ਨਾਰੀ

nārīनारी


ਸੰ. ਨਾਡੀ. ਸੰਗ੍ਯਾ- ਰਗ. ਨਾੜੀ. "ਪਵਨ ਦ੍ਰਿੜ਼ ਸੁਖਮਨ ਨਾਰੀ." (ਗਉ ਕਬੀਰ) ਦੇਖੋ, ਸੁਖਮਨਾ। ੨. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. "ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ." (ਵਾਰ ਮਾਝ ਮਃ ੧)#ਕਾਮਾਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼੍ਵ. ਦੇਖੋ, ਪਦਮਿਨੀ ਆਦਿ ਸ਼ਬਦ ਅਤੇ ਪੁਰੁਸਜਾਤਿ.#ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.#ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ, ਪਤਿ ਵਿੱਚ ਭਗਤੀ- ਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.#ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ, ਮਨੁਸਿਮ੍ਰਿਤਿ ਅਃ ੫, ਸ਼ਲੋਕ ੧੪੭- ੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- "ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ." (ਮਨੁ ਅਃ ੯. ਸ਼ਃ ੧੮)#ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ, ਆਸਾ ਮਃ ੫, ਸ਼ਬਦ ਨੰਃ ੩, ਵਾਰ ਆਸਾ ਦੀ ਪੌੜੀ ੧੯. ਦਾ ਸ਼ਲੋਕ "ਭੰਡਿ ਜੰਮੀਐ," ਅਤੇ ਵਾਰ ਭਾਈ ਗੁਰੁਦਾਸ ੫, ਪੌੜੀ ੧੬।#੩. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. "ਤਗੁ ਨ ਇੰਦ੍ਰੀ ਤਗੁ ਨ ਨਾਰੀ." (ਵਾਰ ਆਸਾ) ੪. ਪ੍ਰਾਃ ਨਾਰ. ਗਰਦਨ. ਗ੍ਰੀਵਾ. "ਮੁਖ ਨਾਇ ਰਹੀ ਨ ਉਚਾਵਤ ਨਾਰੀ." (ਚਰਿਤ੍ਰ ੨੩੩) ੫. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. "ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ." (ਮਗੋ) ੬. ਵਿ- ਦੋਜ਼ਖ਼ੀ. ਨਾਰਕੀ। ੭. ਫ਼ਾ. ਸੰਗ੍ਯਾ- ਪੋਸ਼ਾਕ. ਪੋਸ਼ਿਸ਼.


सं. नाडी. संग्या- रग. नाड़ी. "पवन द्रिड़़ सुखमन नारी." (गउ कबीर) देखो, सुखमना। २. सं. नर दी मदीन. इसत्री. औरत. "नारी पुरख पिआरु प्रेमि सीगारीआ." (वार माझ मः १)#कामाशासत्र विॱच नारी दीआं चार जातीआं लिखीआं हन- पदमिनी, चित्रिनी, शंखिनी अते हस्तिनी. इन्हां दे क्रम अनुसार चार नर हन- शशक, म्रिग, व्रिसभ अते अश्व. देखो, पदमिनी आदि शबद अते पुरुसजाति.#उमर दे लिहाज नाल नारी दे चार भेद हन- बाला, तरुणी, प्रौढा अते व्रिॱधा. सोलां वर्हे तीक दी बाला, तीह वर्हे तीक दी तरुणी, पंजाह तीक दी प्रौढा अते इस तों अॱगे व्रिॱधा है.#ब्रहमवैवरत विॱच तिंन प्रकार दी नारी लिखी है- साध्वी, भोग्या अते कुलटा, पति विॱच भगती- भाव रॱखके सेवा करन अते केवल संतानदे मनोरथ नाल पति दा संग करन वाली साध्वी है. पदारथां दी इॱछा अते भोगवासना नाल पति नूं सेवन वाली भोग्या है. कपट अर लालच नाल पति दी सेवा करन वाली अते कामवश होके पराए पुरखां नाल प्रीति रॱखण वाली कुलटा है.#हिंदूमत अनुसार नारी नूं कदे सुतंत्रता (आज़ादी) नहीं है. देखो, मनुसिम्रिति अः ५, शलोक १४७- ४८ अर वेदविद्या दा अधिकार तां की होणी सी, इसत्रीआं दे संसकार भी वेदमंत्रां नाल करने वरजे हन, यथा- "इसत्रीआं दे संसकार वेदमंत्रां नाल नहीं करे जांदे, इह धरम दा फैसला है. इसत्रीआं अगिआनणां, वेदमंत्रां दे अधिकार तों वांजीआं अते झूठ दी मूरति हन." (मनु अः ९. शः १८)#सिॱखधरम विॱच नारी दे अधिकार बाबत देखो, आसा मः ५, शबद नंः ३, वार आसा दी पौड़ी १९. दा शलोक "भंडि जंमीऐ," अते वार भाई गुरुदास ५, पौड़ी १६।#३. नारी दा खास चिंन्ह. योनि. भग. "तगु न इंद्री तगु न नारी." (वार आसा) ४. प्राः नार. गरदन. ग्रीवा. "मुख नाइ रही न उचावत नारी." (चरित्र २३३) ५. अ़. [ناری] नार (अगनि) तों बणिआ होइआ शैतान. "नारी हुकम न मंनिआ रखिआ नाउं शैतान." (मगो) ६. वि- दोज़ख़ी. नारकी। ७. फ़ा. संग्या- पोशाक. पोशिश.