sanadhaसनद
[سند] ਸੰਗ੍ਯਾ- ਪੱਟਾ. ਵਸੀਕਾ। ੨. ਸਿਫ਼ਾਰਿਸ਼ਨਾਮਾ.
[سند] संग्या- पॱटा. वसीका। २. सिफ़ारिशनामा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪੱਟ. ਸੰਗ੍ਯਾ- ਤਖਤੀ. ਪੱਟੀ। ੨. ਸਨਦ. ਅਧਿਕਾਰਪਤ੍ਰ। ੩. ਪਟਕਾ. ਕਮਰ ਆਦਿ ਅੰਗਾਂ ਪੁਰ ਬੰਨ੍ਹਣ ਦਾ ਵਸਤ੍ਰ। ੪. ਦੇਖੋ, ਪਟਹ....
ਅ਼. [وثیقہ] ਵਸੀਕ਼ਾ. ਸੰਗ੍ਯਾ- ਲਿਖਤ. ਤਹ਼ਰੀਰ। ੨. ਇਕ਼ਰਾਰਨਾਮਾ. ਪ੍ਰਤਿਗ੍ਯਾਪਤ੍ਰ....