tēkaटेक
ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ.
संग्या- आसरा. आधार. "दीन दुनीआ तेरी टेक." (भैर मः ५) २. उह लकड़ी जो किसे बूटे नूं उभारन लई अथवा सिॱधा रॱखण लई लगाई जावे. "टेक दै दै ऊचे करे." (देवीदास) ३. सोटी. टोहणी. "मै अंधुले की टेक." (तिलं नामदेव) ४. मूल. बुनिआद. "रोवनहारे की कवन टेक?" (राम मः ५) ५. रहाउ. स्थाई. गाउण वेले जो तुक हट हट अंतरे पिॱछों आवे। ६. डिंग. हठ. जिद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਆਸਰ....
ਦੇਖੋ, ਅਧਾਰ. "ਨਾਮ ਤੇਰਾ ਆਧਾਰ ਮੇਰਾ." (ਗਉ ਕਬੀਰ) ੨. ਗਿਜਾ. ਭੋਜਨ. "ਜਿਨ ਪੈਦਾ ਇਸ ਤੂ ਕੀਆ ਸੋਈ ਦੇਇ ਆਧਾਰ." (ਤਿਲੰ ਮਃ ੫)...
ਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ." (ਸ. ਕਬੀਰ) ੨. ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ-#"ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ."#੩. ਸੰ. ਵਿ- ਦਰਿਦ੍ਰ. ਗ਼ਰੀਬ. "ਦੀਨਦੁਖ ਭੰਜਨ ਦਯਾਲ ਪ੍ਰਭੁ." (ਸਹਸ ਮਃ ੫) ੪. ਕਮਜ਼ੋਰ. "ਭਾਵਨਾ ਯਕੀਨ ਦੀਨ." (ਅਕਾਲ) ੫. ਅਨਾਥ. "ਦੀਨ ਦੁਆਰੈ ਆਇਓ ਠਾਕੁਰ." (ਦੇਵ ਮਃ ੫) ੬. ਸੰ. ਦੈਨ੍ਯ. ਸੰਗ੍ਯਾ- ਦੀਨਤਾ. "ਦੂਖ ਦੀਨ ਨ ਭਉ ਬਿਆਪੈ." (ਮਾਰੂ ਮਃ ੫) ੭. ਅ਼. [دین] ਧਰਮ. ਮਜਹਬ. "ਦੀਨ ਬਿਸਾਰਿਓ ਰੇ ਦਿਵਾਨੇ." (ਮਾਰੂ ਕਬੀਰ) ੮. ਪਰਲੋਕ. "ਦੀਨ ਦੁਨੀਆ ਏਕ ਤੂਹੀ." (ਤਿਲੰ ਮਃ ੫)...
ਦੇਖੋ, ਦੁਨਿਯਾ. "ਅਉਰ ਦੁਨੀ ਸਭ ਭਰਮਿ ਭੁਲਾਨੀ." (ਸ੍ਰੀ ਕਬੀਰ) "ਦੁਨੀਆ ਰੰਗ ਨ ਆਵੈ ਨੇੜੇ," (ਮਾਰੂ ਸੋਲਹੇ ਮਃ ੫) ੨. ਭਾਵ- ਮਾਇਆ. ਧਨ. "ਦੁਖੀ ਦੁਨੀ ਸਹੇੜੀਐ, ਜਾਹਿ ਤ ਲਗਹਿ ਦੁਖ." (ਵਾਰ ਮਲਾ ਮਃ ੧) "ਇਸ ਕੇ ਪੱਲੇ ਬਹੁਤ ਦੁਨੀਆ ਹੈ." (ਜਸਾ)...
ਸਰਵ- "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) "ਤੇਰੋ ਜਨ ਹਰਿਜਸ ਸੁਨਤ ਉਮਾਹਿਓ." (ਕਾਨ ਮਃ ੫)...
ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ....
ਲਗੁਡ. ਦੇਖੋ, ਲਕਰਾ, ਲਕਰੀ....
ਵ੍ਯ- ਯਾ. ਵਾ. ਕਿੰਵਾ. ਜਾਂ....
ਗੁਰੂ ਹਰਿਗੋਬਿੰਦ ਸਾਹਿਬ ਦਾ ਯੋਧਾ ਸਿੱਖ ਜੋ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ। ੨. ਬੁੰਦੇਲਖੰਡ ਨਿਵਾਸੀ ਇੱਕ ਹਿੰਦੀ ਭਾਸਾ ਦਾ ਉੱਤਮ ਕਵਿ, ਜਿਸ ਦਾ ਜਨਮ ਸੰਮਤ ੧੭੪੨ ਦਾ ਦੱਸਿਆ ਜਾਂਦਾ ਹੈ. ਦੇਵੀਦਾਸ ਦੇ ਨਾਤਿ ਦੇ ਕਬਿੱਤ ਬਹੁਤ ਮਨੋਹਰ ਹਨ.¹ ਇਹ ਕਰੌਲੀ ਦੇ ਰਾਜਾ ਭੈਯਾਰਤਨ ਸਿੰਘ ਦੇ ਦਰਬਾਰ ਦਾ ਭੂਸਣ ਸੀ.#"ਛੋਟੇ- ਛੋਟੇ ਪੋਦਨ ਕੋ ਸੂਰਨ ਕੀ ਬਾਰ ਕਰੈ.#ਪਾਤਰੇ ਸੇ ਰੁਖਨ ਕੋ ਪਾਨੀ ਕਰ ਪਾਰਬੋ,#ਨੀਚੇ ਗਿਰਗਏ ਤਿਨੈ ਟੇਕ ਦੈ ਦੈ ਊਂਚੇ ਕਰੈ#ਉਂਚੇ ਬਢਗਏ ਤੈਂ ਜਰੂਰ ਕਾਟਡਾਰਬੋ,#ਫੂਲੇ ਫੂਲੇ ਫੁਲ ਸਬ ਬੀਨ ਏਕ ਠੌਰ ਕਰੈ#ਘਨੇ ਘਨੇ ਤਰੁ ਏਕ ਠੋਰ ਤੈਂ ਉਪਾਰਬੋ.#ਰਾਜਨ ਕੋ ਮਾਲਿਨ ਕੋ ਨਿਤਪ੍ਰਤਿ ਦੇਵੀਦਾਸ#ਚਾਰ ਘਰੀ ਰਾਤਿ ਰਹੇ ਇਤਨੋ ਵਿਚਾਰਏ."...
ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ....
ਵਿ- ਟੋਹਣ ਵਾਲੀ. ਟਟੋਲਣਵਾਲੀ. "ਮੈ ਅੰਧੁਲੇ ਹਰਿ ਨਾਮ ਲਕੁਟੀ ਟੋਹਣੀ." (ਸੂਹੀ ਅਃ ਮਃ ੧) ੨. ਸੰਗ੍ਯਾ- ਸੋਟੀ. ਲਾਠੀ. "ਜਿਉ ਅੰਧੁਲੈ ਹਥਿ ਟੋਹਣੀ." (ਆਸਾ ਅਃ ਮਃ ੧)...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਫ਼ਾ. [بُنِیاد] ਸੰਗ੍ਯਾ- ਨਿਉਂ. ਨੀਵ. ਨੀਂ....
ਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਸੰਗ੍ਯਾ- ਰਹਿਣ ਦਾ ਭਾਵ. ਇਸਥਿਤਿ. ਵਿਸ਼੍ਰਾਮ. "ਭਾਈ ਰੇ! ਗੁਰਮਤਿ ਸਾਚਿ ਰਹਾਉ." (ਸ੍ਰੀ ਮਃ ੩) ੨. ਸ੍ਵਰ। ੩. ਪਾਠ ਦੀ ਧਾਰਨਾ। ੪. ਟੇਕ ਸਥਾਈ. ਉਹ ਪਦ, ਜੋ ਗਾਉਣ ਵੇਲੇ ਵਾਰ ਵਾਰ ਅੰਤਰੇ ਪਿੱਛੋਂ ਵਰਤਿਆ ਜਾਵੇ. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਸ਼ਬਦਾਂ ਵਿੱਚ ਜੋ ਰਹਾਉ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ.¹ ਦੇਖੋ, ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ "ਰਹਾਉ" ਸ਼ਬਦ. ਇਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਪਿਛਲੀ ਤੁਕ ਜੋੜਕੇ ਪਾਠ ਕਰੋ. ਦੇਖੋ, ਰਹਾਉ ਦੂਜਾ....
ਦੇਖੋ, ਅਸਥਾਈ....
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ....
ਦੇਖੋ, ਪਿਛਹੁ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਅ਼. [ضِد] ਜਿਦ. ਸੰਗ੍ਯਾ- ਮੁਖ਼ਾਲਫ਼ਤ. ਵਿਰੋਧ। ੨. ਹਠ. ਦੁਰਾਗ੍ਰਹ। ੩. ਵਿਰੁੱਧ ਵਸਤੁ ਅਥਵਾ ਬਾਤ. ਪਰਸਪਰ ਵਿਰੋਧੀ ਦੁੰਦ (ਦ੍ਵੰਦ੍ਵ) ਪਦਾਰਥ....