maranaमरण
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ.
सं. संग्या- शरीर तों प्राणां दा वियोग. मौत. "मरण लिखाइ आए, नही रहिणा." (गउ मः १) २. ज़हिर. विस। ३. गुरुमत अनुसार हौमै दा तिआग. देहाभिमान रहित होण दी हालत. देखो, जीवतमरना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਯੋਗ (ਸੰਬੰਧ) ਦਾ ਅਭਾਵ. ਜੁਦਾਈ. ਵਿਛੋੜਾ....
ਅ਼. [موَت] ਸੰਗ੍ਯਾ- ਮ੍ਰਿਤ੍ਯੁ. ਅਜਲ. ਕਾਲ ਦੇਖੋ, ਮ੍ਰਿਤ੍ਯੁ....
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਕ੍ਰਿ. ਵਿ- ਲਿਖਵਾਕੇ. "ਮਰਣ ਲਿਖਾਇ ਮੰਡਲ ਮਹਿ ਆਏ." (ਰਾਮ ਮਃ ੧)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਸੰਗ੍ਯਾ- ਗੁਰੁਸਿੱਧਾਂਤ. ਗੁਰੂ ਦੇ ਥਾਪੇ ਹੋਏ ਨਿਯਮ। ੨. ਸਿੱਖਧਰਮ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਹਉਮੈ....
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਜੀਵਿਤ ਮਰਣ. ਜੀਵਨਦਸ਼ਾ ਵਿੱਚ ਹੀ ਮਰਜਾਣਾ. ਇਸ ਤੋਂ ਭਾਵ ਹੈ- ਹੌਮੈ ਦਾ ਤ੍ਯਾਗ ਕਰਨਾ, ਆਪਣੇ ਤਾਈਂ ਨਾਚੀਜ਼ ਜਾਣਕੇ ਸਭ ਦੇ ਪੈਰਾਂ ਦੀ ਧੂੜਿ ਹੋਣਾ. "ਆਪੁ ਛੋਡਿ ਜੀਵਤਮਰੈ." (ਸ੍ਰੀ ਮਃ ੩) "ਸਤਿਗੁਰ ਭਾਇ ਚਲਹੁ, ਜੀਵਤਿਆ ਇਵ ਮਰੀਐ." (ਸੂਹੀ ਛੰਤ ਮਃ ੪) "ਆਪੁ ਤਿਆਗਿ ਹੋਈਐ ਸਭ ਰੇਣਾ, ਜੀਵਤਿਆ ਇਉ ਮਰੀਐ." (ਸੂਹੀ ਮਃ ੫) ੨. ਜੀਵਨਮੁਕ੍ਤਿ....