ਸੀਤ

sītaसीत


ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. "ਸੰਗਿ ਚਰਨਕਮਲ ਮਨ ਸੀਤ." (ਨਟ ਮਃ ੫. ਪੜਤਾਲ) ੨. ਸੰ. ਸ਼ੀਤ. ਸੰਗ੍ਯਾ- ਜਲ। ੩. ਬਰਫ। ੪. ਪਿੱਤਪਾਪੜਾ. ੫. ਨਿੰਮ। ੬. ਕਪੂਰ ੭. ਹਿਮ ਰੁੱਤ। ੮. ਪਾਲਾ. "ਬਿਆਪਤ ਉਸਨ ਨ ਸੀਤ." (ਮਾਰੂ ਮਃ ੫) ੬. ਵਿ- ਠੰਢਾ. ਸ਼ੀਤਲ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) ੧੦. ਸੁਸਤ. ਆਲਸੀ। ੧੧. ਨਪੁੰਸਕ. ਨਾਮਰਦ.


सं. स्यूत. वि- सीॱता. परोइआ. "संगि चरनकमल मन सीत." (नट मः ५. पड़ताल) २. सं. शीत. संग्या- जल। ३. बरफ। ४. पिॱतपापड़ा. ५. निंम। ६. कपूर ७. हिम रुॱत। ८. पाला. "बिआपत उसन न सीत." (मारू मः ५) ६. वि- ठंढा. शीतल. "सीत मंद सुगंध चलिओ सरब थान समान." (मारू अः मः ५) १०. सुसत. आलसी। ११. नपुंसक. नामरद.