(ਗ) ਪੂਰਬੀ ਠਾਟ. ਇਸ ਵਿੱਚ ਚਾਰ ਸ਼ੁੱਧ, ਦੋ ਕੋਮਲ, ਇੱਕ ਤੀਵ੍ਰ ਸੁਰ ਹੈ, ਯਥਾ-#ਸ ਰਾ ਗ ਮੀ ਪ ਧਾ ਨ. (ਘ) ਮਾਰਵਾ ਅਥਵਾ ਮਾਰੂ ਠਾਟ. ਇਸ ਵਿੱਚ ਪੰਜ ਸੁਰ ਸ਼ੁੱਧ, ਇੱਕ ਕੋਮਲ, ਇੱਕ ਤੀਵ੍ਰ ਹੈ, ਯਥਾ-#ਸ ਰਾ ਗ ਮੀ ਪ ਧ ਨ. (ਙ) ਕਾਫੀ ਠਾਟ. ਇਸ ਵਿੱਚ ਪੰਜ ਸ਼ੁੱਧ ਅਤੇ ਦੋ ਕੋਮਲ ਸੁਰ ਹਨ, ਯਥਾ-#ਸ ਰ ਗਾ ਮ ਪ ਧ ਨਾ#ਰਾਗ ਹੋਯਾ ਦੂਰ ਸੁਰ ਕਿਸੇ ਦਾ ਨਾ ਰਿਹਾ ਠੀਕ#ਤਾਲੋਂ ਸਭ ਘੁੱਥੇ ਭਾਰੀ ਰਾਮਰੌਲਾ ਪਾਯਾ ਹੈ,#ਗ੍ਰਾਮ ਗ੍ਰਾਮ ਵਿੱਚ ਨਾ ਮਿਲੰਦਾ ਇੱਕ ਦੂਜੇ ਸੰਗ#ਤਾਨ ਖੋਇ ਬੈਠੇ ਲਯਨਾਮ ਵਿਸਰਾਯਾ ਹੈ,#ਰੰਗਭੂਮਿ ਭਾਰਤ ਦੀ ਮੂਰਛਨਾ ਦਸ਼ਾ ਦੇਖ#ਕਰਤਾਰ ਬਾਬਾ ਗੁਰੁਨਾਨਕ ਪਠਾਯਾ ਹੈ,#ਅਬਲਾ ਲੁਕਾਈ ਤਾਂਈਂ ਮਰਦਾਨਾ ਸਾਜ ਸੰਗ#ਠਾਟ ਇੱਕ ਕਰਨ ਜਹਾਨ ਵਿੱਚ ਆਯਾ ਹੈ.#੪. ਸ੍ਵਰ ਮੇਲਨ. ਸੁਰਾਂ ਦਾ ਮਿਲਾਪ। ੫. ਸ਼ੋਭਾ। ੬. ਦ੍ਰਿੜ੍ਹ ਸੰਕਲਪ। ੭. ਆਡੰਬਰ. ਦਿਖਾਵਾ....
ਦੇਖੋ, ਸਹਰ....
ਦੇਖੋ, ਰੌਨਕ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)...
ਅ਼. [حکوُمت] ਹ਼ੁਕੂਮਤ. ਸੰਗ੍ਯਾ- ਹੁਕਮ (ਆਗ੍ਯਾ) ਕਰਨ ਦੀ ਕ੍ਰਿਯਾ। ਬਾਦਸ਼ਾਹੀ....
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....
ਦੇਖੋ, ਨਿਰਭਯ. "ਨਿਰਭੈ ਹੋਇ ਭਜੀਐ ਭਗਵਾਨੁ." (ਸਾਰ ਨਾਮਦੇਵ) "ਬਿਚਰਤੇ ਨਿਰਭ੍ਯੰ ਸਤ੍ਰਸੈਨਾ." (ਸਹਸ ਮਃ ਪ)...
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਵਿ- ਤਪਾਇਆ. ਦੁਖੀ ਕੀਤਾ. "ਕਈ ਜੁਗ ਤਿਨੀ ਤਨ ਤਾਇਆ." (ਚੰਡੀ ੧) ੨. ਤਪਿਆ ਹੋਇਆ. "ਸਿਮਰਿ ਚਰਣਾਰ ਬਿੰਦ ਸੀਤਲ ਹੋ ਤਾਇਆ." (ਬਿਲਾ ਮਃ ੫) ੩. ਸੰਗ੍ਯਾ- ਪਿਤਾ ਦਾ ਵਡਾ ਭਾਈ. ਤਾਤ....
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਸੰਗ੍ਯਾ- ਕੰਡੇਦਾਰ ਮੋੜ੍ਹੀ। ੨. ਰਾਤ ਨੂੰ ਸੁੱਤੇ ਪਏ ਵੈਰੀ ਪੁਰ ਛਿਪਕੇ ਕੀਤਾ ਥਾਵਾ. ਸ਼ਭਖ਼ੂੰ. "ਮਾਰੈਂ ਛਾਪਾ ਰਾਤ ਕੋ ਜੰਗਲ ਮੇ ਸੇ ਆਇ." (ਪੰਪ੍ਰ) ੩. ਛਾਪਣ ਮੁਦ੍ਰਿਤ ਕਰਨ) ਦੀ ਕਲਾ. ਮੁਦ੍ਰਾਯੰਤ੍ਰ. Printing Press. ਸਭ ਤੋਂ ਪਹਿਲਾਂ ਛਾਪਣ ਦੀ ਵਿਦ੍ਯਾ ਚੀਨੀਆਂ ਨੇ ਕੱਢੀ, ਫੇਰ ਸਨ ੧੪੨੦ ਤੋਂ ੧੪੩੮ ਦੇ ਵਿਚਕਾਰ ਹੌਲੈਂਡ ਅਤੇ ਜਰਮਨੀ ਦੇ ਵਿਦ੍ਵਾਨਾਂ ਨੇ ਇਸ ਨੂੰ ਤਰੱਕ਼ੀ ਦਿੱਤੀ. ਇੰਗਲੈਂਡ ਵਿੱਚ ਇਸ ਦਾ ਪ੍ਰਚਾਰ ੧੪੭੪ ਵਿੱਚ ਹੋਇਆ. ਭਾਰਤ ਵਿੱਚ ਪੁਰਤਗਾਲੀਆਂ ਨੇ ਈਸਵੀ ਸਤਾਰਵੀਂ ਸਦੀ ਵਿੱਚ ਗੋਆ ਨਗਰ ਵਿੱਚ ਛਾਪੇਖ਼ਾਨਾ ਖੋਲਿਆ. ਪੰਜਾਬ ਵਿੱਚ ਮੁਦ੍ਰਾਯੰਤ੍ਰ ਸਨ ੧੮੪੯ ਵਿੱਚ ਲਹੌਰ ਕ਼ਾਇਮ ਹੋਇਆ. ਸਮੇਂ ਦੇ ਫੇਰ ਨਾਲ ਛਾਪਾ ਭੀ ਆਪਣੀ ਸ਼ਕਲ ਬਦਲਦਾ ਆਇਆ ਹੈ. ਹੁਣ ਟਾਈਪ ਫ਼ੌਂਡਰੀ (Type Foundry) ਵਿੱਚ ਢਲੇ ਅਕ੍ਸ਼੍ਰ ਅਨੇਕ ਪ੍ਰਕਾਰ ਦੇ ਬਹੁਤ ਮਨੋਹਰ ਦੇਖੀਦੇ ਹਨ ਗੁਰਮੁਖੀ ਦਾ ਟਾਈਪ ਸਭ ਤੋਂ ਪਹਿਲਾਂ ਲੁਧਿਆਨੇ ਦੇ ਮਿਸ਼ਨਰੀਆਂ ਨੇ ਬਣਾਇਆ, ਫੇਰ ਲਹੌਰ ਨਿਵਾਸੀ ਭਾਈ ਹੀਰਾਨੰਦ ਮਰਵਾਹਾ ਖਤ੍ਰੀ ਨੇ ਸੁਡੌਲ ਅੱਖਰ ਸਨ ੧੮੮੭ ਵਿੱਚ ਢਲਵਾਏ. ਸ਼੍ਰੀ ਗੁਰੂ ਗ੍ਰੰਥ ਸਾਹਿਬ ਛੋਟੇ ਆਕਾਰ ਦਾ ਪੰਜ ਜਿਲਦਾਂ ਵਿੱਚ ਸਭ ਤੋਂ ਪਹਿਲਾਂ ਟਾਈਪ ਦੇ ਅੱਖਰਾਂ ਵਿੱਚ ਹੀਰਾਨੰਦ ਨੇ ਹੀ ਸੰਮਤ ਨਾਨਕਸ਼ਾਹੀ ੪੨੦ ਵਿੱਚ ਛਾਪਿਆ ਹੈ. ਹੁਣ ਗੁਰਮੁਖੀ ਦਾ ਟਾਈਪ ਕਈ ਤਰਾਂ ਦਾ ਮਨੋਹਰ ਬਣ ਗਿਆ ਹੈ ਅਤੇ ਇਸ ਦੀਆਂ ਕਈ ਫ਼ੌਂਡਰੀਆਂ ਪੰਜਾਬ ਵਿੱਚ ਦੇਖੀਦੀਆਂ ਹਨ। ੪. ਛਾਪਣ ਦਾ ਕਰਮ। ੫. ਉਥਾਰਾ. ਸੁੱਤੇ ਹੋਏ ਆਦਮੀ ਨੂੰ ਆਇਆ ਦਾਬਾ. "ਸਭੁ ਜਗ ਦਬਿਆ ਛਾਪੈ." (ਮਲਾ ਅਃ ਮਃ ੧) ਦੇਖੋ, ਉਥਾਰਾ। ੬. ਸੰਖ ਚਕ੍ਰ ਆਦਿਕ ਵਿਸਨੁ ਦੇ ਚਿੰਨ੍ਹ ਤਪਾਕੇ ਸ਼ਰੀਰ ਪੁਰ ਲਾਉਣ ਦੀ ਕ੍ਰਿਯਾ. "ਭਾਵੈ ਜਾਇ ਦ੍ਵਾਰਿਕਾ ਦਗਧ ਦੇਹ ਕਰੈ ਛਾਪਾ." (ਕਵਿ ੫੨)...
ਅ. [قتل] ਸੰਗਯਾ- ਵਧ. ਹਤਯਾ, ਹਿੰਸਾ....
ਦੇਖੋ, ਮਹਤਾਬ....
ਮੁਸ਼ਕਲ ਨਾਲ. ਦੇਖੋ, ਮਸਾਂ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਸੰਗ੍ਯਾ- ਸਮਾਪਤਿ. ਅੰਤ. "ਜਬਹਿ ਗ੍ਰੰਥ ਕੋ ਪਾਯੋ ਭੋਗ." (ਗੁਪ੍ਰਸੂ) ੨. ਸੰ. (ਭੁਜ੍ ਧ- ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। ੩. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. "ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ." (ਆਸਾ ਮਃ ੫) ੪. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। ੫. ਸੱਪ ਦਾ ਫਣ. "ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ." (ਗੁਪ੍ਰਸੂ) ੬. ਧਨ। ੭. ਸੁਖ. ਆਨੰਦ। ੮. ਭੋਜਨ. "ਜਿਉ ਮਹਾ ਖਧਿਆਰਥਿ ਭੋਗ." (ਬਿਲਾ ਅਃ ਮਃ ੫) ੯. ਦੇਹ. ਸ਼ਰੀਰ। ੧੦. ਦੇਵਤਾ ਨੂੰ ਅਰਪਿਆ ਪ੍ਰਸਾਦ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰਗ੍ਯਾ- ਨਮੀ. ਤਰਾਵਤ. ਗਿੱਲਾਪਨ। ੨. ਇੱਕ ਜੱਟ ਗੋਤ੍ਰ। ੩. ਗਿੱਲ ਜਾਤਿ ਦੇ ਵਸਾਏ ਅਨੇਕ ਪਿੰਡ. ਦੇਖੋ, ਗਿੱਲ ਕਲਾਂ।...
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਫ਼ਾ. [گُلاب] ਸੰਗ੍ਯਾ- ਸ੍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ....
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ....
ਦੇਖੋ, ਦੀਬਾਨ. "ਸਭਨਾ ਦੀਵਾਨ ਦਇਆਲਾ." (ਵਡ ਮਃ ੩) ੨. ਗ਼ਜ਼ਲਾਂ ਦਾ ਸਮੁਦਾਯ ਹੋਵੇ ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ....
ਇਹ ਬੈਸਾਖੀਮੱਲ ਦਾ ਪੁਤ੍ਰ ਸਹਜਧਾਰੀ ਸਿੱਖ ਕੁਲੀਨ ਖਤ੍ਰੀ ਵਡਾ ਯੋਧਾ ਸੀ. ਪਹਿਲਾਂ ਸਾਹਿਬ ਸਿੰਘ ਗੁਜਰਾਤੀਏ ਪਾਸ ਫੌਜੀ ਅਫਸਰ ਸੀ, ਇਸ ਦੀ ਵੀਰਤਾ ਅਰ ਦਿਲੇਰੀ ਦੇਖਕੇ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੬੪ ਵਿੱਚ ਇਸ ਨੂੰ ਆਪਣੀ ਫੌਜ ਦਾ ਜਰਨੈਲ ਥਾਪਿਆ, ਮੁਹਕਮ ਚੰਦ ਨੇ ਬਹੁਤ ਜੰਗਾਂ ਵਿੱਚ ਫਤੇ ਹਾਸਿਲ ਕੀਤੀ ਅਰ ਮਹਾਰਾਜਾ ਤੋਂ ਜਲੰਧਰ ਅਤੇ ਫਲੌਰ ਜਾਗੀਰ ਅਰ "ਦੀਵਾਨ" ਪਦਵੀ ਪ੍ਰਾਪਤ ਕੀਤੀ. ੧੫. ਕੱਤਕ ਸੰਮਤ ੧੮੭੧ (ਸਨ ੧੮੧੪) ਨੂੰ ਇਸ ਰਾਜਭਗਤ ਵੀਰ ਦਾ ਫਲੌਰ ਦੇਹਾਂਤ ਹੋਇਆ. ਫਲੌਰ ਦਾ ਕਿਲਾ ਜੋ ਦਰਿਆ ਸਤਲੁਜ ਦੇ ਕਿਨਾਰੇ ਹੈ, ਮੁਹਕਮਚੰਦ ਦਾ ਬਣਾਇਆ ਹੋਇਆ ਹੈ. ਇਸ ਦੀ ਔਲਾਦ ਹੁਣ ਕੁੰਜਾਹ (ਜਿਲਾ ਗੁਜਰਾਤ) ਵਿੱਚ ਰਹਿਂਦੀ ਹੈ. ਇਸ ਦਾ ਪੁਤ੍ਰ ਮੋਤੀਰਾਮ ਭੀ ਲਹੌਰ ਦਰਬਾਰ ਦਾ ਆਲਾ ਅਹਿਲਕਾਰ ਰਿਹਾ. ਦੇਖੋ, ਮੋਤੀਰਾਮ....
ਦੇਖੋ, ਮਹਾਰਾਜ....
ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)...
ਅੰ. General. ਫ਼ੌਜ ਦਾ ਵਡਾ ਸਰਦਾਰ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਦੇਖੋ, ਖਰਾਜ. "ਖਿਰਾਜ ਨਾ ਮਾਲ." (ਗਉ ਰਵਿਦਾਸ) "ਗਨੀਮੁਲ ਖਿਰਾਜ ਹੈ." (ਜਾਪੁ)...
ਅ਼. [وصوُل] ਵਸੂਲ. ਸੰਗ੍ਯਾ- ਪਹੁਁਚਣ ਦਾ ਭਾਵ। ੨. ਹਾਸਿਲ ਕਰਨ ਦੀ ਕ੍ਰਿਯਾ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਦੇਖੋ, ਸਤਦ੍ਰਵ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਫ਼ਾ. [واپِس] ਵਿ- ਹਟਿਆ ਹੋਇਆ. ਲੌਟਿਆ ਹੋਇਆ। ੨. ਕ੍ਰਿ. ਵਿ- ਪਿੱਛੇ....
ਪ੍ਰਦਾਨ ਕਰਾਇਆ. ਦਿਲਵਾਇਆ। ੨. ਦੇਵਯੂ (ਪਵਿਤ੍ਰ- ਧਾਰਮਿਕ) ਕੀਤਾ. "ਕਰਤੈ ਪੁਰਖਿ ਤਾਲੁ ਦਿਵਾਯਾ." (ਸੋਰ ਮਃ ੫) ਕਰਤਾਰ ਨੇ ਅਮ੍ਰਿਤਸਰ ਪਵਿਤ੍ਰ ਅਸਥਾਨ ਕੀਤਾ ਹੈ....
ਸੰ. ਪ੍ਰਤ੍ਯਯ ਸੰਗ੍ਯਾ- ਪ੍ਰਮਾਣ. ਸਬੂਤ। ੨. ਖੋਜ. ਭਾਲ। ੩. ਖ਼ਬਰ. ਸੁਧ। ੪. ਚਿੰਨ੍ਹ. ਨਿਸ਼ਾਨ। ੫. ਲਕ੍ਸ਼੍ਣ। ੬. ਦੇਖੋ, ਪੱਤਾ।...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. दानिन. ਵਿ- ਦਾਨ ਦੇਣ ਵਾਲਾ. "ਉਰਵਾਰਿ ਪਾਰਿ ਸਭ ਏਕੋ ਦਾਨੀ." (ਗਉ ਕਬੀਰ) ਲੋਕ ਪਰਲੋਕ ਵਿੱਚ ਇੱਕੋ ਦਾਤਾ ਹੈ। ੨. ਫ਼ਾ. [دانی] ਤੂੰ ਜਾਣਦਾ ਹੈਂ. "ਤਹਕੀਕ ਦਿਲ ਦਾਨੀ." (ਤਿਲੰ ਮਃ ੧) ਜੇ ਇਹ ਦੂਜੇ ਸ਼ਬਦ ਦੇ ਅੰਤ ਆਵੇ, ਤਦ ਜਾਣਨ ਦਾ ਅਰਥ ਦਿੰਦਾ ਹੈ, ਜੈਸੇ- ਸਖ਼ੁਨਦਾਨੀ, ਰਾਜ਼ਦਾਨੀ ਆਦਿ। ੪. ਦੂਜੇ ਸ਼ਬਦ ਦੇ ਅੰਤ ਆਕੇ ਇਸ ਦਾ ਅਰਥ ਰੱਖਣ (ਧਾਰਨ) ਵਾਲੀ ਅਰਥ ਭੀ ਹੋਇਆ ਕਰਦਾ ਹੈ, ਜਿਵੇਂ- ਸੁਰਮੇਦਾਨੀ, ਗੁਲਾਬਦਾਨੀ ਆਦਿ....
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਅ਼. [ترّقی] ਸੰਗ੍ਯਾ- ਰਕ਼ੀ (ਉੱਪਰ ਚੜ੍ਹਨ) ਦਾ ਭਾਵ. ਵ੍ਰਿੱਧੀ. ਉਂਨਤੀ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਸੰਗ੍ਯਾ- ਕੂਪ. ਖੂਹਾ "ਤੇ ਬਿਖਿਆ ਕੇ ਖੂਹ." (ਸਾਰ ਮਃ ੫) "ਅੰਤਰਿ ਖੂਹਟਾ ਅੰਮ੍ਰਿਤੁ ਭਰਿਆ." (ਵਡ ਛੰਤ ਮਃ ੩)...
ਫ਼ਾ. [دوُراندیش] ਵਿ- ਦੂਰਦਰਸ਼ੀ. ਦੂਰ ਦੀ ਸੋਚਣ ਵਾਲਾ....
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਅ਼. [ضبط] ਜਬਤ਼. ਸੰਗ੍ਯਾ- ਅਧਿਕਾਰ ਵਿੱਚ ਲੈਣਾ. ਕਿਸੇ ਦੀ ਵਸਤੁ ਨੂੰ ਆਪਣੇ ਕ਼ਬਜੇ ਕਰਨਾ। ੨. ਨਿਗ੍ਰਹ. ਰੋਕਣ ਦਾ ਭਾਵ। ੩. ਰੋਬਦਾਬ। ੪. ਪ੍ਰਬੰਧ....
ਫ਼ਾ. [آمدن] ਕ੍ਰਿ- ਆਉਣਾ. ਆਗਮਨ। ੨. ਸੰਗ੍ਯਾ- ਆਮਦਨ. ਆਮਦਨੀ....
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਅ਼. [وزیر] ਵਜ਼ੀਰ. ਸੰਗ੍ਯਾ- ਮੰਤ੍ਰੀ. ਅਮਾਤ੍ਯ. "ਆਪੇ ਸਾਹਿਬੁ, ਆਪਿ ਵਜੀਰੁ." (ਗਉ ਮਃ ੩) ਦੇਖੋ, ਮੰਤ੍ਰੀ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਅ਼. [غدر] ਗ਼ਦਰ. ਸੰਗ੍ਯਾ- ਬੇਵਫ਼ਾਈ। ੨. ਹਿਲਚਲ। ੩. ਉਪਦ੍ਰਵ। ੪. ਵਿਦ੍ਰੋਹ. ਬਗ਼ਾਵਤ। ੫. ਦੇਖੋ, ਚੌਦਹ ਦਾ ਗਦਰ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਦੇਖੋ, ਖਤਾਬ....
ਸੰਗ੍ਯਾ- ਫੌਜੀਆਂ ਦੀ ਸਲਾਮ. ੨. ਲਾੜੇ ਲਾੜੀ ਦੀ ਸਲਾਮਤੀ ਲਈ ਸਰਕੁਰਬਾਨੀ (ਸਿਰ ਵਾਰਨੇ) ਦੀ ਰਸਮ। ੩. ਵਿ- ਸਲਾਮ ਕਰਨ ਵਾਲਾ। ੪. ਖ਼ੁਸ਼ਾਮਦੀ....
ਖੇਲਦਾ ਹੋਇਆ. ਖੇਲਤ. "ਖਿਲਤ ਅਖੇਟਕ ਇਹਠਾਂ ਆਯੋ." (ਚਰਿਤ੍ਰ ੧੦੩) ੨. ਅ਼. [خِلعت] ਖ਼ਿਲਅ਼ਤ. ਸੰਗ੍ਯਾ- ਸ਼ਰੀਰ ਉੱਤੋਂ ਉਤਾਰਣ ਦੀ ਕ੍ਰਿਯਾ. ਪੁਰਾਣੇ ਸਮੇਂ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਵਸਤ੍ਰ ਉਤਾਰਕੇ ਬਖ਼ਸ਼ ਦਿੰਦੇ ਸਨ, ਇਸ ਤੋਂ ਖਿਲਤ ਦਾ ਅਰਥ ਸਨਮਾਨ ਦੀ ਪੋਸ਼ਾਕ ਹੋ ਗਿਆ ਹੈ। ੩. ਲਿਬਾਸ. ਪੋਸ਼ਾਕ। ੪. ਬਾਦਸ਼ਾਹ ਵੱਲੋਂ ਮਿਲੀ ਪੋਸ਼ਾਕ, ਜੋ ਸਨਮਾਨ ਦਾ ਚਿੰਨ੍ਹ ਹੈ। ੫. ਅ਼. [خِلط] ਖ਼ਿਲਤ਼. ਮਿਲੀ ਹੋਈ ਵਸ੍ਤੁ। ੬. ਸ਼ਰੀਰ ਵਿੱਚ ਮਿਲੇ ਹੋਏ ਤਤ੍ਵ- ਵਾਤ, ਪਿੱਤ, ਕਫ. ਯੂਨਾਨੀ ਹਿਕਮਤ ਵਾਲਿਆਂ ਨੇ ਚਾਰ ਖਿਲਤ ਮੰਨੇ ਹਨ. ਖ਼ੂਨ [خوُن] ਲਹੂ, ਸਫ਼ਰਾ [صفرا] ਪਿੱਤ, ਬਲਗ਼ਮ [بلغم] ਕਫ, ਸੌਦਾ [سوَدا] ਲਹੂ ਪਿੱਤ ਅਤੇ ਕਫ਼ ਦੇ ਜਲਜਾਣ ਤੋਂ ਜੋ ਸਿਆਹ ਮਾਦਾ ਬਣ ਜਾਂਦਾ ਹੈ, ਉਹ ਸੌਦਾ ਹੈ. ਇਸ ਨੂੰ ਬਾਦੀ (ਵਾਤ) ਸਮਝੋ....
ਅ਼. [مُتبنّٰے] ਸੰਗ੍ਯਾ- ਇਬਨ (ਬੇਟਾ) ਬਣਾਇਆ ਹੋਇਆ. ਗੋਦੀ ਲਿਆ ਪੁਤ੍ਰ....
[سند] ਸੰਗ੍ਯਾ- ਪੱਟਾ. ਵਸੀਕਾ। ੨. ਸਿਫ਼ਾਰਿਸ਼ਨਾਮਾ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਰਾਣੀ ਚੰਦਕੌਰ ਦੇ ਉਦਰ ਤੋਂ ਰਾਜਾ ਪਹਾੜਸਿੰਘ ਫਰੀਦਕੋਟਪਤਿ ਦਾ ਸੁਪੁਤ੍ਰ. ਇਹ ਆਪਣੇ ਸਮੇਂ ਵਡਾ ਧਰਮਾਤਮਾ ਅਤੇ ਜਤੀ ਹੋਇਆ ਹੈ. ਇਸ ਨੇ ਪਰਇਸਤ੍ਰੀ ਵੱਲ ਕਦੇ ਬੁਰੀ ਨਜਰ ਨਾਲ ਨਹੀਂ ਤੱਕਿਆ ਸੀ. ਫਰੀਦਕੋਟ ਦੇ ਤੋਸ਼ੇਖ਼ਾਨੇ ਇਸ ਦੀ ਕੱਛ ਹੁਣ ਭੀ ਰੱਖੀ ਹੋਈ ਹੈ, ਜਿਸ ਦਾ ਨਾਲਾ ਪ੍ਰਸੂਤ ਦੀ ਪੀੜਾ ਵੇਲੇ ਲੋਕੀਂ ਧੋਕੇ ਪਿਆਉਂਦੇ ਹਨ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਅਜੇਹਾ ਕਰਨ ਤੋਂ ਬੱਚਾ ਬਿਨਾ ਕਲੇਸ਼ ਦਿੱਤੇ ਪੈਦਾ ਹੋ ਜਾਂਦਾ ਹੈ. ਦੇਖੋ, ਫਰੀਦਕੋਟ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਸੰਗ੍ਯਾ- ਸਿਖ੍ਯਾ ਧਾਰਨ ਕੀ ਕ੍ਰਿਯਾ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਧਤਿ. "ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ." (ਭਾਗੁ) "ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ." (ਗੁਪ੍ਰਸੂ) ਦੇਖੋ, ਸਿੱਖਧਰਮ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਕੁਰੁ ਰਾਜਾ ਦੇ ਨਾਉਂ ਤੋਂ ਇੱਕ ਇਲਾਕਾ, ਜੋ ਘੱਗਰ ਨਦੀ ਦੇ ਉੱਤਰ ਅਤੇ ਸਰਸ੍ਵਤੀ ਦੇ ਦੱਖਣ ਹੈ. ਇਸ ਦਾ ਪ੍ਰਮਾਣ ਬਾਰਾਂ ਯੋਜਨ ਹੈ. ਇਸ ਵਿੱਚ ੩੬੫ ਤੀਰਥ ਲਿਖੇ ਹਨ. ਕੁਰੁਕ੍ਸ਼ੇਤ੍ਰ ਦਾ ਜਿਕਰ ਰਿਗਵੇਦ ਵਿੱਚ ਭੀ ਦੇਖੀਦਾ ਹੈ. ਮਹਾਭਾਰਤ ਦੇ ਸ਼ਲ੍ਯ ਪਰਵ ਦੇ ੫੩ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਕੁਰੁ ਰਾਜਰਿਖੀ ਨੇ ਇਸ ਥਾਂ ਕਰ੍ਸਣ ਕੀਤਾ ਹੈ, ਜਿਸ ਕਾਰਣ ਕੁਰੁਕ੍ਸ਼ੇਤ੍ਰ ਨਾਉਂ ਹੋਇਆ ਹੈ. ਕਰ੍ਸਣ ਦਾ ਅਰਥ ਹਲ ਵਾਹੁਣਾ ਹੈ. ਯਗ੍ਯ ਲਈ ਜ਼ਮੀਨ ਸਾਫ ਕਰਨ ਵਾਸਤੇ ਰਾਜੇ ਆਪ ਹਲ ਵਾਹਿਆ ਕਰਦੇ ਸਨ.#ਕੌਰਵ ਪਾਂਡਵਾਂ ਦਾ ਯੁੱਧ ਇਸੇ ਥਾਂ ਹੋਇਆ ਹੈ. ਇਸ ਥਾਂ ਭਾਰਤ ਦੇ ਹੋਰ ਭੀ ਵਡੇ ਵਡੇ ਜੰਗ ਹੋਏ ਹਨ. ਕੁਰੁਕ੍ਸ਼ੇਤ੍ਰ ਹੁਣ ਈ. ਆਈ. ਰੇਲਵੇ ਦਾ ਸਟੇਸ਼ਨ ਹੈ, ਅਤੇ ਇਸ ਦਾ ਰਕਬਾ ਅੰਬਾਲਾ ਅਤੇ ਕਰਨਾਲ ਦੇ ਜਿਲੇ ਵਿੱਚ ਹੈ.#ਕੁਰੁਕ੍ਸ਼ੇਤ੍ਰਵਾਸੀ ਇਹ ਭੀ ਕਹਿੰਦੇ ਹਨ ਕਿ ਜਦ ਵਿਸਨੁ ਨੇ ਮਧੁ ਕੈਟਭ ਦੈਤ ਮਾਰੇ, ਤਦ ਉਨ੍ਹਾਂ ਦੀ ਮਿੰਜ (ਮਿੱਝ) ਸਾਰੇ ਜਲ ਪੁਰ ਫੈਲ ਗਈ, ਪਰ ੪੮ ਕੋਸ ਵਿੱਚ ਵਿਸਨੁ ਦੀ ਚੌਕੜੀ ਲਗੀ ਹੋਈ ਸੀ, ਇਸ ਕਰਕੇ ਇਸ ਥਾਂ ਮਿੰਜ ਨਹੀਂ ਆਈ, ਜਿਸ ਕਾਰਣ ਇਹ ਪਰਮ ਪਵਿਤ੍ਰ ਭੂਮਿ ਹੈ. ਕੁਰੁਕ੍ਸ਼ੇਤ੍ਰ ਦੇ ਗੁਰਦ੍ਵਾਰਿਆਂ ਬਾਬਤ ਦੇਖੋ, ਥਨੇਸਰ ਸ਼ਬਦ....
ਸੰਗ੍ਯਾ- ਅਸਥਾਨ. ਥਾਂ. "ਥਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੨. ਬੁਣੇਹੋਏ ਕੋਰੇ ਵਸਤ੍ਰ ਦਾ ਤਹਿ ਕੀਤਾ ਟੁਕੜਾ....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਸੰਗ੍ਯਾ- ਮੜ੍ਹੀ। ੨. ਦੇਖੋ, ਸਮਾਧਿ....
ਸੰ. ਸੰਗ੍ਯਾ- ਥਾਪਣਾ. ਠਹਿਰਾਉਣਾ. ਕਾਇਮ ਕਰਨਾ. ਰੱਖਣਾ. ਧਾਰਨਾ....
ਸੰਗ੍ਯਾ- ਨਿਤ੍ਯਨਿਯਮ. ਨਿੱਤਨੇਮ। ੨. ਅੰਨ ਆਦਿਕ ਦਾਨ ਦੇ ਨਿੱਤਹੋਣ ਦਾ ਭਾਵ। ੩. ਵਿ- ਸਦਾ ਵ੍ਰਤ (ਨਿਯਮ) ਧਾਰਨ ਵਾਲਾ....
ਦੇਖੋ, ਮਰਣ. "ਮਰਨ ਜੀਵਨ ਕੀ ਸੰਕਾ ਨਾਸੀ." (ਪ੍ਰਭਾ ਕਬੀਰ)...
ਰਾਣੀ ਇੰਦ ਕੌਰ ਦੇ ਉਦਰ ਤੋਂ ਰਾਜਾ ਵਜੀਰ ਸਿੰਘ ਫਰੀਦਕੋਟ ਪਤਿ ਦਾ ਪੁਤ੍ਰ, ਜਿਸ ਦਾ ਜਨਮ ਮਾਘ ਸੰਮਤ ੧੮੯੮ ਵਿੱਚ ਹੋਇਆ. ਦੇਖੋ, ਫਰੀਦਕੋਟ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਰਾਜੇ ਦੀ ਇਸਤ੍ਰੀ, ਰਾਗ੍ਯੀ। ੨. ਰਾਣੇ ਦੀ ਪਤਨੀ।...
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ....
ਸੰਗ੍ਯਾ- ਮਘਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਦਾ ਮਹੀਨਾ। ੨. ਇੱਕ ਪ੍ਰਸਿੱਧ ਕਵਿ, ਜੋ ਦੱਤਕ ਦਾ ਪੁਤ੍ਰ "ਸ਼ਿਸ਼ੁਪਾਲਵਧ" ਕਾਵ੍ਯ ਦਾ ਕਰਤਾ ਹੋਇਆ ਹੈ.¹ ਦੇਖੋ, ਖਟਕਾਵ੍ਯ। ੩. ਮਗਧ ਦੇਸ਼ ਨੂੰ ਭੀ ਕਈ ਕਵੀਆਂ ਨੇ ਮਾਘ ਲਿਖਿਆ ਹੈ. "ਮਾਘ ਦੇਸ ਕੇ ਮਘੇਲੇ." (ਅਕਾਲ)...
ਦੇਖੋ, ਸੁਦਿ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਅ਼. [سادت] ਬਹੁ ਵਚਨ ਸਾਯਦ ਦਾ. ਸਰਦਾਰ ਲੋਕ। ੨. ਅ਼. [سعادت] ਸਆ਼ਦਤ. ਖ਼ੁਸ਼ਨਸੀਬੀ. ਨੇਕਬਖ਼ਤੀ....
ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ....
ਫ਼ਾ. [ہِند] ਸਿੰਧੁ ਸ਼ਬਦ ਤੋਂ ਫ਼ਾਰਸ ਨਿਵਾਸੀਆਂ ਨੇ ਹਿੰਦ ਬਣਾ ਦਿੱਤਾ ਹੈ. ਸ ਦਾ ਬਦਲ ਹ ਵਿੱਚ ਹੋ ਗਿਆ ਹੈ. ਸਿੰਧੁ ਨਦ ਤੋਂ ਸਾਰੇ ਦੇਸ਼ (ਭਾਰਤ) ਦਾ ਨਾਉਂ, ਹਿੰਦ ਹੋ ਗਿਆ ਹੈ. ਦੇਖੋ, ਹਿੰਦੁਸਤਾਨ....
ਗੁਣਾਂ ਨਾਲ. ਗੁਣਾਂ ਕਰਕੇ. "ਅਵਗੁਣ ਗੁਣੀ ਬਖਸਾਇਆ." (ਆਸਾ ਅਃ ਮਃ ੩) ੨. गुणिन् ਗੁਣ ਵਾਲਾ. ਸਿਫਤ ਵਾਲਾ. "ਗੁਣ ਕਹਿ ਗੁਣੀ ਸਮਾਏ." (ਸੋਰ ਮਃ ੩) ੩. ਚਿੱਲੇ ਵਾਲਾ। ੪. ਸੰਗ੍ਯਾ- ਕਮਾਨ. ਧਨੁਖ....
ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹...
ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination....
ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗ੍ਯਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ ੧੬੨੧ ਵਿੱਚ ਤੁੰਗ ਗੁਮਟਾਲਾ ਸੁਲਤਾਨਵਿੰਡ ਪਿਡਾਂ ਪਾਸ ਪਹਿਲਾਂ ਇੱਕ ਤਾਲ ਖੁਦਵਾਇਆ, ਜੋ ਸ਼੍ਰੀ ਗੁਰੂ ਅਰਜਨ ਦੇਵ ਨੇ ਸੰਮਤ ੧੬੪੫ ਵਿੱਚ ਪੂਰਾ ਕੀਤਾ ਅਤੇ ਨਾਉਂ ਸੰਤੋਖਸਰ ਰੱਖਿਆ.#ਫੇਰ ਸੰਮਤ ੧੬੩੧ ਵਿੱਚ ਤੀਜੇ ਸਤਿਗੁਰੂ ਜੀ ਦੀ ਆਗ੍ਯਾ ਨਾਲ ਇੱਕ ਪਿੰਡ ਬੰਨ੍ਹਿਆ, ਜਿਸ ਦਾ ਨਾਉਂ "ਗੁਰੂ ਕਾ ਚੱਕ" ਥਾਪਿਆ ਅਤੇ ਆਪਣੇ ਰਹਿਣ ਲਈ ਮਕਾਨ ਬਣਵਾਏ, ਜੋ ਗੁਰੂ ਕੇ ਮਹਿਲ ਨਾਉਂ ਤੋਂ ਪ੍ਰਸਿੱਧ ਹਨ, ਅਤੇ ਉਸ ਦੇ ਚੜ੍ਹਦੇ ਪਾਸੇ ਦੁਖਭੰਜਨੀ ਬੇਰੀ ਪਾਸ ਸੰਮਤ ੧੬੩੪ ਵਿੱਚ ਤਾਲ ਖੁਦਵਾਇਆ, ਜੋ ਉਸਸਮੇਂ ਅਧੂਰਾ ਹੀ ਰਿਹਾ.¹#ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੱਦੀ ਤੇ ਬੈਠਕੇ ਪਿਤਾ ਗੁਰੂ ਜੀ ਦੇ ਗ੍ਰਾਮ ਅਤੇ ਤਾਲ ਦੀ ਸੇਵਾ ਵਡੇ ਪ੍ਰੇਮ ਨਾਲ ਆਰੰਭੀ. ਚਾਰੇ ਪਾਸਿਓਂ ਵਪਾਰੀ ਅਤੇ ਸਭ ਤਰ੍ਹਾਂ ਦੇ ਕਿਰਤੀ ਬੁਲਾਕੇ ਵਸਾਏ ਅਤੇ ਨਾਉਂ "ਰਾਮਦਾਸਪੁਰ" ਰੱਖਿਆ. ਇਸ ਪਵਿੱਤ੍ਰ ਨਗਰ ਦੀ ਆਬਾਦੀ ਵਿੱਚ ਭਾਈ ਸਾਲੋ ਦੀ ਸੇਵਾ ਬਹੁਤ ਸ਼ਲਾਘਾ ਯੋਗ ਹੈ.#ਸੰਮਤ ੧੬੪੩ ਵਿੱਚ ਸਰੋਵਰ ਨੂੰ ਪੱਕਾ ਕਰਨਾ ਆਰੰਭਿਆ ਅਤੇ ਨਾਉਂ ਅਮ੍ਰਿਤਸਰ² ਰੱਖਿਆ, ਜਿਸ ਤੋਂ ਸਨੇ ਸਨੇ ਨਗਰ ਦਾ ਨਾਉਂ ਭੀ ਇਹੀ ਹੋ ਗਿਆ. ੧. ਮਾਘ ਸੰਮਤ ੧੬੪੫ ਨੂੰ ਪੰਜਵੇਂ ਸਤਿਗੁਰੂ ਨੇ ਤਾਲ ਦੇ ਮੱਧ ਹਰਮਿੰਦਿਰ ਦੀ ਨਿਉਂ ਰੱਖੀ ਅਤੇ ਉਸ ਦੀ ਇਮਾਰਤ ਪੂਰੀ ਕਰਕੇ ਸੰਮਤ ੧੬੬੧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਥਾਪਨ ਕੀਤੇ.#ਅਮ੍ਰਿਤਸਰ ਜੀ ਵਿੱਚ ਸ਼੍ਰੀ ਹਰਿਮੰਦਿਰ ਸਭ ਗੁਰੁਦ੍ਵਾਰਿਆਂ ਵਿੱਚੋਂ ਸ਼ਿਰੋਮਣਿ ਗੁਰੁਧਾਮ ਹੈ³ ਜਿਸ ਥਾਂ ਅਖੰਡ ਕੀਰਤਨ ਹੁੰਦਾ ਹੈ. ਇਥੇ ਵੈਸਾਖੀ ਦਾ ਮੇਲਾ ਪੰਚਮ ਪਾਤਸ਼ਾਹ ਜੀ ਨੇ ਅਤੇ ਦੀਪਮਾਲਾ ਦਾ ਮੇਲਾ ਬਾਬਾ ਬੁੱਢਾ ਜੀ ਨੇ ਛੀਵੇਂ ਸਤਿਗੁਰੂ ਜੀ ਦੇ ਗਵਾਲਿਯਰ ਤੋਂ ਵਾਪਿਸ ਆਉਣ ਤੇ ਆਰੰਭ ਕੀਤਾ.#ਫੱਗੁਣ ਸੰਮਤ ੧੮੧੮ ਵਿੱਚ ਅਹਿਮਦ ਸ਼ਾਹ ਦੁੱਰਾਨੀ ਨੇ ਹਰਿਮੰਦਿਰ ਨੂੰ ਬਾਰੂਦ ਨਾਲ ਉਡਵਾਕੇ ਤਾਲ ਭਰਵਾ ਦਿੱਤਾ, ਫੇਰ ਖਾਲਸੇ ਨੇ ੧੧. ਵੈਸਾਖ ਸੰਮਤ ੧੮੨੧ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਨਿਉਂ ਰਖਵਾਈ, ਅਤੇ ਭਾਈ ਦੇਸ ਰਾਜ ਦੀ ਮਾਰਫਤ ਕੁਝ ਵਰ੍ਹਿਆਂ ਵਿੱਚ ਪਹਿਲੇ ਤੁੱਲ ਹੀ ਹਰਿਮੰਦਿਰ ਬਣਾ ਦਿੱਤਾ.#ਅਮ੍ਰਿਤ ਸਰੋਵਰ ਵਿੱਚ ਜਲ ਇੱਕ ਹਸਲੀ ਦੇ ਰਾਹੋਂ ਆਉਂਦਾ ਹੈ, ਜੋ ਸੰਤ ਪ੍ਰੀਤਮਦਾਸ ਅਤੇ ਸੰਤੋਖ ਦਾਸ ਪ੍ਰੇਮੀ ਉਦਾਸੀਆਂ ਨੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਸੰਮਤ ੧੮੩੮ ਵਿੱਚ ਖੁਦਵਾਈ. ਪਹਿਲਾਂ ਤਾਂ ਜਲ ਰਾਵੀ ਨਦੀ ਤੋਂ ਲਿਆਂਦਾ ਗਿਆ ਸੀ, ਪਰ ਹੁਣ ਸੰਮਤ ੧੯੨੩ ਤੋਂ ਲੈਕੇ ਬਾਰੀ ਦੁਆਬ ਵਾਲੀ ਨਹਿਰ ਵਿੱਚੋਂ ਲਿਆਕੇ ਹਸਲੀ ਵਿੱਚ ਪਾਇਆ ਜਾਂਦਾ ਹੈ.#ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੫੯ ਵਿੱਚ ਇਸ ਪਵਿਤ੍ਰ ਸ਼ਹਿਰ ਤੇ ਕਬਜਾ ਕੀਤਾ ਅਤੇ ਸੰਗਮਰਮਰ ਅਤੇ ਸੋਨੇ ਨਾਲ ਹਰਿਮੰਦਿਰ ਨੂੰ ਭੂਸਿਤ ਕੀਤਾ.#ਮਹਾਰਾਜਾ ਸਾਹਿਬ ਨੇ ਗੁਰੂ ਰਾਮਦਾਸ ਜੀ ਦੇ ਨਾਉਂ ਤੇ "ਰਾਮਬਾਗ" ਅਤੇ ਕਲਗੀਧਰ ਦੇ ਨਾਉਂ ਤੇ ਗੋਬਿੰਦਗੜ੍ਹ ਕਿਲਾ ਸਨ ੧੮੦੫- ੯ ਵਿੱਚ ਤਿਆਰ ਕਰਵਾਇਆ. ਖ਼ਾਲਸਾ ਕਾਲਿਜ ਪੰਥ ਨੇ ਸਨ ੧੮੯੨ ਵਿੱਚ ਬਣਾਇਆ, ਜੋ ਲਹੌਰ ਦੀ ਸੜਕਪੁਰ ਹੈ.⁴#ਇਹ ਪਵਿੱਤ੍ਰ ਸ਼ਹਿਰ ਲਹੌਰ ਤੋਂ ੩੩ ਮੀਲ ਪੂਰਵ ਹੈ. ਕਲਕੱਤੇ ਤੋਂ ੧੨੩੨ ਮੀਲ, ਬੰਬਈ ਤੋਂ ੧੨੬੦ ਅਤੇ ਕਰਾਚੀ ਤੋਂ ੮੧੬ ਮੀਲ ਹੈ.#ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਸ਼ਹਿਰ ਅਮ੍ਰਿਤਸਰ ਦੀ ਆਬਾਦੀ ੧੬੦੨੧੮ ਹੈ, ਜਿਸ ਵਿੱਚੋਂ ਹਿੰਦੂ ੬੫੩੧੩, ਮੁਸਲਮਾਨ ੭੧੧੮੦, ਸਿੱਖ ੨੧੪੭੪, ਈਸਾਈ ੧੪੪੬, ਬੌੱਧ ੫, ਜੈਨੀ ੭੩੮ ਅਤੇ ਪਾਰਸੀ ੫੪ ਹਨ.#ਇਸ ਗੁਰੂ ਕੀ ਨਗਰੀ ਵਿੱਚ ਚਾਰ ਹੋਰ ਪਵਿਤ੍ਰ ਤਾਲ ਹਨ:-#(ੳ) ਸੰਤੋਖ ਸਰ, ਜੋ ਪੇਸ਼ਾਵਰੀ ਸੰਤੋਖੇ ਸਿੱਖ ਦੇ ਧਨ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੪੫ ਵਿੱਚ ਬਣਵਾਇਆ. ਇੱਥੇ ਕੱਚਾ ਤਾਲ, ਜਿਸ ਦੀ ਥੋੜੀ ਹੀ ਖੁਦਾਈ ਹੋਈ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਤਿਆਰ ਕਰਵਾਇਆ ਸੀ. ਦੇਖੋ, ਗੁਰੁ ਪ੍ਰਤਾਪ ਸੂਰਯ ਰਾਸਿ ੨, ਅਃ ੧੨. ਅਤੇ ੧੩.#(ਅ) ਕੌਲਸਰ. ਜੋ ਕੌਲਾਂ ਕਰਕੇ ਪੂਰਿਤ ਢਾਬ ਦੇ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੌਲਾਂ (ਕਮਲਾ) ਦੇ ਨਾਉਂ ਤੋਂ ਸੰਮਤ ੧੬੮੪ ਵਿੱਚ ਤਿਆਰ ਕਰਵਾਇਆ.#(ੲ) ਬਿਬੇਕਸਰ. ਛੀਵੇਂ ਸਤਿਗੁਰੂ ਜੀ ਨੇ ਵਿਵੇਕੀ ਬਿਹੰਗਮਾਂ ਦੇ ਨਿਵਾਸ ਲਈ ਸ਼ਹਿਰੋਂ ਕਿਨਾਰੇ ਸੰਮਤ ੧੬੮੫ ਵਿੱਚ ਤਿਆਰ ਕਰਵਾਇਆ.#(ਸ) ਰਾਮਸਰ. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੯- ੬੦ ਵਿੱਚ ਬਣਵਾਇਆ. ਇਸ ਦੇ ਕਿਨਾਰੇ ਬੈਠਕੇ ਸਤਿਗੁਰੂ ਜੀ ਨੇ ਸੁਖਮਨੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ.#ਸ਼੍ਰੀ ਅੰਮ੍ਰਿਤਸਰ ਜੀ ਵਿੱਚ ਹੋਰ ਇਹ ਗੁਰੁਦ੍ਵਾਰੇ ਅਤੇ ਪਵਿੱਤ੍ਰ ਅਸਥਾਨ ਹਨ:-#(੧) ਅਕਾਲਤਖ਼ਤ. ਦੇਖੋ, ਅਕਾਲ ਬੁੰਗਾ.#(੨) ਅਟਲ ਰਾਇ ਜੀ ਦਾ ਦੇਹਰਾ, ਜੋ ਕੌਲਸਰ ਦੇ ਕਿਨਾਰੇ ਹੈ. ਇਸ ਦੇ ਨਾਲ ੯੧ ਦੁਕਾਨਾਂ ੪੨ ਕਨਾਲ ਜ਼ਮੀਨ ਸੁਲਤਾਨਵਿੰਡ ਪਿੰਡ ਵਿੱਚ ਅਤੇ ੫੮ ਘੁਮਾਉਂ ਰੱਖ ਸ਼ਿਕਾਰਗਾਹ ਤਸੀਲ ਅਮ੍ਰਿਤਸਰ ਵਿੱਚ ਹੈ. ਦੇਖੋ, ਅਟਲ ਰਾਇ ਜੀ.#(੩) ਅਠਸਠ ਤੀਰਥ. ਦੇਖੋ, ਅਠਸਠਿ ਤੀਰਥ.#(੪) ਸਾਲੋ ਭਾਈ ਦੀ ਧਰਮਸਾਲਾ. ਸ਼ਹਿਰ ਵਿੱਚ ਗੁਰੂ ਕੇ ਬਾਜ਼ਾਰ ਪਾਸ ਭਾਈ ਸਾਲੋ ਜੀ ਦਾ ਟੋਭਾ ਪ੍ਰਸਿੱਧ ਹੈ. ਇਥੇ ਭਾਈ ਸਾਹਿਬ ਦੀ ਪ੍ਰਾਚੀਨ ਧਰਮਸਾਲ ਹੈ. ਜਿਸ ਥਾਂ ਅਨੇਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਿਰਾਜਕੇ ਸੰਗਤਿ ਨੂੰ ਨਿਹਾਲ ਕੀਤਾ. ਦੇਖੋ, ਸਾਲੋ.#(੫) ਹਰਿ ਕੀ ਪਉੜੀ. ਇਹ ਹਰਿਮੰਦਿਰ ਸਾਹਿਬ ਦੇ ਪਿਛਲੇ ਪਾਸੇ ਪਉੜੀਆਂ ਵਾਲੇ ਘਾਟ ਦਾ ਨਾਉਂ ਹੈ. ਹਰਿਮੰਦਿਰ ਤਿਆਰ ਹੋਣ ਸਮੇਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੋਂ ਅਮ੍ਰਿਤ ਲੀਤਾ ਅਤੇ ਸਰੋਵਰ ਦੀ ਕਾਰ ਹੋਣ ਸਮੇਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਵਿਤ੍ਰ ਕਰ ਕਮਲਾਂ ਨਾਲ ਇਥੋਂ ਹੀ ਕਾਰ ਸੇਵਾ ਆਰੰਭ ਕੀਤੀ ਸੀ.#(੬) ਗੁਰੂ ਕੇ ਮਹਲ. ਗੁਰੂ ਕੇ ਬਾਜ਼ਾਰ ਪਾਸ ਗੁਰੂ ਜੀ ਦੇ ਰਿਹਾਇਸ਼ੀ ਮਕਾਨ, ਜੋ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਏ. ਫੇਰ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਮੁਕੰਮਲ ਕੀਤਾ ਤੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਭੀ ਇਨ੍ਹਾਂ ਵਿੱਚ ਨਿਵਾਸ ਕਰਦੇ ਰਹੇ. ਗੁਰੂ ਤੇਗ ਬਹਾਦੁਰ ਜੀ ਦਾ ਇੱਥੇ ਜਨਮ ਹੋਇਆ.#ਅੰਦਰ ਮੰਜੀ ਸਾਹਿਬ ਬਣਿਆ ਹੋਇਆ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#(੭) ਚੁਰਸਤੀ ਅਟਾਰੀ. ਸ਼ਹਿਰ ਵਿੱਚ ਗੁਰੂ ਕੇ ਬਾਜ਼ਾਰ ਦੇ ਸਿਰੇ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਕੇ ਮਹਿਲਾਂ ਤੋਂ ਇਹ ਗੁਰੁਦ੍ਵਾਰਾ ਨੇੜੇ ਹੈ. ਮਹਿਲਾਂ ਤੋਂ ਉੱਠਕੇ ਗੁਰੂ ਜੀ ਕਈ ਵਾਰੀ ਇੱਥੇ ਆਕੇ ਬੈਠਦੇ ਹੁੰਦੇ ਸਨ.#ਹੁਣ ਬਾਜ਼ਾਰ ਵਿੱਚ ਛੋਟਾ ਜਿਹਾ ਗੁਰੁਦ੍ਵਾਰਾ ਇੱਕ ਨੁੱਕਰ ਤੇ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਹਰ ਪੰਚਮੀ ਤੇ ਏਕਮ ਸੁਦੀ ਨੂੰ ਮੇਲਾ ਹੁੰਦਾ ਹੈ.#(੮) ਟਾਹਲੀ ਸਾਹਿਬ. ਸ਼ਹਿਰ ਵਿੱਚ ਸੰਤੋਖਸਰ ਸਰੋਵਰ ਦੇ ਪਾਸ ਵਾਯਵੀ ਕੋਣ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਅਮਰ ਦਾਸ ਜੀ ਦੀ ਆਗਾ੍ਯਾ ਨਾਲ ਜਦ ਸੰਤੋਖਸਰ ਤਾਲ ਸ਼ਰੀ ਰਾਮਦਾਸ ਜੀ ਨੇ ਖੁਦਵਾਇਆ ਸੀ.⁵ ਤਦ ਇਸ ਟਾਹਲੀ ਹੇਠਾਂ ਵਿਰਾਜਿਆ ਕਰਦੇ ਸਨ. ਟਾਹਲੀ ਦਾ ਉਹ ਬਿਰਛ ਹੁਣ ਮੌਜੂਦ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਗੁਰੁਦ੍ਵਾਰੇ ਨਾਲ ਕੁਝ ਦੁਕਾਨਾਂ ਹਨ. ਅਕਾਲੀ ਸਿੰਘ ਸੇਵਾਦਾਰ ਹੈ. ੧. ਫੱਗੁਣ ਨੂੰ ਮੇਲਾ ਹੁੰਦਾ ਹੈ.#(੯) ਥੜਾ ਸਾਹਿਬ. ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰੁਦ੍ਵਾਰਾ ਦੁਖਭੰਜਨੀ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ.#ਸ਼੍ਰੀ ਗੁਰੂ ਰਾਮ ਦਾਸ ਜੀ ਇੱਥੇ ਬੈਠਕੇ ਕੱਚੇ ਸਰੋਵਰ ਦੀ ਕਾਰ ਕਰਾਇਆ ਕਰਦੇ ਸਨ. ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਭੀ ਸਰੋਵਰ ਦੀ ਕਾਰ ਹੋਣ ਸਮੇਂ ਇੱਥੇ ਬੈਠਦੇ ਸਨ.#ਇਸ ਦੇ ਪੱਕਾ ਬਣਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ.#(੧੦) ਥੜਾ ਸਾਹਿਬ (੨). ਸ਼ਹਿਰ ਵਿੱਚ ਤਖਤ ਅਕਾਲ ਬੁੰਗੇ ਦੇ ਪਾਸ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਬਕਾਲੇ ਤੋਂ ਚੱਲਕੇ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਲਈ ਇੱਥੇ ਆਏ, ਅੱਗੋਂ ਪੁਜਾਰੀਆਂ ਨੇ 'ਹਰਿਮੰਦਿਰ' ਦਾ ਦਰਸ਼ਨੀ ਦਰਵਾਜ਼ਾ ਇਸ ਲਈ ਬੰਦ ਕਰ ਦਿੱਤਾ, ਕਿ ਕਿਤੇ ਹਰਿਮੰਦਿਰ ਤੇ ਕਬਜਾ ਨਾ ਕਰ ਲੈਣ.#ਇੱਥੇ ਛੋਟਾ ਜਿਹਾ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰੁਦ੍ਵਾਰੇ ਨਾਲ ਪੰਜ ਦੁਕਾਨਾਂ ਅਤੇ ੨੧. ਕਨਾਲ ਜਮੀਨ ਪਿੰਡ ਸੁਲਤਾਨਵਿੰਡ ਵਿੱਚ ਹੈ. ਮਾਘ ਸੁਦੀ ਪੂਰਣਮਾਸੀ ਨੂੰ ਮੇਲਾ ਹੁੰਦਾ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦੇ ਜੋਤੀਜੋਤਿ ਸਮਾਉਣ ਦਾ ਗੁਰਪੁਰਬ (ਗੁਰੁਪਰਵ) ਭੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ.#(੧੧) ਦਮਦਮਾ ਸਾਹਿਬ. ਸ਼ਹਿਰ ਤੋਂ ਅਗਨਿ ਕੋਣ ਮਾਲਲੰਡੀ ਦੇ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਜਿੱਥੇ ਥੜੇ ਸਾਹਿਬ ਤੋਂ ਉੱਠਕੇ ਸਤਿਗੁਰੂ ਕੁਝ ਕਾਲ ਠਹਿਰੇ ਹਨ.#ਪੱਕਾ ਗੁਰੁਦ੍ਵਾਰਾ ਬਹੁਤ ਸੁੰਦਰ ਬਣ ਰਿਹਾ ਹੈ, ਜਿਸ ਦੀ ਸੇਵਾ ਭਾਈ ਸੰਤ ਸਿੰਘ ਜੀ ਕਲੀ ਵਾਲੇ ਅਮ੍ਰਿਤਸਰ ਨੇ ਸੰਮਤ ੧੯੬੧ ਤੋਂ ਸ਼ੁਰੂ ਕੀਤੀ ਹੋਈ ਹੈ. ਪਾਸ ਪੱਕੇ ਰਿਹਾਇਸ਼ੀ ਮਕਾਨ ਹਨ.#ਜਾਗੀਰ ਜ਼ਮੀਨ ਕੁਝ ਨਹੀਂ ਹੈ. ਰੇਲ ਦੀ ਲੈਨ ਤੋਂ ੧. ਫਰਲਾਂਗ ਦੇ ਕਰੀਬ ਪੱਛਮ ਵੱਲ ਗੁਰੁਦ੍ਵਾਰਾ ਹੈ, ਜੋ ਰੇਲ ਵਿੱਚ ਬੈਠਿਆਂ ਨਜਰ ਆਉਂਦਾ ਹੈ, ਅਤੇ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਅਗਨਿ ਕੋਣ ਦੋ ਮੀਲ ਦੇ ਕਰੀਬ ਹੈ.#(੧੨) ਦਰਸ਼ਨੀ ਡਿਹੁਢੀ. ਸ਼ਹਿਰ ਦੇ ਵਿੱਚ ਗੁਰੂ ਕੇ ਬਾਜ਼ਾਰ ਦੇ ਨੇੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਇਹ ਡਿਹੁਢੀ ਰਾਮਦਾਸਪੁਰ ਦੀ ਬਨਵਾਈ ਸੀ. ਓਦੋਂ ਇਸ ਡਿਉਢੀ ਤੋਂ ਦਰਬਾਰ ਸਾਹਿਬ ਵੱਲ ਦੇ ਹਿੱਸੇ ਵਿੱਚ ਆਬਾਦੀ ਨਹੀਂ ਸੀ ਕੇਵਲ ਗੁਰੂ ਕਾ ਬਾਜ਼ਾਰ ਹੀ ਸੀ.#ਬਾਜ਼ਾਰ ਵਿੱਚ ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#(੧੩) ਦੁਖਭੰਜਨੀ ਬੇਰੀ. ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰੁਦ੍ਵਾਰਾ ਹੈ. ਇੱਥੇ ਇੱਕ ਕੁਸ੍ਠੀ ਪਿੰਗੁਲਾ ਸਰੋਵਰ ਵਿੱਚ ਇਸਨਾਨ ਕਰਕੇ ਅਰੋਗ ਹੋਇਆ ਸੀ. ਇਸ ਗੁਰੁਦ੍ਵਾਰੇ ਨੂੰ ੨੪ ਰੁਪਯੇ ਸਲਾਨਾ ਜਾਗੀਰ ਮਹਾਰਾਜਾ ਸਾਹਿਬ ਨਾਭਾ ਵੱਲੋਂ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.#(੧੪) ਪਿੱਪਲੀ ਸਾਹਿਬ. ਅਮ੍ਰਿਤਸਰ ਲਹੌਰ ਦੀ ਸੜਕ ਉਤੇ ਸ਼ਹਿਰ ਤੋਂ ਵਾਯਵੀ ਕੋਣ ਡੇਢ ਮੀਲ ਦੇ ਕ਼ਰੀਬ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ. ਕਾਰ ਸਰੋਵਰ ਸਮੇਂ ਕਾਬੁਲ ਦੀ ਸੰਗਤ ਕਾਰ ਸੇਵਾ ਲਈ ਆਈ, ਤਾਂ ਉਨ੍ਹਾਂ ਦੇ ਸ੍ਵਾਗਤ ਲਈ ਗੁਰੂ ਜੀ ਇੱਥੇ ਆ ਗਏ. ਗੁਰੂ ਹਰਗੋਬਿੰਦ ਸਾਹਿਬ ਨੇ ਭੀ ਇੱਥੇ ਚਰਣ ਪਾਏ ਹਨ. ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਬਸੰਤ ਪੰਚਮੀ ਨੂੰ ਮੇਲਾ ਹੁੰਦਾ ਹੈ.#(੧੫) ਬੇਰ ਬਾਬਾ ਬੁੱਢਾ ਜੀ ਦੀ. ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਘੰਟਾ ਘਰ ਦੀ ਬਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰ ਹੈ. ਜਦੋਂ ਸ਼ਰੀ ਅਮ੍ਰਿਤਸਰ ਅਤੇ ਹਰਿਮੰਦਿਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਬਾਬਾ ਬੁੱਢਾ ਜੀ ਸੰਗਤ ਨੂੰ ਕਹੀਆਂ ਟੋਕਰੀਆਂ ਆਦਿ ਲੋੜਵੰਦ ਸਾਮਾਨ ਦਿੰਦੇ ਹੁੰਦੇ ਸਨ ਅਤੇ ਇਥੇ ਬੈਠਕੇ ਸਿੱਖਾਂ ਪਾਸੋਂ ਯੋਗ੍ਯ ਤਰੀਕੇ ਨਾਲ ਸੇਵਾ ਲੈਂਦੇ ਅਤੇ ਰਾਜ ਮਜ਼ਦੂਰਾਂ ਨੂੰ ਤਨਖ਼੍ਵਾਹ ਵੰਡਿਆ ਕਰਦੇ ਸਨ.#(੧੬) ਮੰਜੀ ਸਾਹਿਬ. ਸ਼੍ਰੀ ਦਰਬਾਰ ਸਾਹਿਬ ਦੇ ਪਾਸ ਗੁਰੂ ਕੇ ਬਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ. ਜਦੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਤਦੋਂ ਗੁਰੂ ਜੀ ਇੱਥੇ ਬੈਠਕੇ ਦੀਵਾਨ ਲਗਾਇਆ ਕਰਦੇ ਸਨ.#ਗੁਰੁਦ੍ਵਾਰਾ ਕੇਵਲ ਇੱਕ ਉੱਚੇ ਥੜੇ ਪੁਰ ਮੰਜੀ ਸਾਹਿਬ ਹੈ. ਸੰਗ ਮਰਮਰ ਦੀ ਛਤਰੀ ਕੂਪਰ ਸਾਹਿਬ ਡਿਪਟੀ ਕਮਿਸ਼ਨਰ ਨੇ ਸਨ ੧੮੫੭ ਦੇ ਗਦਰ ਪਿੱਛੋਂ ਰਾਮਬਾਗ ਤੋਂ ਲਿਆਕੇ ਭੇਟਾ ਕੀਤੀ.#(੧੭) ਲਾਚੀ ਬੇਰੀ. ਦਰਸ਼ਨੀ ਦਰਵਾਜ਼ੇ ਦੇ ਪਾਸ ਇਹ ਭਾਈ ਸਾਲੋ ਜੀ ਦੀ ਬੇਰੀ ਹੈ. ਇਸ ਨੂੰ ਲਾਚੀਆਂ ਜੇਹੇ ਬੇਰ ਲਗਦੇ ਹਨ. ਇਸੀ ਤੋਂ ਇਸ ਦਾ ਨਾਉਂ ਲਾਚੀ ਬੇਰੀ ਹੋ ਗਿਆ ਹੈ. ਭਾਈ ਸਾਲੋ ਜੀ ਇੱਥੇ ਬੈਠਕੇ ਕਾਰ ਸੇਵਾ ਕਰਵਾਇਆ ਕਰਦੇ ਸਨ. ਸਤਿਗੁਰੂ ਅਰਜਨ ਦੇਵ ਭੀ ਇਸ ਬੇਰੀ ਹੇਠ ਵਿਰਾਜਦੇ ਰਹੇ ਹਨ.⁶#(੧੮) ਲੋਹ ਗੜ੍ਹ ਕਿਲਾ. ਦਰਵਾਜੇ ਲੋਹ ਗੜ੍ਹ ਦੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਸ਼ਹਿਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਸੰਮਤ ੧੬੮੬ ਵਿੱਚ ਗੁਰੂ ਸਾਹਿਬ ਨੇ ਇੱਥੇ ਹੀ ਸ਼ਾਹੀ ਸੈਨਾ ਦਾ ਮੁਕ਼ਾਬਲਾ ਸ੍ਵੈਰਖ੍ਯਾ ਲਈ ਕੀਤਾ ਸੀ. ਹੁਣ ਭੀ ਕਿਲੇ ਦੇ ਕੁਛ ਚਿੰਨ੍ਹ ਨਜ਼ਰ ਆਉਂਦੇ ਹਨ. ਗੁਰੂ ਸਾਹਿਬ ਦੇ ਵੇਲੇ ਦੀ ਇੱਕ ਬੇਰੀ ਹੈ. ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਇਸ ਥਾਂ ਇੱਕ ਢਾਈ ਫੁੱਟ ਦਾ ਸ਼੍ਰੀ ਸਾਹਿਬ ਹੈ, ਜਿਸ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਦੱਸਿਆ ਜਾਂਦਾ ਹੈ.#(੧੯) ਸ੍ਰੀ ਅਮ੍ਰਿਤਸਰ ਜੀ ਵਿੱਚ ਕਿਲਾ ਭੰਗੀਆਂ ਗਲੀ ਠਾਕੁਰਦ੍ਵਾਰੇ ਵਾਲੀ, ਵਿੱਚ ਭਾਈ ਰਾਮ ਸਰਨ ਅਤੇ ਭਾਈ ਗ੍ਯਾਨ ਚੰਦ ਜੀ ਬ੍ਰਾਹਮਣਾਂ ਦੇ ਘਰ ਹੇਠ ਲਿਖੀਆਂ ਗੁਰੁਵਸਤੂਆਂ ਹਨ:-#ਗੁਰੂ ਹਰਿ ਰਾਇ ਸਾਹਿਬ ਜੀ ਦਾ ਆਸਾ, ਜੋ ਪੌਣੇ ਛੀ ਫੁੱਟ ਲੰਮਾ ਹੈ. ਇਹ ਇਨ੍ਹਾਂ ਬ੍ਰਾਹਮਣਾਂ ਦੇ ਬਜ਼ੁਰਗ ਭਾਈ ਹਰਾ ਨੂੰ ਗੁਰੂ ਹਰਿ ਰਾਇ ਸਾਹਿਬ ਨੇ ਬਖਸ਼ਿਆ ਸੀ.#ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾ ਅਤੇ ਚੋਲਾ, ਜੋ ਭਾਈ ਹਰਾ ਦੇ ਪੁਤ੍ਰ, ਭਾਈ ਨੱਥੂ ਨੂੰ ਦਸ਼ਮੇਸ਼ ਨੇ ਆਨੰਦਪੁਰ ਬਖ਼ਸ਼ਿਆ....
ਸੰਗ੍ਯਾ- ਅਨਲਗ੍ਰਿਹ. ਪਾਕਸ਼ਾਲਾ. ਰਸੋਈ ਦਾ ਘਰ. "ਲੰਗਰ ਕੀ ਸੇਵਾ ਨਿਤ ਕਰਹੀ." (ਗੁਪ੍ਰਸੂ) ੨. ਇੱਕ ਯੋਗੀ, ਜਿਸ ਨੇ ਸ਼੍ਰੀ ਗੁਰੂ ਨਾਨਕਦੇਵ ਨਾਲ ਚਰਚਾ ਕੀਤੀ. "ਮਨ ਲੰਗਰ ਰੋਸ ਕਿਯੋ ਸੁਨਕੈ." (ਨਾਪ੍ਰ) ੩. ਵਿ- ਢੀਠ. ਲੱਜਾ ਰਹਿਤ. "ਖਾਵਤ ਲੰਗਰ ਦੈਕਰ ਗਾਰੀ." (ਕ੍ਰਿਸਨਾਵ) ੪. ਚਪਲ. ਚੰਚਲ। ੫. ਫ਼ਾ. [لنگر] ਸੰਗ੍ਯਾ- ਲੋਹੇ ਦਾ ਵਜ਼ਨਦਾਰ ਕੁੰਡਾ, ਜਿਸ ਨੂੰ ਪਾਣੀ ਵਿੱਚ ਸਿੱਟਕੇ ਜਹਾਜ ਨੂੰ ਠਹਿਰਾਇਆ ਜਾਂਦਾ ਹੈ. Anchor। ੬. ਘੰਟੇ ਆਦਿ ਦਾ ਲੰਬਕ Pendulum। ੭. ਦੋ ਤਹਿ ਦੇ ਵਸਤ੍ਰ ਨੂੰ ਸਿਉਣ ਤੋਂ ਪਹਿਲਾਂ ਜੋੜਨ ਲਈ ਲਾਇਆ ਹੋਇਆ ਟਾਂਕਾ। ੮. ਉਹ ਥਾਂ, ਜਿੱਥੇ ਅਨਾਥਾਂ ਨੂੰ ਅੰਨਦਾਨ ਮਿਲੇ। ੯. ਦੇਖੋ, ਲੋਹ ਲੰਗਰ....
ਅ਼. [عمارت] ਇ਼ਮਾਰਤ. ਸੰਗ੍ਯਾ- ਤਾਮੀਰ. ਉਸਾਰੀ। ੨. ਸ਼ਾਨਦਾਰ ਮਕਾਨ। ੩. ਅ਼. [امارت] ਅਮੀਰੀ ਭਾਵ. ਅਮੀਰਪੁਣਾ....
ਦੇਖੋ, ਬਿਜੁਲੀ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)...
ਦੇਖੋ, ਵਿਕ੍ਰਮ....
ਦੇਖੋ, ਭੁਜਬਲਬੀਰ। ੨. ਸੰਗ੍ਯਾ- ਬਲ (ਬਲਭਦ੍ਰ) ਦਾ ਬੀਰ (ਭਾਈ) ਸ੍ਰੀ ਕ੍ਰਿਸਨ। ੩. ਕਨੈਤਾਂ ਦੀ ਇੱਕ ਜਾਤਿ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਇੱਕ ਜੱਟ ਗੋਤ੍ਰ। ੨. ਜ਼ਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਇੱਕ ਪਿੰਡ. ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਗੁਰੂ ਜੀ ਨੇ ਨਾਨਕੇ ਸਨ, ਇਸ ਲਈ ਸਤਿਗੁਰੂ ਕਈ ਵੇਰ ਆਏ. ਬੀਬੀ ਨਾਨਕੀ ਜੀ ਦਾ ਜਨਮ ਭੀ ਇੱਥੇ ਹੀ ਹੋਇਆ ਸੀ. ਸਾਧਾਰਣ ਜੇਹਾ ਗੁਰਦ੍ਵਾਰਾ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸਿੰਘ ਪੁਜਾਰੀ ਹੈ. ੩੦ ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਰੇਲਵੇ ਸਟੇਸ਼ਨ "ਛਾਉਣੀ ਲਹੌਰ." ਤੋਂ ਅੱਠ ਮੀਲ ਅਗਨਿਕੋਣ ਹੈ....
ਭਦ੍ਰ. ਦੇਖੋ, ਸੋਭਾਦੂ. ਦੇਖੋ, ਭਦ੍ਰਪਦਾ ਅਤੇ ਭਾਦਉ....
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....
ਸੋਮ (ਚੰਦ੍ਰਮਾ) ਦਾ ਵਾਰ (ਦਿਨ)....
ਫ਼ਾ. [قّدّآور] ਵਿ- ਵਡੇ ਕ਼ੱਦ (਼ਡ਼ੀਲ) ਵਾਲਾ...
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਰਾਜਾ ਦਾ ਕੁਮਾਰ (ਬਾਲਕ), ਕੁਮਾਰੀ (ਲੜਕੀ), ਰਾਜਪੁਤ੍ਰ, ਪੁਤ੍ਰੀ. "ਗਾਛਹੁ ਪੁਤ੍ਰੀ ਰਾਜਕੁਆਰਿ." (ਬਸੰ ਅਃ ਮਃ ੧)...
ਸੰ. ਵ੍ਰਜ. ਸੰਗ੍ਯਾ- ਸਮੁਦਾਯ. ਸਮੂਹ। ੨. ਗਊਆਂ ਦਾ ਵਾੜਾ। ੩. ਮਥੁਰਾ ਦੇ ਪਾਸ ਦਾ ਇੱਕ ਦੇਸ਼, ਜਿਸ ਵਿੱਚ ਕਿਸੇ ਸਮੇਂ ਬਹੁਤ ਗੋਵਾੜੇ ਸਨ। ੪. ਮਾਰਗ. ਰਾਸ੍ਤਾ. ਰਾਹ....
ਅੰ. College. ਸੰਗ੍ਯਾ- ਮਹਾਵਿਦ੍ਯਾਲਯ. ਉੱਚੀ ਵਿਦ੍ਯਾ ਪ੍ਰਾਪਤ ਕਰਨ ਦੀ ਪਾਠਸ਼ਾਲਾ....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਅ਼. [تعلیم] ਤਅ਼ਲੀਮ. ਸੰਗ੍ਯਾ- ਇ਼ਲਮ (ਵਿਦ੍ਯਾ) ਦੇਣ ਦੀ ਕ੍ਰਿਯਾ. ਸਿਕ੍ਸ਼ਾ. ਉਪਦੇਸ਼....
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਸੰਗ੍ਯਾ- ਭਰਣ ਦੀ ਕ੍ਰਿਯਾ. ਭਰਾਈ। ੨. ਉਹ ਵਸ੍ਤ, ਜੋ ਭਰੀ ਜਾਵੇ। ੩. ਬੋਝ. ਭਾਰ। ੪. ਤਾਈਦ. ਪੁਸ੍ਟਿ। ੫. ਸੰ. ਭਿਰ੍ਤ੍ਹ੍ਹ. ਵਿ- ਭਰਨਵਾਲਾ. ਪ੍ਰਤਿਪਾਲਕ. "ਚਤੁਰਚਕ੍ਰ ਭਰਤੀ." (ਜਾਪੁ)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਅੰ. Company. ਸੰਗ੍ਯਾ- ਜਥਾ. ਟੋਲਾ. ਗਿਰੋਹ. ਮੰਡਲੀ। ੨. ਸੰਗਤਿ. ਸਾਥ। ੩. ਸਾਥੀ. ਹਮਰਾਹੀ। ੪. ਸਭਾ. ਮਜਲਿਸ। ੫. ਸਿਪਾਹੀਆਂ ਦੀ ਟੋਲੀ....
ਵਿ- ਤੀਨ. ਤ੍ਰਯ (ਤ੍ਰੈ)....
ਸੰ. श्लाघ् ਧਾ- ਵਡਿਆਉਣਾ. ਸ਼ੇਖੀ ਮਾਰਨਾ. ਭਰੋਸਾ ਕਰਨਾ. ਅਭਿਮਾਨੀ ਹੋਣਾ। ੨. ਸੰ. श्लाघा ਸ਼੍ਲਾਘਾ. ਸੰਗ੍ਯਾ- ਉਸਤਤਿ. ਤਅ਼ਰੀਫ।੩ ਚਾਹ. ਇੱਛਾ।...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਦੇਖੋ, ਇਖ਼ਤ੍ਯਾਰ....
ਅ਼. [برکت] ਸੰਗ੍ਯਾ- ਅਧਿਕਤਾ. ਵ੍ਰਿੱਧਿ. "ਬਰਕਤਿ ਤਿੰਨ ਕਉ ਅਗਲੀ." (ਸ੍ਰੀ ਅਃ ਮਃ ੧) ੨. ਲਾਭ। ੩. ਕ੍ਰਿਪਾ। ੪. ਸਾਮਰਥ੍ਯ. ਸ਼ਕਤਿ. "ਤੁਮਰੇ ਬਚੰਨ ਬਰਕਤ ਸੁ ਹੈਨ." (ਗੁਪ੍ਰਸੂ) ੫. ਮਹਾਜਨ ਲੋਕ ਕਿਸੇ ਵਸ੍ਤੁ ਨੂੰ ਤੋਲਣ ਸਮੇਂ ਇੱਕ ਕਹਿਣ ਦੀ ਥਾਂ ਬਰਕਤ ਆਖਦੇ ਹਨ, ਭਾਵ ਇਹ ਹੁੰਦਾ ਹੈ ਕਿ ਵਪਾਰ ਵਿੱਚ ਵਾਧਾ ਹੋਵੇ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਦੇਖੋ, ਬੰਸਾਵਲੀ....