khatasāsata¹, khatasāsatara, khatasāsatra, khatasāstraखटसासत¹, खटसासतर, खटसासत्र, खटसास्त्र
ਸੰ. षट्शास्त्र ਸਟ੍ਸ਼ਾਸ੍ਤ੍ਰ. ਹਿੰਦੂਮਤ ਦੇ ਛੀ ਮੁੱਖ ਸ਼ਾਸਤ੍ਰ. "ਖਟੁ ਸਾਸਤ ਵਿਚਰਤ ਮੁਖਿ ਗਿਆਨਾ." (ਮਾਝ ਮਃ ੫) "ਖਟ ਸਾਸਤ੍ਰ ਸਿਮ੍ਰਿਤਿ ਵਖਿਆਨ." (ਸੁਖਮਨੀ) ਹਿਤ ਦੀ ਸਿਖ੍ਯਾ ਦੇਣ ਵਾਲੇ ਪੁਸਤਕ ਦਾ ਨਾਉਂ ਸ਼ਾਸਤ੍ਰ ਹੈ, ਪਰ ਖਾਸ ਕਰਕੇ ਖਟ ਸ਼ਾਸਤ੍ਰਾਂ ਵਾਸਤੇ ਏਹ ਪਦ ਵਰਤਿਆ ਜਾਂਦਾ ਹੈ. ਖਟ ਸ਼ਾਸਤ੍ਰ ਇਹ ਹਨ-#(੧) ਵੈਸ਼ੇਸਿਕ- ਇਸ ਸ਼ਾਸਤ੍ਰ ਦਾ ਕਰਤਾ ਕਣਾਦ ਮੁਨਿ ਹੈ, ਜਿਸ ਨੇ ਛੀ ਪਦਾਰਥ ਮੰਨੇ ਹਨ.#ੳ. ਦ੍ਰਵ੍ਯ (ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ. )#ਅ. ਗੁਣ (ਰੂਪ, ਰਸ, ਗੰਧ, ਸਪਰਸ, ਸੰਖ੍ਯਾ, ਪਰਿਮਾਣ, ਪ੍ਰਥਕਤ੍ਵ, ਸੰਯੋਗ, ਵਿਭਾਗ, ਪਰਤ੍ਵ, ਅਪਰਤ੍ਵ, ਗੁਰੁਤ੍ਵ, ਦ੍ਰਵਤ੍ਵ, ਸ੍ਨੇਹ, ਸ਼ਬਦ, ਬੁੱਧਿ, ਸੁਖ, ਦੁੱਖ, ਇੱਛਾ, ਦੇਸ, ਪ੍ਰਯਤਨ, ਧਰਮ, ਅਧਰਮ ਸੰਸਕਾਰ).#ੲ. ਕਰਮ. (ਉਤਕ੍ਸ਼ੇਪਣ, ਅਪਕ੍ਸ਼ੇਪਣ, ਆਕੁੰਚਨ, ਪ੍ਰਸਾਰਣ, ਗਮਨ. )#ਸ. ਸਾਮਾਨਯ (ਜਾਤਿ). ਪਰ ਅਤੇ ਅਪਰ.#ਹ. ਵਿਸ਼ੇਸ. ਜਿਤਨੇ ਨਿਤ੍ਯ ਦ੍ਰਵ੍ਯ ਹਨ ਉਨ੍ਹਾਂ ਨੂੰ ਜੁਦੇ ਜੁਦੇ ਰੱਖਣ ਵਾਲੇ ਉਤਨੇ ਵਿਸ਼ੇਸ ਪਦਾਰਥ ਹਨ.#ਕ. ਸਮਵਾਯ (ਉਪਾਦਾਨ ਕਾਰਣ ਅਤੇ ਕਾਰਯ ਦਾ ਪਰਸਪਰ ਸੰਬੰਧ).#ਏਹ ਛੀ ਪਦਾਰਥ ਨਿਤ੍ਯ ਅਤੇ ਅਨਿਤ੍ਯ ਹਨ. ਪ੍ਰਿਥਿਵੀ, ਜਲ, ਅਗਨਿ ਅਤੇ ਪਵਨ ਪਰਮਾਣੂ ਰੂਪ ਨਿੱਤ, ਅਤੇ ਸਥੂਲ ਰੂਪ ਅਨਿੱਤ ਹਨ. ਗੁਣ ਨਿਤ੍ਯ ਦ੍ਰਵ੍ਯ ਵਿੱਚ ਰਹਿਣ ਵਾਲੇ ਨਿਤ੍ਯ ਹਨ ਅਤੇ ਅਨਿਤ੍ਯ ਦ੍ਰਵ੍ਯ ਵਿੱਚ ਰਹਿਣ ਵਾਲੇ ਅਨਿਤ੍ਯ ਹਨ. ਅਰ ਕਰਮ ਸਭ ਅਨਿਤ੍ਯ ਹਨ. ਸਾਮਾਨ੍ਯ ਵਿਸ਼ੇਸ ਸਮਵਾਯ ਏਹ ਤਿੰਨੇ ਨਿਤ੍ਯ ਹਨ. ਜੀਵਾਤਮਾ ਸਭ ਸ਼ਰੀਰਾਂ ਵਿੱਚ ਭਿੰਨ ਭਿੰਨ ਹਨ. ਪਰਮਾਤਮਾ ਜੀਵਾਤਮਾਂ ਤੋਂ ਜੁਦਾ ਹੈ. ਪਰਮਾਣੂਆਂ ਤੋਂ ਈਸ਼੍ਵਰ ਦੀ ਇੱਛਾ ਅਨੁਸਾਰ ਸ੍ਰਿਸਟੀ ਦੀ ਰਚਨਾ ਹੋਈ ਹੈ. ਛੀ ਪਦਾਰਥਾਂ ਦੇ ਪੂਰਣ ਗ੍ਯਾਨ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ. ਨਵੇਂ ਵੈਸ਼ੇਸਿਕਮਤ ਵਾਲਿਆਂ ਨੇ ਅਭਾਵ ਨੂੰ ਭੀ ਪਦਾਰਥ ਮੰਨਿਆਂ ਹੈ. ਇਸ ਤਰਾਂ ਵੈਸ਼ੇਸਿਕਮਤ ਦੇ ਸੱਤ ਪਦਾਰਥ ਹੁੰਦੇ ਹਨ.#੨. ਨ੍ਯਾਯ. ਇਸ ਸ਼ਾਸਤ੍ਰ ਦਾ ਕਰਤਾ ਗੋਤਮ ਰਿਸੀ ਹੈ. ਨ੍ਯਾਯਮਤ ਵਿੱਚ ਸੋਲਾਂ ਪਦਾਰਥ ਮੰਨੇ ਹਨ-#ੳ. ਪ੍ਰਮਾਣ (ਪ੍ਰਤ੍ਯਕ੍ਸ਼, ਅਨੁਮਾਨ, ਉਪਮਾਨ, ਸ਼ਬਦ)#ਅ. ਪ੍ਰਮੇਯ (ਆਤਮਾ, ਸ਼ਰੀਰ, ਇੰਦ੍ਰਿਯ, ਅਰਥ, ਬੁੱਧੀ, ਮਨ, ਪ੍ਰਵ੍ਰਿੱਤੀ, ਦੋਸ, ਪ੍ਰੇਤ੍ਯਭਾਵ, ਫਲ, ਦੁੱਖ, ਮੁਕਤਿ)#ੲ. ਸੰਸ਼ਯ. (ਦੋ ਕੋਟਿ ਵਾਲਾ ਗਿਆਨ, ਅਰਥਾਤ ਜਿਸ ਵਿੱਚ ਇੱਕ ਕੋਟਿ ਦਾ ਨਿਸ਼ਚਯ ਨਾ ਹੋਵੇ)#ਸ. ਪ੍ਰਯੋਜਨ. (ਜਿਸ ਮਤਲਬ ਨੂੰ ਲੈ ਕੇ ਕਰਮ ਵਿੱਚ ਪ੍ਰਵਿਰਤੀ ਹੁੰਦੀ ਹੈ.#ਹ. ਦ੍ਰਿਸ੍ਟਾਂਤ. (ਮਿਸਾਲ- ਨਜੀਰ)#ਕ. ਸਿੱਧਾਂਤ. (ਨਤੀਜਾ)#ਖ. ਅਵਯਵ. (ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ, ਨਿਗਮਨ. )#ਗ. ਤਰਕ (ਯੁਕਤਿ).#ਘ. ਨਿਰਣਯ. ਫੈਸਲਾ.#ਙ. ਵਾਦ (ਜਿੱਤ ਹਾਰ ਦਾ ਖ਼ਿਆਲ ਛੱਡਕੇ ਯਥਾਰਥ ਗ੍ਯਾਨ ਵਾਸਤੇ ਚਰਚਾ)#ਚ. ਜਲਪ (ਜਿੱਤਣ ਦਾ ਖ਼ਿਆਲ ਰੱਖਕੇ ਚਰਚਾ).#ਛ. ਵਿਤੰਡਾ (ਕੇਵਲ ਦੂਜੇ ਦੇ ਪੱਖ ਡੇਗਣ ਵਾਸਤੇ ਛਲ, ਕਪਟ, ਈਰਖਾ, ਹਠ ਨਾਲ ਮਿਲੀ ਚਰਚਾ).#ਜ. ਹੇਤ੍ਵਾਭਾਸ (ਸਵ੍ਯਭਿਚਾਰ, ਵਿਰੁੱਧ, ਪ੍ਰਕਰਣਸਮ,² ਸਾਧ੍ਯਸਮ³ ਕਾਲਾਤੀਤ⁴).#ਝ. ਛਲ. ਦੂਸਰੇ ਅਰਧ ਨੂੰ ਅੱਗੇ ਰੱਖਕੇ ਪ੍ਰਤਿਵਾਦੀ ਦੇ ਵਚਨ ਦਾ ਖੰਡਨ ਕਰਨਾ.#ਞ. ਜਾਤਿ (ਅਸਦ ਉੱਤਰ) ਪ੍ਰਤਿਵੰਧੀ ਉੱਤਰ.#ਟ. ਨਿਗ੍ਰਹ ਸ੍ਥਾਨ⁵ (ਅਰਥਾਤ- ਮਾਕੂਲ ਜਵਾਬ ਨਾ ਫੁਰਨਾ, ਜਾਂ ਉਲਟਾ ਫੁਰਨਾ, ਜਿਸ ਤੋਂ ਹਾਰ ਹੋ ਜਾਵੇ).#ਇਨ੍ਹਾਂ ਸੋਲ੍ਹਾਂ ਪਦਾਰਥਾਂ ਦੇ ਤਤ੍ਵਗ੍ਯਾਨ ਤੋਂ ਮੁਕਤੀ ਦੀ ਪ੍ਰਾਪਤੀ ਮੰਨੀ ਹੈ, ਜੋ ਦੁੱਖ ਦਾ ਅਤ੍ਯੰਤ ਨਾਸ਼ਰੂਪ ਹੈ. ਜੀਵਾਤਮਾ ਪਰਮਾਤਮਾ ਤੋਂ ਭਿੰਨ ਹੈ ਅਤੇ ਅਭੇਦਤਾ ਨੂੰ ਪ੍ਰਾਪਤ ਨਹੀਂ ਹੁੰਦਾ. ਪ੍ਰਮਾਣੂਆਂ ਦੇ ਇਕੱਠ ਤੋਂ ਸਥੂਲ ਪਦਾਰਥਾਂ ਦੀ ਰਚਨਾ ਹੋਈ ਹੈ.#(੩) ਸਾਂਖ੍ਯ. ਇਸ ਦਰਸ਼ਨ ਦਾ ਕਰਤਾ ਕਪਲ ਮੁਨਿ ਹੈ. ਸਾਂਖ੍ਯਮਤ ਅਨੁਸਾਰ ਪੱਚੀ ਤਤ੍ਵ ਹਨ-#ੳ. ਪ੍ਰਕ੍ਰਿਤਿ (ਕੁਦਰਤ- Nature, ਜਿਸ ਤੋਂ ਸਭ ਵਸਤੂਆਂ ਬਣੀਆਂ ਹਨ ਅਤੇ ਜੋ ਆਪ ਕਿਸੇ ਤੋਂ ਨਹੀਂ ਬਣੀ, ਅਰ ਜੋ ਸਤ ਰਜ ਤਮ ਤਿੰਨ ਗੁਣਾਂ ਦੀ ਸਮ ਅਵਸਥਾਰੂਪ ਹੈ).#ਅ. ਮਹੱਤਤ੍ਵ (ਗੁਣਾਂ ਵਿੱਚ ਬਿਖਮਤਾ ਹੋਣ ਕਰਕੇ ਪ੍ਰਕ੍ਰਿਤਿ ਦੇ ਕ੍ਸ਼ੋਭਕਾਰਣ ਜੋ ਤੱਤ ਉਪਜਿਆ ਅਰ ਜੋ ਸਰੀਰ ਵਿੱਚ ਬੁੱਧੀ ਰੂਪ ਕਰਕੇ ਇਸਤਿਥ ਹੈ).#ੲ. ਅਹੰਕਾਰ (ਜਿਸ ਦਾ ਰੂਪ "ਹੌਮੈ" ਹੈ).#ਸ. ਪੰਜ ਤਨਮਾਤ੍ਰ (ਰੂਪ, ਰਸ, ਗੰਧ, ਸਪਰਸ਼, ਸ਼ਬਦ).#ਹ. ਗ੍ਯਾਰਾਂ ਇੰਦ੍ਰੀਆਂ (ਪੰਜ ਗ੍ਯਾਨਇੰਦ੍ਰੀਆਂ, ਪੰਜ ਕਰਮਇੰਦ੍ਰੀਆਂ ਇੱਕ ਮਨ).#ਕ. ਪੰਜ ਮਹਾਭੂਤ (ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼)#ਖ. ਪੁਰੁਸ (ਚੇਤਨ ਸ਼ਕਤੀ).#ਸਾਂਖ੍ਯਮਤ ਅਨੁਸਾਰ ਜਗਤ ਨਿਤ੍ਯ ਹੈ ਅਤੇ ਪਰਿਣਾਮਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ.#ਪ੍ਰਕ੍ਰਿਤਿ ਨੂੰ ਪੁਰੁਸ ਦੀ, ਪੁਰੁਸ ਨੂੰ ਪ੍ਰਕ੍ਰਿਤਿ ਦੀ ਸਹਾਇਤਾ ਦੀ ਜਰੂਰਤ ਹੈ, ਇਕੱਲੇ ਦੋਵੇਂ ਨਿਸਫਲ ਹਨ.#ਜੀਵਾਤਮਾ ਪ੍ਰਤਿਸ਼ਰੀਰ ਭਿੰਨ ਭਿੰਨ ਹਨ.#ਬੁੱਧੀ, ਅਹੰਕਾਰ, ਗ੍ਯਾਰਾਂ ਇੰਦ੍ਰੀਆਂ ਪੰਜਤਨਮਾਤ੍ਰ, ਇਨ੍ਹਾਂ ਦਾ ਸਮੁਦਾਯ ਸੂਖਮ (ਲਿੰਗ) ਸ਼ਰੀਰ ਹੈ, ਜੋ ਕਰਮ ਅਤੇ ਗ੍ਯਾਨ ਦਾ ਆਸਰਾਰੂਪ ਹੈ. ਸਥੂਲ ਸ਼ਰੀਰ ਦੇ ਨਾਸ਼ ਹੋਣ ਤੋਂ ਇਸ ਦਾ ਨਾਸ਼ ਨਹੀਂ ਹੁੰਦਾ. ਸੂਖਮ ਸ਼ਰੀਰ ਕਰਮ ਅਤੇ ਗ੍ਯਾਨਵਾਸਨਾ ਕਰਕੇ ਪ੍ਰੇਰਿਆ ਹੋਇਆ ਇੱਕ ਸ਼ਰੀਰ ਤੋਂ ਵਿਛੜਕੇ ਦੂਜੀ ਦੇਹ ਵਿੱਚ ਪ੍ਰਵੇਸ਼ ਕਰਦਾ ਹੈ. ਲਿੰਗ ਸ਼ਰੀਰ ਦਾ ਪ੍ਰਲੈ ਤੀਕ ਨਾਸ਼ ਨਹੀਂ ਹੁੰਦਾ, ਪ੍ਰਲੈ ਸਮੇਂ ਪ੍ਰਕ੍ਰਿਤਿ ਵਿੱਚ ਲੈ ਹੋ ਜਾਂਦਾ ਹੈ. ਸ੍ਰਿਸ੍ਟਿ ਦੀ ਉਤਪੱਤੀ ਵੇਲੇ ਫੇਰ ਨਵੇਂ ਸਿਰੇ ਉਪਜਦਾ ਹੈ.#ਜਦ ਪੁਰਖ ਵਿਵੇਕ ਨਾਲ ਆਪਣੇ ਆਪ ਨੂੰ ਪ੍ਰਕ੍ਰਿਤਿ ਅਤੇ ਉਸ ਦੇ ਕਾਰਜਾਂ ਤੋਂ ਭਿੰਨ ਦੇਖਦਾ ਹੈ, ਤਦ ਬੁੱਧੀ ਕਰਕੇ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ. ਇਸੇ ਭਿੰਨਤਾ ਦਾ ਨਾਉਂ ਮੁਕਤੀ ਹੈ.#(੪) ਪਾਤੰਜਲ ਅਥਵਾ ਯੋਗਦਰਸ਼ਨ. ਇਸ ਦਾ ਪ੍ਰਚਾਰ ਕਰਨ ਵਾਲਾ ਪਤੰਜਲੀ ਰਿਖੀ ਹੈ. ਇਸ ਸ਼ਾਸ੍ਤ੍ਰ ਦਾ ਸਿੱਧਾਂਤ ਇਹ ਹੈ ਕਿ ਦ੍ਰਸ੍ਟਾ ਅਤੇ ਦ੍ਰਿਸ਼੍ਯ ਦੋ ਪਦਾਰਥ ਹਨ. ਪੁਰਖ ਦ੍ਰਸ੍ਟਾ ਹੈ ਅਤੇ ਬਾਕੀ ਪ੍ਰਕ੍ਰਿਤਿਰੂਪ ਵਿਸ਼੍ਵ ਸਭ ਦ੍ਰਿਸ਼੍ਯ ਹੈ.#ਪ੍ਰਕ੍ਰਿਤਿ ਜਗਤ ਦਾ ਉਪਾਦਾਨ ਅਤੇ ਈਸ਼੍ਵਰ ਨਿਮਿੱਤ ਕਾਰਣ ਹੈ. ਚਿੱਤ ਦੀਆਂ ਵ੍ਰਿੱਤੀਆਂ ਜਿਸ ਵੇਲੇ ਰੁਕ ਜਾਂਦੀਆਂ ਹਨ, ਤਦ ਹੋਰ ਦ੍ਰਿਸ਼੍ਯ ਨਾ ਹੋਣ ਕਰਕੇ ਦ੍ਰਸ੍ਟਾ ਦੀ ਆਪਣੇ ਸਰੂਪ ਵਿੱਚ ਇਸਥਿਤੀ ਹੁੰਦੀ ਹੈ. ਚਿੱਤਵ੍ਰਿੱਤੀ ਦੇ ਰੋਕਣ ਦਾ ਸਾਧਨ ਵੈਰਾਗ ਅਤੇ ਅਭ੍ਯਾਸ ਹੈ, ਜਿਸ ਤੋਂ ਚਿੱਤ ਪੂਰਣ ਏਕਾਗ੍ਰਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਸੇ ਦਾ ਨਾਉਂ ਯੋਗ ਹੈ.#ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤ੍ਯਾਹਾਰ, ਧਾਰਣਾ, ਧ੍ਯਾਨ ਅਤੇ ਸਮਾਧਿ ਕਰਕੇ ਅੰਤਹਕਰਣ ਦੀ ਮਲੀਨਤਾ ਮਿਟ ਜਾਂਦੀ ਹੈ. ਪ੍ਰਕ੍ਰਿਤਿ ਅਤੇ ਪੁਰੁਸ ਨੂੰ ਭਿੰਨ ਭਿੰਨ ਜਾਣਕੇ ਗ੍ਯਾਨ ਦਾ ਪ੍ਰਕਾਸ਼ ਹੁੰਦਾ ਹੈ, ਅਰ ਆਤਮਾ ਪ੍ਰਕ੍ਰਿਤਿ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਪ੍ਰਕ੍ਰਿਤਿ ਤੋਂ ਭਿੰਨ ਜਾਣਦਾ ਹੋਇਆ ਮੁਕਤਿ ਨੂੰ ਪ੍ਰਾਪਤ ਹੁੰਦਾ ਹੈ.#(੫) ਮੀਮਾਸਾਂ. ਜੈਮਿਨੀ ਰਿਖੀ ਇਸ ਦਰਸ਼ਨ ਦਾ ਕਰਤਾ ਹੈ, ਜੋ ਧਰਮ ਦਾ ਪੂਰਣ ਗ੍ਯਾਨ ਹੀ ਮੁਕਤਿ ਦਾ ਸਾਧਨ ਮੰਨਦਾ ਹੈ. ਯਗ੍ਯ ਆਦਿਕ ਵੇਦ ਦੇ ਦੱਸੇ ਹੋਏ ਕਰਮ ਕਰਨੇ ਹੀ ਧਰਮ ਹੈ. ਕਰਮਾਂ ਦੇ ਪ੍ਰਭਾਵ ਕਰਕੇ ਹੀ ਜੀਵ ਦੇਵਤਾ ਅਵਤਾਰ ਆਦਿਕ ਉੱਚ ਪਦਵੀਆਂ ਲਭਦੇ ਹਨ ਅਤੇ ਸੁਰਗ ਆਦਿਕ ਲੋਕਾਂ ਦੇ ਆਨੰਦ ਭੋਗਦੇ ਹਨ.#(੬) ਵੇਦਾਂਤ. ਇਸ ਦਰਸ਼ਨ ਦੇ ਆਚਾਰ੍ਯ ਵੇਦਵ੍ਯਾਸ ਜੀ ਹਨ. ਵੇਦਾਂਤਮਤ ਅਨੁਸਾਰ ਬ੍ਰਹਮ ਦੀ ਸੱਤਾ ਅਤੇ ਸ਼ਕਤੀ ਨਾਲ ਮਾਇਆ ਦ੍ਵਾਰਾ ਸਭ ਕੁਝ ਬ੍ਰਹਮ ਤੋਂ ਉਪਜਿਆ ਹੈ ਅਤੇ ਉਸੇ ਵਿੱਚ ਲੈ ਹੋਵੇਗਾ. ਸ਼ੁੱਧ ਮਾਇਆ ਵਿੱਚ ਬ੍ਰਹਮ ਦਾ ਪ੍ਰਤਿਬਿੰਬ ਈਸ਼੍ਵਰ, ਅਤੇ ਮਲੀਨ ਮਾਇਆ ਵਿੱਚ ਪ੍ਰਤਿਬਿੰਬ ਜੀਵ ਹੈ. ਜੀਵ ਅਵਿਨਾਸ਼ੀ ਅਤੇ ਇੱਕ ਹੈ, ਪਰ ਉਪਾਧੀਭੇਦ ਕਰਕੇ ਭਿੰਨ ਭਿੰਨ ਭਾਸਦਾ ਹੈ. ਉਪਾਧੀਭੇਦ ਮਿਟਾਉਣ ਤੋਂ ਸ਼ੁੱਧ ਬ੍ਰਹਮ ਨਾਲ ਅਭੇਦਤਾ ਹੁੰਦੀ ਹੈ, ਬ੍ਰਹਮਗ੍ਯਾਨ ਦ੍ਵਾਰਾ ਭੇਦਭਾਵ ਮਿਟਕੇ ਸ੍ਵਰੂਪ ਵਿੱਚ ਬ੍ਰਹਮ ਦਾ ਸਾਕ੍ਸ਼ਾਤਕਾਰ ਹੀ ਮੁਕ੍ਤਿ (ਕੈਵਲ੍ਯ ਮੋਕ੍ਸ਼) ਹੈ.
सं. षट्शास्त्र सट्शास्त्र. हिंदूमत दे छी मुॱख शासत्र. "खटु सासत विचरत मुखि गिआना." (माझ मः ५) "खट सासत्र सिम्रिति वखिआन." (सुखमनी) हित दी सिख्या देण वाले पुसतक दा नाउं शासत्र है, पर खास करके खट शासत्रां वासते एह पद वरतिआ जांदा है. खट शासत्र इह हन-#(१) वैशेसिक- इस शासत्र दा करता कणाद मुनि है, जिस ने छी पदारथ मंने हन.#ॳ. द्रव्य (प्रिथिवी, जल, अगनि, पवन, आकाश, काल, दिशा, आतमा अते मन. )#अ. गुण (रूप, रस, गंध, सपरस, संख्या, परिमाण, प्रथकत्व, संयोग, विभाग, परत्व, अपरत्व, गुरुत्व, द्रवत्व, स्नेह, शबद, बुॱधि, सुख, दुॱख, इॱछा, देस, प्रयतन, धरम, अधरमसंसकार).#ॲ. करम. (उतक्शेपण, अपक्शेपण, आकुंचन, प्रसारण, गमन. )#स. सामानय (जाति). पर अते अपर.#ह. विशेस. जितने नित्य द्रव्य हन उन्हां नूं जुदे जुदे रॱखण वाले उतने विशेस पदारथ हन.#क. समवाय (उपादान कारण अते कारय दा परसपर संबंध).#एह छी पदारथ नित्य अते अनित्य हन. प्रिथिवी, जल, अगनि अते पवन परमाणू रूप निॱत, अते सथूल रूप अनिॱत हन. गुण नित्य द्रव्य विॱच रहिण वाले नित्य हन अते अनित्य द्रव्य विॱच रहिण वाले अनित्य हन. अर करम सभ अनित्य हन. सामान्य विशेस समवाय एह तिंने नित्य हन. जीवातमा सभ शरीरां विॱच भिंन भिंन हन. परमातमा जीवातमां तों जुदा है. परमाणूआं तों ईश्वर दी इॱछा अनुसार स्रिसटी दी रचना होई है. छी पदारथां दे पूरण ग्यान तों मुकती दी प्रापती हुंदी है. नवें वैशेसिकमत वालिआं ने अभाव नूं भी पदारथ मंनिआं है. इस तरां वैशेसिकमत दे सॱत पदारथ हुंदे हन.#२. न्याय. इस शासत्र दा करता गोतम रिसी है. न्यायमत विॱच सोलां पदारथ मंने हन-#ॳ. प्रमाण (प्रत्यक्श, अनुमान, उपमान, शबद)#अ. प्रमेय (आतमा, शरीर, इंद्रिय, अरथ, बुॱधी, मन, प्रव्रिॱती, दोस, प्रेत्यभाव, फल, दुॱख, मुकति)#ॲ. संशय. (दो कोटि वाला गिआन, अरथात जिस विॱच इॱक कोटि दानिशचय ना होवे)#स. प्रयोजन. (जिस मतलब नूं लै के करम विॱच प्रविरती हुंदी है.#ह. द्रिस्टांत. (मिसाल- नजीर)#क. सिॱधांत. (नतीजा)#ख. अवयव. (प्रतिग्या, हेतु, उदाहरण, उपनय, निगमन. )#ग. तरक (युकति).#घ. निरणय. फैसला.#ङ. वाद (जिॱत हार दा ख़िआल छॱडके यथारथ ग्यान वासते चरचा)#च. जलप (जिॱतण दा ख़िआल रॱखके चरचा).#छ. वितंडा (केवल दूजे दे पॱख डेगण वासते छल, कपट, ईरखा, हठ नाल मिली चरचा).#ज. हेत्वाभास (सव्यभिचार, विरुॱध, प्रकरणसम,² साध्यसम³ कालातीत⁴).#झ. छल. दूसरे अरध नूं अॱगे रॱखके प्रतिवादी दे वचन दा खंडन करना.#ञ. जाति (असद उॱतर) प्रतिवंधी उॱतर.#ट. निग्रह स्थान⁵ (अरथात- माकूल जवाब ना फुरना, जां उलटा फुरना, जिस तों हार हो जावे).#इन्हां सोल्हां पदारथां दे तत्वग्यान तों मुकती दी प्रापती मंनी है, जो दुॱख दा अत्यंत नाशरूप है. जीवातमा परमातमा तों भिंन है अते अभेदता नूं प्रापत नहीं हुंदा. प्रमाणूआं दे इकॱठ तों सथूल पदारथां दी रचना होई है.#(३) सांख्य. इस दरशन दा करता कपल मुनि है. सांख्यमत अनुसार पॱची तत्व हन-#ॳ. प्रक्रिति (कुदरत- Nature, जिस तों सभ वसतूआं बणीआं हन अते जो आप किसे तों नहीं बणी, अर जो सत रज तम तिंन गुणां दी सम अवसथारूपहै).#अ. महॱतत्व (गुणां विॱच बिखमता होण करके प्रक्रिति दे क्शोभकारण जो तॱत उपजिआ अर जो सरीर विॱच बुॱधी रूप करके इसतिथ है).#ॲ. अहंकार (जिस दा रूप "हौमै" है).#स. पंज तनमात्र (रूप, रस, गंध, सपरश, शबद).#ह. ग्यारां इंद्रीआं (पंज ग्यानइंद्रीआं, पंज करमइंद्रीआं इॱक मन).#क. पंज महाभूत (प्रिथिवी, जल, अगनि, पवन, आकाश)#ख. पुरुस (चेतन शकती).#सांख्यमत अनुसार जगत नित्य है अते परिणामरूप प्रवाह नाल सदा बदलदा रहिंदा है.#प्रक्रिति नूं पुरुस दी, पुरुस नूं प्रक्रिति दी सहाइता दी जरूरत है, इकॱले दोवें निसफल हन.#जीवातमा प्रतिशरीर भिंन भिंन हन.#बुॱधी, अहंकार, ग्यारां इंद्रीआं पंजतनमात्र, इन्हां दा समुदाय सूखम (लिंग) शरीर है, जो करम अते ग्यान दा आसरारूप है. सथूल शरीर दे नाश होण तों इस दा नाश नहीं हुंदा. सूखम शरीर करम अते ग्यानवासना करके प्रेरिआ होइआ इॱक शरीर तों विछड़के दूजी देह विॱच प्रवेश करदा है. लिंग शरीर दा प्रलै तीक नाश नहीं हुंदा, प्रलै समें प्रक्रिति विॱच लै हो जांदा है. स्रिस्टि दी उतपॱती वेले फेर नवें सिरे उपजदा है.#जद पुरख विवेक नाल आपणे आप नूं प्रक्रिति अते उस दे कारजां तों भिंन देखदा है, तद बुॱधी करके प्रापत होएसंतापां तों दुखी नहीं हुंदा. इसे भिंनता दा नाउं मुकती है.#(४) पातंजल अथवा योगदरशन. इस दा प्रचार करन वाला पतंजली रिखी है. इस शास्त्र दा सिॱधांत इह है कि द्रस्टा अते द्रिश्य दो पदारथ हन. पुरख द्रस्टा है अते बाकी प्रक्रितिरूप विश्व सभ द्रिश्य है.#प्रक्रिति जगत दा उपादान अते ईश्वर निमिॱत कारण है. चिॱत दीआं व्रिॱतीआं जिस वेले रुक जांदीआं हन, तद होर द्रिश्य ना होण करके द्रस्टा दी आपणे सरूप विॱच इसथिती हुंदी है. चिॱतव्रिॱती दे रोकण दा साधन वैराग अते अभ्यास है, जिस तों चिॱत पूरण एकाग्रता नूं प्रापत हुंदा है अते इसे दा नाउं योग है.#यम, नियम, आसन, प्राणायाम, प्रत्याहार, धारणा, ध्यान अते समाधि करके अंतहकरण दी मलीनता मिट जांदी है. प्रक्रिति अते पुरुस नूं भिंन भिंन जाणके ग्यान दा प्रकाश हुंदा है, अर आतमा प्रक्रिति दे बंधनां तों मुकत हो के आपणे आप नूं प्रक्रिति तों भिंन जाणदा होइआ मुकति नूं प्रापत हुंदा है.#(५) मीमासां. जैमिनी रिखी इस दरशन दा करता है, जो धरम दा पूरण ग्यान ही मुकति दा साधन मंनदा है. यग्य आदिक वेद दे दॱसे होए करम करने ही धरम है. करमां दे प्रभाव करके ही जीव देवता अवतार आदिक उॱच पदवीआं लभदे हन अते सुरगआदिक लोकां दे आनंद भोगदे हन.#(६) वेदांत. इस दरशन दे आचार्य वेदव्यास जी हन. वेदांतमत अनुसार ब्रहम दी सॱता अते शकती नाल माइआ द्वारा सभ कुझ ब्रहम तों उपजिआ है अते उसे विॱच लै होवेगा. शुॱध माइआ विॱच ब्रहम दा प्रतिबिंब ईश्वर, अते मलीन माइआ विॱच प्रतिबिंब जीव है. जीव अविनाशी अते इॱक है, पर उपाधीभेद करके भिंन भिंन भासदा है. उपाधीभेद मिटाउण तों शुॱध ब्रहम नाल अभेदता हुंदी है, ब्रहमग्यान द्वारा भेदभाव मिटके स्वरूप विॱच ब्रहम दा साक्शातकार ही मुक्ति (कैवल्य मोक्श) है.
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਦੇਖੋ, ਖਟ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. "ਮੁਖਿ ਬੇਦ ਚਤੁਰ ਪੜਤਾ." (ਗੌਂਡ ਨਾਮਦੇਵ) ੨. ਮੁਖ ਤੋਂ. ਮੁਖ ਸੇ. "ਮੁਖਿ ਆਵਤ ਤਾਕੈ ਦੁਰਗੰਧ." (ਸੁਖਮਨੀ) ੩. ਮਸ੍ਤਕ ਪੁਰ. ਮੱਥੇ ਉੱਤੇ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੪. ਮੁਖ ਮੇਂ. ਮੂੰਹ ਵਿੱਚ. "ਮੁਖਿ ਝੂਠ ਬਿਭੂਖਨ ਸਾਰੰ." (ਵਾਰ ਆਸਾ) ੫. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. "ਭਗ ਮੁਖਿ ਜਨਮ ਵਿਗੋਇਆ." (ਸ੍ਰੀ ਬੇਣੀ) ੬. ਕਾਰਣ ਕਰਕੇ. ਹੇਤੁ ਦ੍ਵਾਰਾ. "ਕਵਨ ਮੁਖਿ ਕਾਲੁ ਜੋਹਤ ਨਿਤ ਰਹੈ." (ਸਿਧਗੋਸਟਿ) ੭. ਵਿ- ਮੁਖ੍ਯ. ਪ੍ਰਧਾਨ. ਸ਼੍ਰੇਸ੍ਟ. ਉੱਤਮ. "ਮੇਲ ਗੁਰੂ ਮੁਖਿ." (ਆਸਾ ਛੰਤ ਮਃ ੪) "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)...
ਸੰਗ੍ਯਾ- ਵ੍ਯਾਖ੍ਯਾਨ. ਕਥਨ. ਬਯਾਨ. "ਆਖਹਿ ਪੜੇ ਕਰਹਿ ਵਖਿਆਣ." (ਜਪੁ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. ਪੁਸ੍ਤਕ. ਸੰਗ੍ਯਾ- ਪੋਥੀ. "ਪੁਸਤਕ ਪਾਠ ਬਿਆਕਰਨ ਵਖਾਣੈ." (ਭੈਰ ਮਃ ੧) ਦੇਖੋ, ਪੁਸਤ ੨। ੨. ਫ਼ਾ. [پُشتک] ਪੁਸ਼੍ਤਕ. ਦੁਲੱਤਾ। ੩. ਸਦਰੀ. ਬਾਸਕਟ। ੪. ਘੋੜੇ ਅਤੇ ਗਧੇ ਦੇ ਪੈਰ ਦਾ ਇੱਕ ਰੋਗ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਦੇਖੋ, ਖਟ ਸ਼ਾਸਤ੍ਰ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਸੰਗ੍ਯਾ- ਇੱਕ ਰਿਖੀ, ਜੋ ਚਾਉਲਾਂ ਦੇ ਕਣ ਖਾਕੇ ਗੁਜ਼ਾਰਾ ਕਰਦਾ ਸੀ, ਇਸੇ ਤੋਂ ਨਾਉਂ ਕਣਾਦ ਹੋਇਆ. ਇਸ ਦਾ ਅਸਲ ਨਾਉਂ, ਉਲੂਕ ਸੀ. ਖਟ ਦਰਸ਼ਨਾਂ ਵਿੱਚੋਂ ਵੈਸ਼ੇਸਿਕ ਦਰਸ਼ਨ ਇਸੇ ਰਿਖੀ ਦਾ ਬਣਾਇਆ ਹੋਇਆ ਹੈ. ਦੇਖੋ, ਵੈਸ਼ੇਸਿਕ....
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਸੰ. ਸੰਗ੍ਯਾ- ਧਨ। ੨. ਵਸ੍ਤੁ. ਚੀਜ਼। ੩. ਦੇਖੋ, ਦਰਬ ਅਤੇ ਦ੍ਰਵ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰ. ਸੰਗ੍ਯਾ- ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ." (ਬਿਲਾ ਮਃ ੫) ਦੇਖੋ, ਮਾਰੁਤ। ੨. ਸ੍ਵਾਸ। ੩. ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ." (ਗਉ ਕਬੀਰ) ੪. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. गन्ध ਧਾ- ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। ੨. ਸੰਗ੍ਯਾ- ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. "ਸਹਸ ਤਵ ਗੰਧ ਇਵ ਚਲਤ ਮੋਹੀ." (ਸੋਹਿਲਾ) ੩. ਗੰਧਰਕ। ੪. ਅਹੰਕਾਰ। ੫. ਦੇਖੋ, ਗੰਧੁ।...
ਸੰ. स्पर्श ਸ੍ਪਰ੍ਸ਼. ਸੰਗ੍ਯਾ- ਤੁਚਾਇੰਦ੍ਰੀ ਦਾ ਗੁਣ. ਹਿਸ. ਛੁਹ....
ਸੰ. ਸੰਗ੍ਯਾ- ਗਿਣਤੀ. ਸ਼ਮਾਰ. "ਤ੍ਰ੍ਯੋਦਸ ਦ੍ਯੋਸਹਿ ਸੰਖ੍ਯਾ ਕੀਨੀ." (ਨਾਪ੍ਰ) ਪੰਜਾਬੀ, ਸੰਸਕ੍ਰਿਤ. ਫ਼ਾਰਸੀ ਅਤੇ ਅੰਗ੍ਰੇਜ਼ੀ ਵਿੱਚ ਅੰਗਾਂ ਦੀ ਸੰਖ੍ਯਾ- (ਗਿਣਤੀ) ਇਉਂ ਹੈ:-:%ਇੱਕ ਇੱਕ ਬਿੰਦੀ ਲੱਗਣ ਤੋਂ ਅੰਗ ਦਸਗੁਣੇ ਜੋ ਹੁੰਦੇ ਹਨ, ਉਸ ਦਾ ਪ੍ਰਕਾਰ ਪੁਰਾਣੇ ਗ੍ਰੰਥਾਂ ਵਿੱਚ ਇਉਂ ਹੈ-#ਇੱਕ- ਏਕ ੧#ਦਸ- ਦਸ਼ ੧੦#ਸੌ-ਸ਼ਤ ੧੦੦#ਹਜਾਰ-ਸਹਸ੍ਰ ੧੦੦੦#ਅਯੁਤ ੧੦, ੦੦੦#ਲੱਖ-ਲਕ੍ਸ਼੍ ੧੦੦, ੦੦੦#ਪ੍ਰਯੁਤ-ਨਿਯੁਤ ੧, ੦੦੦, ੦੦੦#ਕਰੋੜ- ਕੋਟਿ ੧੦, ੦੦੦, ੦੦੦#ਅਬੁਦ ੧੦੦, ੦੦੦, ੦੦੦#ਵ੍ਰਿੰਦ ੧, ੦੦੦, ੦੦੦, ੦੦੦#ਖਰ੍ਵ ੧੦, ੦੦੦, ੦੦੦, ੦੦੦#ਨਿਖਰ੍ਵ ੧੦੦, ੦੦੦, ੦੦੦, ੦੦੦#ਪਦਮ ੧, ੦੦੦, ੦੦੦, ੦੦੦, ੦੦੦#ਸੰਖ ੧੦, ੦੦੦, ੦੦੦, ੦੦੦, ੦੦੦#ਮਹਾਪਦਮ ੧੦੦, ੦੦੦, ੦੦੦, ੦੦੦, ੦੦੦#ਸਾਗਰ ੧, ੦੦੦, ੦੦੦, ੦੦੦, ੦੦੦, ੦੦੦#ਅੰਤ੍ਯ ੧੦, ੦੦੦, ੦੦੦, ੦੦੦, ੦੦੦, ੦੦੦#ਮਧ੍ਯ ੧੦੦, ੦੦੦, ੦੦੦, ੦੦੦, ੦੦੦, ੦੦੦#ਪੂਰਵਾਰ੍ਧ ੧, ੦੦੦, ੦੦੦, ੦੦੦, ੦੦੦, ੦੦੦, ੦੦੦#ਪਰਾਰ੍ਧ ੧੦, ੦੦੦, ੦੦੦, ੦੦੦, ੦੦੦, ੦੦੦, ੦੦੦#ਇਸ ਸਮੇਂ ਸਕੂਲਾਂ ਵਿੱਚ ਜੋ ਗਿਣਤੀ ਪੜ੍ਹਾਈ ਜਾਂਦੀ ਹੈ ਉਹ ਇਉਂ ਹੈ-#ਇਕਾਈ ੧ Unit#ਦਹਾਈ ੧੦#ਸੈਂਕੜਾ ੧੦੦#ਹਜਾਰ-ਹਜ਼ਾਰ ੧੦੦੦ Thousand#ਦਸ ਹਜ਼ਾਰ ੧੦੦੦੦#ਲੱਖ ੧੦੦੦੦੦#ਦਸ ਲੱਖ ੧੦੦੦੦੦੦ Million#ਕਰੋੜ ੧੦੦੦੦੦੦੦#ਦਸ ਕਰੋੜ ੧੦੦੦੦੦੦੦੦#ਅਰਬ ੧੦੦੦੦੦੦੦੦੦#ਦਸ ਅਰਬ ੧੦੦੦੦੦੦੦੦੦੦#ਖਰਬ ੧੦੦੦੦੦੦੦੦੦੦੦#ਦਸ ਖਰਬ ੧੦੦੦੦੦੦੦੦੦੦੦੦ Billion#ਨੀਲ ੧੦੦੦੦੦੦੦੦੦੦੦੦੦#ਦਸ ਨੀਲ ੧੦੦੦੦੦੦੦੦੦੦੦੦੦੦#ਪਦਮ ੧੦੦੦੦੦੦੦੦੦੦੦੦੦੦੦#ਦਸ ਪਦਮ ੧੦੦੦੦੦੦੦੦੦੦੦੦੦੦੦੦#ਸੰਖ ੧੦੦੦੦੦੦੦੦੦੦੦੦੦੦੦੦੦#ਦਸ ਸੰਖ ੧੦੦੦੦੦੦੦੦੦੦੦੦੦੦੦੦੦੦ Trillion¹#ਕਵੀਆਂ ਨੇ ਸੰਖ੍ਯਾ (ਗਿਣਤੀ) ਦਾ ਇੱਕ ਹੋਰ ਢੰਗ ਕੱਢਿਆ ਹੈ ਜਿਸ ਦਾ ਪ੍ਰਕਾਰ ਇਹ ਹੈ ਕਿ ਜਿਤਨੀ ਸੰਖ੍ਯਾ ਬੋਧਕ ਜੋ ਪਦਾਰਥ ਅਥਵਾ ਦੇਵਤਾ ਆਦਿ ਹਨ, ਉਨ੍ਹਾਂ ਦੇ ਨਾਉਂ ਨੂੰ ਅੰਗ ਦੀ ਥਾਂ ਵਰਤਣਾ. ਜੈਸੇ-#੦ ਦੀ ਥਾਂ ਆਕਾਸ਼, ਨਭ ਆਦਿ ਸ਼ਬਦ.#੧ ਪ੍ਰਿਥਵੀ. ਚੰਦ੍ਰਮਾ. ਆਤਮਾ. ਗਣੇਸ਼ਦੰਤ. ਸੂਰਜ ਦੇ ਰਥ ਦਾ ਚਕ੍ਰ.#੨ ਨੇਤ੍ਰ. ਪਕ੍ਸ਼੍ (ਪੰਛੀ ਦੇ ਖੰਭ ਅਤੇ ਮਹੀਨੇ ਦੇ ਪੱਖ). ਭੁਜਾ. ਅਯਨ. ਸਰਪਰਸਨਾ.#੩ ਰਾਮ. ਕਾਲ. ਤਾਪ. ਗੁਣ. ਸ਼ਿਵਨੇਤ੍ਰ. ਅਗਨਿ. ਭੁਵਨ. ਸੰਧ੍ਯਾ.#੪ ਵੇਦ. ਯੁਗ. ਵਰਣ. ਆਸ਼੍ਰਮ. ਬ੍ਰਹਮਾ ਦੇ ਮੁਖ. ਵਿਸਨੁਭੁਜਾ. ਅਵਸ੍ਥਾ.#੫ ਪ੍ਯਾਰੇ.² ਪਾਂਡਵ. ਇੰਦ੍ਰਿਯ. ਕਾਮਵਾਣ. ਸ਼ਿਵਮੁਖ. ਪ੍ਰਾਣ. ਭੂਤ. ਕੋਸ਼. ਨਮਾਜ.³#੬ ਰਿਤੁ. ਰਸ. ਰਾਗ. ਭ੍ਰਮਰਪਦ. ਈਤਿ. ਸ਼ਾਸਤ੍ਰ. ਵੇਦਾਂਗ.#੭ ਮੁਨਿ. ਸ਼ਾਗਰ. ਸ੍ਵਰ. ਗਿਰਿ. ਲੋਕ. ਵਾਰ. ਭੂਮਿਕਾ.#੮ ਵਸੁ. ਸਿੱਧਿ. ਦਿੱਗਜ. ਯੋਗਅੰਗ. ਪਹਿਰ. ਨਾਗ. ਰਾਜੇ ਦੇ ਅੰਗ.#੯ ਭੂਖੰਡ. ਅੰਕ. ਨਿਧਿ. ਗ੍ਰਹ. ਭਕ੍ਤਿ.#੧੦ ਦੋਸ਼. ਦਿਸ਼ਾ. ਦਸ਼ਾ. ਅਵਤਾਰ. ਸੰਨ੍ਯਾਸੀ ਪੰਥ.#੧੧ ਰੁਦ੍ਰ.#੧੨ ਰਵਿ. ਰਾਸ਼ਿ. ਮਾਸ. ਮਿਸਲਾਂ.⁴ ਯੋਗੀ ਪੰਥ.#੧੩ ਬ੍ਰਾਹਮਣ ਧਰਮ. ਵਿਸ਼੍ਵੇਦੇਵ.#੧੪ ਲੋਕ. ਰਤਨ. ਵਿਦ੍ਯਾ. ਮਨੁ.#੧੫ ਤਿਥਿ. ਸੋਮਵੱਲੀ ਪਤ੍ਰ.#੧੬ ਕਲਾ. ਸ਼੍ਰਿੰਗਾਰ.#੧੭ ਵੈਦਿਕ ਦੇਵਤਾ.#੧੮ ਪੁਰਾਣ. ਭਾਰਤ ਪਰਵ.#੧੯ ਵਿਰਾਟ ਮੁਖ.#੨੦ ਨਖ. ਬਿਸ੍ਵੇ.#੨੧ ਮੂਰਛਨਾ.#੨੨ ਵਾਰਾਂ#੨੫ ਪ੍ਰਕ੍ਰਿਤਿ#੨੮ ਨਕ੍ਸ਼੍ਤ੍ਰ#੩੦ ਮਾਸਦਿਵਸ.#੩੨ ਦੰਤ.#੪੦ ਮੁਕਤੇ.⁵#੪੯ ਪਵਨ.#੬੪ ਕਲਾ.#ਸੰਖ੍ਯਾ ਸ਼ਬਦ ਦਾ ਅਰਥ ਚਰਚਾ ਅਰ ਵਿਚਾਰ ਭੀ ਕਈ ਥਾਂਈਂ ਆਇਆ ਹੈ. ਦਸਮਗ੍ਰੰਥ ਵਿੱਚ ਸੰਗ੍ਯਾ ਦੀ ਥਾਂ ਸੰਖ੍ਯਾ ਸ਼ਬਦ ਵਰਤਿਆ ਹੈ, ਯਥਾ- "ਸਮੈ ਸੰਤ ਪਰਹੋਤ ਸਹਾਈ। ਤਾਂ ਤੇ ਸੰਖ੍ਯਾ ਸੰਤਸਹਾਈ." (ਚੌਬੀਸਾਵ)#ਇਸ ਲਈ ਸੰਤਸਹਾਈ ਸੰਗ੍ਯਾ (ਨਾਉਂ) ਹੈ....
ਸੰ. ਸੰਗ੍ਯਾ- ਘੇਰਾ. ਚੌਹਾਂ ਪਾਸਿਆਂ ਦਾ ਵਿਸ੍ਤਾਰ। ੨. ਤੋਲ ਵਜਨ। ੩. ਮਿਣਤੀ. ਮਾਪ. ਨਾਪ। ੪. ਮੁੱਲ ਕੀਮਤ। ੫. ਗਿਣਤੀ. ਸੰਖ੍ਯਾ। ੬. ਕ਼ੱਦ. ਡੀਲ....
ਦੇਖੋ, ਸੰਜੋਗ....
ਸੰਗ੍ਯਾ- ਹਿੱਸਾ. ਬਾਂਟਾ. ਛਾਂਦਾ। ੨. ਅੰਸ਼. ਟੁਕੜਾ. ਖੰਡ। ੩. ਗ੍ਰੰਥ ਦਾ ਅਧ੍ਯਾਯ, ਕਾਂਡ. ਬਾਬ....
ਸੰਗ੍ਯਾ- ਭਾਰੀਪਨ। ੨. ਵਡਾਪਨ. ਮਹਤ੍ਵ. "ਗੁਰੁਤਾ ਗੁਰੁ ਸਹਿ ਸਕੈ ਸੁ ਨਾਹੀ." (ਗੁਪ੍ਰਸੂ) ੩. ਗੁਰੂ ਦਾ ਕਰਮ. ਗੁਰੂਪੁਣਾ। ੪. ਗੁਰਿਆਈ. ਗੁਰੂਪਦਵੀ. "ਗੁਰੁਤਾ ਨ੍ਰਿਪਤਾ ਦੋਊ ਸਿਧ ਬਿਧਿ." (ਗੁਰੁਪਦ)...
ਸੰਗ੍ਯਾ- ਪਾਣੀ ਦੀ ਤਰ੍ਹਾਂ ਪਤਲਾ ਹੋਣ ਦਾ ਭਾਵ। ੨. ਪਸੀਜਣ ਦਾ ਕਰਮ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਦੇਖੋ, ਇਛਾ....
ਸੰਗ੍ਯਾ- ਪ੍ਰਯਤ੍ਨ. ਪੂਰਾ ਯਤਨ. ਪੂਰੀ ਕੋਸ਼ਿਸ਼....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰਗ੍ਯਾ- ਧਰਮ ਵਿਰੁੱਧ ਕਰਮ. ਪਾਪ. ਦੁਰਾਚਾਰ. ਜੋ ਧਾਰਣ ਕਰਨ ਯੋਗ੍ਯ ਨਹੀਂ। ੨. ਜਿਸ ਵਿੱਚ ਤੱਤਾਂ ਦੇ ਧਰਮ (ਗੁਣ) ਸ਼ਬਦ ਸਪਰਸ਼ ਆਦਿ ਨਹੀਂ. "ਨਮਸਤੰ ਅਧਰਮੰ." (ਜਾਪੁ)...
ਸੰ. ਸੰਸ੍ਕਾਰ. ਸੰਗ੍ਯਾ- ਸੰ- ਉਪਸਰਗ ਅਤੇ ਕ੍ਰਿ ਧਾਤੁ ਤੋਂ ਇਹ ਸ਼ਬਦ ਹੈ. ਸੁਧਾਰਨਾ। ੨. ਸ਼ੁੱਧ ਕਰਨਾ। ੩. ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ। ੪. ਧਰਮਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ. ਜੈਸੇ- ਜਨਮ ਅਮ੍ਰਿਤ ਵਿਆਹ ਆਦਿ ਸੰਸਕਾਰ.#ਵਿਦ੍ਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ ਮਧ੍ਯਮ ਅਤੇ ਨਿਸ਼ਿੱਧ.#(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਚਿੰਨ੍ਹ ਧਾਰੇ ਜਾਣ ਓਹ ਸ਼ਰੀਰ ਤਥਾ ਦੇਸ਼ ਦੀ ਰੱਖ੍ਯਾ ਦਾ ਕਾਰਣ ਹੋਣ. ਜੈਸੇ- ਅਮ੍ਰਿਤ ਸੰਸਕਾਰ ਸਮੇਂ ਸਿੱਖ ਕੱਛ ਕ੍ਰਿਪਾਣ ਧਾਰਦੇ ਹਨ.#(ਅ) ਮੱਧਮ ਸੰਸਕਾਰ ਉਹ ਹਨ ਜਿਨ੍ਹਾਂ ਦ੍ਵਾਰਾ ਵਾਹਗੁਰੂ ਦੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਅਤੇ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸ਼ਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ. ਜੈਸੇ- ਜਟਾ ਭਸਮ ਜਨੇਉ ਕੰਠੀ ਆਦਿਕ ਲੋਕ ਧਾਰਨ ਕਰਦੇ ਹਨ.#(ੲ) ਨਿਸਿੱਧ (ਨਿਕ੍ਰਿਸਟ) ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ, ਜੈਸੇ- ਯੋਗੀਆਂ ਦਾ ਕਰਣਵੇਧ, ਸੁੰਨਤ (ਖਤਨਾ), ਮੁੰਡਨ ਆਦਿਕ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. उत्क्षेपण. ਕ੍ਰਿ- ਉੱਪਰ ਸੁੱਟਣਾ. ਫੈਂਕਣਾ। ੨. ਚੁਰਾਉਣਾ। ੩. ਸੰਗ੍ਯਾ- ਢੱਕਣ। ੪. ਛੱਜ। ੫. ਪੱਖਾ....
ਸੰ. अकुञ्चन. ਸੰਗ੍ਯਾ- ਸਿਮਟਨਾ. ਇਕੱਠਾ ਹੋਣਾ. ਸੂੰਗੜਨਾ. ਦੇਖੋ, ਕੁੰਚਨ....
ਸੰ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ, ਵਿਸ੍ਤਾਰ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. ਵਿ- ਪਹਿਲਾ। ੨. ਪਿਛਲਾ। ੩. ਦੂਸਰਾ. ਦੂਜਾ। ੪. ਭਿੰਨ. ਅਲਗ. ਵੱਖ। ੫. ਅਪਾਰ ਦੀ ਥਾਂ ਭੀ ਅਪਰ ਸ਼ਬਦ ਆਇਆ ਹੈ. "ਸਮਝ ਨ ਪਰੈ ਅਪਰ ਮਾਇਆ." (ਸੋਰ ਰਵਿਦਾਸ)...
ਦੇਖੋ, ਨਿਤ....
ਸੰ. ਸੰਗ੍ਯਾ- (समअव) ਮੇਲ. ਸੰਯੋਗ। ੨. ਸਮੁਦਾਇ. ਸਮੂਹ....
ਸੰ. ਉਪ- ਆਦਾਨ. ਗ੍ਰਹਿਣ ਕਰਨਾ. ਲੈਣਾ। ੨. ਗ੍ਯਾਨ। ੩. ਪ੍ਰਾਪਤੀ। ੪. ਆਪਣੇ ਆਪਣੇ ਵਿਸਿਆਂ ਵਿੱਚ ਇੰਦ੍ਰੀਆਂ ਦੀ ਪ੍ਰਵ੍ਰਿੱਤਿ। ੫. ਉਹ ਕਾਰਣ, ਜੋ ਕਾਰਜ ਵਿੱਚ ਬਦਲ ਜਾਵੇ- ਜੈਸੇ ਮਿੱਟੀ ਘੜੇ ਦਾ ਕਾਰਣ ਹੈ, ਅਤੇ ਮਿੱਟੀ ਹੀ ਘੜੇ ਦੀ ਸ਼ਕਲ ਵਿੱਚ ਬਦਲ ਗਈ ਹੈ. ਐਸੇ ਹੀ ਲੋਹੇ ਨੂੰ ਤਲਵਾਰ ਦਾ ਉਪਾਦਾਨ ਜਾਣਨਾ ਚਾਹੀਏ. "ਉਪਾਦਾਨ ਇਹ ਸਭ ਜਗ ਕੇਰੀ." (ਗੁਪ੍ਰਸੂ) ਵੇਦਾਂਤ ਅਨੁਸਾਰ ਮਾਇਆ ਜਗਤ ਦੀ ਉਪਾਦਾਨ ਹੈ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਦੇਖੋ, ਕਾਰਜ....
ਕ੍ਰਿ. ਵਿ- ਪਰਸ੍ਪਰ. ਆਪੋਵਿੱਚੀ. ਆਪਸ ਮੇਂ. ੨. ਦੇਖੋ, ਅਨ੍ਯੋਨ੍ਯ। ੩. ਦੇਖੋ, ਪਾਰਸ ਪਰਸ ਪਰਾ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਵਿ- ਜੋ ਨਿਤ੍ਯ ਨਹੀਂ. ਖਿਨ (ਕ੍ਸ਼੍ਣ) ਭੰਗੁਰ. ਚੰਦਰੋਜ਼ਾ. "ਅਨਿਤ ਬਿਉਹਾਰ ਅਚਾਰ ਬਿਧਿ ਹੀਨਤ." (ਕਾਮ ਮਃ ੫) ੨. ਅਨਿਯਤ. ਜੋ ਕਿਸੇ ਦਾ ਮੁਕੱਰਰ ਕੀਤਾ ਨਹੀਂ. "ਅਨਿੰਤ ਹੈ." (ਜਾਪੁ)...
ਦੇਖੋ, ਨਿਤ....
ਦੇਖੋ, ਅਸਥੂਲ....
ਵਿ- ਜੋ ਨਿਤ੍ਯ ਨਹੀਂ. ਖਿਨ (ਕ੍ਸ਼੍ਣ) ਭੰਗੁਰ. ਚੰਦਰੋਜ਼ਾ. "ਅਨਿਤ ਬਿਉਹਾਰ ਅਚਾਰ ਬਿਧਿ ਹੀਨਤ." (ਕਾਮ ਮਃ ੫) ੨. ਅਨਿਯਤ. ਜੋ ਕਿਸੇ ਦਾ ਮੁਕੱਰਰ ਕੀਤਾ ਨਹੀਂ. "ਅਨਿੰਤ ਹੈ." (ਜਾਪੁ)...
ਸੰ. ਸੰਗ੍ਯਾ- ਤੁੱਲਤਾ ਦਾ ਭਾਵ. ਦੇਖੋ, ਪੂਰੀਅਲੇ। ੨. ਤੁੱਲਤਾ ਮਿਲਾਉਣ ਵਾਲਾ ਧਰਮ. ਜੈਸੇ- ਮੁਖ ਚੰਦ੍ਰਮਾ ਜੇਹਾ ਰੌਸ਼ਨ ਹੈ, ਇੱਥੇ ਰੌਸ਼ਨ ਸਾਮਾਨ੍ਯ ਹੈ। ੩. ਜਾਤਿ ਵਿੱਚ ਰਹਿਣ ਵਾਲਾ ਸਾਧਾਰਣ ਧਰਮ, ਜੈਸੇ- ਆਦਮੀ ਵਿੱਚ ਆਦਮੀਯਤ, ਬ੍ਰਾਹਮਣ ਵਿੱਚ ਬ੍ਰਾਹਮਣਤ੍ਵ, ਛਤ੍ਰੀ ਵਿੱਚ ਛਤ੍ਰੀਪਨ ਆਦਿ। ੪. ਵਿ- ਮਾਮੂਲੀ. ਆਮ। ੫. ਸੰਗ੍ਯਾ- ਇੱਕ ਅਰਥਾਲੰਕਾਰ. ਜਿਸ ਥਾਂ ਤੁੱਲ ਰੂਪ ਗੁਣ ਆਦਿਕ ਵਾਲੇ ਪਦਾਰਥਾਂ ਦੀ ਸਮਾਨਤਾ ਹੋਵੇ, ਪਰ ਮੀਲਿਤ ਦੀ ਤਰਾਂ ਅਭੇਦਤਾ ਨਾ ਹੋਵੇ, ਕਿੰਤੁ ਭੇਦ ਬਣਿਆ ਰਹੇ, ਐਸਾ ਵਰਣਨ "ਸਾਮਾਨ੍ਯ" ਅਲੰਕਾਰ ਹੈ.#ਉਦਾਹਰਣ-#ਸੇਤ ਸਾਜ ਸਾਜ ਚਲੀ ਸਾਂਵਰੇ ਕੀ ਪ੍ਰੀਤਿ ਕਾਜ#ਚਾਂਦਨੀ ਮੈ ਰਾਧਾ ਮਾਨੋ ਚਾਂਦਨੀ ਸੀ ਹਨਐਗਈ.#(ਕ੍ਰਿਸਨਾਵ)#ਬੈਠਾ ਚਮਕੌਰ ਦੀ ਅਟਾਰੀ ਭਾਈ ਸੰਤ ਸਿੰਘ#ਬਾਣ ਵਰਖਾਵੈ ਵੈਰੀ ਜਾਨੈ ਦਸ਼ਮੇਸ਼ ਹੈ.¹...
ਸੰ. जीवात्मन्. ਸੰਗ੍ਯਾ- ਦੇਹ ਨੂੰ ਚੇਤਨਸੱਤਾ ਦੇਣ ਵਾਲਾ ਆਤਮਾ. ਰੂਹ. ਪ੍ਰਤ੍ਯਗਾਤਮਾ. ਦੇਖੋ, ਆਤਮਾ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰ. परमात्मन. ਸੰਗ੍ਯਾ- ਪਰਮ- ਆਤਮਾ. ਪਾਰਬ੍ਰਹਮ. ਵਾਹਗੁਰੂ....
ਫ਼ਾ. [جُدا] ਵਿ- ਅਲਗ. ਭਿੰਨ. ਵੱਖਰਾ....
ਦੇਖੋ, ਈਸਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਦੇਖੋ, ਗਿਆਨ....
ਦੇਖੋ, ਮੁਕਤਿ। ੨. ਛੁੱਟੀ. ਰਹੀ. "ਮੁਕਤ ਭੇਡ ਨ ਗਈਆ ਕਾਈ." (ਗਉ ਕਬੀਰ) ਕੋਈ ਭੇਡ ਮੁੰਨਣ ਤੋਂ ਨਹੀਂ ਛੁੱਟੀ, ਅਰਥਾਤ ਸਭ ਮੁੰਨੀਆਂ ਗਈਆਂ ਹਨ. ਅਥਵਾ ਮੁਕ੍ਤਿ ਨੂੰ ਕੋਈ ਭੇਡ ਨਹੀਂ ਪ੍ਰਾਪ੍ਤ ਹੋਈ....
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਸੰ. ਸੰਗ੍ਯਾ- ਨਾ ਹੋਣਾ. ਨੇਸ੍ਤੀ. ਵਿਦ੍ਵਾਨਾ ਨੇ ਅਭਾਵ ਦੇ ਪੰਜ ਭੇਦ ਮੰਨੇ ਹਨ-#ਉ. ਪ੍ਰਾਗਭਾਵ. ਪ੍ਰਾਕ- ਅਭਾਵ. ਕਿਸੇ ਵਸਤੁ ਦਾ ਪਹਿਲੇ ਕਾਲ ਵਿੱਚ ਨਾ ਹੋਣਾ. ਜੈਸੇ- ਲੋਹੇ ਵਿੱਚ ਤਲਵਾਰ ਬਣਨ ਤੋਂ ਪਹਿਲਾਂ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ.#ਅ. ਪ੍ਰਧਵੰਸਾ ਭਾਵ. ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜੈਸੇ- ਆਤਿਸ਼ਬਾਜ਼ੀ ਜਲਕੇ ਭਸਮ ਹੋ ਗਈ.#ੲ. ਅਨ੍ਯੋਨ੍ਯਾਭਾਵ. ਪਰਸਪਰ ਅਭਾਵ. ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ. ਜੈਸੇ ਗਧਾ ਗਊ ਨਹੀਂ ਅਤੇ ਗਊ ਗਧਾ ਰੂਪ ਨਹੀਂ. ਅਰਥਾਤ ਗਧੇ ਵਿੱਚ ਗਾਂ ਦਾ ਅਤੇ ਗਾਂ ਵਿੱਚ ਗਧੇ ਦਾ ਅਭਾਵ ਹੈ.#ਸ. ਅਤ੍ਯੰਤਾਭਾਵ. ਸਭ ਸਮਿਆਂ ਵਿੱਚ ਕਿਸੇ ਵਸਤੁ ਦਾ ਨਾ ਹੋਣਾ. ਜੈਸੇ- ਸਹੇ ਦਾ ਸਿੰਗ, ਆਕਾਸ਼ ਦਾ ਫੁੱਲ ਆਦਿ.#ਹ. ਸਾਮਯਿਕਾ ਭਾਵ. ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪੁਰ ਭੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ. ਜੈਸੇ- ਘੜਾ ਹੋਣ ਪੁਰ ਭੀ ਕਿਸੇ ਥਾਂ ਤੋਂ ਘੜਾ ਲੈਜਾਣ ਤੋਂ ਘੜੇ ਦਾ ਅਭਾਵ ਹੈ। ੨. ਬੁਰਾ ਖ਼ਿਆਲ. ਮੰਦ ਸੰਕਲਪ। ੩. ਅਸ਼੍ਰੱਧਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਸੰਗ੍ਯਾ- ਯੋਗ੍ਯ ਬਾਤ. ਨੀਤਿ. ਇਨਸਾਫ਼। (ਅ) ਗੌਤਮ ਦਾ ਰਚਿਆ ਸ਼ਾਸਤ੍ਰ, ਜਿਸ ਦੀ ਦਰਸ਼ਨਾਂ ਵਿੱਚ ਗਿਣਤੀ ਹੈ. ਦੇਖੋ, ਖਟ ਸ਼ਾਸਤ੍ਰ.#(ੲ) ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ ਅਤੇ ਨਿਗਮਨ, ਇਨ੍ਹਾਂ ਪੰਜਾਂ ਅੰਗਾਂ ਵਾਲਾ ਵਾਕ.#(I) ਪਰਵਤ ਅਗਨਿ ਵਾਲਾ ਹੈ- ਪ੍ਰਤਿਗ੍ਯਾ.#(II) ਧੂੰਏਂ ਵਾਲਾ ਹੋਣ ਕਰਕੇ- ਹੇਤੁ.#(III) ਧੂੰਏਂ ਵਾਲਾ ਜਰੂਰ ਅੱਗ ਸਹਿਤ ਹੁੰਦਾ ਹੈ, ਜਿਸ ਤਰਾਂ ਰਸੋਈ ਘਰ- ਉਦਾਹਰਣ.#(IV) ਨੇਮ ਨਾਲ ਅੱਗ ਸਾਥ ਰਹਿਣ ਵਾਲੇ ਧੂੰਏਂ ਹੇਤੁ ਵਾਲਾ ਇਹ ਪਰਵਤ ਹੈ- ਉਪਨਯ.#(V) ਇਸ ਲਈ ਬਿਨਾ ਸੰਸੇ ਇਹ ਪਹਾੜ ਅੱਗ ਵਾਲਾ ਹੈ- ਨਿਗਮਨ.#(ਸ) ਦ੍ਰਿਸ੍ਟਾਂਤ ਵਾਕ੍ਯ. ਮਿਸਾਲ. ਕਹਾਵਤ. ਨ੍ਯਾਯਵਾਕਯ ਸਾਰੀਆਂ ਬੋਲੀਆਂ ਵਿੱਚ ਵਰਤੇਜਾਂਦੇ ਹਨ, ਅਰ ਇਹ ਅਨੰਤ ਹਨ. ਅਸੀਂ ਇੱਥੇ ਉਹ ਲਿਖਦੇ ਹਾਂ ਜੋ ਬਹੁਤ ਪ੍ਰਸਿੱਧ ਅਤੇ ਜਾਂਦਾ ਵਰਤੇ ਜਾਂਦੇ ਹਨ-#ਉਸ੍ਟ੍ਰ ਲਗੁੜ ਨ੍ਯਾਯ. ਉੱਠ ਉੱਤੇ ਲੱਦੀਆਂ ਲੱਕੜਾਂ ਵਿੱਚੋਂ ਇੱਕ ਡੰਡਾ ਲੈਕੇ ਜਿਵੇਂ ਉੱਠ ਨੂੰ ਸਿੱਧਾ ਕਰ ਲਈਦਾ ਹੈ. ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸ੍ਟੀ ਲਈ ਵਰਤੀਏ.#(੨) ਊਖਰ ਵਰਖਾ ਨ੍ਯਾਯ. ਜਿਵੇਂ ਕੱਲਰ ਵਿੱਚ ਮੀਂਹ ਕੁਝ ਫਲ ਨਹੀਂ ਦਿੰਦਾ, ਤਿਵੇਂ ਜਿਸ ਥਾਂ ਉਪਦੇਸ਼ ਆਦਿ ਦਾ ਕੁਝ ਅਸਰ ਨਾ ਹੋਵੇ.#(੩) ਅਗਨਿ ਧੂਮ ਨ੍ਯਾਯ. ਧੂੰਆਂ ਕਾਰਯ ਦੇਖਕੇ ਜਿਸ ਤਰਾਂ ਕਾਰਣਰੂਪ ਅਗਨਿ ਦਾ ਗ੍ਯਾਨ ਹੁੰਦਾ ਹੈ, ਇਸੇ ਤਰਾਂ ਕਾਰਯ ਦ੍ਵਾਰਾ ਕਾਰਣ ਜਾਣ ਲੈਣਾ.#(੪) ਅਰਣ੍ਯ ਰੋਦਨ ਨ੍ਯਾਯ. ਜੰਗਲ ਵਿੱਚ ਰੋਣਾ ਜੈਸੇ ਨਿਸਫਲ ਹੈ, ਉਸੇ ਤਰਾਂ ਜਿਸ ਥਾਂ ਕੋਈ ਗੱਲ ਸੁਣਨ ਵਾਲਾ ਨਾ ਹੋਵੇ ਅਤੇ ਵ੍ਯਾਖ੍ਯਾਨ ਕਰਤਾ ਵ੍ਰਿਥਾ ਸਿਰ ਖਪਾਵੇ.#(੫) ਅੰਧਗਜ ਨ੍ਯਾਯ. ਕਈ ਅੰਨ੍ਹਿਆਂ ਨੇ ਹਾਥੀ ਟੋਹਕੇ ਦੇਖਿਆ, ਪੂਛ ਟਟੋਲਣ ਵਾਲੇ ਨੇ ਹਾਥੀ ਰੱਸੇ ਜੇਹਾ, ਟੰਗ ਟਟੋਲਣ ਵਾਲੇ ਨੇ ਬਮਲੇ ਜੇਹਾ, ਕੰਨ ਸਪਰਸ਼ ਕਰਨ ਵਾਲੇ ਨੇ ਛੱਜ ਜੇਹਾ ਦੱਸਿਆ. ਇਸੇ ਤਰਾਂ ਜਿੱਥੇ ਬਾਤ ਦੀ ਅਸਲੀਯਤ ਜਾਣੇ ਬਿਨਾ ਲੋਕ ਆਪਣੀ ਅਟਕਲ ਨਾਲ ਕਲਪਣਾ ਕਰਨ, ਉੱਥੇ ਇਹ ਕਹਾਵਤ ਕਹੀ ਜਾਂਦੀ ਹੈ.#(੬) ਅੰਧ ਪਰੰਪਰਾ ਨ੍ਯਾਯ. ਬਿਨਾ ਸੋਚੇ, ਇੱਕ ਨੂੰ ਕੰਮ ਕਰਦੇ ਦੇਖਕੇ ਉਸੇ ਤਰਾਂ ਕਰਨ ਲਗਣਾ, ਵਿਚਾਰ ਬਿਨਾ ਪੁਰਾਣੀ ਲੀਹ ਤੇ ਤੁਰੇ ਜਾਣਾ.#(੭) ਅੰਧ ਪੰਗੁ ਨ੍ਯਾਯ. ਅੰਨ੍ਹਾ ਦੇਖ ਨਹੀਂ ਸਕਦਾ, ਪਿੰਗਲਾ ਚਲ ਨਹੀਂ ਸਕਦਾ, ਪਰ ਜੇ ਅੰਨ੍ਹਾ ਪਿੰਗਲੇ ਨੂੰ ਚੁੱਕ ਲਵੇ, ਤਦ ਜਿੱਥੇ ਚਾਹੁਣ ਪਹੁਚ ਸਕਦੇ ਹਨ. ਇਸੇ ਤਰਾਂ ਇੱਕ ਇੱਕ ਕਾਰਯ ਨੂੰ ਕਰਨ ਵਾਲੇ ਜਿੱਥੇ ਪਰਸਪਰ ਸਹਾਈ ਹੋਣ, ਉੱਥੇ ਇਹ ਨ੍ਯਾਯ ਵਰਤੀਦਾ ਹੈ.#(੮) ਏਕਾਕ੍ਸ਼ੀ ਤ੍ਰਿਣ ਨ੍ਯਾਯ. ਇੱਕ ਅੱਖੋਂ ਕਾਣਾ ਸੀ ਦੂਜੀ ਵਿੱਚ ਤਿਨਕਾ ਪੈਗਿਆ, ਇਸੇ ਤਰਾਂ ਪਹਿਲਾਂ ਹੀ ਕਿਸੇ ਗੱਲ ਵਿੱਚ ਕਮਜ਼ੋਰੀ ਹੋਵੇ, ਉੱਤੋਂ ਹੋਰ ਵਿਘਨ ਆ ਪਵੇ, ਤਦ ਉਸ ਮੌਕੇ ਇਹ ਕਹਾਵਤ ਵਰਤੀਦੀ ਹੈ.#(੯) ਸ਼ਮਸ਼੍ਰ ਕੰਟਕ ਨ੍ਯਾਯ. ਦਾੜੀ ਮੁੱਛ ਜੋ ਮੁਨਾਉਂਦੇ ਹਨ ਉਨ੍ਹਾਂ ਦੇ ਰੋਮ ਕੰਡੇ ਜੇਹੇ ਤਿੱਖੇ ਉਗਦੇ ਹਨ, ਅਜੇਹੇ ਲੋਕ ਜਦ ਬੱਚਿਆਂ ਨੂੰ ਪ੍ਯਾਰ ਨਾਲ ਚੁੰਮਦੇ ਹਨ ਤਦ ਕੰਡਿਆਂ ਤੋਂ ਦੁਖੇ ਹੋਏ ਬੱਚੇ ਰੋ ਉਠਦੇ ਹਨ. ਜੋ ਪ੍ਯਾਰ ਦਿਖਾਕੇ ਦੁਖ ਦੇਵੇ ਉਸ ਲਈ ਇਹ ਕਹਾਵਤ ਵਰਤੀਦੀ ਹੈ.#(੧੦) ਸਮੁਦ੍ਰ ਵਰਖਾ ਨ੍ਯਾਯ. ਜੈਸੇ ਸਮੁਦ੍ਰ ਵਿੱਚ ਮੀਂਹ ਉਪਕਾਰੀ ਨਹੀਂ ਦਿਸਦਾ, ਤੈਸੇ ਜਿਸ ਥਾਂ ਕਿਸੇ ਗੱਲ ਦੀ ਜਰੂਰਤ ਨਾ ਹੋਵੇ ਉਸ ਥਾਂ ਇਹ ਨ੍ਯਾਯ ਕਿਹਾ ਜਾਂਦਾ ਹੈ.#(੧੧) ਸਿੰਘਾਵਲੋਕਨ ਨ੍ਯਾਯ. ਜੈਸੇ ਸ਼ੇਰ ਸ਼ਿਕਾਰ ਨੂੰ ਮਾਰਕੇ ਜਦ ਅੱਗੇ ਵਧਦਾ ਹੈ, ਤਦ ਫਿਰ ਫਿਰ ਪਿੱਛੇ ਵੇਖਦਾ ਹੈ, ਤੈਸੇ ਕਿਸੇ ਬਾਤ ਪੁਰ ਬਾਰ ਬਾਰ ਧ੍ਯਾਨ ਦੇਣਾ.#(੧੨) ਸੁੰਦੋਪਸੁੰਦ ਨ੍ਯਾਯ. ਸੁੰਦ ਅਤੇ ਉਪਸੁੰਦ ਦੋਵੇਂ ਭਾਈ ਤਿਲੋਤੱਮਾ ਅਪਸਰਾ ਨੂੰ ਵਰਣਾ ਚਾਹੁੰਦੇ ਸਨ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਬਲੀ ਸਾਬਤ ਹੋਵੇਗਾ ਮੈ ਉਸ ਨੂੰ ਵਰਾਂਗੀ. ਇਸ ਪੁਰ ਆਪੋ ਵਿੱਚੀ ਵਿੱਚੀ ਲੜਕੇ ਕਟ ਮੋਏ. ਇਸੇ ਤਰਾਂ ਪਰਸਪਰ ਦੀ ਫੁੱਟ ਨਾਲ ਜਿੱਥੇ ਦੋਹਾਂ ਧਿਰਾਂ ਨੂੰ ਹਾਨੀ ਪਹੁਚੇ, ਉਸ ਥਾਂ ਇਹ ਕਹਾਵਤ ਵਰਤੀਦੀ ਹੈ.#(੧੩) ਸੂਚੀ ਕਟਾਹ ਨ੍ਯਾਯ. ਲੁਹਾਰ ਨੂੰ ਇੱਕ ਨੇ ਕੜਾਹਾ ਬਣਾਉਣ ਲਈ ਆਖਿਆ, ਦੂਜੇ ਨੇ ਆਕੇ ਸੂਈ ਬਣਾਉਣ ਲਈ ਕਿਹਾ. ਲੁਹਾਰ ਨ ਪਹਿਲਾਂ ਸੂਈ ਬਣਾਕੇ ਫੇਰ ਕੜਾਹਾ ਬਣਾਉਣਾ ਆਰੰਭਿਆ. ਇਸੇ ਤਰਾਂ ਪਹਿਲੇ ਸਹਿਜ ਕੰਮ ਨੂੰ ਕਰਕੇ ਫੇਰ ਬੜੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ.#(੧੪) ਸ੍ਥਾਲੀ ਤੰਡੁਲ ਨ੍ਯਾਯ. ਵਲਟੋਹੀ ਵਿੱਚੋਂ ਇੱਕ ਚਾਉਲ ਦੇਖਣ ਤੋਂ ਜਿਵੇਂ ਸਾਰੀ ਦੇਗ ਦੇ ਰਿੱਝੇ ਚਾਉਲਾਂ ਦਾ ਪਤਾ ਲਗਦਾ ਹੈ, ਤਿਵੇਂ ਕਿਸੇ ਇੱਕ ਬਾਤ ਦੇ ਗ੍ਯਾਨ ਤੋਂ ਸਾਰਾ ਹਾਲ ਜਾਣਲੈਣਾ.#(੧੫) ਸ੍ਥੂਣਾ ਨਿਖਨਨ ਨ੍ਯਾਯ. ਜੈਸੇ ਥੰਮ੍ਹੀ ਨੂੰ ਗੱਡਣ ਵੇਲ ਦ੍ਰਿੜ੍ਹ ਕਰਣ ਲਈ ਤੋਕੇ ਬਾਰ ਬਾਰ ਹਿਲਾਕੇ ਦੇਖੀਦਾ ਹੈ, ਤੈਸੇ ਆਪਣੇ ਪੱਖ ਦੀ ਯੁਕਤੀ ਉਕਤੀ ਨਾਲ ਦ੍ਰਿੜ੍ਹਤਾ ਕਰਨੀ.#(੧੬) ਕਦਲੀ ਫਲ ਨ੍ਯਾਯ. ਕੇਲਾ ਕੱਟੇ ਤੋਂ ਹੀ ਜਾਦਾ ਫਲਦਾ ਹੈ, ਤੈਸੇ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ.#(੧੭) ਕਰ ਕੰਕਨ ਨ੍ਯਾਯ. ਕੰਕਨ ਕਹਿਣ ਤੋਂ ਹੀ ਕਰ (ਹੱਥ) ਦਾ ਗਹਿਣਾ ਜਾਣਿਆ ਜਾਂਦਾ ਹੈ, ਇਸ ਲਈ ਕਰ ਸ਼ਬਦ ਨਿਸਫਲ ਹੈ, ਪਰ ਐਸਾ ਬੋਲਿਆ- ਜਾਂਦਾ ਹੈ. ਇਸੇ ਤਰਾਂ ਜਿੱਥੇ ਬਾਤ ਨੂੰ ਸਪਸ੍ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ, ਉਸ ਥਾਂ ਇਹ ਨ੍ਯਾਯ ਵਰਤੀਦਾ ਹੈ.#(੧੮) ਕਾਕਤਾਲੀਯ ਨ੍ਯਾਯ. ਤਾਲ ਬਿਰਛ ਪੁਰ ਕਾਉਂ ਬੈਠਾ ਸੀ, ਉਸ ਦੇ ਉਡਾਉਣ ਲਈ ਤਾਲੀ ਵਜਾਈ, ਜਿਸ ਤੋਂ ਕਾਉਂ ਉਡ ਗਿਆ ਅਰ ਕਾਉਂ ਦੇ ਉਡਮ ਦੀ ਹਰਕਤ ਤੋਂ ਜੋ ਬਹੁਤ ਪੱਕਾ ਫਲ ਸੀ, ਉਹ ਸ਼ਾਖਾ ਤੋਂ ਟੁੱਟਕੇ ਡਿਗ ਪਿਆ. ਐਸੇ ਹੀ ਭਾਵੇਂ ਦੋ ਗੱਲਾਂ ਦਾ ਪਰਸਪਰ ਸਿੱਧਾ ਸੰਬੰਧ ਨਾ ਹੋਵੇ, ਪਰ ਇੱਕ ਸਮੇਂ ਵਿੱਚ ਹੋਜਾਣ, ਤਦ ਇਹ ਕਹਾਵਤ ਵਰਤੀਦੀ ਹੈ.#(੧੯) ਕੂਪ ਮੰਡੂਕ ਨ੍ਯਾਯ. ਸਮੁੰਦਰ ਦਾ ਡੱਡੂ ਕਿਸੇ ਖੂਹ ਵਿੱਚ ਡਿੱਗ ਪਿਆ, ਖੂਹ ਦੇ ਡੱਡੂ ਨੇ ਪੁੱਛਿਆ ਤੇਰਾ ਸਮੁੰਦਰ ਕਿਤਨਾ ਵਡਾ ਹੈ, ਉਸ ਨੇ ਆਖਿਆ ਬਹੁਤ ਵਡਾ ਹੈ. ਕੂਏ ਦੇ ਡੱਡੂ ਨੇ ਕਿਹਾ ਕਿ ਕੀ ਇਸ ਖੂਹ ਜਿੰਨਾ ਹੈ? ਸਮੁੰਦਰ ਦੇ ਮੇਂਡਕ ਨੇ ਇਸ ਪਰ ਖੂਹ ਦੇ ਡੱਡੂ ਨੂੰ ਕਿਹਾ ਕਿੱਥੇ ਇਹ ਤੁੱਛ ਖੂਹ ਅਰ ਕਿੱਥੇ ਮਹਾਨ ਸਮੁੰਦਰ! ਇਸ ਪੁਰ ਖੂਹ ਦੇ ਡੱਡੂ ਨੇ ਕਿਹਾ ਕਿ ਤੂੰ ਝੂਠਾ ਹੈਂ, ਇਸ ਖੂਹ ਤੋਂ ਵਡਾ ਸਮੁੰਦਰ ਕਿਸ ਤਰਾਂ ਹੋ ਸਕਦਾ ਹੈ? ਇਸੇ ਤਰਾਂ ਜਿੱਥੇ ਥੋੜੇ ਗ੍ਯਾਨ ਵਾਲਾ ਵਡੇ ਗ੍ਯਾਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ ਹੈ, ਉਸ ਥਾਂ ਇਹ ਕਹਾਵਤ ਆਖੀ ਜਾਂਦੀ ਹੈ.#(੨੦) ਕੈਮੁਤਿੱਕ ਨ੍ਯਾਯ. ਜਿਸ ਨੇ ਵਡਾ ਕੰਮ ਕਰ ਲਿਆ ਉਸ ਨੇ ਛੋਟਾ ਕਰਨ ਵਿੱਚ ਕੀ ਕਠਿਨਾਈ ਹੈ. ਐਸੀ ਕਹਾਵਤ ਜਿਸ ਥਾਂ ਆਖੀਏ, ਇਹ ਕੈਮੁਤਿੱਕ ਨ੍ਯਾਯ ਹੈ.#(੨੧) ਕੰਠ ਚਾਮੀਕਰ ਨ੍ਯਾਯ. ਕਿਸੇ ਦੇ ਗਲ ਗਹਿਣਾ ਹੋਵੇ, ਪਰ ਉਸ ਨੂੰ ਭ੍ਰਮ ਹੋਜਾਵੇ ਕਿ ਖੋਇਆ ਗਿਆ ਹੈ ਅਰ ਢੂੰਡਦਾ ਵ੍ਯਾਕੁਲ ਹੋਜਾਵੇ. ਇਸੇ ਤਰਾਂ ਵਸ੍ਤੁ ਦੇ ਪਾਸ ਹੋਣ ਪਰ ਜੋ ਅਗ੍ਯਾਨ ਕਰਕੇ ਨਾ ਹੋਣੀ ਸਮਝੇ, ਉਸ ਥਾਂ ਇਹ ਨ੍ਯਾਯ ਆਖੀਦਾ ਹੈ.#(੨੨) ਗੱਡੂਰਿ ਪ੍ਰਵਾਹ ਨ੍ਯਾਯ. ਦੇਖੋ, ਭੇਡਚਾਲ.#(੨੩) ਗੁੜ ਔਖਧ ਨ੍ਯਾਯ. ਕੌੜੀ ਦਵਾ ਬਾਲਕ ਨੂੰ ਗੁੜ ਦਾ ਲਾਲਚ ਦੇਕੇ ਪਿਆਈਦੀ ਹੈ, ਤੈਸੇ ਕਿਸੇ ਨੂੰ ਕਿਸੇ ਕੰਮ ਲਈ ਰੁਚਿ ਦਿਵਾਕੇ ਤਿਆਰ ਕਰਨਾ.#(੨੪) ਘਟ ਦੀਪਕ ਨ੍ਯਾਯ. ਘੜੇ ਦਾ ਦੀਵਾ ਅੰਦਰ ਹੀ ਰੌਸ਼ਨੀ ਕਰਦਾ ਹੈ, ਤੈਸੇ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਵਿਦ੍ਯਾ ਆਦਿ ਨਾਲ ਲਾਭ ਨਹੀਂ ਪਹੁਚਾਉਂਦਾ, ਉਸ ਲਈ ਇਹ ਕਹਾਵਤ ਹੈ.#(੨੫) ਘਣ ਅੱਖਰਨ੍ਯਾਯ, ਘੁਣਾਕ੍ਸ਼੍ਰ ਨ੍ਯਾਯ. ਜੈਸੇ ਲੱਕੜ ਦਾ ਕੀੜਾ (ਘੁਣਾ) ਲੱਕੜ ਨੂੰ ਖਾਂਦਾ ਹੈ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣਜਾਂਦੀ ਹੈ. ਇਸੇ ਤਰਾਂ ਕੋਈ ਕੰਮ ਬਿਨਾ ਧ੍ਯਾਨ ਸੁਤੇ ਹੀ ਹੋਜਾਵੇ, ਉੱਥੇ ਇਹ ਦ੍ਰਿਸ੍ਟਾਂਤ ਵਰਤੀਦਾ ਹੈ.#(੨੬) ਜਲ ਤਰੰਗਨ੍ਯਾਯ. ਤਰੰਗ ਨਾਮ ਜੁਦਾ ਹੋਣ ਪੁਰ ਭੀ ਉਹ ਜਲ ਤੋਂ ਭਿੰਨ ਨਹੀਂ. ਐਸੇ ਹੀ ਅਭੇਦ ਪ੍ਰਗਟ ਕਰਨ ਲਈ ਇਹ ਨ੍ਯਾਯ ਵਰਤੀਦਾ ਹੈ.#(੨੭) ਜਲ ਤੂੰਬੀ ਨ੍ਯਾਯ. ਕਿਸੇ ਨੇ ਤੂੰਬੀ ਪਾਣੀ ਵਿੱਚ ਲੁਕੋਈ, ਉਹ ਝਟ ਉੱਪਰ ਆਗਈ. ਇਸੇ ਤਰਾਂ ਜੋ ਗੱਲ ਲੁੱਕ ਨਹੀਂ ਸਕਦੀ, ਉਸ ਦੇ ਲੁਕੋਣ ਦਾ ਯਤਨ ਕਰਨਾ.#(੨੮) ਤਿਲਤੰਡੁਲ ਨ੍ਯਾਯ. ਤਿਲ ਅਤੇ ਚਾਵਲ ਮਿਲਾਕੇ ਰੱਖਣ ਪੁਰ ਭੀ ਜੁਦੇ ਭਾਸਦੇ ਹਨ, ਤੈਸੇ ਅਨਮੇਲ ਪਦਾਰਥ ਕਦੇ ਅਭਿੰਨ ਨਹੀਂ ਹੋ ਸਕਦੇ.#(੨੯) ਦੇਹਲੀ ਦੀਪਕ ਨ੍ਯਾਯ. ਦੇਹਲੀ ਉੱਪਰ ਰੱਖਿਆ ਦੀਵਾ ਅਤੇ ਬਾਹਰ ਰੌਸ਼ਨੀ ਕਰਦਾ ਹੈ, ਤੈਸੇ ਇੱਕ ਬਾਤ ਦੋ ਗੁਣਾਂ ਨੂੰ ਪ੍ਰਗਟ ਕਰੇ ਅਥਵਾ ਇੱਕ ਸ਼ਬਦ ਦੋਹੀਂ ਪਾਸੀਂ ਅਰਥ ਸਿੱਧ ਕਰੇ, ਤਦ ਇਹ ਨ੍ਯਾਯ ਬੋਲੀਦਾ ਹੈ.#(੩੦) ਦੰਡ ਚਕ੍ਰ ਨ੍ਯਾਯ. ਜੈਸੇ ਘੜਾ ਬਣਾਉਣ ਲਈਂ ਚੱਕ ਡੰਡਾ ਆਦਿ ਅਨੇਕ ਸਾਮਾਨ ਸਹਾਇਕ ਹੁੰਦੇ ਹਨ, ਤੈਸੇ ਜੋ ਬਾਤ ਅਨੇਕ ਕਾਰਣਾਂ ਤੋਂ ਸਿੱਧ ਹੋਵੇ ਉੱਥੇ ਇਹ ਮਿਸਾਲ ਆਉਂਦੀ ਹੈ.#(੩੧) ਪਿਸ੍ਟ ਪੇਸਣ ਨ੍ਯਾਯ. ਪੀਠੇ ਨੂੰ ਪੀਹਣਾ. ਨਿਰਰਥਕ ਹੈ, ਤੈਸੇ ਕੀਤੇ ਹੋਏ ਕੰਮ ਨੂੰ ਫਿਰ ਕਰਨਾ ਨਿਸਫਲ ਹੈ. ਕਿਸੇ ਬਾਤ ਨੂੰ ਬਾਰ ਬਾਰ ਦੁਹਰਾਉਣਾ ਲਾਭਦਾਇਕ ਨਹੀਂ.#(੩੨) ਮੰਡੂਕ ਤੋਲਨ ਨ੍ਯਾਯ. ਕੋਈ ਬਾਣੀਆਂ ਡੱਡੂ ਨੂੰ ਸਾਮਾਨ ਵਾਲੇ ਪਲੜੇ ਵਿੱਚ ਰੱਖਕੇ ਵਸਤੂ ਤੋਲਦਾ ਸੀ ਤਾਕਿ ਵਸਤੁ ਘੱਟ ਦਿੱਤੀਜਾਵੇ. ਡੱਡੂ ਟੱਪਕੇ ਬਾਹਰ ਚਲਾਗਿਆ ਜਿਸ ਤੋਂ ਵਸਤੁ ਦਾ ਵਜਨ ਘਟ ਗਿਆ, ਇਸੇਤਰਾਂ ਛਲ ਨਾਲ ਕੀਤੀ ਬਾਤ ਪ੍ਰਗਟ ਹੋਜਾਂਦੀ ਹੈ.#ਅਥਵਾ- ਜੈਸੇ ਡੱਡੂ ਕੱਠੇ ਕਰਕੇ ਤੋਲੀਏ ਤਦ ਤੋਲੇ ਨਹੀਂ ਜਾਂਦੇ, ਕ੍ਯੋਂਕਿ ਉਹ ਨਿਚਲੇ ਹੋਕੇ ਨਹੀਂ ਬੈਠਦੇ. ਇੱਕ ਨੂੰ ਬੈਠਾਓ ਚਾਰ ਕੁੱਦਕੇ ਬਾਹਰ ਹੋ ਜਾਂਦੇ ਹਨ. ਇਸੇ ਤਰਾਂ ਆਪਮੁਹਾਰੀ ਮੂਰਖਮੰਡਲੀ ਤੋਂ ਕੋਈ ਕਾਰਯ ਸਿੱਧਾ ਨਹੀਂ ਹੁੰਦਾ.#(੩੩) ਮ੍ਰਿਗ ਕਸਤੂਰੀ ਨ੍ਯਾਯ. ਕਸਤੂਰੀ ਮ੍ਰਿਗ ਦੀ ਨਾਭਿ ਵਿੱਚ ਹੈ, ਪਰ ਭਾਲਦਾ ਹੈ ਜੰਗਲ ਵਿੱਚ. ਇਸੇ ਤਰਾਂ ਆਪਣੇ ਪਾਸ ਹੁੰਦੇ ਆਨੰਦ ਨੂੰ ਹੋਰ ਥਾਂ ਮੰਨਣਾ.#(੩੪) ਰੱਜੂ ਸਰਪ ਨ੍ਯਾਯ. ਜਦ ਤੀਕ ਯਥਾਰਥ ਗ੍ਯਾਨ ਨਹੀਂ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ. ਇਸੇ ਤਰਾਂ ਬ੍ਰਹਮਗ੍ਯਾਨ ਬਿਨਾ ਦ੍ਰਿਸ਼੍ਯ ਜਗਤ ਨੂੰ ਸਤ੍ਯ ਜਾਣਦਾ ਹੈ. ਕਿਸੇ ਵਸ੍ਤੁ ਦੀ ਅਸਲੀਅਤ ਸਮਝੇ ਬਿਨਾ ਭ੍ਰਮ ਦੂਰ ਨਹੀਂ ਹੁੰਦਾ.#(੩੫) ਲੋਹ ਚੁੰਬਕ ਨ੍ਯਾਯ. ਲੋਹਾ ਜੜ੍ਹ ਹੋਣ ਪੁਰ ਭੀ ਚੁੰਬਕ ਦੇ ਖਿੱਚਣ ਤੋਂ ਉਸ ਪਾਸ ਜਾਂਦਾ ਹੈ, ਤੈਸੇ ਕ੍ਰਿਯਾ ਰਹਿਤ ਪੁਰੁਸ ਪ੍ਰਕ੍ਰਿਤਿ ਦੇ ਸੰਯੋਗ ਕਰਕੇ ਚੇਸ੍ਟਾ ਕਰਦਾ ਹੈ. ਇਹ ਨ੍ਯਾਯ ਸਾਂਖ੍ਯ ਵਾਲੇ ਵਰਤਦੇ ਹਨ.#(੩੬) ਵਾਰਿਧਿ ਟਿੱਟਭ ਨ੍ਯਾਯ. ਕਹਾਵਤ ਹੈ ਕਿ ਸਮੁੰਦਰ ਨੇ ਇੱਕ ਵਰਾ ਟਟੀਹਰੀ ਦੇ ਆਂਡੇ ਡੋਬਲਏ. ਟਟੀਹਰੀ ਨੇ ਸਾਰੇ ਪੰਛੀਆਂ ਨੂੰ ਸਾਥ ਮਿਲਾਕੇ ਸਮੁੰਦਰ ਦੇ ਸੁਕਾਉਣ ਦਾ ਯਤਨ ਕੀਤਾ. ਅੰਤ ਨੂੰ ਗਰੁੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਲੱਜਿਤ ਕਰਕੇ ਆਂਡੇ ਹਾਸਿਲ ਕੀਤੇ. ਇਸ ਦਾ ਭਾਵ ਹੈ ਕਿ ਪੁਰੁਸਾਰਥ ਅਤੇ ਏਕਾ ਸਾਰੇ ਕੰਮ ਕਰ ਦਿੰਦਾ ਹੈ.#(੩੭) ਵਿਲ (ਵਿਲ੍ਵ) ਖਲ੍ਵਾਟ ਨ੍ਯਾਯ. ਧੁੱਪ ਨਾਲ ਵ੍ਯਾਕੁਲ ਹੋਇਆ ਗੰਜਾ ਆਰਾਮ ਲਈ ਬਿਲ ਦੇ ਬਿਰਛ ਹੇਠ ਗਿਆ. ਉਸ ਥਾਂ ਬਿਲ ਦਾ ਫਲ ਟੁੱਟਕੇ ਟੋਟਣ ਵਿੱਚ ਲੱਗਾ. ਜਿੱਥੇ ਸੁਖ ਦਾ ਸਾਧਨ ਕਰਦੇ ਦੁਖ ਖੜਾ ਹੋ ਜਾਵੇ, ਉਸ ਥਾਂ ਇਹ ਕਹਾਵਤ ਆਖੀਦੀ ਹੈ.#(੩੮) ਵੀਜਾਂਕੁਰ ਨ੍ਯਾਯ. ਵੀਜ ਤੋਂ ਅੰਕੁਰ ਹੈ ਜਾਂ ਅੰਕੁਰ ਤੋਂ ਵੀਜ. ਜੈਸੇ ਇਹ ਠੀਕ ਨਹੀਂ ਕਿਹਾ ਜਾ ਸਕਦਾ, ਤੈਸੇ ਦੋ ਸੰਬੰਧ ਵਸਤੂਆਂ ਦੇ ਨਿਤ੍ਯਪ੍ਰਵਾਹ ਦੇ ਦਿਸ੍ਟਾਂਤ ਵਿੱਚ ਵੇਦਾਂਤੀ ਇਹ ਨ੍ਯਾਯ ਵਰਤਦੇ ਹਨ। (ਹ) ਕ੍ਰਿ. ਵਿ- ਨਾਯ. ਨਿਵਾਕੇ. ਝੁਕਾਕੇ. ਨੀਵਾਂ ਕਰਕੇ. "ਮੁਖ ਨ੍ਯਾਯ ਖਿਸਾਯ ਚਲ੍ਯੋ." (ਕ੍ਰਿਸ਼ਨਾਵ)...
ਮਹਾਭਾਰਤ ਵਿੱਚ ਗੋਤਮ ਦਾ ਅਰਥ ਕੀਤਾ ਹੈ ਕਿ ਜਿਸ ਨੇ ਆਪਣੇ ਗੋ (ਪ੍ਰਕਾਸ਼) ਨਾਲ ਤਮ (ਅੰਧਕਾਰ) ਨਾਸ਼ ਕਰ ਦਿੱਤਾ ਹੈ।#੨. ਇੱਕ ਵਿਦ੍ਵਾਨ ਰਿਖੀ, ਜਿਸ ਦਾ ਨਾਉਂ ਅਕ੍ਸ਼੍ਪਾਦ ਭੀ ਹੈ. ਇਹ ਈਸਵੀ ਸਦੀ ਤੋਂ ੬੦੦ ਵਰ੍ਹੇ ਪਹਿਲਾਂ ਹੋਇਆ ਹੈ. ਇਸ ਨੇ ਨ੍ਯਾਯ ਦਰਸ਼ਨ ਦੇ ੫੩੨ ਸੂਤ੍ਰ ਬਣਾਏ ਹਨ, ਇਸੇ ਲਈ ਨ੍ਯਾਯ ਸ਼ਾਸਤ੍ਰ ਦਾ ਨਾਉਂ ਅਕ੍ਸ਼੍ਪਾਦ ਦਰਸ਼ਨ ਹੈ। ੩. ਇੱਕ ਬਹੁਤ ਪ੍ਰਾਚੀਨ ਰਿਖੀ, ਜਿਸ ਤੋਂ ਗੌਤਮ ਵੰਸ਼ ਚੱਲਿਆ ਹੈ।#੪. ਗੌਤਮ. ਗੋਤਮ ਵੰਸ਼ ਵਿੱਚ ਹੋਣ ਵਾਲਾ "ਸ਼ਰਦ੍ਵਤ" ਜਿਸ ਦੀ ਕਥਾ ਰਾਮਾਯਣ ਵਿੱਚ ਹੈ. ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ. ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ. ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ. ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ.#ਵਾਲਮੀਕ ਕਾਂਡ ੧. ਅਃ ੪੭- ੪੮ ਵਿੱਚ ਲੇਖ ਹੈ ਕਿ ਅਹਲ੍ਯਾ ਖੁਦ ਇੰਦ੍ਰ ਨੂੰ ਚਾਹੁੰਦੀ ਸੀ. ਇੰਦ੍ਰ ਗੌਤਮ ਦਾ ਰੂਪ ਧਾਰਕੇ ਰਿਖੀ ਦੇ ਆਸ਼ਰਮ ਉਸ ਦੀ ਗੈਰਹਾਜਿਰੀ ਵਿੱਚ ਅਹਲ੍ਯਾ ਨੂੰ ਮਿਲਿਆ. ਜਦ ਘਰੋਂ ਇੰਦ੍ਰ ਨਿਕਲਦਾ ਸੀ ਤਦ ਗੌਤਮ ਮਿਲ ਗਿਆ. ਰਿਖੀ ਨੇ ਆਖਿਆ ਹੇ ਪਾਪੀ! ਤੂੰ ਨਪੁੰਸਕ ਹੋਜਾ. ਇਤਨਾ ਕਹਿਣ ਪੁਰ ਇੰਦ੍ਰ ਦੇ ਫੋਤੇ ਝੜ ਗਏ. ਦੇਵਤਿਆਂ ਨੇ, ਪਿਤਰਾਂ ਦੇ ਦੇਵਤਾ "ਕਵ੍ਯਵਾਹਨ" ਵਾਸਤੇ ਜੋ ਮੀਢਾ ਬਲਿਦਾਨ ਲਈ ਰੱਖਿਆ ਸੀ, ਉਸ ਦੇ ਫੋਤੇ ਤੋੜਕੇ ਇੰਦ੍ਰ ਦੇ ਜੜੇ, ਜਿਸ ਤੋਂ ਨਪੁੰਸਕਪੁਣਾ ਦੂਰ ਹੋਇਆ ਤੇ ਉਸ ਦਿਨ ਤੋਂ ਖੱਸੀ ਮੀਢਾ ਬਲਿਦਾਨ ਦੇਣਾ ਵਿਧਾਨ ਹੋਇਆ.#ਆਸ਼੍ਰਮ ਵਿੱਚ ਆਕੇ ਰਿਖੀ ਨੇ ਅਹਲ੍ਯਾ ਨੂੰ ਸ਼੍ਰਾਪ ਦਿੱਤਾ ਕਿ ਤੂੰ ਅਦ੍ਰਿਸ਼੍ਯ (ਗਾਯਬ) ਹੋਕੇ ਇਸ ਆਸ਼੍ਰਮ ਪਈਰਹੁ ਅਰ ਕੇਵਲ ਪਵਨ ਆਹਾਰ ਕਰ, ਜਦ ਤਕ ਰਾਮ ਨਹੀਂ ਆਉਂਦੇ ਤੇਰੀ ਇਹੀ ਦਸ਼ਾ ਰਹੇਗੀ. ਰਾਮ ਦੀ ਚਰਣਰਜ ਛੁਹਿਣ ਤੋਂ ਤੇਰਾ ਛੁਟਕਾਰਾ ਹੋਵੇਗਾ, ਅਤੇ ਤੂੰ ਆਪਣਾ ਅਸਲ ਰੂਪ ਧਾਰਨ ਕਰੇਂਗੀ. ਸੋ ਜਦ ਰਾਮ ਗੌਤਮ ਦੇ ਆਸ਼੍ਰਮ ਆਏ, ਤਦ ਅਹਲ੍ਯਾ ਪਹਿਲੇ ਜੇਹੀ ਬਣਕੇ ਗੌਤਮ ਨੂੰ ਮਿਲੀ. "ਗੋਤਮਨਾਰਿ ਅਹਲਿਆ ਤਾਰੀ" (ਮਾਲੀ ਨਾਮਦੇਵ) ਦੇਖੋ, ਅਹਲਿਆ। ੫. ਇੱਕ ਪਰਬਤ, ਜੋ ਨਾਸਿਕ ਪਾਸ ਹੈ, ਜਿੱਥੋਂ ਗੋਦਾਵਰੀ ਨਦੀ ਨਿਕਲਦੀ ਹੈ। ੬. ਦੇਖੋ, ਗੌਤਮ....
ਸੰਗ੍ਯਾ- ਪ੍ਰ- ਮਾਣ. ਤੋਲ. ਵਜ਼ਨ. ਦੇਖੋ, ਤੋਲ। ੨. ਮਾਪ. ਮਿਣਤੀ. ਦੇਖੋ, ਮਿਣਤੀ। ੩. ਕਾਰਣ. ਹੇਤੁ. ਸਬਬ। ੪. ਮਰਯਾਦਾ। ੫. ਗਿਆਨੇਂਦ੍ਰਿਯ। ੩. ਤਰਾਜ਼ੂ. ਤੁਲਾ। ੭. ਦੂਰੀ. ਫਾਸਿਲਾ। ੮. ਬ੍ਰਹਮ. ਕਰਤਾਰ। ੯. ਸਤ੍ਯਵਕਤਾ ਪੁਰਖ। ੧੦. ਪ੍ਰਾਮਾਣਿਕ ਧਰਮਗ੍ਰੰਥ। ੧੧. ਪ੍ਰਮਾ (ਯਥਾਰਥ) ਗਿਆਨ ਦਾ ਸਾਧਨ ਰੂਪ ਸਬੂਤ.#ਮਤਭੇਦ ਕਰਕੇ ਪ੍ਰਮਾਣਾਂ ਦੀ ਗਿਣਤੀ ਵੱਧ ਘੱਟ ਹੈ, ਪਰ ਕਾਵ੍ਯਗ੍ਰੰਥਾਂ ਵਿੱਚ ਅੱਠ ਪ੍ਰਮਾਣ ਮੰਨੇ ਹਨ- ਪ੍ਰਤ੍ਯਕ੍ਸ਼੍, ਅਨੁਮਾਨ, ਉਪਮਾਨ, ਸ਼ਬਦ, ਅਰਥਾਪੱਤਿ, ਅਨੁਪਲਬਧਿ, ਸੰਭਵ ਅਤੇ ਐਤਿਹ੍ਯ.#(ੳ) ਅੰਤਹਕਰਣ ਦੇ ਸੰਯੋਗ ਨਾਲ ਨੇਤ੍ਰਾਦਿਕ ਗਿਆਨ ਇੰਦ੍ਰੀਆਂ ਦ੍ਵਾਰਾ ਹੋਇਆ ਗਿਆਨ 'ਪ੍ਰਤ੍ਯਕ' ਹੈ.#ਇੰਦ੍ਰਿਯ ਅਰੁ ਮਨ ਯੇ ਜਹਾਂ#ਵਿਸਯ ਆਪਨੋ ਪਾਇ,#ਗ੍ਯਾਨ ਕਰੇਂ ਪ੍ਰਤ੍ਯਕ੍ਸ਼੍ ਤਹਿਂ#ਕਹਿ ਗੁਲਾਬ ਕਵਿਰਾਇ.#(ਲਲਿਤ ਕੌਮੁਦੀ)#ਉਦਾਹਰਣ-#ਕੁਦਰਤਿ ਦਿਸੈ ਕੁਦਰਤਿ ਸੁਣੀਐ#ਕੁਦਰਤਿ ਭਉ ਸੁਖਸਾਰ,#ਕੁਦਰਤਿ ਪਾਤਾਲੀ ਆਕਾਸੀ#ਕੁਦਰਤਿ ਸਰਬ ਆਕਾਰ.#(ਵਾਰ ਆਸਾ ਮਃ ੧)#ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠ.#(ਵਾਰ ਰਾਮ ੨. ਮਃ ੫)#ਸੰਤਨ ਕੀ ਸੁਣਿ ਸਾਚੀ ਸਾਖੀ,#ਸੋ ਬੋਲਹਿ ਜੋ ਪੇਖਹਿ ਆਖੀ.#(ਰਾਮ ਮਃ ੫)#(ਅ) ਕਾਰਣ ਦ੍ਵਾਰਾ ਕਾਰਯ ਦਾ ਗਿਆਨ "ਅਨੁਮਾਨ" ਪ੍ਰਮਾਣ ਹੈ.#ਕਾਰਣ ਕੇ ਜਾਨੇ ਜਹਾਂ ਕਾਰਯ ਜਾਨ੍ਯੋਜਾਇ,#ਹੈ ਅਨੁਮਾਨ ਅਲੰਕ੍ਰਿਤੀ ਕਵਿ ਗੁਲਾਬ ਕੇ ਭਾਇ.#(ਲਲਿਤ ਕੌਮੁਦੀ)#ਉਦਾਹਰਣ-#ਧੂਮ ਤੇ ਆਗ ਰਹੈ ਨ ਦੁਰੀ ਜਿਮ,#ਤ੍ਯੋਂ ਛਲ ਤੇ ਤੁਮ ਕੋ ਲਖਪਾਯੋ.#(ਕ੍ਰਿਸਨਾਵ)#(ੲ) ਕਿਸੇ ਪ੍ਰਸਿੱਧ ਵਸਤੂ ਨੂੰ ਜਾਣਕੇ ਉਸ ਦੇ ਤੁਲ੍ਯ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ "ਉਪਮਾਨ" ਪ੍ਰਮਾਣ ਹੈ.#ਉਪਮਾ ਕੀ ਸਾਦ੍ਰਿਸ਼੍ਯ ਤੇਂ ਬਿਨ ਦੇਖ੍ਯੋ ਉਪਮੇਯ,#ਜਾਨਪਰੈ ਉਪਮਾਨ ਸੋ ਅਲੰਕਾਰ ਹੈ ਗੋਯ.#(ਲਲਿਤ ਕੌਮੁਦੀ)#ਉਦਾਹਰਣ-#ਗਾਂ ਜੇਹਾ ਰੋਝ, ਬਘਿਆੜ ਹੁੰਦਾ ਕੁੱਤੇ ਜੇਹਾ,#ਬਿੱਲੀ ਜਿਹਾ ਬਾਘ ਇੱਲ ਜੇਹਾ ਹੁੰਦਾ ਬਾਜ ਹੈ.#(ਸ)ਧਰਮਗ੍ਰੰਥ ਅਥਵਾ ਲੋਕਪ੍ਰਮਾਣ ਵਾਕ੍ਯ "ਸ਼ਬਦ ਪ੍ਰਮਾਣ" ਹੈ.#ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ,#ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ.#(ਲਲਿਤ ਕੌਮੁਦੀ)#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ,#ਅੰਤਰਗਤਿ ਤੀਰਥਿ ਮਲਿ ਨਾਉ.#ਜਿਨੀ ਨਾਮੁ ਧਿਆਇਆ ਗਏ, ਮਸਕਤਿ ਘਾਲਿ,#ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ.#(ਜਪੁ)#ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ!#ਹਰਿ ਕਰਤਾ ਆਪਿ ਮੁਹਹੁ ਕਢਾਏ.#(ਵਾਰ ਗਉ ੧. ਮਃ ੪)#(ਹ) ਇੱਕ ਬਾਤ ਵ੍ਯਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਣਾ ਕਰਾਵੇ, ਇਹ "ਅਰਥਾਪੱਤਿ" ਪ੍ਰਮਾਣ ਹੈ.#ਜਹਾਂ ਵ੍ਯਰ੍ਥ ਭੇ ਅਰਥ ਕੋ ਔਰ ਜੋਗ ਸੇ ਥਾਪ,#ਅਰਥਾਪੱਤਿ ਅਲੰਕ੍ਰਿਤੀ ਭਾਖਤ ਸੁਕਵਿ ਸਦਾਪ,#(ਲਲਿਤ ਕੌਮੁਦੀ)#ਉਦਾਹਰਣ-#ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ,#ਤਿਸ ਦਾ ਨਫਰੁ ਕਿਥਹੁ ਰਜਿ ਖਾਏ?#ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ,#ਅਣਹੋਂਦੀ ਕਿਥਹੁ ਪਾਏ?#(ਵਾਰ ਗਉ ੧. ਮਃ ੪)#(ਕ) ਕਿਸੇ ਪ੍ਰਮਾਣ ਦ੍ਵਾਰਾ ਜਿੱਥੇ ਵਸ੍ਤੁ ਪ੍ਰਤੀਤ ਨਾ ਹੋਵੇ, ਇਹ "ਅਨੁਪਲਬਧਿ" ਹੈ.#ਜਾਨ ਪਰੈ ਨਹਿ ਵਸ੍ਤੁ ਕਛੁ ਅਨੁਪਲਬਧਿ ਹੈ ਸੋਯ.#(ਲਲਿਤ ਕੌਮੁਦੀ)#ਉਦਾਹਰਣ-#ਨਾਰਾਇਣ ਨਿੰਦਸਿ ਕਾਇ ਭੂਲੀ ਗਾਵਾਰੀ।#ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ, ×××#ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ,#ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ.#(ਧਨਾ ਤ੍ਰਿਲੋਚਨ)#ਸਾਤੋ ਅਕਾਸ ਸਾਤੋ ਪਤਾਰ,#ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ.#(ਅਕਾਲ)#(ਖ) ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਇਹ "ਸੰਭਵ" ਪ੍ਰਮਾਣ ਹੈ.#ਜਹਿ ਸੰਭਵ ਹਨਐ ਵਸ੍ਤੁ ਕੋ, ਸੰਭਵ ਨਾਮ ਸੁ ਹੋਯ.#(ਲਲਿਤ ਕੌਮੁਦੀ)#ਉਦਾਹਰਣ-#ਚਾਰ ਜਨੇ ਚਾਰਹੁ ਦਿਸ਼ਾ ਤੇ ਚਾਰ ਕੋਨੇ ਗਹਿ,#ਮੇਰੁ ਕੋ ਹਲਾਯਕੈ ਉਖਾਰੈਂ, ਤੋ ਉਖਰਜਾਯ.#(ਠਾਕੁਰ ਕਵਿ)#(ਗ) ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਗੱਲ ਚੱਲੀ ਆਉਂਦੀ ਹੈ, ਏਹ "ਐਤਿਹ੍ਯ" ਪ੍ਰਮਾਣ ਹੈ.#ਪਰੰਪਰਾ ਕਹਨਾਵਤ ਜੋਈ,#ਤਿਹ ਏਤਿਹ੍ਯ ਕਹਿਤ ਸਬਕੋਈ.#(ਸਰਬ ਗੰਜਨੀ)#ਉਦਾਹਰਣ-#ਭਗਤ ਹੇਤਿ ਮਾਰਿਓ ਹਰਨਾਖਸੁ#ਨਰਸਿੰਘ ਰੂਪ ਹੋਇ ਦੇਹ ਧਰਿਓ,#ਨਾਮਾ ਕਹੈ ਭਗਤਿ ਬਸਿ ਕੇਸਵ#ਅਜਹੂੰ ਬਲਿਕੇ ਦੁਆਰ ਖਰੋ.#(ਮਾਰੂ ਨਾਮਦੇਵ)#ਨ੍ਰਿਪਕੰਨਿਆ ਕੇ ਕਾਰਨੈ ਇਕ ਭਇਆ ਭੇਖਧਾਰੀ,#ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.#(ਬਿਲਾ ਸਧਨਾ)#੧੨ ਵਿ- ਤੁੱਲ. ਸਮਾਨ. "ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ." (ਸਵੈਯੇ ਮਃ ੪. ਕੇ) ਗੁਰੂ ਅਮਰਦਾਸ ਜੀ ਦੇ ਤੁਲ੍ਯ ਹੀ ਆਪ ਨੂੰ ਵਿਧਾਤਾ ਨੇ ਰਚਿਆ ਹੈ। ੧੩. ਵ੍ਯ- ਤੀਕ. ਤੋੜੀ. ਪਰਯੰਤ....
ਸੰ. ਸੰਗ੍ਯਾ- ਅੰਦਾਜ਼ਾ. ਅੱਟਾ ਸੱਟਾ. ਅਟਕਲ. ਕ਼ਿਆਸ। ੨. ਦੇਖੋ, ਪ੍ਰਮਾਣ....
ਦੇਖੋ, ਉਪਮਾ। ੨. ਸੰਗ੍ਯਾ- ਇੱਕ ਮਾਤ੍ਰਿਕ ਛੰਦ. ਇਸ ਦਾ ਨਾਉਂ ਨਿਸ਼ਾਨੀ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩- ੧੦ ਤੇ ਵਿਸ਼੍ਰਾਮ, ਅੰਤ ਦੋ ਗੁਰੂ.#ਉਦਾਹਰਣ-#ਭਲੀ ਸੁਹਾਵੀ ਛਾਪਰੀ, ਜਾਮਹਿ ਗੁਨ ਗਾਏ,#ਕਿਤਹੀ ਕਾਮ ਨ ਧਉਲਹਰ, ਜਿਤੁ ਹਰਿ ਵਿਸਰਾਏ.#(ਸੂਹੀ ਮਃ ੫)#(ਅ) ਉਪਮਾਨ ਛੰਦ ਦਾ ਦੂਜਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਤੇ, ਦੂਜਾ ੧੦. ਪੁਰ, ਹਰੇਕ ਚਰਣ ਦੇ ਆਦਿ ਗੁਰੂ, ਅੰਤ ਸ਼ਗਣ- .#ਉਦਾਹਰਣ-#ਅੱਖੀ ਬਾਝਹੁ ਵੇਖਣਾ, ਵਿਣ ਕੰਨਾ ਸੁਨਣਾ,#ਪੈਰ ਬਾਝਹੁ ਚੱਲਣਾ, ਵਿਣ ਹੱਥਾਂ ਕਰਣਾ,#ਜੀਭੈ ਬਾਝੁਹ ਬੋਲਣਾ, ਇਉ ਜੀਵਤਮਰਣਾ,#ਨਾਨਕ ਹੁਕਮ ਪਛਾਣਕੈ, ਤਉ ਖਸਮੈ ਮਿਲਣਾ.#(ਵਾਰ ਮਾਝ, ਮਃ ੨)...
ਵਿ- ਜੋ ਪ੍ਰਮਾਣ ਦਾ ਵਿਸਯ ਹੋਵੇ। ੨. ਜਿਸ ਦਾ ਤੋਲ ਮਾਪ ਦੱਸਿਆ ਜਾ ਸਕੇ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. इन्दि्रय. ਸੰਗ੍ਯਾ- ਸ਼ਬਦ ਸਪਰਸ਼ ਆਦਿਕ ਵਿਸਿਆਂ ਦੇ ਗ੍ਰਹਣ ਕਰਨ ਵਾਲੇ ਅਤੇ ਸ਼ਰੀਰ ਦੇ ਅੰਦਰ ਬਾਹਰਲੇ ਕਾਰਜ ਸਿੱਧ ਕਰਨ ਵਾਲੇ ਸੂਖਮ ਅਤੇ ਅਸਥੂਲ ਅੰਗ। ੨. ਉਹ ਸ਼ਕਤਿ ਜਿਸ ਨਾਲ ਬਾਹਰਲੇ ਵਿਸਿਆਂ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ. ਵਿਦ੍ਵਾਨਾਂ ਨੇ ਇੰਦ੍ਰੀਆਂ ਦੇ ਦੋ ਭਾਗ ਕੀਤੇ ਹਨ. ਪੰਜ ਗ੍ਯਾਨੇਂਦ੍ਰਿਯ, ਅਤੇ ਪੰਜ ਕਰਮੇਂਦ੍ਰਿਯ. ਕਿਤਨਿਆਂ ਨੇ ਇਨ੍ਹਾਂ ਨਾਲ ਅੰਤਹਕਰਣ ਮਿਲਾਕੇ ਗਿਆਰਾਂ ਇੰਦ੍ਰੀਆਂ ਲਿਖੀਆਂ ਹਨ. "ਇੰਦ੍ਰੀ ਏਕਾਦਸ਼ ਪਰਕਾਰਾ." (ਨਾਪ੍ਰ) "ਦਸ ਇੰਦ੍ਰੀ ਕਰਿ ਰਾਖੈ ਵਾਸਿ." (ਗਉ ਅਃ ਮਃ ੫) ਦੇਖੋ, ਗ੍ਯਾਨ ਇੰਦ੍ਰਿਯ ਅਤੇ ਕਰਮ ਇੰਦ੍ਰਿਯ। ੨. ਲਿੰਗ. ਜਨਨੇਂਦ੍ਰਿਯ ਉਪਸ੍ਥ। ੪. ਤੁਚਾ. ਸਪਰਸ਼ ਦੀ ਇੰਦ੍ਰੀ. "ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ." (ਮਾਰੂ ਕਬੀਰ) ਨੇਤ੍ਰ ਨੱਕ ਕੰਨ ਜੀਭ ਅਤੇ ਤੁਚਾ ਨੇ ਕਿਹਾ ਨਾ ਮੰਨਿਆਂ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਮੁਕ੍ਤਿ. ਸੰਗ੍ਯਾ- ਛੁਟਕਾਰਾ ਰਿਹਾਈ. ਇਸ ਦਾ ਮੂਲ ਮੁਚੁ ਧਾਤੁ ਹੈ. "ਹਉਮੈ ਪੈਖੜੁ ਤੇਰੇ ਮਨੈ ਮਾਹਿ। ਹਰਿ ਨ ਚੇਤਹਿ ਮੂੜੇ, ਮੁਕਤਿਜਾਹਿ." (ਬਸੰ ਅਃ ਮਃ ੧) ਤਾਕਿ ਛੁਟ ਜਾਵੇਂ। ੨. ਅਵਿਦ੍ਯਾ ਦੇ ਬੰਧਨਾਂ ਤੋਂ ਛੁਟਕਾਰਾ. ਕਲੇਸ਼ਾਂ ਤੋਂ ਰਿਹਾਈ. "ਮੁਕਤਿ ਪਾਈਐ ਸਾਧ ਸੰਗਤਿ." (ਧਨਾ ਮਃ ੫)#ਮਤਾਂ ਦੇ ਭੇਦ ਕਰਕੇ ਮੁਕਤਿ ਦੇ ਸਰੂਪ ਭੀ ਜੁਦੇ ਜੁਦੇ ਹਨ-#(ੳ) ਨ੍ਯਾਯ ਸ਼ਾਸਤ੍ਰ ਅਨੁਸਾਰ ਸ਼ਰੀਰ, ਮਨ ਸਮੇਤ ਛੀ ਇੰਦ੍ਰੀਆਂ, ਇੰਦ੍ਰੀਆਂ ਦੇ ਛੀ ਵਿਸੇ, ਇੰਦ੍ਰੀਆਂ ਦੇ ਛੀ ਗ੍ਯਾਨ, ਸੁਖ ਦੁਖ, ਇਨ੍ਹਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੋਜਾਣਾ ਹੈ, ਇਹ ਮੁਕਤਿ ਹੈ.#(ਅ) ਵੈਸ਼ੇਸਿਕਮਤ ਅਨੁਸਾਰ ਜੀਵਾਤਮਾ, ਨੌ ਗੁਣ (ਗ੍ਯਾਨ, ਸੁਖ, ਦੁਖ ਇੱਛਾ, ਦ੍ਵੇਸ, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਧਾਰਨ ਵਾਲਾ ਵਿਆਪਕ ਹੈ. ਵਿਚਾਰ ਅਤੇ ਅਭ੍ਯਾਸ ਨਾਲ ਨੌ ਗੁਣਾਂ ਤੋਂ ਜੀਵਾਤਮਾ ਦਾ ਅਸੰਗ ਹੋ ਜਾਣਾ ਮੁਕਤਿ ਹੈ.#(ੲ) ਪ੍ਰਕ੍ਰਿਤਿ ਅਤੇ ਪੁਰੁਸ ਦਾ ਭਿੰਨ ਭਿੰਨ ਗ੍ਯਾਨ ਹੋਣ ਤੋਂ ਆਧ੍ਯਾਤਮਿਕ ਆਧਿਭੌਤਿਕ ਅਤੇ ਆਧਿਦੈਵਿਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰੀ ਤਰਾਂ ਹਟ ਜਾਣਾ, ਸਾਂਖ੍ਯਮਤ ਦੀ ਮੁਕਤਿ ਹੈ.#(ਸ) ਯੋਗਮਤ ਅਨੁਸਾਰ ਅਵਿਦ੍ਯਾ ਆਦਿ ਪੰਜ ਕਲੇਸ਼ਾਂ ਦਾ*¹ ਸਮਾਧਿ ਅਤੇ ਅਭ੍ਯਾਸ ਦ੍ਵਾਰਾ ਮਿਟਜਾਣਾ ਅਤੇ ਜੀਵਾਤਮਾ ਨੂੰ ਸ੍ਵਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਤਿ ਹੈ.#(ਹ) ਅਗਨਿਹੋਤ੍ਰ ਜਪ ਦਾਨ ਆਦਿ ਕਰਮਾਂ ਤੋਂ ਅਖੈ ਸੁਰਗਸੁਖ ਦੀ ਪ੍ਰਾਪਤੀ, ਮੀਮਾਂਸਾਮਤ ਦੀ ਮੁਕਤਿ ਹੈ.#(ਕ) ਆਤਮਗ੍ਯਾਨ ਦ੍ਵਾਰਾ ਅਵਿਦ੍ਯਾ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ, ਵੇਦਾਂਤਮਤ ਦੀ ਮੁਕਤਿ ਹੈ.#(ਖ) ਸ਼ੈਵ ਵੈਸਨਵ ਆਦਿ ਮਤਾਂ ਦੀ ਮੁਕਤਿ ਹੈ ਕਿ ਆਪਣੇ ਆਪਣੇ ਇਸ੍ਟ ਦੇਵਤਾ ਦਾ ਪੂਜਨ ਧ੍ਯਾਨ ਕਰਨ ਤੋਂ ਉਪਾਸ੍ਯ ਦੇਵਤਾ ਦੇ ਲੋਕ ਵਿੱਚ ਜਾਕੇ ਅਖੈਸੁਖ ਭੋਗਣੇ.#(ਗ) ਜੈਨਮਤ ਅਨੁਸਾਰ ਤਪ ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣ ਤੇ ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ.#(ਘ) ਇਸਲਾਮ ਮਤ ਅਨੁਸਾਰ ਕ਼ੁਰਾਨਸ਼ਰੀਫ ਦੇ ਵਚਨਾਂ ਤੇ ਅਮਲ ਕਰਨਾ ਅਤੇ ਨਮਾਜ਼ ਰੋਜ਼ੇ ਆਦਿ ਪੰਜ ਨਿਜਮਾਂ² ਤੇ ਪੱਕੇ ਰਹਿਣਾ, ਪੈਗੰਬਰ ਮੁਹ਼ੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕ਼ਯਾਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾ ਲਈ ਬਹਿਸ਼ਤ ਦੀ ਪ੍ਰਾਪਤੀ ਮੁਕਤਿ ਹੈ.#ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ ਇਹ ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ.#(ਙ) ਈਸਾਈ ਮਤ ਅਨੁਸਾਰ ਖੁਦਾ ਦੇ ਪੁਤ੍ਰ ਹਜਰਤ ਈਸਾ ਤੇ ਪੂਰਾ ਭਰੋਸਾ ਕਰਨ ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ. ਉਨ੍ਹਾਂ ਦਾ ਖਿਆਲ ਹੈ ਕਿ ਕੋਈ ਆਦਮੀ ਬਿਨਾ ਪਾਪ ਨਹੀਂ ਅਰ ਪਾਪ ਦਾ ਫਲ ਮੌਤ ਹੈ. ਪੈਗੰਬਰ ਈਸਾ ਨੇ ਆਪਣੇ ਪ੍ਰਾਣ ਦੇਕੇ ਲੋਕਾਂ ਦੇ ਪਾਪਾਂ ਦਾ ਪ੍ਰਾਯਸ਼ਚਿੱਤ ਕੀਤਾ ਹੈ. ਜੋ ਉਸ ਤੇ ਈਮਾਨ ਲਿਆਉਣਗੇ. ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਅਵਿਨਾਸ਼ੀ ਜੀਵਨ ਪ੍ਰਾਪਤ ਕਰਨਗੇ.#(ਚ) ਬੌੱਧਮਤ ਅਨੁਸਾਰ ਅੱਠ ਸ਼ੁਭ ਗੁਣਾਂ³ ਦੇ ਧਾਰਨ ਤੋਂ ਸਰਵ ਇੱਛਾ ਦਾ ਤ੍ਯਾਗ ਹੋਣ ਤੇ ਨਿਰਵਾਣਪਦ ਦੀ ਪ੍ਰਾਪਤੀ ਮੁਕਤਿ ਹੈ.#(ਛ) ਸਿੱਖਮਤ ਦੀ ਮੁਕਤੀ ਹੈ- ਗੁਰਮੁਖਾਂ ਦੀ ਸੰਗਤਿ ਦ੍ਵਾਰਾ ਨਾਮ ਦੇ ਤਤ੍ਵ ਅਤੇ ਅਭ੍ਯਾਸ ਦੇ ਪ੍ਰਕਾਰ ਨੂੰ ਜਾਣਕੇ ਸਿਰਜਨਹਾਰ ਨਾਲ ਲਿਵ ਦਾ ਜੋੜਨਾ. ਹੌਮੈ ਤ੍ਯਾਗਕੇ ਪਰੋਪਕਾਰ ਕਰਨਾ. ਅੰਤਹਕਰਣ ਨੂੰ ਅਵਿਦ੍ਯਾ ਅਤੇ ਭ੍ਰਮਜਾਲ ਤੋਂ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣਾ. ਅਰਥਾਤ- ਨਾਮ ਦਾਨ ਇਸਨਾਨ ਦਾ ਸੇਲਨ ਕਰਨਾ.#ਉੱਪਰ ਲਿਖੇ ਮੁਕਤਿ ਦੇ ਸਾਧਨਾਂ ਦਾ ਗੁਰਬਾਣੀ ਵਿੱਚ ਇਉਂ ਵਰਣਨ ਹੈ-#"ਕਰਮ ਧਰਮ ਕਰਿ ਮੁਕਤਿ ਮੰਗਾਹੀ।#ਮੁਕਤਿ ਪਦਾਰਥੁ ਸਬਦਿ ਸਲਾਹੀ।#ਬਿਨ ਗੁਰਸਬਦੈ ਮੁਕਤਿ ਨ ਹੋਈ,#ਪਰਪੰਚੁ ਕਰਿ ਭਰਮਾਈ ਹੇ.#(ਮਾਰੂ ਸੋਲਹੇ ਮਃ ੧)#ਮੁਕਤੇ ਸੋਈ ਭਾਲੀਅਹਿ ਜਿ ਸਚਾ ਨਾਮੁ ਸ੍ਵਮਾਲਿ.#(ਸ੍ਰੀ ਮਃ ੫)#ਤ੍ਰੈਗੁਣ ਵਖਾਣੈ ਭਰਮੁ ਨ ਜਾਇ।#ਬੰਧਨ ਨ ਤੂਟਹਿ ਮੁਕਤਿ ਨ ਪਾਇ।#ਮੁਕਤਿਦਾਤਾ ਸਤਿਗੁਰੁ ਜਗ ਮਾਹਿ। (ਗਉ ਮਃ ੩)#ਮੁਕਤਿ ਪਾਈਐ ਸਾਧਸੰਗਤਿ#ਬਿਨਸਜਾਇ ਅੰਧਾਰੁ. (ਧਨਾ ਮਃ ੫)#ਮੁਕਤਿਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ.#(ਮਲਾ ਅਃ ਮਃ ੩)#ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ।#ਮੁਕਤਿ ਭਇਆ ਜਿਸੁ ਰਿਦੈ ਵਸੇਰਾ. (ਮਾਝ ਮਃ ੫)#ਮੁਕਤਿ ਭਇਆ ਬੰਧਨ ਗੁਰਿ ਖੋਲੇ,#ਜਨ ਨਾਨਕ ਹਰਿਗੁਣ ਗਾਏ. (ਗਉ ਮਃ ੫)#ਮੁਕਤਿ ਭਏ ਸਾਧਸੰਗਤਿ ਕਰਿ,#ਤਿਨ ਕੇ ਅਵਗਨ ਸਭਿ ਪਰਹਰਿਆ.#(ਸਾਰ ਅਃ ਮਃ ੫)#ਕਹੁ ਨਾਨਕ ਗੁਰਿ ਖੋਲੇ ਕਪਾਟ।#ਮੁਕਤੁ ਭਏ ਬਿਨਸੇ ਭ੍ਰਮਥਾਟ." (ਗਉ ਮਃ ੫)#(ਜ) ਹੋਰ ਚਾਰਵਾਕ ਆਦਿ ਅਨੰਤਮਤ ਹਨ, ਜਿਨ੍ਹਾਂ ਦੀਆਂ ਮੁਕਤੀਆਂ ਅਨੇਕ ਹਨ. ਮੁਕਤਿ ਵਿਸਯ ਸਭ ਦਾ ਸਿੱਧਾਂਤ ਵਿਚਾਰੀਏ ਤਾਂ ਦੁੱਖਾਂ ਤੋਂ ਛੁਟਕਾਰਾ ਅਤੇ ਆਨੰਦ ਦੀ ਪ੍ਰਾਪਤੀ ਹੀ ਮੁਕਤਿ ਸਿੱਧ ਹੁੰਦੀ ਹੈ।#੩. ਵਿ- ਮੁਕ੍ਤ ਦੀ ਥਾਂ ਭੀ ਮੁਕਤਿ ਸ਼ਬਦ ਆਇਆ ਹੈ. "ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ ×× ਮੁਕਤਿ ਤਾਹਿ ਤੈ ਜਾਨ." (ਸਃ ਮਃ ੯) ੪. ਸੰਗ੍ਯਾ- ਮੌਕ੍ਤਿਕ (ਮੁਕ੍ਤਾ) ਮੋਤੀ. "ਮੁਕਤਿਮਾਲ ਕਨਿਕ ਲਾਲ ਹੀਰਾ." (ਜੈਤ ਮਃ ੫)...
ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
निश्चय, ਸੰਗ੍ਯਾ- ਯਕੀਨ, ਵਿਸ਼੍ਵਾਸ, ਭਰੋਸਾ।੨ ਬਿਨਾ ਸੰਸੇ ਗ੍ਯਾਨ। ੩. ਦ੍ਰਿੜ (ਪੱਕਾ) ਸੰਕਲਪ....
ਸੰਗ੍ਯਾ- ਉਹ ਕਾਰਜ, ਜਿਸ ਵਿੱਚ ਚਿੱਤ ਦਾ ਲਗਾਉ ਹੋਵੇ. ਮਤਲਬ. ਗਰਜ....
ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)...
ਅ਼. [مثال] ਮਿਸਾਲ. ਸੰਗ੍ਯਾ- ਦ੍ਰਿਸ੍ਟਾਂਤ. ਉਦਾਹਰਣ। ੨. ਤਸਵੀਰ. ਮੂਰਤਿ। ੩. ਪਰਵਾਨਾ. ਸ਼ਾਹੀ ਹੁਕਮਨਾਮਾ....
ਅ਼. [نظیر] ਨਜੀਰ. ਸੰਗ੍ਯਾ- ਨਿਜਰ (ਸਮਾਨਤਾ) ਦਾ ਭਾਵ. ਉਦਾਹਰਣ. ਮਿਸਾਲ. ਦ੍ਰਿਸ੍ਟਾਂਤ....
ਦੇਖੋ, ਸਿਧਾਂਤ....
ਅ਼. [نتیجہ] ਸੰਗ੍ਯਾ- ਨਤਜ (ਪੈਦਾ ਹੋਣ) ਦਾ ਭਾਵ. ਕਿਸੇ ਗੱਲ ਤੋਂ ਪੈਦਾ ਹੋਇਆ ਸਿੱਟਾ। ੨. ਭਾਵ- ਪਰਿਣਾਮ. ਫਲ....
ਸੰ. ਸੰਗ੍ਯਾ- ਅੰਗ। ੨. ਹਿੱਸਾ ਭਾਗ....
ਸੰ. ਸੰਗ੍ਯਾ- ਕਿਸੇ ਕਾਰਜ ਦੇ ਕਰਨ ਅਥਵਾ ਨਾ ਕਰਨ ਲਈ ਵਚਨ ਦੇਣਾ. ਪ੍ਰਣ ਕਰਨਾ। ੨. ਕਸਮ. ਸੌਗੰਦ। ੩. ਪ੍ਰਣ ਸਹਿਤ ਕਥਨ ਕਿ ਮੈਂ ਇਹ ਕਰਮ ਜਰੂਰ ਕਰਾਂਗਾ, ਅਥਵਾ ਜੇ ਐਸਾ ਨਾ ਕਰਾਂ, ਤਦ ਐਸਾ ਐਸਾ ××× ਸਿੱਧ ਹੋਵਾਂਗਾ. ਅਥਵਾ ਜੇ ਐਸਾ ਭੀ ਹੋਵੇ ਤਦ ਐਸਾ ਨਹੀਂ ਹੋ ਸਕੇਗਾ, ਇਤ੍ਯਾਦਿਕ ਵਰਣਨ ਜਿਸ ਕਾਵ੍ਯ ਵਿੱਚ ਹੋਵੇ, ਉੱਥੇ "ਪ੍ਰਤਿਗ੍ਯਾ" ਅਲੰਕਾਰ ਹੁੰਦਾ ਹੈ.#ਪ੍ਰਣ ਅਥਵਾ ਸੌਗੰਦ ਕੋ ਵਰਣਨ ਰਚਨਾ ਮਾਹਿ,#ਰੂਪ ਪ੍ਰਤਿਗ੍ਯਾ ਕੋ ਇਹੀ ਕਹੈਂ ਕਾਵ੍ਯ ਅਵਗਾਹਿ.#ਉਦਾਹਰਣ-#ਯੌਂ ਸੁਨਕੈ ਬਤਿਯਾਂ ਤਿਹ ਕੀ#ਹਰਿ ਕੋਪ ਕਹ੍ਯੋ ਹਮ ਯੁੱਧ ਕਰੈਂਗੇ,#ਬਾਨ ਕਮਾਨ ਗਦਾ ਗਹਿਕੈ#ਦੁਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ,#ਸੂਰ ਸਿਵਾਦਿਕ ਤੇ ਨ ਭਜੈਂ#ਹਨਹੈਂ ਤੁਮ ਕੋ, ਨਹਿਂ ਜੂਝ ਮਰੈਂਗੇ,#ਮੇਰੁ ਹਲੈ ਸੁਕ ਹੈ ਨਿਧਿਵਾਰਿ#ਤਊ ਰਨ ਕੀ ਛਿਤਿ ਤੇ ਨ ਟਰੈਂਗੇ.#(ਕ੍ਰਿਸਨਾਵ)#ਪਸ਼੍ਚਿਮ ਸੂਰ ਚੜ੍ਹੈ ਕਬਹੂੰ#ਅਰ ਗੰਗ ਬਹੀ ਉਲਟੀ ਜਿਯ ਆਵੈ,#ਜੇਠ ਕੇ ਮਾਸ ਤੁਸਾਰ ਪਰੈ#ਬਨ ਔਰ ਬਸੰਤਸਮੀਰ ਜਰਾਵੈ,#ਲੋਕ ਹਲੈ ਧ੍ਰੂਅ ਕੋ ਜਲ ਕੋ ਥਲ ਹਨਐ#ਥਲ ਕੋ ਕਬ ਹਨਐ ਜਲ ਜਾਵੈ,#ਕੰਚਨ ਕੋ ਨਗ ਪੰਖਨ ਧਾਰ ਊਡੈ,#ਖੜਗੇਸ ਨ ਪੀਠ ਦਿਖਾਵੈ.#(ਕ੍ਰਿਸਨਾਵ)#ਰਵਿ ਅਸ੍ਤਨ ਤੇ ਪੂਰਬ ਜਬੈ,#ਜੇ ਨ ਲੋਹਗੜ੍ਹ ਤੋੜੋਂ ਤਬੈ,#ਤੌ ਨਿਜ ਪਿਤ ਤੇ ਜਨਮ੍ਯੋ ਨਾਹੀਂ#ਮੁਖ ਨ ਦਿਖਾਵਹੁਁ ਰਾਜਨ ਮਾਹੀਂ. (ਗੁਪ੍ਰਸੂ)#੪. ਨ੍ਯਾਯ ਵਿੱਚ ਪੰਚਾਵਯਵ ਦਾ ਪਹਿਲਾ ਵਾਕ੍ਯ....
ਸੰ. ਸੰਗ੍ਯਾ- ਫਲ. ਨਤੀਜਾ। ੨. ਕਾਰਣ. ਸਬਬ. "ਸਰਬ ਕਲੇਸ਼ਨ ਹੇਤੁ ਅਵਿਦ੍ਯਾ." (ਗੁਪ੍ਰਸੂ) ੩. ਹਿਤੂ ਦੀ ਥਾਂ ਭੀ ਹੇਤੁ ਸ਼ਬਦ ਆਇਆ ਹੈ. "ਸੰਪੈ ਹੇਤੁ ਕਲਤ ਧਨ ਤੇਰੈ." (ਭੈਰ ਕਬੀਰ) "ਨਾਨਕ ਸਚੇ ਨਾਮ ਵਿਣ ਸਭੋ ਦੁਸਮਨ ਹੇਤੁ." (ਵਾਰ ਸੂਹੀ ਮਃ ੧) ੪. ਇੱਕ ਸ਼ਬਦਾਲੰਕਾਰ. ਕਾਰਜ ਅਰ ਕਾਰਣ ਦਾ ਇੱਕ ਸਾਥ ਵਰਣਨ ਕਰਨਾ "ਹੇਤੁ" ਅਲੰਕਾਰ ਹੈ.#ਉਦਾਹਰਣ-#ਜਿਨਿ ਸੇਵਿਆ ਤਿਨਿ ਪਾਇਆ ਮਾਨੁ. (ਜਪੁ)#ਸੇਵਨ ਕਾਰਣ ਹੈ, ਮਾਨ ਦੀ ਪ੍ਰਾਪਤੀ ਕਾਰਜ ਹੈ.#ਸਾਧ ਕੈ ਸੰਗਿ ਨਹੀ ਕਿਛੁ ਘਾਲ,#ਦਰਸਨ ਭੇਟਤ ਹੋਤ ਨਿਹਾਲ. (ਸੁਖਮਨੀ)#ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ#ਬੁਧਿ ਕੀ ਨ ਬੁਧਿ ਰਹੀ ਮਤਿ ਮੇ ਨ ਮਤਿ ਹੈ.#(ਭਾਗੁ ਕ)#ਦਰਸਨ ਕਾਰਣ ਹੈ, ਸੁਧ ਬੁਧਿ ਦਾ ਲੋਪ ਹੋਣਾ ਕਾਰਜ ਹੈ.#(ਅ) ਕਾਰਜ ਨਾਲ ਕਾਰਣ ਦੀ ਅਭੇਦਤਾ ਵਰਣਨ ਕਰਨੀ ਹੇਤੁ ਦਾ ਦੂਜਾ ਰੂਪ ਹੈ.#ਉਦਾਹਰਣ-#ਕਹਿ ਕਬੀਰ ਅਬ ਕਹੀਐ ਕਾਹਿ,#ਸਾਧਿ ਸੰਗਤਿ ਬੈਕੁੰਠੈ ਆਹਿ.#(ਭੈਰ ਕਬੀਰ)#ਸਾਧਸੰਗ ਵੈਕੁੰਠ ਪ੍ਰਾਪਤੀ ਦਾ ਕਾਰਣ ਹੈ, ਪਰ ਇੱਥੇ ਦਿਖਾਇਆ ਹੈ ਕਿ ਸਾਧਸੰਗ ਹੀ ਵੈਕੁੰਠ ਹੈ, ਉਸ ਤੋਂ ਭਿੰਨ ਵੈਕੁੰਠ ਨਹੀਂ। ੫. ਹਿਤ (ਮੋਹ) ਵਾਸਤੇ ਭੀ ਹੇਤੁ ਸ਼ਬਦ ਆਇਆ ਹੈ. "ਹੰਸੁ ਹੇਤੁ ਲੋਭ ਕੋਪ." (ਵਾਰ ਮਾਝ ਮਃ ੧) ਹਿੰਸਾ ਮੋਹ ਲੋਭ ਅਤੇ ਕ੍ਰੋਧ। ੬. ਹਿਤ (ਪਿਆਰ) ਵਾਸਤੇ ਭੀ ਹੇਤੁ ਹੈ. "ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ." (ਧਨਾ ਮਃ ੫)...
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. ਸੰਗ੍ਯਾ- ਨ੍ਯਾਯ ਮਤ ਅਨੁਸਾਰ ਵਾਕ ਦਾ ਨਤੀਜਾ ਸਿੱਧ ਕਰਨ ਵਾਲਾ ਵਾਕ. decoction....
(Logic), ਨੀਤੀ (Ethics), ਰਾਜਸ਼ਾਸਨ (Politics), ਅਰਥਸ਼ਾਸਤ੍ਰ (Economics), ਕਾਵ੍ਯ (Poetics), ਅਲੰਕਾਰ ਸ਼ਾਸਤ੍ਰ (Rhetoric), ਜੰਤੋਤ- ਪੱਤੀ (Natural history of animals), ਪਦਾਰਥ ਵਿਦ੍ਯਾ (Physics), ਆਤਮ ਵਿਦ੍ਯਾ (Metaphysics) ਆਦਿਕ ਵਿਸਿਆਂ ਤੇ ਇਸ ਦੇ ਗ੍ਰੰਥ, ਵਿਦ੍ਵਾਨਾਂ ਦੇ ਵਿਚਾਰ ਦਾ ਲਕ੍ਸ਼੍ਯ ਅਤੇ ਅਮੀਰਾਂ ਦੇ ਪੁਸ੍ਤਕਾਲਿਆਂ ਦਾ ਸ਼੍ਰਿੰਗਾਰ ਹਨ.#ਯੂਰਪ ਵਿੱਚ ਅਰਸਤੂ ਦਾ ਵਿਸ਼ੇਸਣ 'ਵਿਦ੍ਵਾਨੇਸ਼੍ਵਰ' (Master of the wise) ਪ੍ਰਸਿੱਧ ਹੈ. ਇਸ ਦੇ ਗ੍ਰੰਥਾਂ ਦਾ ਉਲਥਾ ਤਕਰੀਬਨ ਯੂਰਪ ਦੀਆਂ ਸਾਰੀਆਂ ਬੋਲੀਆਂ ਵਿੱਚ ਹੋ ਚੁੱਕਾ ਹੈ ਅਤੇ ਯੂਨੀਵਰਸ੍ਟੀਆਂ ਤੇ ਐਕੇਡਿਮੀਆਂ ਦੀਆਂ ਉੱਚ ਪਦਵੀਆਂ ਦੇ ਇਮਤਹਾਨਾਂ ਲਈ ਵਿਦਿ੍ਯਾਰਥੀਆਂ ਨੂੰ ਏਨ੍ਹਾਂ ਦੇ ਪੜ੍ਹਨ ਦੀ ਲੋੜ ਪੈਂਦੀ ਹੈ. ਅਰਸਤੂ ੬੨ ਵਰ੍ਹਿਆਂ ਦੀ ਉਮਰ ਭੋਗਕੇ ਬੀ. ਸੀ. ੩੨੨ ਵਿੱਚ ਸੰਸਾਰ ਤੋਂ ਵਿਦਾ ਹੋਇਆ. "ਬੋਲ ਅਰਸਤੂੰ ਮੰਤ੍ਰ ਵਿਚਰ੍ਯੋ." (ਚਰਿਤ੍ਰ ੨੧੭)...
ਸੰ. ਸੰਗ੍ਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗ੍ਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਕ੍ਰਿਯਾ ਨਾਲ ਮਨ ਦਾ ਭਾਵ ਪ੍ਰਗਟ ਕੀਤਾ ਅਥਵਾ ਛੁਪਾਇਆ ਜਾਵੇ, ਇਹ "ਯੁਕ੍ਤਿ" ਅਲੰਕਾਰ ਦਾ ਰੂਪ ਹੈ.#ਮਰਮ ਛਪਾਵੈ ਕਰ ਕ੍ਰਿਯਾ ਸੰਗਿ ਸੁਮਤਿ ਵ੍ਯਾਪਾਰ,#ਅਲੰਕਾਰ ਤਹਿਂ ਯੁਕ੍ਤਿ ਵਰ ਵਰਣਤ ਰਸਅਵਤਾਰ. (ਰਾਮਚੰਦ੍ਰਭੂਸਣ)#ਉਦਾਹਰਣ-#ਪੁਤ੍ਰ ਮਰਣ ਪੰਡਿਤ ਸੁਨ੍ਯੋ ਬਹੀ ਨੈਨ ਜਲਧਾਰ,#ਗੋਪਨ ਹਿਤ ਵੈਰਾਗ ਕੇ ਕਰੇ ਸ਼ਲੋਕ ਉਚਾਰ.#ਪੰਡਿਤ ਨੇ ਇਹ ਜਾਣਕੇ ਕਿ ਲੋਕ ਮੈਨੂੰ ਆਗ੍ਯਾਨੀ ਨਾ ਜਾਣਨ, ਵੈਰਾਗਪੂਰਿਤ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ, ਜਿਸ ਤੋਂ ਸਭ ਨੇ ਜਾਣਿਆ ਕਿ ਪੰਡਿਤ ਕੈਸਾ ਆ਼ਮਿਲ ਹੈ ਕਿ ਵੈਰਾਗ ਦੇ ਵਾਕ ਪੜ੍ਹਦੇ ਹੀ ਨੇਤ੍ਰਾਂ ਤੋਂ ਜਲਧਾਰਾ ਬਹਿ ਚਲੀ.#(ਅ) ਕਿਸੀ ਬਾਤ ਨੂੰ ਦਲੀਲ ਨਾਲ ਖੰਡਨ ਮੰਡਨ ਕਰਨਾ, "ਯੁਕ੍ਤਿ" ਦਾ ਦੂਜਾ ਰੂਪ ਹੈ.#ਖੰਡਨ ਮੰਡਨ ਜਹਾਂ ਹ੍ਵੈ ਯੁਕ੍ਤਿ ਉਕ੍ਤਿ ਕੀ ਬਾਤ,#ਹਰਿਵ੍ਰਿਜੇਸ਼ ਭੂਸਣ ਤਹਾਂ ਯੁਕ੍ਤਿ ਅਹੈ ਵਿਖ੍ਯਾਤ.#ਉਦਾਹਰਣ-#ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੁਦ?#ਹਮ ਕਤ ਲੋਹੂ, ਤੁਮ ਕਤ ਦੂਧ? (ਗਉ ਕਬੀਰ)#ਜੇਕਰਿ ਸੂਤਕੁ ਮੰਨੀਐ ਸਭਤੈ ਸੂਤਕੁ ਹੋਇ,#ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ,#ਜੇਤੇ ਦਾਣੇ ਅੰਨ ਕੇ ਜੀਆ ਬਾਝੂ ਨ ਕੋਇ,#ਪਹਿਲਾ ਪਾਣੀ ਜੀਉ ਹੈ ਜਿਤੁ ਹਾਰਿਆ ਸਭੁ ਕੋਇ,#ਸੂਤਕੁ ਕਿਉ ਕਰਿ ਰਖੀਐ? ਸੂਤਕੁ ਪਵੈ ਰਸੋਇ,#ਨਾਨਕ ਸੂਤਕੁ ਏਵ ਨ ਉਤਰੈ,#ਗਿਆਨੁ ਉਤਾਰੈ ਧੋਇ. (ਵਾਰ ਆਸਾ)#ਨਗਨ ਫਿਰਤ ਜੋ ਪਾਈਐ ਜੋਗੁ,#ਬਨ ਕਾ ਮਿਰਗੁ ਮੁਕਤਿ ਸਭੁ ਹੋਗੁ, ×××#ਮੂੰਡ ਮੁੰਡਾਏ ਜੋ ਸਿਧਿ ਪਾਈ,#ਮੁਕਤੀ ਭੇਡ ਨ ਗਈਆ ਕਾਈ,#ਬਿੰਦੁ ਰਾਖਿ ਜੋ ਤਰੀਐ ਭਾਈ,#ਖੁਸਰੈ ਕਿਉ ਨ ਪਰਮਗਤਿ ਪਾਈ? (ਗਉ ਕਬੀਰ)#ਮਿਲੈ ਨ ਤੀਰਥਨ੍ਹਾਤਿਆਂ ਡੱਡਾਂ ਜਲਵਾਸੀ,#ਵਾਲ ਵਧਾਇਐ ਪਾਈਐ ਵੜ ਜਟਾਂ ਪਲਾਸੀ,#ਨੰਗੇ ਰਹਿਆਂ ਜੇ ਮਿਲੈ ਵਣ ਮਿਰਗ ਉਦਾਸੀ,#ਭਸਮ ਲਾਇ ਜੇ ਪਾਈਐ ਖਰ ਖੇਹ ਨਿਵਾਸੀ,#ਜੇ ਪਾਈਏ ਚੁਪਕੀਤਿਆਂ ਪਸ਼ੂਆਂ ਜੜ੍ਹ ਹਾਸੀ,#ਵਿਣ ਗੁਰੁ ਮੁਕਤਿ ਨ ਹੋਵਈ, ਗੁਰੁ ਮਿਲੈ ਖਲਾਸੀ. (ਭਾਰੁ. )...
ਸੰ. ਨਿਰ੍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ....
ਅ਼. [فیسلہ] ਫ਼ੈਸਲਾ. ਸੰਗ੍ਯਾ- ਨਿਬੇੜਾ. ਵਿਵੇਕ. ਦੋ ਪੱਖਾਂ ਦੀ ਬਾਤ ਦਾ ਨਿਬਟੇਰਾ....
ਸੰ. वाद. ਸੰਗ੍ਯਾ- ਚਰਚਾ. ਬਹਸ. "ਵਾਦ ਵਖਾਣਹਿ, ਤਤੁ ਨ ਜਾਣਾ." (ਮਾਰੂ ਸੋਲਹੇ ਮਃ ੧) ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਪਰਿਣਾਮਵਾਦ, ਅਦ੍ਵੈਤਵਾਦ ਆਦਿ। ੩. ਝਗੜਾ. "ਵਾਦਾ ਕੀਆ ਕਰਨਿ ਕਹਾਣੀਆ." (ਵਾਰ ਮਾਰੂ ੧. ਮਃ ੩) ੪. ਫ਼ਾ. [واد] ਬੇਟਾ. ਪੁਤ੍ਰ। ੫. ਦੇਖੋ, ਬਾਦ....
ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮....
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਸੰ. ਯਥਾਰ੍ਥ. ਵ੍ਯ- ਅਰਥ ਦੇ ਅਨੁਸਾਰ। ੨. ਸਤ੍ਯਤਾ। ੩. ਸੱਚ. ਠੀਕ....
ਸੰ. ਚਰ੍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ....
ਸੰ. जल्प् ਧਾ- ਬੋਲਣਾ, ਬਕਣਾ....
ਸੰ. वितण्डा. ਸੰਗ੍ਯਾ- ਇੱਕ ਪ੍ਰਕਾਰ ਦੀ ਚਰਚਾ. ਆਪਣੇ ਪੱਖ ਨੂੰ ਕਾਯਮ ਕੀਤੇ ਬਿਨਾ ਹੀ ਦੂਸਰੇ ਦੇ ਪੱਖ ਨੂੰ ਤੋੜਨਾ (ਖੰਡਨ ਕਰਨਾ)...
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਦੇਖੋ, ਪਕ੍ਸ਼੍....
ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)...
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਬਿਰੁੱਧ....
ਸੰ. अधम. ਵ੍ਯ- ਹੇਠ. ਥੱਲੇ. ਦੇਖੋ, ਅਰਧ ਉਰਧ। ੨. ਸੰ. अर्द्घ. ਅਰ੍ਧ. ਵਿ- ਅੱਧਾ. ਨਿਸਫ. "ਅਰਧ ਸਰੀਰ ਕਟਾਈਐ." (ਸਿਰੀ ਅਃ ਮਃ ੧) ੩. ਅੱਧ. ਭਾਵ- ਮਧ੍ਯ. "ਅਧੋ ਉਰਧ ਅਰਧੰ." (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ. ੪. ਸੰ. अर्ध्य- ਅਧ੍ਯ. ਪੂਰਾ ਕਰਨ ਲਾਇਕ। ੫. ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. ੬. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ, ਅਰਧਿ। ੬. ਜੀਵਾਤਮਾ. ਦੇਖੋ, ਅਰਧ ਉਰਧ ੪....
ਵਿ- प्रतिवादिन्. ਪ੍ਰਤਿਵਾਦ (ਖੰਡਨ) ਕਰਨ ਵਾਲਾ। ੨. ਸੰਗ੍ਯਾ- ਪ੍ਰਤਿਪੱਖੀ. ਜੋ ਵਾਦੀ ਦੀ ਬਾਤ ਦਾ ਉੱਤਰ ਦੇਵੇ....
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰ. ਸੰਗ੍ਯਾ- ਤੋੜਨਾ. ਟੁਕੜੇ ਕਰਨਾ. "ਤੁਮ ਪਾਪਖੰਡਨ." (ਸੋਰ ਮਃ ੫) ੨. ਰੱਦ ਕਰਨਾ। ੩. ਨੈਸਿਧ ਕਾਵ੍ਯ ਦੇ ਕਰਤਾ ਸ਼੍ਰੀਹਰ੍ਸ ਦਾ ਰਚਿਆ ਨ੍ਯਾਯਸ਼ਾਸਤ੍ਰ ਦਾ ਗ੍ਰੰਥ. 'ਖਾਦ੍ਯਖੰਡਨ'....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰ. ਸੰਗ੍ਯਾ- ਰੋਕਣ ਦਾ ਭਾਵ. ਰੋਕ। ੨. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕਰੱਖਣ ਦੀ ਕ੍ਰਿਯਾ. "ਪਾਚਉ ਇੰਦ੍ਰੀ ਨਿਗ੍ਰਹ ਕਰਈ." (ਗਉ ਬਾਵਨ ਕਬੀਰ) ੩. ਬੰਧਨ। ੪. ਦੰਡ, ਸਜ਼ਾ। ੫. ਰਾਜ ਦੀ ਹੱਦ. ਸੀਮਾਂ....
ਅ਼. [معکوُل] ਮਅ਼ਕੂਲ. ਵਿ- ਅ਼ਕ਼ਲ ਵਿੱਚ ਲਿਆਂਦਾ ਗਿਆ। ੨. ਯੋਗ੍ਯ. ਠੀਕ. ਉਚਿਤ....
ਦੇਖੋ, ਜਬਾਬ....
ਦੇਖੋ, ਫੁਰਣਾ। ੨. ਅੰਗ ਦਾ ਫਰਕਣਾ. ਦੇਖੋ, ਫੁਰਣ ੧....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਵਿ- ਵਿਪਰੀਤ। ੨. ਮੂਧਾ....
ਦੇਖੋ, ਤਤੁਗਿਆਨ....
ਮੋਟੀ ਅਤੇ ਛੋਟੀ ਰੋਟੀ. ਦੇਖੋ, ਮੰਨ ੧। ੨. ਦੇਖੋ. ਮੰਨਣਾ....
ਸੰ. ਵਿ- ਬਹੁਤ ਜ਼੍ਯਾਦਾ. ਬੇਹੱਦ. ਅਤਿਸ਼ਯ. "ਅਤ੍ਯੰਤ ਆਸਾ ਆਥਿਤ੍ਯਭਵਨੰ." (ਸਹਸ ਮਃ ੫)...
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਇੱਕ ਥਾਂ ਸ੍ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ....
ਵਿ- ਸੰਖ੍ਯਾ (ਗਿਣਤੀ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਗਿਣਤੀ ਜਾਣਨ ਵਾਲਾ ਵਿਦ੍ਵਾਨ. ਹਿਸਾਬਦਾਂ। ੩. ਸਾਂਖ੍ਯਸ਼ਾਸਤ੍ਰ. ਦੇਖੋ, ਖੱਟ ਸਾਸਤ੍ਰ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਦੇਖੋ, ਕਪਿਲ....
ਦੇਖੋ, ਪਚੀਸ। ੨. ਵਿ- ਸ਼ਰਮਿੰਦਾ. ਲੱਜਿਤ. ਜਿਵੇਂ- ਉਹ ਵਡਾ ਪੱਚੀ ਹੋਇਆ....
ਦੇਖੋ, ਤਤੁ....
ਸੰ. प्रकृति. ਸੰਗ੍ਯਾ- ਸ੍ਵਭਾਵ. ਮਿਜਾਜ। ੨. ਤਾਸੀਰ। ੩. ਸਾਂਖ੍ਯਮਤ ਅਨੁਸਾਰ ਜਗਤ ਦਾ ਮੂਲਰੂਪ ਬੀਜ, ਜਿਸ ਦਾ ਪਰਿਣਾਮ ਸਾਰਾ ਜਗਤ ਹੈ. ਪ੍ਰਕ੍ਰਿਤਿ ਤੋਂ ਹੀ ਮਹੱਤਤ੍ਵ ਤਨ੍ਮਾਤ੍ਰ ਆਦਿ ਉਪਜੀ ਵਿਸ੍ਤਾਰ ਵਾਲਾ ਜਗਤ ਬਣਦਾ ਹੈ ਅਰ ਪ੍ਰਕ੍ਰਿਤਿ ਵਿੱਚ ਹੀ ਲੈ ਹੋ ਜਾਂਦਾ ਹੈ। ੪. ਤੱਤਾਂ ਦੀ ਅੰਸ਼, ਤੱਤਾਂ ਦੇ ਅਸਰ ਤੋਂ ਪੈਦਾ ਹੋਏ ਗੁਣ.#"ਏਕ ਏਕ ਤੱਤ ਤਾਂਕੀ ਪੰਚ ਹੈਂ ਪ੍ਰਕ੍ਰਿਤਿ ਭਈ,#ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ,#ਬਲ ਕੋ ਕਰਨ ਅਰੁ ਧਾਵਨ ਪਸਾਰਨ,#ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ,#ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ#ਅਗਨਿ ਕੇ ਤੱਤ ਕੀ ਪ੍ਰਕ੍ਰਿਤਿ ਏ ਪ੍ਰਮਾਨਿਯੇ,#ਰਕਤ ਪਸੀਨਾ ਪਿੱਤ ਕ੍ਫ ਬਿੰਦੁ ਨੀਰ ਹੂੰ ਕੀ#ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ"#(ਨਾਪ੍ਰ)#੫. ਮਾਇਆ. "ਪਰਮਦਭੁਤੰ ਪ੍ਰਕ੍ਰਿਤਿਪਰੰ." (ਗੂਜ ਜੈਦੇਵ) ੬. ਅਗ੍ਯਾਨ। ੭. ਪਰਮਾਤਮਾ। ੮. ਮਨ ਦੇ ਲੇਖ ਅਨੁਸਾਰ ਰਾਜ ਦੇ ਸੱਤ ਅੰਗ ਪ੍ਰਕ੍ਰਿਤਿ ਹਨ- ਸ੍ਵਾਮੀ (ਰਾਜਾ), ਮੰਤ੍ਰੀ, ਦੇਸ਼ (ਇਲਾਕਾ), ਦੁਰਗ (ਕਿਲਾ), ਖਜਾਨਾ, ਦੰਡ (ਚਤੁਰੰਗਿਨੀ ਫੌਜ), ਮਿਤ੍ਰ. ਦੇਖੋ, ਅਃ ੯, ਸ਼ਃ ੨੯੪।¹ ੯. ਸ਼ਕਤਿ. ਤਾਕਤ। ੧੦. ਸ਼ਬਦ ਦਾ ਮੂਲ. ਧਾਤੁ। ੧੧. ਭਗ. ਯੋਨਿ। ੧੨. ਲਿੰਗ....
[قُدرت] ਕ਼ੁਦਰਤ. ਸੰਗ੍ਯਾ- ਤ਼ਾਕ਼ਤ. ਸ਼ਕਤਿ. "ਕੁਦਰਤਿ ਕਉਣ ਹਮਾਰੀ?" (ਬਸੰ ਅਃ ਮਃ ੧) ੨. ਮਾਇਆ. ਕਰਤਾਰ ਦੀ ਰਚਨਾਸ਼ਕਤਿ. ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ." (ਵਾਰ ਆਸਾ) "ਕੁਦਰਤਿ ਪਾਤਾਲੀ ਆਕਾਸੀ." (ਵਾਰ ਆਸਾ)...
ਸੰਗ੍ਯਾ- ਛੋਟਾ ਵਣ। ੨. ਦੇਖੋ, ਬਣਾਉ....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਵਿਸਮਤਾ. ਸੰਗ੍ਯਾ- ਅਸਮਤਾ. ਵਿਸਮਤ੍ਵ। ੨. ਵਿਪੱਤਿ. ਮੁਸੀਬਤ. "ਨਾਮ ਬਿਹੂਣ ਬਿਖਮਤਾ." (ਗਾਥਾ)...
ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)...
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਅਭਿਮਾਨ. ਹੌਮੈ. ਘੰਮਡ. "ਅਹੰਕਾਰ ਤਿਸਨਾ ਰੋਗੁ ਲਗਾ." (ਆਸਾ ਛੰਤ ਮਃ ੩) ੨. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩. ਸਾਂਖਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਵ੍ਰਿਕ ਅਵਸਥਾ ਤੋਂ ਗ੍ਯਾਨ ਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ....
ਦੇਖੋ, ਹਉਮੈ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. तन्मात्र. ਸੰਗ੍ਯਾ- ਸਾਂਖ੍ਯ ਮਤ ਅਨੁਸਾਰ ਪੰਜ ਤੱਤਾਂ ਦਾ ਬਿਨਾ ਮਿਲਾਵਟ ਆਦਿਰੂਪ. ਸ਼ਬਦ, ਸਪਰਸ਼, ਰੂਪ, ਰਸ, ਗੰਧ.#ਉਤਪੱਤੀ ਦੇ ਪ੍ਰਕਾਰ ਵਿੱਚ ਲਿਖਿਆ ਹੈ ਕਿ ਪ੍ਰਕ੍ਰਿਤਿ ਤੋਂ ਮਹਤਤ੍ਵ ਦੀ ਉਤਪੱਤੀ ਹੁੰਦੀ ਹੈ. ਮਹਤਤ੍ਵ ਤੋਂ ਅਹੰਕਾਰ, ਅਹੰਕਾਰ ਤੋਂ ਸੋਲਾਂ ਪਦਾਰਥ ਉਪਜਦੇ ਹਨ-#ਪੰਜ ਗ੍ਯਾਨ ਇੰਦ੍ਰਿਯ, ਪੰਜ ਕਰਮ ਇੰਦ੍ਰਿਯ, ਪੰਜ ਤਨ- ਮਾਤ੍ਰ ਅਤੇ ਮਨ. "ਪ੍ਰਕ੍ਰਿਤਿ ਮੂਲ ਮਹਤਤ੍ਵ ਉਪਾਵਾ ਅਹੰਕਾਰ ਤਨਮਾਤ੍ਰ ਬਨਾਵਾ." (ਨਾਪ੍ਰ)...
ਸੰ. स्पर्श ਸ੍ਪਰ੍ਸ਼. ਸੰਗ੍ਯਾ- ਤੁਚਾਇੰਦ੍ਰੀ ਦਾ ਗੁਣ. ਹਿਸ. ਛੁਹ....
ਸੰ. ਸੰਗ੍ਯਾ- ਚੈਤਨ੍ਯਰੂਪ ਆਤਮਾ. ਜੀਵਾਤਮਾ। ੨. ਪਾਰਬ੍ਰਹਮ. ਕਰਤਾਰ। ੩. ਪੁਸਕਰ ਤੀਰਥ ਦਾ ਇੱਕ ਪ੍ਰਸਿੱਧ ਪੰਡਾ, ਜੋ ਦਸ਼ਮੇਸ਼ ਦੀ ਸੇਵਾ ਵਿੱਚ ਪੁਸਕਰ ਤੇ ਹਾਜਿਰ ਹੋਇਆ ਅਤੇ ਖ਼ਾਲਸੇ ਬਾਬਤ ਪ੍ਰਸ਼ਨ ਕੀਤਾ. "ਵਿਪ੍ਰ ਵਿਣਿਕ ਤੈਂ ਆਦਿਕ ਜਾਲ। ਚਲਆਏ ਚੇਤਨ ਦਿਜ ਨਾਲ." (ਗੁਪ੍ਰਸੂ) ੪. ਵਿ- ਚੇਤਨਤਾ ਸਹਿਤ। ੫. ਹੋਸ਼ਿਯਾਰ. ਸਾਵਧਾਨ....
ਦੇਖੋ, ਸਕਤਿ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸੰ. ਪ੍ਰ- ਵਹ. ਸੰਗ੍ਯਾ- ਜਲ ਦਾ ਵਹਾਉ. ਪਾਣੀ ਦੀ ਗਤਿ। ੨. ਜਲ ਦੀ ਧਾਰਾ। ੩. ਕਾਰਜ ਦਾ ਜਾਰੀ ਰਹਿਣਾ। ੪. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. "ਕੇਸਰੀ ਪ੍ਰਵਾਹੇ." (ਅਕਾਲ) ਸ਼ੇਰ ਦੀ ਸਵਾਰੀ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਅ਼. [ضروُرت] ਜਰੂਰਤ. ਸੰਗ੍ਯਾ- ਆਵਸ਼੍ਯਕਤਾ. ਲੋੜ. ਹ਼ਾਜਤ. "ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ." (ਵਾਰ ਸਾਰ ਮਃ ੨)...
ਕ੍ਰਿ. ਵਿ- ਦੋਨੋਂ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਦੇਖੋ, ਸੂਕ੍ਸ਼੍ਮ. "ਸੂਖਮ ਦੇਹ ਬੰਧਹਿ ਬਹੁ ਜਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. लिङ्ग. ਧਾ- ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਸ਼ਾਨ। ੩. ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ। ੪. ਜਨਨੇਂਦ੍ਰਿਯ. ਪੁਰੁਸ ਦਾ ਖ਼ਾਸ ਚਿੰਨ੍ਹ। ੫. ਲਿੰਗ ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾਂ ਵਿੱਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ, ਦੁਆਦਸ ਸਿਲਾ.#ਸਕੰਦ ਪੁਰਾਣ ਨੇ ਇਨ੍ਹਾਂ ਤੋਂ ਛੁੱਟ ਚਾਰ ਹੋਰ ਮੁੱਖ ਲਿੰਗ ਮੰਨੇ ਹਨ- ਹਰਿਣੇਸ਼੍ਵਰ, ਬਾਣੇਸ੍ਵਰ, ਲੁਬਧਕੇਸ਼੍ਵਰ ਅਤੇ ਧਨੁਰੀਸ਼੍ਵਰ.#ਦੇਵੀਭਾਗਵਤ ਵਿੱਚ ਲੇਖ ਹੈ ਕਿ ਸ਼ਿਵਲਿੰਗ ਦਾ ਅੰਤ ਬ੍ਰਹਮਾ ਵਿਸਨੁ ਨੂੰ ਭੀ ਪ੍ਰਾਪਤ ਨਹੀਂ ਹੋਇਆ.#ਸਕੰਦਪੁਰਾਣ ਵਿੱਚ ਜਿਕਰ ਹੈ ਕਿ ਇੱਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖਕੇ ਰਿਖੀਆਂ ਨੇ ਸ੍ਰਾਪ ਦਿੱਤਾ, ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਰ ਉਸੇ ਸਮੇਂ ਤੋਂ ਪੂਜ੍ਯ ਚਿੰਨ੍ਹ ਹੋਇਆ। ੬. ਵ੍ਯਾਕਰਣ ਅਨੁਸਾਰ ਪੁਰੁਸ ਸ੍ਤੀ ਨਪੁੰਸਕ ਬੋਧਕ ਸ਼ਬਦ. Gender. ਪੁੰਲਿੰਗ, ਸ੍ਵੀਲਿੰਗ ਅਤੇ ਨਪੁੰਸਕਲਿੰਗ (Masculine, Feminine, Neuter) ਇਹ ਨੇਮ ਨਹੀਂ ਕਿ ਇੱਕ ਬੋਲੀ ਵਿੱਚ ਜੋ ਲਿੰਗ ਹੈ, ਦੂਜੀ ਵਿੱਚ ਭੀ ਉਹੀ ਹੋਵੇ. ਬੋਲੀਆਂ ਦੇ ਭੇਦ ਕਰਕੇ ਅਰਥ ਭਿੰਨ ਹੋਇਆ ਕਰਦਾ ਹੈ, ਜੈਸੇ- ਬ੍ਰਹਮ (ब्रह्मन्) ਸ਼ਬਦ ਸੰਸਕ੍ਰਿਤ ਨਪੁੰਸਕ ਲਿੰਗ ਹੈ ਪਰ ਪੰਜਾਬੀ ਵਿੱਚ ਪੁੰਲਿੰਗ ਹੈ. ਅਗਨਿ ਸੰਸਕ੍ਰਿਤ ਪੁੰਲਿੰਗ, ਪੰਜਾਬੀ ਵਿੱਚ ਇਸਤ੍ਰੀ ਲਿੰਗ ਹੈ, ਆਦਿ ਪੰਜਾਬੀ ਵਿੱਚ ਪੁੰਲਿੰਗ ਅਤੇ ਇਸਤ੍ਰੀਲਿੰਗ ਦੋ ਹੀ ਹੋਇਆ ਕਰਦੇ ਹਨ, ਨਪੁੰਸਕ ਲਿੰਗ ਨਹੀਂ ਹੈ। ੭. ਦੇਖੋ, ਲਿੰਗਸ਼ਰੀਰ। ੮. ਦੇਹ ਦੇ ਅੰਗ। ੯. ਧਰਮ ਦਾ ਚਿੰਨ੍ਹ. ਮਜਹਬੀ ਲਿਬਾਸ. ਭੇਖ ਦੇ ਨਿਸ਼ਾਨ. "ਲਿੰਗ ਬਿਨਾ ਕੀਨੇ ਸਭ ਰਾਜਾ." (ਵਿਚਿਤ੍ਰ) ਪੈਗੰਬਰ ਮੁਹ਼ੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ. ਸਭ ਦੇ ਧਾਰਮਿਕ ਚਿੰਨ੍ਹ ਮਿਟਾਕੇ ਇਸਲਾਮ ਵਿੱਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ- ਲਿੰਗ ਦੇ ਆਵਰਣਰੂਪ ਮਾਸ ਬਿਨਾ. ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸੁੰਨਤ ਮੁਹੰਮਦਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ, ਇਬਰਾਹੀਮ ਅਤੇ ਸੁੰਨਤ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....
ਦੇਖੋ, ਪ੍ਰਲਯ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਦੇਖੋ, ਸਿਰਾ. "ਦੋਵੈ ਸਿਰੇ ਸਤਿਗੁਰੂ ਨਿਬੇੜੇ." (ਮਾਰੂ ਮਃ ੧) ਭਾਵ- ਜਨਮ ਮਰਨ. ੨. ਸ੍ਰਿਜੇ. ਰਚੇ. ਦੇਖੋ, ਸਿਰਜਣਾ. "ਬ੍ਰਹਮਾ ਬਿਸਨ ਸਿਰੇ ਤੈ ਅਗਨਤ." (ਸਵੈਯੇ ਮਃ ੪. ਕੇ)...
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਦੇਖੋ, ਬਿਬੇਕ....
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਯੋਗਸ਼ਾਸਤ੍ਰ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਰਿਖਿ....
ਵਿ- द्रष्ट. ਦੇਖਣ ਵਾਲਾ। ੨. ਪ੍ਰਕਾਸ਼ਕ....
ਵਿ- ਜੋ ਦੇਖਣ ਵਿੱਚ ਆ ਸਕੇ. ਨੇਤ੍ਰਾਂ ਨਾਲ ਦੇਖਿਆ ਜਾ ਸਕੇ। ੨. ਦੇਖਣ ਯੋਗ੍ਯ। ੩. ਸੁੰਦਰ। ੪. ਸੰਗ੍ਯਾ- ਦੇਖਣ ਯੋਗ ਵਸ੍ਤੁ। ੫. ਤਮਾਸ਼ਾ. ਨਾਟਕ....
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਸੰ. ਸੰਗ੍ਯਾ- ਜਗਤ. ਸੰਸਾਰ। ੨. ਸ਼੍ਰਾੱਧ ਦੇ ਅਭਿਮਾਨੀ ਦੇਵਤਾ, ਜੋ ਦਕ੍ਸ਼੍ ਦੀ ਪੁਤ੍ਰੀ ਵਿਸ਼੍ਵਾ ਦੇ ਉਤਰ ਤੋਂ ਧਰਮ ਦੇ ਪੁਤ੍ਰ ਹਨ. ਇਨ੍ਹਾਂ ਦੀ ਗਿਣਤੀ ਦਸ ਹੈ. ਦੇਖੋ, ਵਿਸ਼੍ਵਦੇਵ ੨। ੩. ਜੀਵਾਤਮਾ, ਜੋ ਜਾਗ੍ਰਤ ਅਵਸ੍ਥਾ ਦਾ ਅਭਿਮਾਨੀ ਹੈ। ੪. ਵਿਸਨੁ। ੫. ਸ਼ਿਵ। ੬. ਦੇਹ. ਸ਼ਰੀਰ। ੭. ਵਿ- ਸਾਰਾ. ਤਮਾਮ. ਸਭ। ੮. ਬਹੁਤ....
ਸੰਗ੍ਯਾ- ਕਾਰਣ. ਹੇਤੁ. ਸਬਬ। ੨. ਚਿੰਨ੍ਹ. ਨਿਸ਼ਾਨ। ੩. ਸ਼ਕੁਨ (ਸਗਨ)....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਵਿ- ਸ (ਓਹੀ) ਰੂਪ. ਓਹੀ ਸ਼ਕਲ. ਸਮਾਨ ਰੂਪ। ੨. ਸੁਰੂਪ. ਸੁੰਦਰ ਰੂਪ. "ਚਤੁਰ ਸਰੂਪ ਸਿਆਣਾ ਸੋਈ." (ਮਾਰੂ ਸੋਲਹੇ ਮਃ ੫) ੩. ਸ੍ਵਰੂਪ. ਸੰਗ੍ਯਾ- ਨਿਜਰੂਪ. ਆਪਣਾ ਆਪ....
ਸੰਗ੍ਯਾ- ਸਾਧਨ ਦੀ ਸਾਮਗ੍ਰੀ। ੨. ਨਿਮਿੱਤ ਕਾਰਣ. ਜੈਸੇ ਰੋਟੀ ਦਾ ਸਾਧਨ ਅਗਨੀ, ਅੰਨ ਆਦਿ। ੩. ਯਤਨ. ਕੋਸ਼ਿਸ਼। ੪. ਸੰਦ. ਔਜ਼ਾਰ. "ਕਾਰੀਗਰ ਨਿਜ ਸਾਧਨ ਸਾਰੇ." (ਗੁਪ੍ਰਸੂ) ੫. ਗੁਰੁਬਾਣੀ ਵਿੱਚ ਸਾਧ੍ਵੀ ਲਈ ਸਾਧਨ ਸ਼ਬਦ ਅਨੇਕ ਥਾਂ ਵਰਤਿਆ ਹੈ. "ਸਾਧਨ ਬਿਨਉ ਕਰੈ." (ਤੁਖਾ ਬਾਰਹਮਾਹ) ਦੇਖੋ, ਸਾਧ੍ਵੀ....
ਦੇਖੋ, ਬੈਰਾਗ. ਵੈਰਾਗ੍ਯ. ਉਪਰਾਮਤਾ ਦਾ ਭਾਵ. ਲੋਕ ਪਰਲੋਕ ਦੇ ਵਿਸਿਆਂ ਨਾਲ ਪ੍ਰੀਤਿ ਦਾ ਨਾ ਹੋਣਾ. ਵਿਦ੍ਵਾਨਾਂ ਨੇ ਵੈਰਾਗ ਦੇ ਚਾਰ ਭੇਦ ਮੰਨੇ ਹਨ-#੧. ਯਤਮਾਨ- ਸੰਸਾਰ ਨੂੰ ਦੁੱਖ ਰੂਪ ਜਾਣਕੇ ਸਾਧੁ ਸੇਵਾ ਦ੍ਵਾਰਾ ਪਰਮਾਰਥ ਪ੍ਰਾਪਤੀ ਦਾ ਯਤਨ ਕਰਨਾ.#੨. ਵ੍ਯਤਿਰੇਕ- ਵਿਚਾਰ ਨਾਲ ਹਾਨਿਕਾਰਕ ਪਦਾਰਥਾਂ ਦਾ ਤਿਆਗ ਅਤੇ ਲਾਭਦਾਇਕ ਦਾ ਗ੍ਰਹਣ.#੩. ਏਕੇਂਦ੍ਰਿਯ- ਇੰਦ੍ਰੀਆਂ ਦੇ ਭੋਗਾਂ ਤੋਂ ਗਲਾਨੀ ਕਰਕੇ ਮਨ ਵਿੱਚ ਸਾਰੇ ਇੰਦ੍ਰਿਯਾਂ ਨੂੰ ਲਯ ਕਰਨਾ.#੪. ਵਸ਼ਿਕਾਰ- ਮਨ ਅਜੇਹਾ ਕ਼ਾਬੂ ਕਰਨਾ ਕਿ ਪਦਾਰਥਾਂ ਵੱਲ ਜਾਣ ਦਾ ਕਦੇ ਸੰਕਲਪ ਨਾ ਫੁਰੇ....
ਦੇਖੋ, ਅਭਿਆਸ....
ਸੰ. ਸੰਗ੍ਯਾ- ਠਹਿਰਾਉ. ਚੰਚਲਤਾ ਦਾ ਅਭਾਵ। ੨. ਚਿੱਤ ਦੀ ਇਸਥਿਤੀ....
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਦੇਖੋ, ਆਸਣ. "ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫) ੨. ਘੋੜੇ ਦੀ ਪਿੱਠ ਉੱਪਰ ਨਿਸ਼ਸਤ. "ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ." (ਗੁਪ੍ਰਸੂ) ੩. ਸੰ. आशन- ਆਸ਼ਨ. ਵਜ੍ਰ। ੪. ਇੰਦ੍ਰ। ੫. ਭੋਜਨ ਖਵਾਉਣ ਵਾਲਾ....
ਯੋਗ ਦਾ ਚੌਥਾ ਅੰਗ. ਯੋਗਸੂਤ੍ਰ ਵਿੱਚ ਸ੍ਵਾਸ ਦੇ ਅੰਦਰ ਬਾਹਰ ਆਉਣ ਦੀ ਚਾਲ ਨੂੰ ਆਪਣੇ ਵਸ਼ ਕਰਨਾ ਪ੍ਰਾਣਾਯਾਮ ਹੈ.¹ ਅਤ੍ਰਿ ਰਿਖੀ ਲਿਖਦਾ ਹੈ ਕਿ ਪ੍ਰਾਣ ਰੋਕਕੇ- "ਓਅੰ ਭੁਰ੍ ਭੁਵਃ ਸ੍ਵਃ" ਸਹਿਤ ਤਿੰਨ ਵਾਰ ਗਾਇਤ੍ਰੀ ਦਾ ਜਪ ਕਰਨਾ. ਪ੍ਰਾਣਾਯਾਮ ਹੈ....
ਸੰ. ਸੰਗ੍ਯਾ- ਪਿੱਛੇ ਖਿੱਚਣ ਦੀ ਕ੍ਰਿਯਾ. ਰੋਕਕੇ ਪਿੱਛੇ ਮੋੜਨਾ। ੨. ਯੋਗ ਦੇ ਅੱਠ ਅੰਗਾਂ ਵਿੱਚੋਂ ਇੱਕ ਅੰਗ, ਇੰਦ੍ਰੀਆਂ ਨੂੰ ਵਿਸਿਆਂ ਤੋਂ ਰੋਕਕੇ ਸ਼ਾਂਤ ਕਰਨਾ. ਇੰਦ੍ਰਿਯਨਿਗ੍ਰਹ Abstraction....
ਸੰ. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. "ਸਗਲ ਤੁਮਾਰੀ ਧਾਰਣਾ." (ਮਾਰੂ ਸੋਲਹੇ ਮਃ ੫) ੨. ਅੰਤਹਕਰਣ ਦੀ ਉਹ ਵ੍ਰਿੱਤਿ, ਜੋ ਬਾਤ ਨੂੰ ਧਾਰਣ ਕਰਦੀ ਹੈ. ਸਮਝ। ੩. ਦ੍ਰਿੜ੍ਹ ਨਿਸ਼ਚਾ। ੪. ਯੋਗਮਤ ਅਨੁਸਾਰ ਮਨ ਦੀ ਉਹ ਟਿਕੀ ਹੋਈ ਹਾਲਤ, ਜਿਸ ਵਿਚ ਹੋਰ ਸਾਰੇ ਭਾਵ ਭੁੱਲਕੇ ਕੇਵਲ ਬ੍ਰਹਮ ਦਾ ਧ੍ਯਾਨ ਰਹਿਂਦਾ ਹੈ। ੫. ਧਰਮ ਦੀ ਰਹਿਤ। ੬. ਛੰਦਪਾਠ ਅਤੇ ਗਾਉਣ ਦੀ ਰੀਤਿ....
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਸੰ. ਸੰਗ੍ਯਾ- ਸਮ੍-ਆ-ਧੀ. ਚੰਗੀ ਤਰਾਂ ਚਿੱਤ ਦੇ ਠਹਿਰਾਉਣ ਦੀ ਕ੍ਰਿਯਾ। ੨. ਅੰਤਹਕਰਣ ਦਾ ਧ੍ਯੇਯ ਵਿੱਚ ਲਿਵਲੀਨ ਹੋਣਾ। ੩. ਇੱਕ ਵੈਸ਼੍ਯ, ਜੋ ਸੁਰਥ ਰਾਜਾ ਦਾ ਸਾਥੀ ਦੁਰਗਾਭਗਤ ਸੀ. "ਸਮੇਤ ਸਮਾਧਿ ਸਮਾਧਿ ਲਗਾਈ." (ਚੰਡੀ ੧) ੪. ਇੱਕ ਸ਼ਬਦਾਲੰਕਾਰ. ਹੋਰ ਕਾਰਣਾਂ ਦੇ ਸੰਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ "ਸਮਾਧਿ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,#ਮਹਾਂ ਸਿੰਘ ਅਰ ਭਾਗ ਕੌਰ ਸਁਗ ਸਿੰਘ ਪਹੂਚੇ ਆਨ,#ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,#ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ.#ਸਿੰਘਾਂ ਦਾ ਅਚਾਨਕ ਪਹੁਚਨਾ ਅਤੇ ਪਾਨੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿੱਚ ਸਹਾਇਕ ਹੋਏ। ੫. ਮੁਰਦੇ ਦੀ ਭਸਮ ਅਥਵਾ ਸ਼ਰੀਰ ਉੱਪਰ ਬਣਾਇਆ ਮਠ. ਛਤਰੀ। ੬. ਨਿਦ੍ਰਾ. ਨੀਂਦ....
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰ. ਮੁਕ੍ਤ. ਵਿ- ਛੁਟਿਆ ਹੋਇਆ. ਆਜ਼ਾਦ. ਨਿਰਬੰਧ. "ਮੁਕਤ ਭਏ ਪ੍ਰਭ ਰੂਪ ਨ ਰੇਖੰ." (ਗਉ ਅਃ ਮਃ ੧) ੨. ਦੇਖੋ, ਸਸਤ੍ਰ। ੩. ਸੰਗ੍ਯਾ- ਮੁਕ੍ਤਾ. ਮੋਤੀ. "ਮੁਕਤ ਲਾਲ ਅਨਿਕ ਭੋਗ." (ਕਾਨ ਮਃ ੫)...
ਦੇਖੋ, ਜੱਗ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਗਿਆਨ. ਇ਼ਲਮ. ਦੇਖੋ, ਵਿਦ੍ਰ ਧਾ. "ਵੇਦ ਨ ਜਾਣੈ ਵੇਦੁ ਕਿਹੁ." (ਭਾਗੁ) ੨. ਹਿੰਦੂਧਰਮ ਦੇ ਗਿਆਨਦਾਤਾ ਮੁੱਖ ਗ੍ਰੰਥ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ ਅਤੇ ਪਿੱਛੋਂ ਅਥਰਵ ਮਿਲਾਕੇ ਚਾਰ ਕੀਤੀ ਗਈ. ਪੂਰਵ ਕਾਲ ਵਿੱਚ ਇਹ ਲਿਖਤ ਅੰਦਰ ਨਹੀਂ ਆਏ, ਇੱਕ ਦੂਜੇ ਤੋਂ ਸੁਣਕੇ ਵੇਦ ਕੰਠ ਕੀਤਾ ਜਾਂਦਾ ਸੀ, ਇਸੇ ਕਾਰਣ "ਸ੍ਰੁਤਿ" ਸੰਗ੍ਯਾ ਹੋਈ, ਅਰ ਵੇਦ ਕੰਠ ਕਰਨ ਵਾਲਾ "ਸ਼੍ਰੋਤ੍ਰਿਯ" ਪ੍ਰਸਿੱਧ ਹੋਇਆ.#ਵੇਦ ਕਿਸੇ ਇੱਕ ਦੇ ਰਚੇ ਹੋਏ ਨਹੀਂ, ਇਨ੍ਹਾਂ ਵਿੱਚ ਵਸ਼ਿਸ੍ਟ, ਵਿਸ਼੍ਵਾਮਿਤ੍ਰ, ਭਰਦ੍ਵਾਜ ਆਦਿ ਅਨੇਕ ਰਿਖੀਆਂ ਦੇ ਬਣਾਏ ਹੋਏ ਮੰਤ੍ਰ ਹਨ, ਜਿਨ੍ਹਾਂ ਵਿੱਚ ਸੂਰਯ, ਅਗਨਿ, ਵਾਯੁ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਹੈ. ਅਨੇਕ ਗ੍ਰੰਥਾਂ ਵਿੱਚ ਵੇਦਾਂ ਨੂੰ ਈਸ਼੍ਹਰ ਦੇ ਸ੍ਵਾਸ ਲਿਖਿਆ ਹੈ. ਮਨੁ ਨੇ ਅਗਨਿ ਵਾਯੁ ਅਤੇ ਸੂਰਯ ਤੋ, ਵੇਦਾਂ ਦਾ ਪ੍ਰਾਪਤ ਹੋਣਾ ਦੱਸਿਆ ਹੈ.¹#ਸਭ ਤੋਂ ਪੁਰਾਣਾ ਰਿਗਵੇਦ ਹੈ. ਰਿਚ੍ ਨਾਮ ਉਸਤਤਿ ਦਾ ਹੈ. ਇਸੇ ਧਾਤੁ ਤੋਂ ਰਿਗ ਸ਼ਬਦ ਬਣਿਆ ਹੈ. ਜਿਸ ਵਿੱਚ ਦੇਵਤਿਆਂ ਦੀ ਉਸਤਤਿ ਹੋਵੇ ਸੋ ਰਗਿਵੇਦ ਹੈ. ਇਸ ਵੇਦ ਦੇ ਦਸ਼ ਮੰਡਲ, ੧੦੨੮ ਸੂਕ੍ਤ ਅਤੇ ੧੫੩੮੨੬ ਸ਼ਬਦ ਹਨ.#ਯਜ੍ ਧਾਤੁ ਦਾ ਅਰਥ ਹੈ ਯਗ੍ਯ ਕਰਨਾ. ਪੂਜਨ ਕਰਨਾ, ਸੋ ਜਿਸ ਵਿੱਚ ਬਲਿਦਾਨ ਅਤੇ ਜੱਗ ਹੋਮ ਦਾ ਵਰਣਨ ਹੈ, ਉਹ ਯਜੁਰਵੇਦ ਹੈ. ਇਸ ਵੇਦ ਦੀਆਂ ਦੋ ਸੰਹਿਤਾ ਹਨ, ਇੱਕ "ਤੈੱਤਿਰਯ"- ਦੂਜੀ ਵਾਜਸਨੇਯੀ." ਵਿਸਨੁਪੁਰਾਣ ਵਿੱਚ ਕਥਾ ਹੈ ਕਿ ਵੈਸ਼ੰਪਾਯਨ ਨੇ ਯਾਗ੍ਯਵਲਕ੍ਯ ਨੂੰ ਯਜੁਰਵੇਦ ਪੜ੍ਹਾਇਆ. ਇੱਕ ਵਾਰ ਵੈਸ਼ੰਪਾਯਨ ਤੋਂ ਆਪਣਾ ਭਾਣਜਾ ਅਚਾਨਕ ਲੱਤ ਮਾਰਨ ਤੋਂ ਮਰ ਗਿਆ, ਇਸ ਪੁਰ ਪ੍ਰਾਯਸ਼੍ਚਿਤ ਕਰਨ ਲਈ ਵੈਸ਼ੰਪਾਯਨ ਨੇ ਸਾਰੇ ਚੇਲਿਆਂ ਨੂੰ ਸ਼ਾਮਿਲ ਹੋਣ ਦੀ ਆਗ੍ਯਾ ਕੀਤੀ. ਯਾਗ੍ਯਵਲਕ੍ਯ ਨੇ ਆਖਿਆ ਸੀ ਕਿ ਮੈ ਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹਾਂ. ਇਹ ਸੁਣਕੇ ਵੈਸ਼ੰਪਾਯਨ ਨੂੰ ਗੁੱਸਾ ਆਇਆ ਅਰ ਆਖਿਆ ਕਿ ਤੂੰ ਵਡਾ ਹੰਕਾਰੀ ਹੈਂ. ਇਸ ਲਈ ਮੇਰੀ ਪੜ੍ਹਾਈ ਵਿਦ੍ਯਾ ਉਗਲਦੇ. ਯਾਗ੍ਯਵਲਕ੍ਯ ਨੇ ਯਜੁਰਵੇਦ ਦੇ ਪੜ੍ਹੇ ਮੰਤ੍ਰ ਕ਼ਯ ਕਰਕੇ ਸਿੱਟ ਦਿੱਤੇ, ਜਿਨ੍ਹਾਂ ਨੂੰ ਵੈਸ਼ੰਪਾਯਨ ਦੇ ਚੇਲਿਆਂ ਨੇ ਤਿੱਤਿਰ ਬਣਕੇ ਚੁਗ ਲਿਆ. ਇਸ ਲਈ ਉਹ ਸ਼ਾਖਾ ਤੈੱਤਿਰੀਯ ਕਹਾਈ, ਅਰ ਯਾਗ੍ਯਵਲਕ੍ਯ ਨੇ ਵੇਦ ਵਿਦ੍ਯਾ ਸਿੱਖਣ ਲਈ ਸੂਰਯ ਦੀ ਆਰਾਧਨਾ ਕੀਤੀ. ਜਿਸ ਪੁਰ ਸੂਰਯ ਨੇ ਘੋੜੇ ਦਾ ਰੂਪ ਧਾਰਕੇ ਵੇਦਮੰਤ੍ਰ ਪੜ੍ਹਾਏ. ਇਸ ਲਈ ਦੂਜੀ ਸ਼ਾਖਾ ਦਾ ਨਾਮ "ਵਾਜਸਨੇਯੀ" ਹੋਇਆ. ਤੈੱਤਿਰਯਾ ਦਾ ਨਾਮ ਕ੍ਰਿਸ੍ਨ ਅਤੇ ਵਾਜਸਨੇਯੀ ਦਾ ਸ਼ੁਕਲ ਯਜੁਰਵੇਦ ਹੈ. ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਤਿੱਤਿਰ ਅਤੇ ਵਾਜਸਨੇਯ ਨਾਮ ਰਿਸੀਆਂ ਦੇ ਨਾਮ ਤੋਂ, ਇਹ ਸੰਗ੍ਯਾ ਹੈ. ਕ੍ਰਿਸ੍ਨ ਯਜੁਰ ਦੀਆਂ ੨੧੯੮ ਕੰਡਿਕਾ ਅਤੇ ਸ਼ੁਕਲ ਦੀਆਂ ੧੯੭੫ ਹਨ.#ਸਾਮਨ ਦਾ ਅਰਥ ਹੈ ਤੁਲ੍ਯ (ਸਮਾਨ), ਜਿਸ ਦੇ ਮੰਤ੍ਰ ਗਾਉਣ ਲਈ ਸਮਾਨ ਵਜ਼ਨ ਦੇ ਹੋਣ, ਉਹ ਸਾਮਵੇਦ ਹੈ. ਗਾਯਕ ਬ੍ਰਾਹਮਣ ਸਾਮਵੇਦ ਨੂੰ ਯੱਗ ਆਦਿ ਮੰਗਲ ਕਰਮਾਂ ਵਿੱਚ ਗਾਉਂਦੇ ਹਨ, ਇਸ ਦੇ ਸਾਰੇ ਮੰਤ੍ਰ ੧੫੪੯ ਹਨ.#ਅਥਰ੍ਵਨ ਦਾ ਅਰਥ ਹੈ ਹਵਨ ਕਰਨ ਵਾਲਾ. ਜਿਸ ਵਿੱਚ ਹੋਤ੍ਰਿ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਹੋਣ, ਉਹ ਅਥਰ੍ਵਵੇਦ ਹੈ. ਇਸ ਵੇਦ ਵਿੱਚ ਮੰਤ੍ਰ ਟੂਣੇ ਜਾਦੂ ਆਦਿ ਦਾ ਬਹੁਤ ਜਿਕਰ ਹੈ. ਇਸ ਦੇ ਮੰਤ੍ਰ ੭੬੦ ਹਨ.#ਯਗ੍ਯ ਵਿੱਚ ਰਿਗਵੇਦ ਦੇ ਮੰਤ੍ਰਾਂ ਦਾ ਪਾਠਕ "ਹੋਤ੍ਰਿ" ਯਜੁਰ ਦੇ ਮੰਤ੍ਰ ਪੜ੍ਹਨ ਵਾਲਾ "ਅਧ੍ਵਰਯੁ" ਸਾਮਵੇਦ ਦੇ ਮੰਤ੍ਰ ਗਾਉਣ ਵਾਲਾ "ਉਦਗਾਤ੍ਰਿ" ਅਤੇ ਸਾਰੇ ਵੇਦਾਂ ਦੇ ਮੰਤ੍ਰ ਪੜ੍ਹਨ ਵਾਲਾ ਅਰ ਸਭ ਨੂੰ ਕਰਮਵਿਧਿ ਦੱਸਣ ਵਾਲਾ "ਬ੍ਰਹਮਾ" ਆਖਿਆ ਜਾਂਦਾ ਹੈ.#ਸਾਰੇ ਵੇਦਾਂ ਦੇ ਤਿੰਨ ਭਾਗ ਹਨ- ਇੱਕ "ਮੰਤ੍ਰ", ਦੂਜਾ "ਬ੍ਰਾਹ੍ਮਣ", ਤੀਜਾ "ਆਰਣ੍ਯਕ" ਮੰਤ੍ਰਭਾਗ ਉਹ ਹੈ, ਜੋ ਪੁਰਾਣੇ ਮੂਲਰੂਪ ਮੰਤ੍ਰ ਹਨ. ਬ੍ਰਾਹਮਣਭਾਗ ਉਹ ਹੈ, ਜਿਸ ਵਿੱਚ ਮੰਤ੍ਰਾਂ ਦੀ ਵਿ੍ਯਾਖ੍ਯਾ, ਮੰਤ੍ਰਾਂ ਨੂੰ ਯੋਗ੍ਯ ਸਮੇਂ ਪੁਰ ਵਰਤਣ ਦੀ ਵਿਧਿ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ. ਉਪਨਿਸਦ ਭਾਗ ਦੀ ਆਰਣ੍ਯਕ ਸੰਗ੍ਯਾ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛਤ੍ਰੀ ਅਤੇ ਵੈਸ਼੍ਯ ਨੂੰ ਹੈ. ਸ਼ੂਦ੍ਰ ਅਤੇ ਨੀਚ ਜਾਤਿ ਦੇ ਲੋਕ, ਵੇਦ ਪੜ੍ਹਨਾ ਤਾਂ ਇਕ ਪਾਸੇ ਰਿਹਾ, ਸੁਣਨ ਦੇ ਭੀ ਅਧਿਕਾਰੀ ਨਹੀਂ.² "ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ." (ਮਃ ੧. ਵਾਰ ਮਾਝ)#ਗਾਯਤ੍ਰੀਤੰਤ੍ਰ ਦੇ ਪੰਜਵੇਂ ਪਟਲ ਵਿੱਚ ਵੇਦਾਂ ਦੇ ਰੰਗ ਲਿਖੇ ਹਨ- ਹੀਰੇ ਜੇਹਾ ਸਾਮ, ਪਿਲੱਤਣ ਨਾਲ ਗੋਰਾ ਰਿਗ, ਲਾਲਰੰਗ ਯਜੁਰ ਅਤੇ ਪੀਠੇ ਹੋਏ ਸੁਰਮੇ ਜੇਹਾ ਅਥਰਵਵੇਦ. ਇਹੀ ਖਿਆਲ ਵੇਦਾਂ ਦੇ ਰੰਗਾਂ ਬਾਬਤ ਕਾਤ੍ਯਾਯਨ ਰਿਖੀ ਕ੍ਰਿਤ "ਚਰਣਵ੍ਯੂਹ" ਵਿੱਚ ਪਾਇਆ ਜਾਂਦਾ ਹੈ.#ਮਹਾਭਾਰਤ ਦੇ ਵਨ ਪਰਵ ਦੇ ੧੮੯ ਵੇਂ ਅਧ੍ਯਾਯ ਵਿੱਚ ਭਗਵਾਨ ਨੇ ਯੁਗਾਂ ਅਨੁਸਾਰ ਆਪਣੇ ਰੰਗ ਦੱਸੇ ਹਨ- ਸਤਯੁਗ ਵਿੱਚ ਚਿੱਟਾ, ਤ੍ਰੇਤੇ ਵਿੱਚ ਪੀਲਾ, ਦ੍ਵਾਪਰ ਵਿੱਚ ਲਾਲ ਅਤੇ ਕਲਿਯੁਗ ਵਿੱਚ ਕਾਲਾ.³ "ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ. (ਮਃ ੧. ਵਾਰ ਮਾਝ)#ਇਨ੍ਹਾਂ ਰੰਗਾਂ ਨੂੰ ਕਈ ਵਿਦ੍ਵਾਨਾਂ ਨੇ ਹੋਰ ਢੰਗ ਨਾਲ ਲਿਖਿਆ ਹੈ, ਜੇਹਾਕਿ ਭਾਈ ਗੁਰੁਦਾਸ ਜੀ ਦੇ ਵਾਕ ਤੋਂ ਸਿੱਧ ਹੁੰਦਾ ਹੈ. "ਰਿਗਨੀਲੰਬਰ ਜੁਜਰ ਪੀਤ ਸ੍ਵੇਤੰਬਰ ਕਰ ਸਾਮ ਸੁਧਾਰਾ." (ਭਾਗੁ) ੩. ਪਾਰਬ੍ਰਹਮ. ਕਰਤਾਰ। ੪. ਰੜਕਾ. ਮੋਟੀਆਂ ਤੀਲੀਆਂ ਦਾ ਝਾੜੂ. ਖਾਸ ਕਰਕੇ ਕੁਸ਼ਾ ਦੀਆਂ ਤੀਲੀਆਂ ਦੀ ਬੁਹਾਰੀ....
ਸੰਗ੍ਯਾ- ਪ੍ਰਗਟ ਹੋਣ ਦੀ ਕ੍ਰਿਯਾ. ਪ੍ਰਾਦੁਰਭਾਵ। ੨. ਸਮਰਥ, ਸ਼ਕਤਿ। ੩. ਅਸਰ। ੪. ਮਹਿਮਾ. ਮਹਾਤਮ। ੫. ਰੋਬ. ਦਬਦਬਾ। ੬. ਸੂਰਜ ਦਾ ਇੱਕ ਪੁਤ੍ਰ, ਜੋ ਪ੍ਰਭਾ ਦੇ ਗਰਭ ਤੋਂ ਪੈਦਾ ਹੋਇਆ।...
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਸੰ. उच्च. ਵਿ- ਉੱਚਾ. ਬਲੰਦ। ੨. ਸ੍ਰੇਸ੍ਠ ਉੱਤਮ. "ਤਿਨ ਕਉ ਪਦਵੀ ਉੱਚ ਭਈ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਰਿਆਸਤ ਬਹਾਵਲਪੁਰ ਦੀ ਤਸੀਲ ਅਹਿਮਦਪੁਰ ਵਿੱਚ ਸਤਲੁਜ ਦੇ ਦੱਖਣੀ ਕਿਨਾਰੇ ਇੱਕ ਨਗਰ ਹੈ. ਇਹ ਬਹਾਵਲਪੁਰ ਤੋਂ ੩੮ ਮੀਲ¹ ਦੱਖਣ ਪੂਰਵ ਹੈ. ਇਸ ਦਾ ਪਹਿਲਾ ਨਾਂਉ ਦੇਵਗੜ੍ਹ ਸੀ ਈਸਵੀ ਬਾਰ੍ਹਵੀਂ ਸਦੀ ਦੇ ਅੰਤ ਰਾਜਾ ਦੇਵ ਸਿੰਘ ਸੈੱਯਦ ਜਲਾਲੁੱਦੀਨ ਬੁਖ਼ਾਰੀ ਤੋਂ ਹਾਰ ਖਾਕੇ ਮਾਰਵਾੜ ਨੂੰ ਭੱਜ ਗਿਆ ਸੀ.² ਸੈੱਯਦ ਨੇ ਦੇਵਗੜ੍ਹ ਨੂੰ ਲੁੱਟਕੇ ਰਾਜੇ ਦੀ ਪੁੱਤ੍ਰੀ "ਸੁੰਦਰਪਰੀ" ਨਾਲ ਸ਼ਾਦੀ ਕੀਤੀ ਅਤੇ ਨਗਰ ਦਾ ਨਾਂਉ ਉੱਚ ਰੱਖਿਆ. ਮੁਸਲਮਾਨ ਇਸ ਨੂੰ "ਉੱਚ ਸ਼ਰੀਫ਼" ਆਖਦੇ ਹਨ. ਇਹ ਅਨੇਕ ਪੀਰਾਂ ਦੀ ਰਿਹਾਇਸ਼ ਦਾ ਪ੍ਰਸਿੱਧ ਅਸਥਾਨ ਹੈ. ਹੁਣ ਇਹ ਪਾਸੋ- ਪਾਸੀ ਤਿੰਨ ਬਸਤੀਆਂ ਵਿੱਚ ਆਬਾਦ ਹੈ....
ਸੰ. ਸ੍ਵਰਗ. ਸੰਗ੍ਯਾ- ਆਨੰਦ. ਸੁਖ। ੨. ਦੇਵਲੋਕ. ਬਹਿਸ਼੍ਤ. ਇੰਦ੍ਰਲੋਕ. Paradise. "ਸੁਰਗਬਾਸੁ ਨ ਬਾਛੀਐ." (ਗਉ ਕਬੀਰ)...
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਦੇਖੋ, ਪਟ ਸ਼ਾਸਤ੍ਰ. ਸ਼ੁਕਲ ਯਜੁਰਵੇਦਸੰਹਿਤਾ ਦੇ ਅੰਤ ਤਤ੍ਵਗ੍ਯਾਨ ਦੇ ਬੋਧਕ ੧੮. ਮੰਤ੍ਰ ਹਨ, ਜਿਨ੍ਹਾਂ ਉੱਪਰ ਅਨੇਕ ਵਿਦ੍ਵਾਨਾਂ ਨੇ ਵਿਸ੍ਤਾਰ ਸਹਿਤ ਵ੍ਯਾਖ੍ਯਾ ਲਿਖੀ ਹੈ. ਵੇਦ ਦੇ ਅੰਤ ਹੋਣ ਕਰਕੇ ਇਸ ਸਿੱਧਾਂਤ ਦਾ ਨਾਮ "ਵੇਦਾਂਤ" ਹੋ ਗਿਆ ਹੈ। ੨. ਵੇਦ ਦਾ ਨਿਚੋੜ. ਵੇਦ ਦਾ ਸਿੱਧਾਂਤ....
ਦੇਖੋ, ਬਿਆਸ ੪. ਅਤੇ ਪਰਾਸਰ ੩....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰ. सत्ता ਸੰਗ੍ਯਾ- ਹੋਂਦ. ਹਸ੍ਤੀ. ਹੋਣ ਦਾ ਭਾਵ। ੨. ਵਿਦ੍ਯਮਾਨਤਾ. ਮੌਜੂਦਗੀ। ੩. ਸ਼ਕਤਿ. ਸਾਮਰਥ੍ਯ। ੪. ਬਲਵੰਡ ਦਾ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ. "ਦਾਨੁ ਜਿ ਸਤਿਗੁਰੁ ਭਾਵਸੀ ਸੋ ਸਤੇ ਦਾਣੁ." (ਵਾਰ ਰਾਮ ੩)#ਇੱਕ ਵੇਰ ਇਨ੍ਹਾਂ ਦੋਹਾਂ ਭਾਈਆਂ ਨੂੰ ਲਾਲਚ ਅਤੇ ਅਭਿਮਾਨ ਨੇ ਅਜਿਹਾ ਗ੍ਰਸਿਆ ਕਿ ਗੁਰੁਦਰਬਾਰ ਵਿੱਚ ਕੀਰਤਨ ਕਰਨਾ ਛੱਡ ਦਿੱਤਾ. ਜਦ ਸਿੱਖਾਂ ਦੇ ਬੁਲਾਏ ਇਹ ਨਾ ਆਏ ਤਦ ਕ੍ਰਿਪਾਲੁ ਸਤਿਗੁਰੂ ਜੀ ਆਪ ਬੁਲਾਉਣ ਗਏ. ਇਸ ਪੁਰ ਉਨ੍ਹਾਂ ਨੇ ਕੇਵਲ ਪੰਜਵੇਂ ਗੁਰੂ ਜੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਦੀ ਭੀ ਨਿੰਦਾ ਕੀਤੀ, ਜਿਸ ਕਰਕੇ ਇਹ ਦਰਬਾਰੋਂ ਖਾਰਿਜ ਕੀਤੇ ਗਏ ਅਤੇ ਦੋਹਾਂ ਦੇ ਸ਼ਰੀਰ ਕੁਸ੍ਠੀ ਹੋ ਗਏ. ਅੰਤ ਨੂੰ ਪਰਉਪਕਾਰੀ ਭਾਈ ਲੱਧੇ ਨੇ ਇਨ੍ਹਾਂ ਨੂੰ ਬਖਸ਼ਵਾਇਆ. ਦੇਖੋ, ਲੱਧਾ ਭਾਈ.#ਇਨ੍ਹਾਂ ਦੀ ਰਚੀ ਹੋਈ ਰਾਮਕਲੀ ਦੀ ਤੀਜੀ ਵਾਰ ਹੈ. "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ."...
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਸੰਗ੍ਯਾ- ਪ੍ਰਤਿਛਾਇਆ. ਅਕਸ. ਪੜਛਾਵਾਂ। ੨. ਚਿਤ੍ਰ. ਤਸਵੀਰ। ੩. ਦਰਪਣ. ਸ਼ੀਸ਼ਾ....
ਵਿ- ਮੈਲਾ. ਦੇਖੋ, ਮਲਿਨ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਦੇਖੋ, ਸਰੂਪ ਅਤੇ ਸੁਰੂਪ....
ਦੇਖੋ, ਮੁਕਤਿ....
ਸੰ. कैवल्य ਸੰਗ੍ਯਾ- ਕੇਵਲ (ਏਕਤਾ) ਦਾ ਭਾਵ. ਬ੍ਰਹਮ ਵਿੱਚ ਅਭੇਦਤਾ. ਪਰਮਗਤਿ. "ਕੈਵਲਦਾ ਉਚਰੇ ਸੁਭ ਬੈਨਾ." (ਨਾਪ੍ਰ) ੨. ਖਾਲਿਸਪਨ. ਨਿਰੋਲਤਾ....