jātaजाट
ਦੇਖੋ, ਜੱਟ। ੨. ਜੂਟ. ਜੂੜਾ. "ਕਰਿ ਜਟ ਜਟਾ ਜਟ ਜਾਟ." (ਕਾਨ ਮਃ ੪. ਪੜਤਾਲ) ੩. ਸਿੰਧੀ. ਤੀਰਥਯਾਤ੍ਰਾ ਕਰਨ ਵਾਲਿਆਂ ਦਾ ਟੋਲਾ। ੪. ਹਲ ਦਾ ਓਰਾ. ਸਿਆੜ.
देखो, जॱट। २. जूट. जूड़ा. "करि जट जटा जट जाट." (कान मः ४. पड़ताल) ३. सिंधी.तीरथयात्रा करन वालिआं दा टोला। ४. हल दा ओरा. सिआड़.
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰ. ਸੰਗ੍ਯਾ- ਜੂੜਾ. "ਸੀਸ ਜਟਾਨ ਕੇ ਜੂਟ ਸੁਹਾਏ." (ਵਿਚਿਤ੍ਰ)...
ਸੰਗ੍ਯਾ- ਜੂਟ. ਕੇਸਾਂ ਦੀ ਗੱਠ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. ਸੰਗ੍ਯਾ- ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਦੇ ਕੋਸ਼. "ਜਟਾਮੁਕਟੁ ਤਨਿ ਭਸਮ ਲਗਾਈ." (ਭੈਰ ਮਃ ੧) ੨. ਬਿਰਛ ਦਾ ਬਾਰੀਕ ਤਣਾ। ੩. ਟਾਹਣੀ. ਸ਼ਾਖਾ। ੪. ਵੇਦਪਾਠ ਦੀ ਇੱਕ ਰੀਤਿ, ਜਿਸ ਵਿੱਚ ਪਹਿਲੇ ਪੜ੍ਹੇ ਪਦ ਨੂੰ ਦੁਬਾਰਾ ਅਗਲੇ ਪਦ ਨਾਲ ਮਿਲਾਕੇ ਪੜ੍ਹਿਆ ਜਾਂਦਾ ਹੈ....
ਦੇਖੋ, ਜੱਟ। ੨. ਜੂਟ. ਜੂੜਾ. "ਕਰਿ ਜਟ ਜਟਾ ਜਟ ਜਾਟ." (ਕਾਨ ਮਃ ੪. ਪੜਤਾਲ) ੩. ਸਿੰਧੀ. ਤੀਰਥਯਾਤ੍ਰਾ ਕਰਨ ਵਾਲਿਆਂ ਦਾ ਟੋਲਾ। ੪. ਹਲ ਦਾ ਓਰਾ. ਸਿਆੜ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਪਵਿਤ੍ਰ ਅਸਥਾਨਾਂ ਤੇ ਜਾਣ ਦੀ ਕ੍ਰਿਯਾ. ਤੀਰਥਾਟਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। ੨. ਸ਼ੋਭਾ ਦੇ ਸਾਮਾਨ. ਦੇਖੋ, ਟੋਲ ੩. "ਹਉ ਏਨੀ ਟੋਲੀ ਭੁਲੀਅਸੁ." (ਸੂਹੀ ਮਃ ੧. ਕੁਚਜੀ) ੩. ਟੋਲ ਨੂੰ. "ਇਕਤੁ ਟੋਲਿ ਨ ਅੰਬੜਾ." (ਸੂਹੀ ਮਃ ੧. ਕੁਚਜੀ) ੪. ਦੇਖੋ, ਟੋਲਣਾ। ੫. ਟੋਲ (ਭਾਲ) ਕੇ. ਢੂੰਡਕੇ. "ਅਗਹੁ ਪਿਛਹੁ ਟੋਲਿ ਡਿਠਾ." (ਵਾਰ ਬਿਲਾ ਮਃ ੪)...
ਸੰਗ੍ਯਾ- ਖੇਤ ਵਿੱਚ ਹਲ ਨਾਲ ਕੱਢੀ ਹੋਈ ਰੇਖਾ. ਸਿਆੜ। ੨. ਉਪਲ. ਗੜਾ. ਓਲਾ. "ਓਰਾ ਗਰਿ ਪਾਨੀ ਭਇਆ." (ਸ. ਕਬੀਰ) "ਓਰੇ ਸਮ ਗਾਤ ਹੈ." (ਜੈਜਾ ਮਃ ੯) ੩. ਦੇਖੋ, ਓਲਾ ੨। ੪. ਉਰਲਾ ਪਾਸਾ. ਉਰਾਰ....
ਹਲ ਦੇ ਚਊ ਨਾਲ ਜ਼ਮੀਨ ਵਿੱਚ ਕੱਢਿਆ ਓਰਾ. ਸੰ. ਸੀਤਾ. ਦੇਖੋ, ਸੀਆਰ....