ਨਿਰਣਉ, ਨਿਰਣਯ, ਨਿਰਣਾ

niranau, niranēa, niranāनिरणउ, निरणय, निरणा


ਸੰ. ਨਿਰ੍‍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ.


सं. निर्‍णय. संग्या- विवेक. विचार. सत्य असत्य आदि दा ग्यान करन दी क्रिया। २. फ़ैसला. निबेड़ा। ३. नीर- नव (नया). नवीन जल. नौ नीर. "खेत मिआला उचीआ घरउचा निरणउ." (वार गूज १. मः ३) जिस खेत दीआं वॱटां उॱचीआं हन, उस विॱच मेघ दा नवीन जल ठहिरदा है. भाव- जिस दे अंतहकरण विॱच श्रॱधा दा उॱचा भाव है, उस अंदर गुरू दा उपदेश वसदा है.