kokaकोक
ਸੰ. ਸੰਗ੍ਯਾ- ਚਕਵਾ. ਸੁਰਖ਼ਾਬ. "ਅਰਿ ਕੋਕ ਕੁਲ ਸ਼ੋਕਵੰਤ." (ਸ਼ੇਖਰ) ੨. ਬਘਿਆੜ. ਭੇੜੀਆ। ੩. ਖਜੂਰ ਦਾ ਬਿਰਛ। ੪. ਡੱਡੂ. ਮੇਂਡਕ। ੫. ਵਿਸਨੁ। ੬. ਇੱਕ ਪੰਡਿਤ, ਜਿਸ ਦਾ ਬਣਾਇਆ ਕਾਮਸ਼ਾਸਤ੍ਰ ਹੈ. ਇਸ ਸ਼ਾਸਤ੍ਰ ਦੀ ਪ੍ਰਸਿੱਧ ਪੋਥੀ "ਕੋਕ" ਹੈ. "ਕਹੂੰ ਕੋਕ ਕਾਵ੍ਯ ਔ ਪੁਰਾਨ ਕੋ ਪੜ੍ਹਤ ਮਤ." (ਅਕਾਲ) ਦੇਖੋ, ਕਾਮਸ਼ਾਸਤ੍ਰ.
सं. संग्या- चकवा. सुरख़ाब. "अरि कोक कुल शोकवंत." (शेखर) २. बघिआड़. भेड़ीआ। ३. खजूर दा बिरछ। ४. डॱडू. मेंडक। ५. विसनु। ६. इॱक पंडित, जिस दा बणाइआ कामशासत्र है. इस शासत्र दी प्रसिॱध पोथी "कोक" है. "कहूं कोक काव्य औ पुरान को पड़्हत मत." (अकाल) देखो, कामशासत्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਕ੍ਰਵਾਕ. ਚਕ੍ਰਵਾਕੀ. ਕੋਕ. ਸੁਰਖ਼ਾਬ. Ruddy goose ਅਥਵਾ Brahminy duck. ਇਨ੍ਹਾਂ ਦਾ ਸੂਰਜ ਨਾਲ ਪ੍ਰੇਮ ਹੈ. ਰਾਤ੍ਰਿ ਨੂੰ ਕਾਵ੍ਯਗ੍ਰੰਥਾਂ ਅਨੁਸਾਰ ਇਹ ਆਪੋਵਿੱਚੀ ਵਿਛੁੜ ਜਾਂਦੇ ਹਨ. "ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ." (ਸ੍ਰੀ ਅਃ ਮਃ ੧)...
[سُرخاب] ਸੁਰਖ਼ਾਬ. ਸੰਗ੍ਯਾ- ਚਕ੍ਰਵਾਕ. ਚਕਵਾ. (Anas Casarca) ੨. ਸੁਰਖ਼- ਆਬ. ਲਾਲ ਪਾਣੀ. ਇੱਕ ਕਵੀ ਲਿਖਦਾ ਹੈ ਕਿ ਰਾਜਾ ਜੈ ਸਿੰਘ ਦੇ ਯੁੱਧ ਨਾਲ ਨੀਲਾਬ (ਅਟਕ) ਸੁਰਖਾਬ ਹੋ ਗਿਆ। ੩. ਲਹੂ. ਰੁਧਿਰ। ੪. ਲਾਲ ਸਮੁੰਦਰ ੫. ਸ਼ਰਾਬ। ੬. ਕਾਬੁਲ ਦਾ ਇੱਕ ਦਰਿਆ। ੭. ਰੁਸ੍ਤਮ ਦਾ ਇੱਕ ਖਾਸ ਘੋੜਾ। ੮. ਰੁਸ੍ਤਮ ਦਾ ਇੱਕ ਪੁਤ੍ਰ। ੯. ਤਬਰੀਜ਼ ਦੇ ਪਾਸ ਇੱਕ ਪਹਾੜ....
ਸੰ. ਸੰਗ੍ਯਾ- ਵੈਰੀ. ਦੁਸ਼ਮਨ। ੨. ਚਕ੍ਰ ਸ਼ਸਤ੍ਰ....
ਸੰ. ਸੰਗ੍ਯਾ- ਚਕਵਾ. ਸੁਰਖ਼ਾਬ. "ਅਰਿ ਕੋਕ ਕੁਲ ਸ਼ੋਕਵੰਤ." (ਸ਼ੇਖਰ) ੨. ਬਘਿਆੜ. ਭੇੜੀਆ। ੩. ਖਜੂਰ ਦਾ ਬਿਰਛ। ੪. ਡੱਡੂ. ਮੇਂਡਕ। ੫. ਵਿਸਨੁ। ੬. ਇੱਕ ਪੰਡਿਤ, ਜਿਸ ਦਾ ਬਣਾਇਆ ਕਾਮਸ਼ਾਸਤ੍ਰ ਹੈ. ਇਸ ਸ਼ਾਸਤ੍ਰ ਦੀ ਪ੍ਰਸਿੱਧ ਪੋਥੀ "ਕੋਕ" ਹੈ. "ਕਹੂੰ ਕੋਕ ਕਾਵ੍ਯ ਔ ਪੁਰਾਨ ਕੋ ਪੜ੍ਹਤ ਮਤ." (ਅਕਾਲ) ਦੇਖੋ, ਕਾਮਸ਼ਾਸਤ੍ਰ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. ਇੱਕ ਕਵਿ, ਜਿਸ ਦਾ ਨਾਉਂ ਚੰਦ੍ਰ ਸ਼ੇਖਰ ਹੈ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਦਰਬਾਰ ਦਾ ਭੂਸਣ ਸੀ. ਇਸ ਦਾ ਜਨਮ ਸਨ ੧੭੯੮ ਅਤੇ ਦੇਹਾਂਤ ੧੮੭੫ ਨੂੰ ਹੋਇਆ. ਇਸ ਕਵੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ. ਗੁਰੁਮਹਿਮਾ ਪੁਰ ਲਿਖੀ ਕਵਿਤਾ ਵਿੱਚੋਂ ਗੁਰੁਪਚਾਸਾ ਮਨੋਹਰ ਕਾਵ੍ਯ ਹੈ, ਜਿਸ ਦੇ ਕੁਝ ਛੰਦ ਇਹ ਹਨ-#ਜਪ ਤਪ ਜੋਗ ਜੱਗ ਜਜਨ ਕਰਤ ਜੇਤੇ#ਜੁਗਨ ਪ੍ਰਮਾਨ ਤੇਤੇ ਸਾਧਨ ਕਰਨ ਹੈਂ,#ਸਿੱਧ ਹੋਤ ਕੋਈ ਕਾਲ ਪਾਯਕੈ ਪ੍ਰਸਿੱਧ ਹੋਤ#ਰਿੱਧਿ ਕੀ ਸਮ੍ਰਿੱਧਿ ਹੋਤ ਕਾਹੂੰ ਕੇ ਘਰਨ ਹੈਂ,#ਸ਼ੇਖਰ ਅਸੇਖ ਕਲਿਕਲੁਖ ਨਸਾਯਬੇ ਕੋ#ਮੁਕ੍ਤਿ ਬਤਾਯਬੇ ਕੋ ਔਢਰ ਢਰਨ ਹੈਂ,#ਸੰਤਨ ਸ਼ਰਨ ਸਾਚੇ ਮਮਤਾ ਹਰਨ ਏਈ#ਗੁਰੁਦੇਵ ਨਾਨਕ ਕੇ ਪੰਕਜ ਚਰਨ ਹੈਂ#ਪੂਰਨ ਪ੍ਰਤਾਪ ਪੁੰਜ ਸਰਦ ਸੁਧਾਕਰ ਜੋ#ਮੰਦ ਮੰਦ ਹਾਸ ਚੰਦ੍ਰਿਕਾ ਤੇ ਚਾਰੁ ਸਰਸੈ,#ਕੁੰਦ ਦੀ ਕਲੀ ਸੀ ਦਸਨਾਵਲੀ ਅਨੂਪ ਲਸੈ#ਲੋਚਨ ਵਿਸਾਲ ਕੰਜ ਮੰਜੁਤਾਈ ਪਰਸੈ,#ਬਾਨੀ ਕੋ ਸਦਨ ਕਵਿ ਸ਼ੇਖਰ ਪ੍ਰਸੰਨ ਸਦਾ#ਸਰਸ ਸੁਧਾ ਤੇ ਬੈਨ ਮਕਰੰਦ ਬਰਸੈ,#ਬਰਦ ਬਿਨੋਦ ਭਰਯੋ ਵਿਸ਼੍ਵ ਕੋ ਦਰਦ ਹਰ#ਸ਼੍ਰੀ ਗੋਬਿੰਦ ਸਿੰਘ ਕੋ ਮੁਖਾਰਬਿੰਦ ਦਰਸੈ.#ਅਮਲ ਅਸ਼ਿਤ ਖਲ ਦਲਨ ਦਲਨ ਦੁਤਿ#ਮਲਿਨ ਕਰਤ ਸਸਿ ਪਰਿਵੇਖ ਲਾਜੈ ਹੈ,#ਚਿਤ੍ਰਿਤ ਵਿਚਿਤ੍ਰ ਹੇਮ ਹੀਰਨ ਜਟਿਤ ਆਰ#ਧਾਰ ਅਤਿ ਤੀਖੀ ਉਗ੍ਰ ਸਾਨ ਧਰ ਸਾਜੈ ਹੈ,#ਸ਼ੇਖਰ ਗੋਬਿੰਦ ਕੈਸੋਆਯੁਧ ਅਮੋਘ, ਕਰ#ਸ਼੍ਰੀ ਗੋਬਿੰਦ ਸਿੰਘ ਜੂ ਕੇ ਚਕ੍ਰ ਛਬਿ ਛਾਜੈ ਹੈ,#ਲੋਕ ਤਮ ਹਰਨ ਮਯੂਖਨ ਸਮੇਤ ਮਾਨੋ#ਕਮਲ ਸਨਾਲ ਪੈ ਪ੍ਰਭਾਕਰ ਵਿਰਾਜੈ ਹੈ.#ਗ੍ਯਾਨਿਨ ਕੋ ਗ੍ਯਾਨ ਯੋਗਧ੍ਯਾਨ ਦੀਨੇ ਧ੍ਯਾਨਿਨ ਕੋ#ਭਕ੍ਤਨ ਕੋ ਦੀਨੀ ਭਕ੍ਤਿ ਪੂਰਨ ਵਿਧਾਨ ਕੀ,#ਯਾਚਕਨ ਗ੍ਰਾਮ ਦੀਨੇ ਮੁਲਕ ਆਰਾਮ ਦੀਨੇ#ਦੀਨੀ ਪਾਤਸ਼ਾਹੀ ਪਾਤਸ਼ਾਹਨ ਪ੍ਰਮਾਨ ਕੀ,#ਸ਼ੇਖਰ ਰਜਤ ਹੇਮ ਹਾਥੀ ਹਯ ਹੀਰਾ ਹਾਰ#ਦੀਨੇ ਕਵਿ ਲੋਗਨ ਵਧਾਈ ਯਸ ਗਾਨ ਕੀ,#ਸਾਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਗੁਰੂ ਜੂ ਕੀ#ਦੇਖ ਦਾਨ ਧਾਰਾ ਭੂਲੀ ਮਤਿ ਮਘਵਾਨ ਕੀ....
ਸੰਗ੍ਯਾ- ਵ੍ਰਿਕ. ਭੇੜੀਆ. ਵ੍ਰਿਕੀ. ਭੇੜੀਏ ਦੀ ਮਦੀਨ. "ਆਇ ਜਰਾ ਬੈਸੇ ਬਘਿਆਰੀ." (ਨਾਪ੍ਰ)...
ਬੜਿਆੜ. ਦੇਖੋ, ਭੇੜੀਆ....
ਸੰ. ਖਜੂਰ. ਸੰਗ੍ਯਾ- ਇੱਕ ਬਿਰਛ, ਜਿਸ ਦਾ ਫਲ ਛੁਹਾਰਾ ਹੁੰਦਾ ਹੈ. Phoenix sylvestris. "ਜਲ ਕੀ ਮਾਛੁਲੀ ਚਰੈ ਖਜੂਰਿ." (ਟੋਡੀ ਨਾਮਦੇਵ) ਭਾਵ- ਅਣਬਣ ਗੱਲਾਂ ਕਰ ਰਹੇ ਹਨ। ੨. ਚਾਂਦੀ. ਰਜਤ. "ਕੰਚਨ ਔਰ ਖਜੂਰ ਦਯੋ ਪੁਨ ਦਾਸੀ ਦਈ" (ਨਾਪ੍ਰ) ੩. ਬਿੱਛੂ. ਠੂਹਾਂ....
ਦੇਖੋ, ਬਿਰਖ ੧....
ਸੰ. ਦਦੁਰੀ ਦਦੁੰਰ. ਮੇਂਡਕੀ. ਮੇਂਡਕ....
ਸੰ. मण्ड्रक. ਮੰਡੂਕ. ਸੰਗ੍ਯਾ- ਡੱਡੂ. ਭੇਕ. ਦਾਦੁਰ....
ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਉਹ ਸ਼ਾਸਤ੍ਰ ਜੋ ਇਸਤ੍ਰੀ ਪੁਰਖ ਦੀ ਜਾਤਿ ਅਤੇ ਗੁਣ, ਪਰਸਪਰ ਸੰਬੰਧ ਦੀ ਯੋਗ੍ਯਤਾ, ਭੋਗ ਦੇ ਪ੍ਰਕਾਰ, ਸ਼ਰੀਰ ਦੀ ਪੁਸ੍ਟਿ ਦੇ ਸਾਧਨ ਆਦਿਕ ਵਰਣਨ ਕਰਦਾ ਹੈ. ਇਸ ਦੇ ਆਚਾਰਯ ਕਾਤ੍ਯਾਯਨ, ਨੰਦੀਸ਼੍ਵਰ ਅਤੇ ਵਾਤਸ੍ਯਾਯਨ ਮੰਨੇ ਗਏ ਹਨ। ੨. ਕੋਕਸ਼ਾਸਤ੍ਰ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰਗ੍ਯਾ- ਪੁਸ੍ਤਕ. ਕਿਤਾਬ. ਗ੍ਰੰਥ। ੨. ਸ਼੍ਰੀ ਗੁਰੂ ਗ੍ਰੰਥ ਸਾਹਿਬ.¹ "ਪੋਥੀ ਪਰਮੇਸਰ ਕਾ ਥਾਨ." (ਸਾਰ ਮਃ ੫)...
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਦੇਖੋ, ਪੁਰਾਣ ੧. "ਤਿਨ ਧੁਰਿ ਮਸਤਕਿ ਭਾਗ ਪੁਰਾਨ ਜੀਉ." (ਆਸਾ ਛੰਤ ਮਃ ੪) ੨. ਦੇਖੋ, ਪੁਰਾਣ ੩. ਅਤੇ ਸਹਸਾਕਿਰਤਾ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....