gulābaगुलाब
ਫ਼ਾ. [گُلاب] ਸੰਗ੍ਯਾ- ਸ੍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ.
फ़ा. [گُلاب] संग्या- स्थलकमल. Rose भारत विॱच इह अनेक जातां दा हुंदा है अते बहुत जातीआं विदेश तों आईआं हन. गुलक़ंद, अरक अते इतर लई चेती गुलाब सभ तों उॱतम हुंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਪਰਦੇਸ. ਦੇਖੋ, ਬਿਦੇਸ....
ਫ਼ਾ. [گُل قند] ਸੰਗ੍ਯਾ- ਗੁਲ (ਗੁਲਾਬ) ਦੇ ਫੁੱਲ ਅਤੇ ਕੰਦ (ਖੰਡ) ਤੋਂ ਬਣਿਆ ਹੋਇਆ ਇੱਕ ਪਦਾਰਥ, ਜੋ ਬਹੁਤ ਰੋਗਾਂ ਵਿੱਚ ਵਰਤੀਦਾ ਹੈ. ਚੇਤੀ ਗੁਲਾਬ ਅਤੇ ਪਹਾੜੀ ਸੇਵਤੀ (ਸਫ਼ੇਦ ਗੁਲਾਬ) ਦੀ ਗੁਲਕ਼ੰਦ ਉੱਤਮ ਹੁੰਦੀ ਹੈ....
ਸੰ. अर्क्. ਧਾ- ਤਪਾਉਣਾ. ਪ੍ਰਸ਼ੰਸਾ ਕਰਨਾ. ਵਡਿਆਉਣਾ। ੨. ਸੰ. अर्क. ਅਰ੍ਕ. ਸੰਗ੍ਯਾ- ਸੂਰਜ। "ਕਮਲ ਬਦਨ ਪ੍ਰਾਚੀ ਦਿਸਿ ਜਿਹ ਕੋ ਵਾਕ ਅਰਕ ਪਰਮਾਨਾ." (ਨਾਪ੍ਰ) ੩. ਅੱਕ. "ਅਰਕ ਜਵਾਸ ਪਾਤ ਬਿਨ ਭਇਊ." (ਤੁਲਸੀ) ੪. ਇੰਦ੍ਰ। ੫. ਤਾਂਬਾ। ੬. ਅਗਨਿ। ੭. ਪੰਡਿਤ. ਵਿਦ੍ਵਾਨ। ੮. ਵਡਾ ਭਾਈ। ੯. ਬਾਰਾਂ ਦੀ ਗਿਣਤੀ, ਕਿਉਂਕਿ ਸੂਰਜ ਬਾਰਾਂ ਮੰਨੇ ਹਨ। ੧੦. ਅ਼. [عرق] ਅ਼ਰਕ਼. ਪਸੀਨਾ. ਮੁੜ੍ਹਕਾ। ੧੧. ਨਾਲ ਵਿੱਚਦੀਂ ਚੋਇਆ ਹੋਇਆ ਰਸ। ੧੨. ਕਿਸੇ ਵਸਤੁ ਦਾ ਸਾਰ. ਤਤ੍ਵ. ਨਿਚੋੜ....
ਸੰ. ਵਿ- ਦੂਜਾ. ਹੋਰ. ਔਰ. ਅਨ੍ਯ। ੨. ਨੀਚ. ਪਾਂਮਰ। ੩. ਅ਼. [عِطر] ਇ਼ਤ਼ਰ. ਸੰਗ੍ਯਾ- ਸੁਗੰਧਿਸਾਰ. ਅਤਰ। ੪. ਚੰਦਨ ਦੇ ਤੇਲ ਵਿੱਚ ਮੋਤੀਆ ਗੁਲਾਬ ਕੇਵੜੇ ਆਦਿਕ ਦੀ ਰਚਾਈ ਹੋਈ ਸੁਗੰਧ....
ਵਿ- ਚੇਤ ਦੇ ਮਹੀਨੇ ਨਾਲ ਸੰਬੰਧ ਰੱਖਣ ਵਾਲਾ, ਜੈਸੇ- ਚੇਤੀ ਗੁਲਾਬ ਆਦਿ....
ਫ਼ਾ. [گُلاب] ਸੰਗ੍ਯਾ- ਸ੍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....