ਪਾਕ

pākaपाक


ਸੰਗ੍ਯਾ- ਜ਼ਖ਼ਮ ਪੱਕਣ ਤੋਂ ਵਿੱਚੋਂ ਨਿਕਲੀ ਪੂੰ. ਰਾਧ. ਪਸ। ੨. ਸੰ. ਰਿੰਨ੍ਹਣ ਦੀ ਕ੍ਰਿਯਾ. ਪਕਾਉਣਾ. ੩. ਪੱਕਿਆ ਹੋਇਆ ਅੰਨ. ਰਸੋਈ. "ਸੋਚ ਪਾਕ ਹੋਤੀ." (ਗਉ ਅਃ ਮਃ ੫) ੪. ਇੱਕ ਦੈਤ, ਜਿਸ ਨੂੰ ਇੰਦ੍ਰ ਨੇ ਮਾਰਿਆ. ਦੇਖੋ, ਪਾਕਸਾਸਨ। ੫. ਵਿ- ਮੂਰਖ. ਦੇਖੋ, ਅਪਾਕ। ੬. ਫ਼ਾ. [پاک] ਪਵਿਤ੍ਰ. ਦੇਖੋ, ਪਾਕੁ। ੭. ਦੋਸ ਰਹਿਤ. ਬਿਨਾ ਕਲੰਕ। ੮. ਡਿੰਗ. ਬਾਲਕ. ਬੱਚਾ.


संग्या- ज़ख़म पॱकण तों विॱचों निकली पूं. राध. पस। २. सं. रिंन्हण दी क्रिया. पकाउणा. ३. पॱकिआ होइआ अंन. रसोई. "सोच पाक होती." (गउ अः मः ५) ४. इॱक दैत, जिस नूं इंद्र ने मारिआ. देखो, पाकसासन। ५. वि- मूरख. देखो, अपाक। ६. फ़ा. [پاک] पवित्र. देखो, पाकु। ७. दोस रहित. बिना कलंक। ८. डिंग. बालक. बॱचा.