khālakaखालक
ਦੇਖੋ, ਖਾਲਿਕ. "ਖਾਲਕ ਥਾਵਹੁ ਭੁਲਾ ਮੁਠਾ." (ਮਾਰੂ ਅਃ ਮਃ ੫. ਅੰਜੁਲੀ)
देखो, खालिक. "खालक थावहु भुला मुठा." (मारू अः मः ५. अंजुली)
ਅ਼. [خالِق] ਖ਼ਾਲਿਕ਼. ਪੈਦਾ ਕਰਨ ਵਾਲਾ, ਕਰਤਾਰ. ਵਾਹਗੁਰੂ. "ਖਾਲਿਕੁ ਖਲਕ, ਖਲਕ ਮਹਿ ਖਾਲਿਕੁ." (ਪ੍ਰਭ ਕਬੀਰ)...
ਦੇਖੋ, ਖਾਲਿਕ. "ਖਾਲਕ ਥਾਵਹੁ ਭੁਲਾ ਮੁਠਾ." (ਮਾਰੂ ਅਃ ਮਃ ੫. ਅੰਜੁਲੀ)...
ਪ੍ਰਤ੍ਯ- ਸੇ. ਤੋਂ. "ਸਭ ਤੁਝਹੀ ਥਾਵਹੁ ਮੰਗਦੇ." (ਧਨਾ ਮਃ ੪) ੨. ਸ੍ਥਾਨ ਤੋਂ. ਸ੍ਥਾਨ ਸੇ. "ਕਿਦੂ ਥਾਵਹੁ ਹਮ ਆਏ?" (ਗਉ ਮਃ ੧)...
ਮੁਸਨ ਹੋਇਆ. ਲੁੱਟਿਆ ਹੋਇਆ. "ਮੁਠਾ ਆਪਿ, ਮੁਹਾਏ ਸਾਥੈ." (ਮਃ ੧. ਵਾਰ ਮਾਝ) ੨. ਦਸ੍ਤਾ ਕਬਜ਼ਾ. ਮੁਸ੍ਟਿ. "ਕੂੜ ਛੁਰਾ, ਮੁਠਾ ਮੁਰਦਾਰੁ." (ਸ਼੍ਰੀ ਮਃ ੧) ਝੂਠ ਛੁਰਾ ਹੈ, ਉਸ ਦਾ ਦਸ੍ਤਾ ਹਰਾਮਖ਼ੋਰੀ ਹੈ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਦੇਖੋ, ਅੰਜਲੀ। ੨. ਦੇਵੋਂ ਹੱਥ ਜੋੜਨ ਦੀ ਕ੍ਰਿਯਾ, ਜੋ ਪ੍ਰਣਾਮ ਲਈ ਕਰੀਦੀ ਹੈ. "ਕਰਿ ਸਾਧੂ ਅੰਜੁਲੀ ਪੁਨੁ ਵਡਾ." (ਸੋਹਿਲਾ)...