ਭੰਗੀ

bhangīभंगी


ਵਿ- ਭੰਗ (ਭੰਗਾ) ਪੀਣ ਵਾਲਾ. ਭੰਗੜ। ੨. ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦਾ ਮੁਖੀਆ ਸਰਦਾਰ ਛੱਜੂਸਿੰਘ ਪਿੰਡ ਪੰਜਵੜ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਫੇਰ ਸਰਦਾਰ ਹਰੀਸਿੰਘ ਚੌਧਰੀ ਭੂਮਾਸਿੰਘ ਦਾ ਪੁਤ੍ਰ ਢਿੱਲੋਂ ਜੱਟ ਮਾਲਵੇ ਵਿੱਚ ਰੰਗੂ ਪਿੰਡ (ਪਰਗਣੇ ਬਧਣੀ) ਦੇ ਰਹਿਣ ਵਾਲਾ ਜਥੇਦਾਰ ਹੋਇਆ. ਇਹ ਭੰਗ (ਸੁੱਖਾ) ਬਹੁਤ ਪੀਂਦਾ ਅਤੇ ਪਿਆਉਂਦਾ ਸੀ, ਜਿਸ ਤੋਂ ਇਸ ਮਿਸਲ ਦਾ ਨਾਉਂ ਭੰਗੀ ਪੈਗਿਆ. ਭੰਗੀਆਂ ਦੀ ਰਾਜਧਾਨੀ ਪਹਿਲਾਂ ਗਿੱਲਵਾਲੀ ਫੇਰ ਅਮ੍ਰਿਤਸਰ ਸੀ. ਅੰਬਾਲਾ ਜਿਲੇ ਵਿੱਚ ਰਿਆਸਤ ਬੂੜੀਏ ਦੇ ਰਈਸ ਅਤੇ ਦਯਾਲਗੜ੍ਹ ਦੇ ਸਰਦਾਰ, ਅਰ ਫਿਰੋਜਪੁਰ ਜਿਲੇ ਦੇ ਧਰਮ ਸਿੰਘ ਵਾਲੇ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ. ਦੇਖੋ, ਭੰਗੀਆ ਦੀ ਤੋਪ। ੩. ਸੰ. ਜੁਦਾਈ। ੪. ਤਿਰਛਾਪਨ. ਟੇਢ। ੫. ਫ਼ਰੇਬ। ੬. ਏਢੀ ਵਾਣੀ. ਵ੍ਯੰਗ੍ਯ ਭਰੀ ਰਚਨਾ। ੭. ਸੰ. भङ्किन्. ਵਿ- ਟੁੱਟਣ ਵਾਲਾ। ੮. ਨਾਸ਼ ਹੋਣ ਵਾਲਾ। ੯. ਹਾਰਿਆ ਹੋਇਆ। ੧੦. ਖ਼ਾਕਰੋਬ (ਸੜਕ ਅਤੇ ਟੱਟੀ ਸਾਫ ਕਰਨ ਵਾਲਾ) ਭੀ ਭੰਗੀ ਸੱਦੀਦਾ ਹੈ.


वि- भंग (भंगा) पीण वाला. भंगड़। २. सिॱखां दीआं बारां मिसलां विॱचों इॱक मिसल, जिस दा मुखीआ सरदार छॱजूसिंघ पिंड पंजवड़ (जिला अम्रितसर) दा वसनीक सी. फेर सरदार हरीसिंघ चौधरी भूमासिंघ दा पुत्र ढिॱलों जॱट मालवे विॱच रंगू पिंड (परगणे बधणी) दे रहिण वाला जथेदार होइआ. इह भंग (सुॱखा) बहुत पींदा अते पिआउंदा सी, जिस तों इस मिसल दा नाउं भंगी पैगिआ. भंगीआं दी राजधानी पहिलां गिॱलवाली फेर अम्रितसर सी. अंबाला जिले विॱच रिआसत बूड़ीए दे रईस अते दयालगड़्ह दे सरदार, अर फिरोजपुर जिले दे धरम सिंघ वाले दे सरदार इसे मिसल विॱचों हन. देखो, भंगीआ दी तोप। ३. सं. जुदाई। ४. तिरछापन. टेढ। ५. फ़रेब। ६. एढी वाणी. व्यंग्य भरी रचना। ७. सं. भङ्किन्. वि- टुॱटण वाला। ८. नाश होण वाला। ९. हारिआ होइआ। १०. ख़ाकरोब (सड़क अते टॱटी साफ करन वाला) भी भंगी सॱदीदा है.