ਮਾਇਆ

māiāमाइआ


ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍‍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)


संग्या- माता. मां. "आपि पिता, आपि माइआ." (सूही छंत मः ५) "तू हरि पिता माइआ." (स्री मः ५) २. सं. माया. कपट. छल. दंभ. देखो, मा धा. "इहु तनु माइआ पाहिआ पिआरे, लीतड़ा लबि रंगाए." (तिलं मः १) ३. भुलेखा. भ्रम. अविद्या. "कोई ऐसो रे भगतु जु माइआ ते रहित." (धना अः मः ५) "एह माइआ, जितु हरि विसरै मोहु उपजै भाउ दूजा लाइआ." (अनंदु) ४. लक्श्‍मी. धन संपदा. "माइआ कारनि धावही मूरख लोग अजान." (सः मः ९) ५. जगतरचना दा कारण रूप ईश्वर दी शकति. "माइआ माई त्रै गुण परसूति जमाइआ." (मारू सोलहे मः ३) ६. मया. क्रिपा. प्रसाद. "तिंह मेलहु जिंह करहो माइआ." (गुप्रसू) "नही माइआ माखी." (मारू सोलहे मः १) न मया है न मास (क्रोध) है. देखो, माखी ४। ७.बुॱध भगवान दी माता। ८. हिंदूआं दीआं प्रधान पुरीआं विॱचों इॱक पुरी. हरिद्वार तों कनखल तीक दी आबादी. "मथुरा माइआ अजुॱधिआ." (भागु क)