pramēyaप्रमेय
ਵਿ- ਜੋ ਪ੍ਰਮਾਣ ਦਾ ਵਿਸਯ ਹੋਵੇ। ੨. ਜਿਸ ਦਾ ਤੋਲ ਮਾਪ ਦੱਸਿਆ ਜਾ ਸਕੇ.
वि- जो प्रमाण दा विसय होवे। २. जिस दा तोल माप दॱसिआ जा सके.
ਸੰਗ੍ਯਾ- ਪ੍ਰ- ਮਾਣ. ਤੋਲ. ਵਜ਼ਨ. ਦੇਖੋ, ਤੋਲ। ੨. ਮਾਪ. ਮਿਣਤੀ. ਦੇਖੋ, ਮਿਣਤੀ। ੩. ਕਾਰਣ. ਹੇਤੁ. ਸਬਬ। ੪. ਮਰਯਾਦਾ। ੫. ਗਿਆਨੇਂਦ੍ਰਿਯ। ੩. ਤਰਾਜ਼ੂ. ਤੁਲਾ। ੭. ਦੂਰੀ. ਫਾਸਿਲਾ। ੮. ਬ੍ਰਹਮ. ਕਰਤਾਰ। ੯. ਸਤ੍ਯਵਕਤਾ ਪੁਰਖ। ੧੦. ਪ੍ਰਾਮਾਣਿਕ ਧਰਮਗ੍ਰੰਥ। ੧੧. ਪ੍ਰਮਾ (ਯਥਾਰਥ) ਗਿਆਨ ਦਾ ਸਾਧਨ ਰੂਪ ਸਬੂਤ.#ਮਤਭੇਦ ਕਰਕੇ ਪ੍ਰਮਾਣਾਂ ਦੀ ਗਿਣਤੀ ਵੱਧ ਘੱਟ ਹੈ, ਪਰ ਕਾਵ੍ਯਗ੍ਰੰਥਾਂ ਵਿੱਚ ਅੱਠ ਪ੍ਰਮਾਣ ਮੰਨੇ ਹਨ- ਪ੍ਰਤ੍ਯਕ੍ਸ਼੍, ਅਨੁਮਾਨ, ਉਪਮਾਨ, ਸ਼ਬਦ, ਅਰਥਾਪੱਤਿ, ਅਨੁਪਲਬਧਿ, ਸੰਭਵ ਅਤੇ ਐਤਿਹ੍ਯ.#(ੳ) ਅੰਤਹਕਰਣ ਦੇ ਸੰਯੋਗ ਨਾਲ ਨੇਤ੍ਰਾਦਿਕ ਗਿਆਨ ਇੰਦ੍ਰੀਆਂ ਦ੍ਵਾਰਾ ਹੋਇਆ ਗਿਆਨ 'ਪ੍ਰਤ੍ਯਕ' ਹੈ.#ਇੰਦ੍ਰਿਯ ਅਰੁ ਮਨ ਯੇ ਜਹਾਂ#ਵਿਸਯ ਆਪਨੋ ਪਾਇ,#ਗ੍ਯਾਨ ਕਰੇਂ ਪ੍ਰਤ੍ਯਕ੍ਸ਼੍ ਤਹਿਂ#ਕਹਿ ਗੁਲਾਬ ਕਵਿਰਾਇ.#(ਲਲਿਤ ਕੌਮੁਦੀ)#ਉਦਾਹਰਣ-#ਕੁਦਰਤਿ ਦਿਸੈ ਕੁਦਰਤਿ ਸੁਣੀਐ#ਕੁਦਰਤਿ ਭਉ ਸੁਖਸਾਰ,#ਕੁਦਰਤਿ ਪਾਤਾਲੀ ਆਕਾਸੀ#ਕੁਦਰਤਿ ਸਰਬ ਆਕਾਰ.#(ਵਾਰ ਆਸਾ ਮਃ ੧)#ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠ.#(ਵਾਰ ਰਾਮ ੨. ਮਃ ੫)#ਸੰਤਨ ਕੀ ਸੁਣਿ ਸਾਚੀ ਸਾਖੀ,#ਸੋ ਬੋਲਹਿ ਜੋ ਪੇਖਹਿ ਆਖੀ.#(ਰਾਮ ਮਃ ੫)#(ਅ) ਕਾਰਣ ਦ੍ਵਾਰਾ ਕਾਰਯ ਦਾ ਗਿਆਨ "ਅਨੁਮਾਨ" ਪ੍ਰਮਾਣ ਹੈ.#ਕਾਰਣ ਕੇ ਜਾਨੇ ਜਹਾਂ ਕਾਰਯ ਜਾਨ੍ਯੋਜਾਇ,#ਹੈ ਅਨੁਮਾਨ ਅਲੰਕ੍ਰਿਤੀ ਕਵਿ ਗੁਲਾਬ ਕੇ ਭਾਇ.#(ਲਲਿਤ ਕੌਮੁਦੀ)#ਉਦਾਹਰਣ-#ਧੂਮ ਤੇ ਆਗ ਰਹੈ ਨ ਦੁਰੀ ਜਿਮ,#ਤ੍ਯੋਂ ਛਲ ਤੇ ਤੁਮ ਕੋ ਲਖਪਾਯੋ.#(ਕ੍ਰਿਸਨਾਵ)#(ੲ) ਕਿਸੇ ਪ੍ਰਸਿੱਧ ਵਸਤੂ ਨੂੰ ਜਾਣਕੇ ਉਸ ਦੇ ਤੁਲ੍ਯ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ "ਉਪਮਾਨ" ਪ੍ਰਮਾਣ ਹੈ.#ਉਪਮਾ ਕੀ ਸਾਦ੍ਰਿਸ਼੍ਯ ਤੇਂ ਬਿਨ ਦੇਖ੍ਯੋ ਉਪਮੇਯ,#ਜਾਨਪਰੈ ਉਪਮਾਨ ਸੋ ਅਲੰਕਾਰ ਹੈ ਗੋਯ.#(ਲਲਿਤ ਕੌਮੁਦੀ)#ਉਦਾਹਰਣ-#ਗਾਂ ਜੇਹਾ ਰੋਝ, ਬਘਿਆੜ ਹੁੰਦਾ ਕੁੱਤੇ ਜੇਹਾ,#ਬਿੱਲੀ ਜਿਹਾ ਬਾਘ ਇੱਲ ਜੇਹਾ ਹੁੰਦਾ ਬਾਜ ਹੈ.#(ਸ)ਧਰਮਗ੍ਰੰਥ ਅਥਵਾ ਲੋਕਪ੍ਰਮਾਣ ਵਾਕ੍ਯ "ਸ਼ਬਦ ਪ੍ਰਮਾਣ" ਹੈ.#ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ,#ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ.#(ਲਲਿਤ ਕੌਮੁਦੀ)#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ,#ਅੰਤਰਗਤਿ ਤੀਰਥਿ ਮਲਿ ਨਾਉ.#ਜਿਨੀ ਨਾਮੁ ਧਿਆਇਆ ਗਏ, ਮਸਕਤਿ ਘਾਲਿ,#ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ.#(ਜਪੁ)#ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ!#ਹਰਿ ਕਰਤਾ ਆਪਿ ਮੁਹਹੁ ਕਢਾਏ.#(ਵਾਰ ਗਉ ੧. ਮਃ ੪)#(ਹ) ਇੱਕ ਬਾਤ ਵ੍ਯਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਣਾ ਕਰਾਵੇ, ਇਹ "ਅਰਥਾਪੱਤਿ" ਪ੍ਰਮਾਣ ਹੈ.#ਜਹਾਂ ਵ੍ਯਰ੍ਥ ਭੇ ਅਰਥ ਕੋ ਔਰ ਜੋਗ ਸੇ ਥਾਪ,#ਅਰਥਾਪੱਤਿ ਅਲੰਕ੍ਰਿਤੀ ਭਾਖਤ ਸੁਕਵਿ ਸਦਾਪ,#(ਲਲਿਤ ਕੌਮੁਦੀ)#ਉਦਾਹਰਣ-#ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ,#ਤਿਸ ਦਾ ਨਫਰੁ ਕਿਥਹੁ ਰਜਿ ਖਾਏ?#ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ,#ਅਣਹੋਂਦੀ ਕਿਥਹੁ ਪਾਏ?#(ਵਾਰ ਗਉ ੧. ਮਃ ੪)#(ਕ) ਕਿਸੇ ਪ੍ਰਮਾਣ ਦ੍ਵਾਰਾ ਜਿੱਥੇ ਵਸ੍ਤੁ ਪ੍ਰਤੀਤ ਨਾ ਹੋਵੇ, ਇਹ "ਅਨੁਪਲਬਧਿ" ਹੈ.#ਜਾਨ ਪਰੈ ਨਹਿ ਵਸ੍ਤੁ ਕਛੁ ਅਨੁਪਲਬਧਿ ਹੈ ਸੋਯ.#(ਲਲਿਤ ਕੌਮੁਦੀ)#ਉਦਾਹਰਣ-#ਨਾਰਾਇਣ ਨਿੰਦਸਿ ਕਾਇ ਭੂਲੀ ਗਾਵਾਰੀ।#ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ, ×××#ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ,#ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ.#(ਧਨਾ ਤ੍ਰਿਲੋਚਨ)#ਸਾਤੋ ਅਕਾਸ ਸਾਤੋ ਪਤਾਰ,#ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ.#(ਅਕਾਲ)#(ਖ) ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਇਹ "ਸੰਭਵ" ਪ੍ਰਮਾਣ ਹੈ.#ਜਹਿ ਸੰਭਵ ਹਨਐ ਵਸ੍ਤੁ ਕੋ, ਸੰਭਵ ਨਾਮ ਸੁ ਹੋਯ.#(ਲਲਿਤ ਕੌਮੁਦੀ)#ਉਦਾਹਰਣ-#ਚਾਰ ਜਨੇ ਚਾਰਹੁ ਦਿਸ਼ਾ ਤੇ ਚਾਰ ਕੋਨੇ ਗਹਿ,#ਮੇਰੁ ਕੋ ਹਲਾਯਕੈ ਉਖਾਰੈਂ, ਤੋ ਉਖਰਜਾਯ.#(ਠਾਕੁਰ ਕਵਿ)#(ਗ) ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਗੱਲ ਚੱਲੀ ਆਉਂਦੀ ਹੈ, ਏਹ "ਐਤਿਹ੍ਯ" ਪ੍ਰਮਾਣ ਹੈ.#ਪਰੰਪਰਾ ਕਹਨਾਵਤ ਜੋਈ,#ਤਿਹ ਏਤਿਹ੍ਯ ਕਹਿਤ ਸਬਕੋਈ.#(ਸਰਬ ਗੰਜਨੀ)#ਉਦਾਹਰਣ-#ਭਗਤ ਹੇਤਿ ਮਾਰਿਓ ਹਰਨਾਖਸੁ#ਨਰਸਿੰਘ ਰੂਪ ਹੋਇ ਦੇਹ ਧਰਿਓ,#ਨਾਮਾ ਕਹੈ ਭਗਤਿ ਬਸਿ ਕੇਸਵ#ਅਜਹੂੰ ਬਲਿਕੇ ਦੁਆਰ ਖਰੋ.#(ਮਾਰੂ ਨਾਮਦੇਵ)#ਨ੍ਰਿਪਕੰਨਿਆ ਕੇ ਕਾਰਨੈ ਇਕ ਭਇਆ ਭੇਖਧਾਰੀ,#ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.#(ਬਿਲਾ ਸਧਨਾ)#੧੨ ਵਿ- ਤੁੱਲ. ਸਮਾਨ. "ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ." (ਸਵੈਯੇ ਮਃ ੪. ਕੇ) ਗੁਰੂ ਅਮਰਦਾਸ ਜੀ ਦੇ ਤੁਲ੍ਯ ਹੀ ਆਪ ਨੂੰ ਵਿਧਾਤਾ ਨੇ ਰਚਿਆ ਹੈ। ੧੩. ਵ੍ਯ- ਤੀਕ. ਤੋੜੀ. ਪਰਯੰਤ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ। ੨. ਸੰ. ਤੋਲ. ਤਰਾਜੂ. ਤੱਕੜੀ। ੩. ਵਜ਼ਨ. ਭਾਰ ਦਾ ਮਾਨ.#ਸ਼ਾਰੰਗਧਰ ਵਿੱਚ ਤੇਲ ਇਸ ਤਰਾਂ ਹੈ:-#੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ ਵੰਸ਼ੀ).#੬. ਤ੍ਰਸਰੇਣੁ ਦਾ ਮਰੀਚਿ.#੬. ਮਰੀਚਿ ਦਾ ਰਾਈ.#੩. ਰਾਈ ਸਰ੍ਸਪ.#੮. ਸਰ੍ਸਪ ਦਾ ਜੌਂ (ਯਵ).#੪. ਜੌਂ ਦੀ ਗੁੰਜਾ (ਰੱਤੀ).#੬. ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ "ਹੇਮ" ਅਤੇ "ਧਾਨ੍ਯਕ" ਭੀ ਹੈ.#ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ, ਅੱਠ ਚਾਵਲ ਦੀ ਰੱਤੀ, ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ, ਦੋ ਸਰਸਾਹੀ ਦਾ ਅੱਧ ਪਾ, ਦੋ ਅੱਧ ਪਾ ਦਾ ਪਾਈਆ, ਚਾਰ ਪਾਉ ਦਾ ਸੇਰ, ਪੰਜ ਸੇਰ ਦੀ ਪੰਜਸੇਰੀ, ਦ ਪੰਜਸੇਰੀ ਦੀ ਧੜੀ, ਦੋ ਧੜੀ ਦਾ ਧੌਣ (ਅਰ੍ਧਮਨ), ਦੋ ਧੌਣ ਦਾ ਮਣ, ਅਤੇ ਪੰਜ ਮਣ ਦਾ ਭਾਰ ਲਿਖਿਆ ਹੈ.#ਭਾਈ ਗੁਰਦਾਸ ਜੀ ਲਿਖਦੇ ਹਨ:-#ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ,#ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ.#ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ,#ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ.#ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ,#ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ.#ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ,#ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ. (ਭਾਗੁ ਕ)#ਇਸ ਕਬਿੱਤ ਵਿੱਚ "ਮਨ" ਸ਼ਬਦ ਦੋ ਅਰਥ ਰਖਦਾ ਹੈ- ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ- ਅੱਠ ਪੰਜਸੇਰੀਆਂ. ਪੰਚ ਟੂਕ- ਪੰਜ ਸੇਰ. ਚਾਰ ਫਾੜ- ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ.#ਇਸ ਸਮੇਂ ਪ੍ਰਚਲਿਤ ਤੋਲ ਇਹ ਹੈ-#੮. ਚਾਵਲ, ਰੱਤੀ.#੮. ਰੱਤੀ, ਮਾਸ਼ਾ.#੧੨ ਮਾਸ਼ੇ, ਤੋਲਾ.#੫. ਤੋਲਾ, ਛਟਾਂਕ.#੪. ਛਟਾਂਕ, ਪਾਵ (ਪਾਈਆ).#੧੬ ਛਟਾਂਕ, ਸੇਰ.#੪੦ ਸੇਰ, ਮਨ....
ਸੰ. ਸੰਗ੍ਯਾ- ਮਿਣਤੀ. ਦੇਖੋ, ਮਿਣਤੀ....