mīrāमीरा
ਦੇਖੋ, ਮੀਰਾਂ. "ਤੂੰ ਮੀਰਾ ਸਾਚੀ ਠਕੁਰਾਈ." (ਮਾਝ ਅਃ ਮਃ ੫) "ਤੂੰ ਪ੍ਰਭ ਹਮਰੋ ਮੀਰਾ." (ਟੋਡੀ ਮਃ ੫)
देखो, मीरां. "तूं मीरा साची ठकुराई." (माझ अः मः ५) "तूं प्रभ हमरो मीरा." (टोडी मः ५)
ਫ਼ਾ. ਮੀਰੇਮੀਰਾਨ ਦਾ ਸੰਖੇਪ. ਸਰਦਾਰਾਂ ਦਾ ਸਰਦਾਰ. ਬਜ਼ੁਰਗਾਂ ਦਾ ਬਜ਼ੁਰਗ। ੨. ਬਾਦਸ਼ਾਹਾਂ ਦਾ ਬਾਦਸ਼ਾਹ। ੩. ਇੱਕ ਸੰਤ, ਜਿਸ ਦੀ ਕਬਰ ਅਮਰੋਹੇ (ਜਿਲਾ ਮੁਰਾਦਾਬਾਦ ਯੂ. ਪੀ. ਵਿੱਚ) ਹੈ। ੪. ਮਲੇਰਕੋਟਲੇ ਦਾ ਇੱਕ ਪੀਰ, ਜਿਸ ਦੀ ਕਬਰ ਤੇ ਬਹੁਤ ਇਸਤ੍ਰੀਆਂ ਜਾਕੇ ਚੌਕੀ ਭਰਦੀਆਂ ਹਨ. ਕਈ ਆਪਣੇ ਵਿੱਚ ਮੀਰਾਂ ਪ੍ਰਵੇਸ਼ ਹੋਇਆ ਦੱਸਕੇ ਸਿਰ ਹਲਾਕੇ ਖੇਡਦੀਆਂ ਅਤੇ ਪ੍ਰਸ਼ਨਾਂ ਦਾ ਉੱਤਰ ਦਿੰਦੀਆਂ ਹਨ. "ਖੇਲਤ ਤੂ ਪਰਤ੍ਰਿਯਨ ਮੇ ਢੋਲ ਬਜਾਇ ਸ੍ਵਛੰਦ। ਫਿਰ ਬੈਠਤ ਪੀਰਾਨ ਮੇ ਰੇ ਮੀਰਾਂ! ਮਤਿਮੰਦ." (ਬਸੰਤ ਸਤਸਈ) ੫. ਮੀਰਾਂਬਾਈ ਦਾ ਸੰਖੇਪ ਨਾਉਂ.#"ਮੀਰਾਂ ਕੋ ਪ੍ਰਭੁ ਗਿਰਿਧਰ ਸ੍ਵਾਮੀ." ਦੇਖੋ, ਮੀਰਾਂਬਾਈ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਦੇਖੋ, ਮੀਰਾਂ. "ਤੂੰ ਮੀਰਾ ਸਾਚੀ ਠਕੁਰਾਈ." (ਮਾਝ ਅਃ ਮਃ ੫) "ਤੂੰ ਪ੍ਰਭ ਹਮਰੋ ਮੀਰਾ." (ਟੋਡੀ ਮਃ ੫)...
ਵਿ- ਸੱਚੀ। ੨. ਦੇਖੋ, ਸਾਚਿ....
ਸੰਗ੍ਯਾ- ਪ੍ਰਭੁਤ੍ਵ. ਸ੍ਵਾਮੀਪਨ. ਸਰਦਾਰੀ. ਪ੍ਰਧਾਨਤਾ. "ਤੂੰ ਮੀਰਾਂ ਸਾਚੀ ਠਕੁਰਾਈ." (ਮਾਝ ਅਃ ਮਃ ੫) "ਠਾਕੁਰ ਮਹਿ ਠਕੁਰਾਈ ਤੇਰੀ" (ਗੂਜ ਅਃ ਮਃ ੫) ੨. ਠਾਕੁਰਾਂ (ਰਾਜਪੂਤਾਂ) ਦੀ ਜਮਾਤ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਦੇਖੋ, ਪ੍ਰਭੁ. "ਪ੍ਰਭ ਆਏ ਸਰਣਾ ਭਉ ਨਹੀ ਕਰਣਾ." (ਮਾਰੂ ਸੋਲਹੇ ਮਃ ੫)...
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....