jaisala, jaisalamēruजैसल, जैसलमेरु
ਯਦੁਵੰਸ਼ੀ ਭੱਟੀ ਰਾਜਪੂਤ ਦੁਸਾਜ ਦਾ ਪੁਤ੍ਰ ਰਾਵਲ ਜੈਸਲ (ਜਯਸ਼ਾਲ) ਪ੍ਰਤਾਪੀ ਰਾਜਾ, ਜਿਸ ਨੇ ਸਨ ੧੧੫੬ ਵਿੱਚ ਆਪਣੇ ਨਾਮ ਤੇ ਰਾਜਪੂਤਾਨੇ ਵਿੱਚ ਜੈਸਲਮੇਰੁ ਨਗਰ ਵਸਾਇਆ. ਫੂਲਵੰਸ਼ ਦਾ ਨਿਕਾਸ ਭੀ ਜੈਸਲ ਤੋਂ ਹੈ.
यदुवंशी भॱटी राजपूत दुसाज दा पुत्र रावल जैसल (जयशाल) प्रतापी राजा, जिस ने सन ११५६ विॱच आपणे नाम ते राजपूताने विॱच जैसलमेरु नगर वसाइआ. फूलवंश दा निकास भी जैसल तों है.
ਯਦੁਵੰਸ਼ੀ ਰਾਜਪੂਤ. ਜੈਸਲਮੇਰ ਦੇ ਰਈਸ ਇਸੇ ਜ਼ਾਤਿ ਵਿੱਚੋਂ ਹਨ. ਫੂਲਵੰਸ਼ ਦਾ ਨਿਕਾਸ ਭੀ ਭੱਟੀਆਂ ਵਿੱਚੋਂ ਹੈ.¹ ਭਟਨੇਰ ਅਤੇ ਭਟਿੰਡਾ ਆਦਿ ਇਸੇ ਜਾਤਿ ਦੇ ਵਸਾਏ ਹੋਏ ਹਨ, ਮੁਸਲਮਾਨਾਂ ਦੇ ਰਾਜ ਸਮੇਂ ਭੱਟੀ ਰਾਜਪੂਤ ਬਹੁਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿੱਚੋਂ ਪਿੰਡ ਭੱਟੀਆਂ (ਜਿਲਾ ਗੁਜਰਾਤ) ਦਾ ਰਾਜਾ ਦੁੱਲਾਭੱਟੀ ਅਤੇ ਉਸ ਦਾ ਪੁਤ੍ਰ ਕਮਾਲ ਖ਼ਾਂ ਇਤਿਹਾਸ ਵਿੱਚ ਪ੍ਰਸਿੱਧ ਹਨ।#੨. ਵੇਣੀਸੰਹਾਰ ਦੇ ਰਚਣ ਵਾਲੇ ਮਹਾਨ ਕਵਿ ਭੱਟਨਾਰਾਯਣ ਦਾ ਨਾਮ ਭੀ ਭੱਟਿ ਹੈ. ਇਸ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ।#੩. ਇਸ ਨਾਮ ਦੀ ਇੱਕ ਜੱਟੀ, ਜੋ ਦਸ਼ਮੇਸ਼ ਨੂੰ ਹੇਹਰ ਪਿੰਡ ਤੋਂ ਤੁਰਣ ਸਮੇਂ ਮਿਲੀ, ਜਦਕਿ ਗੁਰੂ ਸਾਹਿਬ ਉੱਚਪੀਰ ਦੇ ਲਿਬਾਸ ਵਿੱਚ ਸਨ, ਇਸ ਨੇ ਪਲੰਘ ਹੇਠ ਮੋਢਾ ਦਿੱਤਾ ਅਤੇ ਸਤਿਗੁਰੂ ਤੋਂ ਵਰਦਾਨ ਪਾਇਆ।² ੪. ਭੱਟੀਕਾਵ੍ਯ, ਜਿਸ ਵਿੱਚ ਰਾਮਕਥਾ ਹੈ....
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵਿ- ਰਾਵ (ਸ਼ੋਰ) ਕਰਨ ਵਾਲਾ। ੨. ਸੰਗ੍ਯਾ- ਯੋਗੀ, ਜੋ ਅਲਖ ਅਲਖ ਦੀ ਧੁਨਿ ਕਰਕੇ ਭਿਖ੍ਯਾ ਮੰਗਦਾ ਹੈ. "ਬਾਰਹ ਮਹਿ ਰਾਵਲ ਖਪਿ ਜਾਵਹਿ." (ਪ੍ਰਭਾ ਮਃ ੧) ਦੇਖੋ, ਬਾਰਹ ੨। ੩. ਯੋਗੀਆਂ ਦਾ ਇੱਕ ਖ਼ਾਸ਼ ਫਿਰਕਾ, ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ. ਇਸ ਦੀ ਜੜ ਫ਼ਾਰਸੀ ਸ਼ਬਦ "ਰਾਵਿੰਦਹ" (ਮੁਸਾਫ਼ਿਰ) ਆਖਦੇ ਹਨ. ਇਹ ਕਥਾ ਪ੍ਰਚਲਿਤ ਹੈ ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਾਨਾਥ ਦਾ ਚੇਲਾ ਹੋਇਆ. ਉਸ ਤੋਂ ਰਾਵਲ ਫਿਰਕਾ ਚੱਲਿਆ। ੪. ਚੌਕੀਦਾਰ ਚੋਰਮਾਰ, ਜੋ ਰਾਤ ਨੂੰ ਸ਼ੋਰ ਮਚਾਕੇ ਲੋਕਾਂ ਨੂੰ ਜਗਾਉਂਦਾ ਰਹਿਂਦਾ ਹੈ. "ਪਕੜਿ ਚਲਾਇਆ ਰਾਵਲੇ." (ਭਾਗੁ) ਮੁਜਰਮ ਨੂੰ ਫੜਕੇ ਚੌਕੀਦਾਰ ਨੇ ਚਲਾਨ ਕੀਤਾ। ੫. ਰਾਜਪੂਤਾਂ ਦੀ ਸੰਗ੍ਯਾ, ਜਿਸ ਦਾ ਮੂਲ "ਰਾਜਕੁਲ" ਹੈ। ੬. ਬਦਰੀਨਾਥ ਮੰਦਿਰ ਦੇ ਵੱਡੇ ਪੁਜਾਰੀ ਦੀ ਪਦਵੀ। ੭. ਭੀਲਾਂ ਦਾ ਪ੍ਰਰੋਹਿਤ, ਜੋ ਮ੍ਰਿਤਸੰਸਕਾਰ ਕਰਵਾਉਂਦਾ ਹੈ....
ਯਦੁਵੰਸ਼ੀ ਭੱਟੀ ਰਾਜਪੂਤ ਦੁਸਾਜ ਦਾ ਪੁਤ੍ਰ ਰਾਵਲ ਜੈਸਲ (ਜਯਸ਼ਾਲ) ਪ੍ਰਤਾਪੀ ਰਾਜਾ, ਜਿਸ ਨੇ ਸਨ ੧੧੫੬ ਵਿੱਚ ਆਪਣੇ ਨਾਮ ਤੇ ਰਾਜਪੂਤਾਨੇ ਵਿੱਚ ਜੈਸਲਮੇਰੁ ਨਗਰ ਵਸਾਇਆ. ਫੂਲਵੰਸ਼ ਦਾ ਨਿਕਾਸ ਭੀ ਜੈਸਲ ਤੋਂ ਹੈ....
ਵਿ- ਪ੍ਰਤਾਪਿਨ੍. ਪ੍ਰਤਾਪਵਾਨ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਯਦੁਵੰਸ਼ੀ ਭੱਟੀ ਰਾਜਪੂਤ ਦੁਸਾਜ ਦਾ ਪੁਤ੍ਰ ਰਾਵਲ ਜੈਸਲ (ਜਯਸ਼ਾਲ) ਪ੍ਰਤਾਪੀ ਰਾਜਾ, ਜਿਸ ਨੇ ਸਨ ੧੧੫੬ ਵਿੱਚ ਆਪਣੇ ਨਾਮ ਤੇ ਰਾਜਪੂਤਾਨੇ ਵਿੱਚ ਜੈਸਲਮੇਰੁ ਨਗਰ ਵਸਾਇਆ. ਫੂਲਵੰਸ਼ ਦਾ ਨਿਕਾਸ ਭੀ ਜੈਸਲ ਤੋਂ ਹੈ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਬਾਬਾ ਫੂਲ ਦੀ ਕੁਲ. ਯਦੁਵੰਸ਼ੀ ਭੱਟੀ ਰਾਜਪੂਤਾਂ ਵਿੱਚ ਜੈਸਲ ਪ੍ਰਤਾਪੀ ਯੋਧਾ ਹੋਇਆ, ਜਿਸ ਨੇ ਸੰਮਤ ੧੨੧੩ ਵਿੱਚ ਜੈਸਲਮੇਰੁ ਨਗਰ ਵਸਾਇਆ, ਜੋ ਹੁਣ ਰਾਜਪੂਤਾਨੇ ਅੰਦਰ ਪ੍ਰਸਿੱਧ ਰਾਜਧਾਨੀ ਹੈ. ਜੈਸਲ ਦੇ ਪੁਤ੍ਰ ਹੇਮ ਤੋਂ (ਜਿਸ ਨੂੰ ਹੇਮਹੇਲ ਅਤੇ ਭੀਮ ਭੀ ਆਖਦੇ ਹਨ) ਛੀਵੀਂ ਪੀੜ੍ਹੀ ਸਿੱਧੂ ਹੋਇਆ, ਜਿਸ ਤੋਂ ਸਿੱਧੂ ਗੋਤ ਚੱਲਿਆ. ਸਿੱਧੂ ਤੋਂ ਨੌਮੀ ਪੀੜ੍ਹੀ ਬਰਾੜ ਹੋਇਆ. ਜਿਸ ਤੋਂ ਵੰਸ਼ ਦੀ ਬੈਰਾੜ ਸੰਗ੍ਯਾ ਹੋਈ. ਬਰਾੜ ਤੋਂ ਬਾਰ੍ਹਵੀਂ ਪੀੜ੍ਹੀ ਪਰਮਪ੍ਰਤਾਪੀ ਬਾਬਾ ਫੂਲ ਜਨਮਿਆ, ਜਿਸ ਤੋਂ ਫੂਲਵੰਸ਼ ਪ੍ਰਸਿੱਧ ਹੋਇਆ. ਇਸ ਫੂਲ ਦਾ ਫਲਰੂਪ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਤਿੰਨ ਰਿਆਸਤਾਂ ਪੰਜਾਬ ਵਿੱਚ ਸਿੱਖਾਂ ਦਾ ਮਾਣ ਤਾਣ ਹਨ. ਇਨ੍ਹਾਂ ਤਿੰਨ ਰਿਆਸਤਾਂ ਤੋਂ ਛੁੱਟ- ਭਦੌੜ, ਮਲੌਦ, ਪੱਖੋ, ਬੇਰ, ਰਾਮਪੁਰ, ਬਡਰੁੱਖਾਂ, ਜਿਉਂਦਾ, ਦਿਆਲਪੁਰਾ, ਰਾਮਪੁਰਾ, ਕੋਟਦੁੱਨਾ ਅਤੇ ਗੁਮਟੀ ਦੇ ਜਾਗੀਰਦਾਰ, ਫੂਲਵੰਸ਼ ਦੇ ਛੋਟੇ ਰਈਸ ਹਨ, ਜਿਨ੍ਹਾਂ ਬਾਬਤ ਫੂਲ ਵੰਸ਼ ਦੇ ਸ਼ਜਰਿਆਂ ਤੋਂ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਨ੍ਹਾਂ ਵਿੱਚੋਂ ਭਦੌੜ, ਜਿਉਂਦਾ, ਰਾਮਪੁਰਾ ਅਤੇ ਕੋਟਦੁੱਨੇ ਦੇ ਸਰਦਾਰ ਰਾਜ ਪਟਿਆਲੇ ਦੇ ਅੰਦਰ ਹਨ. ਪੱਖੋ, ਬੇਰ, ਮਲੌਦ ਅਤੇ ਰਾਮਪੁਰ ਦੇ ਸਰਦਾਰ ਲੁਧਿਆਨੇ ਜਿਲੇ ਅੰਦਰ ਗਵਰਨਮੈਂਟ ਬਰਤਾਨੀਆ ਦੇ ਅਧੀਨ ਹਨ. ਬਡਰੁੱਖਾ ਅਤੇ ਦਿਆਲਪੁਰੇ ਦੇ ਸਰਦਾਰ ਰਾਜ ਜੀਂਦ ਅੰਦਰ ਹਨ. ਗੁਮਟੀ ਦੇ ਲੌਢਘਰੀਏ ਰਿਆਸਤ ਨਾਭੇ ਦੇ ਅਧੀਨ ਹਨ. ਫੂਲਵੰਸ਼ ਦਾ ਵ੍ਹ੍ਹਿਕ੍ਸ਼੍ (ਸ਼ਜਰਾ) ਇਹ ਹੈ:-:#(ਨੰਃ ੧)#ਜੈਸਲ (ਭੱਟੀ ਰਾਜਪੂਤ)#।#ਹੇਮ (ਭੀਮ) ਦੇ:ਸੰਮਤ ੧੨੬੫¹#।#ਜੂੰਧਰ (ਜੋਧਰਾਯ)#।#ਬਟੇਰਾਯ#।#ਮੰਗਲਰਾਯ#।#ਆਨੰਦਰਾਯ#।#ਖੀਵਾ#।...
ਸੰ. निष्काश- ਨਿਸ्ਕਾਸ਼. ਸੰਗ੍ਯਾ- ਜੋ ਬਹੁਤ ਸ਼ੋਭਾ ਦਿੰਦਾ ਹੈ (ਨਿਤਰਾਂ ਕਾਸ਼ਤੇ) ਮਕਾਨ ਦਾ ਛੱਜਾ ਵਰਾਂਡਾ ਆਦਿ। ੨. ਨਿਕਲਣ ਦਾ ਭਾਵ. ਨਿਕਸਣ ਦੀ ਕ੍ਰਿਯਾ। ੩. ਨਿਕਲਣ ਦਾ ਅਸਥਾਨ, ਜਿੱਥੋਂ ਕੋਈ ਵਸਤੂ ਨਿਕਲੇ....