chitraचित्र
ਸੰ. चित्र् ਧਾ- ਤਸਵੀਰ ਖਿੱਚਣਾ, ਅਚਰਜ ਕਰਨਾ ਅਤੇ ਅਚਰਜ ਦੇਖਣਾ। ੨. ਸੰਗ੍ਯਾ- ਲਿਖੀ ਹੋਈ ਤਸਵੀਰ. "ਚਚਾ ਰਚਿਤ ਚਿਤ੍ਰ ਹੈ ਭਾਰੀ." (ਗਉ ਬਾਵਨ ਕਬੀਰ) ਇਸ ਥਾਂ ਜਗਤਰੂਪ ਮੂਰਤਿ ਹੈ। ੩. ਦੇਖੋ, ਚੰਚਲਾ। ੪. ਕਾਵ੍ਯ ਦਾ ਇੱਕ ਅਲੰਕਾਰ. ਰਚਨਾ ਵਰਣਨ ਕੀ ਜਹਾਂ ਕੀਜੈ ਅਧਿਕ ਵਿਚਿਤ੍ਰ, ਕਵਿਅਨ ਕੇ ਮਤ ਜਾਨਿਯੇ ਅਲੰਕਾਰ ਸੋ ਚਿਤ੍ਰ. ਇਹ ਸ਼ਬਦਾਲੰਕਾਰ ਹੈ. ਚਿਤ੍ਰਕਾਵ੍ਯ ਨੂੰ ਵਿਦ੍ਵਾਨਾਂ ਨੇ ਅਧਮ ਕਾਵ੍ਯ ਲਿਖਿਆ ਹੈ, ਕਿਉਂਕਿ ਇਸ ਵਿੱਚ ਕੋਈ ਚਮਤਕਾਰੀ ਕਵਿਤਾ ਨਹੀਂ ਹੋ ਸਕਦੀ, ਕੇਵਲ ਬਾਲ ਲੀਲ੍ਹਾ ਅਤੇ ਖੇਲਮਾਤ੍ਰ ਰਚਨਾ ਹੁੰਦੀ ਹੈ. ਭਾਵੇਂ ਅਨੇਕ ਕਵੀਆਂ ਨੇ ਇਸ ਅਲੰਕਾਰ ਦੇ ਬਹੁਤ ਭੇਦ ਥਾਪੇ ਹਨ, ਪਰ ਮੁੱਖ ਪੰਜ ਹਨ, ਜਿਨ੍ਹਾਂ ਦੇ ਅੰਦਰ ਸਾਰੇ ਹੀ ਭੇਦ ਆ ਜਾਂਦੇ ਹਨ-#ਵਰਣਚਿਤ੍ਰ, ਸ੍ਥਾਨਚਿਤ੍ਰ, ਆਕਰਚਿਤ੍ਰ, ਗਤਿਚਿਤ੍ਰ ਅਤੇ ਭਾਸਾਚਿਤ੍ਰ.#(ੳ) ਵਰਣਚਿਤ੍ਰ ਇੱਕ ਪ੍ਰਕਾਰ ਦਾ ਅਕ੍ਸ਼੍ਰਖੇਲ ਹੈ, ਅਰਥਾਤ ਇੱਕ ਅੱਖਰ ਵਿੱਚ ਹੀ ਛੰਦਰਚਨਾ ਕਰਨੀ, ਜਾਂ ਛੰਦ ਦੇ ਸਾਰੇ ਅੱਖਰ ਲਘੁ ਅਥਵਾ ਗੁਰੁ ਹੋਣ ਅਤੇ ਕਿਸੇ ਅੱਖਰ ਨੂੰ ਮਾਤ੍ਰਾ ਨਾ ਲਾਉਣੀ, ਆਦਿ.#(ਅ) ਸ੍ਥਾਨਚਿਤ੍ਰ ਉਸ ਨੂੰ ਆਖਦੇ ਹਨ ਕਿ ਅੱਖਰਾਂ ਦੇ ਅਸਥਾਨ ਵਿਚਾਰਕੇ. ਇੱਕ ਥਾਂ ਬੋਲਣ ਵਾਲੇ ਹੀ ਅੱਖਰ ਇੱਕ ਛੰਦ ਵਿੱਚ ਵਰਤਣੇ, ਦੂਜੇ ਥਾਂ ਦਾ ਅੱਖਰ ਨਾ ਵਰਤਣਾ. ਇਸੇ ਦੇ ਅੰਦਰ ਨਿਰੋਸ੍ਠ ਭੀ ਆ ਜਾਂਦਾ ਹੈ.#(ੲ) ਆਕਾਰਚਿਤ੍ਰ ਉਹ ਹੈ ਕਿ ਕਮਲ, ਗਊ, ਚੌਰ ਆਦਿ ਦੀ ਮੂਰਤੀ ਲਿਖਕੇ ਉਸ ਵਿੱਚ ਛੰਦ ਲਿਖਣਾ, ਯਥਾ ਕਮਲਚਿਤ੍ਰ#(fig.)#ਜਿਨ ਦਾਨ ਦੀਨ, ਤਿਨ ਮਾਨ ਲੀਨ,#ਗੁਨ ਗ੍ਯਾਨ ਹੀਨ, ਜਨ ਜਾਨ ਖੀਨ.#(ਸ) ਗਤਿਚਿਤ੍ਰ ਉਸ ਦਾ ਨਾਮ ਹੈ ਕਿ ਸਿੱਧਾ ਪੜ੍ਹੀਏ ਤਦ ਹੋਰ ਪਾਠ, ਪੁੱਠਾ ਪੜ੍ਹੀਏ ਤਦ ਹੋਰ ਪਾਠ ਅਥਵਾ ਸਿੱਧਾ ਪੁੱਠਾ ਪੜ੍ਹਨ ਤੋਂ ਇੱਕੋ ਪਾਠ ਰਹੇ ਇਤ੍ਯਾਦਿ.#(ਹ) ਭਾਸਾਚਿਤ੍ਰ ਉਸ ਨੂੰ ਕਹੀਦਾ ਹੈ ਕਿ ਅਨੇਕ ਭਾਸਾ ਮਿਲਾਕੇ ਛੰਦਰਚਨਾ ਕੀਤੀ ਜਾਵੇ. ਇਸ ਦੀ ਸੰਗ੍ਯਾ "ਭਾਸਾਸਮਕ" ਭੀ ਹੈ.#ਉਦਾਹਰਣ-#ਮੀਰਾ ਦਾਨਾ ਦਿਲ ਸੋਚ,#ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀਮੋਚ.#ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ,#ਪਾਕ ਪਰਵਦਿਗਾਰ ਤੂ ਖੁਦਿ ਖਸਮੁ ਵਡਾ ਅਤੋਲੁ,#ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ,#ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ.#(ਤਿਲੰ ਮਃ ੧)#ਗਾਜੇ ਮਹਾਸੂਰ ਘੂੰਮੀ ਰਣੰ ਹੂਰ#ਭ੍ਰੰਮੀ ਨਭੰ ਪੂਰ ਬੇਖੰ ਅਨੂਪੰ,#ਵਲੇ ਵਲੀ ਸਾਂਈਂ ਜੀਵੀਂ ਜੁਗਾਂ ਤਾਈਂ#ਤੈਂਡੇ ਘੋਲੀ ਜਾਂਈ ਅਲਾਵੀ ਤ ਐਸੇ,#ਲਗੋ ਲਾਰ ਥਾਨੇ ਬਰੋ ਰਾਜ ਮ੍ਹਾਨੇ#ਕਹੋ ਔਰ ਕਾਨੇ ਹਠੀ ਛਾਡ ਥੇਸੌ,#ਬਰੋ ਆਨ ਮੋਕੋ ਭਜੋ ਆਜ ਤੋਕੋ#ਚਲੋ ਦੇਵਲੋਕੋ ਤਜੋ ਬੇਗ ਲੰਕਾ.#(ਰਾਮਾਵ)#ਆਫਤਾਬ ਸੇ ਰੌਸ਼ਨ ਹੋ ਤੁਮ ਹਿਮਕਰ ਸੇ ਅਤਿ ਸੀਤ,#ਧਰਤੀ ਵਾਂਙ ਖਿਮਾਂ ਨੂੰ ਧਰਦੇ ਰਹੋਂ ਸਦਾ ਨਿਰਭੀਤ. ੫. ਚਿਤ੍ਰ ਅਲੰਕਾਰ ਦਾ ਇੱਕ ਭੇਦ "ਅਰਥਚਿਤ੍ਰ" ਭੀ#ਕਵੀਆਂ ਨੇ ਮੰਨਿਆ ਹੈ, ਜੋ ਉਭਯਾਲੰਕਾਰ ਹੈ. ਇਸ#ਦਾ ਰੂਪ ਹੈ ਕਿ ਪ੍ਰਸ਼ਨ ਦਾ ਪਦ ਹੀ ਉੱਤਰ ਹੋਵੇ.#ਜਹਿਂ ਬੂਝਤ ਕਛੁ ਬਾਤ ਕੋ ਉੱਤਰ ਸੋਈ ਬਾਤ,#ਚਿਤ੍ਰ ਕਹਿਤ ਮਤਿਰਾਮ ਕਵਿ ਸਕਲ ਸੁ ਮਤਿ ਅਵਦਾਤ.#(ਲਲਿਤ ਲਲਾਮ)#ਉਦਾਹਰਣ-#ਕੋ ਕਹਿਯੇ ਜਲ ਤੇ ਸੁਖੀ, ਕਾ ਕਹਿਯੇ ਪਰ ਸ਼੍ਯਾਮ?#(ਚਿਤ੍ਰਚੰਦ੍ਰਿਕਾ)#ਕੋ ਕਹਿਯੇ ਜਲ ਤੇ ਸੁਖੀ?#ਇਸ ਦਾ ਉੱਤਰ- ਕੋਕ ਹਿਯੇ ਜਲ ਤੇ ਸੁਖੀ.#ਕਾ ਕਹਿਯੇ ਪਰ ਸ਼੍ਯਾਮ?#ਇਸ ਦਾ ਉੱਤਰ- ਕਾਕ ਹਿਯੇ ਪਰ ਸ਼੍ਯਾਮ.#(ਅ) ਅਨੇਕ ਪ੍ਰਸ਼ਨਾਂ ਦਾ ਇੱਕ ਪਦ ਨਾਲ ਹੀ ਉੱਤਰ ਦੇਣਾ, ਇਹ ਅਰਥਚਿਤ੍ਰ ਦਾ ਦੂਜਾ ਰੂਪ ਹੈ. ਇਸ ਦੀ ਸੰਗ੍ਯਾ ਸ਼ਾਸਨੋੱਤਰ ਹੈ.#ਪ੍ਰਸ਼੍ਨ ਅਨੇਕਨ ਕੋ ਇੱਕ ਉੱਤਰ।#ਭੇਦ ਚਿਤ੍ਰ ਜਾਨੋ ਸ਼ਾਸਨੋਤਰ.#ਉਦਾਹਰਣ-#ਕੋ ਸ਼ਤ੍ਰੂ ਰਤਿਨਾਥ ਕੋ? ਸ਼ਿਵਅਰਿ ਕੋ ਕ੍ਯਾ ਨਾਮ?#ਕਿਹ ਬਿਨ ਜੀਵਨ ਦੁਖੀ ਹੈ? ਉੱਤਰ ਦੀਨੋ 'ਕਾਮ'. ਤਿੰਨਾਂ ਪ੍ਰਸ਼ਨਾ ਉੱਤਰ "ਕਾਮ" ਪਦ ਨਾਲ ਦਿੱਤਾ. "ਕਾਮ" ਦਾ ਅਰਥ ਹੈ ਮਹਾਦੇਵ, ਅਨੰਗ ਅਤੇ ਕੰਮ. ਰਾਜਦ੍ਵਾਰ ਅਰੁ ਮਾਨਸਰ ਕਮਲ ਦੇਵਤਾਅੰਗ, ਕਿਸ ਸੇ ਸ਼ੋਭਨ ਹੋਤ ਹੈਂ? ਉੱਤਰ ਹੈ ਸਾਰੰਗ. "ਸਾਰੰਗ" ਸ਼ਬਦ ਨਾਲ ਚੌਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ, ਅਰਥਾਤ ਰਾਜਦ੍ਵਾਰ ਹਾਥੀ ਘੋੜੇ ਨਾਲ ਸੋਭਦਾ ਹੈ, ਮਾਨਸਰੋਵਰ ਰਾਜਹੰਸਾਂ ਸਾਥ, ਕਮਲ ਭੌਰਿਆਂ ਕਰਕੇ ਅਤੇ ਦੇਵਤਾ ਦੇ ਅੰਗ ਚੰਦਨ ਕਪੂਰ ਨਾਲ ਸ਼ੋਭਾ ਪਾਉਂਦੇ ਹਨ.#੬. ਅਰਥਪ੍ਰਹੇਲਿਕਾ ਅਰਥਾਲੰਕਾਰ ਚਿਤ੍ਰ ਦਾ ਤੀਜਾ ਰੂਪ ਹੈ. ਇਹ ਐਸੀ ਬੁਝਾਰਤ ਹੋਇਆ ਕਰਦੀ ਹੈ ਜਿਸ ਦੇ ਅਰਥਵਿਚਾਰ ਤੋਂ ਵਸਤੁ ਦਾ ਗ੍ਯਾਨ ਹੋਵੇ, ਪਰ ਬੁਝਾਰਤ ਵਿੱਚ ਸਪਸ੍ਟ ਨਾਮ ਨਾ ਦੱਸਿਆ ਜਾਵੇ.#ਉਦਾਹਰਣ-#ਪਉਣੈ ਪਾਣੀ ਅਗਨੀ ਕਾ ਮੇਲ,#ਚੰਚਲ ਚਪਲਬੁਧਿ ਕਾ ਖੇਲੁ,#ਨਉ ਦਰਵਾਜੇ ਦਸਵਾਂ ਦੁਆਰੁ,#ਬੁਝੁ ਰੇ ਗਿਆਨੀ ਏਹੁ ਬੀਚਾਰੁ." (ਗਉ ਮਃ ੧)#ਇਸ ਬੁਝਾਰਤ ਵਿੱਚ ਸ਼ਰੀਰ ਦਾ ਵਰਣਨ ਹੈ.#ਪੰਚ ਮਨਾਏ ਪੰਚ ਰੁਸਾਏ,#ਪੰਚ ਵਸਾਏ ਪੰਚ ਗਵਾਏ,#ਇਨ ਬਿਧਿ ਨਗਰੁ ਵੁਠਾ ਮੇਰੇ ਭਾਈ.#(ਆਸਾ ਅਃ ਮਃ ੫)#ਸਾਰਾ ਪਉਣਾ ਦੂਜਾ ਗਉਣਾ,#ਨਰ ਨਾਰੀ ਥੇ ਦੋਨੋ ਭਉਣਾ,#ਕੁਛ ਖਾਧਾ ਕੁਛ ਲੈ ਕੇ ਸਉਣਾ,#ਉੱਤਰ ਦੇਹ ਗੁਰੂ ਜੀ ਕਉਣਾ?#ਇੱਕ ਰਾਜਕੁਮਾਰੀ ਨੇ ਦਸ਼ਮੇਸ਼ ਪਾਸ ਇਹ ਪ੍ਰਸ਼ਨ ਕੀਤੇ, ਜਿਨ੍ਹਾਂ ਦਾ ਉੱਤਰ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਅਨੁਸਾਰ ਇਹ ਹੈ-#ਜਾਣੋ ਸਾਰਾ ਦੇਵਤਨ ਪੌਣਾ ਮਾਣਸਦੇਹ,#ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ,#ਉਭੈ ਲੋਕ ਭੌਦਾਂ ਫਿਰੈ ਖਾਧਾ ਖਰਚ ਜਮਾਲ,#ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਰਾ ਬਾਲ.#(ਗੁਪ੍ਰਸੂ)#ਪਾਨੀ ਮੇ ਨਿਸ ਦਿਨ ਰਹੇ ਜਾਂਕੇ ਹਾਡ ਨ ਮਾਸ,#ਕਾਮ ਕਰੇ ਤਰਵਾਰ ਕੋ ਫਿਰ ਪਾਨੀ ਮੇ ਬਾਸ.#(ਚਿਤ੍ਰਚੰਦ੍ਰਿਕਾ)#ਇਹ ਕੁੰਭਕਾਰ (ਕੁਮ੍ਹਿਆਰ) ਦਾ ਡੋਰਾ ਹੈ। ੭. ਦੇਖੋ, ਚਿਤ੍ਰਕੁਸ੍ਟ। ੮. ਚਰਾਇਤਾ। ੯. ਵਿ- ਰੰਗਬਰੰਗਾ. ਡੱਬਖੜੱਬਾ.
सं. चित्र् धा- तसवीर खिॱचणा, अचरज करना अते अचरज देखणा। २. संग्या- लिखी होई तसवीर. "चचा रचित चित्र है भारी." (गउ बावन कबीर) इस थां जगतरूप मूरति है। ३. देखो, चंचला। ४. काव्य दा इॱक अलंकार. रचना वरणन की जहां कीजै अधिक विचित्र, कविअन के मत जानिये अलंकार सो चित्र. इह शबदालंकार है. चित्रकाव्य नूं विद्वानां ने अधम काव्य लिखिआ है, किउंकि इस विॱच कोई चमतकारी कविता नहीं हो सकदी, केवल बाल लील्हा अते खेलमात्र रचना हुंदी है. भावें अनेक कवीआं ने इस अलंकार दे बहुत भेद थापे हन, पर मुॱख पंज हन, जिन्हां दे अंदर सारे ही भेद आ जांदे हन-#वरणचित्र, स्थानचित्र, आकरचित्र, गतिचित्र अते भासाचित्र.#(ॳ) वरणचित्र इॱक प्रकार दा अक्श्रखेल है, अरथात इॱक अॱखर विॱच हीछंदरचना करनी, जां छंद दे सारे अॱखर लघु अथवा गुरु होण अते किसे अॱखर नूं मात्रा ना लाउणी, आदि.#(अ) स्थानचित्र उस नूं आखदे हन कि अॱखरां दे असथान विचारके. इॱक थां बोलण वाले ही अॱखर इॱक छंद विॱच वरतणे, दूजे थां दा अॱखर ना वरतणा. इसे दे अंदर निरोस्ठ भी आ जांदा है.#(ॲ) आकारचित्र उह है कि कमल, गऊ, चौर आदि दी मूरती लिखके उस विॱच छंद लिखणा, यथा कमलचित्र#(fig.)#जिन दान दीन, तिन मान लीन,#गुन ग्यान हीन, जन जान खीन.#(स) गतिचित्र उस दा नाम है कि सिॱधा पड़्हीए तद होर पाठ, पुॱठा पड़्हीए तद होर पाठ अथवा सिॱधा पुॱठा पड़्हन तों इॱको पाठ रहे इत्यादि.#(ह) भासाचित्र उस नूं कहीदा है कि अनेक भासा मिलाके छंदरचना कीती जावे. इस दी संग्या "भासासमक" भी है.#उदाहरण-#मीरा दाना दिल सोच,#मुहबते मनि तनि बसै सचु साह बंदीमोच.#दीदने दीदार साहिब कछु नही इस का मोलु,#पाक परवदिगार तू खुदि खसमु वडा अतोलु,#दस्तगीरी देहि दिलावर तूही तूही एक,#करतार कुदरति करण खालक नानक तेरी टेक.#(तिलं मः १)#गाजे महासूर घूंमी रणं हूर#भ्रंमी नभं पूर बेखं अनूपं,#वले वली सांईं जीवीं जुगां ताईं#तैंडे घोली जांई अलावी त ऐसे,#लगो लार थाने बरो राज म्हाने#कहो और काने हठी छाडथेसौ,#बरो आन मोको भजो आज तोको#चलो देवलोको तजो बेग लंका.#(रामाव)#आफताब से रौशन हो तुम हिमकर से अति सीत,#धरती वांङ खिमां नूं धरदे रहों सदा निरभीत. ५. चित्र अलंकार दा इॱक भेद "अरथचित्र" भी#कवीआं ने मंनिआ है, जो उभयालंकार है. इस#दा रूप है कि प्रशन दा पद ही उॱतर होवे.#जहिं बूझत कछु बात को उॱतर सोई बात,#चित्र कहित मतिराम कवि सकल सु मति अवदात.#(ललित ललाम)#उदाहरण-#को कहिये जल ते सुखी, का कहिये पर श्याम?#(चित्रचंद्रिका)#को कहिये जल ते सुखी?#इस दा उॱतर- कोक हिये जल ते सुखी.#का कहिये पर श्याम?#इस दा उॱतर- काक हिये पर श्याम.#(अ) अनेक प्रशनां दा इॱक पद नाल ही उॱतर देणा, इह अरथचित्र दा दूजा रूप है. इस दी संग्या शासनोॱतर है.#प्रश्न अनेकन को इॱक उॱतर।#भेद चित्र जानो शासनोतर.#उदाहरण-#को शत्रू रतिनाथ को? शिवअरि को क्या नाम?#किह बिन जीवन दुखी है? उॱतर दीनो 'काम'. तिंनां प्रशना उॱतर "काम" पद नाल दिॱता. "काम" दा अरथ है महादेव, अनंग अते कंम. राजद्वार अरु मानसर कमल देवताअंग, किस से शोभन होत हैं? उॱतर है सारंग. "सारंग" शबद नाल चौहां प्रशनां दा उॱतर दिॱता, अरथात राजद्वार हाथी घोड़े नाल सोभदा है, मानसरोवर राजहंसां साथ, कमलभौरिआं करके अते देवता दे अंग चंदन कपूर नाल शोभा पाउंदे हन.#६. अरथप्रहेलिका अरथालंकार चित्र दा तीजा रूप है. इह ऐसी बुझारत होइआ करदी है जिस दे अरथविचार तों वसतु दा ग्यान होवे, पर बुझारत विॱच सपस्ट नाम ना दॱसिआ जावे.#उदाहरण-#पउणै पाणी अगनी का मेल,#चंचल चपलबुधि का खेलु,#नउ दरवाजे दसवां दुआरु,#बुझु रे गिआनी एहु बीचारु." (गउ मः १)#इस बुझारत विॱच शरीर दा वरणन है.#पंच मनाए पंच रुसाए,#पंच वसाए पंच गवाए,#इन बिधि नगरु वुठा मेरे भाई.#(आसा अः मः ५)#सारा पउणा दूजा गउणा,#नर नारी थे दोनो भउणा,#कुछ खाधा कुछ लै के सउणा,#उॱतर देह गुरू जी कउणा?#इॱक राजकुमारी ने दशमेश पास इह प्रशन कीते, जिन्हां दा उॱतर भाई संतोख सिंघ जी दे लिखण अनुसार इह है-#जाणो सारा देवतन पौणा माणसदेह,#दुविधा दूजी कर गमन नर नारी ह्वै खेह,#उभै लोक भौदां फिरै खाधा खरच जमाल,#प्रलै भई सौणा हूआ उॱतर तुमरा बाल.#(गुप्रसू)#पानी मे निस दिन रहे जांके हाड न मास,#काम करे तरवार को फिर पानी मे बास.#(चित्रचंद्रिका)#इह कुंभकार (कुम्हिआर) दा डोरा है। ७. देखो, चित्रकुस्ट। ८. चराइता। ९. वि- रंगबरंगा. डॱबखड़ॱबा.
ਅ਼. [تصویِر] ਤਸਵੀਰ. ਸੰਗ੍ਯਾ- ਮੂਰਤਿ. ਚਿਤ੍ਰ। ੨. ਸੂਰਤ. ਸ਼ਕਲ. ਇਸ ਦਾ ਮੂਲ ਸੂਰ (ਸ਼ਕਲ) ਹੈ....
ਸੰ. आश्चर्य- ਆਸ਼ਚਰ੍ਯ. ਸੰਗ੍ਯਾ- ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. "ਅਚਰਜਰੂਪ ਨਿਰੰਜਨੋ." (ਸ੍ਰੀ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਚਾਚਾ. ਪਿਤਾ ਦਾ ਛੋਟਾ ਭਾਈ। ੨. ਚੱਚਾ ਅੱਖਰ. "ਚਚਾ ਚਰਨਕਮਲ ਗੁਰ ਲਾਗਾ." (ਬਾਵਨ) ੩. ਚ ਅੱਖਰ ਦਾ ਉੱਚਾਰਣ। ੪. ਚਰਚਾ ਦਾ ਸੰਖੇਪ. "ਅਲੀ ਅਲਿ ਮੇਰ ਚਚਾ ਗੁਨ ਰੇ." (ਮਾਰੂ ਮਃ ੧) ਭੌਰਾ ਭੌਰੀ ਕਮਲ ਦੀ ਗੁਨਚਰਚਾ ਵਿੱਚ ਮਸਤ ਹਨ. ਦੇਖੋ, ਮੇਰ ੩....
ਵਿ- ਰਚੀਆ ਹੋਇਆ. ਬਣਾਇਆ....
ਸੰ. चित्र् ਧਾ- ਤਸਵੀਰ ਖਿੱਚਣਾ, ਅਚਰਜ ਕਰਨਾ ਅਤੇ ਅਚਰਜ ਦੇਖਣਾ। ੨. ਸੰਗ੍ਯਾ- ਲਿਖੀ ਹੋਈ ਤਸਵੀਰ. "ਚਚਾ ਰਚਿਤ ਚਿਤ੍ਰ ਹੈ ਭਾਰੀ." (ਗਉ ਬਾਵਨ ਕਬੀਰ) ਇਸ ਥਾਂ ਜਗਤਰੂਪ ਮੂਰਤਿ ਹੈ। ੩. ਦੇਖੋ, ਚੰਚਲਾ। ੪. ਕਾਵ੍ਯ ਦਾ ਇੱਕ ਅਲੰਕਾਰ. ਰਚਨਾ ਵਰਣਨ ਕੀ ਜਹਾਂ ਕੀਜੈ ਅਧਿਕ ਵਿਚਿਤ੍ਰ, ਕਵਿਅਨ ਕੇ ਮਤ ਜਾਨਿਯੇ ਅਲੰਕਾਰ ਸੋ ਚਿਤ੍ਰ. ਇਹ ਸ਼ਬਦਾਲੰਕਾਰ ਹੈ. ਚਿਤ੍ਰਕਾਵ੍ਯ ਨੂੰ ਵਿਦ੍ਵਾਨਾਂ ਨੇ ਅਧਮ ਕਾਵ੍ਯ ਲਿਖਿਆ ਹੈ, ਕਿਉਂਕਿ ਇਸ ਵਿੱਚ ਕੋਈ ਚਮਤਕਾਰੀ ਕਵਿਤਾ ਨਹੀਂ ਹੋ ਸਕਦੀ, ਕੇਵਲ ਬਾਲ ਲੀਲ੍ਹਾ ਅਤੇ ਖੇਲਮਾਤ੍ਰ ਰਚਨਾ ਹੁੰਦੀ ਹੈ. ਭਾਵੇਂ ਅਨੇਕ ਕਵੀਆਂ ਨੇ ਇਸ ਅਲੰਕਾਰ ਦੇ ਬਹੁਤ ਭੇਦ ਥਾਪੇ ਹਨ, ਪਰ ਮੁੱਖ ਪੰਜ ਹਨ, ਜਿਨ੍ਹਾਂ ਦੇ ਅੰਦਰ ਸਾਰੇ ਹੀ ਭੇਦ ਆ ਜਾਂਦੇ ਹਨ-#ਵਰਣਚਿਤ੍ਰ, ਸ੍ਥਾਨਚਿਤ੍ਰ, ਆਕਰਚਿਤ੍ਰ, ਗਤਿਚਿਤ੍ਰ ਅਤੇ ਭਾਸਾਚਿਤ੍ਰ.#(ੳ) ਵਰਣਚਿਤ੍ਰ ਇੱਕ ਪ੍ਰਕਾਰ ਦਾ ਅਕ੍ਸ਼੍ਰਖੇਲ ਹੈ, ਅਰਥਾਤ ਇੱਕ ਅੱਖਰ ਵਿੱਚ ਹੀ ਛੰਦਰਚਨਾ ਕਰਨੀ, ਜਾਂ ਛੰਦ ਦੇ ਸਾਰੇ ਅੱਖਰ ਲਘੁ ਅਥਵਾ ਗੁਰੁ ਹੋਣ ਅਤੇ ਕਿਸੇ ਅੱਖਰ ਨੂੰ ਮਾਤ੍ਰਾ ਨਾ ਲਾਉਣੀ, ਆਦਿ.#(ਅ) ਸ੍ਥਾਨਚਿਤ੍ਰ ਉਸ ਨੂੰ ਆਖਦੇ ਹਨ ਕਿ ਅੱਖਰਾਂ ਦੇ ਅਸਥਾਨ ਵਿਚਾਰਕੇ. ਇੱਕ ਥਾਂ ਬੋਲਣ ਵਾਲੇ ਹੀ ਅੱਖਰ ਇੱਕ ਛੰਦ ਵਿੱਚ ਵਰਤਣੇ, ਦੂਜੇ ਥਾਂ ਦਾ ਅੱਖਰ ਨਾ ਵਰਤਣਾ. ਇਸੇ ਦੇ ਅੰਦਰ ਨਿਰੋਸ੍ਠ ਭੀ ਆ ਜਾਂਦਾ ਹੈ.#(ੲ) ਆਕਾਰਚਿਤ੍ਰ ਉਹ ਹੈ ਕਿ ਕਮਲ, ਗਊ, ਚੌਰ ਆਦਿ ਦੀ ਮੂਰਤੀ ਲਿਖਕੇ ਉਸ ਵਿੱਚ ਛੰਦ ਲਿਖਣਾ, ਯਥਾ ਕਮਲਚਿਤ੍ਰ#(fig.)#ਜਿਨ ਦਾਨ ਦੀਨ, ਤਿਨ ਮਾਨ ਲੀਨ,#ਗੁਨ ਗ੍ਯਾਨ ਹੀਨ, ਜਨ ਜਾਨ ਖੀਨ.#(ਸ) ਗਤਿਚਿਤ੍ਰ ਉਸ ਦਾ ਨਾਮ ਹੈ ਕਿ ਸਿੱਧਾ ਪੜ੍ਹੀਏ ਤਦ ਹੋਰ ਪਾਠ, ਪੁੱਠਾ ਪੜ੍ਹੀਏ ਤਦ ਹੋਰ ਪਾਠ ਅਥਵਾ ਸਿੱਧਾ ਪੁੱਠਾ ਪੜ੍ਹਨ ਤੋਂ ਇੱਕੋ ਪਾਠ ਰਹੇ ਇਤ੍ਯਾਦਿ.#(ਹ) ਭਾਸਾਚਿਤ੍ਰ ਉਸ ਨੂੰ ਕਹੀਦਾ ਹੈ ਕਿ ਅਨੇਕ ਭਾਸਾ ਮਿਲਾਕੇ ਛੰਦਰਚਨਾ ਕੀਤੀ ਜਾਵੇ. ਇਸ ਦੀ ਸੰਗ੍ਯਾ "ਭਾਸਾਸਮਕ" ਭੀ ਹੈ.#ਉਦਾਹਰਣ-#ਮੀਰਾ ਦਾਨਾ ਦਿਲ ਸੋਚ,#ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀਮੋਚ.#ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ,#ਪਾਕ ਪਰਵਦਿਗਾਰ ਤੂ ਖੁਦਿ ਖਸਮੁ ਵਡਾ ਅਤੋਲੁ,#ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ,#ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ.#(ਤਿਲੰ ਮਃ ੧)#ਗਾਜੇ ਮਹਾਸੂਰ ਘੂੰਮੀ ਰਣੰ ਹੂਰ#ਭ੍ਰੰਮੀ ਨਭੰ ਪੂਰ ਬੇਖੰ ਅਨੂਪੰ,#ਵਲੇ ਵਲੀ ਸਾਂਈਂ ਜੀਵੀਂ ਜੁਗਾਂ ਤਾਈਂ#ਤੈਂਡੇ ਘੋਲੀ ਜਾਂਈ ਅਲਾਵੀ ਤ ਐਸੇ,#ਲਗੋ ਲਾਰ ਥਾਨੇ ਬਰੋ ਰਾਜ ਮ੍ਹਾਨੇ#ਕਹੋ ਔਰ ਕਾਨੇ ਹਠੀ ਛਾਡ ਥੇਸੌ,#ਬਰੋ ਆਨ ਮੋਕੋ ਭਜੋ ਆਜ ਤੋਕੋ#ਚਲੋ ਦੇਵਲੋਕੋ ਤਜੋ ਬੇਗ ਲੰਕਾ.#(ਰਾਮਾਵ)#ਆਫਤਾਬ ਸੇ ਰੌਸ਼ਨ ਹੋ ਤੁਮ ਹਿਮਕਰ ਸੇ ਅਤਿ ਸੀਤ,#ਧਰਤੀ ਵਾਂਙ ਖਿਮਾਂ ਨੂੰ ਧਰਦੇ ਰਹੋਂ ਸਦਾ ਨਿਰਭੀਤ. ੫. ਚਿਤ੍ਰ ਅਲੰਕਾਰ ਦਾ ਇੱਕ ਭੇਦ "ਅਰਥਚਿਤ੍ਰ" ਭੀ#ਕਵੀਆਂ ਨੇ ਮੰਨਿਆ ਹੈ, ਜੋ ਉਭਯਾਲੰਕਾਰ ਹੈ. ਇਸ#ਦਾ ਰੂਪ ਹੈ ਕਿ ਪ੍ਰਸ਼ਨ ਦਾ ਪਦ ਹੀ ਉੱਤਰ ਹੋਵੇ.#ਜਹਿਂ ਬੂਝਤ ਕਛੁ ਬਾਤ ਕੋ ਉੱਤਰ ਸੋਈ ਬਾਤ,#ਚਿਤ੍ਰ ਕਹਿਤ ਮਤਿਰਾਮ ਕਵਿ ਸਕਲ ਸੁ ਮਤਿ ਅਵਦਾਤ.#(ਲਲਿਤ ਲਲਾਮ)#ਉਦਾਹਰਣ-#ਕੋ ਕਹਿਯੇ ਜਲ ਤੇ ਸੁਖੀ, ਕਾ ਕਹਿਯੇ ਪਰ ਸ਼੍ਯਾਮ?#(ਚਿਤ੍ਰਚੰਦ੍ਰਿਕਾ)#ਕੋ ਕਹਿਯੇ ਜਲ ਤੇ ਸੁਖੀ?#ਇਸ ਦਾ ਉੱਤਰ- ਕੋਕ ਹਿਯੇ ਜਲ ਤੇ ਸੁਖੀ.#ਕਾ ਕਹਿਯੇ ਪਰ ਸ਼੍ਯਾਮ?#ਇਸ ਦਾ ਉੱਤਰ- ਕਾਕ ਹਿਯੇ ਪਰ ਸ਼੍ਯਾਮ.#(ਅ) ਅਨੇਕ ਪ੍ਰਸ਼ਨਾਂ ਦਾ ਇੱਕ ਪਦ ਨਾਲ ਹੀ ਉੱਤਰ ਦੇਣਾ, ਇਹ ਅਰਥਚਿਤ੍ਰ ਦਾ ਦੂਜਾ ਰੂਪ ਹੈ. ਇਸ ਦੀ ਸੰਗ੍ਯਾ ਸ਼ਾਸਨੋੱਤਰ ਹੈ.#ਪ੍ਰਸ਼੍ਨ ਅਨੇਕਨ ਕੋ ਇੱਕ ਉੱਤਰ।#ਭੇਦ ਚਿਤ੍ਰ ਜਾਨੋ ਸ਼ਾਸਨੋਤਰ.#ਉਦਾਹਰਣ-#ਕੋ ਸ਼ਤ੍ਰੂ ਰਤਿਨਾਥ ਕੋ? ਸ਼ਿਵਅਰਿ ਕੋ ਕ੍ਯਾ ਨਾਮ?#ਕਿਹ ਬਿਨ ਜੀਵਨ ਦੁਖੀ ਹੈ? ਉੱਤਰ ਦੀਨੋ 'ਕਾਮ'. ਤਿੰਨਾਂ ਪ੍ਰਸ਼ਨਾ ਉੱਤਰ "ਕਾਮ" ਪਦ ਨਾਲ ਦਿੱਤਾ. "ਕਾਮ" ਦਾ ਅਰਥ ਹੈ ਮਹਾਦੇਵ, ਅਨੰਗ ਅਤੇ ਕੰਮ. ਰਾਜਦ੍ਵਾਰ ਅਰੁ ਮਾਨਸਰ ਕਮਲ ਦੇਵਤਾਅੰਗ, ਕਿਸ ਸੇ ਸ਼ੋਭਨ ਹੋਤ ਹੈਂ? ਉੱਤਰ ਹੈ ਸਾਰੰਗ. "ਸਾਰੰਗ" ਸ਼ਬਦ ਨਾਲ ਚੌਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ, ਅਰਥਾਤ ਰਾਜਦ੍ਵਾਰ ਹਾਥੀ ਘੋੜੇ ਨਾਲ ਸੋਭਦਾ ਹੈ, ਮਾਨਸਰੋਵਰ ਰਾਜਹੰਸਾਂ ਸਾਥ, ਕਮਲ ਭੌਰਿਆਂ ਕਰਕੇ ਅਤੇ ਦੇਵਤਾ ਦੇ ਅੰਗ ਚੰਦਨ ਕਪੂਰ ਨਾਲ ਸ਼ੋਭਾ ਪਾਉਂਦੇ ਹਨ.#੬. ਅਰਥਪ੍ਰਹੇਲਿਕਾ ਅਰਥਾਲੰਕਾਰ ਚਿਤ੍ਰ ਦਾ ਤੀਜਾ ਰੂਪ ਹੈ. ਇਹ ਐਸੀ ਬੁਝਾਰਤ ਹੋਇਆ ਕਰਦੀ ਹੈ ਜਿਸ ਦੇ ਅਰਥਵਿਚਾਰ ਤੋਂ ਵਸਤੁ ਦਾ ਗ੍ਯਾਨ ਹੋਵੇ, ਪਰ ਬੁਝਾਰਤ ਵਿੱਚ ਸਪਸ੍ਟ ਨਾਮ ਨਾ ਦੱਸਿਆ ਜਾਵੇ.#ਉਦਾਹਰਣ-#ਪਉਣੈ ਪਾਣੀ ਅਗਨੀ ਕਾ ਮੇਲ,#ਚੰਚਲ ਚਪਲਬੁਧਿ ਕਾ ਖੇਲੁ,#ਨਉ ਦਰਵਾਜੇ ਦਸਵਾਂ ਦੁਆਰੁ,#ਬੁਝੁ ਰੇ ਗਿਆਨੀ ਏਹੁ ਬੀਚਾਰੁ." (ਗਉ ਮਃ ੧)#ਇਸ ਬੁਝਾਰਤ ਵਿੱਚ ਸ਼ਰੀਰ ਦਾ ਵਰਣਨ ਹੈ.#ਪੰਚ ਮਨਾਏ ਪੰਚ ਰੁਸਾਏ,#ਪੰਚ ਵਸਾਏ ਪੰਚ ਗਵਾਏ,#ਇਨ ਬਿਧਿ ਨਗਰੁ ਵੁਠਾ ਮੇਰੇ ਭਾਈ.#(ਆਸਾ ਅਃ ਮਃ ੫)#ਸਾਰਾ ਪਉਣਾ ਦੂਜਾ ਗਉਣਾ,#ਨਰ ਨਾਰੀ ਥੇ ਦੋਨੋ ਭਉਣਾ,#ਕੁਛ ਖਾਧਾ ਕੁਛ ਲੈ ਕੇ ਸਉਣਾ,#ਉੱਤਰ ਦੇਹ ਗੁਰੂ ਜੀ ਕਉਣਾ?#ਇੱਕ ਰਾਜਕੁਮਾਰੀ ਨੇ ਦਸ਼ਮੇਸ਼ ਪਾਸ ਇਹ ਪ੍ਰਸ਼ਨ ਕੀਤੇ, ਜਿਨ੍ਹਾਂ ਦਾ ਉੱਤਰ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਅਨੁਸਾਰ ਇਹ ਹੈ-#ਜਾਣੋ ਸਾਰਾ ਦੇਵਤਨ ਪੌਣਾ ਮਾਣਸਦੇਹ,#ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ,#ਉਭੈ ਲੋਕ ਭੌਦਾਂ ਫਿਰੈ ਖਾਧਾ ਖਰਚ ਜਮਾਲ,#ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਰਾ ਬਾਲ.#(ਗੁਪ੍ਰਸੂ)#ਪਾਨੀ ਮੇ ਨਿਸ ਦਿਨ ਰਹੇ ਜਾਂਕੇ ਹਾਡ ਨ ਮਾਸ,#ਕਾਮ ਕਰੇ ਤਰਵਾਰ ਕੋ ਫਿਰ ਪਾਨੀ ਮੇ ਬਾਸ.#(ਚਿਤ੍ਰਚੰਦ੍ਰਿਕਾ)#ਇਹ ਕੁੰਭਕਾਰ (ਕੁਮ੍ਹਿਆਰ) ਦਾ ਡੋਰਾ ਹੈ। ੭. ਦੇਖੋ, ਚਿਤ੍ਰਕੁਸ੍ਟ। ੮. ਚਰਾਇਤਾ। ੯. ਵਿ- ਰੰਗਬਰੰਗਾ. ਡੱਬਖੜੱਬਾ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਚੰਚਲ ਨੂੰ ਸੰਬੋਧਨ. ਹੇ ਚਪਲ! "ਏ ਮਨ! ਚੰਚਲਾ!" (ਅਨੰਦੁ) ੨. ਸੰ. ਸੰਗ੍ਯਾ- ਲਕ੍ਸ਼੍ਮੀ. ਮਾਇਆ। ੩. ਬਿਜਲੀ. ਤੜਿਤ। ੪. ਚੰਚਲ- ਇਸਤ੍ਰੀ। ੫. ਇੱਕ ਛੰਦ. ਇਸ ਦਾ ਨਾਮ "ਚਿਤ੍ਰ" "ਬਿਰਾਜ" ਅਤੇ "ਬ੍ਰਹਮਰੂਪਕ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਗੁਰੁ ਲਘੁ ਕ੍ਰਮ ਨਾਲ ੧੬. ਅੱਖਰ ਅਥਵਾ- ਰ, ਜ, ਰ, ਜ, ਰ, ਲ. , , , , , .#ਉਦਾਹਰਣ-#ਮਾਰਬੇ ਕੁ ਤਾਂਹਿ ਤਾਕ ਧਾਂਇ ਬੀਰ ਸਾਵਧਾਨ,#ਹੋਨਲਾਗ ਯੁੱਧ ਕੇ ਜਹਾਂ ਤਹਾਂ ਸਭੈ ਬਿਧਾਨ,#ਭੀਮ ਭਾਂਤ ਧਾਇਕੈ ਨਿਸ਼ੰਕ ਘਾਇ ਕਰ੍ਤ ਆਇ,#ਜੂਝ ਜੂਝਕੈ ਪਰੈਂ ਸੁ ਦੇਵਲੋਕ ਬਸ੍ਤ ਜਾਇ.#(ਕਲਕੀ)#ਦੇਖੋ, ਬਿਰਾਜ ਦਾ ਦੂਜਾ ਰੂਪ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਕਰੀਜੈ. ਕਰੋ। ੨. ਕਰੀਦਾ ਹੈ....
ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧) ੨. ਸ਼ੇਸ. ਬਾਕੀ। ੩. ਸੰਗ੍ਯਾ- ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। ੪. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ." (ਗਰਬਗੰਜਨੀ)#"ਰੋਮ ਰੋਮ ਵਿੱਚ ਰੱਖਿਓਨ#ਕਰ ਬ੍ਰਹਮੰਡ ਕਰੋੜ ਸੁਮਾਰਾ." (ਭਾਗੁ)#ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਦੇਖੋ, ਅਲੰਕਾਰ....
ਵਿ- ਨੀਵਾਂ ਹੋਇਆ. ਨੀਚ. ਪਾਪੀ. ਦੁਸ੍ਟ. ਪਾਂਮਰ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵਿ- ਅਦਭੁਤ. ਅਨੂਠਾ। ੨. ਕਰਾਮਾਤੀ। ੩. ਪ੍ਰਕਾਸ਼ਣ ਵਾਲਾ. ਰੌਸ਼ਨ....
ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਦੇਖੋ, ਚਿਤ੍ਰ ਅਲੰਕਾਰ ਦਾ ਅੰਗ (ੳ)....
ਦੇਖੋ, ਚਿਤ੍ਰ ਅਲੰਕਾਰ ਦਾ ਅੰਗ (ਅ)...
ਦੇਖੋ, ਚਿਤ੍ਰਅਲੰਕਾਰ ਦਾ ਅੰਗ (ਸ)...
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਦੇਖੋ, ਅਖਰ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਕ੍ਰਿ- ਵਰਤੋਂ (ਵਿਹਾਰ) ਵਿੱਚ ਲਿਆਉਣਾ। ੨. ਰਹਿਣਾ. ਨਿਵਾਸ ਕਰਨਾ. "ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ." (ਸ੍ਰੀ ਮਃ ੫) ੩. ਵਰਤੋਂ ਵਿੱਚ ਆਉਣਾ. "ਵਰਤੈ ਸਬਕਿਛੁ ਤੇਰਾ ਭਾਣਾ." (ਮਾਝ ਮਃ ੫)...
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰਗ੍ਯਾ- ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨. ਦੇਖੋ, ਚਾਮਰ। ੩. ਸੰ. ਚੌਲ. ਚੂੜਾ. ਮੁਕੁਟ. ਤਾਜ. "ਗਿਰੈਂ ਚੌਰ ਚਾਰੰ." (ਰਾਮਾਵ) ੪. ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ "ਚੌਰ" ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ....
ਦੇਖੋ, ਲਿਖਣ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ." (ਸ. ਕਬੀਰ) ੨. ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ-#"ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ."#੩. ਸੰ. ਵਿ- ਦਰਿਦ੍ਰ. ਗ਼ਰੀਬ. "ਦੀਨਦੁਖ ਭੰਜਨ ਦਯਾਲ ਪ੍ਰਭੁ." (ਸਹਸ ਮਃ ੫) ੪. ਕਮਜ਼ੋਰ. "ਭਾਵਨਾ ਯਕੀਨ ਦੀਨ." (ਅਕਾਲ) ੫. ਅਨਾਥ. "ਦੀਨ ਦੁਆਰੈ ਆਇਓ ਠਾਕੁਰ." (ਦੇਵ ਮਃ ੫) ੬. ਸੰ. ਦੈਨ੍ਯ. ਸੰਗ੍ਯਾ- ਦੀਨਤਾ. "ਦੂਖ ਦੀਨ ਨ ਭਉ ਬਿਆਪੈ." (ਮਾਰੂ ਮਃ ੫) ੭. ਅ਼. [دین] ਧਰਮ. ਮਜਹਬ. "ਦੀਨ ਬਿਸਾਰਿਓ ਰੇ ਦਿਵਾਨੇ." (ਮਾਰੂ ਕਬੀਰ) ੮. ਪਰਲੋਕ. "ਦੀਨ ਦੁਨੀਆ ਏਕ ਤੂਹੀ." (ਤਿਲੰ ਮਃ ੫)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ....
ਦੇਖੋ, ਗੁਣ। ੨. ਉਪਕਾਰ. "ਇਕ ਗੁਨ ਨਹੀ ਮੂਰਖ ਜਾਤਾ ਰੇ." (ਸੋਰ ਮਃ ੫) ੩. ਲਾਭ. "ਬੇਦ ਪੁਰਾਨ ਪੜੇ ਕੋ ਇਹ ਗੁਨ." (ਗਉ ਮਃ ੯) "ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਨ?" (ਆਸਾ) ਇਸ ਬੰਧਨ ਤੋਂ ਛੁੱਟਣ ਵਿੱਚ ਕੀ ਲਾਭ ਹੈ? ੪- ੫ ਰੱਸੀ ਅਤੇ ਵਸਫ਼. "ਮਨ ਬਾਂਧੋ ਹਮਾਰੋ ਮਾਈ, ਕਵਲ ਨੈਨ ਅਪਨੇ ਗੁਨ." (ਮਾਰੂ ਮੀਰਾਬਾਈ ਬੰਨੋ) ਕਮਲਨੈਨ ਨੇ ਆਪਣੇ ਗੁਣ ਰੂਪ ਰੱਸੀ ਨਾਲ ਮਨ ਬੰਨ੍ਹ ਲਿਆ ਹੈ। ੬. ਮਹਿਮਾ. ਯਸ਼. "ਹਰਿਜਨ ਰਾਮ ਨਾਮ ਗੁਨ ਗਾਵੈ." (ਬੈਰਾ ਮਃ ੪) ੭. ਨਤੀਜਾ. ਸਿੱਧਾਂਤ. "ਕਹਿ ਕਬੀਰ ਕਿਛੁ ਗੁਨ ਬੀਚਾਰ." (ਭੈਰ) ੮. ਕਮਾਣ ਦਾ ਚਿੱਲਾ. "ਤੀਰ ਚਲ੍ਯੋ ਗੁਨ ਤੇ ਛੁਟਕਾਯੋ." (ਗੁਰੁਸੋਭਾ) ੯. ਗੋਣ. ਸਾਮਾਨ੍ਯ। ੧੦. ਵਿਸ਼ੇਸਣ....
ਦੇਖੋ, ਗਿਆਨ....
ਦੇਖੋ, ਹੀਣ ਅਤੇ ਹੀਨਾ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਦੇਖੋ, ਖੀਣ. "ਜਲਹਿ ਬਿਨ ਖੀਨ." (ਗਉ ਕਬੀਰ) ੨. ਸੰ. खीन्न. ਖਿੰਨ. ਦੁਖੀ. ਵ੍ਯਾਕੁਲ. "ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ." (ਸਾਰ ਮਃ ੫) "ਮੀਨਾ ਜਲਹੀਨ ਹੇ, ਉਹ ਬਿਛੁਰਤ ਮਨੁਤਨੁ ਖੀਨ ਹੇ." (ਆਸਾ ਛੰਤ ਮਃ ੫)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਵਿ- ਉਲਟਾ. ਵਿਪਰੀਤ। ੨. ਸੰਗ੍ਯਾ- ਘੋੜੇ ਦੀ ਪਿੱਠ ਦਾ ਪਿਛਲਾ ਭਾਗ, ਜੋ ਪਿਛਲੀ ਲੱਤਾਂ ਦੇ ਉੱਪਰ ਹੁੰਦਾ ਹੈ. "ਪੁੱਠੇ ਬਡੇ ਪੁੱਛ ਸਟਕਾਰੀ." (ਗੁਪ੍ਰਸੂ)...
ਦੇਖੋ, ਇਕਉ....
ਸੰ. ਵ੍ਯ- ਇਹ ਹੈ ਜਿਸ ਦੇ ਮੁੱਢ. ਇਸੇ ਪ੍ਰਕਾਰ. ਵਗ਼ੈਰਾ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਦੇਖੋ, ਮੀਰਾਂ. "ਤੂੰ ਮੀਰਾ ਸਾਚੀ ਠਕੁਰਾਈ." (ਮਾਝ ਅਃ ਮਃ ੫) "ਤੂੰ ਪ੍ਰਭ ਹਮਰੋ ਮੀਰਾ." (ਟੋਡੀ ਮਃ ੫)...
ਦੇਖੋ, ਦਾਣਾ। ੨. ਦਾਨ ਕਰਤਾ. ਦਾਤਾ. ਦੇਣ ਵਾਲਾ. "ਪ੍ਰਭੁ ਸਮਰਥ ਸਰਬ ਸੁਖਦਾਨਾ." (ਮਾਰੂ ਸੋਲਹੇ ਮਃ ੫) ੩. ਫ਼ਾ. [دانا] ਗ੍ਯਾਨੀ. ਜਾਣਨ ਵਾਲਾ. "ਦਾਨਾ ਦਾਤਾ ਸੀਲਵੰਤੁ." (ਸ੍ਰੀ ਮਃ ੫)...
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰ. ਸ਼ੁਚਾ. ਸੰਗ੍ਯਾ- ਚਿੰਤਾ. ਫਿਕਰ. "ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ." (ਮਾਝ ਬਾਰਹਮਾਹਾ) ਦੇਖੋ, ਸ਼ੁਚ ਧਾ। ੨. ਸੰ. ਸ਼ੌਚ. ਪਵਿਤ੍ਰਤਾ. ਸਫਾਈ. "ਕਾਇਆ ਸੋਚ ਨ ਪਾਈਐ." (ਸ੍ਰੀ ਅਃ ਮਃ ੧)#੩. ਸੰ. ਸੰਕੋਚ. ਸੁਕੜਨਾ. "ਨ ਸੀਤ ਹੈ ਨ ਸੋਚ ਹੈ ਨ ਘ੍ਰਾਮ ਹੈ ਨ ਘਾਮ ਹੈ." (ਅਕਾਲ) ਨਾ ਸਰਦੀ ਹੈ ਨਾ ਸੰਕੋਚ ਹੈ, ਨਾ ਗਰਮੀ ਹੈ ਨਾ ਪਸੀਨਾ ਹੈ....
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਤਨ (ਸ਼ਰੀਰ) ਕਰਕੇ. "ਮਨਿ ਤਨਿ ਜਾਪੀਐ ਭਗਵਾਨ." (ਕਲਿ ਮਃ ੫) ੩. ਦੇਹ ਮੇਂ. "ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ." (ਪ੍ਰਭਾ ਮਃ ੧) ੩. ਦੇਹ ਕੋ. ਸ਼ਰੀਰ ਨੂੰ. "ਨਾਮ ਬਿਨਾ ਤਨਿ ਕਿਛੁ ਨ ਸੁਖਾਵੈ." (ਪ੍ਰਭਾ ਮਃ ੧) ੪. ਤਨ (ਸ਼ਰੀਰ) ਉੱਪਰ. "ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨੁ ਹੋਵਹਿ ਛਾਰ." (ਵਾਰ ਆਸਾ) ੫. ਸ਼ਰੀਰ ਦੇ. "ਜੋਗ ਜੁਗਤਿ ਤਨਿ ਭੇਦ." (ਜਪੁ) ਭਾਵ- ਖਟਚਕ੍ਰ ਆਦਿ ਦਾ ਗ੍ਯਾਨ....
ਵਸਦਾ ਹੈ. "ਸੁਖੀ ਬਸੈ ਮਸਕੀਨੀਆ." (ਸੁਖਮਨੀ) ੨. ਵਰਸੈ. ਵਰਖਾ ਹੋਵੇ. "ਸਾਰਿੰਗ ਪ੍ਰੀਤਿ ਬਸੈ ਜਲਧਾਰਾ." (ਗਉ ਮਃ ੪) "ਮੇਘ ਮੋਰ ਨਿਰਤਕਾਰ." (ਬਸੰ ਮਃ ੫)...
ਦੇਖੋ, ਸਚ. ਸੰਗ੍ਯਾ- ਸਤ੍ਯ. ਝੂਠ ਦਾ ਅਭਾਵ. "ਸਚੁ ਤਾਪਰ ਜਾਣੀਐ ਜਾ ਰਿਦੈ ਸਚਾ ਹੋਇ" (ਵਾਰ ਆਸਾ) ੨. ਆਨੰਦ. "ਸਚੁ ਮਿਲੈ ਸਚੁ ਊਪਜੈ." (ਸ੍ਰੀ ਮਃ ੧) "ਜਿਹ ਪ੍ਰਸਾਦਿ ਸਚੁ ਹੋਇ." (ਨਾਪ੍ਰ) ੩. ਸਤ੍ਯ ਰੂਪ ਕਰਤਾਰ. "ਆਦਿ ਸਚੁ ਜੁਗਾਦਿ ਸਚੁ." (ਜਪੁ) ੪. ਵਿ- ਸ਼ੁਚਿ. ਪਵਿਤ੍ਰ. "ਮਨ ਮਾਂਜੈ ਸਚੁ ਸੋਈ." (ਧਨਾ ਛੰਤ ਮਃ ੧) ੫. ਦੇਖੋ, ਸੱਚ....
ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ....
ਵਿ- ਕੈਦ ਤੋਂ ਛੁਡਾਉਣ ਵਾਲਾ. ਰਿਹਾਈ ਦੇਣ ਵਾਲਾ. ਨਿਰਬੰਧ ਕਰਤਾ. "ਗਈ ਬਹੋੜੁ ਬੰਦੀਛੋੜੁ." (ਸੋਰ ਮਃ ੫) "ਰਾਖਿ- ਲੇਹਿ ਮੇਰੇ ਸਾਹਿਬ, ਬੰਦੀਮੋਚ." (ਮਾਝ ਬਾਰਹਮਾਹਾ) ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ, ਜਿਨ੍ਹਾਂ ਨੇ ਸੰਮਤ ੧੬੭੪ ਵਿੱਚ ਸ਼ਾਹੀ ਕੈਦੀ (ਬਵੰਜਾ ਰਈਸ) ਗਵਾਲਿਯਰ ਦੇ ਕਿਲੇ ਤੋਂ ਛੁਡਵਾਏ ਸਨ. ਗੁਰੂ ਸਾਹਿਬ ਦੇ ਇਸ ਪਵਿਤ੍ਰ ਅਸਥਾਨ ਪੁਰ ਮੁਸਲਮਾਨ ਪੁਜਾਰੀਆਂ ਦੇ ਕਬਜਾ ਕੀਤਾ ਹੋਇਆ ਹੈ ਅਤੇ ਨਾਮ "ਬੰਦੀਛੋੜ ਦਾਤਾ" ਹੈ। ੩. ਜੱਸਾਸਿੰਘ ਆਹਲੂਵਾਲੀਆ, ਜਿਸ ਨੇ ਦੁੱਰਾਨੀ ਦੀ ਕੈਦ ਤੋਂ ਬਹੁਤ ਲੋਕ ਛੁਡਾਏ. ਦੇਖੋ, ਜੱਸਾਸਿੰਘ।#੪. ਰਾਜਾ ਅਮਰਸਿੰਘ ਪਟਿਆਲਾਪਤੀ, ਜਿਸ ਨੇ ਸੰਮਤ ੧੮੨੪ ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਰਿਹਾ ਕਰਵਾਏ....
ਫ਼ਾ. [دیدار] ਸੰਗ੍ਯਾ- ਦਰਸ਼ਨ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਮੋਲ. "ਮੋਲੁ ਨਾਹੀ ਕਰੁ ਕਰਣੈਜੋਗਾ." (ਰਾਮ ਮਃ ੫)...
ਸੰਗ੍ਯਾ- ਜ਼ਖ਼ਮ ਪੱਕਣ ਤੋਂ ਵਿੱਚੋਂ ਨਿਕਲੀ ਪੂੰ. ਰਾਧ. ਪਸ। ੨. ਸੰ. ਰਿੰਨ੍ਹਣ ਦੀ ਕ੍ਰਿਯਾ. ਪਕਾਉਣਾ. ੩. ਪੱਕਿਆ ਹੋਇਆ ਅੰਨ. ਰਸੋਈ. "ਸੋਚ ਪਾਕ ਹੋਤੀ." (ਗਉ ਅਃ ਮਃ ੫) ੪. ਇੱਕ ਦੈਤ, ਜਿਸ ਨੂੰ ਇੰਦ੍ਰ ਨੇ ਮਾਰਿਆ. ਦੇਖੋ, ਪਾਕਸਾਸਨ। ੫. ਵਿ- ਮੂਰਖ. ਦੇਖੋ, ਅਪਾਕ। ੬. ਫ਼ਾ. [پاک] ਪਵਿਤ੍ਰ. ਦੇਖੋ, ਪਾਕੁ। ੭. ਦੋਸ ਰਹਿਤ. ਬਿਨਾ ਕਲੰਕ। ੮. ਡਿੰਗ. ਬਾਲਕ. ਬੱਚਾ....
ਦੇਖੋ, ਪਰਵਰਦਿਗਾਰ. "ਪਰਵਦਗਾਰ ਅਪਾਰ ਅਗਮ ਬੇਅੰਤ ਤੂੰ." (ਆਸਾ ਫਰੀਦ) "ਪਰਵਦਿਗਾਰੁ ਸਲਾਹੀਐ ਜਿਸ ਦੇ ਚਲਿਤ ਅਨੇਕ." (ਸ੍ਰੀ ਮਃ ੫) "ਨਾਉ ਪਰਵਦਿਗਾਰ ਦਾ." (ਵਾਰ ਗਉ ੨. ਮਃ ੫)...
ਅ਼. [خصم] ਖ਼ਸਮ. ਸੰਗ੍ਯਾ- ਸ੍ਵਾਮੀ ਆਕ਼ਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। ੫. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। ੬. ਸੰਬੰਧੀ. ਰਿਸ਼ਤੇਦਾਰ. ੭. ਫ਼ਾ. [خشم] ਖ਼ਸ਼ਮ. ਕ੍ਰੋਧ. ਗੁੱਸਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਫ਼ਾ. [دستگیری] ਹੱਥ ਫੜਨ ਦੀ ਕ੍ਰਿਯਾ. ਸਹਾਇਤਾ ਦੇਣ ਦਾ ਭਾਵ. "ਦਸ੍ਤਗੀਰੀ ਦੇਹਿ, ਦਿਲਾਵਰ!" (ਤਿਲੰ ਮਃ ੫)...
ਦੇਓ. ਦਾਨ ਕਰੋ. "ਦੇਹਿ ਦੇਹਿ ਆਖੈ ਸਭੁਕੋਈ." (ਓਅੰਕਾਰ) ੨. ਦੇਖੋ, ਦੇਹ ੧। ੩. ਦੇਖੋ, ਦੇਹੀ ੨। ੪. ਅਰਪਨ ਕਰ. "ਮਨੁ ਤਨੁ ਅਪਨਾ ਤਿਨ ਜਨ ਦੇਹਿ." (ਸੁਖਮਨੀ)...
ਫ਼ਾ. [دِلاور] ਵਿ- ਦਿਲ ਆਵੁਰਦਨ (ਲਿਆਉਣ) ਵਾਲਾ. ਬਹਾਦੁਰ. ਸ਼ੂਰਵੀਰ. "ਦਸ੍ਤਗੀਰੀ ਦੇਹਿ ਦਿਲਾਵਰ." (ਤਿਲੰ ਮਃ ੫) ੨. ਉਤਸਾਹੀ. ਹਿੰਮਤੀ....
ਸਰਵ- ਕੇਵਲ ਤੂ. ਤੂੰਹੀ. ਤੂਹੀਂਓਂ. "ਤੂਹੀ ਬਨ ਤੂਹੀ ਗਾਉ." (ਗਉ ਮਃ ੫) "ਤੂਹੈ ਹੀ ਗਾਵਣਾ." (ਵਾਰ ਸੋਰ ਮਃ ੪)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
[قُدرت] ਕ਼ੁਦਰਤ. ਸੰਗ੍ਯਾ- ਤ਼ਾਕ਼ਤ. ਸ਼ਕਤਿ. "ਕੁਦਰਤਿ ਕਉਣ ਹਮਾਰੀ?" (ਬਸੰ ਅਃ ਮਃ ੧) ੨. ਮਾਇਆ. ਕਰਤਾਰ ਦੀ ਰਚਨਾਸ਼ਕਤਿ. ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ." (ਵਾਰ ਆਸਾ) "ਕੁਦਰਤਿ ਪਾਤਾਲੀ ਆਕਾਸੀ." (ਵਾਰ ਆਸਾ)...
ਸੰ. ਸੰਗ੍ਯਾ- ਪ੍ਰਧਾਨ ਕਾਰਣ. ਮੁੱਖ ਹੇਤੁ. ਸਬਬ ੩. ਇੰਦ੍ਰੀਆਂ। ੪. ਸ਼ਰੀਰ. ਦੇਹ। ੫. ਸ਼ਸਤ੍ਰ. ਹਥਿਆਰ। ੬. ਵ੍ਯਾਕਰਣ ਅਨੁਸਾਰ ਕ੍ਰਿਯਾ ਨੂੰ ਸਿੱਧ ਕਰਨ ਵਾਲਾ ਤੀਜਾ ਕਾਰਕ। ੭. ਜੋਤਿਸ ਅਨੁਸਾਰ ਵਵ ਬਾਲਵ ਆਦਿ ਗਿਆਰਾਂ ਕਰਣ, ਜੋ ਤਿਥੀਆਂ ਦਾ ਵਿਭਾਗ ਹੈ। ੮. ਸੰ. ਕਰ੍ਣ. ਕੰਨ. "ਕਰਣ ਦੇਹੁ ਨਹਿ ਨਿੰਦਾ ਓਰ." (ਗੁਪ੍ਰਸੂ)। ੯. ਕੁਆਰੀ ਕੁੰਤੀ ਦੇ ਉਦਰ ਤੋਂ ਸੂਰਜ ਦਾ ਪੁਤ੍ਰ, ਜਿਸਦਾ ਨਾਉਂ "ਵਸੁਸੇਣ" ਸੀ. ਇਹ ਵਡਾ ਦਾਨੀ ਅਤੇ ਯੋਧਾ ਲਿਖਿਆ ਹੈ. ਇਸ ਨੇ ਸ਼ਸਤ੍ਰਵਿਦ੍ਯਾ ਦ੍ਰੋਣਾਚਾਰਯ ਤੋਂ ਸਿੱਖੀ ਸੀ. ਪਰਸ਼ੁਰਾਮ ਦਾ ਭੀ ਇਹ ਚੇਲਾ ਸੀ. ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਇਸ ਨੂੰ ਅਰਜੁਨ ਨੇ ਮਾਰਿਆ. ਮਹਾਭਾਰਤ ਵਿੱਚ ਕਥਾ ਹੈ ਕਿ ਭੋਜਰਾਜ ਦੀ ਪੁਤ੍ਰੀ ਕੁੰਤੀ ਨੂੰ ਦੁਰਵਾਸਾ ਨੇ ਰੀਝਕੇ ਅਜਿਹਾ ਮੰਤ੍ਰ ਦਸਿਆ, ਜਿਸ ਤੋਂ ਉਹ ਮਨਭਾਉਂਦੇ ਦੇਵਤਾ ਨੂੰ ਬੁਲਾ ਸਕੇ. ਕੁੰਤੀ ਨੇ ਸੂਰਜ ਨੂੰ ਬੁਲਾਇਆ ਅਤੇ ਉਸ ਦੇ ਸੰਯੋਗ ਤੋਂ ਕਵਚ ਕੁੰਡਲਧਾਰੀ ਪ੍ਰਤਾਪੀ ਪੁਤ੍ਰ ਕਰਣ ਜੰਮਿਆ, ਜਿਸ ਨੂੰ ਕੁੰਤੀ ਨੇ ਲੋਕਲਾਜ ਕਰਕੇ ਤੁਲਹੇ ਵਿੱਚ ਰੱਖਕੇ ਅਸ਼੍ਵ ਨਦੀ ਵਿੱਚ ਵਹਾ ਦਿੱਤਾ.#ਅਧਿਰਥ ਸੂਤ ਨੇ ਨਦੀ ਤੋਂ ਕੱਢਕੇ ਬਾਲਕ ਆਪਣੀ ਇਸਤ੍ਰੀ ਰਾਧਾ ਨੂੰ ਪਾਲਣ ਲਈ ਦਿੱਤਾ. ਕਰਣ ਦੁਰਯੋਧਨ ਦਾ ਸਾਥੀ ਅਤੇ ਪਾਂਡਵਾਂ ਦਾ ਵੈਰੀ ਸੀ. ਇਸ ਦੀ ਇਸਤ੍ਰੀ ਦਾ ਨਾਉਂ ਪਦਮਾਵਤੀ ਅਤੇ ਰਹਿਣ ਦੀ ਥਾਂ ਮਾਲਿਨੀ ਸੀ. "ਭਏ ਕਰਣ ਸੈਨਾਪਤੀ ਛਤ੍ਰਪਾਲੰ। ਮਚ੍ਯੋ ਜੁੱਧ ਕ੍ਰੁੱਧੰ ਮਹਾ ਬਿਕਰਾਲੰ." (ਜਨਮੇਜਯ) ੧੦. ਨੌਕਾ ਦਾ ਤਿਕੋਣਾ ਤਖ਼ਤਾ, ਜੋ ਪਿਛਲੇ ਪਾਸੇ ਹੁੰਦਾ ਹੈ। ਦੇਖੋ. ਪਤਵਾਰ. ੧੧. ਅ਼. [قرن] ਕ਼ਰਨ. ਵਾਹ਼ਿਦ ਅਦ੍ਵਿਤੀਯ (ਅਦੁਤੀ). "ਕਰਣ ਕਰੀਮ ਨ ਜਾਤੋ ਕਰਤਾ." (ਮਾਰੂ ਅੰਜਲੀ ਮਃ ੫)...
ਦੇਖੋ, ਖਾਲਿਕ. "ਖਾਲਕ ਥਾਵਹੁ ਭੁਲਾ ਮੁਠਾ." (ਮਾਰੂ ਅਃ ਮਃ ੫. ਅੰਜੁਲੀ)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸਰਵ- "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) "ਤੇਰੋ ਜਨ ਹਰਿਜਸ ਸੁਨਤ ਉਮਾਹਿਓ." (ਕਾਨ ਮਃ ੫)...
ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ....
ਅ਼. [حوُر] ਹ਼ੂਰ. ਹ਼ੁਰਾ ਦਾ ਬਹੁ ਵਚਨ. ਸੰਗ੍ਯਾ- ਅਪਸਰਾ. ਬਹਿਸ਼ਤ ਦੀਆਂ ਕੁਆਰੀਆਂ ਇਸਤ੍ਰੀਆਂ, ਜੋ ਇਸਲਾਮ ਮਤ ਅਨੁਸਾਰ ਮੋਮਿਨਾ ਨੂੰ ਪ੍ਰਾਪਤ ਹੁੰਦੀਆਂ ਹਨ. ਇਹ ਉਨ੍ਹਾਂ ਯੋਧਿਆਂ ਨੂੰ ਭੀ ਵਰਦੀਆਂ ਹਨ, ਜੋ ਜੰਗ ਵਿੱਚ ਧਰਮ ਅਨੁਸਾਰ ਨਿਡਰ ਪ੍ਰਾਣ ਦਿੰਦੇ ਹਨ. ਦੇਖੋ, ਨੂਰ. "ਹੂਰਾਂ ਸ੍ਰੋਣਤ ਬੀਜ ਨੂੰ ਘਤ ਘੇਰ ਖਲੋਈਆਂ." (ਚੰਡੀ ੩)...
ਸੰਗ੍ਯਾ- ਨੌਕਾ ਵਿੱਚ ਬੈਠੇ. ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. "ਭੈ ਵਿਚਿ ਆਵਹਿ ਜਾਵਹਿ ਪੂਰ." (ਵਾਰ ਆਸਾ) ੨. ਪ੍ਰਿਥਿਵੀ. ਭੂਮਿ. "ਪੂਰ ਫਟੀ ਛੁਟ ਧੂਰਜਟੀ ਜਟ." (ਕਲਕੀ) ਜ਼ਮੀਨ ਪਾਟਗਈ, ਸ਼ਿਵ ਦੀਆਂ ਜਟਾਂ ਖੁਲ੍ਹ ਗਈਆਂ। ੩. ਪੂਰ੍ਣ. ਵਿ- ਪੂਰਾ. "ਗੁਰਮੁਖਿ ਪੂਰ ਗਿਆਨੀ." (ਸਾਰ ਮਃ ੫) ੪. ਵ੍ਯਾਪਕ. "ਜਲਿ ਥਲਿ ਪੂਰ ਸੋਇ." (ਜੈਤ ਛੰਤ ਮਃ ੫) ੫. ਸੰ. ਸੰਗ੍ਯਾ- ਜਲ ਦਾ ਚੜ੍ਹਾਉ। ੬. ਜ਼ਖ਼ਮ ਦਾ ਭਰਨਾ....
ਦੇਖੋ, ਬਲੀ। ੨. ਸੰ. ਸ਼ਰੀਰ ਦੀ ਤੁਚਾ ਪੁਰ ਪਈ ਝੁਰੜੀ. ਦੇਖੋ, ਤ੍ਰਿਬਲੀ. ਇਹ ਸ਼ਬਦ ਵਲਿ ਭੀ ਸਹੀ ਹੈ। ੩. ਅ਼. [ولی] ਮਿਤ੍ਰ। ੪. ਮਾਲਿਕ. ਸ੍ਵਾਮੀ. "ਵਲੀ ਨਿਆਮਤਿ ਬਿਰਾਦਰਾ. (ਤਿਲੰ ਮਃ ੫)...
ਸੰ. ਸ੍ਵਾਮੀ. ਸੰਗ੍ਯਾ- ਮਾਲਿਕ "ਤੂੰ ਕਰਤਾ ਸਚਿਆਰ ਮੈਡਾ ਸਾਂਈ." (ਸੋਪੁਰਖੁ) ੨. ਰਾਜਾ। ੩. ਪਤਿ. ਭਰਤਾ। ੪. ਮਹਾਤਮਾ ਸਾਧੁ ਦੀ ਭੀ ਸਾਂਈ ਸੰਗ੍ਯਾ ਹੈ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸੰਗ੍ਯਾ- ਡਾਰ. ਕਤਾਰ. ਪੰਕ੍ਤਿ. ਸ਼੍ਰੇਣੀ. "ਦੂਰ ਲੌ ਗਮਨੇ ਲਾਰ." (ਗੁਪ੍ਰਸੂ) ੨. ਲੜ. ਦਾਮਨ. "ਲਗੋਂ ਲਾਰ ਥਾਨੈ." (ਰਾਮਾਵ) ਥੁਆਡੇ (ਆਪ ਦੇ) ਲੜ ਲਗਦੀ ਹਾਂ। ੩. ਮੂੰਹ ਤੋਂ ਟਪਕਦਾ ਹੋਇਆ ਲੇਸਦਾਰ ਥੁੱਕ, ਸੰ. ਲਾਲਾ. "ਕਿਤਕ ਅਸੁਰ ਡਾਰਤ ਭੂਅ ਲਾਰੈਂ." (ਚਰਿਤ੍ਰ ੪੦੫) ੪. ਡਿੰਗ. ਕ੍ਰਿ. ਵਿ- ਸਾਥ. ਸੰਗ. ਨਾਲ....
ਸਰਵ- ਥਾਰੇ. ਥੁਆਡੇ. ਦੇਖੋ, ਲਾਰ....
ਸੰਗ੍ਯਾ- ਬੱਲਾ. ਭਾਲਾ. "ਦ੍ਰਭ ਜਰ ਲਈ ਮਗਾਇ ਬਰੋ ਤਾਂਕੋ ਸੁ ਕਿਯ." (ਚਰਿਤ੍ਰ ੧੭੪) ਦੱਭ ਦੀ ਜੜ ਦਾ ਨੇਜ਼ਾ ਬਣਾਇਆ। ੨. ਫ਼ਾ. [برو] ਬਰ- ਓ. ਉਸ ਪੁਰ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਦੇਖੋ, ਕਾਨਾ। ੨. ਸਰਵ- ਕਿਸੇ. ਕਿਸ ਨੂੰ."ਕਹੋਂ ਔਰ ਕਾਨੇ ?" (ਰਾਮਾਵ)...
ਵਿ- ਜਿੱਦੀ. ਹਠ ਵਾਲਾ. ਹਠੀ ਦੋ ਪ੍ਰਕਾਰ ਦੇ ਹਨ. ਇੱਕ ਅੰਧ ਵਿਸ਼੍ਵਾਸੀ, ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ੍ਹ ਕੀਤੀ ਗੱਲ ਨੂੰ ਨਾ ਤਿਆਗੇ. ਇਹ ਨਿੰਦਿਤ ਹਠੀ ਹੈ.#ਜਾਰ ਕੋ ਵਿਚਾਰ ਕਹਾਂ ਗਣਿਕਾ ਕੋ ਲਾਜ ਕਹਾਂ#ਗਦਹਾ ਕੋ ਮਾਨ ਕਹਾਂ ਆਂਧਰੇ ਕੋ ਆਰਸੀ,#ਨਿਗੁਣ ਕੋ ਗੁਣ ਕਹਾਂ ਦਾਨ ਕਹਾਂ ਦਾਰਿਦੀ ਕੋ#ਸੇਵਾ ਕਹਾਂ ਸੂਮ ਕੀ ਇਰੰਡ ਛਾਹ ਡਾਰਸੀ,#ਮਦ੍ਯਪ ਕੀ ਸ਼ੁਚਿ ਕਹਾਂ ਸਾਚ ਕਹਾਂ ਲੰਪਟੀ ਕੋ#ਨੀਚ ਕੋ ਬਚਨ ਕਹਾਂ ਸ੍ਯਾਰ ਕੀ ਪੁਕਾਰ ਸੀ,#"ਟੋਡਰ" ਸੁ ਕਵਿ ਏਸੇ ਹਠੀ ਕੋ ਨ ਭਾਵੈ ਸੀਖ#ਭਾਵੇਂ ਕਹੋ ਸੂਧੀ ਬਾਤ ਭਾਵੇਂ ਕਹੋ ਪਾਰਸੀ.#ਦੂਜਾ ਉੱਤਮ ਹਠੀ ਉਹ ਹੈ ਜੋ ਸਤ੍ਯ ਵਿਚਾਰ ਨੂੰ ਕਿਸੇ ਲਾਲਚ ਅਥਵਾ ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਿਕ ਕਮਜੋਰੀ ਨਹੀਂ ਦਿਖਾਉਂਦਾ. ਅਜਿਹੇ ਹਠੀਏ ਦਾ ਹੀ ਨਾਉਂ ਅਰਦਾਸ ਵਿੱਚ ਸਿੱਖ ਸਿਮਰਦੇ ਹਨ. ਇਸ ਪਵਿਤ੍ਰ ਹਠ ਦਾ ਉਦਾਹਰਣ ਹੈ. "ਸੀਸ ਦੀਆ ਪਰ ਸਿਰਰ ਨ ਦੀਨਾ। ਰੰਚ ਸਮਾਨ ਦੇਹ ਕਰ ਚੀਨਾ." (ਵਿਚਿਤ੍ਰ)...
ਤੇਰੇ- ਸਦ੍ਰਿਸ਼. ਤੇਰੇ ਜੇਹਾ. ਦੇਖੋ, ਥੇ ੪....
ਸੰ. ਵੇਗ. ਸੰਗ੍ਯਾ- ਜ਼ੋਰ. ਤੇਜ਼ੀ. ਕਾਮ ਬੇਗ ਨਹਿ ਰੋਕ ਸਕ੍ਯੋ ਹੈ." (ਗੁਪ੍ਰਸੂ) ੨. ਪ੍ਰਵਾਹ. ਹੜ। ੩. ਚਾਲ. "ਪਵਨ ਬੇਗ ਕੋ ਕਰਤ ਪਿਛੇਰੇ." (ਗੁਪ੍ਰਸੂ) ੪. ਵੀਰਯ। ੫. ਮਹਾਕਾਲ। ੬. ਤੁ. [بیگ] ਅਮੀਰ। ੭. ਮੁਗਲਵੰਸ਼ ਦੇ ਨਾਮ ਪਿੱਛੇ ਆਉਣ ਵਾਲਾ ਖ਼ਿਤਾਬ, ਜਿਵੇਂ ਕ਼ਾਮਿਸਬੇਗ....
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਫ਼ਾ. [آفتاب] ਸੰਗ੍ਯਾ- ਆਫ਼ਤ- ਆਬ. ਪਾਣੀ ਸੁਕਾਉਣ ਵਾਲਾ, ਸੂਰਜ. "ਆਫਤਾਬ ਸਮ ਉਦ੍ਯ ਨ ਹੋਵੈ." (ਗੁਪ੍ਰਸੂ)...
ਫ਼ਾ. [روَشن] ਵਿ- ਚਮਕਦਾ ਹੋਇਆ. ਪ੍ਰਕਾਸ਼ਯੁਕ੍ਤ। ੨. ਪ੍ਰਸਿੱਧ. ਜਾਹਿਰ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਸੰ. ਸੰਗ੍ਯਾ- ਸੀਤਲ ਕਿਰਣਾਂ ਵਾਲਾ, ਚੰਦ੍ਰਮਾ। ੨. ਕਪੂਰ।੩ ਹਿਮਰਿਤੁ. ਮੱਘਰ ਅਤੇ ਪੋਹ ਦਾ ਸਮਾਂ. ਰਾਮਕਲੀ ਰਾਗ ਵਿੱਚ ਪੰਜਵੇਂ ਸਤਿਗੁਰੂ ਦੀ ਬਾਣੀ, ਜੋ "ਰੁਤੀ" ਸਿਰਨਾਵੇਂ ਹੇਠ ਲਿਖੀ ਹੈ. ਉਸ ਵਿੱਚ ਹਿਮਕਰ ਦੀ ਥਾਂ ਸਿਸੀਅਰ (शिशिर ) ਅਰ ਮਾਘ ਫੱਗੁਣ ਨੂੰ ਹਿਮਕਰ ਲਿਖਿਆ ਹੈ, ਯਥਾ- "ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ." ਅਤੇ- "ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ." (ਰਾਮ ਰੁਤੀ ਮਃ ੫)¹...
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. "ਸੰਗਿ ਚਰਨਕਮਲ ਮਨ ਸੀਤ." (ਨਟ ਮਃ ੫. ਪੜਤਾਲ) ੨. ਸੰ. ਸ਼ੀਤ. ਸੰਗ੍ਯਾ- ਜਲ। ੩. ਬਰਫ। ੪. ਪਿੱਤਪਾਪੜਾ. ੫. ਨਿੰਮ। ੬. ਕਪੂਰ ੭. ਹਿਮ ਰੁੱਤ। ੮. ਪਾਲਾ. "ਬਿਆਪਤ ਉਸਨ ਨ ਸੀਤ." (ਮਾਰੂ ਮਃ ੫) ੬. ਵਿ- ਠੰਢਾ. ਸ਼ੀਤਲ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) ੧੦. ਸੁਸਤ. ਆਲਸੀ। ੧੧. ਨਪੁੰਸਕ. ਨਾਮਰਦ....
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਵਿ- ਨਿਰ੍ਭੀਤ. ਭਯ ਬਿਨਾ. ਨਿਡਰ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਸੰਗ੍ਯਾ- ਦੋ ਅਥਵਾ ਕਈ ਅਲੰਕਾਰ ਜੇ ਇੱਕ ਥਾਂ ਪਾਏਜਾਣ, ਤਦ "ਉਭਯਾਲੰਕਾਰ" ਸੰਗ੍ਯਾ ਹੁੰਦੀ ਹੈ ਚਾਹੇ ਇਹ ਸ਼ਬਦਾਲੰਕਾਰ ਹੋਣ, ਭਾਵੇਂ ਅਰਥਾਲੰਕਾਰ. ਉਭਯਾਲੰਕਾਰ ਦੇ ਦੋ ਮੁੱਖ ਭੇਦ ਹਨ, ਸੰਸ੍ਰਿਸ੍ਟਿ ਅਤੇ ਸੰਕਰ.#(ੳ) ਜੇ ਅਨੇਕ ਅਲੰਕਾਰ ਮਿਲੇ ਹੋਏ ਭੀ ਜੁਦੇ ਭਾਸਣ, ਤਦ "ਸੰਸ੍ਰਿਸ੍ਟਿ" ਭੇਦ ਹੈ.#ਅਲੰਕਾਰ ਇਕ ਥਲ ਬਹੁਤ ਜੁਦੇ ਜੁਦੇ ਲਖ ਜਾਂਹਿ,#ਤਿਲ ਤੰਦੁਲ ਕੀ ਰੀਤਿ ਸੋਂ ਸੰਸ੍ਰਿਸ੍ਟੀ ਕਹਿ ਤਾਂਹਿ.#(ਗਰਬਗੰਜਨੀ)#(ਅ) ਜੇ ਮਿਲੇ ਹੋਏ ਵੱਖਰੇ ਪ੍ਰਤੀਤ ਨਾ ਹੋਣ, ਤਦ "ਸੰਕਰ" ਭੇਦ ਹੈ.#ਪਯ ਪਾਨੀ ਕੀ ਰੀਤਿ ਕਰ ਹੋਂਯ ਪਰਸਪਰ ਲੀਨ,#ਤਾਂਕੋ ਸੰਕਰ ਨਾਮ ਹੈ ਭਾਖਤ ਪਰਮ ਪ੍ਰਬੀਨ.#(ਕਾਵ੍ਯਪ੍ਰਭਾਕਰ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਪ੍ਰਸ਼੍ਨ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਦੇਖੋ, ਜਁਹ...
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਦੇਖੋ, ਕਹਤ। ੨. ਵਿ- ਕਥਿਤ. ਕਹਿਆ ਹੋਇਆ। ੩. ਸੰਗ੍ਯਾ- ਕਹਿਣੀ. "ਰਹਿਤ ਕਹਿਤ ਕੇ ਸਾਥ ਬਡੇਰੇ." (ਗੁਪ੍ਰਸੂ) ਰਹਿਣੀ ਅਤੇ ਕਹਿਣੀ ਨਾਲ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਸੰ. ਵਿ- ਚਿੱਟਾ ਉੱਜਲ। ੨. ਨਿਰਮਲ. ਸਾਫ। ੩. ਸੁੰਦਰ। ੪. ਉੱਤਮ ਸ਼੍ਰੇਸ੍ਠ "ਬਸਹਿ ਵਿਪ੍ਰ ਇਕ ਤਹਿ ਅਵਦਾਤ." (ਗੁਪ੍ਰਸੂ)...
ਸੰ. ਵਿ- ਸੁੰਦਰ. ਮਨੋਹਰ. "ਧੁਨਿਤ ਲਲਿਤ." (ਭੈਰ ਪੜਤਾਲ ਮਃ ੫) ੨. ਚਾਹਿਆ ਹੋਇਆ. ਲੋੜੀਂਦਾ। ੩. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਹਾਵ- "ਬੋਲਨ ਹਸਨ ਬਿਲੋਕਬੋ ਚਲਨ ਮਨੋਹਰ ਰੂਪ। ਜੈਸੇ ਤੈਸੇ ਬਰਨਿਯੇ ਲਲਿਤ ਹਾਵ ਅਨੁਰੂਪ॥" (ਰਸਿਕਪ੍ਰਿਯਾ) ੪. ਭੈਰਵ ਠਾਟ ਦਾ ਇੱਕ ਸਾੜਵ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮੱਧਮ ਅਤੇ ਧੈਵਤ ਦੀ ਸੰਗਤਿ ਰਹਿਂਦੀ ਹੈ. ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਕੰਪ ਸਾਥ ਤੀਵ੍ਰ ਮੱਧਮ ਭੀ ਲਗ ਜਾਂਦਾ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਨ ਰਾ ਗ ਮ ਮੀ ਮ ਗ ਮੀ ਧਾ ਸ.#ਅਵਰੋਹੀ- ਗ ਨ ਧਾ ਮੀ ਧਾ ਮੀ ਮ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਲਲਿਤ ਨੂੰ ਸੂਹੀ ਨਾਲ ਮਿਲਾਕੇ ਲਿਖਿਆ ਹੈ।#੫. ਇੱਕ ਅਰਥਾਲੰਕਾਰ. ਜੋ ਬਾਤ ਕਹਿਣੀ ਹੈ, ਉਸ ਦੇ ਥਾਂ ਉਸ ਦਾ ਪ੍ਰਤਿਬਿੰਬ ਵਰਣਨ ਕਰੀਯੇ, ਅਰਥਾਤ ਕਹਿਣ ਯੋਗ੍ਯ ਬਾਤ ਦੀ ਝਲਕ. ਵਾਕਰਚਨਾ ਵਿੱਚ ਪਾਈ ਜਾਵੇ, ਇਹ "ਲਲਿਤ" ਅਲੰਕਾਰ ਹੈ.#ਕਹਿਯੇ ਕਛੁ ਪ੍ਰਤਿਬਿੰਬ ਸੋ, ਤਾਸੁ ਬਨਾਯ ਸੁ ਧੀਰ,#ਅਲੰਕਾਰ ਵਰਣੈ ਤਹਾਂ, ਲਲਿਤ ਸੁਮਤਿ ਗੰਭੀਰ.#(ਰਾਮਚੰਦ੍ਰ ਭੂਸਣ)#ਉਦਾਹਰਣ-#ਬੀਉ ਬੀਜਿ ਪਤਿ ਲੈਗਏ, ਅਬ ਕਿਉ ਉਗਵੈ ਦਾਲਿ? (ਵਾਰ ਆਸਾ) ੬. ਦੇਖੋ, ਸਵੈਯੇ ਦਾ ਰੂਪ ੮....
ਸੰ. ਵਿ- ਸੁੰਦਰ. ਮਨੋਹਰ। ੨. ਸੰਗ੍ਯਾ- ਸਜਾਵਟ. ਸ਼ੋਭਾ। ੩. ਝੰਡਾ. ਧੁਜਾ। ੪. ਚਿੰਨ੍ਹ. ਨਸ਼ਾਨ। ੫. ਘੋੜਾ। ੬. ਗਹਿਣਾ. ਭੂਖਣ। ੭. ਰਤਨ....
ਵਿ- ਸੁਖ ਵਾਲਾ. ਆਨੰਦੀ. "ਸੁਖੀ ਨਾਨਕ ਗੁਰਿ ਨਾਮ ਦ੍ਰਿੜਾਇਓ." (ਕਾਨ ਮਃ ੫) ੨. ਸ਼ੁਸ੍ਕ. ਖੁਸ਼ਕ. "ਰੁਖੀ ਸੁਖੀ ਖਾਇਕੈ ਠੰਡਾ ਪਾਣੀ ਪੀਉ." (ਸ. ਫਰੀਦ)...
ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।...
ਸੰ. ਸੰਗ੍ਯਾ- ਚਕਵਾ. ਸੁਰਖ਼ਾਬ. "ਅਰਿ ਕੋਕ ਕੁਲ ਸ਼ੋਕਵੰਤ." (ਸ਼ੇਖਰ) ੨. ਬਘਿਆੜ. ਭੇੜੀਆ। ੩. ਖਜੂਰ ਦਾ ਬਿਰਛ। ੪. ਡੱਡੂ. ਮੇਂਡਕ। ੫. ਵਿਸਨੁ। ੬. ਇੱਕ ਪੰਡਿਤ, ਜਿਸ ਦਾ ਬਣਾਇਆ ਕਾਮਸ਼ਾਸਤ੍ਰ ਹੈ. ਇਸ ਸ਼ਾਸਤ੍ਰ ਦੀ ਪ੍ਰਸਿੱਧ ਪੋਥੀ "ਕੋਕ" ਹੈ. "ਕਹੂੰ ਕੋਕ ਕਾਵ੍ਯ ਔ ਪੁਰਾਨ ਕੋ ਪੜ੍ਹਤ ਮਤ." (ਅਕਾਲ) ਦੇਖੋ, ਕਾਮਸ਼ਾਸਤ੍ਰ....
ਦੇਖੋ, ਕਾਉ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਦੇਖੋ, ਚਿਤ੍ਰ ਅਲੰਕਾਰ ੫. ਦਾ ਨੰਃ (ਅ)...
ਸੰ. ਸੰਗ੍ਯਾ- ਸਵਾਲ. ਪੁੱਛ. ਜਿਗ੍ਯਾਸਾ। ੨. ਅਥਰਵੇਦ ਦੀ ਇਕ ਉਪਨਿਸਦ, ਜਿਸ ਵਿਚ ਛੀ ਪ੍ਰਸ਼੍ਨ ਹਨ, ਇਸ ਦੇ ਕੁੱਲ ੬੭ ਮੰਤ੍ਰ ਹਨ....
ਜਾਣੋ. ਸਮਝੋ। ੨. ਕ੍ਰਿ- ਜਾਣਾ. "ਜਹ ਜਾਨੋ ਸੋ ਚੀਤਿ ਨ ਆਵੈ." (ਆਸਾ ਮਃ ੫)...
ਰਤਿ ਦਾ ਸ੍ਵਾਮੀ, ਕਾਮ. ਕੰਦਰ੍ਪ ਮਨੋਜ....
ਸੰਗ੍ਯਾ- ਸ਼ਿਵ ਦਾ ਵੈਰੀ. ਸ਼ਿਵ ਹੈ ਜਿਸ ਦਾ ਵੈਰੀ. ਕਾਮਦੇਵ. ਅਨੰਗ...
ਦੇਖੋ, ਕਿਆ....
ਸਰਵ- ਕਿਸ। ੨. ਕ੍ਰਿ. ਵਿ- ਕਿਸੀ ਪ੍ਰਕਾਰ. ਕਿਸੇ ਤਰਾਂ. "ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ." (ਜਾਪੁ) ੩. ਫ਼ਾ. [کہ] ਵ੍ਯ- ਜੋ. ਕਿਉਂਕਿ. ੪. ਸਰਵ- ਕੌਨ. ਜੋ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ....
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ....
ਸੰ. अनङ्ग. ਸੰਗ੍ਯਾ- ਜਿਸ ਦੇ ਅੰਗ (ਦੇਹ) ਨਹੀਂ. ਕਾਮਦੇਵ. ਪੁਰਾਣਕਥਾ ਹੈ ਕਿ ਮਦਨ ਨੇ ਇੱਕ ਵਾਰ ਸ਼ਿਵ ਨੂੰ ਸੰਤਾਪ ਦਿੱਤਾ, ਜਿਸ ਪਰ ਕ੍ਰੋਧਦ੍ਰਿਸ੍ਟਿ ਨਾਲ ਮਹਾਦੇਵ ਨੇ ਉਸ ਨੂੰ ਭਸਮ ਕਰ ਦਿੱਤਾ। ੨. ਵਿ- ਦੇਹ ਰਹਿਤ. "ਅੰਗ ਤੇ ਹੋਇ ਅਨੰਗ ਕਿਨ?" (ਰਾਮਾਵ) ਸ਼ਰੀਰ ਦਾ ਤਿਆਗ ਕਿਉਂ ਨਾ ਹੋ ਜਾਵੇ? ੩. ਵਿਦੇਹ. ਦੇਹ ਅਭਿਮਾਨ ਰਹਿਤ. "ਧਨੁਖ ਧਰ੍ਯੋ ਲੈ ਭਵਨ ਮੇ ਰਾਜਾ ਜਨਕ ਅਨੰਗ." (ਰਾਮਚੰਦ੍ਰਿਕਾ) ਵਿਦੇਹ ਜਨਕ। ੪. ਸੰਗ੍ਯਾ- ਆਕਾਸ਼। ੫. ਮਨ। ੬. ਆਤਮਾ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਦੇਖੋ, ਮਾਨਸ ੩। ੨. ਭਾਵ ਸਤਸੰਗ. ਗੁਰਮੁਖਾਂ ਦਾ ਸਮਾਜ....
ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)...
ਸੰ. ਸ਼ੋਭਨ. ਵਿ- ਸ਼ੋਭਾ ਵਾਲਾ। ੨. ਸੁੰਦਰ. ਖੂਬਸੂਰਤ। ੩. ਉੱਤਮ. ਸ਼੍ਰੇਸ੍ਠ। ੪. ਸੰਗ੍ਯਾ- ਇੱਕ ਛੰਦ, ਇਸ ਦਾ ਨਾਉਂ "ਸਿੰਹਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੦. ਮਾਤ੍ਰਾ ਪੁਰ. ਅੰਤ ਜਗਣ .#ਉਦਾਹਰਣ-#ਨਾਥ ਅਦਭੁਤ ਗਤਿ ਅਪਰਮਿਤ, ਚਰਿਤ ਕਹਤ ਬਨੈ ਨ.#(ਗੁਰੁਪਦ ਪ੍ਰੇਮ ਪ੍ਰਕਾਸ਼)#੫. ਅਗਨਿ। ੬. ਸ਼ਿਵ। ੭. ਕਮਲ। ੮. ਭੂਖਣ. ਗਹਿਣਾ. ੯. ਧਰਮ। ੧੦. ਸੰਧੂਰ....
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਦੇਖੋ, ਸਾਰੰਗ ੩੭....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਦੇਖੋ, ਮਾਨਸ ੩। ੨. ਭਾਵ ਸਤਸੰਗ. ਗੁਰਮੁਖਾਂ ਦਾ ਸਮਾਜ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਸੰ. ਕਪੂਰ. ਸੰਗ੍ਯਾ- ਕਾਫ਼ੂਰ. ਇੱਕ ਬਿਰਛ ਅਤੇ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧ ਵਾਲਾ ਪਦਾਰਥ, ਜੋ ਹਵਾ ਵਿੱਚ ਉਡ ਜਾਂਦਾ ਹੈ ਅਤੇ ਅੱਗ ਵਿੱਚ ਘੀ ਦੀ ਤਰਾਂ ਜਲਦਾ ਹੈ. ਇਸ ਨੂੰ ਆਰਤੀ ਦੇ ਸਮੇਂ ਭੀ ਜਲਾਉਂਦੇ ਹਨ. ਇਹ ਬਹੁਤ ਦਵਾਈਆਂ ਵਿੱਚ ਵਰਤੀਦਾ ਹੈ. Camphora Officinarum.#ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਪੂਰ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਨਜ਼ਲੇ ਅਤੇ ਖੰਘ ਨੂੰ ਹਟਾਉਂਦਾ ਹੈ. ਫੇਫੜੇ ਦੇ ਰੋਗਾਂ ਵਿੱਚ ਵਰਤਣਾ ਗੁਣਕਾਰੀ ਹੈ. ਜਿਗਰ ਦੀ ਜਲਨ ਅਤੇ ਪਿਆਸ ਬੁਝਾਉਂਦਾ ਹੈ. ਨੀਂਦ ਲਿਆਉਂਦਾ ਹੈ। ੨. ਇੱਕ ਖਤ੍ਰੀ ਗੋਤ੍ਰ। ੩. ਦਸਮਗ੍ਰੰਥ ਵਿੱਚ ਲਿਖਾਰੀ ਦੀ ਭੁੱਲ ਨਾਲ ਕਰਪੂਰ ਦੀ ਥਾਂ ਕਪੂਰ ਲਿਖਿਆ ਹੈ. ਦੇਖੋ, ਕਰਪੂਰ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਸੰਗ੍ਯਾ- ਬੋਧ (ਗਿਆਨ) ਲਈ ਇਸ਼ਾਰਤ। ੨. ਸਮਝੌਤੀ. "ਦੇਇ ਬੁਝਾਰਤ ਸਾਰਤਾ." (ਗਉ ਮਃ ੫) "ਕਹਾ ਬੁਝਾਰਤਿ ਬੂਝੈ ਡੋਰਾ." (ਸੁਖਮਨੀ) ੩. ਪਹੇਲੀ. ਪ੍ਰਹੇਲਿਕਾ. ਕੂਟ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਅਗਨਿ। ੨. ਸੰਗ੍ਯਾ- ਤਾਮਸਵ੍ਰਿੱਤੀ. "ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ." (ਸਵਾ ਮਃ ੩)...
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਵਿ- ਚਲਾਇਮਾਨ. ਜੋ ਸ੍ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ....
ਦੇਖੋ, ਖੇਲ....
ਦੇਖੋ, ਦਸਮ ੧. "ਮੰਦਰੁ ਦਸਵਾ ਦੁਆਰੁ." (ਸ੍ਰੀ ਅਃ ਮਃ ੧)...
ਦੇਖੋ, ਦੁਆਰ....
ਸੰ. ज्ञानिन् ਗ੍ਯਾਨੀ. ਵਿ- ਜਾਣਨ ਵਾਲਾ. ਗ੍ਯਾਤਾ. ਆ਼ਲਿਮ. "ਆਪੁ ਬੀਚਾਰੇ ਸੁ ਗਿਆਨੀ ਹੋਇ." (ਗਉ ਮਃ ੧) "ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ." (ਸਃ ਮਃ ੯) ੨. ਦੇਖੋ, ਗ੍ਯਾਨੀ....
ਦੇਖੋ, ਏਹ....
ਦੇਖੋ, ਬਿਚਾਰ। ੨. ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ." (ਸ੍ਰੀ ਮਃ ੧) ਨਿਰਣਯ. ਲਕ੍ਸ਼੍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ." (ਮਃ ੩. ਵਾਰ ਬਿਲਾ) ੪. ਦੇਖੋ, ਬੀਚਾਰੁ। ੫. ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ." (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਵਿ- ਪਾਦੂਨ. ਪਾਦੋਨ. ਇੱਕ ਚੌਥਾਈ ਘੱਟ. ਪੌਣਾ. "ਜਾਣੋ ਸਾਰਾ ਦੇਵ ਤਨ, ਪਉਣਾ ਮਾਨਸਦੇਹ". (ਗੁਪ੍ਰਸੂ)...
ਸੰ. ਨਾਡੀ. ਸੰਗ੍ਯਾ- ਰਗ. ਨਾੜੀ. "ਪਵਨ ਦ੍ਰਿੜ਼ ਸੁਖਮਨ ਨਾਰੀ." (ਗਉ ਕਬੀਰ) ਦੇਖੋ, ਸੁਖਮਨਾ। ੨. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. "ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ." (ਵਾਰ ਮਾਝ ਮਃ ੧)#ਕਾਮਾਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼੍ਵ. ਦੇਖੋ, ਪਦਮਿਨੀ ਆਦਿ ਸ਼ਬਦ ਅਤੇ ਪੁਰੁਸਜਾਤਿ.#ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.#ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ, ਪਤਿ ਵਿੱਚ ਭਗਤੀ- ਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.#ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ, ਮਨੁਸਿਮ੍ਰਿਤਿ ਅਃ ੫, ਸ਼ਲੋਕ ੧੪੭- ੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- "ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ." (ਮਨੁ ਅਃ ੯. ਸ਼ਃ ੧੮)#ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ, ਆਸਾ ਮਃ ੫, ਸ਼ਬਦ ਨੰਃ ੩, ਵਾਰ ਆਸਾ ਦੀ ਪੌੜੀ ੧੯. ਦਾ ਸ਼ਲੋਕ "ਭੰਡਿ ਜੰਮੀਐ," ਅਤੇ ਵਾਰ ਭਾਈ ਗੁਰੁਦਾਸ ੫, ਪੌੜੀ ੧੬।#੩. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. "ਤਗੁ ਨ ਇੰਦ੍ਰੀ ਤਗੁ ਨ ਨਾਰੀ." (ਵਾਰ ਆਸਾ) ੪. ਪ੍ਰਾਃ ਨਾਰ. ਗਰਦਨ. ਗ੍ਰੀਵਾ. "ਮੁਖ ਨਾਇ ਰਹੀ ਨ ਉਚਾਵਤ ਨਾਰੀ." (ਚਰਿਤ੍ਰ ੨੩੩) ੫. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. "ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ." (ਮਗੋ) ੬. ਵਿ- ਦੋਜ਼ਖ਼ੀ. ਨਾਰਕੀ। ੭. ਫ਼ਾ. ਸੰਗ੍ਯਾ- ਪੋਸ਼ਾਕ. ਪੋਸ਼ਿਸ਼....
ਕ੍ਰਿ. ਵਿ- ਦੋਵੇਂ. "ਦੋਨਉ ਬਰਨ ਗਵਾਇ." (ਸ. ਕਬੀਰ)...
ਕੁਝ. ਦੇਖੋ, ਕਛੁ....
ਖਾਦਨ ਕੀਤਾ. ਛਕਿਆ. "ਖਾਧਾ ਹੋਇ ਸੁਆਹ." (ਵਾਰ ਮਾਝ ਮਃ ੧)...
ਕ੍ਰਿ- ਸੌਣਾ. ਸ਼ਯਨ ਕਰਨਾ. "ਬਾਬਾ, ਹੋਰ ਸਉਣਾ ਖੁਸੀ ਖੁਆਰੁ." (ਸ੍ਰੀ ਮਃ ੧)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਰਾਜਾ ਦਾ ਕੁਮਾਰ (ਬਾਲਕ), ਕੁਮਾਰੀ (ਲੜਕੀ), ਰਾਜਪੁਤ੍ਰ, ਪੁਤ੍ਰੀ. "ਗਾਛਹੁ ਪੁਤ੍ਰੀ ਰਾਜਕੁਆਰਿ." (ਬਸੰ ਅਃ ਮਃ ੧)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. ਲਿਖਨ. ਸੰਗ੍ਯਾ- ਲਿਖਣਾ. "ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ." (ਮਃ ੩. ਵਾਰ ਸ੍ਰੀ) ੨. ਲੇਖ. ਲਿਪਿ. ਤਹਰੀਰ। ੩. ਸੰ. ਲੇਖਨੀ. ਲਿੱਖਣ. ਕਲਮ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸਮਝੋ. ਮਾਲੂਮ ਕਰੋ। ੨. ਵਿ- ਜਾਣਨ ਵਾਲਾ. ਗ੍ਯਾਤਾ. "ਆਪੇ ਜਾਣੈ ਜਾਣੋ." (ਵਡ ਮਃ ੧. ਅਲਾਹਣੀ)...
ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਅਸ੍ਤੁ. ਹੋ. ਹੋਵੇ। ੨. ਕ੍ਰਿ. ਵਿ- ਹੋਕੇ. ਹੋਕਰ....
ਸੰਗ੍ਯਾ- ਧੂਲਿ. ਧੂੜ. ਰਜ. ਗਰਦ. "ਜਿਉ ਧਰਨੀ ਮਹਿ ਖੇਹ." (ਸ. ਕਬੀਰ) ੨. ਮਿੱਟੀ. "ਖੇਹੂ ਸੇਤੀ ਰਲਿਗਇਆ." (ਵਾਰ ਗਉ ੧. ਮਃ ੪) ੩. ਵਿਸ੍ਠਾ. ਗੰਦਗੀ. "ਖੇਹ ਤੋਬਰਾ ਬਦਨ ਚਢਾਇ." (ਗੁਪ੍ਰਸੂ)...
ਦੇਖੋ, ਉਭਯ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਫਿਰਦਾ ਹੈ. ਦੇਖੋ, ਫਿਰਣਾ। ੨. ਫੇਰੈ. ਮੋੜੇ. "ਫਿਰੈ ਆਯਸਾਣੰ." (ਵਿਚਿਤ੍ਰ) ਜੋ ਆਗਯਾ ਮੇਟੇ....
ਫ਼ਾ. [خرچ] ਖ਼ਰ੍ਚ. ਅ਼. [خرج] ਖ਼ਰਜ. ਸੰਗ੍ਯਾ- ਵ੍ਯਯ. ਖਪਤ. ਸਰਫ਼। ੨. ਤੋਸ਼ਾ. "ਖਰਚ ਬੰਨੁ ਚੰਗਿਆਈਆਂ." (ਸੋਰ ਮਃ ੧)...
ਅ਼. [جمال] ਸੰਗ੍ਯਾ- ਸੁੰਦਰਤਾ. "ਕਿ ਹੁਸਨੁਲਜਮਾਲ ਹੈਂ." (ਜਾਪੁ) ੨. ਖ਼ੂਬੀ. ਗੁਣ. "ਕਰਨੀ ਕਮਲ ਜਮਾਲ." (ਚਉਬੋਲੇ ਮਃ ੫) ਦੇਖੋ, ਚੰਚਲਚੀਤ। ੩. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਅਨੰਨ ਸੇਵਕ। ੪. ਇੱਕ ਪ੍ਰੇਮੀ, ਜੋ ਇਸਲਾਮ ਤ੍ਯਾਗਕੇ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਬਣਿਆ, ਅਤੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. "ਮੀਆਂ ਜਮਾਲ ਨਿਹਾਲ ਹੈ." (ਭਾਗੁ) ੫. ਲਹੌਰ ਨਿਵਾਸੀ ਇੱਕ ਫ਼ਕ਼ੀਰ, ਜੋ ਕਮਾਲ ਦਾ ਭਾਈ ਸੀ. ਇਸ ਦਾ ਦੇਹਾਂਤ ਸਨ ੧੬੫੦ ਵਿੱਚ ਹੋਇਆ ਹੈ....
ਦੇਖੋ, ਪ੍ਰਲਯ....
ਭਇਆ. ਹੋਇਆ. "ਜੈ ਕਾਰ ਅਪਾਰ ਸੁਧਾਰ ਹੂਅ." (ਵਿਚਿਤ੍ਰ)...
ਸਰਵ- ਆਪ ਦਾ. ਤੁਹਾਡਾ. "ਹਮ ਕੀਰੇ ਕਿਰਮ ਤੁਮਨਛੇ." (ਬਸੰ ਮਃ ੪) "ਗੁਨ ਕਹਿ ਨ ਸਕੈ ਪ੍ਰਭੁ ਤੁਮਨਥੇ." (ਕਲਿ ਮਃ ੪) "ਜਨ ਨਾਨਕ ਦਾਸ ਤੁਮਨਭਾ." (ਪ੍ਰਭਾ ਮਃ ੪) "ਕੋਇ ਨ ਜਾਨੈ ਤੁਮਰਾ ਅੰਤ." (ਸੁਖਮਨੀ) "ਤੁਮਰੋ ਹੋਇ ਸੁ ਤੁਝਹਿ ਸਮਾਵੈ." (ਬਸੰ ਅਃ ਮਃ ੧)...
ਸੰ. ਪਾਨੀਯ. ਪੀਣ ਯੋਗ੍ਯ ਪਦਾਰਥ. ਜਲ. "ਪਾਨੀ ਮਾਹਿ ਦੇਖੁ ਮੁਖ ਜੈਸਾ." (ਕਾਨ ਨਾਮਦੇਵ) ੨. ਸ਼ਰਾਬ. ਮਦ੍ਯ. "ਇਕਤੁ ਪਤਰਿ ਭਰਿ ਪਾਨੀ." (ਆਸਾ ਕਬੀਰ) ੩. ਭਾਵ- ਮਾਤਾ ਦੀ ਰਜ. "ਪਾਨੀ ਮੈਲਾ ਮਾਟੀ ਗੋਰੀ." (ਗਉ ਕਬੀਰ) ਇੱਥੇ ਮੈਲਾ ਅਤੇ ਗੋਰੀ ਸ਼ਬਦ ਰਜ ਅਤੇ ਮਣੀ ਦੇ ਰੰਗ ਤੋਂ ਹੈ। ੪. ਆਬ. ਚਮਕ....
ਸੰ, निश, ਧਾ- ਧ੍ਯਾਨਪਰਾਇਣ ਹੋਣਾ, ਸਮਾਧਿ ਲਾਉਣੀ। ੨. ਸੰਗ੍ਯਾ- ਰਾਤ੍ਰਿ. ਰਾਤ, ਦੇਖੋ, L. No).”ਨਿਸਦਿਨ ਸੁਨਿਕੈ ਪੁਰਾਨ, ਸਮਝਤ ਨਹਿ ਰੇ ਅਜਾਨ,"(ਜੈਜਾ ਮਃ ੯) ੩. ਦੇਖੋ, ਨਿਹ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...
ਸੰਗ੍ਯਾ- ਹੱਡ. ਅਸ੍ਥਿ. "ਹਾਡ ਮਾਸ ਨਾੜੀ ਕੋ ਪਿੰਜਰ." (ਸੋਰ ਰਵਿਦਾਸ)...
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਸੰ. तरवारि. ਸੰਗ੍ਯਾ- ਸ਼ਤ੍ਰੂਆਂ ਦੀ ਗਤਿ (ਚਾਲ) ਨੂੰ ਜੋ ਵਾਰਣ ਕਰੇ (ਰੋਕੇ), ਉਸ ਦਾ ਨਾਮ ਤਰਵਾਰਿ ਹੈ. ਤਲਵਾਰ. ਕ੍ਰਿਪਾਣ. ਕਰਬਾਲ. ਸ਼ਮਸ਼ੇਰ. ਸ਼੍ਰੀਸਾਹਿਬ. ਭਗੌਤੀ.#"ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ." (ਸਨਾਮਾ)#ਲੀਲਮ ਔ ਹਰਿਦਾਰ ਬੰਦਰੀ ਹਲੱਬੀ ਪਟਾ,#ਮਾਨਸ਼ਾਹੀ ਖੰਡਾ ਧੋਪ ਊਨਾ ਤੇਗ ਤਰਨੌ,#ਮਿਸਿਰੀ ਨਿਵਾਜ਼ਖ਼ਾਨੀ ਗੁਪਤੀ ਜੁਨੱਬੀਖ਼ਾਨੀ,#ਇਲੇਮਾਨੀ ਖ਼ੁਰਾਸਾਨੀ ਕੱਤੀ ਤੇਗ਼ਾ ਕਰਨੌ,#ਸੈਫ ਗੁਜਰਾਤੀ ਅੰਗਰੇਜ਼ੀ ਔ ਦੁਦੰਮੀ ਰੂਸੀ#ਮੱਕੀ ਹੈ ਦੁਧਾਰੀ ਤ੍ਯੋਂਹੀ ਡੌਤ ਨਾਮ ਧਰਨੌ,#ਗੁਰਦਾ ਫਿਰੋਜ਼ਖ਼ਾਨੀ ਮਗ਼ਰਬੀ ਔ ਸਿਰੋਹੀ#"ਭਾਨੁ" ਕਵਿ ਏਤੀ ਤਰਵਾਰਿ ਜਾਤਿ ਬਰਨੌ....
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਸੰ. ਵਾਸ. ਸੰਗ੍ਯਾ- ਰਹਿਣ ਦੀ ਕ੍ਰਿਯਾ. ਨਿਵਾਸ. "ਬਾਸਉ ਸੰਗਿ ਗੁਪਾਲ." (ਫੁਨਹੇ ਮਃ ੫)#੨. ਰਹਿਣ ਦਾ ਅਸਥਾਨ. ਘਰ. "ਬਾਸ ਬਿਖੈ ਬੰਧਾਨ." (ਨਾਪ੍ਰ) ਘਰ ਵਿੱਚ ਬੰਨ੍ਹਿਆ ਹੋਇਆ ਹੈ।#੩. ਵਸਤ੍ਰ. "ਪਹਿਰਨ ਬਾਸ ਲ੍ਯਾਇ ਗਨ ਦਾਸਾ." (ਗੁਪ੍ਰਸੂ) ੪. ਗੰਧ. ਬੂ. ਮਹਕ। ੫. ਫ਼ਾ. [باش] ਬਾਸ਼ ਹੋ। ੬. ਰਹਿ. "ਬਾ ਖ਼ੁਦਾ ਬਾਸ਼." (ਜ਼ਿੰਦਗੀ)...
ਸੰ. ਸੰਗ੍ਯਾ- ਘੜਾ ਬਣਾਉਣ ਵਾਲਾ. ਘੁਮਿਆਰ। ਕੂਜੀਗਰ. ਕੁਮ੍ਹਾਰ. ਇਹ ਲੋਕ ਆਪਣੇ ਤਾਈਂ ਬ੍ਰਹਮਾ ਦੀ ਵੰਸ਼ ਆਖਦੇ ਅਤੇ ਪ੍ਰਜਾਪਤਿ ਸਦਾਉਂਦੇ ਹਨ. ਔਸ਼ਨਸੀ ਸਿਮ੍ਰਿਤਿ ਦੇ ਸ਼. ੩੨ ਵਿੱਚ ਲਿਖਿਆ ਹੈ ਕਿ ਵੈਸ਼੍ਯ ਦੀ ਕੰਨ੍ਯਾ ਤੋਂ ਬ੍ਰਾਹਮਣ ਦਾ ਪੁਤਰ ਕੁੰਭਕਾਰ ਹੈ....
ਦੇਖੋ, ਕੁੰਭਕਾਰ. "ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ." (ਭੈਰ ਮਃ ੩) "ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ." (ਵਾਰ ਆਸਾ)...
ਦੇਖੋ, ਡੋਰ। ੨. ਦੇਖੋ, ਡੋਲਾ. "ਡਾਰ ਲਯੋ ਡੋਰਾ ਮਹਿ ਤਬੈ." (ਚਰਿਤ੍ਰ ੨੫੧) ੩. ਵਿ- ਬੋਲਾ. ਬਹਿਰਾ. "ਨਾਮ ਨ ਸੁਨਈ ਡੋਰਾ." (ਆਸਾ ਮਃ ੫)...
ਦੇਖੋ, ਸ੍ਵੇਤਕੁਸ੍ਟ....
ਦੇਖੋ, ਚਿਰਾਯਤਾ....