ਬਾਸ

bāsaबास


ਸੰ. ਵਾਸ. ਸੰਗ੍ਯਾ- ਰਹਿਣ ਦੀ ਕ੍ਰਿਯਾ. ਨਿਵਾਸ. "ਬਾਸਉ ਸੰਗਿ ਗੁਪਾਲ." (ਫੁਨਹੇ ਮਃ ੫)#੨. ਰਹਿਣ ਦਾ ਅਸਥਾਨ. ਘਰ. "ਬਾਸ ਬਿਖੈ ਬੰਧਾਨ." (ਨਾਪ੍ਰ) ਘਰ ਵਿੱਚ ਬੰਨ੍ਹਿਆ ਹੋਇਆ ਹੈ।#੩. ਵਸਤ੍ਰ. "ਪਹਿਰਨ ਬਾਸ ਲ੍ਯਾਇ ਗਨ ਦਾਸਾ." (ਗੁਪ੍ਰਸੂ) ੪. ਗੰਧ. ਬੂ. ਮਹਕ। ੫. ਫ਼ਾ. [باش] ਬਾਸ਼ ਹੋ। ੬. ਰਹਿ. "ਬਾ ਖ਼ੁਦਾ ਬਾਸ਼." (ਜ਼ਿੰਦਗੀ)


सं. वास. संग्या- रहिण दी क्रिया. निवास."बासउ संगि गुपाल." (फुनहे मः ५)#२. रहिण दा असथान. घर. "बास बिखै बंधान." (नाप्र) घर विॱच बंन्हिआ होइआ है।#३. वसत्र. "पहिरन बास ल्याइ गन दासा." (गुप्रसू) ४. गंध. बू. महक। ५. फ़ा. [باش] बाश हो। ६. रहि. "बा ख़ुदा बाश." (ज़िंदगी)