ਖਸਮ, ਖਸਮੁ

khasama, khasamuखसम, खसमु


ਅ਼. [خصم] ਖ਼ਸਮ. ਸੰਗ੍ਯਾ- ਸ੍ਵਾਮੀ ਆਕ਼ਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। ੫. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। ੬. ਸੰਬੰਧੀ. ਰਿਸ਼ਤੇਦਾਰ. ੭. ਫ਼ਾ. [خشم] ਖ਼ਸ਼ਮ. ਕ੍ਰੋਧ. ਗੁੱਸਾ.


अ़. [خصم] ख़सम. संग्या- स्वामी आक़ा. मालिक. "नानक हुकमु न चलई नालि खसम चलै अरदासि". (वार आसा) २. भाव- जगतनाथ. करतार. "खसमविसारि कीए रस भोग." (मला मः १) ३. पति. भरता. "परपिर राती खसमु विसारा." (मारू सोलहे मः १) ४. वैरी. दुशमन. "कहु कबीर अखर दुइ भाखि। होइगा खसमु त लेइगा राखि." (गउ कबीर) जे तेरा कोई अकारण वैरी होवेगा, तां राम रख्या करेगा। ५. तु. [خِصم] ख़िसम. मित्र. दोस्त। ६. संबंधी. रिशतेदार. ७. फ़ा. [خشم] ख़शम. क्रोध. गुॱसा.